ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥
ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥
ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥
ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥
ਸੋਰਠਿਮਹਲਾ੫॥
ਸਤਿਗੁਰਪੂਰੇਭਾਣਾ॥
ਤਾਜਪਿਆਨਾਮੁਰਮਾਣਾ॥
ਗੋਬਿੰਦਕਿਰਪਾਧਾਰੀ॥
ਪ੍ਰਭਿਰਾਖੀਪੈਜਹਮਾਰੀ॥੧॥
ਹਰਿਕੇਚਰਨਸਦਾਸੁਖਦਾਈ॥
ਜੋਇਛਹਿਸੋਈਫਲੁਪਾਵਹਿਬਿਰਥੀਆਸਨਜਾਈ॥੧॥ਰਹਾਉ॥
ਕ੍ਰਿਪਾਕਰੇਜਿਸੁਪ੍ਰਾਨਪਤਿਦਾਤਾਸੋਈਸੰਤੁਗੁਣਗਾਵੈ॥
ਪ੍ਰੇਮਭਗਤਿਤਾਕਾਮਨੁਲੀਣਾਪਾਰਬ੍ਰਹਮਮਨਿਭਾਵੈ॥੨॥
ਆਠਪਹਰਹਰਿਕਾਜਸੁਰਵਣਾਬਿਖੈਠਗਉਰੀਲਾਥੀ॥
ਸੰਗਿਮਿਲਾਇਲੀਆਮੇਰੈਕਰਤੈਸੰਤਸਾਧਭਏਸਾਥੀ॥੩॥
ਕਰੁਗਹਿਲੀਨੇਸਰਬਸੁਦੀਨੇਆਪਹਿਆਪੁਮਿਲਾਇਆ॥
ਕਹੁਨਾਨਕਸਰਬਥੋਕਪੂਰਨਪੂਰਾਸਤਿਗੁਰੁਪਾਇਆ॥੪॥੧੫॥੭੯॥
sōrath mahalā 5 .
satigur pūrē bhānā .
tā japiā nām ramānā .
gōbind kirapā dhārī .
prabh rākhī paij hamārī .1.
har kē charan sadā sukhadāī .
jō ishah sōī phal pāvah birathī ās n jāī .1. rahāu .
kripā karē jis prānapat dātā sōī sant gun gāvai .
prēm bhagat tā kā man līnā pārabraham man bhāvai .2.
āth pahar har kā jas ravanā bikhai thagaurī lāthī .
sang milāi līā mērai karatai sant sādh bhaē sāthī .3.
kar gah līnē sarabas dīnē āpah āp milāiā .
kah nānak sarab thōk pūran pūrā satigur pāiā .4.15.79.
Sorath 5th Guru.
When it so pleased the Perfect True Guru,
then repeated I the pervading God's Name.
The Master, the world-Lord took pity on me,
and God has saved my honour.
God's feet are ever peace-giving.
Whatever fruit the mortal desires, that he attains and his hope goes not in vain. Pause.
The saint, to whom Beneficent God, the Lord of life, extends His mercy, He alone hymns His praise.
He, who is pleasing to the mind of the Transcendent Lord, his soul is absorbed in the Lord's loving adoration.
Uttering the Lord's praise through the eight watches of the day, the poisonous potion of mammon affects not.
My creator has united me with Himself and the saints and holy men have become my comrades.
Holding me by the hand, the Lord has given me everything and blender me with His ownself.
Says, Nanak, I have obtained the Perfect True Guru, through whom all my affairs are fulfilled.
Sorat'h, Fifth Mehl:
When it was pleasing to the Perfect True Guru,
then I chanted the Naam, the Name of the Pervading Lord.
The Lord of the Universe extended His Mercy to me,
and God saved my honor. ||1||
The Lord's feet are forever peacegiving.
Whatever fruit one desires, he receives; his hopes shall not go in vain. ||1||Pause||
That Saint, unto whom the Lord of Life, the Great Giver, extends His Mercy he alone sings the Glorious Praises of the Lord.
His soul is absorbed in loving devotional worship; his mind is pleasing to the Supreme Lord God. ||2||
Twentyfour hours a day, he chants the Praises of the Lord, and the bitter poison does not affect him.
