ਸਲੋਕ ਮਃ ੩ ॥
ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥
ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥
ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥
ਮਃ ੩ ॥
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥
ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥
ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥
ਪਉੜੀ ॥
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥
ਸਲੋਕਮਃ੩॥
ਅੰਤਰਿਗਿਆਨੁਨਆਇਓਜਿਤੁਕਿਛੁਸੋਝੀਪਾਇ॥
ਵਿਣੁਡਿਠਾਕਿਆਸਾਲਾਹੀਐਅੰਧਾਅੰਧੁਕਮਾਇ॥
ਨਾਨਕਸਬਦੁਪਛਾਣੀਐਨਾਮੁਵਸੈਮਨਿਆਇ॥੧॥
ਮਃ੩॥
ਇਕਾਬਾਣੀਇਕੁਗੁਰੁਇਕੋਸਬਦੁਵੀਚਾਰਿ॥
ਸਚਾਸਉਦਾਹਟੁਸਚੁਰਤਨੀਭਰੇਭੰਡਾਰ॥
ਗੁਰਕਿਰਪਾਤੇਪਾਈਅਨਿਜੇਦੇਵੈਦੇਵਣਹਾਰੁ॥
ਸਚਾਸਉਦਾਲਾਭੁਸਦਾਖਟਿਆਨਾਮੁਅਪਾਰੁ॥
ਵਿਖੁਵਿਚਿਅੰਮ੍ਰਿਤੁਪ੍ਰਗਟਿਆਕਰਮਿਪੀਆਵਣਹਾਰੁ॥
ਨਾਨਕਸਚੁਸਲਾਹੀਐਧੰਨੁਸਵਾਰਣਹਾਰੁ॥੨॥
ਪਉੜੀ॥
ਜਿਨਾਅੰਦਰਿਕੂੜੁਵਰਤੈਸਚੁਨਭਾਵਈ॥
ਜੇਕੋਬੋਲੈਸਚੁਕੂੜਾਜਲਿਜਾਵਈ॥
ਕੂੜਿਆਰੀਰਜੈਕੂੜਿਜਿਉਵਿਸਟਾਕਾਗੁਖਾਵਈ॥
ਜਿਸੁਹਰਿਹੋਇਕ੍ਰਿਪਾਲੁਸੋਨਾਮੁਧਿਆਵਈ॥
ਹਰਿਗੁਰਮੁਖਿਨਾਮੁਅਰਾਧਿਕੂੜੁਪਾਪੁਲਹਿਜਾਵਈ॥੧੦॥
salōk mah 3 .
antar giān n āiō jit kish sōjhī pāi .
vin dithā kiā sālāhīai andhā andh kamāi .
nānak sabad pashānīai nām vasai man āi .1.
mah 3 .
ikā bānī ik gur ikō sabad vīchār .
sachā saudā hat sach ratanī bharē bhandār .
gur kirapā tē pāīan jē dēvai dēvanahār .
sachā saudā lābh sadā khatiā nām apār .
vikh vich anmrit pragatiā karam pīāvanahār .
nānak sach salāhīai dhann savāranahār .2.
paurī .
jinā andar kūr varatai sach n bhāvaī .
jē kō bōlai sach kūrā jal jāvaī .
kūriārī rajai kūr jiu visatā kāg khāvaī .
jis har hōi kripāl sō nām dhiāvaī .
har guramukh nām arādh kūr pāp lah jāvaī .10.
Slok 3rd Guru.
Divine knowledge, from which substantial understanding is obtained, enters not ma's mind.
Without perception, how can he sing God's praise? A blind man ever does blind things.
Nanak, when the mortal realises the Lord, the Name comes to abide in his mind.
3rd Guru.
There is but one Divine sermon, uttered by the only Guru; there is One Name to reflect upon.
True is the merchandise, true the shop and true the garners filled with jewels.
If the Beneficent Lord bestows, then alone are they obtained by the Guru's grace.
Dealing in this true merchandise, the man ever earns the profit of the unique Name.
In this very world of poison, the Name-Nectar becomes manifest and by the Lord's grace alone is it quaffed.
