ਸਲੋਕੁ ਮਃ ੩ ॥
ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥
ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ ॥
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
ਨਾਨਕ ਗਣਤੈ ਸੇਵਕੁ ਨਾ ਮਿਲੈ ਜਿਸੁ ਬਖਸੇ ਸੋ ਪਵੈ ਥਾਇ ॥੧॥
ਮਃ ੩ ॥
ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥
ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥
ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥
ਸਤਿਗੁਰੁ ਅਪਣੈ ਘਰਿ ਵਰਤਦਾ ਆਪੇ ਲਏ ਮਿਲਾਇ ॥
ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਈ ਜਿਸ ਨੋ ਕਿਰਪਾ ਕਰੇ ਰਜਾਇ ॥੨॥
ਪਉੜੀ ॥
ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥
ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥
ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥
ਸਲੋਕੁਮਃ੩॥
ਸਤਿਗੁਰਕੀਸੇਵਾਗਾਖੜੀਸਿਰੁਦੀਜੈਆਪੁਗਵਾਇ॥
ਸਬਦਿਮਰਹਿਫਿਰਿਨਾਮਰਹਿਤਾਸੇਵਾਪਵੈਸਭਥਾਇ॥
ਪਾਰਸਪਰਸਿਐਪਾਰਸੁਹੋਵੈਸਚਿਰਹੈਲਿਵਲਾਇ॥
ਜਿਸੁਪੂਰਬਿਹੋਵੈਲਿਖਿਆਤਿਸੁਸਤਿਗੁਰੁਮਿਲੈਪ੍ਰਭੁਆਇ॥
ਨਾਨਕਗਣਤੈਸੇਵਕੁਨਾਮਿਲੈਜਿਸੁਬਖਸੇਸੋਪਵੈਥਾਇ॥੧॥
ਮਃ੩॥
ਮਹਲੁਕੁਮਹਲੁਨਜਾਣਨੀਮੂਰਖਅਪਣੈਸੁਆਇ॥
ਸਬਦੁਚੀਨਹਿਤਾਮਹਲੁਲਹਹਿਜੋਤੀਜੋਤਿਸਮਾਇ॥
ਸਦਾਸਚੇਕਾਭਉਮਨਿਵਸੈਤਾਸਭਾਸੋਝੀਪਾਇ॥
ਸਤਿਗੁਰੁਅਪਣੈਘਰਿਵਰਤਦਾਆਪੇਲਏਮਿਲਾਇ॥
ਨਾਨਕਸਤਿਗੁਰਿਮਿਲਿਐਸਭਪੂਰੀਪਈਜਿਸਨੋਕਿਰਪਾਕਰੇਰਜਾਇ॥੨॥
ਪਉੜੀ॥
ਧੰਨੁਧਨੁਭਾਗਤਿਨਾਭਗਤਜਨਾਜੋਹਰਿਨਾਮਾਹਰਿਮੁਖਿਕਹਤਿਆ॥
ਧਨੁਧਨੁਭਾਗਤਿਨਾਸੰਤਜਨਾਜੋਹਰਿਜਸੁਸ੍ਰਵਣੀਸੁਣਤਿਆ॥
ਧਨੁਧਨੁਭਾਗਤਿਨਾਸਾਧਜਨਾਹਰਿਕੀਰਤਨੁਗਾਇਗੁਣੀਜਨਬਣਤਿਆ॥
ਧਨੁਧਨੁਭਾਗਤਿਨਾਗੁਰਮੁਖਾਜੋਗੁਰਸਿਖਲੈਮਨੁਜਿਣਤਿਆ॥
ਸਭਦੂਵਡੇਭਾਗਗੁਰਸਿਖਾਕੇਜੋਗੁਰਚਰਣੀਸਿਖਪੜਤਿਆ॥੧੮॥
salōk mah 3 .
satigur kī sēvā gākharī sir dījai āp gavāi .
sabad marah phir nā marah tā sēvā pavai sabh thāi .
