ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥
ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥
ਜੈਤਸਰੀਮਹਲਾ੫॥
ਕੋਈਜਨੁਹਰਿਸਿਉਦੇਵੈਜੋਰਿ॥
ਚਰਨਗਹਉਬਕਉਸੁਭਰਸਨਾਦੀਜਹਿਪ੍ਰਾਨਅਕੋਰਿ॥੧॥ਰਹਾਉ॥
ਮਨੁਤਨੁਨਿਰਮਲਕਰਤਕਿਆਰੋਹਰਿਸਿੰਚੈਸੁਧਾਸੰਜੋਰਿ॥
ਇਆਰਸਮਹਿਮਗਨੁਹੋਤਕਿਰਪਾਤੇਮਹਾਬਿਖਿਆਤੇਤੋਰਿ॥੧॥
ਆਇਓਸਰਣਿਦੀਨਦੁਖਭੰਜਨਚਿਤਵਉਤੁਮ੍ਹਰੀਓਰਿ॥
ਅਭੈਪਦੁਦਾਨੁਸਿਮਰਨੁਸੁਆਮੀਕੋਪ੍ਰਭਨਾਨਕਬੰਧਨਛੋਰਿ॥੨॥੫॥੯॥
jaitasarī mahalā 5 .
kōī jan har siu dēvai jōr .
charan gahau bakau subh rasanā dījah prān akōr .1. rahāu .
man tan niramal karat kiārō har sinchai sudhā sanjōr .
iā ras mah magan hōt kirapā tē mahā bikhiā tē tōr .1.
āiō saran dīn dukh bhanjan chitavau tumharī ōr .
abhai pad dān simaran suāmī kō prabh nānak bandhan shōr .2.5.9.
Jaitsri 5th Guru.
Let some one unite me with God.
I cling to His feet, with my tongue utter sweet words and make an offering of my very life. Pause.
Making my heart and body the pure little plots, I thoroughly irrigate them with God's elixir.
By God's grace, the mortal is adsorbed in God's this elixir and breaks with the supreme sins.
O Lord, the Destroyer of sorrow of the poor, I have sought Thy protection and I think ever of Thee.
My Lord, bless me with the gift of the state of fearlessness and Thy meditation. O Nanak, the Lord is the shatterer of Shackles.
Jaitsree, Fifth Mehl:
If only someone would unite me with the Lord!
I hold tight to His feet, and utter sweet words with my tongue; I make my breath of life an offering to Him. ||1||Pause||
I make my mind and body into pure little gardens, and irrigate them with the sublime essence of the Lord.
I am drenched with this sublime essence by His Grace, and the powerful hold of Maya's corruption has been broken. ||1||
I have come to Your Sanctuary, O Destroyer of the suffering of the innocent; I keep my consciousness focused on You.
Bless me with the gifts of the state of fearlessness, and meditative remembrance, Lord and Master; O Nanak, God is the Breaker of bonds. ||2||5||9||
