ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥
ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥
ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥
ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥
ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥
ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥
ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥
ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥
ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥
ਮਾਰਵਾੜਿਜੈਸੇਨੀਰੁਬਾਲਹਾਬੇਲਿਬਾਲਹਾਕਰਹਲਾ॥
ਜਿਉਕੁਰੰਕਨਿਸਿਨਾਦੁਬਾਲਹਾਤਿਉਮੇਰੈਮਨਿਰਾਮਈਆ॥੧॥
ਤੇਰਾਨਾਮੁਰੂੜੋਰੂਪੁਰੂੜੋਅਤਿਰੰਗਰੂੜੋਮੇਰੋਰਾਮਈਆ॥੧॥ਰਹਾਉ॥
ਜਿਉਧਰਣੀਕਉਇੰਦ੍ਰੁਬਾਲਹਾਕੁਸਮਬਾਸੁਜੈਸੇਭਵਰਲਾ॥
ਜਿਉਕੋਕਿਲਕਉਅੰਬੁਬਾਲਹਾਤਿਉਮੇਰੈਮਨਿਰਾਮਈਆ॥੨॥
ਚਕਵੀਕਉਜੈਸੇਸੂਰੁਬਾਲਹਾਮਾਨਸਰੋਵਰਹੰਸੁਲਾ॥
ਜਿਉਤਰੁਣੀਕਉਕੰਤੁਬਾਲਹਾਤਿਉਮੇਰੈਮਨਿਰਾਮਈਆ॥੩॥
ਬਾਰਿਕਕਉਜੈਸੇਖੀਰੁਬਾਲਹਾਚਾਤ੍ਰਿਕਮੁਖਜੈਸੇਜਲਧਰਾ॥
ਮਛੁਲੀਕਉਜੈਸੇਨੀਰੁਬਾਲਹਾਤਿਉਮੇਰੈਮਨਿਰਾਮਈਆ॥੪॥
ਸਾਧਿਕਸਿਧਸਗਲਮੁਨਿਚਾਹਹਿਬਿਰਲੇਕਾਹੂਡੀਠੁਲਾ॥
ਸਗਲਭਵਣਤੇਰੋਨਾਮੁਬਾਲਹਾਤਿਉਨਾਮੇਮਨਿਬੀਠੁਲਾ॥੫॥੩॥
māravār jaisē nīr bālahā bēl bālahā karahalā .
jiu kurank nis nād bālahā tiu mērai man rāmaīā .1.
tērā nām rūrō rūp rūrō at rang rūrō mērō rāmaīā .1. rahāu .
jiu dharanī kau indr bālahā kusam bās jaisē bhavaralā .
jiu kōkil kau anb bālahā tiu mērai man rāmaīā .2.
chakavī kau jaisē sūr bālahā mān sarōvar hansulā .
jiu tarunī kau kant bālahā tiu mērai man rāmaīā .3.
bārik kau jaisē khīr bālahā chātrik mukh jaisē jaladharā .
mashulī kau jaisē nīr bālahā tiu mērai man rāmaīā .4.
sādhik sidh sagal mun chāhah biralē kāhū dīthulā .
sagal bhavan tērō nām bālahā tiu nāmē man bīthulā .5.3.
As water is dear in sandy deserts and the creeper is dear to the camel,
and as the tune of hunter's bell's at night, is dear to the deer, so is the Pervading God to my soul.
Thy Name is beautiful, Thy form is beautiful and very beautiful is Thine love, O my Omnipresent Lord.
As rain is dear to the earth and as the fragrance of flowers is to the black-bee,
and as the mango is dear to the cuckoo, so is the Lord to my mind.
As the sum is dear to the sheldrake and the lake of Man-Sarowar to the Swan,
and as the husband is dear to the wife, so is God to my soul.
As milk is dear to the baby as the torrent of rain to the mouth of the sparrow hawk,
and as water is dear to the fish, so is the Lord to my soul.
All the penitents, adepts and silent sages seek God, but only a few behold His vision.
As Thy Name is dear to all the universe, so is the Omnipresent Lord to the Nama's soul.
