ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥
ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥੧॥
ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥
ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥
ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥
ਧਨਾਸਰੀਮਹਲਾ੪॥
ਹਰਿਪੜੁਹਰਿਲਿਖੁਹਰਿਜਪਿਹਰਿਗਾਉਹਰਿਭਉਜਲੁਪਾਰਿਉਤਾਰੀ॥
ਮਨਿਬਚਨਿਰਿਦੈਧਿਆਇਹਰਿਹੋਇਸੰਤੁਸਟੁਇਵਭਣੁਹਰਿਨਾਮੁਮੁਰਾਰੀ॥੧॥
ਮਨਿਜਪੀਐਹਰਿਜਗਦੀਸ॥
ਮਿਲਿਸੰਗਤਿਸਾਧੂਮੀਤ॥
ਸਦਾਅਨੰਦੁਹੋਵੈਦਿਨੁਰਾਤੀਹਰਿਕੀਰਤਿਕਰਿਬਨਵਾਰੀ॥ਰਹਾਉ॥
ਹਰਿਹਰਿਕਰੀਦ੍ਰਿਸਟਿਤਬਭਇਓਮਨਿਉਦਮੁਹਰਿਹਰਿਨਾਮੁਜਪਿਓਗਤਿਭਈਹਮਾਰੀ॥
ਜਨਨਾਨਕਕੀਪਤਿਰਾਖੁਮੇਰੇਸੁਆਮੀਹਰਿਆਇਪਰਿਓਹੈਸਰਣਿਤੁਮਾਰੀ॥੨॥੩॥੯॥
dhanāsarī mahalā 4 .
har par har likh har jap har gāu har bhaujal pār utārī .
man bachan ridai dhiāi har hōi santusat iv bhan har nām murārī .1.
man japīai har jagadīs .
mil sangat sādhū mīt .
sadā anand hōvai din rātī har kīrat kar banavārī . rahāu .
har har karī drisat tab bhaiō man udam har har nām japiō gat bhaī hamārī .
jan nānak kī pat rākh mērē suāmī har āi pariō hai saran tumārī .2.3.9.
Dhanasri 4th Guru.
Read of God, write of God, repeat God's Name, sing God's praise and thy God shall ferry thee across the terrible ocean.
In thy mind, by word and in thought, meditate on God, that He may be pleased. Thou is the Name of Lord, the Enemy of ego, repeated.
O my soul, dwell thou on God, the world-Lord.
My friend, join thou the saints society.
Sing the praise of God, the Lord of forests and thou shalt ever be happy, day and night. Pause.
When Lord God cast a glance of mercy on me, then my mind made an effort and, remembering the Lord Master's Name I have been emancipated.
O my Lord, preserve Thou, Thy servant Nanak's honour, who has come and sought Thine refuge.
Dhanaasaree, Fourth Mehl:
Read about the Lord, write about the Lord, chant the Lord's Name, and sing the Lord's Praises; the Lord will carry you across the terrifying worldocean.
In your mind, by your words, and within your heart, meditate on the Lord, and He will be pleased. In this way, repeat the Name of the Lord. ||1||
O mind, meditate on the Lord, the Lord of the World.
Join the Saadh Sangat, the Company of the Holy, O friend.
You shall be happy forever, day and night; sing the Praises of the Lord, the Lord of the worldforest. ||Pause||
When the Lord, Har, Har, casts His Glance of Grace, then I made the effort in my mind; meditating on the Name of the Lord, Har, Har, I have been emancipated.
