ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
ਧਰਮਖੰਡਕਾਏਹੋਧਰਮੁ॥
ਗਿਆਨਖੰਡਕਾਆਖਹੁਕਰਮੁ॥
ਕੇਤੇਪਵਣਪਾਣੀਵੈਸੰਤਰਕੇਤੇਕਾਨਮਹੇਸ॥
ਕੇਤੇਬਰਮੇਘਾੜਤਿਘੜੀਅਹਿਰੂਪਰੰਗਕੇਵੇਸ॥
ਕੇਤੀਆਕਰਮਭੂਮੀਮੇਰਕੇਤੇਕੇਤੇਧੂਉਪਦੇਸ॥
ਕੇਤੇਇੰਦਚੰਦਸੂਰਕੇਤੇਕੇਤੇਮੰਡਲਦੇਸ॥
ਕੇਤੇਸਿਧਬੁਧਨਾਥਕੇਤੇਕੇਤੇਦੇਵੀਵੇਸ॥
ਕੇਤੇਦੇਵਦਾਨਵਮੁਨਿਕੇਤੇਕੇਤੇਰਤਨਸਮੁੰਦ॥
ਕੇਤੀਆਖਾਣੀਕੇਤੀਆਬਾਣੀਕੇਤੇਪਾਤਨਰਿੰਦ॥
ਕੇਤੀਆਸੁਰਤੀਸੇਵਕਕੇਤੇਨਾਨਕਅੰਤੁਨਅੰਤੁ॥੩੫॥
dharam khand kā ēhō dharam .
giān khand kā ākhah karam .
kētē pavan pānī vaisantar kētē kān mahēs .
kētē baramē ghārat gharīah rūp rang kē vēs .
kētīā karam bhūmī mēr kētē kētē dhū upadēs .
kētē ind chand sūr kētē kētē mandal dēs .
kētē sidh budh nāth kētē kētē dēvī vēs .
kētē dēv dānav mun kētē kētē ratan samund .
kētīā khānī kētīā bānī kētē pāt narind .
kētīā suratī sēvak kētē nānak ant n ant .35.
This aforesaid is the moral duty of the realm of righteousness.
Now I describe the doings of the realm of knowledge.
Good many are winds, waters, fires and good many Krishanas and Shivas.
There are many Barhmas, who are fashioning forms, and many beauties, colours and raiments.
Numberless are the earths and the mountains for doing virtuous deeds and numberless over numberless Dhrus, the instruction receivers.
Numberless are Indras, the moons the suns, numberless universes and numberless countries.
Innumerable there are proficients, Gautamas, great yogis and innumerable over innumerable the forms of goddesses.
How many deities, demons and silent sages and how many over many oceans and jewels.
How many the mines of production, languages and many the dynasties of kings (or masters of men).
Countless are the men of Divine knowledge and countless the servants of God. O Nanak! there is no limit to His bounds.
This is righteous living in the realm of Dharma.
And now we speak of the realm of spiritual wisdom.
So many winds, waters and fires; so many Krishnas and Shivas.
So many Brahmas, fashioning forms of great beauty, adorned and dressed in many colors.
So many worlds and lands for working out karma. So very many lessons to be learned!
So many Indras, so many moons and suns, so many worlds and lands.
So many Siddhas and Buddhas, so many Yogic masters. So many goddesses of various kinds.
So many demigods and demons, so many silent sages. So many oceans of jewels.
So many ways of life, so many languages. So many dynasties of rulers.
