ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥
ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥
ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥
ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥
ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥
ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥
ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥
ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥
ਧਨਾਸਰੀਮਹਲਾ੫॥
ਜਹਜਹਪੇਖਉਤਹਹਜੂਰਿਦੂਰਿਕਤਹੁਨਜਾਈ॥
ਰਵਿਰਹਿਆਸਰਬਤ੍ਰਮੈਮਨਸਦਾਧਿਆਈ॥੧॥
ਈਤਊਤਨਹੀਬੀਛੁੜੈਸੋਸੰਗੀਗਨੀਐ॥
ਬਿਨਸਿਜਾਇਜੋਨਿਮਖਮਹਿਸੋਅਲਪਸੁਖੁਭਨੀਐ॥ਰਹਾਉ॥
ਪ੍ਰਤਿਪਾਲੈਅਪਿਆਉਦੇਇਕਛੁਊਨਨਹੋਈ॥
ਸਾਸਿਸਾਸਿਸੰਮਾਲਤਾਮੇਰਾਪ੍ਰਭੁਸੋਈ॥੨॥
ਅਛਲਅਛੇਦਅਪਾਰਪ੍ਰਭਊਚਾਜਾਕਾਰੂਪੁ॥
ਜਪਿਜਪਿਕਰਹਿਅਨੰਦੁਜਨਅਚਰਜਆਨੂਪੁ॥੩॥
ਸਾਮਤਿਦੇਹੁਦਇਆਲਪ੍ਰਭਜਿਤੁਤੁਮਹਿਅਰਾਧਾ॥
ਨਾਨਕੁਮੰਗੈਦਾਨੁਪ੍ਰਭਰੇਨਪਗਸਾਧਾ॥੪॥੩॥੨੭॥
dhanāsarī mahalā 5 .
jah jah pēkhau tah hajūr dūr katah n jāī .
rav rahiā sarabatr mai man sadā dhiāī .1.
īt ūt nahī bīshurai sō sangī ganīai .
binas jāi jō nimakh mah sō alap sukh bhanīai . rahāu .
pratipālai apiāu dēi kash ūn n hōī .
sās sās sanmālatā mērā prabh sōī .2.
ashal ashēd apār prabh ūchā jā kā rūp .
jap jap karah anand jan acharaj ānūp .3.
sā mat dēh daiāl prabh jit tumah arādhā .
nānak mangai dān prabh rēn pag sādhā .4.3.27.
Dhanasri 5th Guru.
Wherever I see, there I see Him present, He My Master, is never far from any place.
O my soul, ever remember Him, who is contained in everything.
He alone is accounted a companion, who separates not here and hereafter.
Paltry is said to be the pleasure, which passes off in an instance. Pause.
Giving sustenance the Lord cherisher all and He is short of nothing.
Every moment, that Lord is mine takes care of His creatures.
Undecievable, Unpierceable, and Infinite is my Lord and supremely high is His from.
Contemplating and reflecting over the Embodiment of wonder and beauty, His slave make merry.
My mercifully Master, bless me with such an understanding, by which I may remember Thee.
From the Lord, Nanak asks for the gift of he dust of this saints feet.
Dhanaasaree, Fifth Mehl:
Wherever I look, there I see Him present; He is never far away.
He is allpervading, everywhere; O my mind, meditate on Him forever. ||1||
He alone is called your companion, who will not be separated from you, here or hereafter.
That pleasure, which passes away in an instant, is trivial. ||Pause||
He cherishes us, and gives us sustenance; He does not lack anything.
With each and every breath, my God takes care of His creatures. ||2||
God is undeceiveable, impenetrable and infinite; His form is lofty and exalted.
Chanting and meditating on the embodiment of wonder and beauty, His humble servants are in bliss. ||3||
Bless me with such understanding, O Merciful Lord God, that I might remember You.