pāras parasiai pāras hōvai sach rahai liv lāi .
jis pūrab hōvai likhiā tis satigur milai prabh āi .
nānak ganatai sēvak nā milai jis bakhasē sō pavai thāi .1.
mah 3 .
mahal kumahal n jānanī mūrakh apanai suāi .
sabad chīnah tā mahal lahah jōtī jōt samāi .
sadā sachē kā bhau man vasai tā sabhā sōjhī pāi .
satigur apanai ghar varatadā āpē laē milāi .
nānak satigur miliai sabh pūrī paī jis nō kirapā karē rajāi .2.
paurī .
dhann dhan bhāg tinā bhagat janā jō har nāmā har mukh kahatiā .
dhan dhan bhāg tinā sant janā jō har jas sravanī sunatiā .
dhan dhan bhāg tinā sādh janā har kīratan gāi gunī jan banatiā .
dhan dhan bhāg tinā guramukhā jō gurasikh lai man jinatiā .
sabh dū vadē bhāg gurasikhā kē jō gur charanī sikh paratiā .18.
Slok 3rd Guru.
Hard is the service of the True Guru, as the devotee has to surrender his head and efface his ownself.
If he dies by Guru's instruction, he dies not again and then his entire service becomes acceptable.
Touching the philosopher's stone, he is transformed into philosopher's stone and remains attached in love with the True Lord.
He, who is so pre-destined, him, the Lord-incarnate, True Guru, comes to meet.
Nanak, by reckoning the slave meets not with his Lord. He, whom the Lord forgives, becomes acceptable.
3rd Guru.
Strayed by their self-interest, the fools distinguish not good from bad.
If they contemplate on the Name, then obtain they, the Lord's presence and their light merges into the Supreme light.
When the True Lord's fear is ever enshrined in their mind, it is then that they attain all the understanding.
The True Guru abides in their very home, and he himself blends them with their Lord.
Nanak, he, to whom the Lord shows His mercy and benevolence, meets with the True Guru and all, his desires are fulfilled.
Pauri.
Blest! blest is the destiny of those saintly persons, who, with their mouth, utter God. and the God's Name.
Blessed! blessed is the destiny of the holy men, who, with their ears, hear God's praise.
Blessed! blessed! is the destiny of the good people, who, by singing God's praise, become virtuous persons.
Auspicious! auspicious is the fortune of the pious persons, who, acting on Guru's instruction, conquer their mind.
The highest of all is the fortune of the Sikhs of the Guru. True Guru sikh fall at the Guru's feet.
Shalok, Third Mehl:
It is very difficult to serve the True Guru; offer your head, and eradicate selfconceit.
One who dies in the Word of the Shabad shall never have to die again; his service is totally approved.
Touching the philosopher's stone, one becomes the philosopher's stone, which transforms lead into gold; remain lovingly attached to the True Lord.
One who has such preordained destiny, comes to meet the True Guru and God.
O Nanak, the Lord's servant does not meet Him because of his own account; he alone is acceptable, whom the Lord forgives. ||1||
Third Mehl:
The fools do not know the difference between good and bad; they are deceived by their selfinterests.
But if they contemplate the Word of the Shabad, they obtain the Mansion of the Lord's Presence, and their light merges in the Light.
The Fear of God is always on their minds, and so they come to understand everything.
The True Guru is pervading the homes within; He Himself blends them with the Lord.
O Nanak, they meet the True Guru, and all their desires are fulfilled, if the Lord grants His Grace and so wills. ||2||
Pauree:
Blessed, blessed is the good fortune of those devotees, who, with their mouths, utter the Name of the Lord.
Blessed, blessed is the good fortune of those Saints, who, with their ears, listen to the Lord's Praises.
Blessed, blessed is the good fortune of those holy people, who sing the Kirtan of the Lord's Praises, and so become virtuous.
Blessed, blessed is the good fortune of those Gurmukhs, who live as Gursikhs, and conquer their minds.