Nanak, praise thou the True Lord, Blessed is, He, the Embellisher of the mortals.
Pauri.
They, within whom is pervading falsehood, love not the truth.
If some one tells the truth, the false one is burnt.
As the crow eats up ordure, so is the false one satiated with falsehood.
He, to whom the Lord become merciful, meditates on the Name.
Through the Guru, remember thou the Lord's Name, and thou shalt be rid of falsehood and sin.
Shalok, Third Mehl:
Spiritual wisdom, which would bring understanding, does not enter into his mind.
Without seeing, how can he praise the Lord? The blind act in blindness.
O Nanak, when one realizes the Word of the Shabad, then the Naam comes to abide in the mind. ||1||
Third Mehl:
There is One Bani; there is One Guru; there is one Shabad to contemplate.
True is the merchandise, and true is the shop; the warehouses are overflowing with jewels.
By Guru's Grace, they are obtained, if the Great Giver gives them.
Dealing in this true merchandise, one earns the profit of the incomparable Naam.
In the midst of poison, the Ambrosial Nectar is revealed; by His Mercy, one drinks it in.
O Nanak, praise the True Lord; blessed is the Creator, the Embellisher. ||2||
Pauree:
Those who are permeated by falsehood, do not love the Truth.
If someone speaks the Truth, falsehood is burnt away.
