ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥
ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥
ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥
ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥
ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ ॥੨॥
ਨਾਮਾ ਛੀਬਾ ਕਬੀਰੁ ਜੋੁਲਾਹਾ ਪੂਰੇ ਗੁਰ ਤੇ ਗਤਿ ਪਾਈ ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥੩॥
ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥
ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥
ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥
ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ॥
ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥
ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ ॥੫॥
ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ ॥
ਲਖ ਚਉਰਾਸੀਹ ਫੇਰੁ ਪਇਆ ਬਿਨੁ ਸਬਦੈ ਮੁਕਤਿ ਨ ਪਾਏ ॥
ਜਾ ਨਾਉ ਚੇਤੈ ਤਾ ਗਤਿ ਪਾਏ ਜਾ ਸਤਿਗੁਰੁ ਮੇਲਿ ਮਿਲਾਏ ॥੬॥
ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥
ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥
ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥
ਸਿਰੀਰਾਗੁਮਹਲਾ੩॥
ਮਾਇਆਮੋਹੁਮੇਰੈਪ੍ਰਭਿਕੀਨਾਆਪੇਭਰਮਿਭੁਲਾਏ॥
ਮਨਮੁਖਿਕਰਮਕਰਹਿਨਹੀਬੂਝਹਿਬਿਰਥਾਜਨਮੁਗਵਾਏ॥
ਗੁਰਬਾਣੀਇਸੁਜਗਮਹਿਚਾਨਣੁਕਰਮਿਵਸੈਮਨਿਆਏ॥੧॥
ਮਨਰੇਨਾਮੁਜਪਹੁਸੁਖੁਹੋਇ॥
ਗੁਰੁਪੂਰਾਸਾਲਾਹੀਐਸਹਜਿਮਿਲੈਪ੍ਰਭੁਸੋਇ॥੧॥ਰਹਾਉ॥
ਭਰਮੁਗਇਆਭਉਭਾਗਿਆਹਰਿਚਰਣੀਚਿਤੁਲਾਇ॥
ਗੁਰਮੁਖਿਸਬਦੁਕਮਾਈਐਹਰਿਵਸੈਮਨਿਆਇ॥
ਘਰਿਮਹਲਿਸਚਿਸਮਾਈਐਜਮਕਾਲੁਨਸਕੈਖਾਇ॥੨॥
ਨਾਮਾਛੀਬਾਕਬੀਰੁਜੋੁਲਾਹਾਪੂਰੇਗੁਰਤੇਗਤਿਪਾਈ॥
ਬ੍ਰਹਮਕੇਬੇਤੇਸਬਦੁਪਛਾਣਹਿਹਉਮੈਜਾਤਿਗਵਾਈ॥
ਸੁਰਿਨਰਤਿਨਕੀਬਾਣੀਗਾਵਹਿਕੋਇਨਮੇਟੈਭਾਈ॥੩॥
ਦੈਤਪੁਤੁਕਰਮਧਰਮਕਿਛੁਸੰਜਮਨਪੜੈਦੂਜਾਭਾਉਨਜਾਣੈ॥
ਸਤਿਗੁਰੁਭੇਟਿਐਨਿਰਮਲੁਹੋਆਅਨਦਿਨੁਨਾਮੁਵਖਾਣੈ॥
ਏਕੋਪੜੈਏਕੋਨਾਉਬੂਝੈਦੂਜਾਅਵਰੁਨਜਾਣੈ॥੪॥
ਖਟੁਦਰਸਨਜੋਗੀਸੰਨਿਆਸੀਬਿਨੁਗੁਰਭਰਮਿਭੁਲਾਏ॥
ਸਤਿਗੁਰੁਸੇਵਹਿਤਾਗਤਿਮਿਤਿਪਾਵਹਿਹਰਿਜੀਉਮੰਨਿਵਸਾਏ॥
ਸਚੀਬਾਣੀਸਿਉਚਿਤੁਲਾਗੈਆਵਣੁਜਾਣੁਰਹਾਏ॥੫॥
ਪੰਡਿਤਪੜਿਪੜਿਵਾਦੁਵਖਾਣਹਿਬਿਨੁਗੁਰਭਰਮਿਭੁਲਾਏ॥
ਲਖਚਉਰਾਸੀਹਫੇਰੁਪਇਆਬਿਨੁਸਬਦੈਮੁਕਤਿਨਪਾਏ॥
ਜਾਨਾਉਚੇਤੈਤਾਗਤਿਪਾਏਜਾਸਤਿਗੁਰੁਮੇਲਿਮਿਲਾਏ॥੬॥
ਸਤਸੰਗਤਿਮਹਿਨਾਮੁਹਰਿਉਪਜੈਜਾਸਤਿਗੁਰੁਮਿਲੈਸੁਭਾਏ॥
ਮਨੁਤਨੁਅਰਪੀਆਪੁਗਵਾਈਚਲਾਸਤਿਗੁਰਭਾਏ॥
ਸਦਬਲਿਹਾਰੀਗੁਰਅਪੁਨੇਵਿਟਹੁਜਿਹਰਿਸੇਤੀਚਿਤੁਲਾਏ॥੭॥
ਸੋਬ੍ਰਾਹਮਣੁਬ੍ਰਹਮੁਜੋਬਿੰਦੇਹਰਿਸੇਤੀਰੰਗਿਰਾਤਾ॥
ਪ੍ਰਭੁਨਿਕਟਿਵਸੈਸਭਨਾਘਟਅੰਤਰਿਗੁਰਮੁਖਿਵਿਰਲੈਜਾਤਾ॥
ਨਾਨਕਨਾਮੁਮਿਲੈਵਡਿਆਈਗੁਰਕੈਸਬਦਿਪਛਾਤਾ॥੮॥੫॥੨੨॥
sirīrāg mahalā 3 .
māiā mōh mērai prabh kīnā āpē bharam bhulāē .
manamukh karam karah nahī būjhah birathā janam gavāē .
gurabānī is jag mah chānan karam vasai man āē .1.
man rē nām japah sukh hōi .
gur pūrā sālāhīai sahaj milai prabh sōi .1. rahāu .
bharam gaiā bhau bhāgiā har charanī chit lāi .
guramukh sabad kamāīai har vasai man āi .
ghar mahal sach samāīai jamakāl n sakai khāi .2.
nāmā shībā kabīr jōlāhā pūrē gur tē gat pāī .
braham kē bētē sabad pashānah haumai jāt gavāī .
sur nar tin kī bānī gāvah kōi n mētai bhāī .3.
dait put karam dharam kish sanjam n parai dūjā bhāu n jānai .
satigur bhētiai niramal hōā anadin nām vakhānai .
