ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
ਸੋਰਠਿਮਹਲਾ੫॥
ਸੁਨਹੁਬਿਨੰਤੀਠਾਕੁਰਮੇਰੇਜੀਅਜੰਤਤੇਰੇਧਾਰੇ॥
ਰਾਖੁਪੈਜਨਾਮਅਪੁਨੇਕੀਕਰਨਕਰਾਵਨਹਾਰੇ॥੧॥
ਪ੍ਰਭਜੀਉਖਸਮਾਨਾਕਰਿਪਿਆਰੇ॥
ਬੁਰੇਭਲੇਹਮਥਾਰੇ॥ਰਹਾਉ॥
ਸੁਣੀਪੁਕਾਰਸਮਰਥਸੁਆਮੀਬੰਧਨਕਾਟਿਸਵਾਰੇ॥
ਪਹਿਰਿਸਿਰਪਾਉਸੇਵਕਜਨਮੇਲੇਨਾਨਕਪ੍ਰਗਟਪਹਾਰੇ॥੨॥੨੯॥੯੩॥
sōrath mahalā 5 .
sunah binantī thākur mērē jī jant tērē dhārē .
rākh paij nām apunē kī karan karāvanahārē .1.
prabh jīu khasamānā kar piārē .
burē bhalē ham thārē . rahāu .
sunī pukār samarath suāmī bandhan kāt savārē .
pahir sirapāu sēvak jan mēlē nānak pragat pahārē .2.29.93.
Sorath 5th Guru.
Hear, Thou, my prayer, O my Master. The men and other beings are created by Thee.
O Lord, the Doer and the Prompter of actions, uphold Thou, the honour of Thy Name.
O my Loved Lord, make me Thine own.
Whether bad or good, I am Thine. Pause.
The Omnipotent Lord hearkened to my supplication and cutting off my fetters, He has adorned me.
The Lord dressed me with the robe of honour, blended me, His attending slave, with Himself and Nanak become renowned in the world.
Sorat'h, Fifth Mehl:
Hear my prayer, O my Lord and Master; all beings and creatures were created by You.
You preserve the honor of Your Name, O Lord, Cause of causes. ||1||
O Dear God, Beloved, please, make me Your own.
Whether good or bad, I am Yours. ||Pause||
The Almighty Lord and Master heard my prayer; cutting away my bonds, He has adorned me.
He dressed me in robes of honor, and blended His servant with Himself; Nanak is revealed in glory throughout the world. ||2||29||93||
ਸੋਰਠਿ ਮਹਲਾ ੫ ॥
ਹੇ ਮੇਰੇ ਮਾਲਕ ! (ਮੇਰੀ) ਬੇਨਤੀ ਸੁਣੋ। ਸਾਰੇ ਜੀਵ ਜੰਤੂ ਤੇਰੇ ਬਣਾਏ ਹੋਏ ਹਨ।
ਹੇ (ਸਭ ਕੁਝ) ਕਰਨ ਕਰਾਉਣ ਵਾਲੇ (ਪ੍ਰਭੂ !) ਆਪਣੇ ਨਾਮ ਦੀ ਇਜ਼ਤ ਰਖ ਲੈ।੧।
