ਜੈਤਸਰੀ ਮਃ ੫ ॥
ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥
ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥
ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥
ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥
ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥੨॥੩॥
ਜੈਤਸਰੀਮਃ੫॥
ਧੀਰਉਸੁਨਿਧੀਰਉਪ੍ਰਭਕਉ॥੧॥ਰਹਾਉ॥
ਜੀਅਪ੍ਰਾਨਮਨੁਤਨੁਸਭੁਅਰਪਉਨੀਰਉਪੇਖਿਪ੍ਰਭਕਉਨੀਰਉ॥੧॥
ਬੇਸੁਮਾਰਬੇਅੰਤੁਬਡਦਾਤਾਮਨਹਿਗਹੀਰਉਪੇਖਿਪ੍ਰਭਕਉ॥੨॥
ਜੋਚਾਹਉਸੋਈਸੋਈਪਾਵਉਆਸਾਮਨਸਾਪੂਰਉਜਪਿਪ੍ਰਭਕਉ॥੩॥
ਗੁਰਪ੍ਰਸਾਦਿਨਾਨਕਮਨਿਵਸਿਆਦੂਖਿਨਕਬਹੂਝੂਰਉਬੁਝਿਪ੍ਰਭਕਉ॥੪॥੨॥੩॥
jaitasarī mah 5 .
dhīrau sun dhīrau prabh kau .1. rahāu .
jī prān man tan sabh arapau nīrau pēkh prabh kau nīrau .1.
bēsumār bēant bad dātā manah gahīrau pēkh prabh kau .2.
jō chāhau sōī sōī pāvau āsā manasā pūrau jap prabh kau .3.
gur prasād nānak man vasiā dūkh n kabahū jhūrau bujh prabh kau .4.2.3.
Jaitsri 5th Guru.
I am sedated, I am sedated by hearing of my Lord. Pause.
Seeing the Lord near, so near, I offer Him my very existence, very life, soul, body, and everything.
Seeing the Unestimable, Infinite and the great Beneficent Lord, I treasure Him in my mind.
Meditating on my Lord, I obtain exactly that, which I wish for and my hopes and desires are fulfilled.
By Guru's grace the Lord is enshrined in Nanak's mind and knowing Him, he regrets not in distress.
Jaitsree, Fifth Mehl:
I am calmed, calmed and soothed, hearing of God. ||1||Pause||
I dedicate my soul, my breath of life, my mind, body and everything to Him: I behold God near, very near. ||1||
Beholding God, the inestimable, infinite and Great Giver, I cherish Him in my mind. ||2||
Whatever I wish for, I receive; my hopes and desires are fulfilled, meditating on God. ||3||
By Guru's Grace, God dwells in Nanak's mind; he never suffers or grieves, having realized God. ||4||2||3||
ਜੈਤਸਰੀ ਮਃ ੫ ॥
(ਹੇ ਭਾਈ !) ਮੇਰਾ ਦਿਲ ਕਰਦਾ ਹੈ ਕਿ ਮੈਂ ਉਸ ਪ੍ਰਭੂ ਦੀਆਂ (ਗਲਾਂ) ਸੁਣ ਕੇ ਧੀਰਜ (ਪੂਰਾ) ਧੀਰਜ (ਪ੍ਰਾਪਤ) ਕਰ ਲਵਾਂ।੧।ਰਹਾਉ।
