ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥
ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥
ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥
ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥
ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥
ਰਾਗੁਸੋਰਠਿਬਾਣੀਭਗਤਕਬੀਰਜੀਕੀਘਰੁ੧
ੴਸਤਿਗੁਰਪ੍ਰਸਾਦਿ॥
ਬੁਤਪੂਜਿਪੂਜਿਹਿੰਦੂਮੂਏਤੁਰਕਮੂਏਸਿਰੁਨਾਈ॥
ਓਇਲੇਜਾਰੇਓਇਲੇਗਾਡੇਤੇਰੀਗਤਿਦੁਹੂਨਪਾਈ॥੧॥
ਮਨਰੇਸੰਸਾਰੁਅੰਧਗਹੇਰਾ॥
ਚਹੁਦਿਸਪਸਰਿਓਹੈਜਮਜੇਵਰਾ॥੧॥ਰਹਾਉ॥
ਕਬਿਤਪੜੇਪੜਿਕਬਿਤਾਮੂਏਕਪੜਕੇਦਾਰੈਜਾਈ॥
ਜਟਾਧਾਰਿਧਾਰਿਜੋਗੀਮੂਏਤੇਰੀਗਤਿਇਨਹਿਨਪਾਈ॥੨॥
ਦਰਬੁਸੰਚਿਸੰਚਿਰਾਜੇਮੂਏਗਡਿਲੇਕੰਚਨਭਾਰੀ॥
ਬੇਦਪੜੇਪੜਿਪੰਡਿਤਮੂਏਰੂਪੁਦੇਖਿਦੇਖਿਨਾਰੀ॥੩॥
ਰਾਮਨਾਮਬਿਨੁਸਭੈਬਿਗੂਤੇਦੇਖਹੁਨਿਰਖਿਸਰੀਰਾ॥
ਹਰਿਕੇਨਾਮਬਿਨੁਕਿਨਿਗਤਿਪਾਈਕਹਿਉਪਦੇਸੁਕਬੀਰਾ॥੪॥੧॥
rāg sōrath bānī bhagat kabīr jī kī ghar 1
ik ōunkār satigur prasād .
but pūj pūj hindū mūē turak mūē sir nāī .
ōi lē jārē ōi lē gādē tērī gat duhū n pāī .1.
man rē sansār andh gahērā .
chah dis pasariō hai jam jēvarā .1. rahāu .
kabit parē par kabitā mūē kapar kēdārai jāī .
jatā dhār dhār jōgī mūē tērī gat inah n pāī .2.
darab sanch sanch rājē mūē gad lē kanchan bhārī .
bēd parē par pandit mūē rūp dēkh dēkh nārī .3.
rām nām bin sabhai bigūtē dēkhah nirakh sarīrā .
har kē nām bin kin gat pāī kah upadēs kabīrā .4.1.
The hymns of saint Sire Kabir. Rag Sorath. Ghar 1.
There is but One God. By True Guru's grace is He obtained.
The Hindus die worshipping the idols and the Muslims die bowing their heads.
The former burn the dead and the latter bury them Neither of the two finds Thy real state, O Lord.
O my soul, the world is a blind deep pit.
On all the four sides the death's net is thrown. Pause.
The poets die repeatedly reciting poems and the ascetics in tatters, repairing to Kidar Nath.
The mystics die raising and wearing the matted hair, but these know not thy state, O Lord.
The Kings die hoarding and amassing wealth and burying heavy messes of gold.
The Pandits die reading and reciting the Vedas and the women by seeing and beholding their beauty.
Without the Lord's Name, all are ruined, see and ascertain this, O man.
Without the Name of God, who has ever obtained salvation? Utters Kabir this instruction.
Raag Sorat'h, The Word Of Devotee Kabeer Jee, First House:
One Universal Creator God. By The Grace Of The True Guru:
Worshipping their idols, the Hindus die; the Muslims die bowing their heads.
The Hindus cremate their dead, while the Muslims bury theirs; neither finds Your true state, Lord. ||1||
O mind, the world is a deep, dark pit.
On all four sides, Death has spread his net. ||1||Pause||
Reciting their poems, the poets die; the mystical ascetics die while journeying to Kaydaar Naat'h.
The Yogis die, with their matted hair, but even they do not find Your state, Lord. ||2||
The kings die, gathering and hoarding their money, burying great quantities of gold.
