ਧਨਾਸਰੀਮਹਲਾ੫ਘਰੁ੨ਚਉਪਦੇ
ੴਸਤਿਗੁਰਪ੍ਰਸਾਦਿ॥
ਛੋਡਿਜਾਹਿਸੇਕਰਹਿਪਰਾਲ॥
ਕਾਮਿਨਆਵਹਿਸੇਜੰਜਾਲ॥
ਸੰਗਿਨਚਾਲਹਿਤਿਨਸਿਉਹੀਤ॥
ਜੋਬੈਰਾਈਸੇਈਮੀਤ॥੧॥
ਐਸੇਭਰਮਿਭੁਲੇਸੰਸਾਰਾ॥
ਜਨਮੁਪਦਾਰਥੁਖੋਇਗਵਾਰਾ॥ਰਹਾਉ॥
ਸਾਚੁਧਰਮੁਨਹੀਭਾਵੈਡੀਠਾ॥
ਝੂਠਧੋਹਸਿਉਰਚਿਓਮੀਠਾ॥
ਦਾਤਿਪਿਆਰੀਵਿਸਰਿਆਦਾਤਾਰਾ॥
ਜਾਣੈਨਾਹੀਮਰਣੁਵਿਚਾਰਾ॥੨॥
ਵਸਤੁਪਰਾਈਕਉਉਠਿਰੋਵੈ॥
ਕਰਮਧਰਮਸਗਲਾਈਖੋਵੈ॥
ਹੁਕਮੁਨਬੂਝੈਆਵਣਜਾਣੇ॥
ਪਾਪਕਰੈਤਾਪਛੋਤਾਣੇ॥੩॥
ਜੋਤੁਧੁਭਾਵੈਸੋਪਰਵਾਣੁ॥
ਤੇਰੇਭਾਣੇਨੋਕੁਰਬਾਣੁ॥
ਨਾਨਕੁਗਰੀਬੁਬੰਦਾਜਨੁਤੇਰਾ॥
ਰਾਖਿਲੇਇਸਾਹਿਬੁਪ੍ਰਭੁਮੇਰਾ॥੪॥੧॥੨੨॥
dhanāsarī mahalā 5 ghar 2 chaupadē
ik ōunkār satigur prasād .
shōd jāh sē karah parāl .
kām n āvah sē janjāl .
sang n chālah tin siu hīt .
jō bairāī sēī mīt .1.
aisē bharam bhulē sansārā .
janam padārath khōi gavārā . rahāu .
sāch dharam nahī bhāvai dīthā .
jhūth dhōh siu rachiō mīthā .
dāt piārī visariā dātārā .
jānai nāhī maran vichārā .2.
vasat parāī kau uth rōvai .
karam dharam sagalā ī khōvai .
hukam n būjhai āvan jānē .
pāp karai tā pashōtānē .3.
jō tudh bhāvai sō paravān .
tērē bhānē nō kurabān .
nānak garīb bandā jan tērā .
rākh lēi sāhib prabh mērā .4.1.22.
Dhanasri 5th Guru. Chaupadas.
There is but One God. By True Guru's grace is He obtained.
Thou amassest the straw, which thou hast to leave off.
Which avail man not, in those entanglements is he involved.
He contracts love with those which go not with him.
They, who are his enemies, them, he deems his friends.
In such misgiving the world is gone astray.
The ignorant man loses the invaluable commodity of human life. Pause.
He does not like even to countenance truth and chastity.
Deeming falsehood and deception sweet, he is attached with them.
He, loves gifts and forgets the Giver.
The wretched creature thinks not of death.
He weeps for other's commodity.
He forfeits the benefit of all his religious deeds.
He understands not the Lord's will and continues coming and going.
He commits sins and then regrets.
Whatever pleases Thee, O Lord, that alone is acceptable.
To Thy will, I am a sacrifice.
Poor Nanak is a slave and a serf of Thine.
