ਸਲੋਕੁ ਮਃ ੩ ॥
ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥
ਮਃ ੩ ॥
ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥
ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥
ਪਉੜੀ ॥
ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥
ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥
ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥
ਸਲੋਕੁਮਃ੩॥
ਨਾਨਕਨਾਮੁਨਚੇਤਨੀਅਗਿਆਨੀਅੰਧੁਲੇਅਵਰੇਕਰਮਕਮਾਹਿ॥
ਜਮਦਰਿਬਧੇਮਾਰੀਅਹਿਫਿਰਿਵਿਸਟਾਮਾਹਿਪਚਾਹਿ॥੧॥
ਮਃ੩॥
ਨਾਨਕਸਤਿਗੁਰੁਸੇਵਹਿਆਪਣਾਸੇਜਨਸਚੇਪਰਵਾਣੁ॥
ਹਰਿਕੈਨਾਇਸਮਾਇਰਹੇਚੂਕਾਆਵਣੁਜਾਣੁ॥੨॥
ਪਉੜੀ॥
ਧਨੁਸੰਪੈਮਾਇਆਸੰਚੀਐਅੰਤੇਦੁਖਦਾਈ॥
ਘਰਮੰਦਰਮਹਲਸਵਾਰੀਅਹਿਕਿਛੁਸਾਥਿਨਜਾਈ॥
ਹਰਰੰਗੀਤੁਰੇਨਿਤਪਾਲੀਅਹਿਕਿਤੈਕਾਮਿਨਆਈ॥
ਜਨਲਾਵਹੁਚਿਤੁਹਰਿਨਾਮਸਿਉਅੰਤਿਹੋਇਸਖਾਈ॥
ਜਨਨਾਨਕਨਾਮੁਧਿਆਇਆਗੁਰਮੁਖਿਸੁਖੁਪਾਈ॥੧੫॥
salōk mah 3 .
nānak nām n chētanī agiānī andhulē avarē karam kamāh .
jam dar badhē mārīah phir visatā māh pachāh .1.
mah 3 .
nānak satigur sēvah āpanā sē jan sachē paravān .
har kai nāi samāi rahē chūkā āvan jān .2.
paurī .
dhan sanpai māiā sanchīai antē dukhadāī .
ghar mandar mahal savārīah kish sāth n jāī .
har rangī turē nit pālīah kitai kām n āī .
jan lāvah chit har nām siu ant hōi sakhāī .
jan nānak nām dhiāiā guramukh sukh pāī .15.
Slok 3rd Guru.
Nanak, the unwise, blind ones, contemplate not on the Name, and engage themselves in other deeds.
Bound at the death's courier's door they are punished and ultimately they rot in ordure.
3rd Guru.
Nanak, true and approved are the persons, who serve their True Guru.
In the God's Name, they remain absorbed and their comings and goings cease.
Pauri.
The amassing of wealth, property and riches becomes distressful in the end.
The bedecked home, mansions and palaces, none of them goes with the man.
The mortal ever nurses steeds of various colours, but they are of no avail whatsoever.
O man, attach thou thy mind with God's Name and in the end it shall be thy succour.
By Guru's grace, slave Nanak has remembered the Name and he is blessed with peace.
Shalok, Third Mehl:
O Nanak, the blind, ignorant fools do not remember the Naam, the Name of the Lord; they involve themselves in other activities.
They are bound and gagged at the door of the Messenger of Death; they are punished, and in the end, they rot away in manure. ||1||
Third Mehl:
O Nanak, those humble beings are true and approved, who serve their True Guru.
They remain absorbed in the Name of the Lord, and their comings and goings cease. ||2||
Pauree:
Gathering the wealth and property of Maya, brings only pain in the end.
Homes, mansions and adorned palaces will not go with anyone.
