ਸੋਰਠਿਮਹਲਾ੫॥
ਤਾਪੁਗਵਾਇਆਗੁਰਿਪੂਰੇ॥
ਵਾਜੇਅਨਹਦਤੂਰੇ॥
ਸਰਬਕਲਿਆਣਪ੍ਰਭਿਕੀਨੇ॥
ਕਰਿਕਿਰਪਾਆਪਿਦੀਨੇ॥੧॥
ਬੇਦਨਸਤਿਗੁਰਿਆਪਿਗਵਾਈ॥
ਸਿਖਸੰਤਸਭਿਸਰਸੇਹੋਏਹਰਿਹਰਿਨਾਮੁਧਿਆਈ॥ਰਹਾਉ॥
ਜੋਮੰਗਹਿਸੋਲੇਵਹਿ॥
ਪ੍ਰਭਅਪਣਿਆਸੰਤਾਦੇਵਹਿ॥
ਹਰਿਗੋਵਿਦੁਪ੍ਰਭਿਰਾਖਿਆ॥
ਜਨਨਾਨਕਸਾਚੁਸੁਭਾਖਿਆ॥੨॥੬॥੭੦॥
sōrath mahalā 5 .
tāp gavāiā gur pūrē .
vājē anahad tūrē .
sarab kaliān prabh kīnē .
kar kirapā āp dīnē .1.
bēdan satigur āp gavāī .
sikh sant sabh sarasē hōē har har nām dhiāī . rahāu .
jō mangah sō lēvah .
prabh apaniā santā dēvah .
har gōvid prabh rākhiā .
jan nānak sāch subhākhiā .2.6.70.
Sorath 5th Guru.
The Perfect Guru has dispelled the fever.
The trumpets of spiritual bliss play.
All the comforts, the Lord has blessed me with.
Extending His mercy, the Lord Himself has given them to me.
The true Guru has himself dispelled my distress.
All the disciples and saints have blossomed by remembering the Lord Master's Name. Pause.
They obtain all that, what they ask for.
To His saints, the Lord gives everything.
The Lord has saved Hargobind.
Serf Nanak, utters nothing but truth.
Sorat'h, Fifth Mehl:
The Perfect Guru has dispelled the fever.
The unstruck melody of the sound current resounds.
God has bestowed all comforts.
In His Mercy, He Himself has given them. ||1||
The True Guru Himself has eradicated the disease.
All the Sikhs and Saints are filled with joy, meditating on the Name of the Lord, Har, Har. ||Pause||
They obtain that which they ask for.
God gives to His Saints.
God saved Hargobind.
Servant Nanak speaks the Truth. ||2||6||70||
ਸੋਰਠਿ ਮਹਲਾ ੫ ॥
(ਹੇ ਭਾਈ !) ਪੂਰੇ ਗੁਰੂ ਨੇ ਤਾਪ ਦੂਰ ਕਰ ਦਿਤਾ ਹੈ।
(ਮਾਨੋ) ਇਕ ਰੱਸ ਵਜਣ ਵਾਲੇ ਆਤਮਿਕ ਖੁਸ਼ੀਆਂ ਦੇ ਵਾਜੇ ਵਜ ਪਏ ਹਨ।
