ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥
ਸੋਰਠਿਮਹਲਾ੯॥
ਰੇਨਰਇਹਸਾਚੀਜੀਅਧਾਰਿ॥
ਸਗਲਜਗਤੁਹੈਜੈਸੇਸੁਪਨਾਬਿਨਸਤਲਗਤਨਬਾਰ॥੧॥ਰਹਾਉ॥
ਬਾਰੂਭੀਤਿਬਨਾਈਰਚਿਪਚਿਰਹਤਨਹੀਦਿਨਚਾਰਿ॥
ਤੈਸੇਹੀਇਹਸੁਖਮਾਇਆਕੇਉਰਝਿਓਕਹਾਗਵਾਰ॥੧॥
ਅਜਹੂਸਮਝਿਕਛੁਬਿਗਰਿਓਨਾਹਿਨਿਭਜਿਲੇਨਾਮੁਮੁਰਾਰਿ॥
ਕਹੁਨਾਨਕਨਿਜਮਤੁਸਾਧਨਕਉਭਾਖਿਓਤੋਹਿਪੁਕਾਰਿ॥੨॥੮॥
sōrath mahalā 9 .
rē nar ih sāchī jī dhār .
sagal jagat hai jaisē supanā binasat lagat n bār .1. rahāu .
bārū bhīt banāī rach pach rahat nahī din chār .
taisē hī ih sukh māiā kē urajhiō kahā gavār .1.
ajahū samajh kash bigariō nāhin bhaj lē nām murār .
kah nānak nij mat sādhan kau bhākhiō tōh pukār .2.8.
Sorath 9th Guru.
O man, hold this for certain in thy mind.
As the whole world is like a dream, in its destruction, there shall be no delay. Pause.
As a wall of sand, built and plastered with care, lasts not even for four days,
Likewise are the pleasure of mammon. Why art thou entangled in them. O ignorant man?
This very day come to thy senses. No harm is yet done. So utter thou the Name of the Lord, the Enemy of pride.
Says Nanak, with a vies to chasten thy soul, I have loudly proclaimed it to thee, O man.
Sorat'h, Ninth Mehl:
O man, grasp this Truth firmly in your soul.
The whole world is just like a dream; it will pass away in an instant. ||1||Pause||
Like a wall of sand, built up and plastered with great care, which does not last even a few days,
just so are the pleasures of Maya. Why are you entangled in them, you ignorant fool? ||1||
Understand this today it is not yet too late! Chant and vibrate the Name of the Lord.