ēkō parai ēkō nāu būjhai dūjā avar n jānai .4.
khat darasan jōgī sanniāsī bin gur bharam bhulāē .
satigur sēvah tā gat mit pāvah har jīu mann vasāē .
sachī bānī siu chit lāgai āvan jān rahāē .5.
pandit par par vād vakhānah bin gur bharam bhulāē .
lakh chaurāsīh phēr paiā bin sabadai mukat n pāē .
jā nāu chētai tā gat pāē jā satigur mēl milāē .6.
satasangat mah nām har upajai jā satigur milai subhāē .
man tan arapī āp gavāī chalā satigur bhāē .
sad balihārī gur apunē vitah j har sētī chit lāē .7.
sō brāhaman braham jō bindē har sētī rang rātā .
prabh nikat vasai sabhanā ghat antar guramukh viralai jātā .
nānak nām milai vadiāī gur kai sabad pashātā .8.5.22.
Sri Rag. Third Guru.
Attachment of mammon is the creation of my Master, and He Himself misleads man into an illusion.
The self-willed do misleads and understand not. They lose their life in vain.
Gurbani is the Divine Light in this world. Through God's grace does it come to abide is mortal's mind.
O Man! meditate thou on the Name so that thou may obtain peace.
By eulogising the perfect Guru, that Lord easily meets the man. Pause.
By fixing attention on God's feet ma's doubt departs and fear flees.
By practising the Name through the Guru, God comes and dwells within the mind.
Through truth, man merges in his real Self in his home, and death's myrmidon can devour him not.
Nam Dev, the calico-printer and Kabir, the weaver, obtained salvation from the perfect Guru.
By recognising His Name they became the knowers of God and lost their ego and caste
Demigods and men sing their hymns. None can erase them, O Brother!
(Prahlad), the demo's son, read not of religious rites and austerities, for he knew not duality.
On meeting the True Guru, he become pure, and uttered God's Name night and day.
He read only of One God, realised but One Name and knew no other second.
The followers of six schools of philosophy (the Shastras) Yogis and solitarians have gone astray in doubt, without the Guru.
If they serve the True Guru, then alone, do they find salvation and way to the Lord and imbibe reverend God in their minds.
With the True Gurbani their mind is fixed and their coming and going cease.
By reading and studying the Brahmas set afoot controversies, and without the Guru they go amiss in scepticism.
They go round in the circuit of eight-four lakhs of existences and sans the Name obtain not salvation.
When they remember the Name and when the True Guru unites them with Lord's union, then do they attain to emanicipation.8
When by virtue of good faith the True Guru meets, the Name of God emanates in the saints' congregation.
I offer my soul and body, give up my self-conceit and act according to True Guru's will.
I am ever a sacrifice unto my Guru who attaches my soul with the Lord.
He is a Brahman who knows the Lord and is imbued with the love of God.
The Lord abides near within the hearts of all. Hardly any one knows Him through the Guru.
Nanak by God's Name one receives honour, and by Gurbani he recognises the Lord.
Siree Raag, Third Mehl:
Emotional attachment to Maya is created by my God; He Himself misleads us through illusion and doubt.
The selfwilled manmukhs perform their actions, but they do not understand; they waste away their lives in vain.
Gurbani is the Light to illuminate this world; by His Grace, it comes to abide within the mind. ||1||
O mind, chant the Naam, the Name of the Lord, and find peace.
Praising the Perfect Guru, you shall easily meet with that God. ||1||Pause||
Doubt departs, and fear runs away, when you focus your consciousness on the Lord's Feet.
The Gurmukh practices the Shabad, and the Lord comes to dwell within the mind.
In the mansion of the home within the self, we merge in Truth, and the Messenger of Death cannot devour us. ||2||
Naam Dayv the printer, and Kabeer the weaver, obtained salvation through the Perfect Guru.
Those who know God and recognize His Shabad lose their ego and class consciousness.
Their Banis are sung by the angelic beings, and no one can erase them, O Siblings of Destiny! ||3||
The demo's son Prahlaad had not read about religious rituals or ceremonies, austerity or selfdiscipline; he did not know the love of duality.
Upon meeting with the True Guru, he became pure; night and day, he chanted the Naam, the Name of the Lord.
He read only of the One and he understood only the One Name; he knew no other at all. ||4||
The followers of the six different lifestyles and worldviews, the Yogis and the Sanyaasees have gone astray in doubt without the Guru.
If they serve the True Guru, they find the state of salvation; they enshrine the Dear Lord within their minds.
They focus their consciousness on the True Bani, and their comings and goings in reincarnation are over. ||5||
The Pandits, the religious scholars, read and argue and stir up controversies, but without the Guru, they are deluded by doubt.
They wander around the cycle of 8.4 million reincarnations; without the Shabad, they do not attain liberation.
But when they remember the Name, then they attain the state of salvation, when the True Guru unites them in Union. ||6||
In the Sat Sangat, the True Congregation, the Name of the Lord wells up, when the True Guru unites us in His Sublime Love.
I offer my mind and body, and I renounce my selfishness and conceit; I walk in Harmony with the Will of the True Guru.
I am forever a sacrifice to my Guru, who has attached my consciousness to the Lord. ||7||
He alone is a Brahmin, who knows the Lord Brahma, and is attuned to the Love of the Lord.
God is close at hand; He dwells deep within the hearts of all. How rare are those who, as Gurmukh, know Him.
