ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥
ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥
ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥
ਸੋਰਠਿਮਹਲਾ੫॥
ਸਰਬਸੁਖਾਕਾਦਾਤਾਸਤਿਗੁਰੁਤਾਕੀਸਰਨੀਪਾਈਐ॥
ਦਰਸਨੁਭੇਟਤਹੋਤਅਨੰਦਾਦੂਖੁਗਇਆਹਰਿਗਾਈਐ॥੧॥
ਹਰਿਰਸੁਪੀਵਹੁਭਾਈ॥
ਨਾਮੁਜਪਹੁਨਾਮੋਆਰਾਧਹੁਗੁਰਪੂਰੇਕੀਸਰਨਾਈ॥ਰਹਾਉ॥
ਤਿਸਹਿਪਰਾਪਤਿਜਿਸੁਧੁਰਿਲਿਖਿਆਸੋਈਪੂਰਨੁਭਾਈ॥
ਨਾਨਕਕੀਬੇਨੰਤੀਪ੍ਰਭਜੀਨਾਮਿਰਹਾਲਿਵਲਾਈ॥੨॥੨੫॥੮੯॥
sōrath mahalā 5 .
sarab sukhā kā dātā satigur tā kī saranī pāīai .
darasan bhētat hōt anandā dūkh gaiā har gāīai .1.
har ras pīvah bhāī .
nām japah nāmō ārādhah gur pūrē kī saranāī . rahāu .
tisah parāpat jis dhur likhiā sōī pūran bhāī .
nānak kī bēnantī prabh jī nām rahā liv lāī .2.25.89.
Sorath 5th Guru.
The True Guru is the giver of all the comforts: Seek, thou, his protection, O man.
Seeing his sight, bliss ensues, pain is dispelled, and the man hymns God's praise.
O brother, quaff thou the God's elixir.
Utter thou the Name, remember the name and enter thou the Perfect Guru's sanctuary. Pause.
He alone receives the name, who is so pre-destined, He alone becomes perfect, O brother.
O sire Lord, Nanak's prayer is that he may remain absorbed in the love of Thy Name.
Sorat'h, Fifth Mehl:
The True Guru is the Giver of all peace and comfort seek His Sanctuary.
Beholding the Blessed Vision of His Darshan, bliss ensues, pain is dispelled, and one sings the Lord's Praises. ||1||
Drink in the sublime essence of the Lord, O Siblings of Destiny.
Chant the Naam, the Name of the Lord; worship the Naam in adoration, and enter the Sanctuary of the Perfect Guru. ||Pause||
Only one who has such preordained destiny receives it; he alone becomes perfect, O Siblings of Destiny.
Nanak's prayer, O Dear God, is to remain lovingly absorbed in the Naam. ||2||25||89||
ਸੋਰਠਿ ਮਹਲਾ ੫ ॥
ਹੇ ਭਾਈ ! ਸਾਰੇ ਸੁਖਾਂ ਦਾ ਦਾਤਾ ਸਤਿਗੁਰੂ ਹੈ। (ਸਾਨੂੰ) ਉਸ (ਸਤਿਗੁਰੂ) ਦੀ ਸ਼ਰਣ ਵਿਚ ਪੈਣਾ ਚਾਹੀਦਾ ਹੈ।
( ਉਸ ਸਤਿਗੁਰੂ ਦਾ) ਦਰਸ਼ਨ ਕਰਨ ਨਾਲ (ਆਤਮਿਕ) ਅਨੰਦ ਪ੍ਰਾਪਤਿ ਹੋ ਜਾਂਦਾ ਹੈ, ਦੁਖ ਦੂਰ ਹੋ ਜਾਂਦਾ ਹੈ (ਤਾਂ ਤੇ ਸੁਤੇ ਹੀ ਹਰੀ ਦਾ ਜਸ) ਗਾਉਣਾ ਚਾਹੀਦਾ ਹੈ।੧।
(ਹੇ ਭਾਈ !) ਹਰੀ ਦਾ (ਨਾਮ) ਰਸ ਪੀਓ।
ਨਾਮ ਜਪੋ, ਨਾਮ ਹੀ ਸਿਮਰੋ, (ਅਤੇ) ਪੂਰੇ ਗੁਰੂ ਦੀ ਸ਼ਰਣ ਵਿਚ (ਪਏ ਰਹੁ)।ਰਹਾਉ।
ਹੇ ਭਾਈ ! ਜਿਸ ਦੇ ਭਾਗਾਂ ਵਿੱਚ ਧੁਰ ਦਰਗਾਹ ਤੋਂ ਲਿਖਿਆ ਹੁੰਦਾ ਹੈ, ਉਸ ਨੂੰ ਹੀ (ਗੁਰੂ ਪਾਸੋਂ ਨਾਮ ਦੀ ਦਾਤਿ, ਸਿਫਤਿ ਸਾਲਾਹ) ਪ੍ਰਾਪਤਿ ਹੋਂਦੀ ਹੈ। ਓਹੀ (ਮਨੁੱਖ) ਪੂਰਨ (ਗੁਣਾਂ ਵਾਲਾ ਹੋ ਜਾਂਦਾ ਹੈ)।
ਹੇ ਪ੍ਰਭੂ ਜੀ! ਨਾਨਕ (ਦਾਸ) ਦੀ (ਤੇਰੇ ਦਰ ਤੇ ਇਹ) ਬੇਨਤੀ ਹੈ (ਕਿਰਪਾ ਕਰੋ ਕਿ ਮੈਂ) ਤੇਰੇ ਨਾਮ ਵਿਚ ਆਪਣੀ ਸੁਰਤਿ ਜੋੜੀ ਰਖਾਂ।੨।੨੫।੮੯।
ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ।
ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥
ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ,
ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ ਰਹਾਉ॥
ਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ।
ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ ॥੨॥੨੫॥੮੯॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਸੱਚੇ ਗੁਰੂ ਜੀ ਸਾਰਿਆ ਆਰਾਮਾਂ ਦੇ ਦੇਣ ਵਾਲੇ ਹਨ। ਤੂੰ ਉਨ੍ਹਾਂ ਦੀ ਪਨਾਹ ਲੈ, ਹੇ ਬੰਦੇ!
ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ, ਪੀੜ ਦੂਰ ਹੋ ਜਾਂਦੀ ਹੈ ਤੇ ਬੰਦਾ ਹਰੀ ਦਾ ਜੱਸ ਗਾਉਂਦਾ ਹੈ।
ਹੇ ਵੀਰ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ।
ਤੂੰ ਨਾਮ ਨੂੰ ਉਚਾਰ, ਨਾਮ ਦਾ ਸਿਮਰਨ ਕਰ ਅਤੇ ਤੂੰ ਪੂਰਨ ਗੁਰਾਂ ਦੀ ਹੀ ਪਨਾਹ ਲੈਂ। ਠਹਿਰਾਉ।
ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸੀ ਲਿਖਤਕਾਰ ਹੈ। ਕੇਵਲ ਓਹੀ ਮੁਕੰਮਲ ਹੁੰਦਾ ਹੈ, ਹੇ ਭਰਾ!
ਹੇ ਮਹਾਰਾਜ ਮਾਲਕ! ਨਾਨਕ ਦੀ ਅਰਦਾਸ ਹੈ, ਕਿ ਉਹ ਤੇਰੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.