ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥
ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥
ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥
ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥
ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥
ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥
ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥
ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥
ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥
ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥
ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥
ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥
ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥
ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥
ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥
ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥
ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥
ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥
ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥
ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥
ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥
ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥
ਧਨਾਸਰੀਮਹਲਾ੫ਛੰਤ
ੴਸਤਿਗੁਰਪ੍ਰਸਾਦਿ॥
ਸਤਿਗੁਰਦੀਨਦਇਆਲਜਿਸੁਸੰਗਿਹਰਿਗਾਵੀਐਜੀਉ॥
ਅੰਮ੍ਰਿਤੁਹਰਿਕਾਨਾਮੁਸਾਧਸੰਗਿਰਾਵੀਐਜੀਉ॥
ਭਜੁਸੰਗਿਸਾਧੂਇਕੁਅਰਾਧੂਜਨਮਮਰਨਦੁਖਨਾਸਏ॥
ਧੁਰਿਕਰਮੁਲਿਖਿਆਸਾਚੁਸਿਖਿਆਕਟੀਜਮਕੀਫਾਸਏ॥
ਭੈਭਰਮਨਾਠੇਛੁਟੀਗਾਠੇਜਮਪੰਥਿਮੂਲਿਨਆਵੀਐ॥
ਬਿਨਵੰਤਿਨਾਨਕਧਾਰਿਕਿਰਪਾਸਦਾਹਰਿਗੁਣਗਾਵੀਐ॥੧॥
ਨਿਧਰਿਆਧਰਏਕੁਨਾਮੁਨਿਰੰਜਨੋਜੀਉ॥
ਤੂਦਾਤਾਦਾਤਾਰੁਸਰਬਦੁਖਭੰਜਨੋਜੀਉ॥
ਦੁਖਹਰਤਕਰਤਾਸੁਖਹਸੁਆਮੀਸਰਣਿਸਾਧੂਆਇਆ॥
ਸੰਸਾਰੁਸਾਗਰੁਮਹਾਬਿਖੜਾਪਲਏਕਮਾਹਿਤਰਾਇਆ॥
ਪੂਰਿਰਹਿਆਸਰਬਥਾਈਗੁਰਗਿਆਨੁਨੇਤ੍ਰੀਅੰਜਨੋ॥
ਬਿਨਵੰਤਿਨਾਨਕਸਦਾਸਿਮਰੀਸਰਬਦੁਖਭੈਭੰਜਨੋ॥੨॥
ਆਪਿਲੀਏਲੜਿਲਾਇਕਿਰਪਾਧਾਰੀਆਜੀਉ॥
ਮੋਹਿਨਿਰਗੁਣੁਨੀਚੁਅਨਾਥੁਪ੍ਰਭਅਗਮਅਪਾਰੀਆਜੀਉ॥
ਦਇਆਲਸਦਾਕ੍ਰਿਪਾਲਸੁਆਮੀਨੀਚਥਾਪਣਹਾਰਿਆ॥
ਜੀਅਜੰਤਸਭਿਵਸਿਤੇਰੈਸਗਲਤੇਰੀਸਾਰਿਆ॥
ਆਪਿਕਰਤਾਆਪਿਭੁਗਤਾਆਪਿਸਗਲਬੀਚਾਰੀਆ॥
ਬਿਨਵੰਤਨਾਨਕਗੁਣਗਾਇਜੀਵਾਹਰਿਜਪੁਜਪਉਬਨਵਾਰੀਆ॥੩॥
ਤੇਰਾਦਰਸੁਅਪਾਰੁਨਾਮੁਅਮੋਲਈਜੀਉ॥
ਨਿਤਿਜਪਹਿਤੇਰੇਦਾਸਪੁਰਖਅਤੋਲਈਜੀਉ॥
ਸੰਤਰਸਨਵੂਠਾਆਪਿਤੂਠਾਹਰਿਰਸਹਿਸੇਈਮਾਤਿਆ॥
ਗੁਰਚਰਨਲਾਗੇਮਹਾਭਾਗੇਸਦਾਅਨਦਿਨੁਜਾਗਿਆ॥
ਸਦਸਦਾਸਿੰਮ੍ਰਤਬ੍ਯਸੁਆਮੀਸਾਸਿਸਾਸਿਗੁਣਬੋਲਈ॥
ਬਿਨਵੰਤਿਨਾਨਕਧੂਰਿਸਾਧੂਨਾਮੁਪ੍ਰਭੂਅਮੋਲਈ॥੪॥੧॥
dhanāsarī mahalā 5 shant
ik ōunkār satigur prasād .
