ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥
ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥
ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥
ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥
ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥
ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥
ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥
ਧਨਾਸਰੀਮਹਲਾ੫॥
ਵਡੇਵਡੇਰਾਜਨਅਰੁਭੂਮਨਤਾਕੀਤ੍ਰਿਸਨਨਬੂਝੀ॥
ਲਪਟਿਰਹੇਮਾਇਆਰੰਗਮਾਤੇਲੋਚਨਕਛੂਨਸੂਝੀ॥੧॥
ਬਿਖਿਆਮਹਿਕਿਨਹੀਤ੍ਰਿਪਤਿਨਪਾਈ॥
ਜਿਉਪਾਵਕੁਈਧਨਿਨਹੀਧ੍ਰਾਪੈਬਿਨੁਹਰਿਕਹਾਅਘਾਈ॥ਰਹਾਉ॥
ਦਿਨੁਦਿਨੁਕਰਤਭੋਜਨਬਹੁਬਿੰਜਨਤਾਕੀਮਿਟੈਨਭੂਖਾ॥
ਉਦਮੁਕਰੈਸੁਆਨਕੀਨਿਆਈਚਾਰੇਕੁੰਟਾਘੋਖਾ॥੨॥
ਕਾਮਵੰਤਕਾਮੀਬਹੁਨਾਰੀਪਰਗ੍ਰਿਹਜੋਹਨਚੂਕੈ॥
ਦਿਨਪ੍ਰਤਿਕਰੈਕਰੈਪਛੁਤਾਪੈਸੋਗਲੋਭਮਹਿਸੂਕੈ॥੩॥
ਹਰਿਹਰਿਨਾਮੁਅਪਾਰਅਮੋਲਾਅੰਮ੍ਰਿਤੁਏਕੁਨਿਧਾਨਾ॥
ਸੂਖੁਸਹਜੁਆਨੰਦੁਸੰਤਨਕੈਨਾਨਕਗੁਰਤੇਜਾਨਾ॥੪॥੬॥
dhanāsarī mahalā 5 .
vadē vadē rājan ar bhūman tā kī trisan n būjhī .
lapat rahē māiā rang mātē lōchan kashū n sūjhī .1.
bikhiā mah kin hī tripat n pāī .
jiu pāvak īdhan nahī dhrāpai bin har kahā aghāī . rahāu .
din din karat bhōjan bah binjan tā kī mitai n bhūkhā .
udam karai suān kī niāī chārē kuntā ghōkhā .2.
kāmavant kāmī bah nārī par grih jōh n chūkai .
din prat karai karai pashutāpai sōg lōbh mah sūkai .3.
har har nām apār amōlā anmrit ēk nidhānā .
sūkh sahaj ānand santan kai nānak gur tē jānā .4.6.
Dhanasri 5th Guru.
The craving of even the great kings and the big land-lords is not quenched.
Intoxicated with the pleasure of wealth, they remain engrossed in it and their eyes see not anything else.
In sin none has ever been satiated.
As the fire is satiated not with any fuel, so how can the mortal be content without the Lord? Pause.
Day by day man takes viands and many victuals, but his hunger is sated not.
He makes effort like a dog and searches in four directions.
The lustful and sensuous man desires many women and his spying of others homes ceases not.
Day by day he commits adultery and then regrets, In woe and greed he withers away.
Unrivalled and invaluable is the Lord God's Name It is a treasure of ambrosia.
Nanak, peace, poise and pleasure is with the saints and through the Guru, Nanak has come to know this.
Dhanaasaree, Fifth Mehl:
The desires of the greatest of the great kings and landlords cannot be satisfied.
They remain engrossed in Maya, intoxicated with the pleasures of their wealth; their eyes see nothing else at all. ||1||
No one has ever found satisfaction in sin and corruption.
The flame is not satisfied by more fuel; how can one be satisfied without the Lord? ||Pause||
Day after day, he eats his meals with many different foods, but his hunger is not eradicated.
He runs around like a dog, searching in the four directions. ||2||
The lustful, lecherous man desires many women, and he never stops peeking into the homes of others.
Day after day, he commits adultery again and again, and then he regrets his actions; he wastes away in misery and greed. ||3||
The Name of the Lord, Har, Har, is incomparable and priceless; it is the treasure of Ambrosial Nectar.