O Nanak, through the Naam, greatness is obtained; through the Word of the Guru's Shabad, He is realized. ||8||5||22||
ਸਿਰੀਰਾਗੁ ਮਹਲਾ ੩ ॥
(ਗੁਰੂ ਜੀ ਫੁਰਮਾਉਂਦੇ ਹਨ ਕਿ) ਮਾਇਆ ਦਾ ਮੋਹ ਮੇਰੇ ਪ੍ਰਭੂ ਨੇ (ਆਪ ਹੀ) ਪੈਦਾ ਕੀਤਾ ਹੈ (ਅਤੇ) ਆਪ ਹੀ (ਜੀਵ ਮਾਇਆ ਦੇ) ਭਰਮ-ਭੁਲੇਖੇ ਵਿਚ (ਪਾ ਕੇ) ਭੁਲਾਏ ਹੋਏ ਹਨ।
ਮਨਮੁਖ (ਲੋਕ ਇਸ ਜਗ ਵਿਚ ਰਹਿ ਕੇ) ਕਰਮ (ਤਾਂ) ਕਰਦੇ ਹਨ (ਪਰ ਉਹ ਕਰਮਾਂ ਵਿਚਲੀ ਅਸਲੀਅਤ ਨੂੰ) ਨਹੀਂ ਸਮਝਦੇ (ਕਿ ਭਰਮ-ਕਰਮ ਕਰਨੇ ਹਨ ਜਾਂ ਧਰਮ-ਕਰਮ ਕਰਨੇ ਹਨ, ਇਸ ਲਈ ਉਨ੍ਹਾਂ ਨੇ ਆਪਣਾ ਮਨੁੱਖਾ) ਜਨਮ ਵਿਅਰਤਞਥ ਗਵਾ ਲਿਆ ਹੈ।
(ਇਸ ਸੰਸਾਰ ਵਿਚ ਮਾਇਆ ਦੇ ਫੈਲੇ ਹੋਏ ਭਰਮ-ਗੁਬਾਰ ਵਿਚ) ਗੁਰੂ ਦੀ ਬਾਣੀ (ਜੀਵਨ ਪੰਧ ਦੱਸਣ ਲਈ) ਚਾਨਣ (ਮੀਨਾਰ) ਹੈ (ਪਰ ਇਹ ਅਮੋਲਕ ਬਾਣੀ ਪ੍ਰਭੂ ਦੀ) ਬਖਸ਼ਿਸ਼ ਨਾਲ (ਹੀ ਮਨੁੱਖੀ) ਮਨ ਵਿਚ ਆ ਕੇ ਵਸਦੀ ਹੈ।੧।
ਐ ਮਨ ! (ਪ੍ਰਭੂ ਪਿਆਰੇ ਦਾ) ਨਾਮ ਜਪ (ਤਾਂ ਜੋ ਸਦੀਵੀ) ਸੁੱਖ ਪ੍ਰਾਪਤ ਹੋ ਜਾਵੇ।
ਪੂਰੇ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ (ਪਰ ਟਿਕਾਉ ਵਿਚ ਰਹਿ ਕੇ, ਕਿਉਂਕਿ) ਸਹਿਜ ਦੁਆਰਾ ਹੀ ਉਹ ਪ੍ਰਭੂ ਮਿਲਦਾ ਹੈ।੧।ਰਹਾਉ।
(ਜਿਹੜਾ ਮਨੁੱਖ) ਹਰੀ ਪ੍ਰਭੂ ਦੇ ਚਰਨਾਂ ਵਿਚ ਚਿੱਤ ਲਾ ਕੇ (ਧਿਆਨ ਧਰਦਾ ਹੈ, ਉਸ ਦਾ ਭਰਮ ਦੂਰ ਹੋ ਜਾਂਦਾ ਹੈ (ਅਤੇ ਹਰ ਪ੍ਰਕਾਰ ਦਾ) ਡਰ ਖਤਮ ਹੋ ਜਾਂਦਾ ਹੈ।
ਗੁਰੂ ਦੀ ਸਿਖਿਆ ਦੁਆਰਾ (ਗੁਰੂ) ਸ਼ਬਦ ਨੂੰ ਕਮਾਉਣਾ ਚਾਹੀਦਾ ਹੈ (ਫਿਰ) ਹਰੀ ਪ੍ਰਭੂ (ਸੁਤੇ ਹੀ) ਮਨ ਵਿਚ ਆ ਵਸਦਾ ਹੈ।
(ਸਰੀਰ ਰੂਪੀ) ਘਰ ਵਿਖੇ (ਨਿਜ ਸਰੂਪ ਵਿਚ (ਟਿਕ ਕੇ ਹੀ) ਸੱਚ ਰੂਪ (ਅਕਾਲ ਪੁਰਖ) ਵਿਚ ਸਮਾਈਦਾ ਹੈ। (ਇਸ ਅਵਸਥਾ ਵਿੱਚ ਪਹੁੰਚੇ ਹੋਏ ਨੂੰ) ਜਮਕਾਲ ਨਹੀਂ ਖਾ ਸਕਦਾ (ਭਾਵ ਜਮ ਉਸ ਦਾ ਕੁਝ ਨਹੀਂ ਵਿਗਾੜ ਸਕਦਾ)।੨।
(ਗੁਰੂ ਜੀ ਪੁੱਗੇ ਹੋਏ ਭਗਤ ਜਨਾਂ ਦੀਆਂ ਉਦਾਹਰਣਾਂ ਦਿੰਦੇ ਹਨ ਕਿ ਭਗਤ) ਨਾਮ ਦੇਵ (ਜਾਤਿ ਦਾ) ਛੀਂਬਾ, ਕਭੀਰ (ਭਗਤ, ਜਾਤਿ ਦਾ) ਜੋਲਾਹਾ (ਸੀ), (ਪਰ ਇਨ੍ਹਾਂ ਨੇ) ਪੂਰਨ ਗੁਰੂ ਤੋਂ (ਸਿਖਿਆ ਪ੍ਰਾਪਤ ਕਰਕੇ ਜੀਵਨ) ਗਤੀ (ਮੁਕਤੀ) ਪ੍ਰਾਪਤ ਕਰ ਲਈ।
(ਅਜਿਹੇ ਮਹਾਂਪੁਰਸ਼) ਬ੍ਰਹਮ ਨੂੰ ਜਾਨਣ ਵਾਲੇ, ਬ੍ਰਹਮ (ਸ਼ਬਦ) ਨੂੰ ਪਛਾਣਦੇ ਹਨ (ਅਤੇ ਆਪਣੇ ਅੰਦਰੋਂ ਉਨ੍ਹਾਂ ਨੇ) ਹਉਮੈ ਦੀ ਜਾਤਿ ਹੀ ਖ਼ਤਮ ਕਰ ਦਿੱਤੀ ਹੁੰਦੀ ਹੈ।
(ਇਸ ਪ੍ਰਾਪਤੀ ਦਾ ਸਦਕਾ ਹੀ) ਸ੍ਰੇਸ਼ਟ ਮਨੁੱਖ (ਹੁਣ ਤੱਕ) ਉਨ੍ਹਾਂ ਦੀ (ਉਚਾਰਨ ਕੀਤੀ ਹੋਈ) ਬਾਣੀ ਨੂੰ ਗਾਉਂਦੇ (ਅਥਵਾਂ ਕੀਰਤਨ ਕਰਦੇ) ਹਨ। ਕੋਈ ਵੀ ਸ਼ਕਤੀਸ਼ਾਲੀ ਮਨੁੱਖ ਉਨ੍ਹਾਂ ਦੀ ਵਡਿਆਈ ਭਰਪੂਰ ਸ਼ਖਸੀਅਤ ਨੂੰ) ਮਿਟਾ ਨਹੀਂ ਸਕਦਾ।੩।