satigur dīn daiāl jis sang har gāvīai jīu .
anmrit har kā nām sādhasang rāvīai jīu .
bhaj sang sādhū ik arādhū janam maran dukh nāsaē .
dhur karam likhiā sāch sikhiā katī jam kī phāsaē .
bhai bharam nāthē shutī gāthē jam panth mūl n āvīai .
binavant nānak dhār kirapā sadā har gun gāvīai .1.
nidhariā dhar ēk nām niranjanō jīu .
tū dātā dātār sarab dukh bhanjanō jīu .
dukh harat karatā sukhah suāmī saran sādhū āiā .
sansār sāgar mahā bikharā pal ēk māh tarāiā .
pūr rahiā sarab thāī gur giān nētrī anjanō .
binavant nānak sadā simarī sarab dukh bhai bhanjanō .2.
āp līē lar lāi kirapā dhārīā jīu .
mōh niragun nīch anāth prabh agam apārīā jīu .
daiāl sadā kripāl suāmī nīch thāpanahāriā .
jī jant sabh vas tērai sagal tērī sāriā .
āp karatā āp bhugatā āp sagal bīchārīā .
binavant nānak gun gāi jīvā har jap japau banavārīā .3.
tērā daras apār nām amōlaī jīu .
nit japah tērē dās purakh atōlaī jīu .
sant rasan vūthā āp tūthā har rasah sēī mātiā .
gur charan lāgē mahā bhāgē sadā anadin jāgiā .
sad sadā sinmrataby suāmī sās sās gun bōlaī .
binavant nānak dhūr sādhū nām prabhū amōlaī .4.1.
Dhanasri 5th Guru Chhant.
There is but One God. By True Guru's is He obtained.
Merciful to the meek is my True Guru, in whose company God's praise is sung.
The Nectar Name of the Lord is uttered in the society of saints.
By remembering and contemplating on the One Lord in the saints society, the agony of birth and death is removed.
They, for whom good destiny is writ from the very beginning, learn the truth and their noose of death is loosed.
Their dread and doubt are dispelled, the mammo's knot it united and they never walk the way of death.
Prays Nanak, have mercy on me, O Lord, that I may ever sing Thy praise.
The one Immaculate Name is the support of the supportless.
O Beneficent Lord, Thou art ever the Giver and the Dispeller of all sorrow.
O Creator, the Destroyer of pain and the Lord of bliss, who-so-ever seeks the saints refuge,
him, Thou enablest to cross the most arduous world ocean in am instant.
When I applied the slave of Guru's gnosis to my eyes, I saw the Lord fully contained everywhere.
Supplicates Nanak, ever meditate I, on Him, who is the Destroyer of all pains and fears.
By showing His mercy, the Lord has attached me to His skirt.
I am meritless, low and destitute and the Lord is Inaccessible and Infinite.
Ever merciful and compassionate is my Lord, He is the Establisher of the low.
All the creatures are in Thy power, O Lord and Thou takest care of all.
The Lord Himself is the Creator, Himself the Enjoyer and Himself the Deliberator of everything.
Nanak prays that he may live by singing the praise of God and repeating the Name of the Lord of woods.
Peerless, is Thine sight and priceless is Thine Name, O my Lord.
Thine slaves, ever think of Thee, O my unweighable Master.
By Thine pleasure, Thou abidest on the saints tongue and they are intoxicated with Thy elixir, O Lord.
The supremely fortunate, repeat to the Guru's feet and, night and day, they ever remain wakeful.
Ever and ever, meditate thou on the Lord, who is worthy of meditation, and with thy every breath, utter thou His praise.
Supplicates Nanak, invaluable is the Lord's Name and he is the dust of the saints feet.
Dhanaasaree, Fifth Mehl, Chhant:
One Universal Creator God. By The Grace Of The True Guru:
The True Guru is merciful to the meek; in His Presence, the Lord's Praises are sung.
The Ambrosial Name of the Lord is chanted in the Saadh Sangat, the Company of the Holy.
Vibrating, and worshipping the One Lord in the Company of the Holy, the pains of birth and death are removed.
Those who have such karma preordained, study and learn the Truth; the noose of Death is removed from their necks.