ਜੈਤਸਰੀ ਮਹਲਾ ੫ ॥
(ਹੇ ਭਾਈ ! ਮੈਨੂੰ) ਕੋਈ (ਹਰੀ ਦਾ) ਸੇਵਕ ਹਰੀ ਨਾਲ ਜੋੜ ਦੇਵੇ
ਮੈਂ ਉਸ (ਜੋੜਨ ਵਾਲੇ ਵਿਅਕਤੀ) ਦੇ ਚਰਨ ਪਕੜ ਲਵਾਂ (ਭਾਵ ਚਰਨਾਂ ਤੇ ਢਹਿ ਪਵਾਂ), ਮੂੰਹੋਂ ਸੁੰਦਰ ਤੇ ਮਿੱਠੇ ਬਚਨ ਬੋਲਾਂ (ਇਥੋਂ ਤਕ ਕਿ ਮੇਰੇ) ਪ੍ਰਾਣ (ਉਸ ਅਗੇ) ਭੇਟਾ ਕਰ ਦਿਤੇ ਜਾਣ।੧।ਰਹਾਉ।
(ਹੇ ਭਾਈ ! ਕੋਈ ਵਿਰਲਾ ਹੀ ਆਪਣੇ) ਮਨ ਤੇ ਸਰੀਰ ਨੂੰ ਪਵਿਤਰ ਕਿਆਰਾ ਬਣਾਂਦਾ ਹੈ (ਅਤੇ ਉਸ) ਹਰੀ ਦਾ ਅੰਮ੍ਰਿਤ ਨਾਮ ਰੂਪੀ (ਜਲ) ਚੰਗੀ ਤਰ੍ਹਾਂ ਜੋੜ ਕੇ (ਉਸ ਖੇਤੀ ਨੂੰ) ਸਿੰਜਦਾ ਹੈ।
(ਹੇ ਭਾਈ !) ਵਡੀ ਜ਼ਹਿਰ ਮਾਇਆ ਨਾਲੋਂ (ਪ੍ਰੇਮ) ਤੋੜ ਕੇ ਇਸ ਨਾਮ ਰਸ ਵਿਚ (ਪ੍ਰਭੂ ਦੀ) ਕਿਰਪਾ ਨਾਲ ਹੀ (ਕੋਈ) ਮਸਤ ਹੁੰਦਾ ਹੈ।੧।
ਹੇ ਦੀਨਾਂ ਦੇ ਦੁਖ ਦੂਰ ਕਰਨ ਵਾਲੇ ਹਰੀ! ਮੈਂ (ਤੇਰੀ) ਸ਼ਰਣ ਆਇਆ ਹਾਂ (ਅਤੇ ਸੱਚੇ ਦਿਲੋਂ) ਤੁਹਾਡੇ ਵਲ ਵੇਖਦਾ ਹਾਂ।
ਨਾਨਕ (ਬੇਨਤੀ ਕਰਦਾ ਹੈ ਕਿ) ਕਿ ਹੇ ਪ੍ਰਭੂ ! ਤੂੰ ਹੀ) ਸੇਵਕ ਦੇ ਬੰਧਨ ਤੋੜ ਦੇ, ਆਪਣਾ ਨਾਮ ਸਿਮਰਨ ਅਤੇ ਨਿਰਭੈਤਾ ਵਾਲਾ ਪਦ ਦਾਨ (ਵਜੋਂ ਬਖਸ਼ ਦੇ)।੨।੫।੯।
ਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ,
ਤਾਂ ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ॥੧॥ ਰਹਾਉ ॥
ਹੇ ਭਾਈ! ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ,
ਤੇ, ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ ॥੧॥
ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ।
ਹੇ ਪ੍ਰਭੂ! (ਮੈਂ) ਨਾਨਕ ਦੇ (ਮਾਇਆ ਵਾਲੇ) ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ, ਮੈਨੂੰ (ਵਿਕਾਰਾਂ ਦੇ ਟਾਕਰੇ ਤੇ) ਨਿਰਭੈਤਾ ਵਾਲੀ ਅਵਸਥਾ ਬਖ਼ਸ਼ ॥੨॥੫॥੯॥
ਜੈਤਸਰੀ ਪੰਜਵੀਂ ਪਾਤਿਸ਼ਾਹੀ।
ਕੋਈ ਜਣਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ।
ਮੈਂ ਉਸ ਦੇ ਪੈਰ ਪਕੜਦਾ ਹਾਂ, ਆਪਣੇ ਜੀਭ ਨਾਲ ਮਿੱਠੜੇ ਬਚਨ ਬੋਲਦਾ ਹਾਂ ਅਤੇ ਆਪਣੀ ਜਿੰਦੜੀ ਨੂੰ ਭੇਟਾ ਚੜਾਉਂਦਾ ਹਾਂ। ਠਹਿਰਾਉ।
ਆਪਣੇ ਦਿਲ ਤੇ ਦੇਹ ਨੂੰ ਪਵਿੱਤਰ ਕਿਆਰੀਆਂ ਬਣਾ ਕੇ, ਮੈਂ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਸਿੰਜਦਾ ਹਾਂ।
ਵਾਹਿਗੁਰੂ ਦੀ ਰਹਿਮਤ ਦੁਆਰਾ, ਪ੍ਰਾਣੀ ਵਾਹਿਗੁਰੂ ਦੇ ਇਸ ਅੰਮ੍ਰਿਤ ਵਿੱਚ ਲੀਨ ਹੋ ਜਾਂਦਾ ਹਾਂ ਅਤੇ ਘੋਰ ਪਾਪਾਂ ਨਾਲੋਂ ਟੁੱਟ ਜਾਂਦਾ ਹਾਂ।
ਹੇ ਸੁਆਮੀ, ਗਰੀਬਾਂ ਦੇ ਦੁੱਖੜੇ ਦੂਰ ਕਰਨਹਾਰ, ਮੈਂ ਤੇਰੀ ਪਨਾਹ ਲਈ ਹੈ ਅਤੇ ਹਮੇਸ਼ਾਂ ਤੇਰਾ ਧਿਆਨ ਧਾਰਦਾ ਹਾਂ।
ਮੇਰੇ ਸਾਹਿਬ ਮੈਨੂੰ ਨਿੱਡਰਤਾ ਦੀ ਅਵਸਥਾ ਅਤੇ ਆਪਣੀ ਬੰਦਗੀ ਦੀ ਦਾਤ ਬਖਸ਼, ਹੇ ਨਾਨਕ! ਮਾਲਕ ਬੇੜੀਆਂ ਕੱਟਣਹਾਰ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.