(ਹਰਨਾਖਸ਼) ਦੈਂਤ ਦਾ ਪੁੱਤਰ (ਭਗਤ ਪ੍ਰਹਿਲਾਦ, ਵੇਦਾਂ ਸ਼ਾਸਤਰਾਂ ਦੇ ਦੱਸੇ ਹੋਏ) ਕਰਮ ਧਰਮ, ਸੰਜਮ (ਆਦਿ) ਨਹੀਂ (ਸੀ) ਪੜ੍ਹਦਾ (ਅਤੇ ਪ੍ਰਭੂ ਪ੍ਰੇਮ ਤੋਂ ਬਿਨਾਂ ਹੋਰ) ਦੂਜਾ ਪਿਆਰ (ਕਰਨਾ) ਨਹੀਂ ਸੀ ਜਾਣਦਾ।
(ਉਹ) ਸੱਚੇ ਗੁਰੂ ਨੂੰ ਮਿਲਣ ਕਰਕੇ ਪਵਿੱਤਰ (ਹਿਰਦੇ ਵਾਲਾ) ਹੋਇਆ (ਜਿਸ ਕਰਕੇ ਉਹ) ਦਿਨ ਰਾਤ (ਭਾਵ ਹਰ ਵੇਲੇ ਪ੍ਰਭੂ ਪਿਆਰੇ ਦਾ) ਨਾਮ ਜਪਦਾ ਸੀ।
(ਉਹ) ਇਕੋ (ਪ੍ਰਭੂ ਦੇ) ਨਾਮ ਨੂੰ ਪੜ੍ਹਦਾ ਸੀ, ਇਕੋ ਨੂੰ ਵਿਚਾਰਦਾ ਸੀ, ਹੋਰ ਦੂਜਾ (ਨਾਂਉ) ਜਾਣਦਾ ਹੀ ਨਹੀਂ (ਸੀ)।੪।
(ਸਤਿ) ਗੁਰੂ ਦੇ (ਮਿਲੇ) ਬਿਨਾਂ ਛੇ ਭੇਖਾਂ ਦੇ (ਅਨੁਯਾਈ), ਜੋਗੀ, (ਲੋਕ) ਸੰਨਿਆਸੀ (ਆਦਿ) ਸਾਰੇ ਹੀ) ਭਰਮ ਵਿਚ ਭੁੱਲਾਏ (ਪਏ ਹਨ)।
ਜੇ ਉਹ) ਸਤਿਗੁਰੂ ਨੂੰ ਸੇਵਣ (ਭਾਵ ਸਤਿਗੁਰੂ ਦੇ ਉਪਦੇਸ਼ ਨੂੰ ਕਮਾਉਣ) ਤਾਂ ਮੁਕਤੀ ਦੀ ਮਰਯਾਦਾ ਪ੍ਰਾਪਤ ਕਰ ਲੈਣਗੇ। (ਕਿਉਂਕਿ ਗੁਰੂ ਹੀ) ਹਰੀ ਨੂੰ ਮਨ ਵਿਚ ਵਸਾਉਣ ਵਾਲਾ ਹੈ।
(ਗੁਰੂ ਦੀ) ਸੱਚੀ (ਅੰਮ੍ਰਿਤ) ਬਾਣੀ ਨਾਲ (ਜਦੋਂ ਮਨ) ਚਿਤ ਜੁੜਦਾ ਹੈ (ਤਾਂ ਮਨੁੱਖ ਦਾ ਸੁਤੇ ਹੀ) ਆਉਣਾ-ਜਾਣਾ ਭਾਵ ਜੰਮਣ ਮਰਨਾ ਮੁੱਕ ਜਾਂਦਾ ਹੈ (ਕਿਉਂਕਿ ਉਨ੍ਹਾਂ ਦੀ ਸੁਰਤਿ ਬਾਣੀ ਵਿਚ ਲੀਨ ਹੋ ਚੁੱਕੀ ਹੁੰਦੀ ਹੈ)।੫।
ਪੰਡਿਤ (ਭਾਵ ਗ੍ਰੰਥਾਂ ਦੇ ਵਿਦਵਾਨ ਲਿਕ ਵੇਦਾਂ, ਸ਼ਾਸਤਰਾਂ, ਆਦਿ ਧਾਰਮਿਕ ਗ੍ਰੰਥਾਂ ਨੂੰ) ਪੜ੍ਹ ਪੜ੍ਹ ਕੇ ਚਰਚਾਵਾਦ (ਰੂਪੀ ਵਿਖਆਨ ਹੀ) ਕਰਦੇ ਹਨ (ਪਰ ਅਮਲੀ ਜੀਵਨ ਨਾ ਹੋਣ ਕਰਕੇ) ਗੁਰੂ ਤੋਂ ਬਿਨਾਂ ਭਰਮਾਂ ਵਿਚ (ਪਏ ਹੋਏ ਅਸਲੀਅਤ ਤੋਂ ਭੁੱਲੇ ਰਹਿੰਦੇ ਹਨ)।
(ਇਸ ਦੇ ਸਿੱਟੇ ਵਜੋਂ) ਚੌਰਾਸੀ ਲੱਖ (ਜੂਨਾਂ ਵਾਲਾ) ਗੇੜਾ ਪਿਆ ਹੀ (ਰਹਿੰਦਾ ਹੈ ਅਤੇ ਗੁਰੂ ਦੇ) ਸ਼ਬਦ (ਦਰਸ਼ਨ) ਤੋਂ ਬਿਨਾਂ ਮੁਕਤੀ (ਭਾਵ ਜਨਮ ਮਰਨ ਵਾਲੇ ਗੇੜ ਤੋਂ ਛੁਟਕਾਰਾ ਪ੍ਰਾਪਤ) ਨਹੀਂ ਕਰ ਸਕਦੇ।
(ਅਜਿਹਾ ਮਨੁੱਖ) ਜਦੋਂ (ਇਕੋ ਪ੍ਰਭੂ ਦੇ) ਨਾਮ ਨੂੰ ਸਿਮਰਦਾ ਹੈ ਤਾਂ ਹੀ ਮੁਕਤੀ ਪ੍ਰਾਪਤ ਕਰਦਾ ਹੈ (ਪਰ ਇਹ ਵੀ ਤਾਂ ਹੀ ਹੁੰਦਾ ਹੈ) ਜਦੋਂ ਸੱਚਾ ਗੁਰੂ (ਅਕਾਲ ਪੁਰਖ) ਅਜਿਹਾ ਮੇਲ ਮਿਲਾ ਦੇਵੇ।੬।
ਜਦੋਂ ਸਤਿਗੁਰੂ ਸੁਭਾਵਿਕ ਭਾਵ ਅਚਿੰਤੇ ਹੀ ਮਿਲ ਜਾਂਦਾ ਹੈ (ਤਾਂ ਉਸ ਦੀ) ਸਤਿ ਸੰਗਤ ਵਿੱਚੋਂ ਹਰੀ ਦਾ ਨਾਮ ਪੈਦਾ (ਭਾਵ ਸਫੁਰਨ) ਹੁੰਦਾ ਹੈ।
ਜਦੋਂ ਵਲਵਲਾ ਉਠਦਾ ਹੈ ਤਾਂ ਕਹਿੰਦਾ ਹੈ ਕਿ ਮੈਂ ਅਜਿਹੇ ਸਤਿਗੁਰੂ ਅੱਗੇ ਆਪਣਾ) ਮਨ ਤਨ ਭੇਟਾ ਕਰ ਦਿਆਂ, ਹੰਕਾਰ ਛੱਡ ਦਿਆਂ (ਅਤੇ ਉਸ) ਸਤਿਗੁਰੂ ਦੀ ਮਰਜ਼ੀ ਅਨੁਸਾਰ (ਜੀਵਨ-ਮਾਰਗ) ਤੇ ਚੱਲਾਂ।
(ਮੈਂ) ਆਪਣੇ ਗੁਰੂ ਤੋਂ ਸਦਾ ਸਦਕੇ-ਕੁਰਬਾਨ (ਜਾਵਾਂ) ਜਿਹੜਾ ਕਿ ਪ੍ਰਭੂ ਨਾਲ (ਮੇਰਾ) ਚਿੱਤ ਜੋੜ ਦਿੰਦਾ ਹੈ।੭।