Their fears and doubts are dispelled, the knot of death is untied, and they never have to walk on Death's path.
Prays Nanak, shower me with Your Mercy, Lord; let me sing Your Glorious Praises forever. ||1||
The Name of the One, Immaculate Lord is the Support of the unsupported.
You are the Giver, the Great Giver, the Dispeller of all sorrow.
O Destroyer of pain, Creator Lord, Master of peace and bliss, I have come seeking the Sanctuary of the Holy;
please, help me to cross over the terrifying and difficult worldocean in an instant.
I saw the Lord pervading and permeating everywhere, when the healing ointment of the Guru's wisdom was applied to my eyes.
Prays Nanak, remember Him forever in meditation, the Destroyer of all sorrow and fear. ||2||
He Himself has attached me to the hem of His robe; He has showered me with His Mercy.
I am worthless, lowly and helpless; God is unfathomable and infinite.
My Lord and Master is always merciful, kind and compassionate; He uplifts and establishes the lowly.
All beings and creatures are under Your power; You take care of all.
He Himself is the Creator, and He Himself is the Enjoyer; He Himself is the Contemplator of all.
Prays Nanak, singing Your Glorious Praises, I live, chanting the Chant of the Lord, the Lord of the worldforest. ||3||
The Blessed Vision of Your Darshan is incomparable; Your Name is utterly priceless.
O my Incomputable Lord, Your humble servants ever meditate on You.
You dwell on the tongues of the Saints, by Your own pleasure; they are intoxicated with Your sublime essence, O Lord.
Those who are attached to Your feet are very blessed; night and day, they remain always awake and aware.
