ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥
ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥
ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥
ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥
ਧਨਾਸਰੀਮਹਲਾ੫॥
ਹਲਤਿਸੁਖੁਪਲਤਿਸੁਖੁਨਿਤਸੁਖੁਸਿਮਰਨੋਨਾਮੁਗੋਬਿੰਦਕਾਸਦਾਲੀਜੈ॥
ਮਿਟਹਿਕਮਾਣੇਪਾਪਚਿਰਾਣੇਸਾਧਸੰਗਤਿਮਿਲਿਮੁਆਜੀਜੈ॥੧॥ਰਹਾਉ॥
ਰਾਜਜੋਬਨਬਿਸਰੰਤਹਰਿਮਾਇਆਮਹਾਦੁਖੁਏਹੁਮਹਾਂਤਕਹੈ॥
ਆਸਪਿਆਸਰਮਣਹਰਿਕੀਰਤਨਏਹੁਪਦਾਰਥੁਭਾਗਵੰਤੁਲਹੈ॥੧॥
ਸਰਣਿਸਮਰਥਅਕਥਅਗੋਚਰਾਪਤਿਤਉਧਾਰਣਨਾਮੁਤੇਰਾ॥
ਅੰਤਰਜਾਮੀਨਾਨਕਕੇਸੁਆਮੀਸਰਬਤਪੂਰਨਠਾਕੁਰੁਮੇਰਾ॥੨॥੨॥੫੪॥
dhanāsarī mahalā 5 .
halat sukh palat sukh nit sukh simaranō nām gōbind kā sadā lījai .
mitah kamānē pāp chirānē sādhasangat mil muā jījai .1. rahāu .
rāj jōban bisarant har māiā mahā dukh ēh mahānht kahai .
ās piās raman har kīratan ēh padārath bhāgavant lahai .1.
saran samarath akath agōcharā patit udhāran nām tērā .
antarajāmī nānak kē suāmī sarabat pūran thākur mērā .2.2.54.
Dhanasri 5th Guru.
Peace in this world, peace in the next one and peace for aye is obtained through God's meditation. Ever utter thou the Name of the Lord.
Meeting the society of the saints, the sins committed in remote past are washed of and the new life is infused in the dead. Pause.
In power, youth and riches the Lord is forgotten, This is the supreme calamity, so say the pious persons.
The longing and thirst for uttering and singing God's praise, are the riches with which only the fortunate ones are blessed.
O Ineffable and Incomprehensible Lord, accomplished to give refuge, Thy Name is the purifier of the sinners.
The knower of hearts Lord of Nanak is fully pervading every where.
Dhanaasaree, Fifth Mehl:
Peace in this world, peace in the next world and peace forever, remembering Him in meditation. Chant forever the Name of the Lord of the Universe.
The sins of past lives are erased, by joining the Saadh Sangat, the Company of the Holy; new life is infused into the dead. ||1||Pause||
In power, youth and Maya, the Lord is forgotten; this is the greatest tragedy so say the spiritual sages.
Hope and desire to sing the Kirtan of the Lord's Praises this is the treasure of the most fortunate devotees. ||1||
O Lord of Sanctuary, allpowerful, imperceptible and unfathomable Your Name is the Purifier of sinners.
