ਸੋਰਠਿਮਹਲਾ੫॥
ਭੂਖੇਖਾਵਤਲਾਜਨਆਵੈ॥
ਤਿਉਹਰਿਜਨੁਹਰਿਗੁਣਗਾਵੈ॥੧॥
ਅਪਨੇਕਾਜਕਉਕਿਉਅਲਕਾਈਐ॥
ਜਿਤੁਸਿਮਰਨਿਦਰਗਹਮੁਖੁਊਜਲਸਦਾਸਦਾਸੁਖੁਪਾਈਐ॥੧॥ਰਹਾਉ॥
ਜਿਉਕਾਮੀਕਾਮਿਲੁਭਾਵੈ॥
ਤਿਉਹਰਿਦਾਸਹਰਿਜਸੁਭਾਵੈ॥੨॥
ਜਿਉਮਾਤਾਬਾਲਿਲਪਟਾਵੈ॥
ਤਿਉਗਿਆਨੀਨਾਮੁਕਮਾਵੈ॥੩॥
ਗੁਰਪੂਰੇਤੇਪਾਵੈ॥
ਜਨਨਾਨਕਨਾਮੁਧਿਆਵੈ॥੪॥੧੯॥੮੩॥
sōrath mahalā 5 .
bhūkhē khāvat lāj n āvai .
tiu har jan har gun gāvai .1.
apanē kāj kau kiu alakāīai .
jit simaran daragah mukh ūjal sadā sadā sukh pāīai .1. rahāu .
jiu kāmī kām lubhāvai .
tiu har dās har jas bhāvai .2.
jiu mātā bāl lapatāvai .
tiu giānī nām kamāvai .3.
gur pūrē tē pāvai .
jan nānak nām dhiāvai .4.19.83.
Sorath 5th Guru.
As a hungry man is not ashamed while eating,
similarly God's slave shyeth not from singing God's praise.
Why art thou slothful in thine own business?
Remembering thou, Him, by whose meditation, thy face shall be immaculate in the Lord's Court, and thou shalt ever and ever obtain peace. Pause.
As a lustful man is enticed by lust,
so is the God's slave pleased with God's praise. Pause.
As the mother is clung to her child,
so does the divine cherish the Lord's Name.
He, who is blessed with it by the Perfect Guru,
meditates on the Name, O serf Nanak.
Sorat'h, Fifth Mehl:
The hungry man is not ashamed to eat.
Just so, the humble servant of the Lord sings the Glorious Praises of the Lord. ||1||
Why are you so lazy in your own affairs?
Remembering Him in meditation, your face shall be radiant in the Court of the Lord; you shall find peace, forever and ever. ||1||Pause||
Just as the lustful man is enticed by lust,
so is the Lord's slave pleased with the Lord's Praise. ||2||
Just as the mother holds her baby close,
so does the spiritual person cherish the Naam, the Name of the Lord. ||3||
This is obtained from the Perfect Guru.
Servant Nanak meditates on the Naam, the Name of the Lord. ||4||19||83||
ਸੋਰਠਿ ਮਹਲਾ ੫ ॥
(ਹੇ ਭਾਈ ! ਜਿਵੇਂ) ਭੁੱਖੇ (ਮਨੁੱਖ ਨੂੰ) ਖਾਂਦਿਆਂ (ਕੋਈ) ਸ਼ਰਮ ਨਹੀਂ ਆਉਂਦੀ,
ਤਿਵੇਂ ਹਰੀ ਦਾ ਸੇਵਕ ਹਰੀ ਦੇ ਗੁਣ ਗਾਉਂਦਾ ਹੈ।੧।
(ਉਸ ਪਰਮੇਸ਼ਰ ਦਾ ਨਾਮ ਸਿਮਰਨ ਵਾਲੇ) ਆਪਣੇ ਕੰਮ ਤੋਂ ਕਿਉਂ ਆਲਸ ਕਰੀਏ?