Forever and ever, meditate in remembrance on the Lord and Master; with each and every breath, speak His Glorious Praises.
Prays Nanak, let me become the dust of the feet of the Saints. God's Name is invaluable. ||4||1||
ਧਨਾਸਰੀ ਮਹਲਾ ੫ ਛੰਤ
ੴ ਸਤਿਗੁਰ ਪ੍ਰਸਾਦਿ ॥
ਜਿਸ (ਗੁਰੂ ਦੀ) ਸੰਗਤ ਵਿਚ ਹਰੀ ਦੀ (ਸਿਫ਼ਤ ਸਲਾਹ) ਗਾਈ ਜਾਂਦੀ ਹੈ ਉਹ ਸਤਿਗੁਰੂ ਦੀਨਾਂ (ਨਿਮਾਣਿਆਂ ਉਤੇ) ਦਇਆ ਕਰਨ ਵਾਲਾ ਹੈ।
ਹਰੀ ਦਾ ਅੰਮ੍ਰਿਤ ਨਾਮ (ਉਸ ਗੁਰੂ ਦੀ) ਸਾਧ ਸੰਗਤ ਵਿਚ ਸਿਮਰਣਾ ਚਾਹੀਦਾ ਹੈ।
(ਹੇ ਭਾਈ !) ਸਾਧ (ਗੁਰੂ ਦੀ) ਸੰਗਤ ਵਿਚ ਇਕ (ਪ੍ਰਭੂ) ਨੂੰ ਸਿਮਰ, (ਇਸ ਨਾਲ) ਜਨਮ ਮਰਣ ਦਾ ਦੁਖ ਨਾਸ਼ ਹੋ ਜਾਂਦਾ ਹੈ।
(ਜਿਸ ਮਨੁਖ ਦੇ ਮਥੇ ਤੇ) ਧੁਰੋਂ ਲਿਖਿਆ ਸੀ (ਉਸ ਨੇ ਹੀ) ਇਕ ਸਚ (ਰੂਪ ਪ੍ਰਭੂ ਦਾ ਸਿਮਰਣ ਕਰਨਾ) ਸਿਖਿਆ ਹੈ, (ਜਿਸ ਨਾਲ ਉਸ ਦੀ) ਜਮ ਦੀ ਫਾਹੀ ਕੱਟੀ ਗਈ ਹੈ।
(ਸਿਮਰਨ ਨਾਲ ਉਸ ਦੇ ਸਾਰੇ) ਡਰ ਭਰਮ ਦੂਰ ਹੋ ਗਏ, (ਹਉਮੈ ਦੀ) ਗੰਢ ਖੁਲ ਗਈ (ਇਸ ਤਰ੍ਹਾਂ ਜਮ ਦੇ) ਰਸਤੇ ਉਤੇ ਬਿਲਕੁਲ ਹੀ ਨਹੀਂ ਆਉਂਦਾ।
ਨਾਨਕ (ਬੇਨਤੀ ਕਰਦਾ ਹੈ ਕਿ ਹੇ ਪ੍ਰਭੂ ! ਸਾਡੇ ਤੇ) ਕਿਰਪਾ ਕਰੋ, (ਅਸੀਂ) ਸਦਾ ਤੇਰੇ ਗੁਣ ਗਾਉਂਦੇ ਰਹੀਏ।੧।
ਹੇ ਪ੍ਰਭੂ ! ਤੇਰਾ) ਇਕ ਨਾਮ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਉਹ ਨਿਆਸਰਿਆਂ ਦਾ ਆਸਰਾ ਹੈ।
ਤੂੰ ਦਾਤਾ ਦਾਤਾਂ ਦੇਣ ਵਾਲਾ ਹੈਂ (ਅਤੇ ਸਾਰੇ ਦੁਖਾਂ ਦਾ) ਨਾਸ਼ ਕਰਨ ਵਾਲਾ ਹੈਂ।
ਹੇ ਦੁਖ ਦੂਰ ਕਰਨ ਵਾਲੇ ! ਹੇ ਸੁਖਾਂ ਦੇ ਮਾਲਕ ! ਜਿਹੜਾ ਮਨੁਖ ਸਾਧੂ ਗੁਰੂ ਦੀ ਸਰਣ ਵਿਚ ਆਇਆ ਹੈ,
ਸੰਸਾਰ ਸਮੁੰਦਰ ਜੋ ਤਰਨਾ ਬਹੁਤ ਔਖਾ ਹੈ (ਉਸ ਨੂੰ ਉਸ ਤੋਂ) ਛਿਨ ਵਿਚ ਗੁਰੂ ਨੇ ਪਾਰ ਕਰ ਦਿਤਾ।
ਜਿਸ ਦੀਆਂ ਅੱਖਾਂ ਵਿਚ ਗੁਰੂ ਦਾ ਗਿਆਨ ਰੂਪੀ ਸੁਰਮਾ ਪੈ ਜਾਂਦਾ ਹੈ ਉਸ ਨੂੰ ਸਭ ਥਾਵਾਂ ਤੇ ਪਰਮੇਸ਼ਰ ਵਿਆਪਕ ਹੋ ਰਿਹਾ ਦਿਸਦਾ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਹੇ ਸਾਰੇ ਦੁਖਾਂ ਦਾ ਨਾਸ਼ ਕਰਨ ਵਾਲੇ ! ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ।੨।
ਹੇ ਪ੍ਰਭੂ ਜੀ ! ਤੂੰ) ਆਪ ਹੀ ਕਿਰਪਾ ਕਰਕੇ (ਮੈਨੂੰ ਆਪਣੇ) ਲੜ ਨਾਲ ਲਾ ਲਿਆ ਹੈ।
ਹੇ ਪ੍ਰਭੂ ! ਮੈਂ ਗੁਣਹੀਣ, ਨੀਚ ਅਤੇ ਅਨਾਥ ਹਾਂ, ਤੂੰ ਅਪਹੁੰਚ ਤੇ ਬੇਅੰਤ ਹੈਂ।
ਹੇ ਦਇਆ ਦੇ ਘਰ ! ਹੇ ਸਦਾ ਕਿਰਪਾ ਕਰਨ ਵਾਲੇ ਸੁਆਮੀ ! ਤੂੰ ਨੀਵਿਆਂ ਨੂੰ ਉਚਾ ਬਣਾਉਣ ਵਾਲਾ ਹੈਂ।
ਸਾਰੇ ਜੀਵ ਤੇਰੇ ਵਸ ਵਿਚ ਹਨ, ਸਾਰੀ (ਸ੍ਰਿਸ਼ਟੀ) ਤੇਰੀ ਸੰਭਾਲ ਵਿਚ ਹੈਂ।