ਉਸ ਨੂੰ ਨੇੜੇ ਤੋਂ ਨੇੜੇ ਵੇਖ ਕੇ (ਆਪਣੀ) ਜਿੰਦ, ਪ੍ਰਾਣ, ਮਨ, ਸਰੀਰ ਸਭ (ਕੁਝ ਉਸ ਦੀ ਭੇਟਾ ਕਰ ਦਿਆਂ)।੧।
(ਉਹ ਪ੍ਰਭੂ) ਬੇਸ਼ੁਮਾਰ ! ਬੇਅੰਤ ਤੇ ਵੱਡਾ ਦਾਤਾ ਹੈ, (ਮੈਂ ਉਸ) ਪ੍ਰਭੂ ਨੂੰ ਵੇਖ ਕੇ (ਉਸ ਦਾ ਦਰਸ਼ਨ ਆਪਣੇ) ਮਨ ਵਿਚ ਟਿਕਾ ਲਵਾਂ।੨।
(ਹੇ ਭਾਈ !) ਮੈਂ ਜੋ (ਜੋ ਵਸਤੂ) ਚਾਹਵਾਂ ਓਹੀ ਓਹੀ (ਉਸ ਤੋਂ) ਪ੍ਰਾਪਤ ਕਰ ਲਵਾਂ। (ਆਪਣੇ ਮਨ ਦੀਆਂ ਸਭ) ਆਸਾਂ ਖਾਹਿਸ਼ਾਂ ਹਰੀ ਨੂੰ ਜਪ ਕੇ ਪੂਰੀਆਂ ਕਰ ਲਵਾਂ।੩।
ਨਾਨਕ (ਗੁਰੂ ਜੀ ਆਖਦੇ ਹਨ ਕਿ) ਗੁਰੂ ਦੀ ਕਿਰਪਾ ਨਾਲ (ਉਹ ਪ੍ਰਭੂ ਮੇਰੇ) ਮਨ ਵਿਚ ਵੱਸ ਗਿਆ ਹੈ, ਪ੍ਰਭੂ ਨੂੰ ਬੁਝ ਕੇ (ਮੈਂ) ਕਦੇ ਵੀ ਦੁਖ ਨਾਲ ਨਹੀਂ ਝੂਰਾਂਗਾ (ਭਾਵ ਚਿੰਤਾਤੁਰ ਨਹੀਂ ਹੋਵਾਂਗਾ)।੪।੨।੩।੪।
ਹੇ ਭਾਈ! ਮੈਂ ਪ੍ਰਭੂ (ਦੀਆਂ ਗੱਲਾਂ) ਨੂੰ ਸੁਣ ਸੁਣ ਕੇ (ਆਪਣੇ ਮਨ ਵਿਚ) ਸਦਾ ਧੀਰਜ ਹਾਸਲ ਕਰਦਾ ਰਹਿੰਦਾ ਹਾਂ ॥੧॥ ਰਹਾਉ ॥
ਹੇ ਭਾਈ! ਪ੍ਰਭੂ ਨੂੰ ਹਰ ਵੇਲੇ (ਆਪਣੇ) ਨੇੜੇ ਵੇਖ ਵੇਖ ਕੇ ਮੈਂ ਆਪਣੀ ਜਿੰਦ-ਪ੍ਰਾਣ, ਆਪਣਾ ਮਨ ਤਨ ਸਭ ਕੁਝ ਉਸ ਦੀ ਭੇਟ ਕਰਦਾ ਰਹਿੰਦਾ ਹਾਂ ॥੧॥
ਹੇ ਭਾਈ! ਉਹ ਪ੍ਰਭੂ ਵੱਡਾ ਦਾਤਾ ਹੈ, ਬੇਅੰਤ ਹੈ, ਉਸ ਦੇ ਗੁਣਾਂ ਦਾ ਲੇਖਾ ਨਹੀਂ ਹੋ ਸਕਦਾ। ਉਸ ਪ੍ਰਭੂ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ ॥੨॥
ਹੇ ਭਾਈ! ਮੈਂ (ਜੇਹੜੀ ਜੇਹੜੀ ਚੀਜ਼) ਚਾਹੁੰਦਾ ਹਾਂ, ਉਹੀ ਉਹੀ (ਉਸ ਪ੍ਰਭੂ ਪਾਸੋਂ) ਪ੍ਰਾਪਤ ਕਰ ਲੈਂਦਾ ਹਾਂ। ਪ੍ਰਭੂ (ਦੇ ਨਾਮ) ਨੂੰ ਜਪ ਜਪ ਕੇ ਮੈਂ ਆਪਣੀ ਹਰੇਕ ਆਸ ਹਰੇਕ ਮੁਰਾਦ (ਉਸ ਦੇ ਦਰ ਤੋਂ) ਪੂਰੀ ਕਰ ਲੈਂਦਾ ਹਾਂ ॥੩॥
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਹ ਪ੍ਰਭੂ ਮੇਰੇ) ਮਨ ਵਿਚ ਆ ਵੱਸਿਆ ਹੈ, ਹੁਣ ਮੈਂ ਪ੍ਰਭੂ (ਦੀ ਉਦਾਰਤਾ) ਨੂੰ ਸਮਝ ਕੇ ਕਿਸੇ ਭੀ ਦੁੱਖ ਵਿਚ ਚਿੰਤਾਤੁਰ ਨਹੀਂ ਹੁੰਦਾ ॥੪॥੨॥੩॥
ਜੈਤਸਰੀ ਪੰਜਵੀਂ ਪਾਤਿਸ਼ਾਹੀ।
ਆਪਣੇ ਸੁਆਮੀ ਵਾਰੇ ਸੁਣ ਕੇ ਮੈਂ ਧੀਰਜਵਾਨ ਮੈਂ ਧੀਰਜਵਾਨ ਹੋ ਗਿਆ ਹਾਂ। ਠਹਿਰਾਉ।
ਸੁਆਮੀ ਨੂੰ ਨੇੜੇ ਐਨੇ ਤੇੜੇ ਵੇਖ ਕੇ ਮੈਂ ਉਸ ਨੂੰ ਆਪਣਾ ਜੀਵਨ ਜਿੰਦ ਜਾਨ ਆਤਮਾ, ਦੇਹ ਅਤੇ ਹਰ ਸ਼ੈ ਭੇਟਾ ਕਰਦਾ ਹਾਂ।
ਬੇਅੰਦਾਜ ਅਤੇ ਅਨੰਤ ਅਤੇ ਵੱਡੇ ਦਾਤਾਰ ਸੁਆਮੀ ਨੂੰ ਵੇਖ ਕੇ, ਮੈਂ ਉਸ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹਾਂ।
ਆਪਣੇ ਸਾਹਿਬ ਦਾ ਸਿਮਰਨ ਕਰਨ ਦੁਆਰਾ, ਮੈਂ ਐਨੇ ਓਹੀ ਕੁਝ ਪਾ ਲੈਂਦਾ ਹਾਂ, ਜਿਹੜਾ ਕੁਝ ਮੈਂ ਚਾਹੁੰਦਾ ਹਾਂ ਅਤੇ ਮੇਰੀਆਂ ਉਮੈਦਾਂ ਤੇ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ।
ਗੁਰਾਂ ਦੀ ਦਇਆ ਦੁਆਰਾ, ਸਾਹਿਬ ਨਾਨਕ ਦੇ ਹਿਰਦੇ ਅੰਦਰ ਟਿਕ ਗਿਆ ਅਤੇ ਉਸ ਨੂੰ ਜਾਣ ਕੇ, ਉਹ ਦੁੱਖ ਅੰਦਰ ਪਸਚਾਤਾਪ ਨਹੀਂ ਕਰਦਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.