ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥
ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥
ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥
ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥
ਧਨਾਸਰੀਮਹਲਾ੫ਘਰੁ੭
ੴਸਤਿਗੁਰਪ੍ਰਸਾਦਿ॥
ਹਰਿਏਕੁਸਿਮਰਿਏਕੁਸਿਮਰਿਏਕੁਸਿਮਰਿਪਿਆਰੇ॥
ਕਲਿਕਲੇਸਲੋਭਮੋਹਮਹਾਭਉਜਲੁਤਾਰੇ॥ਰਹਾਉ॥
ਸਾਸਿਸਾਸਿਨਿਮਖਨਿਮਖਦਿਨਸੁਰੈਨਿਚਿਤਾਰੇ॥
ਸਾਧਸੰਗਜਪਿਨਿਸੰਗਮਨਿਨਿਧਾਨੁਧਾਰੇ॥੧॥
ਚਰਨਕਮਲਨਮਸਕਾਰਗੁਨਗੋਬਿਦਬੀਚਾਰੇ॥
ਸਾਧਜਨਾਕੀਰੇਨਨਾਨਕਮੰਗਲਸੂਖਸਧਾਰੇ॥੨॥੧॥੩੧॥
dhanāsarī mahalā 5 ghar 7
ik ōunkār satigur prasād .
har ēk simar ēk simar ēk simar piārē .
kal kalēs lōbh mōh mahā bhaujal tārē . rahāu .
sās sās nimakh nimakh dinas rain chitārē .
sādhasang jap nisang man nidhān dhārē .1.
charan kamal namasakār gun gōbid bīchārē .
sādh janā kī rēn nānak mangal sūkh sadhārē .2.1.31.
Dhanasri 5th Guru.
There is but One God. By True Guru's grace He is obtained.
Remember thou the one Lord. remember the one Lord. remember the one Lord, O my love.
He shall save thee from strifes, sufferings, avarice, worldly attachment and the most dreadful world ocean. Pause.
Meditate thou on Him with thy every breath, every moment and day and night.
In the society of saints, meditate thou on His Name fearlessly and enshrine the Lord's treasure in thy mind.
Deliberate thou over the World-Lord's merits and pay homage to His lotus feet.
Nanak, the dust of the saints feet blesses the mortal with pleasure and peace.
Dhanaasaree, Fifth Mehl, Seventh House:
One Universal Creator God. By The Grace Of The True Guru:
Meditate in remembrance on the One Lord; meditate in remembrance on the One Lord; meditate in remembrance on the One Lord, O my Beloved.
He shall save you from strife, suffering, greed, attachment, and the most terrifying worldocean. ||Pause||
With each and every breath, each and every instant, day and night, dwell upon Him.
In the Saadh Sangat, the Company of the Holy, meditate on Him fearlessly, and enshrine the treasure of His Name in your mind. ||1||
