ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥
ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥
ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥
ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥
ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥
ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥
ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥
ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥
ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥
ਧਨਾਸਰੀਮਃ੫ਘਰੁ੬ਅਸਟਪਦੀ
ੴਸਤਿਗੁਰਪ੍ਰਸਾਦਿ॥
ਜੋਜੋਜੂਨੀਆਇਓਤਿਹਤਿਹਉਰਝਾਇਓਮਾਣਸਜਨਮੁਸੰਜੋਗਿਪਾਇਆ॥
ਤਾਕੀਹੈਓਟਸਾਧਰਾਖਹੁਦੇਕਰਿਹਾਥਕਰਿਕਿਰਪਾਮੇਲਹੁਹਰਿਰਾਇਆ॥੧॥
ਅਨਿਕਜਨਮਭ੍ਰਮਿਥਿਤਿਨਹੀਪਾਈ॥
ਕਰਉਸੇਵਾਗੁਰਲਾਗਉਚਰਨਗੋਵਿੰਦਜੀਕਾਮਾਰਗੁਦੇਹੁਜੀਬਤਾਈ॥੧॥ਰਹਾਉ॥
ਅਨਿਕਉਪਾਵਕਰਉਮਾਇਆਕਉਬਚਿਤਿਧਰਉਮੇਰੀਮੇਰੀਕਰਤਸਦਹੀਵਿਹਾਵੈ॥
ਕੋਈਐਸੋਰੇਭੇਟੈਸੰਤੁਮੇਰੀਲਾਹੈਸਗਲਚਿੰਤਠਾਕੁਰਸਿਉਮੇਰਾਰੰਗੁਲਾਵੈ॥੨॥
ਪੜੇਰੇਸਗਲਬੇਦਨਹਚੂਕੈਮਨਭੇਦਇਕੁਖਿਨੁਨਧੀਰਹਿਮੇਰੇਘਰਕੇਪੰਚਾ॥
ਕੋਈਐਸੋਰੇਭਗਤੁਜੁਮਾਇਆਤੇਰਹਤੁਇਕੁਅੰਮ੍ਰਿਤਨਾਮੁਮੇਰੈਰਿਦੈਸਿੰਚਾ॥੩॥
ਜੇਤੇਰੇਤੀਰਥਨਾਏਅਹੰਬੁਧਿਮੈਲੁਲਾਏਘਰਕੋਠਾਕੁਰੁਇਕੁਤਿਲੁਨਮਾਨੈ॥
ਕਦਿਪਾਵਉਸਾਧਸੰਗੁਹਰਿਹਰਿਸਦਾਆਨੰਦੁਗਿਆਨਅੰਜਨਿਮੇਰਾਮਨੁਇਸਨਾਨੈ॥੪॥
dhanāsarī mah 5 ghar 6 asatapadī
ik ōunkār satigur prasād .
jō jō jūnī āiō tih tih urajhāiō mānas janam sanjōg pāiā .
tākī hai ōt sādh rākhah dē kar hāth kar kirapā mēlah har rāiā .1.
anik janam bhram thit nahī pāī .
karau sēvā gur lāgau charan gōvind jī kā mārag dēh jī batāī .1. rahāu .
anik upāv karau māiā kau bachit dharau mērī mērī karat sad hī vihāvai .
kōī aisō rē bhētai sant mērī lāhai sagal chint thākur siu mērā rang lāvai .2.
parē rē sagal bēd nah chūkai man bhēd ik khin n dhīrah mērē ghar kē panchā .
kōī aisō rē bhagat j māiā tē rahat ik anmrit nām mērai ridai sinchā .3.
jētē rē tīrath nāē ahanbudh mail lāē ghar kō thākur ik til n mānai .
kad pāvau sādhasang har har sadā ānand giān anjan mērā man isanānai .4.
Dhanasri 5th Guru. Ashtpadi.
There is but One God. By True Guru's grace is He obtained.
Through good fortune the human birth is obtained, but who-so-ever comes into life, that very one is entangled in the world.
