ਘਰੁ੨॥
ਦੁਇਦੁਇਲੋਚਨਪੇਖਾ॥
ਹਉਹਰਿਬਿਨੁਅਉਰੁਨਦੇਖਾ॥
ਨੈਨਰਹੇਰੰਗੁਲਾਈ॥
ਅਬਬੇਗਲਕਹਨੁਨਜਾਈ॥੧॥
ਹਮਰਾਭਰਮੁਗਇਆਭਉਭਾਗਾ॥
ਜਬਰਾਮਨਾਮਚਿਤੁਲਾਗਾ॥੧॥ਰਹਾਉ॥
ਬਾਜੀਗਰਡੰਕਬਜਾਈ॥
ਸਭਖਲਕਤਮਾਸੇਆਈ॥
ਬਾਜੀਗਰਸ੍ਵਾਂਗੁਸਕੇਲਾ॥
ਅਪਨੇਰੰਗਰਵੈਅਕੇਲਾ॥੨॥
ਕਥਨੀਕਹਿਭਰਮੁਨਜਾਈ॥
ਸਭਕਥਿਕਥਿਰਹੀਲੁਕਾਈ॥
ਜਾਕਉਗੁਰਮੁਖਿਆਪਿਬੁਝਾਈ॥
ਤਾਕੇਹਿਰਦੈਰਹਿਆਸਮਾਈ॥੩॥
ਗੁਰਕਿੰਚਤਕਿਰਪਾਕੀਨੀ॥
ਸਭੁਤਨੁਮਨੁਦੇਹਹਰਿਲੀਨੀ॥
ਕਹਿਕਬੀਰਰੰਗਿਰਾਤਾ॥
ਮਿਲਿਓਜਗਜੀਵਨਦਾਤਾ॥੪॥੪॥
ghar 2 .
dui dui lōchan pēkhā .
hau har bin aur n dēkhā .
nain rahē rang lāī .
ab bē gal kahan n jāī .1.
hamarā bharam gaiā bhau bhāgā .
jab rām nām chit lāgā .1. rahāu .
bājīgar dank bajāī .
sabh khalak tamāsē āī .
bājīgar svānhg sakēlā .
apanē rang ravai akēlā .2.
kathanī kah bharam n jāī .
sabh kath kath rahī lukāī .
jā kau guramukh āp bujhāī .
tā kē hiradai rahiā samāī .3.
gur kinchat kirapā kīnī .
sabh tan man dēh har līnī .
kah kabīr rang rātā .
miliō jagajīvan dātā .4.4.
Second House.
I look around with my both eyes, the both eyes,
but I see no one else but God.
My eyes lovingly gaze on Him.
Now, no other subject can be mentioned.
My doubt has been removed and my fear has fled away,
now, when my mind is attached with the Lord's Name. Pause.
When the magician beats his tembourine,
the whole public turn up to see the play.
When the magician winds up his play,
then all alone he enjoys his revelments.
By uttering sermons, the doubt is dispelled not.
Through telling and describing, the whole public has grown weary.
He, to whom the Lord reveals Himself, through the Guru,
in his mind, He remains permeated.
When the Guru shows even a little kindness,
then the body, soul and person are all absorbed in God.
Says Kabir, I am imbued with the Lord's love,
and I have met with the Beneficent God, the life of the world.
Second House||
With both of my eyes, I look around;
I do't see anything except the Lord.
My eyes gaze lovingly upon Him,
and now, I cannot speak of anything else. ||1||
My doubts were removed, and my fear ran away,
when my consciousness became attached to the Lord's Name. ||1||Pause||
When the magician beats his tambourine,
everyone comes to see the show.
When the magician winds up his show,
then he enjoys its play all alone. ||2||
By preaching sermons, one's doubt is not dispelled.
Everyone is tired of preaching and teaching.
The Lord causes the Gurmukh to understand;
his heart remains permeated with the Lord. ||3||
When the Guru grants even a bit of His Grace,
one's body, mind and entire being are absorbed into the Lord.