The Pandits die, reading and reciting the Vedas; women die, gazing at their own beauty. ||3||
Without the Lord's Name, all come to ruin; behold, and know this, O body.
Without the Name of the Lord, who can find salvation? Kabeer speaks the Teachings. ||4||1||
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ !) ਹਿੰਦੂ ਬੁਤ ਪੂਜ ਪੂਜ ਕੇ ਮਰ ਗਏ (ਅਤੇ) ਮੁਸਲਮਾਨ ਸਿਰ ਨਿਵਾ ਨਿਵਾ ਕੇ (ਭਾਵ ਸਜਦੇ ਕਰ ਕਰਕੇ) ਮਰ ਗਏ।
ਉਹਨਾਂ (ਹਿੰਦੂਆਂ) ਨੇ (ਮੁਰਦੇ) ਲੈ ਕੇ ਸਾੜ ਦਿੱਤੇ (ਅਤੇ) ਉਹਨਾਂ (ਮੁਸਲਮਾਨਾਂ ਨੇ ਮੁਰਦੇ) ਲੈ ਕੇ (ਕਬਰਾਂ ਵਿੱਚ ਦੱਬ ਦਿੱਤੇ, ਪਰ) ਤੇਰੀ ਗਤਿ (ਭਾਵ ਮਰਯਾਦਾ) ਦੋਹਾਂ ਨੇ ਨਹੀਂ ਪਾਈ।੧।
ਹੇ ਮਨ ! (ਇਹ) ਸੰਸਾਰ ਅੰਨ੍ਹਾ ਖਾਤਾ ਹੈ।
ਚੌਹਾਂ ਪਾਸੇ ਜਮਾਂ ਦਾ ਫਾਹਾ (ਜਾਲ) ਖਿਲਰਿਆ ਹੋਇਆ ਹੈ।ਰਹਾਉ।
ਕਵੀ (ਜਨ) ਕਬਿਤ ਪੜ੍ਹ ਪੜ੍ਹ ਕੇ ਮਰ ਗਏ, ਕਾਪੜੀਏ ਕਿਦਾਰ ਨਾਥ ਤੀਰਥ ਤੇ ਜਾ ਜਾ ਕੇ ਮਰ ਗਏ।
ਜੋਗੀ (ਲੋਕ) ਜੱਟਾਂ ਰਖ ਰਖ ਕੇ ਮਰ ਗਏ (ਪਰ) ਤੇਰੀ (ਮਰਯਾਦਾ) ਇਹਨਾਂ (ਦੋਹਾਂ) ਨੇ ਨਹੀਂ ਪਾਈ।੨।
ਧਨ ਇਕਠਾ ਕਰ ਕਰਕੇ ਰਾਜੇ ਮਰ ਗਏ, ਜਿਨ੍ਹਾਂ ਨੇ ਸੋਨੇ ਦੇ ਭਾਰ (ਧਰਤੀ ਵਿੱਚ) ਦੱਬ ਕੇ ਰਖੇ।
ਵੇਦਾਂ ਨੂੰ ਪੜ੍ਹ ਕੇ ਪੰਡਿਤ ਮਰ ਗਏ (ਅਤੇ) ਇਸਤਰੀਆਂ (ਆਪਣਾ) ਰੂਪ ਵੇਖ ਵੇਖ ਕੇ (ਮਰ ਗਈਆਂ)।੩।
(ਹੇ ਭਾਈ ! ਆਪਣੇ) ਸਰੀਰ ਅੰਦਰ (ਝਾਤੀ ਮਾਰ ਕੇ) ਨਿਰਣਾ ਕਰਕੇ ਵੇਖ ਲਵੋ ਕਿ ਰਾਮ ਨਾਮ ਤੋਂ ਬਿਨਾ ਸਾਰੇ ਹੀ ਖੁਆਰ ਹੋਏ।
(ਭਗਤ) ਕਬੀਰ ਜੀ (ਇਹ) ਉਪਦੇਸ਼ ਕਹਿ ਰਹੇ ਹਨ (ਕਿ ਲੋਕੋ ! ਤੁਸੀਂ ਦਸੋ) ਹਰੀ ਦੇ ਨਾਮ (ਜਪੇ) ਬਿਨਾ ਕਿਸ ਨੇ ਮੁਕਤੀ ਪਾਈ ਹੈ? (ਭਾਵ ਨਾਮ ਸਿਮਰਨ ਤੋਂ ਬਿਨਾ ਮੁਕਤੀ ਦਾ ਹੋਰ ਕੋਈ ਸਾਧਨ ਨਹੀਂ ਹੈ)।੪।੧।
ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨ, ਮੁਸਲਮਾਨ (ਰੱਬ ਨੂੰ ਮੱਕੇ ਵਿਚ ਹੀ ਸਮਝ ਕੇ ਉਧਰ) ਸਿਜਦੇ ਕਰ ਰਹੇ ਹਨ,
ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਦੇ ਦੱਬ ਦਿੱਤੇ (ਇਸੇ ਵਿਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ)। (ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ? ਇਹ ਸਮਝ ਦੋਹਾਂ ਧਿਰਾਂ ਨੂੰ ਨਾਹ ਪਈ ॥੧॥
ਹੇ ਮੇਰੇ ਮਨ! (ਅਗਿਆਨਤਾ ਦੇ ਕਾਰਨ) ਸਿਮਰਨ ਤੋਂ ਖੁੰਝ ਕੇ ਜਗਤ ਇਕ ਹਨੇਰਾ ਖਾਤਾ ਬਣਿਆ ਪਿਆ ਹੈ,
ਅਤੇ ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰੀ ਪਈ ਹੈ (ਭਾਵ, ਲੋਕ ਉਹ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੀਕ ਅਗਿਆਨਤਾ ਵਿਚ ਫਸਦੇ ਜਾਣ) ॥੧॥ ਰਹਾਉ ॥
(ਵਿਦਵਾਨ) ਕਵੀ ਲੋਕ ਆਪੋ ਆਪਣੀ ਕਾਵਿ-ਰਚਨਾ ਪੜ੍ਹਨ (ਭਾਵ, ਵਿੱਦਿਆ ਦੇ ਮਾਣ) ਵਿਚ ਹੀ ਮਸਤ ਹਨ, ਕਾਪੜੀ (ਆਦਿਕ) ਸਾਧੂ ਕੇਦਾਰਾ (ਆਦਿਕ) ਤੀਰਥਾਂ ਤੇ ਜਾ ਜਾ ਕੇ ਜੀਵਨ ਵਿਅਰਥ ਗਵਾਉਂਦੇ ਹਨ;
ਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਰਹੇ ਕਿ ਇਹੀ ਰਾਹ ਠੀਕ ਹੈ। (ਹੇ ਪ੍ਰਭੂ!) ਤੇਰੀ ਬਾਬਤ ਸੂਝ ਇਹਨਾਂ ਲੋਕਾਂ ਨੂੰ ਭੀ ਨਾਹ ਪਈ ॥੨॥
ਰਾਜੇ ਧਨ ਜੋੜ ਜੋੜ ਕੇ ਉਮਰ ਗੰਵਾ ਗਏ, ਉਹਨਾਂ ਸੋਨੇ (ਆਦਿਕ) ਦੇ ਢੇਰ (ਭਾਵ, ਖ਼ਜ਼ਾਨੇ) ਧਰਤੀ ਵਿਚ ਦੱਬ ਰੱਖੇ,
ਪੰਡਿਤ ਲੋਕ ਵੇਦ-ਪਾਠੀ ਹੋਣ ਦੇ ਹੰਕਾਰ ਵਿਚ ਖਪਦੇ ਹਨ, ਤੇ, ਇਸਤ੍ਰੀਆਂ (ਸ਼ੀਸ਼ੇ ਵਿਚ) ਆਪਣੇ ਰੂਪ ਤੱਕਣ ਵਿਚ ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਹਨ ॥੩॥
ਆਪੋ-ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀਵ ਖ਼ੁਆਰ ਹੋ ਰਹੇ ਹਨ।
ਕਬੀਰ ਸਿੱਖਿਆ ਦੀ ਗੱਲ ਆਖਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ (ਜੀਵਨ ਦੀ) ਸਹੀ ਸੂਝ ਨਹੀਂ ਪੈਂਦੀ ॥੪॥੧॥
ਭਗਤ ਕਬੀਰ ਜੀ ਕੀ ਬਾਣੀ, ਰਾਗ ਸੋਰਠ, ਘਰ 1।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਪੱਥਰ ਦੀਆਂ ਮੂਰਤੀਆਂ ਦੀ ਉਪਾਸ਼ਨਾ ਕਰਦੇ ਕਰਦੇ ਹਿੰਦੂ ਮਰ ਗਏ ਹਨ ਅਤੇ ਮੁਸਲਮਾਨ ਉਸ ਨੂੰ ਸਿਰ ਨਿਭਾਉਂਦੇ ਮਰ ਗਏ ਹਨ।
ਉਹ (ਹਿੰਦੂ) ਮੁਰਦੇ ਨੂੰ ਸਾੜਦੇ ਹਨ ਅਤੇ ਮੁਸਲਮਾਨ ਉਸ ਨੂੰ ਦੱਬਦੇ ਹਨ। ਦੋਨਾਂ ਵਿਚੋਂ ਕਿਸੇ ਨੂੰ ਭੀ ਤੇਰੀ ਅਸਲ ਅਵਸਥਾ ਦਾ ਪਤਾ ਨਹੀਂ ਲੱਗਦਾ, ਹੇ ਪ੍ਰਭੂ!