But the greatest good fortune of all, is that of the Guru's Sikhs, who fall at the Guru's feet. ||18||
ਸਲੋਕੁ ਮਃ ੩ ॥
ਹੇ ਭਾਈ!) ਸਤਿਗੁਰੂ ਦੀ ਸੇਵਾ (ਕਰਨੀ) ਬਹੁਤ ਔਖੀ ਹੈ (ਕਿਉਂਕਿ) ਆਪਾ-ਭਾਵ ਮਿਟਾ ਕੇ ਸਿਰ ਦੇਣਾ ਪੈਂਦਾ ਹੈ।
(ਜਿਹੜੇ ਮਨੁੱਖ) ਗੁਰੂ ਦੇ ਸ਼ਬਦ ਦੁਆਰਾ (ਜੀਵਤ ਭਾਵ ਤੋਂ) ਮਰਦੇ ਹਨ ਓਹ ਮੁੜ ਕੇ (ਜੰਮਦੇ) ਮਰਦੇ ਨਹੀਂ (ਅਮਰ ਹੋ ਜਾਂਦੇ) ਹਨ, ਤਾਂ ਹੀ (ਉਹਨਾਂ ਵਲੋਂ ਕੀਤੀ) ਸਾਰੀ ਸੇਵਾ ਪਰਵਾਨ ਹੋ ਜਾਂਦੀ ਹੈ।
(ਗੁਰੂ) ਪਾਰਸ ਨਾਲ ਪਰਸਿਆਂ ਪਾਰਸ ਹੋ ਜਾਈਦਾ ਹੈ (ਕਿਉਂਕਿ) ਸਚ ਵਿੱਚ (ਇਕ ਰਸ) ਬ੍ਰਿਤੀ ਲਗੀ ਰਹਿੰਦੀ ਹੈ।
ਜਿਸ ਨੂੰ ਪਹਿਲਾਂ ਤੋਂ ਹੀ (ਪ੍ਰਭੂ ਦੀ ਦਰਗਾਹ ਚੋਂ ਲੇਖ) ਲਿਖਿਆ ਹੋਵੇ, ਉਸ ਨੂੰ (ਪਹਿਲਾਂ) ਸਤਿਗੁਰੂ ਮਿਲਦਾ ਹੈ (ਫਿਰ) ਪ੍ਰਭੂ ਆ ਕੇ (ਮਿਲ ਪੈਂਦਾ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਗਿਣਤੀਆਂ ਨਾਲ (ਭਾਵ ਆਪਾ ਜਣਾਉਣ ਨਾਲ) ਸੇਵਕ (ਪ੍ਰਭੂ ਨੂੰ) ਨਹੀਂ ਮਿਲ ਸਕਦਾ (ਇਹ ਤਾਂ ਪ੍ਰਭੂ ਦੀ ਇਛਾ ਤੇ ਹੈ) ਜਿਸ ਨੂੰ (ਉਹ) ਬਖਸ਼ ਲਏ ਓਹੀ ਕਬੂਲ ਪੈਂਦਾ ਹੈ।੧।
ਮਃ ੩ ॥
ਮੂਰਖ (ਲੋਕ) ਆਪਣੇ ਸੁਆਰਥ (ਭਾਵ ਕਾਰਜ ਦੀ ਪੂਰਤੀ) ਕਾਰਨ ਚੰਗਾ ਮੰਦਾ ਥਾਂ ਨਹੀਂ ਜਾਣਦੇ।
(ਜੇ ਉਹ ਗੁਰੂ ਦਾ) ਸ਼ਬਦ (ਉਪਦੇਸ਼) ਪਛਾਨਣ ਤਾਂ (ਆਪਣਾ ਅਸਲੀ) ਟਿਕਾਣਾ ਲਭ ਲੈਣ (ਇਸ ਤਰ੍ਹਾਂ ਉਹਨਾਂ ਦੀ ਆਤਮ) ਜੋਤਿ (ਹਰੀ ਦੀ ਪਰਮ) ਜੋਤਿ ਵਿਚ ਸਮਾ ਜਾਵੇ।