Preserve the honor of servant Nanak, O my Lord and Master; I have come seeking Your Sanctuary. ||2||3||9||
ਧਨਾਸਰੀ ਮਹਲਾ ੪ ॥
(ਹੇ ਭਾਈ !) ਹਰਿ (ਨਾਮ) ਪੜ੍ਹ, ਹਰਿ (ਨਾਮ) ਲਿਖ, ਹਰਿ (ਨਾਮ) ਜਪੁ, ਹਰੀ (ਨਾਮ ਦੇ ਹੀ ਗੁਣ ਗਾਇਨ ਕਰ), ਹਰੀ (ਤੈਨੂੰ) ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।
ਮਨ ਅਤੇ ਬਚਨ ਕਰਕੇ (ਤੂੰ) ਹਿਰਦੇ ਵਿਚ ਹਰੀ ਦਾ (ਨਾਮ) ਜਪਦਾ ਰਹੁ, ਹਰੀ (ਤੇਰੇ ਉਤੇ) ਪ੍ਰਸੰਨ ਹੋ ਜਾਵੇਗਾ, ਇਸ ਤਰ੍ਹਾਂ (ਤੂੰ) ਵਾਹਿਗੁਰੂ ਦਾ ਨਾਮ ਜਪ।੧।
(ਆਪਣੇ) ਮਨ ਵਿਚ ਜਗਤ ਦੇ ਮਾਲਕ ਹਰੀ ਦਾ (ਨਾਮ) ਜਪ।
ਹੇ ਮਿੱਤਰ ! ਸਾਧ (ਗੁਰੂ) ਦੀ ਸੰਗਤ ਵਿਚ (ਮਿਲ) ਕੇ
(ਤੂੰ) ਹਰੀ ਦੀ ਭਗਤੀ ਕਰ, ਦਿਨ ਰਾਤੀ ਸਦਾ ਹੀ (ਆਤਮਿਕ) ਅਨੰਦ ਬਣਿਆ ਰਹੇਗਾ, ਤੂੰ ਹਰੀ ਮਾਲਕ ਦੀ ਕੀਰਤੀ (ਸਿਫਤ) ਕਰੀ ਚਲ।ਰਹਾਉ।
(ਹੇ ਭਾਈ !) ਹਰੀ ਨੇ (ਜਦੋਂ ਕਿਰਪਾ) ਦ੍ਰਿਸ਼ਟੀ ਕੀਤੀ ਤਦੋਂ ਮਨ ਵਿਚ ਉਦਮ (ਉਤਪੰਨ ਹੋਇਆ ਅਤੇ) ਹਰੀ ਦਾ ਨਾਮ ਜਪਿਆ, ਸਾਡੀ ਗਤੀ (ਭਾਵ ਆਤਮਿਕ ਕਲਿਆਣ) ਹੋ ਗਈ।
ਹੇ ਮੇਰੇ ਸੁਆਮੀ! ਦਾਸ ਨਾਨਕ ਦੀ ਇਜ਼ਤ ਰਖ ਲੈ, ਹੇ ਹਰੀ! (ਦਾਸ) ਤੇਰੀ ਸ਼ਰਣ ਵਿਚ ਆ ਪਿਆ ਹੈ।੨।੩।੯।
ਹੇ ਭਾਈ! ਪਰਮਾਤਮਾ ਦਾ ਨਾਮ ਪੜ੍ਹਿਆ ਕਰ, ਪਰਮਾਤਮਾ ਦਾ ਨਾਮ ਲਿਖਦਾ ਰਹੁ, ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰ। ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ਹੇ ਭਾਈ! ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਯਾਦ ਕਰਿਆ ਕਰ। ਹੇ ਭਾਈ! ਸੰਤੋਖੀ ਹੋ ਕੇ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਉਚਾਰਿਆ ਕਰ ॥੧॥
ਹੇ ਮਿੱਤਰ! ਜਗਤ ਦੇ ਮਾਲਕ ਹਰੀ ਦਾ ਨਾਮ ਮਨ ਵਿਚ ਜਪਣਾ ਚਾਹੀਦਾ ਹੈ।
ਹੇ ਮਿੱਤਰ! ਗੁਰੂ ਦੀ ਸੰਗਤਿ ਵਿਚ ਮਿਲ ਕੇ-