He may breed horses of various colors, but these will not be of any use to him.
O human, link your consciousness to the Lord's Name, and in the end, it shall be your companion and helper.
Servant Nanak meditates on the Naam, the Name of the Lord; the Gurmukh is blessed with peace. ||15||
ਸਲੋਕੁ ਮਃ ੩ ॥
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਅੰਨ੍ਹੇ ਅਗਿਆਨੀ (ਮਨੁੱਖ) ਨਾਮ ਨਹੀਂ ਸਿਮਰਦੇ, ਹੋਰ (ਵਿਅਰਥ) ਕੰਮ ਕਰਦੇ ਰਹਿੰਦੇ ਹਨ।
(ਅੰਤ ਸਮੇਂ ਓਹ) ਜਮ ਦੇ ਦਰ ਉਤੇ ਬੰਨ੍ਹ ਕੇ ਮਾਰੇ ਜਾਂਦੇ ਹਨ, ਫਿਰ (ਓਹ) ਗੰਦਗੀ ਵਿੱਚ ਹੀ ਸਾੜੇ ਜਾਂਦੇ ਹਨ।੧।
ਮਃ ੩ ॥
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਮਨੁੱਖ) ਆਪਣੇ ਸਤਿਗੁਰੂ ਨੂੰ ਸੇਂਵਦੇ (ਸਿਮਰਦੇ) ਹਨ, ਓਹ (ਸੇਵਕ) ਜਨ ਸੱਚੇ ਤੇ ਪਰਵਾਣ ਹਨ।
(ਓਹ) ਹਰੀ ਦੇ ਨਾਮ ਵਿੱਚ ਲੀਨ ਹੋ ਰਹੇ ਹਨ (ਅਤੇ ਉਹਨਾਂ ਦਾ) ਆਉਣਾ ਜਾਣਾ (ਜੰਮਣਾ ਮਰਣਾ) ਮੁੱਕ ਗਿਆ ਹੈ।੨।
ਪਉੜੀ ॥
(ਹੇ ਭਾਈ!) ਧਨ, ਦੌਲਤ ਤੇ ਮਾਇਆ ਇਕਠੀ ਕੀਤੀ ਜਾਂਦੀ ਹੈ (ਪਰ ਓਹ) ਅੰਤ ਸਮੇਂ ਦੁਖਦਾਈ ਹੁੰਦੀ ਹੈ।
ਘਰ, ਮੰਦਰ, ਮਹਿਲ (ਮਾੜੀਆਂ ਬਣਾਏ ਤੇ) ਸਵਾਰੇ ਜਾਂਦੇ ਹਨ (ਪਰ ਇਨ੍ਹਾਂ ਵਿਚੋਂ) ਕੁਝ ਵੀ ਨਾਲ ਨਹੀਂ ਜਾਂਦਾ।
ਅਨੇਕ ਰੰਗਾਂ ਦੇ ਘੋੜੇ ਰੋਜ਼ ਪਾਲੇ ਜਾਂਦੇ ਹਨ (ਪਰ ਓਹ ਵੀ) ਕਿਸੇ ਕੰਮ ਨਹੀਂ ਆਉਂਦੇ।
(ਇਸ ਲਈ ਹੇ ਭਾਈ) ਜਨੋ! ਹਰੀ ਦੇ ਨਾਮ ਨਾਲ (ਆਪਣਾ) ਚਿਤ ਜੋੜੋ (ਜੋ) ਅੰਤ (ਸਮੇਂ) ਸਾਥੀ ਬਣੇ।
ਦਾਸ ਨਾਨਕ (ਆਖਦਾ ਹੈ ਕਿ ਜਿਸ ਮਨੁੱਖ ਨੇ ਗੁਰੂ ਦੁਆਰਾ) ਨਾਮ ਸਿਮਰਿਆ ਹੈ (ਉਹ ਸੱਚਾ) ਸੁਖ ਪਾ ਲੈਂਦਾ ਹੈ।੧੫।
ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ।
(ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ ॥੧॥
ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ;
ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ ॥੨॥
ਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ;
ਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ;
ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ।
ਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ।
ਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ ॥੧੫॥
ਸਲੋਕ ਤੀਜੀ ਪਾਤਿਸ਼ਾਹੀ।
ਨਾਨਕ, ਬੇਸਮਝ, ਅੰਨ੍ਹੇ ਇਨਸਾਨ ਨਾਮ ਦਾ ਆਰਾਧਨ ਨਹੀਂ ਕਰਦੇ ਅਤੇ ਹੋਰ ਕੰਮ ਕਾਜ ਕਰਦੇ ਹਨ।
ਮੌਤ ਦੇ ਦੂਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਸਜ਼ਾ ਪਾਉਂਦੇ ਹਨ ਅਤੇ ਅੰਤ ਨੂੰ ਉਹ ਗੰਦਗੀ ਅੰਦਰ ਸੜ ਜਾਂਦੇ ਹਨ।
ਤੀਜੀ ਪਾਤਿਸ਼ਾਹੀ।
ਨਾਨਕ, ਸੱਚੇ ਦੇ ਪ੍ਰਮਾਣੀਕ ਹਨ ਉਹ ਪੁਰਸ਼, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
ਵਾਹਿਗੁਰੂ ਦੇ ਨਾਮ ਵਿੱਚ ਉਹ ਲੀਨ ਹੋਏ ਰਹਿੰਦੇ ਹਨ ਅਤੇ ਉਨ੍ਹਾਂ ਦੇ ਜਨਮ ਤੇ ਮਰਨ ਮੁੱਕ ਜਾਂਦੇ ਹਨ।
ਪਉੜੀ।
ਦੌਲਤ, ਜਾਇਦਾਦ ਅਤੇ ਮਾਲ-ਮਿਲਖ ਦਾ ਇਕੱਤ੍ਰ ਕਰਨਾ ਅਖੀਰ ਨੂੰ ਤਕਲੀਫ-ਦਿਹ ਹੋ ਜਾਂਦਾ ਹੈ।
ਸ਼ਿੰਗਾਰੇ ਹੋਏ ਮਕਾਨ, ਰਾਜਭਵਨ ਅਤੇ ਮਹਿਲ-ਮਾੜੀਆਂ ਜਿਨ੍ਹਾਂ ਵਿਚੋਂ ਕੋਈ ਵੀ ਇਨਸਾਨ ਦੇ ਨਾਲ ਨਹੀਂ ਜਾਂਦਾ।
ਪ੍ਰਾਣੀ, ਸਦਾ, ਅਨੇਕਾਂ ਰੰਗਤਾ ਅਤੇ ਘੋੜੇ ਹੀ ਪਾਲਦਾ ਹੈ, ਪ੍ਰੰਤੂ ਉਹ ਕਿਸੇ ਕੰਮ ਭੀ ਨਹੀਂ ਆਉਂਦੇ।
ਹੇ ਬੰਦੇ! ਤੂੰ ਆਪਣਾ ਮਨ ਰੱਬ ਦੇ ਨਾਮ ਨਾਲ ਜੋੜ ਅਤੇ ਅਖੀਰ ਨੂੰ ਇਹ ਤੇਰਾ ਸਹਾਇਕ ਹੋਵੇਗਾ।
ਗੁਰਾਂ ਦੀ ਮਿਹਰ ਸਕਦਾ, ਗੋਲੇ ਨਾਨਕ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.