ਸਲੋਕੁ ਮਃ ੩ ॥
ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥
ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥
ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥
ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥
ਮਃ ੩ ॥
ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥
ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥
ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥
ਪਉੜੀ ॥
ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥
ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥
ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥
ਸਲੋਕੁਮਃ੩॥
ਸਤਿਗੁਰਤੇਜੋਮੁਹਫਿਰੇਸੇਬਧੇਦੁਖਸਹਾਹਿ॥
ਫਿਰਿਫਿਰਿਮਿਲਣੁਨਪਾਇਨੀਜੰਮਹਿਤੈਮਰਿਜਾਹਿ॥
ਸਹਸਾਰੋਗੁਨਛੋਡਈਦੁਖਹੀਮਹਿਦੁਖਪਾਹਿ॥
ਨਾਨਕਨਦਰੀਬਖਸਿਲੇਹਿਸਬਦੇਮੇਲਿਮਿਲਾਹਿ॥੧॥
ਮਃ੩॥
ਜੋਸਤਿਗੁਰਤੇਮੁਹਫਿਰੇਤਿਨਾਠਉਰਨਠਾਉ॥
ਜਿਉਛੁਟੜਿਘਰਿਘਰਿਫਿਰੈਦੁਹਚਾਰਣਿਬਦਨਾਉ॥
ਨਾਨਕਗੁਰਮੁਖਿਬਖਸੀਅਹਿਸੇਸਤਿਗੁਰਮੇਲਿਮਿਲਾਉ॥੨॥
ਪਉੜੀ॥
ਜੋਸੇਵਹਿਸਤਿਮੁਰਾਰਿਸੇਭਵਜਲਤਰਿਗਇਆ॥
ਜੋਬੋਲਹਿਹਰਿਹਰਿਨਾਉਤਿਨਜਮੁਛਡਿਗਇਆ॥
ਸੇਦਰਗਹਪੈਧੇਜਾਹਿਜਿਨਾਹਰਿਜਪਿਲਇਆ॥
ਹਰਿਸੇਵਹਿਸੇਈਪੁਰਖਜਿਨਾਹਰਿਤੁਧੁਮਇਆ॥
ਗੁਣਗਾਵਾਪਿਆਰੇਨਿਤਗੁਰਮੁਖਿਭ੍ਰਮਭਉਗਇਆ॥੭॥
salōk mah 3 .
satigur tē jō muh phirē sē badhē dukh sahāh .
phir phir milan n pāinī janmah tai mar jāh .
sahasā rōg n shōdaī dukh hī mah dukh pāh .
nānak nadarī bakhas lēh sabadē mēl milāh .1.
mah 3 .
jō satigur tē muh phirē tinā thaur n thāu .
jiu shutar ghar ghar phirai duhachāran badanāu .
nānak guramukh bakhasīah sē satigur mēl milāu .2.
paurī .
jō sēvah sat murār sē bhavajal tar gaiā .
jō bōlah har har nāu tin jam shad gaiā .
sē daragah paidhē jāh jinā har jap laiā .
har sēvah sēī purakh jinā har tudh maiā .
gun gāvā piārē nit guramukh bhram bhau gaiā .7.
Slok 3rd Guru.
They, who turn their face away from the True Guru, suffer sorrow tied down.
Over and over they come and go and cannot meet with their Lord.
Their disease of doubt departs not and, in pain, they obtain more pain.
Nanak, If the Merciful Master forgives the man, then He unites him in the Name's union.
3rd Guru.
They, who turn their back upon the True Guru, find no place or room of refuge.
They wander from door to door like a divorced woman of bad character and evil repute.
Nanak, the pious persons, who are granted pardon, they associate with the True Guru's society.
Pauri.
They, who server the True Lord, the slayer of Mur demon, swim, across the terrible ocean.
They, who repeat the Lord God's Name, them, the death's courier passes by.
They, who meditate one God, go to His Court wearing the robe of honour.
Those persons alone serve Thee, O God, on whom is Thine grace.
My Beloved, I ever sing, Thy praise. Through the Guru, my doubt and dread are dispelled.
Shalok, Third Mehl:
Those who turn their faces away from the True Guru, suffer in sorrow and bondage.
Again and again, they are born only to die; they cannot meet their Lord.
The disease of doubt does not depart, and they find only pain and more pain.
O Nanak, if the Gracious Lord forgives, then one is united in Union with the Word of the Shabad. ||1||
Third Mehl:
Those who turn their faces away from the True Guru, shall find no place of rest or shelter.
They wander around from door to door, like a woman forsaken, with a bad character and a bad reputation.
O Nanak, the Gurmukhs are forgiven, and united in Union with the True Guru. ||2||
Pauree:
Those who serve the True Lord, the Destroyer of ego, cross over the terrifying worldocean.
Those who chant the Name of the Lord, Har, Har, are passed over by the Messenger of Death.
Those who meditate on the Lord, go to His Court in robes of honor.
They alone serve You, O Lord, whom You bless with Grace.
