ਬਾਰਿ ਜਾਉ ਗੁਰ ਅਪੁਨੇ ਊਪਰਿ ਜਿਨਿ ਹਰਿ ਹਰਿ ਨਾਮੁ ਦ੍ਰਿੜ੍ਹਾਯਾ ॥
ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ ॥੧॥
ਈਹਾ ਊਹਾ ਸਰਬ ਥੋਕ ਕੀ ਜਿਸਹਿ ਹਮਾਰੀ ਚਿੰਦ ॥੧॥ ਰਹਾਉ ॥
ਜਾ ਕੈ ਸਿਮਰਨਿ ਸਰਬ ਨਿਧਾਨਾ ਮਾਨੁ ਮਹਤੁ ਪਤਿ ਪੂਰੀ ॥
ਨਾਮੁ ਲੈਤ ਕੋਟਿ ਅਘ ਨਾਸੇ ਭਗਤ ਬਾਛਹਿ ਸਭਿ ਧੂਰੀ ॥੨॥
ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕੁ ਨਿਧਾਨਾ ॥
ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ ॥੩॥
ਧਨਾਸਰੀਮਹਲਾ੫॥
ਬਾਰਿਜਾਉਗੁਰਅਪੁਨੇਊਪਰਿਜਿਨਿਹਰਿਹਰਿਨਾਮੁਦ੍ਰਿੜ੍ਹਾਯਾ॥
ਮਹਾਉਦਿਆਨਅੰਧਕਾਰਮਹਿਜਿਨਿਸੀਧਾਮਾਰਗੁਦਿਖਾਯਾ॥੧॥
ਹਮਰੇਪ੍ਰਾਨਗੁਪਾਲਗੋਬਿੰਦ॥
ਈਹਾਊਹਾਸਰਬਥੋਕਕੀਜਿਸਹਿਹਮਾਰੀਚਿੰਦ॥੧॥ਰਹਾਉ॥
ਜਾਕੈਸਿਮਰਨਿਸਰਬਨਿਧਾਨਾਮਾਨੁਮਹਤੁਪਤਿਪੂਰੀ॥
ਨਾਮੁਲੈਤਕੋਟਿਅਘਨਾਸੇਭਗਤਬਾਛਹਿਸਭਿਧੂਰੀ॥੨॥
ਸਰਬਮਨੋਰਥਜੇਕੋਚਾਹੈਸੇਵੈਏਕੁਨਿਧਾਨਾ॥
ਪਾਰਬ੍ਰਹਮਅਪਰੰਪਰਸੁਆਮੀਸਿਮਰਤਪਾਰਿਪਰਾਨਾ॥੩॥
ਸੀਤਲਸਾਂਤਿਮਹਾਸੁਖੁਪਾਇਆਸੰਤਸੰਗਿਰਹਿਓਓਲ੍ਹਾ॥
ਹਰਿਧਨੁਸੰਚਨੁਹਰਿਨਾਮੁਭੋਜਨੁਇਹੁਨਾਨਕਕੀਨੋਚੋਲ੍ਹਾ॥੪॥੮॥
dhanāsarī mahalā 5 .
bār jāu gur apunē ūpar jin har har nām drirhāyā .
mahā udiān andhakār mah jin sīdhā mārag dikhāyā .1.
hamarē prān gupāl gōbind .
īhā ūhā sarab thōk kī jisah hamārī chind .1. rahāu .
jā kai simaran sarab nidhānā mān mahat pat pūrī .
nām lait kōt agh nāsē bhagat bāshah sabh dhūrī .2.
sarab manōrath jē kō chāhai sēvai ēk nidhānā .
pārabraham aparanpar suāmī simarat pār parānā .3.
sītal sānht mahā sukh pāiā santasang rahiō ōlhā .
har dhan sanchan har nām bhōjan ih nānak kīnō chōlhā .4.8.
Dhanasri 5th Guru.
I am a sacrifice unto my Guru, who has implanted the Lord God's Name within me,
and who showed me the straight path in the great wilderness and darkness.