I look to thine refuge, O the Saint Guru, save me by extending thy hand and mercifully unite me with God, the King.
I have wandered thorough various births, but have not found stability anywhere.
I serve my Guru, fall at his feet and say 'Pray, show me the way of my sire World-Lord'. Pause.
I make many efforts to acquire wealth, cherish it in my mind and pass my life ever crying 'This is mine, this is mine'.
Is there any such saint, who may meet, me, shake of all my anxiety and make me enshrine love for my Lord.
I have read all the Vedas, but my mind's separation from God is removed not and the five demons of my house are stilled not even for an instant.
Is there any such devotee, who is detached from the worldly attachments and who may irrigate my mind with the one Nectar-Name.
As many places of pilgrimage, the man bathes at, so much more the dirt of mental ego he gathers and the Lord of the mind is pleases not even a bit.
When shall I obtain the society of the saints, in which I shall ever enjoy the Lord God's bliss? My soul shall bathe therein and I shall attain the eye-slave of gnosis.
Dhanaasaree, Fifth Mehl, Sixth House, Ashtapadee:
One Universal Creator God. By The Grace Of The True Guru:
Whoever is born into the world, is entangled in it; human birth is obtained only by good destiny.
I look to Your support, O Holy Saint; give me Your hand, and protect me. By Your Grace, let me meet the Lord, my King. ||1||
I wandered through countless incarnations, but I did not find stability anywhere.
I serve the Guru, and I fall at His feet, praying, "O Dear Lord of the Universe, please, show me the way."||1||Pause||
