ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥
ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥
ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥
ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥
ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥
ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥
ਜੈਤਸਰੀਮਹਲਾ੪ਘਰੁ੧ਚਉਪਦੇ
ੴਸਤਿਗੁਰਪ੍ਰਸਾਦਿ॥
ਮੇਰੈਹੀਅਰੈਰਤਨੁਨਾਮੁਹਰਿਬਸਿਆਗੁਰਿਹਾਥੁਧਰਿਓਮੇਰੈਮਾਥਾ॥
ਜਨਮਜਨਮਕੇਕਿਲਬਿਖਦੁਖਉਤਰੇਗੁਰਿਨਾਮੁਦੀਓਰਿਨੁਲਾਥਾ॥੧॥
ਮੇਰੇਮਨਭਜੁਰਾਮਨਾਮੁਸਭਿਅਰਥਾ॥
ਗੁਰਿਪੂਰੈਹਰਿਨਾਮੁਦ੍ਰਿੜਾਇਆਬਿਨੁਨਾਵੈਜੀਵਨੁਬਿਰਥਾ॥ਰਹਾਉ॥
ਬਿਨੁਗੁਰਮੂੜਭਏਹੈਮਨਮੁਖਤੇਮੋਹਮਾਇਆਨਿਤਫਾਥਾ॥
ਤਿਨਸਾਧੂਚਰਣਨਸੇਵੇਕਬਹੂਤਿਨਸਭੁਜਨਮੁਅਕਾਥਾ॥੨॥
ਜਿਨਸਾਧੂਚਰਣਸਾਧਪਗਸੇਵੇਤਿਨਸਫਲਿਓਜਨਮੁਸਨਾਥਾ॥
ਮੋਕਉਕੀਜੈਦਾਸੁਦਾਸਦਾਸਨਕੋਹਰਿਦਇਆਧਾਰਿਜਗੰਨਾਥਾ॥੩॥
ਹਮਅੰਧੁਲੇਗਿਆਨਹੀਨਅਗਿਆਨੀਕਿਉਚਾਲਹਮਾਰਗਿਪੰਥਾ॥
ਹਮਅੰਧੁਲੇਕਉਗੁਰਅੰਚਲੁਦੀਜੈਜਨਨਾਨਕਚਲਹਮਿਲੰਥਾ॥੪॥੧॥
jaitasarī mahalā 4 ghar 1 chaupadē
ik ōunkār satigur prasād .
mērai hīarai ratan nām har basiā gur hāth dhariō mērai māthā .
janam janam kē kilabikh dukh utarē gur nām dīō rin lāthā .1.
mērē man bhaj rām nām sabh arathā .
gur pūrai har nām drirāiā bin nāvai jīvan birathā . rahāu .
bin gur mūr bhaē hai manamukh tē mōh māiā nit phāthā .
tin sādhū charan n sēvē kabahū tin sabh janam akāthā .2.
jin sādhū charan sādh pag sēvē tin saphaliō janam sanāthā .
mō kau kījai dās dās dāsan kō har daiā dhār jagannāthā .3.
ham andhulē giānahīn agiānī kiu chālah mārag panthā .
ham andhulē kau gur anchal dījai jan nānak chalah milanthā .4.1.
Jaitsari 4th Guru. Chaupadas.
There is but One God. By True Guru's grace is He obtained.
In my mind is enshrined the jewel of God's Name, and the Guru has placed his hand on my brow.
My sins and suffering of many births are washed off. The Guru has blessed me with the Name and my debt is paid off.
O my soul, remember thou the Lord's Name and thine affairs shall all be resolved.
The Perfect Guru has implanted the God's Name, in me Vain is the life without the name. Pause.
Without the Guru, the apostates are stark ignorant and they are ever ensnared in the love of riches.
They serve not the saints feet ever and useless is their entire life.
They, who serve the saints, feet, yea saints feet, fruitful is their life and they belong to the Lord.
O Lord of world, show mercy unto me and make me the slave of the slave of Thine slaves.
I am blind, ignorant and without gnosis. How can I tread Thine path and way.
O Guru, let me, the blind one, hold thy skirt, so that slave Nanak may walk in harmony with thee.
Jaitsree, Fourth Mehl, First House, ChauPadas:
One Universal Creator God. By The Grace Of The True Guru:
The Jewel of the Lord's Name abides within my heart; the Guru has placed His hand on my forehead.
The sins and pains of countless incarnations have been cast out. The Guru has blessed me with the Naam, the Name of the Lord, and my debt has been paid off. ||1||
O my mind, vibrate the Lord's Name, and all your affairs shall be resolved.