The false are satisfied by falsehood, like the crows who eat manure.
When the Lord grants His Grace, then one meditates on the Naam, the Name of the Lord.
As Gurmukh, worship the Lord's Name in adoration; fraud and sin shall disappear. ||10||
ਸਲੋਕ ਮਃ ੩ ॥
(ਮਨਮੁਖ ਦੇ ਹਿਰਦੇ) ਅੰਦਰ (ਗੁਰੂ ਦਾ) ਗਿਆਨ ਪਰਵੇਸ਼ ਨਹੀਂ ਹੋਇਆ ਜਿਸ ਤੋਂ (ਉਹ) ਕੁਝ ਸੋਝੀ ਪਾ ਸਕੇ।
ਬਿਨਾ ਵੇਖੇ (ਹਰੀ ਨੂੰ) ਕਿਸ ਤਰ੍ਹਾਂ ਸਲਾਹਿਆ ਜਾ ਸਕਦਾ ਹੈ? ਗਿਆਨਹੀਣ (ਮਨੁੱਖ) ਅਗਿਆਨਪੁਣਾ ਹੀ ਕਮਾਉਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਸਤਿਗੁਰੂ ਦੇ) ਸ਼ਬਦ ਨੂੰ ਪਛਾਣੀਏ (ਭਾਵ ਸ਼ਬਦ) ਸਮਝੀਏ ਤਾਂ (ਹਰੀ) ਮਨ ਵਿੱਚ ਆ ਕੇ ਵਸ ਜਾਂਦਾ ਹੈ।੧।
ਮਃ ੩ ॥
(ਹੇ ਭਾਈ!) ਇਕੋ ਬਾਣੀ ਹੈ, ਇਕ ਗੁਰੂ ਹੈ, (ਇਸ ਲਈ) ਇਕੋ ਸ਼ਬਦ ਨੂੰ ਵੀਚਾਰੋ।
ਇਹੋ ਹੀ (ਗੁਰੂ) ਦਾ ਸਚ ਰੂਪੀ ਹੱਟ ਹੈ (ਜਿਸ ਵਿੱਚ ਨਾਮ ਰੂਪੀ) ਸਚਾ ਸੌਦਾ ਹੈ (ਅਤੇ) ਰਤਨਾਂ ਦੇ ਭੰਡਾਰ ਭਰੇ ਪਏ ਹਨ।
ਗੁਰੂ ਦੀ ਕਿਰਪਾ ਦੁਆਰਾ (ਹੀ ਇਹ ਰਤਨ ਤਾਂ) ਪਾਏ ਜਾਂਦੇ ਹਨ ਜੇ ਦੇਵਣ ਵਾਲਾ (ਵਾਹਿਗੁਰੂ ਬਖਸ਼) ਦੇਵੇ।
(ਜਿਸ ਨੇ ਸਿਮਰਨ ਰੂਪੀ) ਸਚਾ ਸੌਦਾ (ਖ਼ਰੀਦਿਆ ਹੈ, ਉਸ ਨੇ) ਸਦਾ ਬੇਅੰਤ (ਪ੍ਰਭੂ ਦਾ) ਨਾਮ ਖਟਿਆ ਹੈ (ਅਤੇ ਜੀਵਨ ਦਾ) ਸਦੀਵੀ ਲਾਹਾ (ਪ੍ਰਾਪਤ) ਕੀਤਾ ਹੈ।
(ਮਾਇਆ ਰੂਪੀ) ਜ਼ਹਿਰ ਵਿੱਚ ਹੀ ਅੰਮ੍ਰਿਤ (ਨਾਮ) ਪ੍ਰਗਟ ਹੋ ਗਿਆ ਹੈ (ਅਤੇ ਇਸ ਅੰਮ੍ਰਿਤ ਨੂੰ) ਪਿਲਾਉਣ ਵਾਲਾ (ਹਰੀ ਹੀ) ਬਖਸ਼ਿਸ਼ ਕਰਨ ਵਾਲਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸੱਚੇ (ਪਰਮੇਸ਼ਰ) ਨੂੰ ਯਾਦ ਕਰਨਾ ਚਾਹੀਦਾ ਹੈ (ਉਹ ਸਭ ਨੂੰ) ਸਵਾਰਨ ਵਾਲਾ (ਪ੍ਰਭੂ) ਧੰਨਤਾਯੋਗ ਹੈ।੨।
ਪਉੜੀ ॥
ਜਿਨ੍ਹਾਂ (ਮਨੁੱਖਾਂ ਦੇ ਦਿਲ ਵਿੱਚ) ਕੂੜ ਵਰਤਦਾ ਹੈ (ਉਨ੍ਹਾਂ ਨੂੰ) ਸੱਚ ਚੰਗਾ ਨਹੀਂ ਲਗਦਾ।
ਜੇ ਕੋਈ (ਮਨੁੱਖ) ਸੱਚ ਆਖੇ (ਤਾਂ) ਕੂੜਾ (ਮਨੁੱਖ) ਸੜ ਬਲ ਜਾਂਦਾ ਹੈ।