My Lord, the cherisher of the world and the Master of universe is my very life.
Here and hereafter, He is concerned about me regarding everything. Pause.
Through His meditation, I have attained all treasures, respect, greatness and perfect honour.
Remembering His Name, millions of sins are erased. All the saints long for the dust of Lord's feet.
If some one desire the fulfillment of all aspirations of one's mind, one should serve the One Supreme Treasure.
He is my Supreme and infinite Lord and meditating on Him, man swims across.
Meeting the saint society, I am blessed with comfort, peace and supreme bliss and my honour is preserved.
To gather's the wealth of God's Name and to taste the feed of God's Name: Yea, Nanak has make these his dainties of life.
Dhanaasaree, Fifth Mehl:
I am a sacrifice to my Guru, who has implanted the Name of the Lord, Har, Har, within me.
In the utter darkness of the wilderness, He showed me the straight path. ||1||
The Lord of the universe, the Cherisher of the world, He is my breath of life.
Here and hereafter, he takes care of everything for me. ||1||Pause||
Meditating on Him in remembrance, I have found all treasures, respect, greatness and perfect honor.
Remembering His Name, millions of sins are erased; all His devotees long for the dust of His feet. ||2||
If someone wishes for the fulfillment of all his hopes and desires, he should serve the one supreme treasure.
He is the Supreme Lord God, infinite Lord and Master; meditating on Him in remembrance, one is carried across. ||3||
I have found total peace and tranquility in the Society of the Saints; my honor has been preserved.