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, (ਇਸ ਤਰ੍ਹਾਂ) ਦਿਨ ਰਾਤ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਰਹਾਉ॥
ਹੇ ਭਾਈ! ਜਦੋਂ ਪਰਮਾਤਮਾ ਨੇ ਮੇਹਰ ਦੀ ਨਜ਼ਰ ਕੀਤੀ, ਤਦੋਂ ਮਨ ਵਿਚ ਉੱਦਮ ਪੈਦਾ ਹੋਇਆ, ਤਦੋਂ ਹੀ ਅਸਾਂ ਨਾਮ ਜਪਿਆ, ਤੇ, ਸਾਡੀ ਉੱਚੀ ਆਤਮਕ ਅਵਸਥਾ ਬਣ ਗਈ।
ਹੇ ਮੇਰੇ ਮਾਲਕ-ਪ੍ਰਭੂ! ਆਪਣੇ ਦਾਸ ਨਾਨਕ ਦੀ ਇੱਜ਼ਤ ਰੱਖ, ਤੇਰਾ ਇਹ ਦਾਸ ਤੇਰੀ ਸਰਨ ਆ ਪਿਆ ਹੈ (ਆਪਣੇ ਦਾਸ ਨੂੰ ਨਾਮ ਜਪਣ ਦੀ ਦਾਤਿ ਬਖ਼ਸ਼) ॥੨॥੩॥੯॥
ਧਨਾਸਰੀ ਚੌਥੀ ਪਾਤਿਸ਼ਾਹੀ।
ਵਾਹਿਗੁਰੂ ਬਾਰੇ ਪੜ੍ਹ, ਵਾਹਿਗੁਰੂ ਸੰਬੰਧੀ ਲਿਖ, ਵਾਹਿਗੁਰੂ ਦੇ ਨਾਮ ਨੂੰ ਉਚਾਰ, ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੇਰਾ ਵਾਹਿਗੁਰੂ ਤੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।
ਆਪਣੇ ਚਿੱਤ, ਸ਼ਬਦ ਅਤੇ ਖਿਆਲ ਅੰਦਰ ਵਾਹਿਗੁਰੂ ਦਾ ਆਰਾਧਨ ਕਰ, ਤਾਂ ਜੋ ਉਹ ਪ੍ਰਸੰਨ ਥੀ ਵੰਞੇ, ਐਕੁਰ ਹੰਕਾਰ ਦੇ ਵੈਰੀ, ਸੁਆਮੀ ਦਾ ਨਾਮ ਜਪਿਆ ਜਾਂਦਾ ਹੈ।
ਹੇ ਮੇਰੀ ਜਿੰਦੇ! ਤੂੰ ਸ੍ਰਿੇਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ।
ਮੇਰੇ ਮਿਤ੍ਰ, ਤੂੰ ਸਤਿਸੰਗਤ ਅੰਦਰ ਜੁੜ ਜਾ।
ਜੰਗਲ ਦੇ ਵਾਸੀ, (ਮਾਲਿਕ) ਵਾਹਿਗੁਰੂ ਦੀ ਮਹਿਮਾ ਗਾਇਨ ਕਰ ਅਤੇ ਦਿਹੁੰ ਰੈਣ, ਸਦੀਵ ਹੀ ਪ੍ਰਸੰਨ ਰਹੇਗਾਂ। ਠਹਿਰਾਓ।
ਜਦ ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਮਿਹਰ ਦੀ ਨਿਗ੍ਹਾ ਧਾਰੀ, ਤਦ ਮੇਰੇ ਚਿੱਤ ਨੇ ਉਪਰਾਲਾ ਕੀਤਾ। ਸਾਈਂ ਮਾਲਕ ਦੇ ਨਾਮ ਨੂੰ ਉਚਾਰ ਕੇ ਮੈਂ ਮੁਕਤ ਹੋ ਗਿਆ ਹਾਂ।
ਹੇ ਮੇਰੇ ਸਾਹਿਬ! ਤੂੰ ਆਪਣੇ ਸੇਵਕ ਨਾਨਕ ਦੀ ਲੱਜਿਆ ਰੱਖ। ਉਸ ਨੇ ਆ ਕੇ ਤੇਰੀ ਪਨਾਹ ਲਈ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.