ਕੂੜ ਬੋਲਣ ਵਾਲਾ (ਮਨੁੱਖ ਇਸ ਤਰ੍ਹਾਂ) ਕੂੜ ਨਾਲ ਰਜਦਾ ਹੈ ਜਿਵੇਂ ਕਾਂ ਗੰਦਗੀ ਖਾਂਦਾ (ਤੇ ਰਜ ਜਾਂਦਾ) ਹੈ।
ਜਿਸ ਉਤੇ ਹਰੀ ਕਿਰਪਾਲੂ ਹੁੰਦਾ ਹੈ ਓਹ (ਮਨੁੱਖ ਹਰੀ ਦਾ) ਨਾਮ ਧਿਆਉਂਦਾ ਹੈ।
(ਜੋ) ਗੁਰੂ ਦੁਆਰਾ ਹਰੀ ਦਾ ਨਾਮ ਅਰਾਧਦਾ ਹੈ (ਉਸ ਦੇ ਮਨ ਤੋਂ) ਝੂਠ ਤੇ ਪਾਪ ਰੂਪੀ (ਮੈਲ) ਲਹਿ ਜਾਂਦੀ ਹੈ।੧੦।
ਜਿਸ ਗਿਆਨ ਨਾਲ ਕੁਝ ਸਮਝ ਪੈਣੀ ਸੀ ਉਹ ਗਿਆਨ ਤਾਂ ਅੰਦਰ ਪਰਗਟ ਨਹੀਂ ਹੋਇਆ,
ਫਿਰ ਜਿਸ (ਹਰੀ) ਨੂੰ ਵੇਖਿਆ ਨਹੀਂ ਉਸ ਦੀ ਉਸਤਤਿ ਕਿਵੇਂ ਹੋ ਸਕੇ? ਗਿਆਨ-ਹੀਨ ਮਨੁੱਖ ਅਗਿਆਨਤਾ ਦੀ ਕਮਾਈ ਹੀ ਕਰਦਾ ਹੈ।
ਹੇ ਨਾਨਕ! ਜੇ ਸਤਿਗੁਰੂ ਦੇ ਸ਼ਬਦ ਨੂੰ ਪਛਾਣੀਏ ਤਾਂ ਹਰੀ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੧॥
ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ-
ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ।
ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ।
ਜਿਸ ਮਨੁੱਖ ਨੇ ਇਹ ਸੱਚਾ ਸੌਦਾ (ਕਰ ਕੇ) ਬੇਅੰਤ ਪ੍ਰਭੂ ਦਾ ਨਾਮ ਲਾਭ ਖੱਟਿਆ ਹੈ,
ਉਸ ਨੂੰ (ਮਾਇਆ) ਜ਼ਹਿਰ ਵਿਚ ਵਰਤਦਿਆਂ ਹੀ ਨਾਮ-ਅੰਮ੍ਰਿਤ ਮਿਲ ਪੈਂਦਾ ਹੈ, ਪਰ ਇਹ ਅੰਮ੍ਰਿਤ ਪਿਲਾਣ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਹੀ ਪਿਲਾਂਦਾ ਹੈ।
ਹੇ ਨਾਨਕ! ਉਸ ਸਲਾਹੁਣ-ਜੋਗ ਪਰਮਾਤਮਾ ਨੂੰ ਸਿਮਰੀਏ ਜੋ (ਜੀਵਾਂ ਨੂੰ ਨਾਮ ਦੀ ਦਾਤਿ ਦੇ ਕੇ) ਸਵਾਰਦਾ ਹੈ ॥੨॥
ਜਿਨ੍ਹਾਂ ਦੇ ਹਿਰਦੇ ਵਿਚ ਕੂੜ ਵਰਤਦਾ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ;
ਜੇ ਕੋਈ ਮਨੁੱਖ ਸੱਚ ਬੋਲੇ, ਤਾਂ ਝੂਠਾ (ਸੁਣ ਕੇ) ਸੜ ਬਲ ਜਾਂਦਾ ਹੈ;
ਝੂਠ ਦਾ ਵਪਾਰੀ ਝੂਠ ਵਿਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਕਾਂ ਵਿਸ਼ਟਾ ਖਾਂਦਾ ਹੈ (ਤੇ ਪ੍ਰਸੰਨ ਹੁੰਦਾ ਹੈ)।
ਜਿਸ ਮਨੁੱਖ ਤੇ ਹਰੀ ਦਇਆਲ ਹੋਵੇ, ਉਹ ਨਾਮ ਜਪਦਾ ਹੈ;
ਜੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਅਰਾਧੀਏ, ਤਾਂ ਕੂੜ ਤੇ ਪਾਪ ਲਹਿ ਜਾਂਦਾ ਹੈ ॥੧੦॥
