ਸੋਰਠਿਮਹਲਾ੫॥
ਗੁਰਿਪੂਰੈਪੂਰੀਕੀਨੀ॥
ਬਖਸਅਪੁਨੀਕਰਿਦੀਨੀ॥
ਨਿਤਅਨੰਦਸੁਖਪਾਇਆ॥
ਥਾਵਸਗਲੇਸੁਖੀਵਸਾਇਆ॥੧॥
ਹਰਿਕੀਭਗਤਿਫਲਦਾਤੀ॥
ਗੁਰਿਪੂਰੈਕਿਰਪਾਕਰਿਦੀਨੀਵਿਰਲੈਕਿਨਹੀਜਾਤੀ॥ਰਹਾਉ॥
ਗੁਰਬਾਣੀਗਾਵਹਭਾਈ॥
ਓਹਸਫਲਸਦਾਸੁਖਦਾਈ॥
ਨਾਨਕਨਾਮੁਧਿਆਇਆ॥
ਪੂਰਬਿਲਿਖਿਆਪਾਇਆ॥੨॥੧੭॥੮੧॥
sōrath mahalā 5 .
gur pūrai pūrī kīnī .
bakhas apunī kar dīnī .
nit anand sukh pāiā .
thāv sagalē sukhī vasāiā .1.
har kī bhagat phal dātī .
gur pūrai kirapā kar dīnī viralai kin hī jātī . rahāu .
gurabānī gāvah bhāī .
ōh saphal sadā sukhadāī .
nānak nām dhiāiā .
pūrab likhiā pāiā .2.17.81.
Sorath 5th Guru.
The Perfect Guru has done the perfect thing.
With His grace, he has blessed me.
I ever attain pleasure and peace.
In all places the mortals abide in peace.
God's meditation is the grantor of boons.
By His grace, the Perfect Guru has blessed me, with it. Rare is the one who realises its worth. Pause.
Sing thou the Guru's word, O brother.
That is ever fruitful and peace-giving.
Nanak has meditated on the Name,
and has obtained what was predestined for him.
Sorat'h, Fifth Mehl:
The Perfect Guru has done it perfectly.
He blessed me with forgiveness.
I have found lasting peace and bliss.
Everywhere, the people dwell in peace. ||1||
Devotional worship to the Lord is what gives rewards.
The Perfect Guru, by His Grace, gave it to me; how rare are those who know this. ||Pause||
Sing the Word of the Guru's Bani, O Siblings of Destiny.
That is always rewarding and peacegiving.
Nanak has meditated on the Naam, the Name of the Lord.
He has realized his preordained destiny. ||2||17||81||
ਸੋਰਠਿ ਮਹਲਾ ੫ ॥
(ਹੇ ਭਾਈ !) ਪੂਰੇ ਗੁਰੂ ਨੇ ਪੂਰੀ (ਕਿਰਪਾ) ਕਰ ਦਿਤੀ,
ਆਪਣੀ ਬਖਸ਼ਿਸ਼ ਕਰਕੇ (ਧੁਰ ਕੀ ਬਾਣੀ) ਦਿਤੀ।
(ਅਸਾਂ) ਹਰ ਰੋਜ਼ ਅਨੰਦ (ਅਤੇ) ਸੁਖ ਪ੍ਰਾਪਤ ਕੀਤਾ
ਸਾਨੂੰ ਸਾਰੇ ਥਾਵਾਂ ਤੇ (ਗੁਰ-ਪਰਮੇਸ਼ਰ ਨੇ) ਸੁਖ ਨਾਲ ਵਸਾਇਆ।੧।