ਹੇ ਮੇਰੀ ਜਿੰਦੜੀਏ! ਜਗਤ ਇਕ ਅੰਨ੍ਹਾ ਡੂੰਘਾ ਖਾਤਾ ਹੈ।
ਚੌਹੀ ਪਾਸੀ ਮੌਤ ਦਾ ਜਾਲ ਫੈਲਿਆ ਹੋਇਆ ਹੈ। ਠਹਿਰਾਉ।
ਕਵੀਸ਼ਰ ਕਵਿਤਾਵਾਂ ਪੜ੍ਹ ਪੜ੍ਹ ਕੇ ਮਰ ਗਏ ਹਨ ਅਤੇ ਗੋਦੜੀ ਵਾਲੇ ਫਕੀਰ ਕਿਦਾਰ ਨਾਥ ਜਾ ਜਾ ਕੇ।
ਯੋਗੀ ਵਾਲਾਂ ਦੀਆਂ ਲਿਟਾਂ ਬਣਾਉਂਦੇ ਤੇ ਰੱਖਦੇ ਮਰ ਗਏ ਹਨ, ਪ੍ਰੰਤੂ ਇਨ੍ਹਾਂ ਨੂੰ ਤੇਰੀ ਦਸ਼ਾ ਦੀ ਗਿਆਤ ਨਹੀਂ, ਹੇ ਸਾਹਿਬ!
ਪਾਤਿਸ਼ਾਹ ਦੌਲਤ ਨੂੰ ਜਮ੍ਹਾਂ ਅਤੇ ਇਕੱਤਰ ਕਰਦੇ ਅਤੇ ਸੋਨੇ ਦੇ ਭਾਰਾਂ ਨੂੰ ਦਬਦੇ ਮਰ ਗਏ ਹਨ।
ਪੰਡਤ ਵੇਦਾ ਪੜ੍ਹਦੇ ਤੇ ਵਾਚਦੇ ਮਰ ਖੱਪ ਗਏ ਹਨ ਅਤੇ ਇਸਤਰੀਆਂ ਆਪਣੀ ਸੁੰਦਰਤਾ ਵੇਦਦੀਆਂ ਵੇਦਖੀਆਂ ਮਰ ਮੁੱਕ ਗਈਆਂ ਹਨ।
ਸੁਆਮੀ ਦੇ ਨਾਮ ਬਗੈਰ ਸਾਰੇ ਤਬਾਹ ਹੋ ਗਏ ਹਨ। ਇਸ ਨੂੰ ਵੇਖ ਕੇ ਨਿਰਣਯ ਕਰ ਲੈ, ਹੇ ਬੰਦੇ!
ਵਾਹਿਗੁਰੂ ਦੇ ਨਾਮ ਬਾਝੋਂ ਕਿਸ ਨੂੰ ਮੁਕਤੀ ਪ੍ਰਾਪਤ ਹੋਈ ਹੈ? ਕਬੀਰ ਇਹ ਸਿਖਮਤ ਉਚਾਰਨ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.