(ਹੇ ਭਾਈ !) ਜਿਸ (ਪ੍ਰਭੂ ਨੂੰ) ਸਿਮਰਨ ਨਾਲ ਦਰਗਾਹ ਵਿੱਚ ਮੁੱਖ ਉਜਲਾ ਹੋਂਦਾ ਹੈ (ਅਤੇ ਸਦਾ ਹੀ ਸੁਖ ਪਾਈਦਾ ਹੈ।੧।ਰਹਾਉ।
ਜਿਵੇਂ ਵਿਸ਼ਈ (ਪੁਰਸ਼) ਕਾਮ (ਵਿਸ਼ੇ) ਵਿਚ ਲੋਭਾਇਮਾਨ (ਮਸਤ) ਹੁੰਦਾ ਹੈ।
ਤਿਵੇਂ ਹਰੀ ਦੇ ਦਾਸ ਨੂੰ ਹਰੀ ਦਾ ਜਸ ਚੰਗਾ ਲਗਦਾ ਹੈ।੨।
ਜਿਵੇਂ ਮਾਤਾ ਬਾਲ ਨਾਲ ਚੰਬੜਦੀ ਹੈ,
ਤਿਵੇਂ ਗਿਆਨੀ (ਪੁਰਸ਼) ਨਾਮ ਨੂੰ ਕਮਾਉਂਦਾ ਹੈ (ਭਾਵ ਸਿਮਰਨ ਵਿਚ ਲੱਗਾ ਰਹਿੰਦਾ ਹੈ)।੩।
(ਜਿਹੜਾ ਪੁਰਸ਼) ਪੂਰੇ ਗੁਰੂ ਤੋਂ (ਨਾਮ) ਪ੍ਰਾਪਤ ਕਰਦਾ ਹੈ,
ਦਾਸ ਨਾਨਕ (ਆਖਦਾ ਹੈ ਕਿ ਉਹ ਪੁਰਸ਼ ਪ੍ਰਭੂ ਦਾ) ਨਾਮ ਸਿਮਰਦਾ ਹੈ।੪।੧੯।੮੩।
ਹੇ ਭਾਈ! ਜਿਵੇਂ (ਜੇ ਕਿਸੇ ਭੁੱਖੇ ਮਨੁੱਖ ਨੂੰ ਕੁਝ ਖਾਣ ਨੂੰ ਮਿਲ ਜਾਏ, ਤਾਂ ਉਹ) ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ,
ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ (ਆਪਣੀ ਆਤਮਕ ਭੁੱਖ ਮਿਟਾਣ ਲਈ ਬੜੇ ਚਾਅ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ ॥੧॥
ਹੇ ਭਾਈ! (ਉਹ ਸਿਮਰਨ ਜੋ ਸਾਡਾ ਅਸਲ ਕੰਮ ਹੈ) ਆਪਣੇ (ਇਸ ਅਸਲ) ਕੰਮ ਦੀ ਖ਼ਾਤਰ ਕਦੇ ਭੀ ਆਲਸ ਨਹੀਂ ਕਰਨਾ ਚਾਹੀਦਾ,
ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਈਦਾ ਹੈ, ਤੇ, ਸਦਾ ਹੀ ਆਤਮਕ ਆਨੰਦ ਮਾਣੀਦਾ ਹੈ ॥੧॥ ਰਹਾਉ ॥
ਹੇ ਭਾਈ! ਜਿਵੇਂ ਕੋਈ ਵਿਸ਼ਈ ਮਨੁੱਖ ਕਾਮ-ਵਾਸ਼ਨਾ ਵਿਚ ਹੀ ਮਗਨ ਰਹਿੰਦਾ ਹੈ,
ਤਿਵੇਂ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਚੰਗੀ ਲੱਗਦੀ ਹੈ ॥੨॥
ਹੇ ਭਾਈ! ਜਿਵੇਂ ਮਾਂ ਆਪਣੇ ਬੱਚੇ (ਦੇ ਮੋਹ) ਨਾਲ ਚੰਬੜੀ ਰਹਿੰਦੀ ਹੈ,
ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ (-ਸਿਮਰਨ ਦੀ) ਕਮਾਈ ਕਰਦਾ ਹੈ ॥੩॥
ਪਰ, ਜੇਹੜਾ (ਇਹ ਦਾਤਿ) ਪੂਰੇ ਗੁਰੂ ਤੋਂ ਹਾਸਲ ਕਰਦਾ ਹੈ,
ਹੇ ਦਾਸ ਨਾਨਕ! (ਉਹੀ ਮਨੁੱਖ ਪਰਮਾਤਮਾ ਦਾ) ਨਾਮ ਸਿਮਰਦਾ ਹੈ ॥੪॥੧੯॥੮੩॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਜਿਸ ਤਰ੍ਹਾਂ ਇਕ ਭੁੱਖੇ ਬੰਦੇ ਨੂੰ ਖਾਂਦਿਆ ਸ਼ਰਮ ਨਹੀਂ ਆਉਂਦੀ,
ਇਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦਾ ਜੱਸ ਗਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ।
ਤੂੰ ਆਪਣੇ ਨਿੱਜ ਦੇ ਕੰਮ ਵਿੱਚ ਕਿਉਂ ਆਲਸ ਕਰਦਾ ਹੈ।
ਤੂੰ ਉਸ ਨੂੰ ਯਾਦ ਕਰ, ਜਿਸ ਦੀ ਬੰਦਗੀ ਦੁਆਰਾ ਸਾਈਂ ਦੇ ਦਰਬਾਰ ਵਿੱਚ ਤੇਰਾ ਚਿਹਰਾ ਰੋਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਹੀ ਸਦੀਵ ਆਰਾਮ ਪਾਵਨੂੰਗਾ। ਠਹਿਰਾਉ।
ਜਿਸ ਤਰ੍ਹਾਂ ਵਿਸ਼ੈਈ ਬੰਦਾ ਵਿਸ਼ੇ ਨੂੰ ਲਲਚਾਉਂਦਾ ਹੈ,
ਏਸੇ ਤਰ੍ਹਾਂ ਹੀ ਰੱਬ ਦੇ ਗੋਲੇ ਨੂੰ ਰੱਬ ਦੀ ਕੀਰਤੀ ਚੰਗੀ ਲੱਗਦੀ ਹੈ। ਠਹਿਰਾਉ।
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨਾਲ ਚਿਮੜੀ ਹੋਈ ਹੁੰਦੀ ਹੈ,
ਏਸੇ ਤਰ੍ਹਾਂ ਹੀ ਬ੍ਰਹਿਮਬੇਤਾ ਸਾਈਂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ।
ਜੋ ਪੂਰਨ ਗੁਰਾਂ ਪਾਸੋਂ ਇਸ ਨੂੰ ਪ੍ਰਾਪਤ ਕਰਦਾ ਹੈ,
ਉਹੀ ਨਾਮ ਦਾ ਸਿਮਰਨ ਕਰਦਾ ਹੈ, ਹੇ ਨਫਰ ਨਾਨਕ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.