ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥
ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥
ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥
ਧਨਾਸਰੀਮਹਲਾ੫॥
ਸਗਲਮਨੋਰਥਪ੍ਰਭਤੇਪਾਏਕੰਠਿਲਾਇਗੁਰਿਰਾਖੇ॥
ਸੰਸਾਰਸਾਗਰਮਹਿਜਲਨਿਨਦੀਨੇਕਿਨੈਨਦੁਤਰੁਭਾਖੇ॥੧॥
ਜਿਨਕੈਮਨਿਸਾਚਾਬਿਸ੍ਵਾਸੁ॥
ਪੇਖਿਪੇਖਿਸੁਆਮੀਕੀਸੋਭਾਆਨਦੁਸਦਾਉਲਾਸੁ॥ਰਹਾਉ॥
ਚਰਨਸਰਨਿਪੂਰਨਪਰਮੇਸੁਰਅੰਤਰਜਾਮੀਸਾਖਿਓ॥
ਜਾਨਿਬੂਝਿਅਪਨਾਕੀਓਨਾਨਕਭਗਤਨਕਾਅੰਕੁਰੁਰਾਖਿਓ॥੨॥੨॥੨੬॥
dhanāsarī mahalā 5 .
sagal manōrath prabh tē pāē kanth lāi gur rākhē .
sansār sāgar mah jalan n dīnē kinai n dutar bhākhē .1.
jin kai man sāchā bisvās .
pēkh pēkh suāmī kī sōbhā ānad sadā ulās . rahāu .
charan saran pūran paramēsur antarajāmī sākhiō .
jān būjh apanā kīō nānak bhagatan kā ankur rākhiō .2.2.26.
Dhanasri 5th Guru.
The Lord has fulfilled all my desire. Hugging me to his bosom the Guru has saved me.
The Guru has saved me from being (drowned) or (burnt) in the world ocean. No, none calls it impassable any more.
They, who have true belief in their mind,
ever they enjoy happiness and bliss, seeing and continuing to see the Lord's glory. Pause.
I seek the refuge of the feet of the Perfect supreme Lord, the knower of hearts and clearly see His present.
Assaying well, the Lord has owned Nanak and preserved the root (bud) of his devotees.
Dhanaasaree, Fifth Mehl:
God has fulfilled all my desires. Holding me close in His embrace, the Guru has saved me.
He has saved me from burning in the ocean of fire, and now, no one calls it impassible. ||1||
Those who have true faith in their minds,
continually behold the Glory of the Lord; they are forever happy and blissful. ||Pause||
I seek the Sanctuary of the feet of the Perfect Transcendent Lord, the Searcher of hearts; I behold Him everpresent.
In His wisdom, the Lord has made Nanak His own; He has preserved the roots of His devotees. ||2||2||26||
ਧਨਾਸਰੀ ਮਹਲਾ ੫ ॥
(ਹੇ ਭਾਈ ! ਜਿਹੜੇ ਮਨੁੱਖ ਗੁਰੂ ਨੇ ਆਪਣੇ) ਗਲੇ ਨਾਲ ਲਾ ਕੇ ਰਖ ਲਏ ਹਨ (ਉਨ੍ਹਾਂ ਨੇ) ਸਾਰੇ ਮਨੋਰਥ ਪ੍ਰਭੂ ਤੋਂ ਪ੍ਰਾਪਤ ਕਰ ਲਏ ਹਨ
(ਪ੍ਰਭੂ ਨੇ ਉਹ ਸੇਵਕ) ਅੱਗ ਰੂਪੀ ਸੰਸਾਰ ਵਿਚ ਸੜਨ ਨਹੀਂ ਦਿਤੇ (ਅਤੇ ਉਨ੍ਹਾਂ ਪ੍ਰਤੀ) ਕਿਸੇ ਨੇ ਭੀ ਔਖੇ (ਭਾਵ ਕੌੜੇ) ਬਚਨ ਨਹੀਂ ਬੋਲੇ।੧।