(ਹੇ ਭਾਈ !) ਹਰੀ ਦੀ ਭਗਤੀ (ਸਭ) ਫਲ ਦੇਣ ਵਾਲੀ ਹੈ।
ਪੂਰੇ ਗੁਰੂ ਨੇ ਕਿਰਪਾ ਕਰਕੇ (ਇਹ ਦਾਤ) ਦਿਤੀ ਹੈ। (ਪਰ ਇਹ ਗਲ) ਕਿਸੇ ਵਿਰਲੇ ਨੇ ਸਮਝੀ ਹੈ।ਰਹਾਉ।
ਹੇ ਭਾਈ ! ਅਸੀਂ ਗੁਰੂ ਦੀ ਬਾਣੀ ਗਾਉਂਦੇ ਹਾਂ
ਓਹ (ਬਾਣੀ) ਸਫਲ ਰੂਪ ਅਤੇ ਸਦਾ ਸੁਖ ਦੇਣ ਵਾਲੀ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹਨਾਂ ਨੇ ਪ੍ਰਭੂ ਦਾ) ਨਾਮ ਸਿਮਰਿਆ ਹੈ,
(ਉਹਨਾਂ) ਪਹਿਲਾਂ ਤੋਂ ਹੀ (ਕਰਤਾਰੀ ਹੁਕਮ) ਲਿਖੇ ਅਨੁਸਾਰ (ਹਰੀ ਦਾ ਨਾਮ) ਪਾ ਲਿਆ ਹੈ।੨।੧੭।੮੧।
ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ,
ਉਸ ਨੂੰ ਗੁਰੂ ਨੇ ਆਪਣੇ ਦਰ ਤੋਂ ਪ੍ਰਭੂ ਦੀ ਭਗਤੀ ਦੀ ਦਾਤਿ ਦੇ ਦਿੱਤੀ।
ਉਹ ਮਨੁੱਖ ਸਦਾ ਆਤਮਕ ਸੁਖ ਆਤਮਕ ਆਨੰਦ ਮਾਣਨ ਲੱਗ ਪਿਆ।
ਗੁਰੂ ਨੇ ਉਸ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ ਬਚਾ ਕੇ) ਸ਼ਾਂਤੀ ਵਿਚ ਟਿਕਾ ਦਿੱਤਾ ॥੧॥
ਹੇ ਭਾਈ! ਪਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ।
ਪੂਰੇ ਗੁਰੂ ਨੇ (ਜਿਸ ਮਨੁੱਖ ਉੱਤੇ) ਮੇਹਰ ਕਰ ਦਿੱਤੀ (ਉਸ ਨੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਪਰ, ਹੇ ਭਾਈ!) ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਭਗਤੀ ਦੀ ਕਦਰ ਸਮਝੀ ਹੈ ਰਹਾਉ॥
ਹੇ ਭਾਈ! ਆਓ ਅਸੀਂ ਭੀ ਗੁਰੂ ਦੀ ਬਾਣੀ ਗਾਵਿਆ ਕਰੀਏ।
ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ।
ਹੇ ਨਾਨਕ! (ਆਖ-) (ਉਸੇ ਮਨੁੱਖ ਨੇ ਗੁਰਬਾਣੀ ਦੀ ਰਾਹੀਂ ਪਰਮਾਤਮਾ ਦਾ) ਨਾਮ ਸਿਮਰਿਆ ਹੈ,
ਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ ॥੨॥੧੭॥੮੧॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ।
ਉਸ ਨੇ ਆਪਣੀ ਰਹਿਮਤ ਦੀ ਦਾਤ ਮੈਨੂੰ ਦਿੱਤੀ ਹੈ।
ਮੈਂ ਸਦਾ ਖੁਸ਼ੀ ਤੇ ਆਰਾਮ ਪਾਉਦਾ ਹਾਂ।
ਸਾਰੀਆਂ ਥਾਵਾਂ ਅੰਦਰ ਪ੍ਰਾਣੀ ਸੁਖੀ ਵਸਦੇ ਹਨ।
ਰੱਬ ਦੀ ਬੰਦਗੀ ਮੁਰਾਦਾਂ ਬਖਸ਼ਣਹਾਰ ਹੈ।
ਆਪਣੀ ਮਿਹਰ ਦੁਆਰਾ ਪੂਰਨ ਗੁਰਾਂ ਨੇ ਮੈਨੂੰ ਇਸ ਦੀ ਦਾਤ ਦਿੱਤੀ ਹੈ। ਕੋਈ ਟਾਂਵਾਂ ਟੱਲਾ ਹੀ ਇਸ ਦੀ ਕਦਰ ਨੂੰ ਅਨੁਭਵ ਕਰਦਾ ਹੈ। ਠਹਿਰਾਉ।
ਤੂੰ ਗੁਰਬਾਣੀ ਨੂੰ ਗਾਇਨ ਕਰ, ਹੇ ਵੀਰ!
ਉਹ ਸਦੀਵ ਹੀ ਫਲਦਾਇਕ ਤੇ ਆਰਾਮ ਦੇਣ ਵਾਲੀ ਹੈ।
ਨਾਨਕ ਨੇ ਨਾਮ ਦਾ ਆਰਾਧਨ ਕੀਤਾ ਹੈ,
ਅਤੇ ਉਸ ਨੇ ਉਹ ਕੁੱਛ ਪਾ ਲਿਆ ਹੈ ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਸੀ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.