Says Nanak, this is the subtle wisdom of the Holy Saints, which I proclaim out loud to you. ||2||8||
ਸੋਰਠਿ ਮਹਲਾ ੯ ॥
ਹੇ ਮਨੁੱਖ ! ਇਹ (ਗਲ ਆਪਣੇ) ਦਿਲ ਅੰਦਰ ਪੱਕੀ ਟਿਕਾ ਲੈ।
ਜਿਸ ਤਰ੍ਹਾਂ ਸੁਪਨਾ (ਝੂਠਾ) ਹੈ (ਉਸੇ ਤਰ੍ਹਾਂ ਹੀ ਇਹ) ਸਾਰਾ ਸੰਸਾਰ (ਨਾਸ਼ਵੰਤ) ਹੈ, (ਇਸ ਨੂੰ) ਨਾਸ਼ ਹੋਂਦਿਆਂ ਦੇਰ ਨਹੀਂ ਲਗਦੀ।੧।ਰਹਾਉ।
(ਜਿਵੇਂ ਕਿਸੇ ਮਨੁੱਖ ਨੇ) ਰੇਤ ਦੀ ਕੰਧ ਉਸਾਰ ਕੇ ਲਿੰਬ ਪੋਚ ਕੇ ਤਿਆਰ ਕੀਤੀ ਹੋਵੇ (ਓਹ ਕੰਧ ਚਾਰ ਦਿਨ ਭੀ ਨਹੀਂ ਰਹਿੰਦੀ।
ਉਸੇ ਤਰ੍ਹਾਂ ਹੀ ਇਹ ਮਾਇਆ ਦੇ ਸੁਖ ਭੀ (ਨਾਸ਼ਵੰਤ ਹਨ) ਹੇ ਮੂਰਖ ! (ਤੂੰ ਇਹਨਾ ਸੁਖਾਂ ਵਿਚ) ਕਾਹਦੇ ਲਈ ਉਲਝਿਆ ਹੋਇਆ ਹੈਂ।੧।
(ਹੇ ਮੂਰਖ ਮਨੁੱਖ ! ਤੂੰ ਹੁਣ ਵੀ) ਸਮਝ ਜਾ, ਅਜੇ ਭੀ (ਤੇਰਾ) ਕੁਝ ਨਹੀਂ ਵਿਗੜਿਆ, ਪਰਮਾਤਮਾ ਦਾ ਨਾਮ ਸਿਮਰ ਲੈ।
ਨਾਨਕ ! ਆਖ ਕਿ ਹੇ ਮੂਰਖ ਜੀਵ ! (ਤੇਰੀ) ਆਪਣੀ ਮਤਿ ਸੋਧਣ ਲਈ ਤੈਨੂੰ ਪੁਕਾਰ ਕੇ (ਇਉਂ) ਆਖਿਆ ਹੈ।੨।੮।
ਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ,
(ਕਿ) ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥
ਹੇ ਭਾਈ! (ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ।
ਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ? ॥੧॥
ਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
ਨਾਨਕ ਆਖਦਾ ਹੈ- (ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ ॥੨॥੮॥
ਸੋਰਠਿ ਨੌਵੀਂ ਪਾਤਿਸ਼ਾਹੀ।
ਹੇ ਬੰਦੇ! ਆਪਣੇ ਮਨ ਅੰਦਰ ਇਸ ਨੂੰ ਸੱਚ ਜਾਣ ਕੇ ਟਿਕਾ ਲੈ।
ਸਾਰਾ ਸੰਸਾਰ ਸੁਫਨੇ ਦੀ ਮਾਨਿੰਦ ਹੈ ਅਤੇ ਇਸ ਦੇ ਨਾਸ ਹੋਣ ਨੂੰ ਚਿਰ ਨਹੀਂ ਲੱਗਣਾ। ਠਹਿਰਾਉ।
ਜਿਸ ਤਰ੍ਹਾਂ ਬਣਾਈ ਅਤੇ ਖਿਆਲ ਕਰ ਕੇ ਲਿੱਪੀ-ਪੋਚੀ ਹੋਈ ਰੇਤੇ ਦੀ ਕੰਧ ਚਾਰ ਦਿਹਾੜੇ ਭੀ ਨਹੀਂ ਕੱਟਦੀ, ਉਸੇ ਤਰ੍ਹਾਂ ਦੀਆਂ ਹਨ।
ਰੰਗ-ਰਲੀਆਂ, ਧਨ-ਦੌਲਤ ਦੀਆਂ। ਤੂੰ ਉਨ੍ਹਾਂ ਵਿੱਚ ਕਿਉਂ ਫਸਿਆ ਹੋਇਆ ਹੈ, ਹੇ ਬੇਸਮਝ ਬੰਦੇ!
ਐਨ ਅੱਜ ਹੀ ਹੋਸ਼ ਕਰ ਲੈ, ਅਜੇ ਤਾਂਈਂ ਕੋਈ ਨੁਕਸਾਨ ਨਹੀਂ ਹੋਇਆ, ਇਸ ਲਈ ਤੂੰ ਹੰਕਾਰ ਦੇ ਵੈਰੀ ਸੁਆਮੀ ਦੇ ਨਾਮ ਦਾ ਉਚਾਰਨ ਕਰ।
ਗੁਰੂ ਜੀ ਫੁਰਮਾਉਂਦੇ ਹਨ, ਤੇਰੀ ਆਤਮਾ ਨੂੰ ਸੁਧਾਰਨ ਦੇ ਲਈ ਤੈਨੂੰ ਇਹ ਉਚੀ ਬੋਲ ਕੇ ਆਖ ਦਿੱਤਾ ਹੈ, ਹੇ ਬੰਦੇ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.