The Saints abide in peace, poise and bliss; O Nanak, through the Guru, this is known. ||4||6||
ਧਨਾਸਰੀ ਮਹਲਾ ੫ ॥
(ਹੇ ਭਾਈ !) ਵਡੇ ਵਡੇ ਰਾਜੇ ਅਤੇ (ਜੋ) ਜ਼ਮੀਨਾਂ ਦੇ ਮਾਲਕ ਹਨ (ਮਾਇਆ, ਤੇ ਜਾਇਦਾਦ ਵਲੋਂ) ਉਹਨਾਂ ਦੀ ਤ੍ਰਿਸ਼ਨਾ ਨਹੀ ਬੁਝੀ।
(ਉਹ) ਮਾਇਆ ਦੇ ਰੰਗਾਂ ਵਿਚ ਮਸਤ ਹੋਏ ਹਰੇ ਅਤੇ ਉਹਨਾਂ ਨੂੰ ਮਾਇਆ ਦੀ ਮਸਤੀ ਤੋਂ ਸਿਵਾ ਆਪਣੀਆਂ ਅੱਖਾਂ ਤੋਂ ਹੋਰ ਕੁਝ ਵੀ ਨਾ ਸੁਝਿਆ (ਬੁਝਿਆ)।੧।
(ਹੇ ਭਾਈ !) ਮਾਇਆ ਵਿਚ ਕਿਸੇ (ਮਨੁਖ) ਨੇ ਭੀ ਤ੍ਰਿਪਤੀ ਨਹੀਂ ਪਾਈ।
ਜਿਵੇਂ ਅੱਗ ਬਾਲਣ ਨਾਲ ਨਹੀਂ ਰਜਦੀ (ਤਿਵੇਂ) ਹਰੀ (ਨਾਮ ਤੋਂ) ਬਿਨਾ (ਮਨੁਖ ਦੀ) ਤ੍ਰਿਪਤੀ ਕਿਥੇ? (ਭਾਵ ਤ੍ਰਿਸ਼ਨਾ ਨਹੀਂ ਰਜਦੀ)।ਰਹਾਉ।
(ਹੇ ਭਾਈ ! ਜਿਹੜਾ ਮਨੁਖ) ਹਰ ਰੋਜ਼ ਭੋਜਨ ਅਤੇ ਬਹੁਤ ਸੁਆਦੀ ਖਾਣੇ (ਖਾਂਦਾ) ਹੈ ਉਸ ਦੀ ਭੁੱਖ ਵੀ ਦੂਰ ਨਹੀਂ ਹੁੰਦੀ।
(ਉਹ ਮਾਨੋ) ਕੁਤੇ ਦੀ ਤਰ੍ਹਾਂ (ਪੇਟ ਭਰਨ ਦਾ) ਜਤਨ ਕਰਦਾ ਹੈ (ਜਿਵੇਂ ਕੁੱਤਾ ਟੁਕੜੇ ਖਾਣ ਲਈ) ਚੋਹਾਂ ਪਾਸੇ ਲਭਦਾ (ਫਿਰਦਾ ਹੈ ਪ੍ਰੰਤੂ ਭੁਖੇ ਦਾ ਭੁੱਖਾ ਹੀ ਰਹਿੰਦਾ ਹੈ)।੨।
(ਹੇ ਭਾਈ !) ਕਾਮ ਵਾਸ਼ਨਾ ਵਾਲਾ ਵਿਸ਼ਈ ਮਨੁਖ ਬਹੁਤ ਇਸਤ੍ਰੀਆਂ ਨੂੰ (ਪ੍ਰਾਪਤ ਕਰਕੇ ਭੀ) ਪਰਾਈ ਇਸਤ੍ਰੀ ਨੂੰ (ਬੁਰੀ ਨਜ਼ਰ ਨਾਲ) ਤੱਕਣ ਵਾਲੀ (ਉਸ ਦੀ ਵਾਦੀ) ਨਹੀਂ ਹਟਦੀ।
(ਉਹ) ਹਰ ਰੋਜ਼ (ਵਿਸ਼ੇ ਭੋਗ) ਕਰਦਾ ਹੈ (ਫਿਰ) ਪਛਤਾਉਂਦਾ ਹੈ (ਪਰ ਵਿਕਾਰਾਂ ਨੂੰ) ਛਡਦਾ ਨਹੀਂ, (ਅਜਿਹੇ) ਗ਼ਮ ਤੇ ਲੋਭ ਵਿਚ ਹੀ ਸੁਕ ਜਾਂਦਾ ਹੈ।੩।
(ਹੇ ਭਾਈ ! ਪਰਮਾਤਮਾ ਦਾ ਨਾਮ ਬੇਅੰਤ, ਅਮੋਲਕ ਅਤੇ ਅੰਮ੍ਰਿਤ ਰੂਪੀ ਇਕ ਖਜ਼ਾਨਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਆਤਮਿਕ ਸੁਖ, ਸਹਜ (ਅਤੇ) ਅਨੰਦ ਦਾ ਇਹ (ਖਜ਼ਾਨਾ) ਸੰਤ ਜਨਾਂ ਦੇ (ਪਾਸ ਹੈ ਜਿਨ੍ਹਾਂ ਨੂੰ ਇਸ) ਜਾਣ ਪਛਾਣ ਗੁਰੂ (ਪਾਤਿਸ਼ਾਹ) ਤੋਂ ਹੋਈ ਹੈ।੪।੬।
(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ।
ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥
ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ।
ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ਰਹਾਉ॥
ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ।
(ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥
ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ।
ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥
ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ।
(ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਵੱਡੇ ਵੱਡੇ ਰਾਜਿਆਂ ਅਤੇ ਭਾਰੀ ਵਿਸਵੇਦਾਰਾਂ, ਉਨ੍ਹਾਂ ਦੀ ਖਾਹਿਸ਼ ਵੀ ਨਵਿਰਤ ਨਹੀਂ ਹੁੰਦੀ।
ਧਨ-ਦੌਲਤ ਦੀ ਖੁਸ਼ੀ ਵਿੱਚ ਮਤਵਾਲੇ ਹੋਏ ਹੋਏ, ਉਹ ਇਸ ਵਿੱਚ ਖੱਚਤ ਰਹਿੰਦੇ ਹਨ। ਉਹਨਾਂ ਨੂੰ ਅੱਖਾਂ ਤੋਂ ਹੋਰ ਕੁਝ ਦਿਸਦਾ ਹੀ ਨਹੀਂ।
ਪਾਪ (ਵਿਸ਼ੇ ਵਿਕਾਰ) ਵਿੱਚ ਕਦੇ ਕਿਸੇ ਨੂੰ ਰੱਜ ਨਹੀਂ ਆਇਆ।
ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ ਏਸ ਤਰ੍ਹਾਂ ਸੁਆਮੀ ਦੇ ਬਾਝੋਂ ਪ੍ਰਾਣੀ ਕਿਸ ਤਰ੍ਹਾਂ ਸੰਤੁਸ਼ਟ ਹੋ ਸਕਦਾ ਹੈ? ਠਹਿਰਾਓ।
ਰੋਜ਼ ਬਰੋਜ਼ ਇਨਸਾਨ ਖਾਣੇ ਤੇ ਅਨੇਕਾਂ ਆਹਾਰ ਛਕਦਾ ਹੈ, ਪਰ ਉਸ ਦੀ ਖੁਦਿਆ ਮਿਟਦੀ ਨਹੀਂ।
ਉਹ ਕੁੱਤੇ ਦੀ ਤਰ੍ਹਾਂ ਜਤਨ ਕਰਦਾ ਹੈ ਅਤੇ ਚੌਹੀਂ ਪਾਸੀਂ ਖੋਜਦਾ ਫਿਰਦਾ ਹੈ।
ਵਿਸ਼ਈ ਤੇ ਵੈਲੀ ਪੁਰਸ਼ ਬਹੁਤੀਆਂ ਇਸਤਰੀਆਂ ਲੋਚਦਾ ਹੈ ਤੇ ਉਸ ਦਾ ਪਰਾਏ ਘਰ ਤਕਾਉਣਾ ਮੁਕਦਾ ਨਹੀਂ।
ਰੋਜ਼-ਬ-ਰੋਜ਼ ਉਹ ਬਦਫੈਲੀ ਕਰਦਾ ਤੇ ਅਫਸੋਸ ਕਰਦਾ ਹੈ। ਗਮ ਅਤੇ ਲਾਲਚ ਵਿੱਚ ਉਹ ਸੁਕਦਾ ਜਾਂਦਾ ਹੈ।
ਲਾਸਾਣੀ ਤੇ ਨਿਰਮੋਲਕ ਹੈ ਸੁਆਮੀ ਵਾਹਿਗੁਰੂ ਦਾ ਨਾਮ। ਇਹ ਅੰਮ੍ਰਿਤ ਦਾ ਇੱਕ ਖ਼ਜ਼ਾਨਾਂ ਹੈ।
ਆਰਾਮ, ਅਡੋਲਤਾ ਅਤੇ ਅਨੰਦ ਸਾਧੂਆਂ ਦੇ ਪਾਸ ਹੈ। ਗੁਰਾਂ ਦੇ ਰਾਹੀਂ ਨਾਨਕ ਨੇ ਇਸ ਨੂੰ ਜਾਣ ਲਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.