The Perfect Guru has implanted the Lord's Name within me; without the Name, life is useless. ||Pause||
Without the Guru, the selfwilled manmukhs are foolish and ignorant; they are forever entangled in emotional attachment to Maya.
They never serve the feet of the Holy; their lives are totally useless. ||2||
Those who serve at the feet of the Holy, the feet of the Holy, their lives are made fruitful, and they belong to the Lord.
Make me the slave of the slave of the slaves of the Lord; bless me with Your Mercy, O Lord of the Universe. ||3||
I am blind, ignorant and totally without wisdom; how can I walk on the Path?
I am blind O Guru, please let me grasp the hem of Your robe, so that servant Nanak may walk in harmony with You. ||4||1||
ਜੈਤਸਰੀ ਮਹਲਾ ੪ ਘਰੁ ੧ ਚਉਪਦੇ
ੴ ਸਤਿਗੁਰ ਪ੍ਰਸਾਦਿ ॥
(ਹੇ ਭਾਈ !) ਗੁਰੂ ਨੇ ਜਦੋਂ ਮੇਰੇ ਮੱਥੇ ਉਤੇ (ਮਿਹਰ ਭਰਿਆ) ਹਥ ਰਖਿਆ (ਤਾਂ) ਮੇਰੇ ਹਿਰਦੇ ਵਿਚ ਹਰੀ ਦਾ ਰਤਨ ਵਸ ਗਿਆ।
ਗੁਰੂ ਨੇ (ਮੈਨੂੰ) ਨਾਮ ਦਿਤਾ (ਤਾਂ ਮੇਰੇ) ਜਨਮਾਂ ਜਨਮਾਂ ਦੇ ਪਾਪ ਤੇ ਦੁੱਖ ਦੂਰ ਹੋ ਗਏ (ਪੂਰਬਲੇ ਜਨਮਾਂ ਦਾ ਸਾਰਾ) ਕਰਜ਼ਾ ਲਹਿ ਗਿਆ।੧।
ਹੇ ਮੇਰੇ ਮਨ ! ਰਾਮ ਨਾਮ ਸਿਮਰ (ਜੋ) ਸਾਰੇ ਪਦਾਰਥ (ਦੇਣ ਵਾਲਾ ਹੈ)।
ਪੂਰੇ ਗੁਰੂ ਨੇ (ਮੈਨੂੰ) ਨਾਮ ਪੱਕਾ ਕਰਾਇਆ ਹੈ, ਨਾਮ (ਸਿਮਰਨ ਤੋਂ) ਬਿਨਾਂ (ਮਨੁੱਖਾਂ) ਜੀਵਨ ਵਿਅਰਥ (ਭਾਵ ਨਿਸਫਲ ਹੀ ਸਮਝੌ)।ਰਹਾਉ।
(ਹੇ ਮੇਰੇ ਮਨ !) ਮਨਮੁਖ (ਜੀਵ) ਗੁਰੂ ਦੀ (ਸਿਖਿਆ ਲਏ) ਬਿਨਾ ਮੂਰਖ ਬਣੇ ਹੋਏ ਹਨ, (ਕਿਉਂਕਿ) ਓਹ ਹਰ ਰੋਜ਼ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ।
ਉਨ੍ਹਾਂ (ਮਨਮੁਖਾਂ) ਨੇ ਕਦੇ ਵੀ ਸਾਧੂ (ਗੁਰੂ) ਦੇ ਚਰਨ ਨਹੀਂ ਸੇਵੇ (ਭਾਵ ਸਿਮਰਨ ਨਹੀਂ ਕੀਤਾ, ਇਸ ਲਈ) ਉਨ੍ਹਾਂ ਦਾ ਸਾਰਾ ਜਨਮ ਅਕਾਰਥ ਚਲਾ ਜਾਂਦਾ ਹੈ।੨।
(ਹੇ ਮੇਰੇ ਮਨ!) ਜਿਨ੍ਹਾਂ ਨੇ ਸਾਧੂ (ਗੁਰੂ) ਦੇ ਚਰਨ (ਪਰਸੇ ਹਨ) ਸਾਧੂ (ਗੁਰੂ) ਦੇ ਚਰਨ ਸੇਵੇ ਹਨ, ਉਨ੍ਹਾਂ ਦਾ ਜਨਮ ਸਫਲ ਹੋਇਆ ਹੈ (ਅਤੇ ਸਹੀ ਅਰਥਾਂ ਵਿਚ ਓਹ) ਮਾਲਕ ਵਾਲੇ ਹਨ।
ਹੇ ਜਗਤ ਦੇ ਮਾਲਕ ਹਰੀ! (ਮੇਰੇ ਉਤੇ) ਦਇਆ ਕਰਕੇ (ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ।੩।
(ਹੇ ਗੁਰਦੇਵ !) ਅਸੀਂ ਅੰਨ੍ਹੇ, (ਆਤਮ) ਗਿਆਨ ਤੋਂ ਸਖਣੇ, ਸੂਝ-ਬੂਝ ਤੋਂ ਖ਼ਾਲੀ ਹਾਂ, ਕਿਸ ਤਰਾਂ (ਤੇਰੇ ਦਸੇ) ਰਸਤੇ ਉਤੇ ਚਲੀਏ?।