(ਅਸਲ ਵਿਚ) ਉਹ ਬ੍ਰਾਹਮਣ ਹੈ ਜੋ (ਪੂਰਨ) ਬ੍ਰਹਮ ਨੂੰ ਪਛਾਣਦਾ ਹੈ, (ਇਸ ਦੇ ਫਲ ਸਰੂਪ ਉਹ) ਹਰੀ ਨਾਲ (ਉਸਦੇ) ਪ੍ਰੇਮ ਵਿਚ ਰੰਗਿਆ ਰਹਿੰਦਾ ਹੈ।
(ਉਹ ਹਰੀ) ਪ੍ਰਭੂ (ਨੇੜੇ ਤੋਂ) ਨੇੜੇ ਸਾਰਿਆਂ (ਜੀਵਾਂ ਦੇ) ਹਿਰਦਿਆਂ ਵਿਚ ਵਸਦਾ ਹੈ (ਪਰ ਇਸ ਭੇਦ ਨੂੰ ਕਿਸੇ) ਵਿਰਲੇ ਨੇ ਹੀ ਗੁਰੂ ਦੁਆਰਾ ਜਾਣਿਆ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਨ੍ਹਾਂ ਨੇ ਉਸ ਪ੍ਰਭੂ ਨੂੰ) ਗੁਰੂ ਦੇ ਸ਼ਬਦ ਦੁਆਰਾ ਪਛਾਣਿਆ ਹੈ (ਉਨ੍ਹਾਂ ਨੂੰ ਹੀ) ਨਾਮ (ਅਤੇ ਨਾਮ ਦੀ) ਵਡਿਆਈ ਮਿਲਦੀ ਹੈ।੮॥੫॥੨੨॥
ਮੇਰੇ ਪ੍ਰਭੂ ਨੇ (ਆਪ ਹੀ) ਮਾਇਆ ਦਾ ਮੋਹ ਪੈਦਾ ਕੀਤਾ ਹੈ, ਉਹ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ।
(ਉਸ ਭਟਕਣਾ ਵਿਚ ਪਏ ਹੋਏ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਿੱਥੇ ਹੋਏ ਧਾਰਮਿਕ) ਕੰਮ ਕਰਦੇ ਰਹਿੰਦੇ ਹਨ, ਤੇ (ਇਹ) ਨਹੀਂ ਸਮਝਦੇ (ਕਿ ਅਸੀਂ ਕੁਰਾਹੇ ਪਏ ਹੋਏ ਹਾਂ)। (ਜੇਹੜਾ ਭੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਹ ਆਪਣਾ) ਜਨਮ ਵਿਅਰਥ ਗਵਾਂਦਾ ਹੈ।
ਸਤਿਗੁਰੂ ਦੀ ਬਾਣੀ ਇਸ ਜਗਤ ਵਿਚ (ਜੀਵਨ ਦੇ ਰਸਤੇ ਵਿਚ) ਚਾਨਣ (ਕਰਦੀ) ਹੈ। ਇਹ ਬਾਣੀ (ਪਰਮਾਤਮਾ ਦੀ) ਮਿਹਰ ਨਾਲ (ਹੀ) ਮਨੁੱਖ ਦੇ ਮਨ ਵਿਚ ਆ ਵੱਸਦੀ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, (ਨਾਮ ਜਪਣ ਨਾਲ ਹੀ) ਆਤਮਕ ਆਨੰਦ ਮਿਲਦਾ ਹੈ।
(ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ, ਇਸ ਵਾਸਤੇ) ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਆਤਮਕ ਅਡੋਲਤਾ ਵਿਚ (ਟਿਕਦਾ ਹੈ, ਤੇ ਮਨੁੱਖ ਨੂੰ) ਉਹ ਪਰਮਾਤਮਾ ਮਿਲ ਪੈਂਦਾ ਹੈ ॥੧॥ ਰਹਾਉ ॥
(ਗੁਰੂ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ, (ਹਰੇਕ ਕਿਸਮ ਦਾ) ਡਰ ਨੱਸ ਜਾਂਦਾ ਹੈ।
ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ ਭਾਵ, ਸ਼ਬਦ ਅਨੁਸਾਰ ਜੀਵਨ ਬਿਤਾਣਾ ਚਾਹੀਦਾ ਹੈ, ਇਸ ਤਰ੍ਹਾਂ) ਪਰਮਾਤਮਾ ਮਨ ਵਿਚ ਆ ਵੱਸਦਾ ਹੈ,
ਅੰਤਰ ਆਤਮੇ ਟਿਕ ਜਾਈਦਾ ਹੈ, ਪ੍ਰਭੂ-ਚਰਨਾਂ ਵਿਚ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿ ਸਕੀਦਾ ਹੈ, ਤੇ ਆਤਮਕ ਮੌਤ (ਸੁਚੱਜੇ ਜੀਵਨ ਨੂੰ) ਖਾ ਨਹੀਂ ਸਕਦੀ ॥੨॥
(ਵੇਖੋ) ਨਾਮ ਦੇਵ (ਜਾਤਿ ਦਾ) ਛੀਂਬਾ (ਸੀ) ਕਬੀਰ ਜੁਲਾਹਾ (ਸੀ, ਉਹਨਾਂ ਨੇ) ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ,
ਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਹਨਾਂ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, (ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ) ਹਉਮੈ ਦਾ ਬੀ ਨਾਸ ਕਰ ਦਿੱਤਾ।