ਹੇ ਪਿਆਰੇ ਪ੍ਰਭੂ ਜੀਉ ! (ਤੂੰ ਆਪਣੇ ਦਾਸਾਂ ਦੀ) ਰਖਿਆ ਕਰ (ਭਾਵ ਸੇਵਕ ਜਾਣ ਕੇ ਆਪਣਾ ਹੱਥ ਦੇ ਕੇ ਬਚਾ ਲੈ)
ਮਾੜੇ, ਚੰਗੇ, (ਜੋ ਕੁਝ ਵੀ ਹਾਂ), ਅਸੀਂ ਤੇਰੇ ਹਾਂ।ਰਹਾਉ।
(ਹੇ ਭਾਈ !) ਸਰਬ ਸ਼ਕਤੀਵਾਨ ਮਾਲਕ ਨੇ (ਸਾਡੀ) ਅਰਜ਼ੋਈ ਸੁਣ ਲਈ, (ਦੁਖ ਰੂਪੀ) ਫਾਹੇ ਕਟ ਕੇ (ਸਾਰੇ ਕਾਰਜ) ਸਵਾਰ ਦਿਤੇ।
ਨਾਨਕ (ਗੁਰੂ ਜੀ ਪ੍ਰਭੂ ਦੀ ਵਡਿਆਈ ਕਰਦੇ ਹੋਏ ਫੁਰਮਾਉਂਦੇ ਹਨ ਕਿ ਪ੍ਰਭੂ ਨੇ) ਆਪਣੇ ਸੇਵਕ ਜਨਾ ਨੂੰ ਸਿਰੋਪਾ ਪਹਿਨਾ ਕੇ (ਆਪਣੇ ਨਾਲ) ਮੇਲ ਲਿਆ (ਅਤੇ) ਸੰਸਾਰ ਵਿਚ ਪ੍ਰਗਟ (ਪ੍ਰਸਿਧ) ਕਰ ਦਿੱਤਾ।੨।੨੯।੯੩।
ਹੇ ਮੇਰੇ ਠਾਕੁਰ! ਹੇ ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ। ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ (ਤੇਰਾ ਨਾਮ ਹੈ 'ਸ਼ਰਨ-ਜੋਗ'।
ਅਸੀਂ ਜੀਵ ਤੇਰੇ ਹੀ ਆਸਰੇ ਹਾਂ) ਤੂੰ ਆਪਣੇ (ਇਸ) ਨਾਮ ਦੀ ਲਾਜ ਰੱਖ (ਤੇ, ਸਾਡੇ ਮਾਇਆ ਦੇ ਬੰਧਨ ਕੱਟ) ॥੧॥
ਹੇ ਪਿਆਰੇ ਪ੍ਰਭੂ ਜੀ! (ਤੂੰ ਸਾਡਾ ਖਸਮ ਹੈਂ) ਖਸਮ ਵਾਲਾ ਫ਼ਰਜ਼ ਪੂਰਾ ਕਰ।
(ਚਾਹੇ ਅਸੀ) ਭੈੜੇ ਹਾਂ (ਚਾਹੇ ਅਸੀ) ਚੰਗੇ ਹਾਂ, ਅਸੀਂ ਤੇਰੇ ਹੀ ਹਾਂ (ਸਾਡੇ ਵਿਕਾਰਾਂ ਦੇ ਬੰਧਨ ਕੱਟ ਦੇ) ਰਹਾਉ॥
(ਹੇ ਭਾਈ! ਜਿਨ੍ਹਾਂ ਸੇਵਕਾਂ ਦੀ) ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ, ਉਹਨਾਂ ਦੇ (ਮਾਇਆ ਦੇ) ਬੰਧਨ ਕੱਟ ਕੇ ਪ੍ਰਭੂ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ।
ਹੇ ਨਾਨਕ! (ਆਖ-) ਉਹਨਾਂ ਸੇਵਕਾਂ ਨੂੰ ਦਾਸਾਂ ਨੂੰ ਆਦਰ-ਮਾਣ ਦੇ ਕੇ ਆਪਣੇ ਚਰਨਾਂ ਵਿਚ ਮਿਲਾ ਲਿਆ, ਤੇ, ਸੰਸਾਰ ਵਿਚ ਉੱਘੇ ਕਰ ਦਿੱਤਾ ॥੨॥੨੯॥੯੩॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਤੂੰ ਮੇਰੀ ਪ੍ਰਾਰਥਨਾ ਸੁਣ, ਹੇ ਮੈਂਡੇ ਮਾਲਕ! ਪ੍ਰਾਣੀ ਤੇ ਪਸ਼ੂ-ਪੰਛੀ ਤੇਰੇ ਹੀ ਰਚੇ ਹੋਏ ਹਨ।
ਹੇ ਕੰਮਾਂ ਦੇ ਕਰਨ ਤੇ ਕਰਾਵਣ ਵਾਲੇ! ਤੂੰ ਆਪਣੇ ਨਾਮ ਦੀ ਲੱਜਿਆ ਰੱਖ।
ਹੇ ਮੇਰੇ ਪ੍ਰੀਤਮ! ਮੈਨੂੰ ਆਪਣਾ ਨਿੱਜ ਦਾ ਬਣਾ ਲੈ।
ਭਾਵੇਂ ਮੰਦਾ ਜਾਂ ਚੰਗਾ, ਮੈਂ ਤੇਰਾ ਹੀ ਹਾਂ। ਠਹਿਰਾਉ।
ਸਰਬ-ਸ਼ਕਤੀਵਾਨ ਸਾਹਿਬ ਨੇ ਮੇਰੀ ਬੇਨਤੀ ਸੁਣ ਲਈ ਅਤੇ ਮੇਰੀਆਂ ਬੇੜਆਂ ਕੱਟ ਕੇ ਮੈਨੂੰ ਹਾਰ ਸ਼ਿੰਗਾਰ ਦਿੱਤਾ ਹੈ।
ਸੁਆਮੀ ਨੇ ਮੈਨੂੰ ਇੱਜ਼ਤ ਦਾ ਪੁਸ਼ਾਕਾ ਪਹਿਨਾਇਆ, ਮੈਨੂੰ ਆਪਣੇ ਟਹਿਲ ਕਰਨ ਵਾਲੇ ਗੋਲੇ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਨਾਨਕ ਸੰਸਾਰ ਅੰਦਰ ਪ੍ਰਸਿੱਧ ਹੋ ਗਿਆ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.