I have tried so many things to acquire the wealth of Maya, and to cherish it in my mind; I have passed my life constantly crying out, "Mine, mine!"
Is there any such Saint, who would meet with me, take away my anxiety, and lead me to enshrine love for my Lord and Master. ||2||
I have read all the Vedas, and yet the sense of separation in my mind still has not been removed; the five thieves of my house are not quieted, even for an instant.
Is there any devotee, who is unattached to Maya, who may irrigate my mind with the Ambrosial Naam, the Name of the One Lord? ||3||
In spite of the many places of pilgrimage for people to bathe in, their minds are still stained by their stubborn ego; the Lord Master is not pleased by this at all.
When will I find the Saadh Sangat, the Company of the Holy? There, I shall be always in the ecstasy of the Lord, Har, Har, and my mind shall take its cleansing bath in the healing ointment of spiritual wisdom. ||4||
ਧਨਾਸਰੀ ਮਃ ੫ ਘਰੁ ੬ ਅਸਟਪਦੀ
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ !) ਜੋ ਜੋ (ਜੀਵ) ਜਿਸ ਕਿਸੇ ਜੂਨ ਵਿਚ ਆਇਆ ਓਹ ਉਥੇ ਉਥੇ ਹੀ (ਮਾਇਆ ਵਿਚ) ਭਟਕਦਾ ਰਿਹਾ (ਪਰ) ਮਨੁਖਾ ਜਨਮ (ਕਿਸੇ ਨੇ) ਭਾਗਾਂ ਨਾਲ ਹੀ ਪਾਇਆ ਹੈ।
ਹੇ ਸੰਤ ! (ਗੁਰੂ) ਮੈਂ ਤੇਰੀ ਓਟ ਤੱਕੀ ਹੈ, (ਤੁਸੀਂ ਮੈਨੂੰ ਆਪਣਾ) ਹੱਥ ਦੇ ਕੇ (ਜੂਨਾ ਵਿਚ) ਪੈਣ ਤੋਂ ਰਖ ਲਵੋ ਅਤੇ ਕਿਰਪਾ ਕਰਕੇ (ਮੈਨੂੰ) ਹਰੀ ਰਾਜਾ ਮਿਲਾ ਦਿਓ।੧।
ਗੁਰੂ ਜੀ ! ਮੈਂ) ਅਨੇਕ ਜੂਨਾ ਵਿਚ ਭਟਕ ਭਟਕ ਕੇ, ਸਥਿਰਤਾ ਨਹੀਂ ਪਾਈ।
ਹੇ ਗੁਰਦੇਵ ! ਮੈਂ ਤੁਹਾਡੀ ਚਰਨ ਲਗਦਾ ਹਾਂ (ਅਤੇ) ਸੇਵਾ ਕਰਦਾ ਹਾਂ, ਗੋਬਿੰਦ ਦੇ ਮਿਲਣ ਦਾ ਰਸਤਾ (ਮੈਨੂੰ) ਦਸ ਦਿਓ ਜੀ।੧।ਰਹਾਉ।
ਹੇ ਭਾਈ !) ਮੈਂ (ਮਾਇਆ ਰੂਪੀ) ਅਨੇਕਾਂ ਜਤਨ ਕਰਦਾ ਹਾਂ ਮਾਇਆ ਨੂੰ ਚੰਗੀ ਤਰ੍ਹਾਂ ਚਿਤ ਵਿਚ ਵਸਾਂਦਾ ਹਾਂ, ਹਮੇਸ਼ਾਂ ਮੇਰੀ ਮੇਰੀ ਕਰਦਿਆਂ (ਮੇਰੀ) ਉਮਰ ਗੁਜ਼ਰ ਰਹੀ ਹੈ।