ਪ੍ਰਭੂ ਨੇ ਸਾਰੇ ਸੁਖ (ਬਖਸ਼) ਦਿਤੇ ਹਨ।
(ਇਹ ਸੁਖ ਪ੍ਰਭੂ ਨੇ) ਆਪ ਕਿਰਪਾ ਕਰਕੇ ਦਿਤੇ ਹਨ।੧।
(ਹੇ ਭਾਈ !) ਸਤਿਗੁਰੂ ਨੇ ਆਪ ਹੀ (ਬਾਲਕ ਹਰਗੋਬਿੰਦ ਦੇ ਤਾਪ ਦੀ) ਪੀੜਾ ਦੂਰ ਕੀਤੀ ਹੈ।
ਸਾਰੇ ਸਿਖ ਸੰਤ ਹਰੀ ਦਾ ਨਾਮ (ਸਿਮਰ) ਕੇ ਅਨੰਦਿਤ ਹੋ ਗਏ ਹਨ (ਭਾਵ ਖਿੜੇ ਗਏ ਹਨ)।੧।ਰਹਾਉ।
(ਹੇ ਭਾਈ ! ਪ੍ਰਭੂ ਦੇ ਸੰਤ) ਜੋ (ਵਸਤੂ ਆਪਣੇ ਪ੍ਰਭੂ ਤੋਂ) ਮੰਗਦੇ ਹਨ, ਓਹੀ ਲੈ ਲੈਂਦੇ ਹਨ।
ਪ੍ਰਭੂ ਜੀ ਆਪਣੇ ਸੰਤਾਂ ਨੂੰ (ਮਨ ਭਾਉਂਦੀਆਂ ਵਸਤਾਂ) ਦੇਂਦੇ ਹਨ।
ਪਰਮੇਸ਼ਰ ਨੇ ਹਰਿਗੋਵਿੰਦ (ਬਾਲਕ) ਨੂੰ (ਤਾਪ ਤੋਂ) ਬਚਾ ਲਿਆ ਹੈ
ਦਾਸ ਨਾਨਕ (ਆਖਦਾ ਹੈ ਕਿ ਅਸਾਂ) ਸਚ ਰੂਪ (ਪਰਮੇਸ਼ਰ ਦਾ ਨਾਮ) ਉਚਾਰਿਆ (ਸਿਮਰਿਆ) ।੨।੬।੭੦।
ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ,
(ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ।
ਪ੍ਰਭੂ ਨੇ ਸਾਰੇ ਸੁਖ ਆਨੰਦ ਆਨੰਦ ਬਖ਼ਸ਼ ਦਿੱਤੇ।
ਉਸ ਨੇ ਕਿਰਪਾ ਕਰ ਕੇ ਆਪ ਹੀ ਇਹ ਸੁਖ ਬਖ਼ਸ਼ ਦਿੱਤੇ ॥੧॥
ਹੇ ਭਾਈ! (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।
ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ ਰਹਾਉ॥
ਹੇ ਪ੍ਰਭੂ! (ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ।
ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ।
(ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ)
ਹੇ ਦਾਸ ਨਾਨਕ! (ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ ॥੨॥੬॥੭੦॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਪੂਰਨ ਗੁਰਾਂ ਨੇ ਤਾਪ ਲਾ ਦਿੱਤਾ ਹੈ।
ਆਤਮਕ ਅਨੰਦ ਦੇ ਵਾਜੇ ਵੱਜਦੇ ਹਨ।
ਸਾਰੇ ਆਰਾਮ ਸੁਆਮੀ ਨੇ ਮੈਨੂੰ ਬਖਸ਼ਿਸ਼ ਕਰ ਦਿੱਤੇ ਹਨ।
ਆਪਣੀ ਮਿਹਰ ਧਾਰ ਕੇ ਪ੍ਰਭੂ ਨੇ ਖੁਦ ਉਹ ਮੈਨੂੰ ਦਿੱਤੇ ਹਨ।
ਸੱਚੇ ਗੁਰਾਂ ਨੇ ਆਪੇ ਹੀ ਮੇਰੀ ਆਪਦਾ ਨਵਿਰਤ ਕੀਤੀ ਹੈ।
ਪ੍ਰਭੂ ਪ੍ਰਮੇਸ਼ਰ ਦੇ ਨਾਮ ਦਾ ਆਰਾਧਨ ਕਰਦੇ ਹੋਏ ਸਾਰੇ ਮੁਰੀਦ ਤੇ ਸਾਧੂ ਪ੍ਰਫੁਲਤ ਹੋ ਗਏ ਹਨ। ਠਹਿਰਾਉ।
ਜਿਹੜਾ ਕੁਝ ਉਹ ਮੰਗਦੇ ਹਨ, ਉਸ ਸਾਰੇ ਨੂੰ ਉਹ ਪਾ ਲੈਂਦੇ ਹਨ।
ਆਪਣੇ ਸਾਧੂਆਂ ਨੂੰ ਸਾਹਿਬ ਹਰ ਵਸਤੂ ਦਿੰਦਾ ਹੈ।
ਸਾਹਿਬ ਨੇ ਹਰਿਗੋਬਿੰਦ ਦੀ ਰੱਖਿਆ ਕੀਤੀ ਹੈ।
ਦਾਸ ਨਾਨਕ ਨਿਰੋਲ ਸੱਚ ਆਖਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.