So many intuitive people, so many selfless servants. O Nanak, His limit has no limit! ||35||
ਧਰਮ ਖੰਡਾਂ ਦਾ ਇਹ ਧਰਮ ਹੈ (ਜੋ ਪਿਛੇ ਵਰਨਣ ਹੋ ਚੁਕਿਆ ਹੈ)।
(ਹੁਣ ਮੈਂ) ਗਿਆਨ ਖੰਡ (ਦੇ ਵਰਤਾਰੇ) ਦਾ ਵਰਨਣ ਕਰਦਾ ਹਾਂ।
(ਇਸ ਖੰਡ ਵਿਚ) ਕਈ (ਪ੍ਰਕਾਰ ਦੀ) ਹਵਾ, ਕਈ (ਪ੍ਰਕਾਰ ਦਾ) ਪਾਣੀ, ਕਈ (ਪ੍ਰਕਾਰ ਦੀ) ਅਗਨੀ, ਕਿਤਨੇ ਹੀ ਕ੍ਰਿਸ਼ਨ ਤੇ ਸ਼ਿਵ ਹੀ ਹਨ
(ਇਥੇ ਕਿਤਨੇ ਹੀ ਬ੍ਰਹਮੇ ਰਬੀ) ਘਾੜਤ ਵਿਚ ਘੜੇ ਜਾਂਦੇ ਹਨ (ਜਿਨ੍ਹਾਂ ਦੇ) ਕਈ (ਪ੍ਰਕਾਰ ਦੇ) ਰੂਪ ਰੰਗ, ਅਤੇ ਵੇਸ ਹਨ।
(ਇਥੇ) ਕਿਤਨੀਆਂ ਹੀ ਕਰਮ ਕਮਾਉਣ ਵਾਲੀਆਂ ਧਰਤੀਆਂ, ਕਿਤਨੇ ਹੀ (ਸੁਮੇਰ) ਪਰਬਤ, ਕਿਤਨੇ ਹੀ ਧ੍ਰੁ (ਭਗਤ ਅਤੇ ਉਨ੍ਹਾਂ ਦੇ) ਉਪਦੇਸ਼ (ਕਰਨ ਵਾਲੇ ਹਨ)।
(ਇਥੇ) ਕਿਤਨੇ ਹੀ ਇੰਦਰ (ਦੇਵਤੇ) ਚੰਦਰਮੇ, ਕਿਤਨੇ ਹੀ ਸੂਰਜ, ਕਿਤਨੇ ਹੀ (ਤਾਰੀਆਂ ਦੇ) ਮੰਡਲ (ਅਤੇ ਹੋਰ ਅਨਗਿਣਤ) ਦੇਸ਼ ਹਨ।
(ਇਥੇ) ਕਿਤਨੇ ਹੀ ਸਿਧ, ਬੁਧਵਾਨ (ਲੋਕ), ਕਿਤਨੇ ਹੀ ਜੋਗੀ, ਕਿਤਨੇ ਹੀ ਦੇਵੀਆਂ ਦੇ (ਵੱਖ ਵੱਖ) ਸਰੂਪ ਹਨ।
ਕਿਤਨੇ ਹੀ ਦੇਵਤੇ ਅਤੇ ਦੈਂਤ ਹਨ, ਕਿਤਨੇ ਹੀ ਰਿਸ਼ੀ-ਮੁਨੀ ਹਨ, ਕਿਤਨੇ ਹੀ (ਵੱਖ ਵੱਖ ਪ੍ਰਕਾਰ ਦੇ) ਰਤਨ ਅਤੇ ਸਮੂੰਦਰ ਹਨ।
ਕਈ (ਕਿਸਮਾਂ ਦੀਆਂ) ਖਾਣੀਆਂ, ਕਈ (ਪ੍ਰਕਾਰ ਦੀਆਂ) ਬਾਣੀਆਂ ਹਨ, ਕਿਤਨੇ ਹੀ ਰਾਜੇ ਤੇ ਪਾਤਿਸ਼ਾਹ ਹਨ।
ਕਿਤਨੀਆਂ ਸੁਰਤ ਵਾਲੀਆਂ ਰੂਹਾਂ ਕਿਤਨੇ ਹੀ ਸੇਵਕ ਹਨ। ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਖੰਡ ਵਿਚ ਕਿਸੇ ਚੀਜ਼ ਦਾ) ਬਿਲਕੁਲ ਅੰਤ ਹੀ ਨਹੀਂ ਹੈ।੩੫।
ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ)।
ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿਚ ਹੈ)।
(ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ।
ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।
(ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂਅ ਭਗਤ ਤੇ ਉਹਨਾਂ ਦੇ ਉਪਦੇਸ਼ ਹਨ।
ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ।
ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।
(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ।
(ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ,
ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ ॥੩੫॥
ਇਹ ੳਪਰੋਕਤ ਦਸਿਆ ਇਖਲਾਕੀ ਫਰਜ਼ ਸਚਾਈ ਦੇ ਮੰਡਲ ਦਾ ਹੈ।
ਹੁਣ ਮੈਂ ਗਿਆਤ ਦੇ ਮੰਡਲ ਦੇ ਅਮਲ ਬਿਆਨ ਕਰਦਾ ਹਾਂ।
ਘਨੇਰੇ ਹਨ ਹਵਾਵਾਂ, ਜਲ, ਅਗਾਂ ਅਤੇ ਘਨੇਰੇ ਕ੍ਰਿਸ਼ਨ ਤੇ ਸ਼ਿਵਜੀ।
ਬਹੁਤੇ ਹਨ ਬਰ੍ਹਮੇ, ਜੋ ਸ਼ਕਲਾਂ ਸਾਜ ਰਹੇ ਹਨ ਅਤੇ ਘਨੇਰੀਆਂ ਸੁੰਦ੍ਰਤਾਈਆਂ, ਰੰਗਤਾ ਤੇ ਲਿਬਾਸ।
ਅਣਗਿਣਤ ਹਨ ਧਰਤੀਆਂ ਤੇ ਪਹਾੜ ਨੇਕ ਅਮਲ ਕਮਾਉਣ ਦੇ ਵਾਸਤੇ ਅਤੇ ਅਣਗਿਣਤ ੳਤੇ ਅਣਗਿਣਤ ਸਿੱਖਿਆ ਲੈਣ ਵਾਲੇ ਧਰੂ।
ਅਣਗਿਣਤ ਹਨ ਇੰਦ੍ਰ, ਚੰਦਰਮੇਂ ਅਤੇ ਸੂਰਜ, ਅਣਗਿਣਤ ਆਲਮ ਅਤੇ ਅਣਗਿਣਤ ਮੁਲਕ।
ਬੇਗਿਣਤ ਹਨ ਗੁਣੀ-ਜਨ, ਗੌਤਮ, ਵੱਡੇ ਯੋਗੀ ਅਤੇ ਬੇਗਿਣਤ ਉਤੇ ਬੇਗਿਣਤ ਭਵਾਨੀਆਂ ਦੇ ਸਰੂਪ।
ਕਿੰਨੇ ਕੁ ਦੇਵਤੇ, ਰਾਖਸ਼ ਤੇ ਚੁੱਪ ਕੀਤੇ ਰਿਸ਼ੀ ਅਤੇ ਕਿੰਨਿਆਂ ਉਤੇ ਕਿੰਨੇ ਹੀ ਸਮੁੰਦਰ ਅਤੇ ਜਵਾਹਿਰਾਤ।
ਕਿੰਨੀਆਂ ਹੀ ਉਤਪਤੀ ਦੀਆਂ ਕਾਨਾਂ, ਕਿੰਨੀਆਂ ਹੀ ਬੋਲੀਆਂ ਅਤੇ ਕਿੰਨੇ ਕੁ ਰਾਜਿਆਂ ਜਾਂ ਮਨੁੱਖਾਂ ਦਿਆਂ ਮਾਲਕਾਂ ਦੇ ਖਾਨਦਾਨ।
ਬੇਸ਼ੁਮਾਰ ਹਨ ਗਿਆਨਵਾਨ ਅਤੇ ਬੇਸ਼ੁਮਾਰ ਵਾਹਿਗੁਰੂ ਦੇ ਟਹਿਲੂਏ। ਹੇ ਨਾਨਕ! ਉਸ ਦੇ ਹੱਦ ਬੰਨੇ ਦਾ ਕੋਈ ਓੜਕ ਨਹੀਂ।
ਖੰਡ, Khand (Pauri 34-37)
The Spiritual Ascent - Metaphors of Psychological Change THE DIALOGUE - TO DATE We have seen in our ongoing discussion that Guru Nanak rejected external piety, renunciation of the world and esot...
Read More →We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.