ਤੂੰ ਆਪ ਕਰਤਾ ਹੈ ਅਤੇ ਆਪ ਹੀ (ਸਭ ਘਟਾਂ ਵਿਚ) ਭੋਗਣ ਵਾਲਾ ਅਤੇ ਆਪ ਹੀ ਸਾਰੀਆਂ ਵਿਚਾਰਾਂ ਕਰਨ ਵਾਲਾ ਹੈਂ।
ਨਾਨਕ ਬੇਨਤੀ ਕਰਦਾ ਹੈ ਕਿ ਹੇ ਬਨਵਾਰੀ ! ਹੇ ਹਰੀ ! (ਮੇਰੇ ਤੇ ਕਿਰਪਾ ਕਰ ਕਿ ਮੈਂ ਤੇਰੇ) ਗੁਣ ਗਾ ਕੇ ਜੀਉਂਦਾ ਰਹਾਂ ਅਤੇ ਤੇਰਾ ਜਾਪ ਜਪਦਾ ਰਹਾਂ।੩।
(ਹੇ ਪ੍ਰਭੂ !) ਤੇਰਾ ਦਰਸ਼ਨ ਬੇਅੰਤ ਹੈ ਅਤੇ ਨਾਮ ਅਮੋਲਕ ਹੈ।
ਹੇ ਨਾ ਤੋਲੇ ਜਾ ਸਕਣ ਵਾਲੇ ਸਰਬ ਵਿਆਪੀ ਪਰਮਾਤਮਾ ਜੀ ! ਤੇਰੇ ਦਾਸ (ਤੇਰਾ ਨਾਮ) ਹਰ ਰੋਜ਼ ਜਪਦੇ ਹਨ।
(ਹੇ ਭਾਈ ! ਜਿਨਾਂ ਉਤੇ ਪ੍ਰਭੂ) ਆਪ ਤੁੱਠਾ ਹੈ (ਉਨਾਂ) ਸੰਤਾਂ ਦੀ ਰਸਨਾ ਉਤੇ (ਆਪ) ਵਸਿਆ ਹੈ (ਅਤੇ) ਓਹੀ ਹਰੀ ਦੇ (ਨਾਮ) ਰਸ ਵਿਚ ਮਸਤ ਹੋਏ ਹਨ।
(ਜਿਹੜੇ) ਗੁਰੂ ਦੀ ਚਰਨੀ ਲਗੇ ਹਨ, ਉਹ ਵਡੇ ਭਾਗਾਂ ਵਾਲੇ ਹਨ, (ਅਤੇ) ਦਿਨ ਰਾਤ ਸਦਾ ਹੀ ਜਾਗੇ ਹਨ।
(ਉਹ) ਸਿਮਰਨ ਜੋ ਸੁਆਮੀ ਦੇ ਗੁਣ ਹਰੇਕ ਸਾਸ ਨਾਲ ਗਾਂਦੇ ਹਨ।
(ਦਾਸ) ਨਾਨਕ ਬੇਨਤੀ ਕਰਦਾ ਹੈ ਕਿ ਸਾਧੂ ਗੁਰੂ ਦੀ ਚਰਨ ਧੂੜ ਅਤੇ ਪ੍ਰਭੂ ਦਾ ਨਾਮ (ਦੋਵੇਂ ਹੀ) ਅਮੋਲਕ ਹਨ।੪।੧।
ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
ਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ।
(ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ।
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀਂ ਜੀਵ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹੀਏ ॥੧॥
ਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।
ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ।
ਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ,
ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ।
ਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ।
ਨਾਨਕ ਬੇਨਤੀ ਕਰਦਾ ਹੈ-ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! (ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ ॥੨॥
ਜਿਨ੍ਹਾਂ ਉੱਤੇ ਤੂੰ ਮੇਹਰ (ਦੀ ਨਿਗਾਹ) ਕਰਦਾ ਹੈਂ, ਤੂੰ ਉਹਨਾਂ ਨੂੰ ਆਪਣੇ ਲੜ ਲਾ ਲੈਂਦਾ ਹੈਂ।
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਮੈਂ ਗੁਣ-ਹੀਨ ਨੀਚ ਅਤੇ ਅਨਾਥ (ਭੀ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਭੀ ਮੇਹਰ ਕਰ)।
ਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ!
ਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ।
ਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, (ਸਭ ਵਿਚ ਵਿਆਪਕ ਹੋ ਕੇ) ਤੂੰ ਆਪ (ਸਾਰੇ ਪਦਾਰਥ) ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ।
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੩॥
ਹੇ ਪ੍ਰਭੂ! ਤੂੰ ਬੇਅੰਤ ਹੈਂ। ਤੇਰਾ ਨਾਮ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲ ਸਕਦਾ।
ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ।
ਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ।
ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਹਰ ਵੇਲੇ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।
ਹੇ ਸਿਮਰਨ-ਜੋਗ ਮਾਲਕ! ਹੇ ਪ੍ਰਭੂ! ਜੇਹੜਾ (ਗੁਰੂ) ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ,
ਨਾਨਕ ਬੇਨਤੀ ਕਰਦਾ ਹੈ-ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ਜੇਹੜਾ ਤੇਰਾ ਅਮੋਲਕ ਨਾਮ (ਸਦਾ ਜਪਦਾ ਹੈ) ॥੪॥੧॥
ਧਨਾਸਰੀ ਪੰਜਵੀਂ ਪਾਤਿਸ਼ਾਹੀ ਛੰਤ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮਸਕੀਨਾਂ ਤੇ ਮਿਹਰਬਾਨ ਹਨ ਮੇਰੇ ਸੱਚੇ ਗੁਰੂ ਜੀ, ਜਿਨ੍ਹਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
ਪ੍ਰਭੂ ਦਾ ਸੁਧਾ ਸਰੂਪ ਨਾਮ ਸਤਿ ਸੰਗਤ ਅੰਦਰ ਉਚਾਰਨ ਕੀਤਾ ਜਾਂਦਾ ਹੈ।
ਸਤਿ ਸੰਗਤ ਅੰਦਰ ਇਕ ਪ੍ਰਭੂ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ, ਜੰਮਣ ਦੇ ਮਰਨ ਦੀ ਪੀੜ ਨਵਿਰਤ ਹੋ ਜਾਂਦੀ ਹੈ।
ਜਿਨ੍ਹਾਂ ਲਈ ਐਨ ਆਰੰਭ ਤੋਂ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੱਚ ਨੂੰ ਸਿੱਖਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਉਨ੍ਹਾਂ ਦਾ ਡਰ ਤੇ ਸੰਸਾ ਦੂਰ ਹੋ ਜਾਂਦੇ ਹਨ, ਮਾਇਆ ਦੀ ਗੰਢ ਖੁੱਲ੍ਹ ਜਾਂਦੀ ਹੈ ਅਤੇ ਉਹ ਮੌਤ ਦੇ ਰਾਹੇ ਕਦਾਚਿੱਤ ਨਹੀਂ ਪੈਦੇ।
ਗੁਰੂ ਜੀ ਬੇਨਤੀ ਕਰਦੇ ਹਨ, ਮੇਰੇ ਉਤੇ ਮਿਹਰ ਕਰ, ਹੇ ਸੁਆਮੀ! ਤਾਂ ਜੋ ਮੈਂ ਹਮੇਸ਼ਾਂ ਤੇਰਾ ਜੱਸ ਗਾਇਨ ਕਰਦਾ ਰਹਾਂ।
ਇਕ ਪਵਿੱਤਰ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।