(ਹੇ ਭਾਈ!) ਕੋਈ ਅਜੇਹਾ ਸੰਤ ਹੋਵੇ (ਜਿਹੜਾ) ਮੇਰੀ ਸਾਰੀ ਚੰਤਾ ਦੂਰ ਕਰ ਦੇਵੇ ਅਤੇ ਪਰਮਾਤਮਾ ਨਾਲ ਮੇਰਾ ਪ੍ਰੇਮ ਲਾ ਦੇਵੇ।੨।
(ਹੇ ਭਾਈ ! ਮੈਂ) ਸਾਰੇ ਵੇਦ ਪੜ੍ਹੇ (ਪਰ) ਮਨ ਦੇ ਪਾੜੇ (ਫਿਰ ਵੀ) ਦੂਰ ਨਹੀਂ ਹੋਏ ਮੇਰੇ ਘਰ ਵਿਚ ਰਹਿਣ ਵਾਲੇ ਪੰਜ (ਇੰਦ੍ਰੇ) ਇਕ ਛਿਨ ਭਰ ਭੀ ਧੀਰਜ ਨਹੀਂ ਫੜਦੇ (ਸ਼ਾਂਤ ਨਹੀਂ ਹੋਣ ਦਿੰਦੇ)।
ਹਾਂ, ਕੋਈ ਐਸਾ (ਪ੍ਰਭੂ ਦਾ) ਭਗਤ ਜੋ ਮਾਇਆ (ਮੋਹ) ਤੋਂ ਨਿਰਲੇਪ ਹੋਵੇ (ਉਹ) ਮੇਰੇ ਹਿਰਦੇ ਵਿਚ ਇਕ ਅੰਮ੍ਰਿਤ ਨਾਮ ਸਿੰਚ ਦੇਵੇ।੩।
ਹੇ ਭਾਈ ! ਜਿਤਨੇ ਤੀਰਥ ਨ੍ਹਾਤੇ (ਇਸ਼ਨਾਨ ਕੀਤੇ) ਹੰਕਾਰ ਦੀ ਮੈਲ ਹੀ ਲਗੀ, (ਅਜਿਹੇ ਕਰਮਾਂ ਨਾਲ) ਘਰ ਦਾ ਮਾਲਕ (ਪਰਮੇਸ਼ਰ) ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ।
(ਮੇਰਾ ਦਿਲ ਕਰਦਾ ਹੈ ਮੈਂ ਹੁਣ) ਕਦੋਂ! ਸਾਧ ਸੰਗ ਪਾਵਾਂ, ਉਸ ਨਾਲ ਸਦਾ ਅਨੰਦ (ਮਾਣਾਂ) ਗਿਆਨ ਦੇ ਸੁਰਮੇ ਨਾਲ ਮੇਰਾ ਮਨ ਇਸ਼ਨਾਨ ਕਰ ਲਵੇ (ਭਾਵ ਗਿਆਨ ਨਾਲ ਰੋਸ਼ਨ ਹੋ ਜਾਵੇ)।੪।
ਰਾਗ ਧਨਾਸਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ। ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ।
ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ। ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ। ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ॥੧॥
ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ।
ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ॥੧॥ ਰਹਾਉ ॥
ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ 'ਮੇਰੀ ਮਾਇਆ, ਮੇਰੀ ਮਾਇਆ' ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ।
(ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ॥੨॥
ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ।
ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ ॥੩॥
ਹੇ ਭਾਈ! ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ; ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦੇਂਦੇ ਹਨ, (ਇਹਨਾਂ ਤੀਰਥ-ਇਸ਼ਨਾਨਾਂ ਨਾਲ) ਪਰਮਾਤਮਾ ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ।
(ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਕਦੇ ਸਾਧ ਸੰਗਤਿ ਪ੍ਰਾਪਤ ਕਰ ਸਕਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਮਨ ਵਿਚ) ਸਦਾ ਆਤਮਕ ਆਨੰਦ ਬਣਿਆ ਰਹੇ, ਤੇ, ਮੇਰਾ ਮਨ ਗਿਆਨ ਦੇ ਸੁਰਮੇ ਨਾਲ (ਆਪਣੇ ਆਪ ਨੂੰ) ਪਵਿਤ੍ਰ ਕਰ ਲਏ ॥੪॥
ਧਨਾਸਰੀ ਪੰਜਵੀਂ ਪਾਤਿਸ਼ਾਹੀ ਅਸ਼ਟਪਦੀ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਚੰਗੇ ਭਾਗਾਂ ਰਾਹੀਂ ਮਨੁੱਖੀ ਜਨਮ ਪ੍ਰਾਪਤ ਹੁੰਦਾ ਹੈ, ਪ੍ਰੰਤੂ ਜਿਹੜਾ ਕੋਈ ਭੀ ਜਨਮ ਵਿੱਚ ਆਉਂਦਾ ਹੈ, ਉਹੋ ਓਹੋ ਹੀ ਸੰਸਾਰ ਵਿੱਚ ਫਸ ਜਾਂਦਾ ਹੈ।
ਮੈਂ ਤੇਰੀ ਪਨਾਹ ਤਕਾਈ ਹੈ, ਹੇ ਸੰਤ ਗੁਰਦੇਵ ਜੀ! ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰ ਅਤੇ ਮਿਹਰ ਧਾਰ ਕੇ ਮੈਨੂੰ, ਹੇ ਪਾਤਿਸ਼ਾਹ, ਪ੍ਰਮੇਸ਼ਰ ਨਾਲ ਮਿਲਾ ਦੇ।
ਮੈਂ ਅਨੇਕਾਂ ਜਨਮਾਂ ਅੰਦਰ ਭਟਕਿਆ ਹਾਂ, ਪਰ ਮੈਨੂੰ ਕਿਧਰੇ ਭੀ ਸਥਿਰਤਾ ਪ੍ਰਾਪਤ ਨਹੀਂ ਹੋਈ।
ਮੈਂ ਆਪਣੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਉਨ੍ਹਾਂ ਦੇ ਪੈਰੀ ਪੈਂਦਾ ਹਾਂ ਅਤੇ ਆਖਦਾ ਹਾਂ, 'ਮੈਨੂੰ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਰਸਤਾ ਦੱਸੋ।' ਠਹਿਰਾਉ।
ਮੈਂ ਧਨ-ਦੌਲਤ ਪ੍ਰਾਪਤ ਕਰ ਲਈ ਬਹੁਤੇ ਉਪਰਾਲੇ ਕਰਦਾ ਹਾਂ, ਆਪਣੇ ਮਨ ਇਸ ਨੂੰ ਪਿਆਰ ਕਰਦਾ ਹਾਂ ਅਤੇ ਹਮੇਸ਼ਾਂ 'ਇਹ ਮੇਰੀ ਹੈ, ਇਹ ਮੇਰੀ ਹੈ' ਕਹਿੰਦਿਆਂ ਮੇਰੀ ਉਮਰ ਬੀਤਦੀ ਹੈ।
ਕੀ ਕੋਈ ਐਹੋ ਜੇਹਾ ਸਾਧੂ ਹੈ ਜੋ ਮੈਨੂੰ ਆ ਕੇ ਮਿਲੇ ਮੇਰਾ ਸਾਰਾ ਫਿਕਰ ਦੂਰ ਕਰ ਦੇਵੇ ਅਤੇ ਮੇਰੇ ਪ੍ਰਭੂ ਨਾਲ ਮੇਰਾ ਪਿਆਰ ਪਾ ਦੇਵੇ।
ਮੈਂ ਸਾਰੇ ਵੇਦ ਵਾਚੇ ਹਨ, ਪ੍ਰੰਤੂ ਮੇਰੇ ਚਿੱਤ ਦੀ ਰੱਬ ਨਾਲੋਂ ਜੁਦਾਇਗੀ ਦੂਰ ਨਹੀਂ ਹੋਈ ਅਤੇ ਮੇਰੇ ਮਨ ਦੇ ਪੰਜੇ ਭੂਤਨੇ, ਇਕ ਛਿਨ ਭਰ ਲਈ ਭੀ ਚੁੱਪ (ਧੀਰਜ) ਨਹੀਂ ਕਰਦੇ।
ਕੀ ਕੋਈ ਐਹੋ ਜੇਹਾ ਪ੍ਰੇਮੀ ਹੈ, ਜੋ ਸੰਸਾਰੀ ਪਦਾਰਥਾਂ ਤੋਂ ਨਿਰਲੇਪ ਹੈ, ਅਤੇ ਜੋ ਇਕ ਅੰਮ੍ਰਿਤ ਸਰੂਪ-ਨਾਮ ਨੂੰ ਮੇਰੇ ਮਨ ਵਿੱਚ ਰਮਾ ਦੇਵੇ।
ਜਿੰਨੇ ਜ਼ਿਆਦਾ ਯਾਤ੍ਰਾ ਅਸਥਾਨਾਂ ਉਤੇ ਇਨਸਾਨ ਨ੍ਹਾਉਂਦੇ ਹੈ, ਉਨ੍ਹਾਂ ਹੀ ਆਤਮਕ ਹੰਕਾਰ ਦਾ ਗੰਦ ਉਸ ਨੂੰ ਚਿਮੜਦਾ ਹੈ ਅਤੇ ਮਨ ਦਾ ਮਾਲਕ ਇਕ ਭੋਰਾ ਭਰ ਭੀ ਖੁਸ਼ ਨਹੀਂ ਹੁੰਦਾ।
ਮੈਨੂੰ ਐਸੀ ਸਤਿ ਸੰਗਤ ਕਦੋ ਪ੍ਰਾਪਤ ਹੋਵੇਗੀ, ਜਿਸ ਵਿੱਚ ਮੈਂ ਹਮੇਸ਼ਾਂ ਹੀ ਸੁਆਮੀ ਵਾਹਿਗੁਰੂ ਦੀ ਖੁਸ਼ੀ ਨੂੰ ਮਾਣਾਂਗਾ, ਮੇਰੀ ਆਤਮਾ ਉਸ ਵਿੱਚ ਇਸ਼ਨਾਨ ਕਰੂਗੀ ਅਤੇ ਮੈਨੂੰ ਬ੍ਰਹਮ-ਬੋਧ ਦਾ ਸੁਰਮਾ ਪ੍ਰਾਪਤ ਹੋ ਜਾਵੇਗਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.