Says Kabeer, I am imbued with the Lord's Love;
I have met with the Life of the world, the Great Giver. ||4||4||
ਘਰੁ ੨ ॥
ਮੈਂ (ਬਾਹਰਲੀਆਂ ਤੇ ਆਤਮਿਕ) ਦੋਹਾਂ ਅੱਖਾਂ ਨਾਲ ਵੇਖਦਾ ਹਾਂ (
ਪਰ) ਮੈਂ ਹਰੀ ਤੋਂ ਬਿਨਾ ਹੋਰ (ਕੁਝ) ਨਹੀਂ ਵੇਖਦਾ ਹਾਂ।
(ਮੇਰੇ) ਨੈਣ (ਉਸ ਪ੍ਰਭੂ ਨਾਲ ਪ੍ਰੇਮ ਦਾ) ਰੰਗ ਲਾ ਰਹੇ ਹਨ।
(ਇਸ ਲਈ) ਹੁਣ (ਹੋਰ) ਦੂਜੀ ਗਲ ਕਹੀ ਨਹੀਂ ਜਾ ਸਕਦੀ।੧।
(ਹੇ ਭਾਈ!) ਜਦੋਂ ਮੇਰਾ ਚਿਤ ਰਾਮ ਦੇ ਨਾਮ ਨਾਲ ਜੁੜ ਗਿਆ
(ਤਦੋਂ) ਮੇਰਾ ਸਾਰਾ ਭਰਮ ਦੂਰ ਹੋ ਗਿਆ।੧।ਰਹਾਉ।
ਜਦੋਂ ਮਦਾਰੀ ਡੌਰੂ ਵਜਾਉਂਦਾ ਹੈ,
ਸਾਰੀ ਖ਼ਲਕਤ (ਲੋਕਾਈ) ਤਮਾਸ਼ਾ (ਵੇਖਣ ਲਈ) ਆ ਜਾਂਦੀ ਹੈ।
(ਜਦੋਂ) ਬਾਜ਼ੀਗਰ ਸਵਾਂਗ (ਤਮਾਸ਼ਾ) ਸਮੇਟ ਲੈਂਦਾ ਹੈ
(ਫਿਰ ਉਹ) ਇਕਲਾ ਹੀ ਆਪਣੇ ਰੰਗ ਵਿੱਚ ਮੌਜਾਂ ਮਾਣਦਾ ਹੈ।੨।
(ਨਿਰਿਆਂ) ਗਲਾਂ ਕਹਿਣ ਨਾਲ (ਮਨ ਦਾ) ਭਰਮ ਨਹੀਂ ਜਾਂਦਾ
ਸਾਰੀ ਲੁਕਾਈ (ਦੁਨੀਆ ਗਿਆਨ ਦੀਆਂ ਗੱਲਾਂ) ਆਖ ਆਖ ਕੇ ਰਹਿ ਗਈ (ਭਾਵ ਥੱਕ ਗਈ ਹੈ)
ਜਿਨ੍ਹਾਂ ਨੂੰ ਗੁਰੂ ਦੁਆਰਾ (ਪਰਮੇਸ਼ਰ ਨੇ) ਆਪ (ਇਹ ਗਲ) ਸਮਝਾ ਦਿੱਤੀ ਹੈ,
ਉਸਦੇ ਹਿਰਦੇ ਵਿੱਚ (ਤੱਤ ਗਿਆਨ ਪ੍ਰਭੂ) ਸਮਾਅ ਰਿਹਾ ਹੈ।੩।
(ਜਿਸ ਉਤੇ) ਗੁਰੂ ਨੇ ਥੋੜੀ ਜਿੰਨੀ ਕਿਰਪਾ ਕੀਤੀ
ਉਸ ਦਾ ਸਭ ਕੁਝ ਤਨ, ਮਨ ਤੇ ਦੇਹੀ (ਦੀ ਹੰਗਤਾ) ਹਰੀ ਨੇ ਲੈ ਲਈ (ਭਾਵ ਉਸ ਚੋਂ ਮੈਂ-ਮੇਰੀ ਮੁਕ ਗਈ)।
ਕਬੀਰ ਆਖਦਾ ਹੈ ਕਿ ਜਿਸ ਦਾ ਮਨ ਹਰੀ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ,
ਉਸ ਨੂੰ (ਸਾਰੇ) ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਮਿਲ ਪਿਆ।੪।੪।
(ਹੁਣ ਤਾਂ) ਮੈਂ (ਜਿੱਧਰ) ਅੱਖਾਂ ਖੋਲ੍ਹ ਕੇ ਤੱਕਦਾ ਹਾਂ,