Nanak begs God for the gift of the dust of the feet of the Saints. ||4||3||27||
ਧਨਾਸਰੀ ਮਹਲਾ ੫ ॥
(ਹੇ ਭਾਈ !) ਜਿਥੇ ਜਿਥੇ ਮੈਂ ਵੇਖਦਾ ਹਾਂ, ਉਥੇ ਹੀ (ਪਰਮਾਤਮਾ) ਹਾਜ਼ਰ ਨਾਜ਼ਰ ਹੈ।
(ਉਹ) ਕਿਸੇ ਜਗ੍ਹਾਂ ਤੋਂ ਭੀ ਦੂਰ ਨਹੀਂ ਹੈ। (ਉਹ ਪ੍ਰਭੂ) ਸਾਰਿਆਂ ਵਿਚ ਵਸ ਰਿਹਾ ਹੈ, ਹੇ ਮਨ ! (ਤੂੰ) ਸਦਾ ਉਸ ਨੂੰ ਸਿਮਰ।੧।
(ਹੇ ਭਾਈ ! ਜਿਹੜਾ) ਇਸ (ਲੋਕ ਅਤੇ) ਪਰਲੋਕ ਵਿਚ ਨਹੀਂ ਵਿਛੜਦਾ ਉਹ (ਪਰਮਾਤਮਾ ਹੀ ਅਸਲ) ਸਾਥੀ ਗਿਣਿਆ ਜਾਂਦਾ ਹੈ।
ਜਿਹੜਾ (ਸੁੱਖ) ਅੱਖ ਦੇ ਝਮਕਣ ਜਿਤਨੇ ਸਮੇਂ ਵਿਚ ਨਾਸ਼ ਹੋ ਜਾਂਦਾ ਹੈ ਉਹ ਸੁਖ ਤੁਛ ਜਿਹਾ ਆਖਿਆ ਜਾਂਦਾ ਹੈ।ਰਹਾਉ।
(ਹੇ ਭਾਈ ! ਉਹ ਪ੍ਰਭੂ ਸਭ ਨੂੰ) ਭੋਜਨ ਦੇ ਕੇ ਪਾਲਦਾ ਹੈ (ਉਸ ਦੇ ਕੰਮਾਂ ਵਿਚ) ਕਿਸੇ (ਪ੍ਰਕਾਰ ਦੀ) ਕਮੀ ਨਹੀਂ ਹੁੰਦੀ।
ਮੇਰਾ ਉਹ ਪ੍ਰਭੂ ਹਰੇਕ ਸਾਹ ਨਾਲ (ਭਾਵ ਦਮ ਦਮ ਸਾਡੀ) ਸੰਭਾਲਨਾ (ਰਖਿਆ) ਕਰਦਾ ਹੈ।੨।
(ਹੇ ਭਾਈ ! ਜਿਹੜਾ ਪ੍ਰਭੂ ਕਿਸੇ ਤੋਂ) ਛਲਿਆ ਨਹੀਂ ਜਾ ਸਕਦਾ, ਵਿੰਨ੍ਹਿਆ ਨਹੀਂ ਜਾ ਸਕਦਾ, ਬੇਅੰਤ ਹੈ ਅਤੇ ਜਿਸ ਦਾ ਰੂਪ ਉਚਾ ਹੈ (ਉਹ ਉਚੀ ਹਸਤੀ ਵਾਲਾ ਹੈ)।
(ਉਸ ਪ੍ਰਭੂ ਦੇ) ਸੇਵਕ (ਉਸਦਾ ਨਾਮ) ਜਪ ਜਪ ਕੇ (ਆਤਮਿਕ) ਅਨੰਦ ਮਾਣਦੇ ਹਨ, (ਉਹ ਪ੍ਰਭ) ਅਸਚਰਜ ਤੇ ਸੁੰਦਰ ਰੂਪ ਹੈ (ਉਸ ਦੀ) ਉਪਮਾ ਨਹੀਂ ਹੋ ਸਕਦੀ।੩।
ਦੇ ਦਇਆਲੂ ! ਹੇ ਪ੍ਰਭੂ ! (ਮੈਨੂੰ) ਉਹ ਮਤਿ (ਦਿਓ) ਜਿਸ (ਮਤਿ ਨਾਲ ਮੈਂ) ਤੁਹਾਨੂੰ ਸਿਮਰਾਂ।
ਹੇ ਪ੍ਰਭੂ ! ਨਾਨਕ ਦਾਸ (ਆਪ ਹੀ ਪਾਸੋਂ) ਸਾਧੂ ਜਨਾ ਦੇ ਚਰਨਾਂ ਦੀ ਧੂੜ ਦਾ ਦਾਨ ਮੰਗਦਾ ਹੈ (ਬਖ਼ਸ਼ਿਸ਼ ਕਰੋ ਜੀ)।੧।੩।੨੭।
ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ।
ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ ॥੧॥
ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ।
ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ ਰਹਾਉ॥
ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ।
ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ॥੨॥
ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ,
ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ ॥੩॥
ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ।
ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੩॥੨੭॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਅੰਗ ਸੰਗ ਵੇਖਦਾ ਹਾਂ, ਮੇਰਾ ਮਾਲਕ ਕਦੇ ਭੀ ਕਿਸੇ ਥਾਂ ਤੋਂ ਦੁਰੇਡੇ ਨਹੀਂ।
ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਹੀ ਉਸ ਨੂੰ ਯਾਦ ਕਰ ਜੋ ਹਰ ਸ਼ੈ ਅੰਦਰ ਵਿਆਪਕ ਹੋ ਰਿਹਾ ਹੈ।
ਕੇਵਲ ਓਹੀ ਸਾਥੀ ਗਿਣਿਆ ਜਾਂਦਾ ਹੈ, ਜੋ ਏਥੇ (ਲੋਕ) ਅਤੇ ਓਥੇ (ਪ੍ਰਲੋਕ) ਵੱਖਰਾ ਨਹੀਂ ਹੁੰਦਾ।
ਤੁੱਛ ਕਹੀ ਜਾਂਦੀ ਹੈ ਉਹ ਖੁਸ਼ੀ, ਜੋ ਇਕ ਛਿਨ ਅੰਦਰ ਅਲੋਪ ਹੋ ਜਾਂਦੀ ਹੈ। ਠਹਿਰਾਉ।
ਰੋਜ਼ੀ ਦੇ ਕੇ, ਪ੍ਰਭੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ, ਅਤੇ ਉਸ ਨੂੰ ਕਿਸੇ ਸ਼ੈ ਦੀ ਕਮੀ ਨਹੀਂ।
ਹਰ ਮੁਹਤਿ, ਉਹ ਮੈਂਡਾ ਮਾਲਕ, ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ।
ਨਾਂ-ਛਲਿਆ ਜਾਣ ਵਾਲਾ, ਨਾਂ ਵਿਨ੍ਹਿਆ ਜਾਣ ਵਾਲਾ ਅਤੇ ਬੇਅੰਤ ਹੈ ਮੇਰਾ ਸੁਆਮੀ, ਅਤੇ ਅਤਿ ਉਚਾ ਹੈ। ਉਸ ਦਾ ਸਰੂਪ।
ਅਸਚਰਜਤਾ ਤੇ ਸੁੰਦਰਤਾ ਦੇ ਸਰੂਪ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਸ ਦੇ ਗੋਲੇ ਮੌਜਾਂ ਮਾਣਦੇ ਹਨ।
ਮੇਰੇ ਮਿਹਰਬਾਨ ਮਾਲਕ! ਮੈਨੂੰ ਉਹ ਸਮਝ ਪ੍ਰਦਾਨ ਕਰ, ਜਿਸ ਦੁਆਰਾ ਮੈਂ ਤੈਂਡਾ ਸਿਮਰਨ ਕਰਾਂ।
ਸੁਆਮੀ ਪਾਸੋਂ ਨਾਨਕ ਸੰਤਾਂ ਦੇ ਪੈਰਾਂ ਦੀ ਧੂੜ ਦੀ ਦਾਤ ਮੰਗਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.