ਹੇ ਉਦਾਰ-ਚਿੱਤ ਸੁਆਮੀ ਨੂੰ ਹਮੇਸ਼ਾਂ ਦੇਣ ਵਾਲਾ ਅਤੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ।
ਹੇ ਦੁੱਖ ਦੂਰ ਕਰਨਹਾਰ! ਤੇ ਪ੍ਰਸੰਨਤਾ ਦੇ ਸਾਈਂ ਸਿਰਜਣਹਾਰ! ਜਿਹੜਾ ਕੋਈ ਭੀ ਸੰਤਾਂ ਦੀ ਪਨਾਹ ਲੈਂਦਾ ਹੈ,
ਉਸ ਨੂੰ ਤੂੰ ਪਰਮ ਕਰਨ ਸੰਸਾਰ ਸਮੁੰਦਰ ਤੋਂ ਇਕ ਮੁਹਤ ਵਿੱਚ ਪਾਰ ਕਰ ਦਿੰਦਾ ਹੈ।
ਜਦ ਮੈਂ ਗੁਰਾਂ ਦੇ ਬ੍ਰਹਮ ਵੀਚਾਰ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ, ਤਾਂ ਮੈਂ ਸੁਆਮੀ ਨੂੰ ਹਰ ਥਾਂ ਪਰੀਪੂਰਨ ਤੱਕ ਲਿਆ।
ਗੁਰੂ ਜੀ ਬੇਨਤੀ ਕਰਦੇ ਹਨ, ਹਮੇਸ਼ਾਂ ਹੀ ਮੈਂ ਉਸ ਦਾ ਚਿੰਤਨ ਕਰਦਾ ਹਾਂ, ਜੋ ਪੀੜਾਂ ਤੇ ਡਰ ਨੂੰ ਨਾਸ ਕਰਨ ਵਾਲਾ ਹੈ।
ਆਪਣੀ ਰਹਿਮਤ ਕਰ ਕੇ, ਸੁਆਮੀ ਨੇ ਮੈਨੂੰ ਆਪਣੇ ਪੱਲੇ ਲਾ ਲਿਆ ਹੈ।
ਮੈਂ ਨੇਕੀ ਵਿਹੂਣ, ਨੀਵਾਂ ਤੇ ਨਿਖਸਮਾਂ ਹਾਂ ਅਤੇ ਸਾਹਿਬ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
ਹਮੇਸ਼ਾਂ ਹੀ ਮਿਹਰਬਾਨ ਤੇ ਮਇਆਵਾਨ ਹੈ ਮੇਰਾ ਮਾਲਕ। ਉਹ ਨੀਵਿਆਂ ਨੂੰ ਅਸਥਾਪਨ ਕਰਨ ਵਾਲਾ ਹੈ।
ਸਾਰੇ ਜੀਵ ਜੰਤੂ ਤੇਰੇ ਇਖਤਿਆਰ ਵਿੱਚ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ।
ਸੁਆਮੀ ਆਪੇ ਸਿਰਜਣਹਾਰ, ਆਪੇ ਅਨੰਦ ਮਾਨਣ ਵਾਲਾ, ਅਤੇ ਆਪੇ ਹੀ ਸਭ ਕੁਝ ਸੋਚਣ ਸਮਝਣ ਵਾਲਾ ਹੈ।
ਨਾਨਕ, ਬੇਨਤੀ ਕਰਦਾ ਹੈ ਕਿ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਅਤੇ ਜੰਗਲਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
ਲਾਸਾਨੀ ਹੈ ਤੇਰਾ ਦਰਸ਼ਨ ਅਤੇ ਅਣਮੁੱਲਾ ਹੈ ਤੈਂਡਾ ਨਾਮ, ਹੇ ਮੇਰੇ ਸੁਆਮੀ!
ਤੇਰੇ ਗੋਲੇ ਸਦਾ ਤੈਨੂੰ ਯਾਦ ਕਰਦੇ ਹਨ, ਹੇ ਮੇਰੇ ਅਜੋਖੇ ਮਾਲਕ!
ਆਪਣੀ ਪ੍ਰਸੰਨਤਾ ਦੁਆਰਾ ਤੂੰ ਸਾਧੂਆਂ ਦੀ ਜਿਹਭਾ ਉਤੇ ਵਸਦਾ ਹੈ ਅਤੇ ਉਹ ਤੇਰੇ ਅੰਮ੍ਰਿਤ ਨਾਲ ਖੀਵੇ ਹੋਏ ਹੋਏ ਹਨ, ਹੇ ਪ੍ਰਭੂ!
ਪਰਮ ਚੰਗੇ ਨਸੀਬਾਂ ਵਾਲੇ ਗੁਰਾਂ ਦੇ ਪੈਰੀਂ ਪੈਂਦੇ ਹਨ ਅਤੇ ਰਾਤ ਦਿਨ, ਉਹ ਹਮੇਸ਼ਾਂ ਸੁਚੇਤ ਰਹਿੰਦੇ ਹਨ।
ਹਮੇਸ਼ਾ, ਹਮੇਸ਼ਾਂ ਹੀ ਤੂੰ ਸਿਰਮਨ ਯੋਗ ਸਾਹਿਬ ਦਾ ਸਿਮਰਨ ਕਰ ਅਤੇ ਆਪਣੇ ਹਰ ਸੁਆਸ ਨਾਲ ਤੂੰ ਉਸ ਦੀਆਂ ਸਿਫਤਾਂ ਦਾ ਉਚਾਰਨ ਕਰ।
ਗੁਰੂ ਜੀ ਬੇਨਤੀ ਕਰਦੇ ਹਨ, ਕਿ ਅਮੋਲਕ ਹੈ ਸੁਆਮੀ ਦਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਹੈ ਉਹ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.