ਮੈਨੂੰ ਪਰਮਾਤਮਾ ਤੋਂ ਬਿਨਾ ਹੋਰ (ਓਪਰਾ) ਕੋਈ ਦਿੱਸਦਾ ਹੀ ਨਹੀਂ।
ਮੇਰੀਆਂ ਅੱਖਾਂ (ਪ੍ਰਭੂ ਨਾਲ) ਪਿਆਰ ਲਾਈ ਬੈਠੀਆਂ ਹਨ (ਮੈਨੂੰ ਹਰ ਪਾਸੇ ਪ੍ਰਭੂ ਹੀ ਦਿੱਸਦਾ ਹੈ),
ਹੁਣ ਮੈਥੋਂ ਕੋਈ ਹੋਰ ਗੱਲ ਆਖੀ ਹੀ ਨਹੀਂ ਜਾ ਸਕਦੀ (ਭਾਵ, ਮੈਂ ਹੁਣ ਇਹ ਆਖਣ-ਜੋਗਾ ਹੀ ਨਹੀਂ ਰਿਹਾ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਭੀ ਕਿਤੇ ਹੈ) ॥੧॥
(ਉਦੋਂ ਤੋਂ) ਮੇਰਾ ਭੁਲੇਖਾ ਦੂਰ ਹੋ ਗਿਆ ਹੈ (ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਹਸਤੀ ਭੀ ਜਗਤ ਵਿਚ ਹੈ; ਇਸ ਭੁਲੇਖੇ ਦੇ ਦੂਰ ਹੋਣ ਨਾਲ) ਹੁਣ ਕੋਈ ਡਰ ਨਹੀਂ ਰਹਿ ਗਿਆ (ਕਿਉਂਕਿ ਡਰ ਤਾਂ ਕਿਸੇ ਓਪਰੇ ਪਾਸੋਂ ਹੀ ਹੋ ਸਕਦਾ ਹੈ)
ਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ ॥੧॥ ਰਹਾਉ ॥
(ਮੈਨੂੰ ਹੁਣ ਇਉਂ ਦਿੱਸਦਾ ਹੈ ਕਿ) ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਉਂਦਾ ਹੈ,
ਤਾਂ ਸਾਰੀ ਖ਼ਲਕਤ (ਜਗਤ-) ਤਮਾਸ਼ਾ ਵੇਖਣ ਆ ਜਾਂਦੀ ਹੈ,
ਤੇ ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ,
ਤਾਂ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ ॥੨॥
(ਪਰ ਇਹ ਦ੍ਵੈਤ ਦਾ) ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ,
ਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ (ਕਿਸੇ ਦੇ ਅੰਦਰੋਂ ਦ੍ਵੈਤ-ਭਾਵ ਜਾਂਦੀ ਨਹੀਂ)।
ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ,
ਉਸ ਦੇ ਹਿਰਦੇ ਵਿਚ ਉਹ ਸਦਾ ਟਿਕਿਆ ਰਹਿੰਦਾ ਹੈ ॥੩॥
ਜਿਸ ਮਨੁੱਖ ਉੱਤੇ ਗੁਰੂ ਨੇ ਥੋੜੀ ਜਿਤਨੀ ਭੀ ਮਿਹਰ ਕਰ ਦਿੱਤੀ ਹੈ,
