ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
ਏਕਾਮਾਈਜੁਗਤਿਵਿਆਈਤਿਨਿਚੇਲੇਪਰਵਾਣੁ॥
ਇਕੁਸੰਸਾਰੀਇਕੁਭੰਡਾਰੀਇਕੁਲਾਏਦੀਬਾਣੁ॥
ਜਿਵਤਿਸੁਭਾਵੈਤਿਵੈਚਲਾਵੈਜਿਵਹੋਵੈਫੁਰਮਾਣੁ॥
ਓਹੁਵੇਖੈਓਨਾਨਦਰਿਨਆਵੈਬਹੁਤਾਏਹੁਵਿਡਾਣੁ॥
ਆਦੇਸੁਤਿਸੈਆਦੇਸੁ॥
ਆਦਿਅਨੀਲੁਅਨਾਦਿਅਨਾਹਤਿਜੁਗੁਜੁਗੁਏਕੋਵੇਸੁ॥੩੦॥
ēkā māī jugat viāī tin chēlē paravān .
ik sansārī ik bhandārī ik lāē dībān .
jiv tis bhāvai tivai chalāvai jiv hōvai phuramān .
ōh vēkhai ōnā nadar n āvai bahutā ēh vidān .
ādēs tisai ādēs .
ād anīl anād anāhat jug jug ēkō vēs .30.
The unique Mother (Master) formulating a plan of propagation installed three approved disciples.
One the world's creator (Brahma), one steward who gives sustenance (Vishnu) and one who has the disposition of destroying (Shiva).
As it pleases Him and as is His order, He makes them walk.
He beholds them but they see Him not. This is the greatest wonder.
Obeisance my obeisance is unto the Lord.
He is primal, pure, sans beginning, indestructible and of the same one vesture all the ages through.
The One Divine Mother conceived and gave birth to the three deities.
One, the Creator of the World; One, the Sustainer; and One, the Destroyer.
He makes things happen according to the Pleasure of His Will. Such is His Celestial Order.
He watches over all, but none see Him. How wonderful this is!
I bow to Him, I humbly bow.
The Primal One, the Pure Light, without beginning, without end. Throughout all the ages, He is One and the Same. ||30||
(ਇਹ ਪੌਰਾਣਿਕ ਵਿਚਾਰ ਪ੍ਰਚਲਤ ਹੈ ਕਿ ਪਹਿਲਾਂ) ਇਕ ਮਾਈ (ਮਾਇਆ) ਜੁਗਤੀ ਨਾਲ ਪ੍ਰਸੂਤ ਹੋਈ, ਉਸ (ਮਾਇਆ) ਦੇ (ਤਿੰਨ) ਚੇਲੇ (ਸੰਸਾਰ ਵਿਚ) ਪ੍ਰਮਾਣੀਕ ਹੋਏ।
(ਇਨ੍ਹਾਂ ਚੇਲਿਆਂ ਵਿਚੋਂ) ਇਕ ਸੰਸਾਰੀ (ਬ੍ਰਹਮਾ), ਇਕ ਭੰਡਾਰੀ (ਵਿਸਨੂੰ) ਅਤੇ ਇਕ ਦਰਬਾਰੀ (ਦਰਬਾਰ ਲਾਉਣ ਵਾਲਾ ਸ਼ਿਵ ਜੀ) ਹੈ।
(ਪਰ ਅਸਲੀਅਤ ਇਹ ਹੈ ਕਿ) ਜਿਸ ਤਰ੍ਹਾਂ ਉਸ ਅਕਾਲ ਪੁਰਖ ਨੂੰ ਚੰਗਾ ਲਗਦਾ ਹੈ (ਉਹ) ਉਸੇ ਤਰ੍ਹਾਂ (ਇਨ੍ਹਾਂ ਨੂੰ) ਚਲਾਉਂਦਾ ਹੈ (ਭਾਵ ਇਹ ਦੇਵਤੇ ਉਸੇ ਤਰ੍ਹਾਂ ਕੰਮ ਕਰਦੇ ਹਨ) ਜਿਸ ਤਰ੍ਹਾਂ (ਅਕਾਲ ਪੁਰਖ ਜੀ ਦਾ) ਫ਼ੁਰਮਾਨ ਹੁੰਦਾ ਹੈ।
ਸਭ ਤੋਂ ਵਧੇਰੇ ਹੈਰਾਨੀ ਵਾਲੀ ਗਲ ਇਹ ਹੈ ਕਿ ਉਹ (ਅਕਾਲ ਪੁਰਖ, ਇਨ੍ਹਾਂ ਤਿੰਨਾਂ ਦੇ ਕੰਮ ਹਰ ਵੇਲੇ) ਵੇਖਦਾ ਹੈ (ਪਰ ਉਹ ਆਪ) ਉਨ੍ਹਾਂ (ਤਿੰਨਾਂ ਨੂੰ) ਨਜ਼ਰ ਨਹੀਂ ਆਉਂਦਾ।
(ਇਸ ਲਈ) ਉਸ (ਗੁਰੂ ਗੋਰਖ ‘ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ’) ਨੂੰ ਸਾਡੀ ਨਮਸਕਾਰ ਹੈ।
(ਉਹ ਸਭ ਦਾ) ਮੂਲ ਹੈ, ਰੂਪ ਰੰਗ ਤੋਂ ਰਹਿਤ ਹੈ, ਆਦਿ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ ਅਤੇ ਜੁੱਗਾਂ ਜੁੱਗਾਂ ਤੋਂ ਇਕੋ ਵੇਸ ਵਾਲਾ ਹੈ (ਭਾਵ ਸਤਿ ਹੋਣ ਕਰਕੇ ਸਦਾ ਸਥਿਰ ਹੈ)।੩੦।
(ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ।
ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।
(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)।
ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) ॥੩੦॥
ਅਦੁੱਤੀ ਮਾਲਕ (ਜਾਂ ਮਾਤਾ) ਨੇ ਉਤਪਤੀ ਦੀ ਵਿਉਂਤ ਰਚ ਕੇ ਤਿੰਨ ਮੰਨੇ ਮੁਰੀਦ ਅਸਥਾਪਨ ਕੀਤੇ।
ਇਕ (ਬ੍ਰਹਮਾ) ਸੰਸਾਰ ਰਚਨਵਾਲਾ, ਇਕ (ਵਿਸ਼ਨੂ ਜਾਂ ਮੋਦੀ) ਰੋਜ਼ੀ ਦੇਣ ਵਾਲਾ, ਤੇ ਇਕ (ਸ਼ਿਵ) ਨੂੰ ਲਯ ਕਰਨ ਦੀ ਵਾਦੀ ਹੈ।
ਜਿਸ ਤਰ੍ਹਾਂ ਉਸ ਦਾ ਹੁਕਮ ਹੈ, ਅਤੇ ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਤੇ ਉਹ ਉਸੇ ਤਰ੍ਹਾਂ ਉਨ੍ਹਾਂ ਨੂੰ ਟੋਰਦਾ ਹੈ।
ਉਹ ਉਨ੍ਹਾਂ ਨੂੰ ਤੱਕਦਾ ਹੈ ਪ੍ਰਤੂੰ ਉਹ ਉਸ ਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਹੈ।
ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
ਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰਿ ਉਸੇ ਇਕੋ ਲਿਬਾਸ ਵਾਲਾ ਹੈ।
ਆਦੇਸੁ (ades)
We will view stanzas 28-31 as a single continuum because they address a common theme: ethics, morality, devotion, and elitism vs. popular consciousness - in other words, the foundations of a...
Read More →We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.