The Innerknower, the Lord and Master of Nanak is totally pervading and permeating everywhere; He is my Lord and Master. ||2||2||54||
ਧਨਾਸਰੀ ਮਹਲਾ ੫ ॥
(ਹੇ ਭਾਈ!) ਗੋਬਿੰਦ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ (ਕਿਉਂਕਿ ਨਾਮ) ਸਿਮਰਨ ਇਸ ਲੋਕ ਵਿੱਚ, ਪਰਲੋਕ ਵਿੱਚ ਸਦਾ ਸੁਖ (ਦੇਣ ਵਾਲਾ ਹੈ)।
ਸਾਧ ਸੰਗਤ ਵਿੱਚ (ਨਾਮ ਸਿਮਰਨ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿੱਟ ਜਾਂਦੇ ਹਨ (ਅਤੇ) ਮੋਇਆ ਹੋਇਆ (ਮਨੁੱਖ, ਆਤਮਿਕ ਜੀਵਨ ਦੀ ਪ੍ਰਾਪਤੀ ਹਿਤ) ਜੀ ਪੈਂਦਾ ਹੈ।੧।ਰਹਾਉ।
(ਹੇ ਭਾਈ!) ਮਹਾਤਮਾ (ਸੰਤ ਜਨ ਇਹ ਗਲ) ਆਖਦੇ ਹਨ ਕਿ ਰਾਜ ਅਤੇ ਜੁਆਨੀ ਹਰੀ ਨੂੰ ਭੁਲਾ ਦੇਂਦੇ ਹਨ, ਮਾਇਆ (ਦਾ ਮੋਹ ਵੀ) ਵੱਡਾ ਦੁਖ ਹੈ।
ਹਰੀ ਦਾ ਜਸ ਗਾਉਣ ਦੀ ਇਛਾ ਤੇ ਤਾਂਘ, ਇਹ (ਉਤਮ) ਪਦਾਰਥ (ਕੋਈ) ਭਾਗਸ਼ਾਲੀ (ਮਨੁੱਖ ਹੀ) ਪ੍ਰਾਪਤ ਕਰਦਾ ਹੈ।੧।
ਹੇ ਸ਼ਰਣ ਦੇਣ ਦੇ ਜੋਗ !, ਹੇ ਅਕੱਥ !, ਹੇ ਅਗੋਚਰ (ਪ੍ਰਭੂ !) ਤੇਰਾ ਨਾਮ ਪਾਪੀਆਂ ਨੂੰ ਤਾਰਣ ਵਾਲਾ ਹੈ।
ਹੇ ਅੰਤਰਜਾਮੀ ! ਹੇ ਨਾਨਕ ਦੇ ਸੁਆਮੀ ! (ਤੂੰ) ਮੇਰਾ ਮਾਲਕ ਸਭ ਜਗ੍ਹਾ ਪਰੀ ਪੂਰਨ ਹੈਂ।੨।੨।੫੪।
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ।
(ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
ਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ-ਇਹ ਗੱਲ ਮਹਾ ਪੁਰਖ ਦੱਸਦੇ ਹਨ।
ਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਸ ਅਤੇ ਤਾਂਘ-ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥
ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ।
ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! (ਤੂੰ) ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ ॥੨॥੨॥੫੪॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਇਸ ਲੋਕ ਵਿੱਚ ਸੁੱਖ, ਪ੍ਰਲੋਕ ਵਿੱਚ ਸੁੱਖ ਅਤੇ ਹਮੇਸ਼ਾਂ ਲਈ ਆਰਾਮ ਹਰੀ ਦੀ ਬੰਦਗੀ ਰਾਹੀਂ ਮਿਲਦਾ ਹੈ। ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ।
ਸਤਿ ਸੰਗਤ ਵਿੱਚ ਜੁੜਨ ਦੁਆਰਾ ਚਿਰੋਕਣੇ ਕੀਤੇਹੋਏ ਗੁਨਾਹ ਧੋਤੇ ਜਾਂਦੇ ਹਨ ਅਤੇ ਮੁਰਦਿਆਂ ਅੰਦਰ ਨਵਾਂ ਜੀਵਨ ਫੂਕਿਆ ਜਾਂਦਾ ਹੈ। ਠਹਿਰਾਉ।
ਤਾਕਤ, ਜੁਆਨੀ ਅਤੇ ਧਨ ਸੰਪਦਾ ਵਿੱਚ ਵਾਹਿਗੁਰੂ ਵਿਸਰ ਜਾਂਦਾ ਹੈ। ਇਹ ਇਕ ਵੱਡੀ ਮੁਸੀਬਤ ਹੈ। ਪਵਿੱਤਰ ਪੁਰਸ਼ ਇਸ ਤਰ੍ਹਾਂ ਆਖਦੇ ਹਨ।
ਵਾਹਿਗੁਰੂ ਦੀ ਕੀਰਤੀ ਉਚਾਰਨ ਤੇ ਗਾਉਣ ਦੀ ਚਾਹਿਨਾ ਅਤੇ ਤ੍ਰੇਹ ਇਸ ਦੌਲਤ ਦੀ ਦਾਤ ਕੇਵਲ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ।
ਹੇ ਪਨਾਹ ਦੇ ਯੋਗ, ਅਕਹਿ ਅਤੇ ਅਗਾਧ ਸੁਆਮੀ! ਤੈਂਡਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਨਾਨਕ ਦਾ ਸਾਹਿਬ ਦਿਲਾਂ ਦੀਆਂ ਜਾਨਣ ਵਾਲਾ ਹੈ। ਮੈਂਡਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.