ਹੇ ਭਾਈ! (ਹੁਣ) ਦੇਵਤੇ ਤੇ ਮਨੁੱਖ ਉਹਨਾਂ ਦੀ (ਉਚਾਰੀ ਹੋਈ) ਬਾਣੀ ਗਾਂਦੇ ਹਨ, ਕੋਈ ਬੰਦਾ (ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ) ਮਿਟਾ ਨਹੀਂ ਸਕਦਾ ॥੩॥
(ਹਰਨਾਖਸ਼) ਦੈਂਤ ਦਾ ਪੁੱਤਰ (ਭਗਤ ਪ੍ਰਹਿਲਾਦ ਮਿੱਥੇ ਹੋਏ) ਧਾਰਮਿਕ ਕਰਮਾਂ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜ੍ਹਦਾ, ਉਹ ਪ੍ਰਭੂ ਬਿਨਾ ਕਿਸੇ ਹੋਰ (ਦੇਵਤੇ ਆਦਿਕ) ਨਾਲ ਪਿਆਰ (ਕਰਨਾ) ਨਹੀਂ ਸੀ ਜਾਣਦਾ।
ਪੂਰਾ ਗੁਰੂ ਮਿਲਣ (ਦੀ ਬਰਕਤਿ) ਨਾਲ ਉਹ ਪਵਿੱਤ੍ਰ (ਜੀਵਨ ਵਾਲਾ) ਹੋ ਗਿਆ, ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ।
ਉਹ ਇਕ (ਪਰਮਾਤਮਾ) ਦੀ ਸਿਫ਼ਤ-ਸਾਲਾਹ ਪੜ੍ਹਦਾ ਸੀ, ਇਕ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ, ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਪ੍ਰਭੂ ਵਰਗਾ) ਨਹੀਂ ਸੀ ਜਾਣਦਾ ॥੪॥
ਜੋਗੀ (ਹੋਣ) ਸੰਨਿਆਸੀ (ਹੋਣ, ਇਹ ਸਾਰੇ ਹੀ) ਛੇ ਭੇਖਾਂ ਦੇ ਸਾਧ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
ਜਦੋਂ (ਇਹ) ਗੁਰੂ ਦੀ ਸਰਨ ਪੈਂਦੇ ਹਨ, ਤਦੋਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਕੇ ਉੱਚੀ ਆਤਮਕ ਅਵਸਥਾ ਤੇ (ਸਹੀ) ਜੀਵਨ-ਜੁਗਤਿ ਪ੍ਰਾਪਤ ਕਰਦੇ ਹਨ।
ਜਿਸ ਮਨੁੱਖ ਦਾ ਚਿੱਤ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਪਰਚਦਾ ਹੈ, ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੫॥
ਪੰਡਿਤ (ਲੋਕ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਨਿਰੀ) ਚਰਚਾ (ਹੀ) ਕਰਦੇ ਸੁਣਦੇ ਹਨ, (ਉਹ ਭੀ) ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
(ਕੋਈ ਭੀ ਮਨੁੱਖ) ਗੁਰੂ ਦੇ ਸ਼ਬਦ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ, (ਗੁਰੂ ਦੀ ਸਰਨ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦਾ ਗੇੜ ਬਣਿਆ ਰਹਿੰਦਾ ਹੈ।
ਜਦੋਂ ਗੁਰੂ (ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜਦਾ ਹੈ, ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਤਦੋਂ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੬॥
ਜਦੋਂ (ਮਨੁੱਖ ਨੂੰ) ਪਿਆਰ ਨਾਲ ਗੁਰੂ ਮਿਲਦਾ ਹੈ (ਗੁਰੂ ਦੀ ਕਿਰਪਾ ਨਾਲ) ਸਤਸੰਗ ਵਿਚ ਰਹਿ ਕੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ।