Worship His lotus feet, and contemplate the glorious virtues of the Lord of the Universe.
O Nanak, the dust of the feet of the Holy shall bless you with pleasure and peace. ||2||1||31||
ਧਨਾਸਰੀ ਮਹਲਾ ੫ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਹੇ ਪਿਆਰੇ! ਇਕ ਹਰੀ ਨੂੰ ਸਿਮਰ (ਕੇਵਲ) ਇਕ (ਹਰੀ) ਨੂੰ ਸਿਮਰ।
(ਇਹ) ਸਿਮਰਨ ਤੈਨੂੰ ਸੰਸਾਰ ਸਮੁੰਦਰ (ਜੋ) ਕਲਪਣਾਂ, ਦੁਖ, ਲੋਭ, ਮੋਹ ਆਦਿ ਨਾਲ ਭਰਿਆ ਹੋਇਆ ਹੈ, ਤੋਂ ਤਾਰ ਲਵੇਗਾ।ਰਹਾਉ।
(ਹੇ ਪਿਆਰੇ !) ਦਿਨ ਰਾਤ ਹਰੇਕ ਛਿਨ ਛਿਨ ਸੁਆਸ ਸੁਆਸ (ਤੂੰ ਪਰਮਾਤਮਾ ਨੂੰ) ਚੇਤੇ ਕਰ।
ਸਾਧ ਸੰਗਤ ਕਰ (ਅਤੇ ਸਭ ਗੁਣਾਂ ਦਾ) ਖ਼ਜ਼ਾਨਾ (ਹਰੀ) ਮਨ ਵਿੱਚ ਟਿਕਾ ਲੈ।੧।
(ਹੇ ਪਿਆਰੇ! ਤੂੰ ਪ੍ਰਭੂ ਦੇ) ਸੁੰਦਰ ਚਰਨਾਂ ਤੇ ਨਮਸਕਾਰ ਕਰ (ਮੱਥਾ ਟੇਕ), ਗੋਬਿੰਦ ਦੇ ਗੁਣਾਂ ਦਾ ਵੀਚਾਰ ਕਰ।
ਨਾਨਕ (ਗੁਰੂ ਜੀ ਆਦੇਸ਼ ਦਿੰਦੇ ਹਨ ਕਿ ਹੇ ਪਿਆਰੇ!) ਸੰਤ ਜਨਾ ਦੇ ਚਰਨਾਂ ਦੀ ਧੂੜ (ਪ੍ਰਾਪਤ ਕਰ, ਜੋ ਸਦਾ) ਆਤਮਿਕ ਖੁਸ਼ੀਆਂ, ਸੁੱਖ (ਪਰਦਾਨ ਕਰਦੀ) ਹੈ।੨।੧।੩੧।
ਰਾਗ ਧਨਾਸਰੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ।
(ਇਹ ਸਿਮਰਨ) ਇਸ ਵੱਡੇ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿਚ ਲੋਭ ਮੋਹ (ਦੀਆਂ ਲਹਿਰਾਂ ਉਠ ਰਹੀਆਂ) ਹਨ ਰਹਾਉ॥
ਹੇ ਭਾਈ! ਦਿਨ ਰਾਤ ਛਿਨ ਛਿਨ ਹਰੇਕ ਸਾਹ ਦੇ ਨਾਲ (ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੁ।
ਸਾਧ ਸੰਗਤਿ ਵਿਚ (ਬੈਠ ਕੇ) ਝਾਕਾ ਲਾਹ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਵਸਾਈ ਰੱਖ ॥੧॥
ਹੇ ਪਿਆਰੇ! ਪਰਮਾਤਮਾ ਦੇ ਕੋਮਲ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ। ਗੋਬਿੰਦ ਦੇ ਗੁਣ ਆਪਣੇ ਸੋਚ-ਮੰਡਲ ਵਿਚ ਵਸਾ।
ਹੇ ਨਾਨਕ! ਸੰਤ ਜਨਾਂ ਦੇ ਚਰਨਾਂ ਦੀ ਧੂੜ (ਆਪਣੇ ਮੱਥੇ ਉਤੇ ਲਾਇਆ ਕਰ, ਇਹ ਚਰਨ-ਧੂੜ) ਆਤਮਕ ਖ਼ੁਸ਼ੀਆਂ ਤੇ ਆਤਮਕ ਆਨੰਦ ਦੇਂਦੀ ਹੈ ॥੨॥੧॥੩੧॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
ਤੂੰ ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਹੇ ਮੇਰੇ ਪ੍ਰੀਤਮਾ!
ਉਹ ਤੈਨੂੰ ਲੜਾਈਆਂ, ਦੁੱਖਾਂ, ਲਾਲਚ, ਸੰਸਾਰੀ ਲਗਨ ਅਤੇ ਪਰਮ ਭਿਆਨਕ ਸੰਸਾਰ ਸਮੁੰਦਰ ਤੋਂ ਬਚਾ ਲਵੇਗਾ। ਠਹਿਰਾਉ।
ਤੂੰ ਆਪਣੇ ਹਰ ਸੁਆਸ, ਹਰ ਮੁਹਤ ਅਤੇ ਦਿਹੁੰ ਤੇ ਰਾਤ੍ਰੀ ਉਸ ਦਾ ਸਿਮਰਨ ਕਰ।
ਸਤਿ ਸੰਗਤ ਅੰਦਰ ਤੂੰ ਨਿਡਰ ਹੋ ਕੇ ਉਸ ਦਾ ਆਰਾਧਨ ਕਰ ਅਤੇ ਸੁਆਮੀ ਦੇ ਖਜਾਨੇ ਨੂੰ ਆਪਣੇ ਹਿਰਦੇ ਅੰਦਰ ਟਿਕਾ।
ਤੂੰ ਸ੍ਰਿਸ਼ਟੀ ਦੇ ਸੁਆਮੀ ਦੀਆਂ ਵਡਿਆਈਆਂ ਦਾ ਧਿਆਨ ਧਰ ਅਤੇ ਉਸ ਦੇ ਕੰਵਲ ਰੂਪੀ ਪੈਰਾਂ ਨੂੰ ਪ੍ਰਣਾਮ ਕਰ।
ਨਾਨਕ, ਸੰਤਾਂ ਦੇ ਪੈਰਾਂ ਦੀ ਧੂੜ, ਪ੍ਰਾਣੀ ਨੂੰ ਅਨੰਦ ਅਤੇ ਆਰਾਮ ਬਖਸ਼ਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.