As water is very precious in the desert, and the creeper weeds are dear to the camel,
and the tune of the hunter's bell at night is enticing to the deer, so is the Lord to my mind. ||1||
Your Name is so beautiful! Your form is so beautiful! Your Love is so very beautiful, O my Lord. ||1||Pause||
As rain is dear to the earth, and the flower's fragrance is dear to the bumble bee,
and the mango is dear to the cuckoo, so is the Lord to my mind. ||2||
As the sun is dear to the chakvi duck, and the lake of Man Sarovar is dear to the swan,
and the husband is dear to his wife, so is the Lord to my mind. ||3||
As milk is dear to the baby, and the raindrop is dear to the mouth of the rainbird,
and as water is dear to the fish, so is the Lord to my mind. ||4||
All the seekers, Siddhas and silent sages seek Him, but only a rare few behold Him.
Just as Your Name is dear to all the Universe, so is the Lord dear to Naam Dayv's mind. ||5||3||
ਹੇ ਭਾਈ !) ਮਾਰਵਾੜ (ਵਰਗੇ ਖੁਸ਼ਕ ਦੇਸ਼) ਵਿਚ ਜਿਸ ਤਰ੍ਹਾਂ ਪਾਣੀ ਪਿਆਰਾ ਲਗਦਾ ਹੈ (ਅਤੇ) ਊਠ ਨੂੰ (ਹਰੀਆਂ) ਵੇਲਾਂ ਬੂਟੇ (ਸਵਾਦੀ ਲਗਦੇ ਹਨ),
ਹਰਨ ਨੂੰ ਰਾਤ ਵੇਲੇ ਜਿਵੇਂ ਘੰਟੇ ਹੇੜੇ ਦੀ ਆਵਾਜ਼ ਪਿਆਰੀ ਲਗਦੀ ਹੈ, ਏਸ ਤਰ੍ਹਾਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲਗਦਾ ਹੈ।੧।
(ਹੇ ਸੋਹਣੇ ਰਾਮ !) ਤੇਰਾ ਨਾਮ ਸੋਹਣਾ ਹੈ, (ਤੇਰਾ) ਰੂਪ ਸੋਹਣਾ ਐ (ਅਤੇ) ਤੇਰਾ ਰੰਗ ਬਹੁਤ ਹੀ ਸੋਹਣਾ ਹੈ।੧।ਰਹਾਉ।
ਜਿਵੇਂ ਧਰਤੀ ਨੂੰ ਮੀਂਹ ਪਿਆਰਾ ਲਗਦਾ ਹੈ, ਜਿਵੇਂ ਭੌਰੇ ਨੂੰ ਫੁਲਾਂ ਦੀ ਸੁਗੰਧੀ ਪਿਆਰੀ ਲਗਦੀ ਹੈ,
ਜਿਵੇਂ ਕੋਇਲ ਨੂੰ ਅੰਬ ਪਿਆਰਾ ਲਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲਗਦਾ ਹੈ।੨।
ਜਿਸ ਤਰ੍ਹਾਂ ਚਕਵੀ ਨੂੰ ਸੂਰਜ ਪਿਆਰਾ ਲਗਦਾ ਹੈ, ਹੰਸ ਨੂੰ ਮਾਨ ਸਰੋਵਰ (ਪਿਆਰਾ ਲਗਦਾ ਹੈ),
ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਪਤੀ ਪਿਆਰਾ ਲਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲਗਦਾ ਹੈ।੩।
