ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓੁਮਾਹਾ ਰਾਮ ॥੧॥
ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓੁਮਾਹਾ ਰਾਮ ॥੨॥
ਸਭਿ ਤੀਰਥ ਵਰਤ ਜਗ ਪੁੰਨ ਤੋੁਲਾਹਾ ॥
ਜੈਤਸਰੀਮਹਲਾ੪॥
ਮਿਲਿਸਤਸੰਗਤਿਸੰਗਿਗੁਰਾਹਾ॥
ਪੂੰਜੀਨਾਮੁਗੁਰਮੁਖਿਵੇਸਾਹਾ॥
ਹਰਿਹਰਿਕ੍ਰਿਪਾਧਾਰਿਮਧੁਸੂਦਨਮਿਲਿਸਤਸੰਗਿਓੁਮਾਹਾਰਾਮ॥੧॥
ਹਰਿਗੁਣਬਾਣੀਸ੍ਰਵਣਿਸੁਣਾਹਾ॥
ਕਰਿਕਿਰਪਾਸਤਿਗੁਰੂਮਿਲਾਹਾ॥
ਗੁਣਗਾਵਹਗੁਣਬੋਲਹਬਾਣੀਹਰਿਗੁਣਜਪਿਓੁਮਾਹਾਰਾਮ॥੨॥
ਸਭਿਤੀਰਥਵਰਤਜਗਪੁੰਨਤੋੁਲਾਹਾ॥
ਹਰਿਹਰਿਨਾਮਨਪੁਜਹਿਪੁਜਾਹਾ॥
ਹਰਿਹਰਿਅਤੁਲੁਤੋਲੁਅਤਿਭਾਰੀਗੁਰਮਤਿਜਪਿਓੁਮਾਹਾਰਾਮ॥੩॥
ਸਭਿਕਰਮਧਰਮਹਰਿਨਾਮੁਜਪਾਹਾ॥
ਕਿਲਵਿਖਮੈਲੁਪਾਪਧੋਵਾਹਾ॥
ਦੀਨਦਇਆਲਹੋਹੁਜਨਊਪਰਿਦੇਹੁਨਾਨਕਨਾਮੁਓਮਾਹਾਰਾਮ॥੪॥੫॥੧੧॥
jaitasarī mahalā 4 .
mil satasangat sang gurāhā .
pūnjī nām guramukh vēsāhā .
har har kripā dhār madhusūdan mil satasang ōmāhā rām .1.
har gun bānī sravan sunāhā .
kar kirapā satigurū milāhā .
gun gāvah gun bōlah bānī har gun jap ōmāhā rām .2.
sabh tīrath varat jag punn tōlāhā .
har har nām n pujah pujāhā .
har har atul tōl at bhārī guramat jap ōmāhā rām .3.
sabh karam dharam har nām japāhā .
kilavikh mail pāp dhōvāhā .
dīn daiāl hōh jan ūpar dēh nānak nām ōmāhā rām .4.5.11.
Jaitsri 4th Guru.
Meeting the Guru, in the saints society, the pious person gathers the Name capital.
The Destroyer of Madh demon,
O Lord God, show me mercy, that I may have a keen desire to unite with the saints congregation.
O God, mercifully unite me with the True Guru and,
with my ears, make me hear the hymns in Thine praise.
I sing God's praise utter the hymns in His praise and the joy of repeating the Lord's excellence, wells up in me.
I have weighed all the merits of visiting the places of pilgrimage, observing fasts, performing sacred feasts and giving of alms.
But they equal not and measure not up to the Lord God's Name.
God's Name, is unweighable and very heavy is its weight, Under Guru's instruction the yearning to utter God's Name wells up in me.
All the virtuous deeds and righteousness are contained in the meditation of God's Name.
It washes off sins and filth of misdeeds.
O Lord, be merciful unto Thine humble slave Nanak and let him be so blessed that the joy of Thy Name wells up in him.
