ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥
ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥
ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥
ਧਨਾਸਰੀਮਹਲਾ੩॥
ਨਾਵੈਕੀਕੀਮਤਿਮਿਤਿਕਹੀਨਜਾਇ॥
ਸੇਜਨਧੰਨੁਜਿਨਇਕਨਾਮਿਲਿਵਲਾਇ॥
ਗੁਰਮਤਿਸਾਚੀਸਾਚਾਵੀਚਾਰੁ॥
ਆਪੇਬਖਸੇਦੇਵੀਚਾਰੁ॥੧॥
ਹਰਿਨਾਮੁਅਚਰਜੁਪ੍ਰਭੁਆਪਿਸੁਣਾਏ॥
ਕਲੀਕਾਲਵਿਚਿਗੁਰਮੁਖਿਪਾਏ॥੧॥ਰਹਾਉ॥
ਹਮਮੂਰਖਮੂਰਖਮਨਮਾਹਿ॥
ਹਉਮੈਵਿਚਿਸਭਕਾਰਕਮਾਹਿ॥
ਗੁਰਪਰਸਾਦੀਹੰਉਮੈਜਾਇ॥
ਆਪੇਬਖਸੇਲਏਮਿਲਾਇ॥੨॥
ਬਿਖਿਆਕਾਧਨੁਬਹੁਤੁਅਭਿਮਾਨੁ॥
ਅਹੰਕਾਰਿਡੂਬੈਨਪਾਵੈਮਾਨੁ॥
ਆਪੁਛੋਡਿਸਦਾਸੁਖੁਹੋਈ॥
ਗੁਰਮਤਿਸਾਲਾਹੀਸਚੁਸੋਈ॥੩॥
ਆਪੇਸਾਜੇਕਰਤਾਸੋਇ॥
ਤਿਸੁਬਿਨੁਦੂਜਾਅਵਰੁਨਕੋਇ॥
ਜਿਸੁਸਚਿਲਾਏਸੋਈਲਾਗੈ॥
ਨਾਨਕਨਾਮਿਸਦਾਸੁਖੁਆਗੈ॥੪॥੮॥
dhanāsarī mahalā 3 .
nāvai kī kīmat mit kahī n jāi .
sē jan dhann jin ik nām liv lāi .
guramat sāchī sāchā vīchār .
āpē bakhasē dē vīchār .1.
har nām acharaj prabh āp sunāē .
kalī kāl vich guramukh pāē .1. rahāu .
ham mūrakh mūrakh man māh .
haumai vich sabh kār kamāh .
gur parasādī hanumai jāi .
āpē bakhasē laē milāi .2.
bikhiā kā dhan bahut abhimān .
ahankār dūbai n pāvai mān .
āp shōd sadā sukh hōī .
guramat sālāhī sach sōī .3.
āpē sājē karatā sōi .
tis bin dūjā avar n kōi .
jis sach lāē sōī lāgai .
nānak nām sadā sukh āgai .4.8.
Dhanasri 3rd Guru.
The worth and the state of the Lord's Name cannot be described.
Blessed are the persons who fix their attention on the Name alone.
True is the Guru's instruction and true the Lord's meditation.
Blessing with His contemplation, the Lord Himself pardons the man.
Wondrous is the God's Name, which the Lord Himself preaches.
In the Dark age, it is through the Guru, that the Lord's Name is attained. Pause.
We are ignorant and ignorance is within our mind,
and in every thing we act in ego.
By Guru's grace this ego is eliminated,
and granting pardon, the Lord blends us with Himself.
The riches of the world give rise to excessive ego;
the man is drowned in pride and receive not honour.
Forsaking self-conceit, one ever abides in peace,
by Guru's instruction, one praises the True Lord.
He, the Creator, Himself creates all.
Without Him there is no other second.
He alone attaches to Truth, whom the Lord Himself attaches.
Nanak, through the Name, the mortal acquires peace hereafter.
Dhanaasaree, Third Mehl:
The value and worth of the Lord's Name cannot be described.
Blessed are those humble beings, who lovingly focus their minds on the Naam, the Name of the Lord.
True are the Guru's Teachings, and True is contemplative meditation.
God Himself forgives, and bestows contemplative meditation. ||1||
The Lord's Name is wonderful! God Himself imparts it.
In the Dark Age of Kali Yuga, the Gurmukhs obtain it. ||1||Pause||
We are ignorant; ignorance fills our minds.
We do all our deeds in ego.
By Guru's Grace, egotism is eradicated.
Forgiving us, the Lord blends us with Himself. ||2||
Poisonous wealth gives rise to great arrogance.
Drowning in egotism, no one is honored.
Forsaking selfconceit, one finds lasting peace.