(ਹੇ ਭਾਈ !) ਜਿਨ੍ਹਾਂ (ਮਨੁਖਾਂ) ਦੇ ਮਨ ਵਿਚ ਸੱਚਾ ਵਿਸ਼ਵਾਸ਼ ਹੈ,
ਮਾਲਕ ਦੀ ਵਡਿਆਈ ਵੇਖ ਵੇਖ ਕੇ (ਉਨ੍ਹਾਂ ਦੇ ਮਨ ਵਿਚ) ਸਦਾ ਅਨੰਦ ਤੇ ਖੇੜਾ (ਬਣਿਆ ਰਹਿੰਦਾ ਹੈ)।ਰਹਾਉ।
(ਹੇ ਭਾਈ ! ਉਹ) ਪੂਰਨ ਪਰਮੇਸ਼ਰ ਦੀ ਚਰਨ ਸ਼ਰਨ ਵਿਚ (ਰਹਿੰਦੇ ਹਨ ਅਤੇ ਉਨ੍ਹਾਂ ਨੇ) ਅੰਤਰਜਾਮੀ (ਵਾਹਿਗੁਰੂ ਨੂੰ) ਸਾਖੀ (ਪਰਤੱਖ) ਰੂਪ ਵਿਚ (ਵੇਖ ਲਿਆ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹਰੀ ਨੇ) ਵੇਖ ਚਾਖ ਕੇ (ਉਨ੍ਹਾਂ ਨੂੰ) ਆਪਣਾ (ਦਾਸ) ਬਣਾ ਲਿਆ ਹੈ ਅਤੇ ਇਸ ਤਰ੍ਹਾਂ ਭਗ਼ਤਾਂ ਦਾ ਮੂਲ (ਅੰਗ) ਰਖ ਲਿਆ ਹੈ ਭਾਵ ਉਨ੍ਹਾਂ ਨੂੰ (ਵਿਕਾਰਾਂ ਦੀ ਅੱਗ ਵਿੱਚ ਪੈਣ ਤੋਂ ਬਚਾਅ ਲਿਆ ਹੈ)।੨।੨।੨੬।
ਹੇ ਭਾਈ! ਉਹਨਾਂ ਮਨੁੱਖਾਂ ਨੂੰ ਗੁਰੂ ਨੇ (ਆਪਣੇ) ਗਲ ਨਾਲ ਲਾ ਕੇ (ਸੰਸਾਰ-ਸਮੁੰਦਰ ਤੋਂ) ਬਚਾ ਲਿਆ, ਉਹਨਾਂ ਨੇ ਆਪਣੀਆਂ ਸਾਰੀਆਂ ਮੁਰਾਦਾਂ ਪਰਮਾਤਮਾ ਤੋਂ ਹਾਸਲ ਕਰ ਲਈਆਂ।
ਗੁਰੂ ਪਰਮੇਸਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ (ਦੇ ਵਿਕਾਰਾਂ ਦੀ ਅੱਗ) ਵਿਚ ਸੜਨ ਨਾਹ ਦਿੱਤਾ।(ਉਹਨਾਂ ਵਿਚੋਂ) ਕਿਸੇ ਨੇ ਭੀ ਇਹ ਨਾਹ ਆਖਿਆ ਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ ॥੧॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਗੁਰੂ ਪਰਮੇਸਰ ਵਾਸਤੇ) ਅਟੱਲ ਸਰਧਾ (ਬਣ ਜਾਂਦੀ) ਹੈ,
ਮਾਲਕ-ਪ੍ਰਭੂ ਦੀ ਸੋਭਾ-ਵਡਿਆਈ ਵੇਖ ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਖ਼ੁਸ਼ੀ ਬਣੀ ਰਹਿੰਦੀ ਹੈ ਰਹਾਉ॥
ਹੇ ਭਾਈ! ਉਹਨਾਂ ਮਨੁੱਖਾਂ ਨੇ ਸਰਬ-ਵਿਆਪਕ ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪਰਮਾਤਮਾ ਨੂੰ ਪਰਤੱਖ (ਹਰ ਥਾਂ) ਵੇਖ ਲਿਆ ਹੈ।
ਹੇ ਨਾਨਕ! (ਉਹਨਾਂ ਦੇ ਦਿਲ ਦੀ) ਜਾਣ ਕੇ ਸਮਝ ਕੇ ਪਰਮਾਤਮਾ ਨੇ ਉਹਨਾਂ ਨੂੰ ਆਪਣਾ ਬਣਾ ਲਿਆ, (ਤੇ, ਇਸ ਤਰ੍ਹਾਂ ਆਪਣੇ ਉਹਨਾਂ) ਭਗਤਾਂ ਦੇ ਅੰਦਰ ਭਗਤੀ ਦਾ ਫੁਟਦਾ ਕੋਮਲ ਅੰਗੂਰ (ਵਿਕਾਰਾਂ ਦੀ ਅੱਗ ਵਿਚ ਸੜਨ ਤੋਂ) ਪਰਮਾਤਮਾ ਨੇ ਬਚਾ ਲਿਆ ॥੨॥੨॥੨੬॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਸਾਹਿਬ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਹਨ। ਆਪਣੀ ਛਾਤੀ ਨਾਲ ਲਾ ਕੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
ਗੁਰਾਂ ਨੇ ਮੈਨੂੰ ਸੰਸਾਰ ਸਮੁੰਦਰ ਵਿੱਚ ਡੁਬਣੋਂ ਬਚਾ ਲਿਆ ਹੈ। ਹੁਣ ਕੋਈ ਭੀ ਇਸ ਨੂੰ ਤਰਨਾ ਔਖਾ ਨਹੀਂ ਆਖਦਾ।
ਜਿਨ੍ਹਾਂ ਦੇ ਚਿੱਤ ਅੰਦਰ ਸੱਚਾ ਨਿਸਚਾ ਹੈ,
ਉਹ ਸੁਆਮੀ ਦੀ ਪ੍ਰਭਤਾ ਨੂੰ ਵੇਖ, ਵੇਖ ਕੇ ਹਮੇਸ਼ਾਂ ਖੁਸ਼ੀ ਤੇ ਮੌਜ ਮਾਣਦੇ ਹਨ। ਠਹਿਰਾਉ।
ਮੈਂ ਦਿਲਾਂ ਦੀਆਂ ਜਾਨਣਹਾਰ, ਪੂਰੇ ਪਰਮ ਪ੍ਰਭੂ ਦੇ ਚਰਨਾਂ ਦੀ ਪਨਾਹ ਲੋੜਦਾ ਹਾਂ ਅਤੇ ਉਸ ਨੂੰ ਐਨ ਪ੍ਰਤੱਖ ਵੇਖਦਾ ਹਾਂ।
ਚੰਗੀ ਤਰ੍ਹਾਂ ਪਰਖ ਕੇ ਸਾਹਿਬ ਨੇ ਨਾਨਕ ਨੂੰ ਅਪਣਾ ਲਿਆ ਹੈ ਅਤੇ ਆਪਣੇ ਪ੍ਰੇਮੀਆਂ ਦਾ ਅੰਗੂਰ ਬਚਾ ਲਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.