Jaitsree, Fourth Mehl:
Joining the Sat Sangat, the True Congregation, and associating with the Guru,
the Gurmukh gathers in the merchandise of the Naam.
O Lord, Har, Har, Destroyer of demons, have mercy upon me; bless me with a sincere yearning to join the Sat Sangat. ||1||
Let me hear with my ears the Banis, the Hymns, in praise of the Lord;
be merciful, and let me meet the True Guru.
I sing His Glorious Praises, I speak the Bani of His Word; chanting His Glorious Praises, a sincere yearning for the Lord wells up. ||2||
I have tried visiting all the sacred shrines of pilgrimage, fasting, ceremonial feasts and giving to charities.
They do not measure up to the Name of the Lord, Har, Har.
The Lord's Name is unweighable, utterly heavy in weight; through the Guru's Teachings, a sincere yearning to chant the Name has welled up in me. ||3||
All good karma and righteous living are found in meditation on the Lord's Name.
It washes away the stains of sins and mistakes.
Be merciful to meek, humble Nanak; bless him with sincere love and yearning for the Lord. ||4||5||11||
ਜੈਤਸਰੀ ਮਹਲਾ ੪ ॥
(ਹੇ ਭਾਈ !) ਸਤਿ ਸੰਗਤ ਵਿਚ ਗੁਰੂ ਨਾਲ ਮਿਲ ਕੇ (ਰਹਿਣਾ ਚਾਹੀਦਾ ਹੈ)।
ਨਾਮ ਰੂਪੀ ਪੂੰਜੀ ਗੁਰੂ ਰਾਹੀਂ ਖ਼ਰੀਦੀਏ। ਹੇ ਰਾਖਸ਼ ਦੇ ਮਾਰਨ ਵਾਲੇ ਹਰੀ !
(ਐਸੀ) ਕਿਰਪਾ ਕਰ ਕਿ ਸਤਸੰਗ ਨਾਲ ਮਿਲ ਕੇ (ਸਾਡੇ ਅੰਦਰ ਤੇਰਾ ਨਾਮ ਜਪਣ ਦਾ) ਉਤਸ਼ਾਹ (ਬਣਿਆ ਰਹੇ)।੧।
ਤੇਰੇ ਗੁਣਾਂ ਵਾਲੀ ਬਾਣੀ (ਅਸੀਂ) ਕੰਨਾ ਦੁਆਰਾ ਸੁਣਦੇ ਹਰੀਏ।
ਹੇ ਹਰੀ ! ਕਿਰਪਾ ਕਰਕੇ (ਸਾਨੂੰ) ਸਤਿਗੁਰੂ ਮਿਲਾ (ਤਾਂ ਜੋ)