ਸਲੋਕ ਤੀਜੀ ਪਾਤਿਸ਼ਾਹੀ।
ਬ੍ਰਹਮ ਵੀਚਾਰ ਜਿਸ ਤੋਂ ਸਹੀ ਸਮਝ ਪ੍ਰਾਪਤ ਹੋਣੀ ਹੈ, ਇਨਸਾਨ ਦੇ ਮਨ ਵਿੱਚ ਪ੍ਰਵੇਸ਼ ਨਹੀਂ ਕਰਦੀ।
ਬੋਧ ਦੇ ਬਾਝੋਂ ਉਹ ਹਰੀ ਦਾ ਜੱਸ ਕਿਸ ਤਰ੍ਹਾਂ ਗਾਇਨ ਕਰ ਸਕਦਾ ਹੈ? ਅੰਨ੍ਹਾ ਇਨਸਾਨ ਹਮੇਸ਼ਾਂ ਅੰਨ੍ਹੇ ਕੰਮ ਕਰਦਾ ਹੈ।
ਨਾਨਕ ਜਦ ਪ੍ਰਾਣੀ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ, (ਤਾਂ) ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
ਤੀਜੀ ਪਾਤਿਸ਼ਾਹੀ।
ਅਦੁੱਤੀ ਗੁਰਾਂ ਦਾ ਉਚਾਰਨ ਕੀਤਾ ਹੋਇਆ ਇਕੋ ਹੀ ਈਸ਼ਵਰੀ ਕਥਨ ਹੈ ਅਤੇ ਸਿਮਰਨ ਲਈ ਇਕੋ ਹੀ ਨਾਮ ਹੈ।
ਸੱਚਾ ਹੈ ਸੌਦਾ ਸੂਤ, ਸੱਚੀ ਦੁਕਾਨ ਅਤੇ ਸੱਚਾ ਹੀ ਜਵਾਹਿਰਾਤਾਂ ਦਾ ਭਰਿਆ ਹੋਇਆ ਮਾਲ ਗੋਦਾਮ।
ਜੇਕਰ ਦਾਤਾਰ ਪ੍ਰਭੂ ਪ੍ਰਦਾਨ ਕਰੇ, ਤਾ ਹੀ ਉਹ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦੇ ਹਨ।
ਇਹ ਸੱਚੇ ਸੁਦਾਗਰੀ ਦੇ ਮਾਲ ਦਾ ਵਣਜ ਕਰ ਕੇ ਆਦਮੀ ਹਮੇਸ਼ਾਂ ਲਾਸਾਨੀ ਨਾਲ ਦਾ ਨਫਾ ਕਮਾਉਂਦਾ ਹੈ।
ਇਸ ਜ਼ਹਿਰ ਦੇ ਜਗਤ ਅੰਦਰ ਹੀ ਨਾਮ ਅੰਮ੍ਰਿਤ ਪ੍ਰਤੱਖ ਹੋ ਜਾਂਦਾ ਹੈ। ਕੇਵਲ ਪ੍ਰਭੂ ਦੀ ਮਿਹਰ ਦੁਆਰਾ ਹੀ ਇਹ ਪਾਨ ਕੀਤਾ (ਪੀਤਾ) ਜਾਂਦਾ ਹੈ।
ਨਾਨਕ, ਤੂੰ ਸੱਚੇ ਸੁਆਮੀ ਦੀ ਸਿਫ਼ਤ ਕਰ। ਧੰਨ ਹੈ ਉਹ ਪ੍ਰਾਣੀਆਂ ਨੂੰ ਸਸ਼ੋਭਤ ਕਰਨ ਵਾਲਾ ਹੈ।
ਪਉੜੀ।
ਜਿਨ੍ਹਾਂ ਦੇ ਅੰਦਰ ਝੂਠ ਵਿਆਪ ਰਿਹਾ ਹੈ, ਉਹ ਸੱਚ ਨੂੰ ਪਿਆਰ ਨਹੀਂ ਕਰਦੇ।
ਜੇਕਰ ਕੋਈ ਜਣਾ ਸੱਚ ਕਹੇ, ਤਾਂ ਝੂਠਾ ਆਦਮੀ ਸੜ ਬਲ ਜਾਂਦਾ ਹੈ।
ਜਿਸ ਤਰ੍ਹਾਂ ਕਾਂ ਗੰਦਗੀ ਖਾਂਦਾ ਹੈ, ਏਸ ਤਰ੍ਹਾਂ ਹੀ ਝੂਠਾ ਆਦਮੀ ਝੂਠ ਨਾਲ ਤ੍ਰਿਪਤ ਹੁੰਦਾ ਹੈ।
ਜਿਸ ਉਤੇ ਮਾਲਕ ਮਿਹਰਬਾਨ ਹੁੰਦਾ ਹੈ, ਉਹ ਨਾਮ ਦਾ ਸਿਮਰਨ ਕਰਦਾ ਹੈ।
ਗੁਰਾਂ ਦੇ ਰਾਹੀਂ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ, ਤੂੰ ਝੂਠ ਤੇ ਗੁਨਾਹ ਤੋਂ ਖਲਾਸੀ ਪਾ ਜਾਵੇਗਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.