To gather in the Lord's wealth, and to taste the food of the Lord's Name Nanak has made this his feast. ||4||8||
ਧਨਾਸਰੀ ਮਹਲਾ ੫ ॥
(ਹੇ ਭਾਈ !) ਮੈਂ ਆਪਣੇ ਗੁਰੂ ਤੋਂ ਵਾਰੀ (ਸਦਕੇ) ਜਾਵਾਂ ਜਿਸ ਨੇ (ਮੈਨੂੰ) ਹਰੀ ਦਾ ਨਾਮ ਪੱਕਾ ਕਰਾ ਦਿਤਾ ਹੈ।
ਜਿਸ ਨੇ (ਸੰਸਾਰ ਰੂਪੀ) ਵਡੇ ਹਨੇਰੇ ਜੰਗਲ ਵਿਚ (ਆਤਮਿਕ ਜੀਵਨ ਦਾ) ਸਿੱਧਾ ਰਸਤਾ ਵਿਖਾ ਦਿਤਾ ਹੈ।੧।
(ਹੇ ਭਾਈ ! ਉਹ) ਪ੍ਰਿਥਵੀ ਦਾ ਮਾਲਕ, ਹਰੀ ਸਾਡੇ ਪ੍ਰਾਣਾ ਦਾ (ਆਸਰਾ ਹੈ)
ਜਿਸਨੂੰ (ਲੋਕ ਤੇ ਪਰਲੋਕ ਵਿਚ ਸਭ ਥਾਵਾਂ ਤੇ) ਸਭ ਚੀਜ਼ਾਂ (ਪਹੁੰਚਾਣ ਲਈ) ਸਾਡੀ ਚਿੰਤਾ ਹੈ।ਰਹਾਉ।
(ਹੇ ਭਾਈ !) ਜਿਸ (ਪ੍ਰਭੂ) ਦੇ ਸਿਮਰਨ ਨਾਲ ਸਾਰੇ ਖਜ਼ਾਨੇ, ਮਾਣ ਵਡਿਆਈ ਤੇ ਪੂਰੀ ਇਜ਼ਤ ਮਿਲਦੀ ਹੈ।
(ਜਿਸ ਦਾ) ਨਾਮ ਲੈਂਦਿਆਂ ਕ੍ਰੋੜਾਂ ਪਾਪ ਨਾਸ਼ ਹੋ ਜਾਂਦੇ ਹਨ, (ਸਾਰੇ) ਭਗਤ (ਉਸ ਪ੍ਰਭੂ ਦੇ ਚਰਨਾਂ ਦੀ) ਧੂੜੀ ਮੰਗਦੇ ਹਨ।੨।
(ਹੇ ਭਾਈ !) ਜੋ ਕੋਈ (ਮਨੁਖ) ਸਾਰੇ ਪਦਾਰਥ (ਪ੍ਰਾਪਤ ਕਰਨਾ) ਚਾਹੁੰਦਾ ਹੈ (ਤਾਂ ਉਹ) ਇਕ (ਹਰੀ ਨੂੰ) ਸੇਵੇ (ਜੋ ਸਮੂਹ ਵਸਤਾਂ ਦਾ) ਖਜ਼ਾਨਾ ਹੈ।
ਪਾਰਬ੍ਰਹਮ, ਪਰੇ ਤੋਂ ਪਰੇ ਸੁਆਮੀ ਹੈ (ਉਸ ਨੂੰ) ਸਿਮਰਦਿਆਂ (ਸੰਸਾਰ ਸਮੁੰਦਰ ਤੋਂ) ਪਾਰ ਹੋ ਜਾਈਦਾ ਹੈ (ਭਾਵ ਮੁਕਤਿ ਹੋ ਜਾਈਦਾ ਹੈ)।੩।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸੰਤਾਂ ਦਾ ਸੰਗ ਕਰਕੇ (ਮੇਰਾ ਮਨ) ਸ਼ਾਂਤ ਹੋ ਗਿਆ ਹੈ, ਵਡਾ (ਆਤਮਿਕ) ਸੁਖ ਪਾਇਆ ਹੇ (ਅਤੇ ਮੇਰਾ) ਪੜਦਾ ਰਹਿ ਗਿਆ ਹੈ।
(ਮੈਂ) ਹਰੀ ਦਾ (ਨਾਮ) ਧਨ ਇਕੱਠਾ (ਕੀਤਾ ਹੈ) ਇਹ ਹਰੀ ਦਾ ਨਾਮ ਰਸਦਾਇਕ ਖਾਣਾ (ਪ੍ਰਾਪਤ) ਕੀਤਾ ਹੈ।੪।੮।
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ;
ਜਿਸ ਨੇ ਇਸ ਵੱਡੇ ਅਤੇ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ (ਸੰਸਾਰ-) ਜੰਗਲ ਵਿਚ (ਆਤਮਕ ਜੀਵਨ ਪ੍ਰਾਪਤ ਕਰਨ ਲਈ) ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ ॥੧॥
ਹੇ ਭਾਈ! ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ,
ਜਿਸ ਨੂੰ (ਇਸ ਲੋਕ ਵਿਚ ਪਰੋਲਕ ਵਿਚ) ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫ਼ਿਕਰ ਹੈ ॥੧॥ ਰਹਾਉ ॥
ਹੇ ਭਾਈ! (ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ, ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਪੂਰੀ ਇੱਜ਼ਤ ਮਿਲਦੀ ਹੈ,