(ਅਸੀਂ) ਤੇਰੀ ਬਾਣੀ ਰਾਹੀਂ (ਤੇਰੇ) ਗੁਣ ਗਾਵੀਏ, ਗੁਣ ਬੋਲੀਏ, (ਤੇਰੇ) ਗੁਣ ਜਪ ਕੇ (ਤੈਨੂੰ ਚੇਤੇ ਕਰੀਏ ਤਾਂ ਜੋ ਸਾਡੇ ਅੰਦਰ ਨਾਮ ਭਗਤੀ ਦਾ) ਉਤਸ਼ਾਹ (ਪੈਦਾ ਹੋਇਆ ਰਹੇ)।੨।
ਹੇ ਭਾਈ ! ਜੇ) ਸਾਰੇ ਤੀਰਥ (ਇਸ਼ਨਾਨ) ਵਰਤ, ਯੱਗ ਅਤੇ ਪੁੰਨ (ਇਕੱਠੇ ਕਰਕੇ) ਤੋਲੀਏ
(ਤਾਂ ਵੀ ਉਹ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨੂੰ ਨਹੀਂ ਪੁਜ ਸਕਦੇ।
ਨਾ ਤੋਲਿਆ ਜਾਣ ਵਾਲਾ (ਹਰੀ ਦਾ ਨਾਮ ਜੋ) ਬਹੁਤ ਭਾਰਾ ਹੈ, ਗੁਰਮਤ ਰਾਹੀਂ ਜਪ ਕੇ ਉਤਸ਼ਾਹ (ਪੈਦਾ ਹੋਇਆ ਰਹੇ)।੩।
(ਹੇ ਭਾਈ !) ਹਰੀ ਦਾ ਨਾਮ ਜਪਣ ਵਿਚ ਸਾਰੇ ਕਰਮ ਧਰਮ (ਆਦਿ) ਆ ਜਾਂਦੇ ਹਨ
ਅਤੇ ਸਾਰਿਆਂ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ।
ਨਾਨਕ (ਗੁਰੂ ਜੀ ਬੇਨਤੀ ਕਰਦੇ ਹਨ ਕਿ) ਹੇ ਹਰੀ ! ਨਿਮਾਣੇ ਦਾਸ ਉਤੇ ਦਇਆਲੂ ਹੋਵੋ, ਨਾਮ ਨੂੰ (ਜਪਣ ਦਾ) ਉਤਸ਼ਾਹ ਦੇਣ ਦੀ (ਕਿਰਪਾ ਕਰੋ)।੪।੫।੧੧।
(ਹੇ ਪ੍ਰਭੂ! ਆਪਣੀ ਮਿਹਰ ਕਰ ਕਿ ਅਸੀਂ) ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੀ ਸੰਗਤਿ ਵਿਚ ਮਿਲ ਕੇ,
ਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ
ਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! (ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤਿ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ ॥੧॥
ਹੇ ਹਰੀ! ਤੇਰੇ ਗੁਣਾਂ ਵਾਲੀ ਬਾਣੀ ਅਸੀਂ ਕੰਨ ਨਾਲ ਸੁਣੀਏ,
ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ,
ਗੁਰੂ ਦੀ ਬਾਣੀ ਦੀ ਰਾਹੀਂ ਅਸੀਂ ਤੇਰੇ ਗੁਣ ਗਾਵੀਏ, ਤੇਰੇ ਗੁਣ ਉਚਾਰੀਏ। ਤੇਰੇ ਗੁਣ ਯਾਦ ਕਰ ਕਰ ਕੇ (ਸਾਡੇ ਅੰਦਰ ਤੇਰੀ ਭਗਤੀ ਦਾ) ਚਾਉ ਪੈਦਾ ਹੋਵੇ ॥੨॥
ਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ), ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ,
ਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ।
ਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ। ਗੁਰੂ ਦੀ ਮਤਿ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ ॥੩॥
ਹੇ ਹਰੀ! ਤੇਰਾ ਨਾਮ ਹੀ ਸਾਰੇ (ਮਿੱਥੇ ਹੋਏ) ਧਾਰਮਿਕ ਕੰਮ ਹੈ,
(ਤੇਰੇ ਨਾਮ ਦੀ ਬਰਕਤਿ ਨਾਲ) ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ
ਹੇ ਨਾਨਕ! (ਆਖ-) ਹੇ ਹਰੀ! ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋ, ਦਾਸਾਂ ਨੂੰ ਆਪਣਾ ਨਾਮ ਬਖ਼ਸ਼, (ਨਾਮ ਜਪਣ ਦਾ) ਉਤਸ਼ਾਹ ਦੇਹ, ਅਸੀਂ ਤੇਰਾ ਨਾਮ ਜਪੀਏ ॥੪॥੫॥੧੧॥
ਜੈਤਸਰੀ ਚੌਥੀ ਪਾਤਿਸ਼ਾਹੀ।
ਸਾਧ ਸੰਗਤ ਅੰਦਰ ਗੁਰਾਂ ਨੂੰ ਮਿਲ ਕੇ ਪਵਿੱਤਰ ਪੁਰਸ਼ ਨਾਮ ਦੇ ਰਾਸ ਨੂੰ ਖਰੀਦਦਾ ਹੈ।
ਹੇ ਮੱਧ ਰਾਖਸ਼ ਨੂੰ ਨਾਸ ਕਰਨ ਵਾਲੇ,
ਵਾਹਿਗੁਰੂ ਸੁਆਮੀ! ਮੇਰੇ ਉਤੇ ਰਹਿਮ ਕਰ, ਤਾਂ ਜੋ ਸਾਧ ਸੰਗਤ ਅੰਦਰ ਜੁੜਨ ਦੀ ਮੈਨੂੰ ਤੀਬਰ ਇਛਿਆ ਹੋਵੇ।
ਹੇ ਹਰੀ! ਮਿਹਰ ਧਾਰ ਕੇ ਮੈਨੂੰ ਸੱਚੇ ਗੁਰਾਂ ਨਾਲ ਜੋੜ ਦੇ,
ਅਤੇ ਮੇਰੇ ਕੰਨਾਂ ਨਾਲ ਮੈਨੂੰ ਆਪਣੇ ਜੱਸ ਦੇ ਸ਼ਬਦ ਸ੍ਰਵਣ ਕਰਾ।
ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਉਸ ਦੀ ਕੀਰਤੀ ਦੇ ਸ਼ਬਦ ਉਚਾਰਦਾ ਹਾਂ ਅਤੇ ਸੁਆਮੀ ਦੀਆਂ ਖੂਬੀਆਂ ਵਰਣਨ ਕਰਨ ਦੀ ਪ੍ਰਸੰਨਤਾ ਮੇਰੇ ਅੰਦਰ ਪ੍ਰਬਲਤਾ ਹੋ ਜਾਂਦੀ ਹੈ।
ਮੈਂ ਧਰਮ ਅਸਥਾਨਾਂ ਤੇ ਜਾਣ, ਵਰਤ ਰੱਖਣ, ਪਵਿੱਤ੍ਰ ਲੰਗਰ ਲਾਉਣ ਅਤੇ ਪੁੰਨ ਦਾਨ ਦੇਣ ਦੇ ਸਾਰਿਆਂ ਫਲਾਂ ਨੂੰ ਜੋਖ ਲਿਆ ਹੈ।
ਪਰ ਉਹ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਅਪੜਦੇ, ਅਤੇ ਪੁਜਦੇ ਹਨ।
ਵਾਹਿਗੁਰੂ ਦਾ ਨਾਮ ਅਜੋਖ ਹੇ ਅਤੇ ਬਹੁਤਾ ਵਜਨਦਾਰ ਹੈ ਇਸ ਦਾ ਭਾਰ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਸਾਡੇ ਅੰਦਰ ਉਤਪੰਨ ਹੁੰਦਾ ਹੈ।
ਸਾਰੇ ਨੇਕ ਅਮਲ ਤੇ ਸਚਾਈ ਵਾਹਿਗੁਰੂ ਦੇ ਨਾਮ ਦਾ ਸਿਮਰਨ ਵਿੱਚ ਆ ਜਾਂਦੇ ਹਨ।
ਇਹ ਸਿਮਰਨ ਗੁਨਾਹਾਂ ਅਤੇ ਕੁਕਰਮਾਂ ਦੀ ਗੰਦਗੀ ਨੂੰ ਧੋ ਸੁੱਟਦਾ ਹੈ।
ਹੇ ਪ੍ਰਭੂ! ਆਪਣੇ ਅਜਜ਼ ਗੋਲੇ ਨਾਨਕ ਉਤੇ ਦਇਆਵਾਨ ਹੋ ਅਤੇ ਉਸ ਨੂੰ ਆਪਣੇ ਨਾਮ ਦੀ ਖੁਸ਼ੀ ਪ੍ਰਦਾਨ ਕਰ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.