(ਮੇਰੀ ਇਹੀ ਅਰਦਾਸ ਹੈ ਕਿ) ਮੈਂ ਆਪਣਾ ਮਨ ਆਪਣਾ ਤਨ (ਗੁਰੂ ਦੇ) ਹਵਾਲੇ ਕਰ ਦਿਆਂ, ਮੈਂ (ਗੁਰੂ ਦੇ ਅੱਗੇ) ਆਪਣਾ ਆਪਾ-ਭਾਵ ਗਵਾ ਦਿਆਂ, ਤੇ ਮੈਂ ਗੁਰੂ ਦੇ ਪ੍ਰੇਮ ਵਿਚ ਜੀਵਨ ਗੁਜ਼ਾਰਾਂ।
ਜੇਹੜੇ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦੇਂਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੭॥
(ਉੱਚੀ ਜਾਤਿ ਦਾ ਮਾਣ ਵਿਅਰਥ ਹੈ) ਉਹੀ ਬ੍ਰਾਹਮਣ ਹੈ, ਜੇਹੜਾ ਬ੍ਰਹਮ (ਪ੍ਰਭੂ) ਨੂੰ ਪਛਾਣਦਾ ਹੈ, ਜੇਹੜਾ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ।
(ਜਾਤਿ ਦਾ ਕੋਈ ਭਿੰਨ-ਭੇਦ ਨਹੀਂ) ਪ੍ਰਭੂ ਸਭ ਸਰੀਰਾਂ ਵਿਚ ਸਭ ਜੀਵਾਂ ਦੇ ਨੇੜੇ ਵੱਸਦਾ ਹੈ। ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ, ਜੋ ਗੁਰੂ ਦੀ ਸਰਨ ਪਏ।
ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਪ੍ਰਭੂ ਨਾਲ ਜਾਣ-ਪਛਾਣ ਪੈਂਦੀ ਹੈ, ਪ੍ਰਭੂ ਦਾ ਨਾਮ ਮਿਲਦਾ ਹੈ ਤੇ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੫॥੨੨॥{67-68}
ਸਿਰੀ ਰਾਗ, ਤੀਜੀ ਪਾਤਸ਼ਾਹੀ।
ਧਨ ਦੌਲਤ ਦੀ ਲਗਨ ਮੇਰੇ ਮਾਲਕ ਦੀ ਰਚਨਾ ਹੈ, ਤੇ ਉਹ ਖੁਦ ਹੀ ਬੰਦੇ ਨੂੰ ਗਲਤ-ਫਹਿਮੀ ਅੰਦਰ ਗੁਮਰਾਹ ਕਰਦਾ ਹੈ।
ਆਪ-ਹੁਦਰੇ ਮੰਦ ਅਮਲ ਕਮਾਉਂਦੇ ਹਨ ਤੇ ਸਮਝਦੇ ਨਹੀਂ। ਉਹ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦੇ ਹਨ।
ਗੁਰਬਾਣੀ ਇਸ ਸੰਸਾਰ ਅੰਦਰ ਈਸ਼ਵਰੀ ਪ੍ਰਕਾਸ਼ ਹੈ! ਵਾਹਿਗੁਰੂ ਦੀ ਰਹਿਮਤ ਰਾਹੀਂ ਇਹ ਆ ਕੇ ਪ੍ਰਾਣੀ ਦੇ ਚਿੱਤ ਅੰਦਰ ਟਿਕ ਜਾਂਦੀ ਹੈ।
ਹੇ ਇਨਸਾਨ! ਤੂੰ ਨਾਮ ਦਾ ਅਰਾਧਨ ਕਰ ਤਾਂ ਜੋ ਤੈਨੂੰ ਆਰਾਮ ਚੈਨ ਪਰਾਪਤ ਹੋਵੇ।
ਪੂਰਨ ਗੁਰਾਂ ਦੀ ਸਿਫ਼ਤ-ਸਨਾ ਕਰਨ ਦੁਆਰਾ, ਉਹ ਸਾਹਿਬ ਸੁਖੈਨ ਹੀ ਆਦਮੀ ਨੂੰ ਮਿਲ ਪੈਦਾ ਹੈ। ਠਹਿਰਾਉ।
ਭਗਵਾਨ ਦੇ ਚਰਨਾਂ ਨਾਲ ਬ੍ਰਿਤੀ ਜੋੜਨ ਦੁਆਰਾ, ਬੰਦੇ ਦਾ ਸੰਦੇਹ ਦੂਰ ਹੋ ਜਾਂਦਾ ਹੈ ਤੇ ਡਰ ਦੌੜ ਜਾਂਦਾ ਹੈ।
ਗੁਰਾਂ ਦੇ ਰਾਹੀਂ ਨਾਮ ਦੀ ਕਮਾਈ ਕਰਨ ਦੁਆਰਾ ਵਾਹਿਗੁਰੂ ਆ ਕੇ ਹਿਰਦੇ ਅੰਦਰ ਟਿਕ ਜਾਂਦਾ ਹੈ।
ਸੱਚ ਦੇ ਰਾਹੀਂ ਆਦਮੀ ਆਪਣੇ ਗ੍ਰਹਿ ਵਿੱਚ ਹੀ ਆਪਣੇ ਸਵੈ-ਸਰੂਪ ਅੰਦਰ ਲੀਨ ਹੋ ਜਾਂਦਾ ਹੈ ਅਤੇ ਮੌਤ ਦਾ ਫਰੇਸ਼ਤਾ ਉਸਨੂੰ ਨਿਗਲ ਨਹੀਂ ਸਕਦਾ।
ਨਾਮ ਦੇਵ ਛੀਬੇ ਅਤੇ ਕਬੀਰ ਜੁਲਾਹੇ ਨੇ ਪੂਰਨ ਗੁਰੂ ਪਾਸੋਂ ਮੁਕਤੀ ਹਾਸਲ ਕਰ ਲਈ।
ਉਸ ਦੇ ਨਾਮ ਨੂੰ ਸਿੰਞਾਣਨ ਦੁਆਰਾ ਉਹ ਵਾਹਿਗੁਰੂ ਦੇ ਜਾਨਣ ਵਾਲੇ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਹੰਗਤਾ ਤੇ ਜਾਤੀ ਗੁਆ ਦਿੱਤੀਆਂ।
ਦੇਵਤੇ ਅਤੇ ਮਨੁੱਖ ਉਨ੍ਹਾਂ ਦੇ ਸ਼ਬਦ ਗਾਇਨ ਕਰਦੇ ਹਨ। ਕੋਈ ਭੀ ਉਨ੍ਹਾਂ ਨੂੰ ਮੇਸ ਨਹੀਂ ਸਕਦਾ, ਹੈ ਵੀਰ!