My Creator Lord has united me with Himself, and the Holy Saints have become my companions. ||3||
Taking me by the hand, He has given me everything, and blended me with Himself.
Says Nanak, everything has been perfectly resolved; I have found the Perfect True Guru. ||4||15||79||
ਸੋਰਠਿ ਮਹਲਾ ੫ ॥
(ਹੇ ਭਾਈ !) ਪੂਰੇ ਸਤਿਗੁਰੂ ਨੂੰ ਚੰਗਾ ਲਗਾ (ਭਾਵ ਉਸ ਨੂੰ ਭਲਾ ਭਾਇਆ)
ਤਾਂ (ਅਸਾਂ) ਰਾਮ ਦਾ (ਨਾਮ) ਜਪਿਆ।
ਪ੍ਰਿਥਵੀ ਦੇ ਮਾਲਕ ਨੇ ਕਿਰਪਾ ਕੀਤੀ,
(ਉਸ) ਪ੍ਰਭੂ ਨੇ (ਸਾਡੀ) ਇਜ਼ਤ ਰਖ ਲਈ।੧।
(ਹੇ ਭਾਈ !) ਹਰੀ ਚਰਨ ਸਦਾ ਸੁਖ ਦੇਣ ਵਾਲੇ ਹਨ।
(ਜਿਹੜੇ ਮਨੁਖ ਪ੍ਰਭੂ ਦੇ ਚਰਨਾਂ ਦੀ ਟੇਕ ਲੈਂਦੇ ਹਨ ਓਹ ਆਪਣੇ ਮਨ ਵਿਚ) ਜੋ ਵੀ ਇੱਛਾ ਧਾਰਦੇ ਹਨ ਓਹੀ ਫਲ ਪ੍ਰਾਪਤ ਕਰ ਲੈਂਦੇ ਹਨ (ਓਹਨਾ ਦੀ ਕੋਈ) ਆਸ ਵੀ ਖ਼ਾਲੀ ਨਹੀਂ ਜਾਂਦੀ।੧।ਰਹਾਉ।
(ਹੇ ਭਾਈ !) ਪ੍ਰਾਣਾ ਦਾ ਪਤੀ (ਦਾਤਾ ਪ੍ਰਭੂ) ਜਿਸ (ਮਨੁਖ ਉਤੇ) ਕਿਰਪਾ ਕਰ ਦੇਵੇ, ਓਹੀ ਸੰਤ ਜਨ (ਪਰਮੇਸ਼ਰ ਦੇ) ਗੁਣ ਗਾਉਂਦਾ ਹੈ।
ਉਸ (ਸੰਤ) ਦਾ ਮਨ (ਪ੍ਰਭੂ ਦੀ) ਪ੍ਰੇਮਾ ਭਗਤੀ ਵਿਚ ਲੀਂਣ ਹੋ ਜਾਂਦਾ ਹੈ (ਅਤੇ ਉਸ ਦੇ) ਮਨ ਵਿਚ ਪਾਰਬ੍ਰਹਮ ਪਿਆਰਾ ਲਗਣ ਲਗ ਪੈਂਦਾ ਹੈ।੨।
(ਹੇ ਭਾਈ !) ਅਠੇ ਪਹਿਰ (ਭਾਵ ਹਰ ਵੇਲੇ) ਹਰੀ ਦਾ ਜਸ ਉਚਾਰਨ ਸਦਕਾ ਵਿਸ਼ਿਆਂ ਦੀ ਠਗ ਬੂਟੀ (ਮਾਇਆ ਦੀ ਜ਼ਹਿਰ) ਲਹਿ ਗਈ।
ਮੇਰੇ ਕਰਤਾ ਪੁਰਖ ਨੇ (ਉਸਨੂੰ ਆਪਣੇ) ਨਾਲ ਮਿਲਾ ਲਿਆ, (ਅਤੇ ਹੋਰ) ਸੰਤ ਸਾਧ (ਵੀ ਉਸਦੇ) ਸਾਥੀ ਬਣ ਗਏ।੩।
(ਹੇ ਭਾਈ ! ਪਰਮੇਸ਼ਰ ਨੇ ਉਸ ਦਾ) ਹਥ ਫੜ ਲਿਆ (ਭਾਵ ਆਪਣਾ ਬਣਾ ਕੇ ਉਸ ਨੂੰ) ਸਭ ਕੁਝ ਦੇ ਦਿਤਾ।
(ਇਥੋਂ ਤਕ ਕਿ ਉਸ ਨੂੰ) ਆਪ ਹੀ ਆਪਣੇ ਨਾਲ ਮਿਲਾ ਲਿਆ। ਨਾਨਕ ! ਆਖ, ਕੁਝ ਦੇ ਦਿਤਾ। (ਇਥੋਂ ਤਕ ਕਿ ਉਸ ਨੂੰ) ਆਪ ਹੀ ਆਪਣੇ ਨਾਲ ਮਿਲਾ ਲਿਆ। ਨਾਨਕ ! ਆਖ, (ਉਸ ਨੇ) ਪੂਰਾ-ਸਤਿਗੁਰੂ ਪਾ ਲਿਆ (ਅਤੇ ਉਸ ਨੂੰ) ਸਾਰੇ ਪਦਾਰਥ ਪ੍ਰਾਪਤ ਹੋ ਗਏ।੪।੧੫।੭
(ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ)
ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।
ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ)
ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥
ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ।
(ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥
ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥
ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ।
(ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ।
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਜਦ ਪੂਰਨ ਸੱਚੇ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲੱਗਾ,
ਤਦ ਹੀ ਮੈਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ।
ਸ੍ਰਿਸ਼ਟੀ ਦੇ ਸੁਆਮੀ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ,
ਅਤੇ ਪ੍ਰਭੂ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
ਵਾਹਿਗੁਰੂ ਦੇ ਪੈਰ ਹਮੇਸ਼ਾਂ ਆਰਾਮ ਦੇਣ ਵਾਲੇ ਹਨ।
ਜਿਹੜਾ ਫਲ ਭੀ ਪ੍ਰਾਣੀ ਚਾਹੁੰਦਾ ਹੈ, ਉਸ ਨੂੰ ਹੀ ਉਹ ਪਾ ਲੈਂਦਾ ਹੈ, ਉਸ ਦੀ ਉਮੈਦ ਨਿਸਫਲ ਨਹੀਂ ਜਾਂਦੀ। ਠਹਿਰਾਉ।
ਉਹ ਸਾਧੂ ਜੀਹਦੇ ਉਤੇ ਜਿੰਦ-ਜਾਨ ਦਾ ਸੁਆਮੀ ਦਾਤਾਰ ਵਾਹਿਗੁਰੂ ਆਪਣੀ ਮਿਹਰ ਧਾਰਦਾ ਹੈ, ਕੇਵਲ ਉਹ ਹੀ ਉਸ ਦੀ ਸਿਫ਼ਤ-ਸਲਾਹ ਗਾਇਨ ਕਰਦਾ ਹੈ।
ਜੋ ਪਰਮ ਪ੍ਰਭੂ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਉਸ ਦੀ ਆਤਮਾ ਪ੍ਰਭੂ ਦੀ ਪਿਆਰੀ ਉਪਾਸ਼ਨਾ ਅੰਦਰ ਸਮਾ ਜਾਂਦੀ ਹੈ।
ਦਿਨ ਦੇ ਅੱਠੇ ਪਹਿਰ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਮਾਇਆ ਦੀ ਜ਼ਹਿਰੀਲੀ ਠੱਗ-ਬੂਟੀ ਅਸਰ ਨਹੀਂ ਕਰਦੀ।
ਮੈਂਡੇ ਕਰਤਾਰ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਜਗਿਆਸੂ ਤੇ ਨੇਕ ਬੰਦੇ ਮੇਰੇ ਸੰਗੀ ਬਣ ਗਏ ਹਨ।
ਮੈਨੂੰ ਹੱਥ ਤੋਂ ਪਕੜ ਕੇ, ਪ੍ਰਭੂ ਨੇ ਸਭ ਕੁੱਛ ਦੇ ਦਿੱਤਾ ਹੈ ਤੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ।
ਗੁਰੂ ਜੀ ਆਖਦੇ ਹਨ, ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ, ਜਿਨ੍ਹਾਂ ਦੇ ਰਾਹੀਂ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.