ਉਸ ਦਾ ਤਨ ਤੇ ਮਨ ਸਭ ਹਰੀ ਵਿਚ ਲੀਨ ਹੋ ਜਾਂਦਾ ਹੈ।
ਕਬੀਰ ਆਖਦਾ ਹੈ- ਉਹ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ,
ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ॥੪॥੪॥
ਦੂਜਾ ਘਰ।
ਆਪਣੀਆਂ ਦੋਹਾਂ, ਦੋਹਾਂ ਅੱਖਾਂ ਨਾਲ ਮੈਂ ਵੇਖਦਾ ਹਾਂ।
ਪ੍ਰੰਤੂ ਵਾਹਿਗੁਰੂ ਦੇ ਬਾਝੋਂ ਮੈਨੂੰ ਹੋਰ ਕੋਈ ਨਹੀਂ ਦਿਸਦਾ।
ਮੇਰੇ ਨੇਤਰ ਪਿਆਰ ਨਾਲ ਉਸ ਪ੍ਰਭੂ ਨੂੰ ਵੇਖਦੇ ਹਨ।
ਹੁਣ ਹੋਰ ਕਿਸੇ ਵਿਸ਼ਯ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਮੇਰਾ ਸੰਸਾ ਦੂਰ ਹੋ ਗਿਆ ਹੈ ਤੇ ਮੇਰਾ ਡਰ ਦੌੜ ਗਿਆ ਹੈ,
ਹੁਣ ਜਦ ਕਿ ਮੇਰਾ ਮਨ ਸੁਆਮੀ ਦੇ ਨਾਮ ਨਾਲ ਜੁੜ ਗਿਆ ਹੈ। ਠਹਿਰਾਉ।
ਜਦ ਮਦਾਰੀ ਆਪਣੀ ਡੁਗਡੁਗੀ ਵਜਾਉਂਦਾ ਹੈ,
ਸਾਰੇ ਲੋਕ ਖੇਡ ਵੇਖਣ ਲਈ ਆ ਜਾਂਦੇ ਹਨ।
ਜਦ ਮਦਾਰੀ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ,
ਤਦ ਉਹ ਆਪਣੀਆਂ ਮੌਜ ਬਹਾਰਾਂ ਕੱਲਮਕੱਲਾ ਹੀ ਮਾਣਦਾ ਹੈ।
ਧਰਮ ਭਾਸ਼ਨ ਉਚਾਰਨ ਦੁਆਰਾ ਸੰਦੇਹ ਦੂਰ ਨਹੀਂ ਹੁੰਦਾ।
ਆਖਣ ਤੇ ਉਚਾਰਨ ਰਾਹੀਂ ਸਾਰੀ ਖਲਕਤ ਹਾਰ ਹੁੱਟ ਗਈ ਹੈ।
ਜਿਸ ਨੂੰ ਗੁਰਾਂ ਦੇ ਰਾਹੀਂ, ਸੁਆਮੀ ਆਪਣੇ ਆਪ ਨੂੰ ਦਰਸਾਉਂਦਾ ਹੈ,
ਉਸ ਦੇ ਮਨ ਅੰਦਰ ਉਹ ਰਮਿਆ ਰਹਿੰਦਾ ਹੈ।
ਜਦ ਗੁਰੂ ਜੀ ਭੋਰਾ ਕੁ ਡਰ ਹੀ ਮਿਹਰਬਾਨੀ ਕਰਦੇ ਹਨ,
ਤਾਂ ਜਿਸਮ ਆਤਮਾ ਤੇ ਸਰੀਰ ਸਮੂਹ ਹਰੀ ਵਿੱਚ ਸਮਾ ਜਾਂਦੇ ਹਨ।
ਕਬੀਰ ਜੀ ਫੁਰਮਾਉਂਦੇ ਹਨ, ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ,
ਅਤੇ ਮੈਂ ਜਗਤ ਦੀ ਜਿੰਦ-ਜਾਨ ਦਾਤਾਰ ਵਾਹਿਗੁਰੂ ਨੂੰ ਮਿਲ ਪਿਆ ਹਾਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.