(ਜੇ) ਸਦਾ ਸਚੇ (ਪਰਮੇਸ਼ਰ) ਦਾ ਡਰ ਮਨ ਵਿੱਚ ਵਸ ਜਾਏ ਤਾਂ (ਉਹ) ਸਭ ਤਰ੍ਹਾਂ ਦੀ ਸੋਝੀ ਪਾ ਲੈਣ।
ਸਤਿਗੁਰੂ (ਜੋ) ਆਪਣੇ (ਘਰ) ਸਰੂਪ ਵਿਚ ਵਰਤਦਾ ਹੈ (ਭਾਵ ਅਸਥਿਤ ਹੈ ਉਹ) ਆਪੇ ਹੀ (ਉਨ੍ਹਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ ਉਤੇ ਰਜ਼ਾ ਦਾ ਮਾਲਕ ਕਿਰਪਾ ਕਰੇ, ਸਤਿਗੁਰੂ ਦੇ ਮਿਲਣ ਨਾਲ (ਉਸ ਸੇਵਕ ਦੀ) ਸਾਰੀ (ਘਾਲ) ਥਾਇ ਪੈ ਜਾਂਦੀ ਹੈ (ਭਾਵ ਸਫਲ ਹੋ ਜਾਂਦੀ ਹੈ)।੨।
ਪਉੜੀ ॥
ਉਨ੍ਹਾਂ ਭਗਤ ਜਨਾ ਦੇ ਭਾਗ ਧੰਨਤਾ ਯੋਗ ਹਨ ਜੋ (ਆਪਣੇ) ਮੂੰਹੋਂ ਹਰੀ ਦਾ ਨਾਮ ਉਚਾਰਦੇ ਹਨ।
ਉਨ੍ਹਾਂ ਸੰਤ ਜਨਾਂ ਦੇ ਭਾਗ ਧੰਨਤਾ ਯੋਗ ਹਨ ਜੋ (ਆਪਣੇ) ਕੰਨਾਂ ਦੁਆਰਾ ਹਰੀ ਦਾ ਜਸ ਸੁਣਦੇ ਹਨ।
ਉਹਨਾਂ ਸਾਧੂ ਜਨਾਂ ਦੇ ਭਾਗ ਧੰਨਤਾ ਯੋਗ ਹਨ (ਜਿਹੜੇ) ਹਰੀ ਦਾ ਕੀਰਤਨ ਗਾ ਕੇ ਗੁਣਾਂ ਵਾਲੇ (ਗੁਣੀ) ਜਨ ਬਣਦੇ ਹਨ।
ਉਹਨਾਂ ਗੁਰਮੁਖਾਂ ਦੇ ਭਾਗ ਧੰਨਤਾ ਯੋਗ ਹਨ ਜਿਹੜੇ ਗੁਰੂ ਦੀ ਸਿਖਿਆ ਲੈ ਕੇ (ਆਪਣੇ) ਮਨ ਨੂੰ ਜਿਤਦੇ ਹਨ।
ਸਭ ਤੋਂ ਵੱਡੇ ਭਾਗ (ਉਨ੍ਹਾਂ) ਗੁਰਸਿਖਾਂ ਦੇ ਹਨ ਜਿਹੜੇ ਸਿੱਖ ਸਤਿਗੁਰੂ ਦੇ ਚਰਨਾਂ ਤੇ (ਡਿੱਗ) ਪੈਂਦੇ ਹਨ (ਭਾਵ ਨਿਮਰਤਾ ਸਹਿਤ ਸਭ ਕੁਝ ਸਮਰਪਿਤ ਕਰਦੇ ਹਨ)।੧੮।
ਸਤਿਗੁਰੂ ਦੇ ਹੁਕਮ ਵਿਚ ਤੁਰਨਾ ਬੜੀ ਔਖੀ ਕਾਰ ਹੈ, ਸਿਰ ਦੇਣਾ ਪੈਂਦਾ ਹੈ, ਤੇ ਆਪਾ ਗਵਾ ਕੇ (ਸੇਵਾ ਹੁੰਦੀ ਹੈ)।
ਜੋ ਮਨੁੱਖ ਸਤਿਗੁਰੂ ਦੀ ਸਿੱਖਿਆ ਦੁਆਰਾ (ਸੰਸਾਰ ਵਲੋਂ) ਮਰਦੇ ਹਨ, ਉਹ ਫਿਰ ਜਨਮ ਮਰਨ ਵਿਚ ਨਹੀਂ ਰਹਿੰਦੇ, ਉਹਨਾਂ ਦੀ ਸਾਰੀ ਸੇਵਾ ਕਬੂਲ ਪੈ ਜਾਂਦੀ ਹੈ।