So, save, me Thou, O my Lord Master.
Dhanaasaree, Fifth Mehl, Second House, ChauPadas:
One Universal Creator God. By The Grace Of The True Guru:
You shall have to abandon the straw which you have collected.
These entanglements shall be of no use to you.
You are in love with those things that will not go with you.
You think that your enemies are friends. ||1||
In such confusion, the world has gone astray.
The foolish mortal wastes this precious human life. ||Pause||
He does not like to see Truth and righteousness.
He is attached to falsehood and deception; they seem sweet to him.
He loves gifts, but he forgets the Giver.
The wretched creature does not even think of death. ||2||
He cries for the possessions of others.
He forfeits all the merits of his good deeds and religion.
He does not understand the Hukam of the Lord's Command, and so he continues coming and going in reincarnation.
He sins, and then regrets and repents. ||3||
Whatever pleases You, Lord, that alone is acceptable.
I am a sacrifice to Your Will.
Poor Nanak is Your slave, Your humble servant.
Save me, O my Lord God Master! ||4||1||22||
ਧਨਾਸਰੀ ਮਹਲਾ ੫ ਘਰੁ ੨ ਚਉਪਦੇ
ੴ ਸਤਿਗੁਰ ਪ੍ਰਸਾਦਿ ॥
(ਕਈ ਮਨੁੱਖ) ਓਹ ਵਿਅਰਥ ਕੰਮ ਕਰਦੇ ਹਨ ਜਿਨ੍ਹਾਂ ਨੂੰ (ਇਥੇ ਹੀ) ਛੱਡ ਕੇ ਚਲੇ ਜਾਂਦੇ ਹਨ।
(ਉਹ) ਉਨ੍ਹਾਂ ਜੰਜਾਲਾਂ (ਝਗੜੇ ਝੇੜਿਆਂ ਵਿੱਚ) ਪਏ ਰਹਿੰਦੇ ਹਨ ਜੋ (ਕਿਸੇ) ਕੰਮ ਨਹੀਂ ਆਉਂਦੇ।
(ਜਿਹੜੇ ਅੰਤ ਵੇਲੇ) ਨਾਲ ਨਹੀਂ ਚਲਦੇ, ਤਿਨ੍ਹਾਂ ਨਾਲ ਪਿਆਰ (ਕਰਦੇ ਹਨ)।
ਜੋ (ਪੰਜ ਦੂਤ) ਵੈਰੀ ਹਨ ਓਹੀ ਮਿਤਰ (ਬਣਾਉਂਦੇ ਹਨ)।੧।
(ਹੇ ਭਾਈ !) ਇਹੋ ਜਿਹੇ ਭਰਮ ਵਿੱਚ ਸੰਸਾਰ ਭੁਲਿਆ (ਭਾਵ ਕੁਰਾਹੇ ਪਿਆ ਹੋਇਆ) ਹੈ।
(ਮਨੁੱਖਾਂ) ਜਨਮ (ਜੋ ਅਮੋਲਕ) ਪਦਾਰਥ ਹੈ (ਉਸ ਨੂੰ) ਮੂਰਖ (ਮਨੁੱਖ ਐਵੇ) ਗੁਆ ਰਿਹਾ ਹੈ।ਰਹਾਉ।
(ਮੂਰਖ ਮਨੁੱਖ) ਸੱਚ (ਅਤੇ) ਧਰਮ ਨੂੰ ਵੇਖਣਾ ਹੀ ਪਸੰਦ ਨਹੀਂ ਕਰਦਾ।
ਝੂਠ ਤੇ ਠਗੀ ਫ਼ਰੇਬ ਨੂੰ ਮਿਠਾ ਸਮਝ ਕੇ (ਇਹਨਾਂ ਵਿੱਚ) ਰਚਿਆ (ਮਿਚਿਆ) ਰਹਿੰਦਾ ਹੈ।
(ਮਨੁੱਖ ਨੂੰ) ਪ੍ਰਭੂ ਦੀ ਦਿੱਤੀ ਹੋਈ ਦਾਤਿ ਪਿਆਰੀ ਲਗਦੀ ਹੈ (ਪਰ ਉਹ) ਦਾਤਾਰ (ਇਸ ਨੂੰ) ਭੁਲਿਆ ਪਿਆ ਹੈ।
ਵਿਚਾਰਾ (ਮੂਰਖ ਜੀਵ), ਮੌਤ ਨੂੰ ਜਾਣਦਾ ਹੀ ਨਹੀਂ ਹੈ (ਭਾਵ ਮੌਤ ਵਲੋਂ ਬੇਖ਼ਬਰ ਹੈ)।੨।
ਜੋ ਚੀਜ਼ ਆਪਣੀ ਨਹੀਂ (ਬਿਗਾਨੀ) ਹੈ (ਉਸ ਦੀ ਪ੍ਰਾਪਤੀ ਲਈ ਜੀਵ) ਨਿਤ ਉਠ ਦੇ ਤਰਲੇ ਲੈਂਦਾ ਰਹਿੰਦਾ ਹੈ।
(ਜੋ ਆਪਣਾ ਅਸਲ) ਕਰਮ ਧਰਮ (ਫਰਜ਼ ਹੈ) ਸਾਰਾ ਹੀ ਭੁਲਾ ਦੇਂਦਾ ਹੈ।
(ਪਰਮੇਸ਼ਰ ਦਾ) ਹੁਕਮ ਵੀ ਨਹੀਂ ਸਮਝਦਾ (ਜਿਸ ਕਰਕੇ) ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
(ਨਿਤ) ਪਾਪ ਕਰਦਾ ਹੈ (ਪਰ ਜਦੋਂ ਉਸ ਦਾ ਫਲ ਭੋਗਦਾ ਹੈ) ਤਾਂ ਪਛਤਾਉਂਦਾ ਹੈ।੩।
(ਹੇ ਪ੍ਰਭੁ !) ਜੋ ਤੈਨੂੰ ਭਾਉਂਦਾ (ਚੰਗਾ ਲਗਦਾ) ਹੈ (ਮੈਨੂੰ) ਓਹੀ ਪਰਵਾਨ ਹੈ।
(ਮੈਂ) ਤੇਰੇ ਭਾਣੇ ਤੋਂ ਕੁਰਬਾਣ (ਜਾਂਦਾ ਹਾਂ)।
ਨਾਨਕ ਗਰੀਬ ਬੰਦਾ ਤੇਰਾ ਦਾਸ ਹੈ
(ਤੂੰ) ਮੇਰਾ ਸਾਹਿਬ ਹੈਂ (ਮੈਨੂੰ ਕਿਰਪਾ ਕਰਕੇ) ਰਖ ਲੈ।੪।੧।੨੨।
ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਮਾਇਆ-ਵੇੜ੍ਹੇ ਜੀਵ ਉਹੀ ਨਿਕੰਮੇ ਕੰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਆਖ਼ਰ ਛੱਡ ਕੇ ਇਥੋਂ ਚਲੇ ਜਾਂਦੇ ਹਨ।
ਉਹੀ ਜੰਜਾਲ ਸਹੇੜੀ ਰੱਖਦੇ ਹਨ, ਜੇਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ।
ਉਹਨਾਂ ਨਾਲ ਮੋਹ-ਪਿਆਰ ਬਣਾਈ ਰੱਖਦੇ ਹਨ, ਜੇਹੜੇ (ਅੰਤ ਵੇਲੇ) ਨਾਲ ਨਹੀਂ ਜਾਂਦੇ।
ਉਹਨਾਂ (ਵਿਕਾਰਾਂ) ਨੂੰ ਮਿੱਤਰ ਸਮਝਦੇ ਰਹਿੰਦੇ ਹਨ ਜੋ (ਅਸਲ ਵਿਚ ਆਤਮਕ ਜੀਵਨ ਦੇ) ਵੈਰੀ ਹਨ ॥੧॥
ਹੇ ਭਾਈ! ਮੂਰਖ ਜਗਤ (ਮਾਇਆ ਦੀ) ਭਟਕਣਾ ਵਿਚ ਪੈ ਕੇ ਅਜੇ ਕੁਰਾਹੇ ਪਿਆ ਹੋਇਆ ਹੈ,
(ਕਿ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ ਰਹਾਉ॥
ਹੇ ਭਾਈ! (ਮਾਇਆ-ਵੇੜ੍ਹੇ ਮੂਰਖ ਮਨੁੱਖ ਨੂੰ) ਸਦਾ-ਥਿਰ ਹਰਿ-ਨਾਮ ਸਿਮਰਨ (ਵਾਲਾ) ਧਰਮ ਅੱਖੀਂ ਵੇਖਿਆ ਨਹੀਂ ਭਾਉਂਦਾ।
ਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਨਾਲ ਮਸਤ ਰਹਿੰਦਾ ਹੈ।
ਦਾਤਾਰ-ਪ੍ਰਭੂ ਨੂੰ ਭੁਲਾਈ ਰੱਖਦਾ ਹੈ, ਉਸ ਦੀ ਦਿੱਤੀ ਹੋਈ ਦਾਤਿ ਇਸ ਨੂੰ ਪਿਆਰੀ ਲੱਗਦੀ ਹੈ।
(ਮੋਹ ਵਿਚ) ਬੇਬਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ ॥੨॥
ਹੇ ਭਾਈ! (ਭਟਕਣਾ ਵਿਚ ਪਿਆ ਹੋਇਆ ਜੀਵ) ਉਸ ਚੀਜ਼ ਲਈ ਦੌੜ ਦੌੜ ਤਰਲੇ ਲੈਂਦਾ ਹੈ ਜੋ ਆਖ਼ਰ ਬਿਗਾਨੀ ਹੋ ਜਾਣੀ ਹੈ।
ਆਪਣਾ ਇਨਸਾਨੀ ਫ਼ਰਜ਼ ਸਾਰਾ ਹੀ ਭੁਲਾ ਦੇਂਦਾ ਹੈ।
ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ (ਜਿਸ ਕਰਕੇ ਇਸ ਦੇ ਵਾਸਤੇ) ਜਨਮ ਮਰਨ ਦੇ ਗੇੜ (ਬਣੇ ਰਹਿੰਦੇ ਹਨ)।
ਨਿੱਤ ਪਾਪ ਕਰਦਾ ਰਹਿੰਦਾ ਹੈ, ਆਖ਼ਰ ਪਛੁਤਾਂਦਾ ਹੈ ॥੩॥
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ।
ਹੇ ਪ੍ਰਭੂ! ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ।
ਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗ਼ੁਲਾਮ ਹੈ।
ਹੇ ਭਾਈ! ਮੇਰਾ ਮਾਲਕ-ਪ੍ਰਭੂ (ਆਪਣੇ ਦਾਸ ਦੀ ਲਾਜ ਆਪ) ਰੱਖ ਲੈਂਦਾ ਹੈ ॥੪॥੧॥੨੨॥
ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
ਤੂੰ ਉਹ ਫੂਸ (ਬਿਨਸਣਹਾਰ ਵਸਤਾਂ) ਇਕੱਤਰ ਕਰਦਾ ਹੈ, ਜਿਸ ਨੂੰ ਤੂੰ ਤਿਆਗ ਜਾਣਾ ਹੈ।
ਜਿਹੜੇ ਬੰਦੇ ਦੇ ਕਿਸੇ ਕੰਮ ਨਹੀਂ ਆਉਣੇ, ਉਨ੍ਹਾਂ ਵਿਹਾਰਾਂ ਵਿੱਚ ਉਹ ਉਲਝਿਆ ਹੋਇਆ ਹੈ।
ਉਹ ਉਨ੍ਹਾਂ ਨਾਲ ਪ੍ਰੇਮ ਕਰਦਾ ਹੈ, ਜੋ ਉਸ ਦੇ ਨਾਲ ਨਹੀਂ ਜਾਂਦੇ,
ਜਿਹੜੇ ਉਸ ਦੇ ਵੈਰੀ ਹਨ, ਉਨ੍ਹਾਂ ਨੂੰ ਉਹ ਆਪਣੇ ਮਿੱਤਰ ਜਾਣਦਾ ਹੈ।
ਐਹੋ ਜੇਹੀ ਗਲਤ ਫਹਿਮੀ ਵਿੱਚ ਜੱਗ ਕੁਰਾਹੇ ਪਿਆ ਹੋਇਆ ਹੈ।
ਬੇਸਮਝ ਬੰਦਾ ਮਨੁੱਖੀ ਜੀਵਨ ਦੀ ਅਮੋਲਕ ਵਸਤੂ ਨੂੰ ਗੁਆ ਲੈਂਦਾ ਹੈ। ਠਹਿਰਾਉ।
ਉਹ ਸੱਚ ਅਤੇ ਪਾਕਦਾਮਨੀ ਨੂੰ ਵੇਖਣਾ ਭੀ ਪਸੰਦ ਨਹੀਂ ਕਰਦਾ।
ਕੂੜ ਅਤੇ ਠੱਗੀ ਠੋਰੀ ਨੂੰ ਮਿੱਠਾ ਜਾਣ ਕੇ ਉਹ ਉਨ੍ਹਾਂ ਨਾਲ ਜੁੜਿਆ ਹੋਇਆ ਹੈ।
ਉਹ ਦਾਨ ਨੂੰ ਪਿਆਰਦਾ ਹੈ ਤੇ (ਦਾਨ ਦੇਣ ਵਾਲੇ) ਦਾਤੇ ਨੂੰ ਭੁਲਾ ਦਿੰਦਾ ਹੈ।
ਇਹ ਭਾਗਹੀਣ ਜੀਵ ਮੌਤ ਦਾ ਖਿਆਲ ਨਹੀਂ ਕਰਦਾ।
ਉਹ ਹੋਰਨਾਂ ਦੀ ਵਸਤੂ ਲਈ ਵਿਰਲਾਪ ਕਰਦਾ ਹੈ।
ਉਹ ਆਪਣੇ ਸਮੂਹ ਧਾਰਮਕ ਕੰਮਾਂ ਦੇ ਲਾਭ ਨੂੰ ਗੁਆ ਲੈਂਦਾ ਹੈ।
ਉਹ ਸਾਈਂ ਦੀ ਰਜ਼ਾ ਨੂੰ ਨਹੀਂ ਸਮਝਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਉਹ ਗੁਨਾਹ ਅਤੇ ਫਿਰ ਅਫਸੋਸ ਕਰਦਾ ਹੈ।
ਜੋ ਤੈਨੂੰ ਚੰਗਾ ਲੱਗਦਾ ਹੈ, ਹੇ ਸਾਈਂ ਉਹੀ ਪ੍ਰਮਾਣੀਕ ਹੈ।
ਤੇਰੀ ਰਜ਼ਾ ਉਤੋਂ ਮੈਂ ਬਲਿਹਾਰ ਜਾਂਦਾ ਹਾਂ।
ਗਰੀਬੜਾ ਨਾਨਕ, ਤੇਰਾ ਗੋਲਾ ਅਤੇ ਗੁਮਾਸ਼ਤਾ ਹੈ।
ਸੋ ਤੂੰ ਮੇਰੀ ਰੱਖਿਆ ਕਰ, ਹੇ ਮੈਂਡੇ ਸੁਆਮੀ ਮਾਲਕ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.