ਜਿਵੇਂ ਬੱਚੇ ਨੂੰ ਦੁਧ, ਪਪੀਹੇ ਦੇ ਮੂੰਹ ਨੂੰ ਮੀਂਹ ਦੀ ਧਾਰ
ਅਤੇ ਮੱਛੀ ਨੂੰ ਪਾਣੀ ਪਿਆਰਾ ਲਗਦਾ ਹੈ ਤਿਵੇਂ ਮੇਰੇ ਮਨ ਵਿਚ ਰਾਮ ਪਿਆਰਾ ਲਗਦਾ ਹੈ।੪।
ਸਾਧਨਾ ਕਰਨ ਵਾਲੇ (ਜੋਗੀ), ਪੁਗੇ ਹੋਏ ਕਰਾਮਾਤੀ ਜੋਗੀ, ਸਾਰੇ ਮੁਨੀ (ਸੋਹਣੇ ਰਾਮ ਦਾ) ਦਰਸ਼ਨ ਚਾਹੁੰਦੇ ਹਨ, ਪਰ ਕਿਸੀ ਵਿਰਲੇ ਨੇ ਹੀ (ਪਰਮੇਸ਼ਰ ਦਾ ਦਰਸ਼ਨ) ਡਿੱਠਾ।
(ਹੇ ਪ੍ਰਭੂ!) ਜਿਵੇਂ ਸਾਰੇ ਭਵਨਾ (ਵਿਚ) ਤੇਰਾ ਨਾਮ ਪਿਆਰਾ ਲਗਦਾ ਹੈ ਤਿਵੇਂ ਨਾਮ (ਦੇਵ ਦੇ) ਮਨ ਵਿਚ ਬੀਠੁਲ (ਸ਼ਬਦ ਪਿਆਰਾ) ਲਗਦਾ ਹੈ।੫।੩।
ਜਿਵੇਂ ਮਾਰਵਾੜ (ਦੇਸ) ਵਿਚ ਪਾਣੀ ਪਿਆਰਾ ਲੱਗਦਾ ਹੈ, ਜਿਵੇਂ ਊਠ ਨੂੰ ਵੇਲ ਪਿਆਰੀ ਲੱਗਦੀ ਹੈ,
ਜਿਵੇਂ ਹਰਨ ਨੂੰ ਰਾਤ ਵੇਲੇ (ਘੰਡੇਹੇੜੇ ਦੀ) ਅਵਾਜ਼ ਪਿਆਰੀ ਲੱਗਦੀ ਹੈ, ਜਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਲੱਗਦਾ ਹੈ ॥੧॥
ਹੇ ਮੇਰੇ ਸੋਹਣੇ ਰਾਮ! ਤੇਰਾ ਨਾਮ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ ਅਤੇ ਤੇਰਾ ਰੰਗ ਬਹੁਤ ਸੋਹਣਾ ਹੈ ॥੧॥ ਰਹਾਉ ॥
ਜਿਵੇਂ ਧਰਤੀ ਨੂੰ ਮੀਂਹ ਪਿਆਰਾ ਲੱਗਦਾ ਹੈ, ਜਿਵੇਂ ਭੌਰੇ ਨੂੰ ਫੁੱਲ ਦੀ ਸੁਗੰਧੀ ਪਿਆਰੀ ਲੱਗਦੀ ਹੈ,
ਜਿਵੇਂ ਕੋਇਲ ਨੂੰ ਅੰਬ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੨॥
ਜਿਵੇਂ ਚਕਵੀ ਨੂੰ ਸੂਰਜ ਪਿਆਰਾ ਲੱਗਦਾ ਹੈ; ਜਿਵੇਂ ਹੰਸ ਨੂੰ ਮਾਨਸਰੋਵਰ ਪਿਆਰਾ ਲੱਗਦਾ ਹੈ;
ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੩॥
ਜਿਵੇਂ ਬਾਲਕ ਨੂੰ ਦੁੱਧ ਪਿਆਰਾ ਲੱਗਦਾ ਹੈ, ਜਿਵੇਂ ਪਪੀਹੇ ਦੇ ਮੂੰਹ ਨੂੰ ਬੱਦਲ ਪਿਆਰਾ ਲੱਗਦਾ ਹੈ,
ਮੱਛੀ ਨੂੰ ਜਿਵੇਂ ਪਾਣੀ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੪॥
(ਜੋਗ) ਸਾਧਨਾ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ (ਸੋਹਣੇ ਰਾਮ ਦਾ ਦਰਸ਼ਨ ਕਰਨਾ) ਚਾਹੁੰਦੇ ਹਨ, ਪਰ ਕਿਸੇ ਵਿਰਲੇ ਨੂੰ ਦੀਦਾਰ ਹੁੰਦਾ ਹੈ;
(ਹੇ ਮੇਰੇ ਸੋਹਣੇ ਰਾਮ! ਜਿਵੇਂ) ਸਾਰੇ ਭਵਨਾਂ (ਦੇ ਜੀਵਾਂ) ਨੂੰ ਤੇਰਾ ਨਾਮ ਪਿਆਰਾ ਹੈ, ਤਿਵੇਂ ਹੀ ਮੈਂ ਨਾਮੇ ਦੇ ਮਨ ਵਿਚ ਭੀ ਤੂੰ ਬੀਠੁਲ ਪਿਆਰਾ ਹੈਂ ॥੫॥੩॥
ਜਿਸ ਤਰ੍ਹਾਂ ਮਾਰੂਥਲਾਂ ਵਿੱਚ ਪਾਣੀ ਪਿਆਰਾ ਹੁੰਦਾ ਹੈ ਅਤੇ ਊਠ ਨੂੰ ਵੱਲ (ਵੇਲ) ਪਿਆਰੀ ਹੁੰਦੀ ਹੈ,
ਅਤੇ ਜਿਸ ਤਰ੍ਹਾਂ ਸ਼ਿਕਾਰੀ ਦੇ ਘੰਡਾਂ-ਹੇੜੇ ਦੀ ਆਵਾਜ਼ ਰਾਤ ਨੂੰ ਹਰਨ ਨੂੰ ਪਿਆਰੀ ਲੱਗਦੀ ਹੈ, ਏਸੇ ਤਰ੍ਹਾਂ ਹੀ ਵਿਆਪਕ ਵਾਹਿਗੁਰੂ ਮੇਰੀ ਆਤਮਾਂ ਨੂੰ ਪਿਆਰਾ ਹੈ।
ਤੇਰਾ ਨਾਮ ਸੁੰਦਰ ਹੈ, ਤੇਰਾ ਸਰੂਪ ਸੁੰਦਰ ਹੈ, ਅਤੇ ਪਰਮ ਸੁੰਦਰ ਹੈ ਤੇਰਾ ਪ੍ਰੇਮ, ਹੇ ਮੇਰੇ ਸਰਵ-ਵਿਆਪਕ ਸੁਆਮੀ!