ਜਿਸ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ। (ਹੇ ਭਾਈ!) ਸਾਰੇ ਭਗਤ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ॥੨॥
ਹੇ ਭਾਈ! ਜੋ ਕੋਈ ਮਨੁੱਖ ਸਾਰੀਆਂ ਮੁਰਾਦਾਂ (ਪੂਰੀਆਂ ਕਰਨੀਆਂ) ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ) ਉਹ ਉਸ ਇੱਕ ਪਰਮਾਤਮਾ ਦੀ ਸੇਵਾ-ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖ਼ਜ਼ਾਨਾ ਹੈ।
ਹੇ ਭਾਈ! ਸਾਰੇ ਜਗਤ ਦੇ ਮਾਲਕ ਬੇਅੰਤ ਪਰਮਾਤਮਾ ਦਾ ਸਿਮਰਨ ਕੀਤਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੩॥
ਹੇ ਨਾਨਕ! (ਉਸ ਮਨੁੱਖ ਦਾ ਹਿਰਦਾ) ਠੰਢਾ-ਠਾਰ ਰਹਿੰਦਾ ਹੈ, ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ, ਉਸ ਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ (ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦੇ)
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਨੂੰ (ਆਪਣੇ ਆਤਮਾ ਵਾਸਤੇ) ਭੋਜਨ ਬਣਾਇਆ ਹੈ ਸੁਆਦਲਾ ਖਾਣਾ ਬਣਾਇਆ ਹੈ ॥੪॥੮॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ,
ਤੇ ਜਿਸ ਨੇ ਮੈਨੂੰ ਭਾਰੇ ਬੀਆਬਾਨ ਅਤੇ ਅਨ੍ਹੇਰੇ ਵਿੱਚ ਸਿੱਧ ਰਸਤਾ ਵਿਲਾਖਿਆ ਹੈ।
ਜਗਤ ਦਾ ਪਾਲਣ-ਪੋਸਣਹਾਰ ਅਤੇ ਆਲਮ ਦਾ ਮਾਲਕ, ਮੇਰਾ ਸੁਆਮੀ, ਮੈਂਡੀ ਜਿੰਦ-ਜਾਨ ਹੈ।
ਏਥੇ ਤੇ ਓਥੇ ਹਰ ਵਸਤੂ ਬਾਰੇ ਉਸ ਨੂੰ ਮੇਰੀ ਚਿੰਤਾ ਹੈ। ਠਹਿਰਾਉ।
ਉਸ ਦੀ ਬੰਦਗੀ ਦੁਆਰਾ ਮੈਂ ਸਮੂਹ ਖਜਾਨੇ, ਆਦਰ, ਵਡਿਆਈ ਅਤੇ ਪੂਰਨ ਇੱਜ਼ਤ ਪ੍ਰਾਪਤ ਹੋ ਗਏ ਹਨ।
ਉਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ। ਸਾਰੇ ਜਗਤ ਸਾਹਿਬ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ।
ਜੇਕਰ ਕੋਈ ਜਣਾ ਆਪਣੇ ਚਿੱਤ ਦੀਆਂ ਸਾਰੀਆਂ ਖਾਹਿਸ਼ਾ ਦੀ ਪੂਰਨਤਾ ਲੋੜਦਾ ਹੈ, ਤਾਂ ਉਸ ਨੂੰ ਹਰੀ-ਰੂਪੀ ਅਦੁੱਤੀ, ਖਜਾਨੇ ਦੀ ਸੇਵਾ ਕਰਨੀ ਚਾਹੀਦੀ ਹੈ।
ਉਹ ਮੇਰਾ ਸ਼੍ਰੋਮਣੀ ਅਤੇ ਬੇਅੰਤ ਸਾਹਿਬ ਹੈ। ਉਸ ਦਾ ਆਰਾਧਨ ਕਰਨ ਨਾਲ ਬੰਦਾ ਪਾਰ ਉੱਤਰ ਜਾਂਦਾ ਹੈ।
ਸਤਿ ਸੰਗਤ ਨਾਲ ਜੁੜ ਕੇ ਮੈਨੂੰ ਧੀਰਜ, ਠੰਢ-ਚੈਨ ਅਤੇ ਪਰਮ ਪ੍ਰਸੰਨਤਾ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਮੇਰੀ ਇੱਜ਼ਤ-ਆਬਰੂ ਬੱਚ ਗਈ ਹੈ।
ਈਸ਼ਵਰੀ-ਦੌਲਤ ਇਕੱਤਰ ਕਰਨੀ ਤੇ ਈਸ਼ਵਰ ਦੇ ਨਾਮ ਨੂੰ ਆਪਣਾ ਖਾਣਾ ਬਣਾਉਣਾ, ਨਾਨਕ ਨੇ ਇਨ੍ਹਾਂ ਨੂੰ ਆਪਣੀਆਂ ਨਿਆਮ੍ਹਤਾਂ ਬਣਾਇਆਂ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.