ਜੋ ਮਨੁੱਖ ਸੱਚੇ ਨਾਮ ਵਿਚ ਬ੍ਰਿਤੀ ਜੋੜੀ ਰੱਖਦਾ ਹੈ ਉਹ (ਮਾਨੋ) ਪਾਰਸ ਨੂੰ ਛੋਹ ਕੇ ਪਾਰਸ ਹੀ ਹੋ ਜਾਂਦਾ ਹੈ।
ਜਿਸ ਦੇ ਹਿਰਦੇ ਵਿਚ ਮੁੱਢ ਤੋਂ (ਸੰਸਕਾਰ-ਰੂਪ) ਲੇਖ ਉੱਕਰਿਆ ਹੋਵੇ, ਉਸ ਨੂੰ ਸਤਿਗੁਰੂ ਤੇ ਪ੍ਰਭੂ ਮਿਲਦਾ ਹੈ।
ਹੇ ਨਾਨਕ! ਲੇਖੈ ਕੀਤਿਆਂ ਸੇਵਕ (ਹਰੀ ਨੂੰ) ਨਹੀਂ ਮਿਲ ਸਕਦਾ, ਜਿਸ ਨੂੰ ਹਰੀ ਬਖ਼ਸ਼ਦਾ ਹੈ, ਉਹੀ ਕਬੂਲ ਪੈਂਦਾ ਹੈ ॥੧॥
ਮੂਰਖ ਆਪਣੀ ਗ਼ਰਜ਼ ਦੇ ਕਾਰਨ ਥਾਂ ਕੁਥਾਂ ਨਹੀਂ ਜਾਣਦੇ, (ਕਿ ਕਿੱਥੇ ਗ਼ਰਜ਼ ਪੂਰੀ ਹੋ ਸਕਦੀ ਹੈ)।
ਜੇ ਸਤਿਗੁਰੂ ਦੇ ਸ਼ਬਦ ਨੂੰ ਖੋਜਣ ਤਾਂ ਹਰੀ ਦੀ ਜੋਤਿ ਵਿਚ ਬ੍ਰਿਤੀ ਜੋੜ ਕੇ (ਹਰੀ ਦੀ ਹਜ਼ੂਰੀ-ਰੂਪ ਅਸਲ) ਟਿਕਾਣਾ ਲੱਭ ਲੈਣ।
ਜੇ ਸੱਚੇ ਹਰੀ ਦਾ ਡਰ (ਭਾਵ, ਅਦਬ) ਸਦਾ ਮਨ ਵਿਚ ਟਿਕਿਆ ਰਹੇ, ਤਾਂ ਇਹ ਸਾਰੀ ਸਮਝ ਪੈ ਜਾਂਦੀ ਹੈ,
ਕਿ ਸਤਿਗੁਰੂ, ਜੋ ਸਦਾ ਆਪਣੇ ਸਰੂਪ ਵਿਚ ਟਿਕਿਆ ਰਹਿੰਦਾ ਹੈ, ਆਪ ਹੀ ਸੇਵਕ ਨੂੰ ਮਿਲਾ ਲੈਂਦਾ ਹੈ।
ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਮੇਹਰ ਕਰੇ, ਉਸ ਨੂੰ ਸਤਿਗੁਰੂ ਮਿਲਿਆਂ ਪੂਰਨ ਸਫਲਤਾ ਹੁੰਦੀ ਹੈ ॥੨॥
ਉਹਨਾਂ ਭਗਤਾਂ ਦੇ ਵੱਡੇ ਭਾਗ ਹਨ, ਜੋ ਮੂੰਹੋਂ ਹਰੀ ਦਾ ਨਾਮ ਉਚਾਰਦੇ ਹਨ।
ਉਹਨਾਂ ਸੰਤਾਂ ਦੇ ਵੱਡੇ ਭਾਗ ਹਨ, ਜੋ ਹਰੀ ਦਾ ਜਸ ਕੰਨੀਂ ਸੁਣਦੇ ਹਨ।
ਉਹਨਾਂ ਸਾਧ ਜਨਾਂ ਦੇ ਧੰਨ ਭਾਗ ਹਨ, ਜੋ ਹਰੀ ਦਾ ਕੀਰਤਨ ਕਰ ਕੇ ਆਪ ਗੁਣਾਂ ਵਾਲੇ ਬਣਦੇ ਹਨ।
ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਹਨ ਜੋ ਸਤਿਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤਦੇ ਹਨ।
ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ, ਜੋ ਸਤਿਗੁਰੂ ਦੀ ਚਰਨੀਂ ਪੈਂਦੇ ਹਨ (ਭਾਵ, ਜੋ ਆਪਾ ਮਿਟਾ ਕੇ ਗੁਰੂ ਦੀ ਓਟ ਲੈਂਦੇ ਹਨ) ॥੧੮॥
ਸਲੋਕ ਤੀਜੀ ਪਾਤਿਸ਼ਾਹੀ।
ਔਖੀ ਹੈ ਸੱਚੇ ਗੁਰਾਂ ਦੀ ਚਾਕਰੀ, ਬੰਦੇ ਨੂੰ ਆਪਣਾ ਸੀਸ ਸੋਂਪਣਾ ਅਤੇ ਆਪਣਾ ਆਪ ਮੇਟਣਾ ਪੈਂਦਾ ਹੈ।
ਜੇਕਰ ਉਹ ਗੁਰਾਂ ਦੇ ਉਪਦੇਸ਼ ਦੁਆਰਾ (ਜੀਵਤ ਭਾਵਤੋਂ) ਮਰ ਜਾਵੇ, ਉਹ ਮੁੜ ਕੇ ਨਹੀਂ ਮਰਦਾ ਅਤੇ ਤਦ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ।
ਪਾਰਸ ਨਾਲ ਲੱਗ ਕੇ ਉਹ ਪਾਰਸ ਥੀ ਵੰਞਦਾ ਹੈ ਅਤੇ ਸੱਚੇ ਸੁਆਮੀ ਨਾਲ ਪਿਆਰ ਅੰਦਰ ਜੁੜਿਆ ਰਹਿੰਦਾ ਹੈ।
ਜਿਸ ਲਈ ਧੁਰੋਂ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਸ ਨੂੰ ਸੁਆਮੀ-ਸਰੂਪ ਸੱਚੇ ਗੁਰੂ ਆ ਕੇ ਮਿਲ ਪੈਂਦੇ ਹਨ।
ਨਾਨਕ, ਲੇਖੇ-ਪੱਤੇ ਦੁਆਰਾ, ਗੁਮਾਸ਼ਤਾ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦਾ। ਜਿਸ ਨੂੰ ਸੁਆਮੀ ਬਖਸ਼ਦਾ ਹੈ, ਉਹ ਕਬੂਲ ਪੈ ਜਾਂਦਾ ਹੈ।
ਤੀਜੀ ਪਾਤਿਸ਼ਾਹੀ।
ਆਪਣੇ ਸਵੈ-ਮਨੋਰਥ ਦੇ ਕੁਰਾਹੇ ਪਏ ਹੋਏ ਮੂੜ੍ਹ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਕਰਦੇ।
ਜੇਕਰ ਉਹ ਨਾਮ ਦਾ ਚਿੰਤਨ ਕਰਨ, ਤਦ ਉਹ ਪ੍ਰਭੂ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਨੂਰ, ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ।