I sing continually Your Glorious Praises, O Beloved; as Gurmukh, my doubts and fears have been dispelled. ||7||
ਸਲੋਕੁ ਮਃ ੩ ॥
ਹੇ ਭਾਈ!) ਜੋ ਮਨੁੱਖ ਸਤਿਗੁਰੂ ਵਲੋਂ (ਆਪਣਾ) ਮੂੰਹ ਮੋੜ ਲੈਂਦੇ ਹਨ ਓਹ (ਅੰਤ ਸਮੇਂ ਜਮਾਂ ਦੇ) ਬੱਧੇ ਹੋਏ ਦੁਖ ਸਹਾਰਦੇ ਹਨ।
(ਓਹ) ਮੁੜ ਮੁੜ ਜੰਮਦੇ ਅਤੇ ਮਰਦੇ ਰਹਿੰਦੇ ਹਨ, (ਕਿਉਂਕਿ ਪ੍ਰਭੂ ਨੂੰ) ਮਿਲ ਨਹੀਂ ਸਕਦੇ।
(ਉਹਨਾਂ ਨੂੰ) ਭਰਨ ਦਾ ਦੁਖ ਨਹੀਂ ਛੱਡਦਾ (ਓਹ) ਦੁੱਖਾਂ ਵਿੱਚ (ਪਏ ਹੋਏ) ਦੁਖ ਹੀ ਪਾਂਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਓਹ) ਨਦਰ ਕਰਨ ਵਾਲਾ (ਪ੍ਰਭੂ ਜੇ) ਬਖਸ਼ ਲਵੇ (ਤਾਂ ਓਹ) ਸ਼ਬਦ (ਗੁਰੂ) ਨਾਲ ਮਿਲ ਕੇ (ਆਪਣੇ ਨਾਲ) ਮਿਲਾ ਲਏ ਜਾਂਦੇ ਹਨ।੧।
ਮਃ ੩ ॥
ਜੋ (ਮਨੁੱਖ) ਸਤਿਗੁਰੂ ਤੋਂ ਮੂੰਹ ਮੋੜ ਲੈਂਦੇ ਹਨ ਉਨ੍ਹਾਂ ਨੂੰ (ਕੋਈ) ਥਾਂ ਟਿਕਾਣਾ ਨਹੀਂ (ਮਿਲਦਾ)।
ਜਿਵੇਂ ਛੁੜ (ਇਸਤਰੀ) ਘਰ ਘਰ ਵਿੱਚ (ਭਾਵ ਥਾਂ ਥਾਂ ਤੇ) ਫਿਰਦੀ ਰਹਿੰਦੀ ਹੈ (ਅਤੇ) ਖੋਟੇ ਆਚਰਨ ਕਰਕੇ ਬਦਨਾਮ (ਹੁੰਦੀ ਹੈ ਅਜਿਹੀ ਹਾਲਤ ਬੇ-ਮੁੱਖਾਂ ਦੀ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੋ) ਗੁਰਮੁਖ (ਜੀਉੜੇ) ਬਖਸ਼ੇ ਜਾਂਦੇ ਹਨ ੲਹ ਸਤਿਗੁਰੂ ਦੇ ਮੇਲ-ਮਿਲਾਪ ਕਰਕੇ (ਬਖਸ਼ੇ ਜਾਂਦੇ ਹਨ)।੨।
ਪਉੜੀ ॥
ਜੋ (ਮਨੁੱਖ) ਸੱਚੇ ਪਰਮੇਸ਼ਰ ਨੂੰ ਸੇਂਵਦੇ (ਸਿਮਰਦੇ) ਹਨ, (ਉਨ੍ਹਾਂ ਦਾ ਜੋ ਸਮਦਾਇ ਹੈ) ਓਹ ਸੰਸਾਰ ਸਮੁੰਦਰ ਤੋਂ ਤਰ ਗਿਆ।
ਜੋ ਹਰੀ ਹਰੀ ਦਾ ਨਾਮ ਉਚਾਰਦੇ ਹਨ, (ਜਾਣੋ) ਉਹਨਾਂ ਨੂੰ ਜਮ ਛੱਡ ਗਿਆ।
ਜਿਹਨਾਂ ਨੇ ਹਰੀ ਦਾ (ਨਾਮ) ਜਪ ਲਿਆ ਓਹ (ਮਨੁੱਖ) ਦਰਗਾਹ ਵਿੱਚ (ਸਿਰੋਪਾਉ ਦੁਆਰਾ) ਸਨਮਾਨੇ ਜਾਂਦੇ ਹਨ।
ਹੇ ਹਰੀ ! ਜਿਹਨਾਂ (ਮਨੁੱਖਾਂ ਉਤੇ) ਤੇਰੀ ਮਿਹਰ ਹੈ ਓਹੀ ਪੁਰਖ (ਤੈਨੂੰ) ਸੇਂਵਦੇ ਸਿਮਰਦੇ ਹਨ।
ਹੇ ਪਿਆਰੇ ! (ਕਿਰਪਾ ਕਰ ਜਿਨ੍ਹਾਂ ਦਾ) ਗੁਰੂ ਦੁਆਰਾ ਭਰਮ ਤੇ ਡਰ (ਦੂਰ) ਹੋ ਗਿਆ ਹੈ (ਮੈਂ) ਉਨ੍ਹਾਂ ਦੀ ਸੰਗਤ ਕਰਕੇ) ਨਿਤ (ਤੇਰੇ) ਗੁਣ ਗਾਉਂਦਾ ਰਹਾਂ।੭।
ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ,
ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ;
ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ।
ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ ॥੧॥
ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ;
ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ।
ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤਿ ਵਿਚ ਮਿਲ ਜਾਂਦੇ ਹਨ ॥੨॥
ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ,
ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ;
ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ;
(ਪਰ) ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ।
ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ ॥੭॥
ਸਲੋਕ ਤੀਜੀ ਪਾਤਿਸ਼ਾਹੀ।
ਜਿਹੜੇ ਸੱਚੇ ਗੁਰਾਂ ਵੱਲੋਂ ਮੂੰਹ ਮੋੜਦੇ ਹਨ, ਉਹ ਨਰੜੇ ਹੋਏ ਕਸ਼ਟ ਉਠਾਉਂਦੇ ਹਨ।
ਮੁੜ ਮੁੜ ਕੇ ਉਹ ਜੰਮਦੇ ਹਨ ਤੇ ਮਰਦੇ ਹਨ ਅਤੇ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦੇ।
ਉਨ੍ਹਾਂ ਦਾ ਸੰਦੇਹ (ਸੰਸੇ) ਦੀ ਬੀਮਾਰੀ ਦੂਰ ਨਹੀਂ ਹੁੰਦੀ ਅਤੇ ਪੀੜ ਅੰਦਰ ਉਹ ਹੋਰ ਪੀੜ ਪਾਉਂਦੇ ਹਨ।
ਨਾਨਕ, ਜੇਕਰ ਮਿਹਰਬਾਨ ਮਾਲਕ ਬੰਦੇ ਨੂੰ ਮਾਫ ਕਰ ਦੇਵੇ ਤਦ ਉਹ ਉਸ ਨੂੰ ਨਾਮ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ।
ਤੀਜੀ ਪਾਤਿਸ਼ਾਹੀ।
ਜਿਹੜੇ ਸੱਚੇ ਗੁਰਾਂ ਨੂੰ ਪਿੱਠ ਦਿੰਦੇ ਹਨ, ਉਨ੍ਹਾਂ ਨੂੰ ਪਨਾਹ ਦੀ ਕੋਈ ਥਾਂ ਜਾਂ ਜਗ੍ਹਾ ਨਹੀਂ ਮਿਲਦੀ।
ਉਹ ਬਦਚਲਣ ਤੇ ਮੰਦੀ ਸ਼ੁਹਰਤ ਵਾਲੀ ਛੱਡੀ ਹੋਈ ਤੀਵੀ ਦੀ ਤਰ੍ਹਾਂ ਦੁਆਰੇ ਦੁਆਰੇ ਭਟਕਦੇ ਫਿਰਦੇ ਹਨ।
ਨਾਨਕ, ਪਵਿੱਤ੍ਰ ਪੁਰਸ਼ ਜਿਨ੍ਹਾਂ ਨੂੰ ਮਾਫੀ ਮਿਲ ਜਾਂਦੀ ਹੈ, ਉਹ ਸੱਚੇ ਗੁਰਾਂ ਦੀ ਸੰਗਤ ਨਾਲ ਜੁੜਦੇ ਹਨ।
ਪਉੜੀ।
ਜਿਹੜੇ ਮੁਰ ਰਾਖਸ਼ ਨੂੰ ਮਾਰਨ ਵਾਲੇ ਸੱਚੇ ਸੁਆਮੀ (ਪ੍ਰੂਭੂ) ਦੀ ਸੇਵਾ ਕਰਦੇ ਹਨ, ਉਹ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
ਜਿਹੜੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਮੌਤ ਦਾ ਦੂਤ ਉਨ੍ਹਾਂ ਤੋਂ ਪਰੇ ਹੱਟ ਜਾਂਦਾ ਹੈ।
ਜੋ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਉਹ ਇਜ਼ਤ ਆਬਰੂ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦੇ ਹਨ।
ਕੇਵਲ ਓਹੀ ਪੁਰਸ਼ ਤੇਰੀ ਘਾਲ ਕਮਾਉਂਦੇ ਹਨ, ਹੇ ਵਾਹਿਗੁਰੂ, ਜਿਨ੍ਹਾਂ ਉਤੇ ਤੇਰੀ ਰਹਿਮਤ ਹੈ।
ਮੇਰੇ ਪ੍ਰੀਤਮਾ! ਮੈਂ ਸਦੀਵ ਹੀ ਤੇਰਾ ਜੱਸ ਗਾਉਂਦਾ ਹਾਂ। ਗੁਰਾਂ ਦੇ ਰਾਹੀਂ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.