ਦਾਸ ਨਾਨਕ (ਬੇਨਤੀ ਕਰਦਾ ਹੈ ਕਿ) ਹੇ ਗੁਰੂ ਜੀ! ਅੱਸਾਂ ਅੰਨ੍ਹਿਆਂ (ਭਾਵ ਅਗਿਆਨੀਆਂ) ਨੂੰ (ਆਪਣਾ ਉਪਦੇਸ਼ ਰੂਪੀ) ਪਲਾ ਫੜਾ ਦਿਓ (ਤਾਂ ਜੋ ਤੇਰੇ ਦਾਸਾਂ ਨਾਲ) ਮਿਲ ਕੇ (ਤੇਰੇ ਦਸੇ ਮਾਰਗ ਉਤੇ) ਚਲ ਸਕੀਏ।੪।੧।
ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ।
(ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥
ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)।
(ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ਰਹਾਉ॥
ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ।
ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ।
ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥
ਹੇ ਗੁਰੂ! ਅਸੀਂ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀਂ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ।
ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
ਜੈਤਸਰੀ ਚੌਥੀ ਪਾਤਿਸ਼ਾਹੀ ਚਉਪਦੇ।
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।
ਮੇਰੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀਰਾ ਟਿਕਿਆ ਹੋਇਆ ਹੈ ਅਤੇ ਗੁਰਾਂ ਨੇ ਮੇਰੇ ਮੱਥੇ ਉਤੇ ਆਪਦਾ ਹੱਥ ਟੇਕਿਆ ਹੈ।
ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁਖਡੇ ਦੂਰ ਹੋ ਗਏ ਹਨ। ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰਾ ਕਰਜਾ ਲੱਥ ਗਿਆ ਹੈ।
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ।
ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ। ਵਿਅਰਥ ਹੈ ਜਿੰਦਗੀ ਨਾਮ ਦੇ ਬਗੈਰ। ਠਹਿਰਾਉ।
ਗੁਰਾਂ ਦੇ ਬਾਝੋਂ ਪ੍ਰਤੀਕੂਲ ਮੂਰਖ ਹਨ ਅਤੇ ਉਹ ਧਨ-ਦੌਲਤ ਦੇ ਪਿਆਰ ਵਿੱਚ ਹਮੇਸ਼ਾਂ ਲਈ ਘੱਸ ਗਏ ਹਨ।
ਉਹ ਕਦੇ ਭੀ ਸੰਤਾਂ ਦੇ ਚਰਨਾਂ ਦੀ ਸੇਵਾ ਨਹੀਂ ਕਮਰਾਉਂਦੇ ਵਿਅਰਥ ਹੈ ਉਨ੍ਹਾਂ ਦਾ ਸਾਰਾ ਜੀਵਨ।
ਜੋ ਸੰਤਾਂ ਦੇ ਚਰਨਾਂ, ਸੰਤਾਂ ਦੇ ਪੇਰਾਂ ਦੀ ਟਹਿਲ ਕਮਾਉਂਦੇ ਹਨ; ਫਲਦਾਇਕ ਹੈ ਉਲ੍ਹਾਂ ਦਾ ਜੀਵਨ ਤੇ ਉਹ ਸੁਆਮੀ ਵਾਲੇ ਹਨ।
ਹੇ ਜਗਤ ਦੇ ਸੁਆਮੀ! ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਦੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਦੇ।
ਮੈਂ ਅੰਨ੍ਹਾ, ਬੇਸਮਝ ਅਤੇ ਬ੍ਰਹਿਮ ਵੀਚਾਰ ਤੋਂ ਸੰਖਣਾ ਹਾਂ। ਤੇਰੇ ਰਾਹੇ ਅਤੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?
ਹੇ ਗੁਰੂ! ਮੈਂ ਅੰਨ੍ਹੇ ਮਨੁੱਖ ਨੂੰ ਆਪਦਾ ਪੱਲਾ ਪਕੜਾ ਤਾਂ ਜੋ ਗੋਲਾ ਨਾਨਕ ਤੇਰੇ ਨਾਲ ਇਕ ਸੁਰ ਹੋ ਕੇ ਟੁਰੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.