(ਪ੍ਰਹਿਲਾਦ), ਰਾਖਸ਼ ਦਾ ਪੁੱਤ੍ਰ, ਮਜ਼ਹਬੀ ਸੰਸਕਾਰਾਂ ਤੇ ਤਪੱਸਿਆਂ ਬਾਰੇ ਨਹੀਂ ਸੀ ਪੜ੍ਹਦਾ, ਕਿਉਂਕਿ ਉਹ ਦਵੈਤ-ਭਾਵ ਨੂੰ ਨਹੀਂ ਸੀ ਜਾਣਦਾ।
ਸੱਚੇ ਗੁਰੂ ਨੂੰ ਮਿਲ ਪੈਣ ਤੇ ਉਹ ਪਵਿੱਤਰ ਹੋ ਗਿਆ ਅਤੇ ਰੈਣ ਦਿਹੁੰ ਉਹ ਨਾਮ ਦਾ ਉਚਾਰਣ ਕਰਦਾ ਸੀ।
ਉਹ ਕੇਵਲ ਇਕ ਪਰਮਾਤਮਾ ਨੂੰ ਵਾਚਦਾ ਸੀ, ਸਿਰਫ ਇਕੱਲੇ ਨਾਮ ਨੂੰ ਹੀ ਅਨੁਭਵ ਕਰਦਾ ਸੀ ਤੇ ਹੋਰ ਕਿਸੇ ਦੂਸਰੇ ਨੂੰ ਨਹੀਂ ਸੀ ਸਿੰਞਾਣਦਾ।
ਛਿਆ ਫ਼ਲਸਫਿਆ (ਛੇ ਸ਼ਾਸਤਰਾਂ) ਦੇ ਮੰਨਣ ਵਾਲੇ ਯੋਗੀ ਅਤੇ ਇਕਾਂਤੀ, ਗੁਰਾਂ ਦੇ ਬਗੈਰ, ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
ਜੇਕਰ ਉਹ ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ, ਕੇਵਲ ਤਦ ਹੀ ਉਹ ਮੋਖ਼ਸ਼ ਤੇ ਸਾਈਂ ਦੇ ਰਸਤੇ ਨੂੰ ਪਾਉਂਦੇ ਹਨ ਅਤੇ ਮਾਣਨੀਯ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਂਦੇ ਹਨ।
ਸੱਚੀ ਗੁਰਬਾਣੀ ਨਾਲ ਉਨ੍ਹਾਂ ਦਾ ਮਨ ਜੁੜ ਜਾਂਦਾ ਹੈ ਅਤੇ ਉਨ੍ਹਾਂ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ।
ਵਾਚ ਤੇ ਘੋਖ ਕੇ ਬ੍ਰਹਿਮਣ ਬਹਿਸ-ਮੁਬਾਹਿਸੇ ਖੜੇ ਕਰਦੇ ਹਨ ਅਤੇ ਗੁਰਾਂ ਦੇ ਬਗੈਰ ਸ਼ੱਕ ਸ਼ੁਬ੍ਹੇ ਅੰਦਰ ਘੁਸੇ ਫਿਰਦੇ ਹਨ।
ਉਹ ਚੁਰਾਸੀ ਨੱਖ ਜੂਨੀਆਂ ਦੇ ਗੇਡੇ ਵਿੱਚ ਪੈ ਜਾਂਦੇ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਮੋਖਸ਼ ਦੀ ਪਰਾਪਤੀ ਨਹੀਂ ਹੁੰਦੀ।
ਜਦ ਉਹ ਨਾਮ ਦਾ ਅਰਾਧਨ ਕਰਦੇ ਹਨ ਅਤੇ ਜਦ ਸੱਚੇ ਗੁਰੂ ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਨਾਲ ਮਿਲਾਉਂਦੇ ਹਨ, ਤਦ ਉਹ ਕਲਿਆਣ ਨੂੰ ਪਰਾਪਤ ਹੁੰਦੇ ਹਨ।
ਜਦ ਸ੍ਰੇਸ਼ਟ ਸ਼ਰਧਾ ਦੇ ਸਦਕੇ ਸੱਚੇ ਗੁਰੂ ਜੀ ਮਿਲਦੇ ਹਨ ਤਾਂ ਸਾਧਸੰਗਤ ਅੰਦਰ ਵਾਹਿਗੁਰੂ ਦਾ ਨਾਮ ਉਤਪੰਨ ਹੁੰਦਾ ਹੈ।
ਮੈਂ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਦਾ ਹਾਂ ਆਪਣੀ ਸਵੈ-ਹੰਗਤਾ ਤਿਆਗਦਾ ਹਾਂ ਤੇ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹਾਂ।
ਮੈਂ ਹਮੇਸ਼ਾਂ ਹੀ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਮੇਰੀ ਆਤਮਾ ਨੂੰ ਪ੍ਰਭੂ ਨਾਲ ਜੋੜਦੇ ਹਨ।
ਉਹੀ ਬ੍ਰਹਿਮਣ ਹੈ ਜੋ ਸਾਹਿਬ ਨੂੰ ਜਾਣਦਾ ਹੈ ਅਤੇ ਭਗਵਾਨ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
ਸੁਆਮੀ, ਸਾਰਿਆਂ ਦੇ ਦਿਲਾਂ ਅੰਦਰ ਨੇੜੇ ਹੀ ਰਹਿੰਦਾ ਹੈ। ਕੋਈ ਟਾਂਵਾ ਟੱਲਾ ਹੀ ਉਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।
ਨਾਨਕ ਹਰੀ ਨਾਮ ਦੁਆਰਾ ਆਦਮੀ ਨੂੰ ਇੱਜ਼ਤ ਮਿਲਦੀ ਹੈ ਅਤੇ ਗੁਰਬਾਣੀ ਦੁਆਰਾ ਉਹ ਸੁਆਮੀ ਨੂੰ ਸਿੰਞਾਣ ਲੈਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.