ਜਿਸ ਤਰ੍ਹਾਂ ਧਰਤੀ ਨੂੰ ਮੀਂਹ ਪਿਆਰਾ ਹੈ, ਅਤੇ ਭਉਰੇ ਨੂੰ ਫੁਲਾਂ ਦੀ ਸੁਗੰਧੀ,
ਅਤੇ ਜਿਸ ਤਰ੍ਹਾਂ ਕੋਇਲ ਨੂੰ ਅੰਬ ਪਿਆਰਾ, ਓਸੇ ਤਰ੍ਹਾਂ ਹੀ ਮੇਰੇ ਚਿੱਤ ਨੂੰ ਸੁਆਮੀ ਹੈ।
ਜਿਸ ਤਰ੍ਹਾਂ ਸੁਰਖਾਬਣੀ ਨੂੰ ਸੂਰਜ ਪਿਆਰਾ ਹੈ ਅਤੇ ਰਾਜ ਹੰਸ ਨੂੰ ਮਾਨ ਸਰੋਵਰ ਝੀਲ,
ਅਤੇ ਜਿਸ ਤਰ੍ਹਾਂ ਪਤਨੀ ਨੂੰ ਪਤੀ ਪਿਆਰਾ ਹੈ, ਏਸੇ ਤਰ੍ਹਾਂ ਹੀ ਹੈ, ਮੇਰੀ ਜਿੰਦੜੀ ਨੂੰ ਵਾਹਿਗੁਰੂ।
ਜਿਸ ਤਰ੍ਹਾਂ ਬਾਲ ਨੂੰ ਦੁੱਧ ਪਿਆਰਾ ਹੈ ਅਤੇ ਜਿਸ ਤਰ੍ਹਾਂ ਪਪੀਹੇ ਨੂੰ ਮੀਂਹ ਦੀ ਧਾਰ,
ਅਤੇ ਜਿਸ ਤਰ੍ਹਾਂ ਮੱਛੀ ਨੂੰ ਪਾਣੀ ਪਿਆਰਾ ਹੈ, ਏਸੇ ਤਰ੍ਹਾਂ ਹੀ ਮੇਰੀ ਜਿੰਦੜੀ ਨੂੰ ਪ੍ਰਭੂ ਹੈ।
ਸਾਰੇ ਤਪੱਸਵੀ, ਪੂਰਨ ਪੁਰਸ਼ ਅਤੇ ਮੋਨੀ ਰਿਸ਼ੀ, ਵਾਹਿਗੁਰੂ ਨੂੰ ਲੋੜਦੇ ਹਨ ਪ੍ਰੰਤੂ ਬਹੁਤ ਹੀ ਥੋੜੇ ਉਹਨਾਂ ਦਾ ਦਰਸ਼ਨ ਦੇਖਦੇ ਹਨ।
ਜਿਸ ਤਰ੍ਹਾਂ ਸਾਰੇ ਆਲਮ ਨੂੰ ਤੇਰਾ ਨਾਮ ਪਿਆਰਾ ਹੈ, ਓਸੇ ਤਰ੍ਹਾਂ ਹੀ ਸਰਬ ਵਿਆਪਕ ਸੁਆਮੀ, ਨਾਮੇ ਦੀ ਆਤਮਾ ਨੂੰ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.