Under Guru's Instruction, he praises the True Lord. ||3||
The Creator Lord Himself fashions all.
Without Him, there is no other at all.
He alone is attached to Truth, whom the Lord Himself so attaches.
O Nanak, through the Naam, lasting peace is attained in the hereafter. ||4||8||
ਧਨਾਸਰੀ ਮਹਲਾ ੩ ॥
(ਹੇ ਭਾਈ ! ਪਰਮੇਸ਼ਰ ਦੇ) ਨਾਮ ਦੀ ਕੀਮਤ ਤੇ ਹੱਦ ਕਹੀ ਨਹੀਂ ਜਾ ਸਕਦੀ।
ਓਹ ਪੁਰਸ਼ ਧੰਨ ਹਨ ਜਿਨ੍ਹਾਂ ਨੇ ਇਕ ਨਾਮ ਵਿਚ (ਆਪਣੀ) ਸੁਰਤਿ ਜੋੜੀ ਹੈ।
ਗੁਰੂ ਦੀ ਮਤਿ (ਸਿਖਿਆ) ਸੱਚੀ ਹੈ (ਇਸ ਦਾ) ਵੀਚਾਰ ਸਚਾ ਹੈ।
(ਪਰਮੇਸ਼ਰ) ਆਪ ਹੀ (ਇਹ ਵੀਚਾਰ) ਬਖਸ਼ ਦੇਂਦਾ ਹੈ।੧।
(ਹੇ ਭਾਈ !) ਹਰੀ ਦਾ ਨਾਮ ਅਸਚਰਜ ਹੈ ਅਤੇ ਪ੍ਰਭੂ ਆਪ ਹੀ (ਨਾਮ) ਸੁਣਾਉਂਦਾ ਹੈ।
ਕਲਜੁਗ ਦੇ ਸਮੇਂ ਵਿਚ ਗੁਰਮੁਖ (ਬਣ ਕੇ ਹੀ ਨਾਮ) ਪਾਇਆ ਜਾ ਸਕਦਾ ਹੈ।੧।ਰਹਾਉ।
(ਹੇ ਭਾਈ !) ਮਨ ਵਿਚ ਮੂਰਖ-ਪੂਣਾ ਹੋਣ ਕਰਕੇ ਅਸੀਂ ਮੂਰਖ ਹਾਂ
(ਕਿਉਂਕਿ ਅਸੀਂ) ਹਉਮੈ ਵਿਚ (ਲਗ ਕੇ) ਸਾਰੇ ਕੰਮ ਕਰਦੇ ਹਾਂ।
ਗੁਰੂ ਦੀ ਕਿਰਪਾ ਨਾਲ (ਜਦ ਮਨ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ
(ਫਿਰ ਪ੍ਰਭੂ) ਆਪੇ ਬਖਸ਼ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ।੨।
(ਹੇ ਭਾਈ ! ਦੁਨਿਆਵੀ) ਧਨ ਬਹੁਤ ਹੰਕਾਰ (ਪੈਦਾ ਕਰਦਾ ਹੈ)।
ਹੰਕਾਰ ਵਿਚ (ਹੀ ਮਨੁਖ) ਡੁਬ ਜਾਂਦਾ ਹੈ (ਭਾਵ ਗ਼ਰਕ ਹੋ ਜਾਂਦਾ ਹੈ ਜਿਸ ਕਰਕੇ ਰਬੀ ਦਰਗਾਹ ਵਿਚ ਜਾ ਕੇ ਸੱਚੀ) ਇਜ਼ਤ ਨਹੀਂ ਪਾ ਸਕਦਾ।
(ਹੇ ਭਾਈ !) ਹੰਕਾਰ ਨੂੰ ਤਿਆਗ ਕੇ ਹੀ ਸਚਾ (ਆਤਮਿਕ) ਸੁਖ (ਪ੍ਰਾਪਤ) ਹੁੰਦਾ ਹੈ।
(ਅਜਿਹਾ ਮਨੁੱਖ) ਗੁਰਮਤਿ ਦੁਆਰਾ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਸਲਾਹੁੰਦਾ ਹੈ।੩।
(ਹੇ ਭਾਈ !) ਉਹ ਕਰਤਾ (ਪੁਰਖ) ਆਪ ਹੀ (ਸਭ ਸ੍ਰਿਸ਼ਟੀ ਨੂੰ) ਬਣਾਉਦਾ ਹੈ
ਉਸੇ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ।
(ਉਹ ਪਰਮੇਸ਼ਰ) ਜਿਸ ਨੂੰ ਸਚ ਵਿਚ ਲਾ ਦੇਵੇ, ਓਹੀ ਸਚ ਵਿਚ ਲਗਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਨਾਮ ਦੁਆਰਾ ਅਗੇ (ਪਰਲੋਕ ਵਿਚ) ਸਦਾ (ਆਤਮਿਕ) ਸੁਖ ਮਿਲਦਾ ਹੈ।੪।੮।
ਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ।
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ।
ਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ।
ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ॥੧॥
ਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ।
ਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥
ਹੇ ਭਾਈ! (ਜੇ ਅਸੀਂ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀਂ ਨਿਰੋਲ ਮੂਰਖ ਹਾਂ।
ਕਿਉਂਕਿ ਅਸੀਂ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ,
ਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ।
(ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ ॥੨॥
(ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ)।
ਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ।
ਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ ॥੩॥
ਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ,
ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ।
ਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ।
ਹੇ ਨਾਨਕ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ ॥੪॥੮॥
ਧਨਾਸਰੀ ਤੀਜੀ ਪਾਤਿਸ਼ਾਹੀ।
ਸੁਆਮੀ ਦੇ ਨਾਮ ਦਾ ਮੁੱਲ ਅਤੇ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।
ਮੁਬਾਰਕ ਹਨ ਉਹ ਪੁਰਸ਼ ਜੋ ਆਪਣੀ ਬਿਰਤੀ ਕੇਵਲ ਨਾਮ ਨਾਲ ਹੀ ਜੋੜਦੇ ਹਨ।
ਸੱਚਾ ਹੈ ਗੁਰਾਂ ਦਾ ਉਪਦੇਸ਼ ਅਤੇ ਸੱਚਾ ਹੈ ਸੁਆਮੀ ਦਾ ਸਿਮਰਨ।
ਆਪਣੀ ਬੰਦਗੀ ਦੀ ਵਿਚਾਰ ਦੇ ਕੇ, ਸੁਆਮੀ ਖੁਦ ਹੀ ਬੰਦੇ ਨੂੰ ਮਾਫ ਕਰ ਦਿੰਦਾ ਹੈ।
ਅਦਭੁਤ ਹੈ ਵਾਹਿਗੁਰੂ ਦਾ ਨਾਮ। ਪ੍ਰਭੂ ਖੁਦ ਹੀ ਇਸ ਦਾ ਪ੍ਰਚਾਰ ਕਰਦਾ ਹੈ।
ਕਾਲੇ ਯੁੱਗ ਅੰਦਰ ਗੁਰਾਂ ਦੇ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਓ।
ਅਸੀਂ ਬੇਸਮਝ ਹਾਂ ਅਤੇ ਬੇਸਮਝੀ ਹੀ ਸਾਡੇ ਚਿੱਤ ਵਿੱਚ ਹੈ,
ਅਤੇ ਅਸੀਂ ਸਾਰੇ ਕੰਮ ਹੰਕਾਰ ਅੰਦਰ ਕਰਦੇ ਹਾਂ।
ਗੁਰਾਂ ਦੀ ਦਇਆ ਦੁਆਰਾ ਇਹ ਹੰਕਾਰ ਦੂਰ ਹੋ ਜਾਂਦਾ ਹੈ,
ਅਤੇ ਸਾਨੂੰ ਮਾਫੀ ਦੇ ਕੇ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਸੰਸਾਰ ਦੇ ਧਨ ਪਦਾਰਥ ਘਣਾ ਹੰਕਾਰ ਪੈਦਾ ਕਰਦੇ ਹਨ,
ਅਤੇ ਇਨਸਾਨ ਹੰਗਤਾ ਅੰਦਰ ਗਰਕ ਹੋ ਜਾਂਦਾ ਹੈ ਤੇ ਇਜ਼ਤ ਆਬਰੂ ਨਹੀਂ ਪਾਉਂਦਾ।
ਸਵੈ-ਹੰਗਤਾ ਨੂੰ ਤਿਆਗ, ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ।
ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਸ ਸੱਚੇ ਸਾਈਂ ਦਾ ਜੱਸ ਕਰਦਾ ਹੈ।
ਉਹ ਕਰਤਾਰ ਆਪ ਹੀ ਸਾਰਿਆਂ ਨੂੰ ਸਿਰਜਦਾ ਹੈ।
ਉਸ ਦੇ ਬਗੈਰ ਹੋਰ ਦੂਸਰਾ ਕੋਈ ਹੈ ਹੀ ਨਹੀਂ।
ਕੇਵਲ ਓਹੀ ਸੱਚ ਨਾਲ ਜੁੜਦਾ ਹੈ, ਜਿਸ ਨੂੰ ਸਾਹਿਬ ਆਪ ਜੋੜਦਾ ਹੈ।
ਨਾਨਕ ਨਾਮ ਦੇ ਰਾਹੀਂ ਪ੍ਰਾਣੀ ਇਸ ਤੋਂ ਮਗਰੋਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.