ਜਦ ਸੱਚੇ ਸੁਆਮੀ ਦਾ ਡਰ ਹਮੇਸ਼ਾਂ ਲਈ ਉਨ੍ਹਾਂ ਦੇ ਅੰਤਰਿ ਆਤਮੇ ਟਿਕ ਜਾਂਦਾ ਹੈ ਤਦ ਹੀ ਉਹ ਸਮੂਹ ਸਮਝ ਨੂੰ ਪ੍ਰਾਪਤ ਹੁੰਦੇ ਹਨ।
ਸੱਚੇ ਗੁਰੂ ਉਨ੍ਹਾਂ ਦੇ ਆਪਣੇ (ਹਿਰਦੇ) ਗ੍ਰਿਹ ਵਿੱਚ ਹੀ ਨਿਵਾਸ ਰੱਖਦੇ ਹਨ ਅਤੇ ਆਪ ਹੀ ਉਨ੍ਹਾਂ ਨੂੰ, ਉਨ੍ਹਾਂ ਦੇ ਸਾਈਂ ਨਾਲ, ਮਿਲਾ ਦਨੂੰਦੇ ਹਨ।
ਨਾਨਕ, ਜਿਸ ਉਤੇ ਦਾ ਸੁਆਮੀ ਮਿਹਰ ਅਤੇ ਬਖਸ਼ਸ਼ ਧਾਰਦਾ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਅਤੇ ਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
ਪਉੜੀ।
ਮੁਬਾਰਕ! ਮੁਬਾਰਕ! ਹੈ ਪ੍ਰਾਲਭਧ ਉਨ੍ਹਾਂ ਨੇਕ ਪੁਰਸ਼ਾਂ ਦੀ, ਜੋ ਆਪਣੇ ਮੂੰਹ ਨਾਲ ਵਾਹਿਗੁਰੂ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ।
ਮੁਬਾਰਕ! ਮੁਬਾਰਕ ਹੈ, ਪ੍ਰਾਲਭਧ ਉਨ੍ਹਾਂ ਨੇਕ ਬੰਦਿਆਂ ਦੀ ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਮਹਿਮਾ ਸੁਣਦੇ ਹਨ।
ਮੁਬਾਰਕ! ਮੁਬਾਰਕ ਹੈ, ਕਿਸਮਤ ਉਨ੍ਹਾਂ ਸ਼ੁਭ ਲੋਕਾਂ ਦੀ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨੇਕ ਪੁਰਸ਼ ਥੀ ਵੰਞਦੇ ਹਨ।
ਸੁਲੱਖਣੀ! ਸੁਲੱਖਣੀ! ਹੈ ਕਿਸਮਤ ਉਨ੍ਹਾਂ ਪਵਿੱਤਰ ਪੁਰਸ਼ਾਂ ਦੀ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਕੇ ਮਨ ਨੂੰ ਜਿੱਤ ਲੈਂਦੇ ਹਨ।
ਸਾਰਿਆਂ ਨਾਲੋਂ ਉਚੀ ਹੈ ਕਿਸਮਤ ਗੁਰੂ ਦੇ ਸਿੱਖਾਂ ਦੀ, ਜਿਹੜੇ ਗੁਰ-ਸਿੱਖ, ਗੁਰਾਂ ਦੇ ਪੈਰੀ ਪੈਂਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.