ਸਲੋਕੁ ॥
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥
ਛੰਤੁ ॥
ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥
ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥
ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥
ਜੈਤਸਰੀਮਹਲਾ੫ਘਰੁ੨ਛੰਤ
ੴਸਤਿਗੁਰਪ੍ਰਸਾਦਿ॥
ਸਲੋਕੁ॥
ਊਚਾਅਗਮਅਪਾਰਪ੍ਰਭੁਕਥਨੁਨਜਾਇਅਕਥੁ॥
ਨਾਨਕਪ੍ਰਭਸਰਣਾਗਤੀਰਾਖਨਕਉਸਮਰਥੁ॥੧॥
ਛੰਤੁ॥
ਜਿਉਜਾਨਹੁਤਿਉਰਾਖੁਹਰਿਪ੍ਰਭਤੇਰਿਆ॥
ਕੇਤੇਗਨਉਅਸੰਖਅਵਗਣਮੇਰਿਆ॥
ਅਸੰਖਅਵਗਣਖਤੇਫੇਰੇਨਿਤਪ੍ਰਤਿਸਦਭੂਲੀਐ॥
ਮੋਹਮਗਨਬਿਕਰਾਲਮਾਇਆਤਉਪ੍ਰਸਾਦੀਘੂਲੀਐ॥
ਲੂਕਕਰਤਬਿਕਾਰਬਿਖੜੇਪ੍ਰਭਨੇਰਹੂਤੇਨੇਰਿਆ॥
ਬਿਨਵੰਤਿਨਾਨਕਦਇਆਧਾਰਹੁਕਾਢਿਭਵਜਲਫੇਰਿਆ॥੧॥
jaitasarī mahalā 5 ghar 2 shant
ik ōunkār satigur prasād .
salōk .
ūchā agam apār prabh kathan n jāi akath .
nānak prabh saranāgatī rākhan kau samarath .1.
shant .
jiu jānah tiu rākh har prabh tēriā .
kētē ganau asankh avagan mēriā .
asankh avagan khatē phērē nitaprat sad bhūlīai .
mōh magan bikarāl māiā tau prasādī ghūlīai .
lūk karat bikār bikharē prabh nēr hū tē nēriā .
binavant nānak daiā dhārah kādh bhavajal phēriā .1.
Jaitsri 5th Guru. Chhant.
There is but One God. By True Guru's grace is He obtained.
Slok.
My Lord is Lofty, Unapproachable and Infinite, He is Ineffable and cannot be described.
Nanak has sought the refuge of the Lord, who is Omnipotent to save.
Chhant.
My Lord God, I am Thine, as Thou pleasest, so dost Thou preserve me.
How many misdeeds of mine should I count? They are innumerable.
Countless sins and errors have I committed; day by day, I ever go wrong.
I am inebriated with worldly love and the hideous worldly valuables. By thine grace can I be redeemed.
In secrecy, I commit agonizing sins, but the Lord is the nearest of the near.
Prays Nanak, O Lord, show mercy unto me and pull me out of the whirl pools of the dreadful world ocean.
Jaitsree, Fifth Mehl, Second House, Chhant:
One Universal Creator God. By The Grace Of The True Guru:
Shalok:
God is lofty, unapproachable and infinite. He is indescribable He cannot be described.
Nanak seeks the Sanctuary of God, who is allpowerful to save us. ||1||
Chhant:
Save me, any way You can; O Lord God, I am Yours.
My demerits are uncountable; how many of them should I count?
The sins and crimes I committed are countless; day by day, I continually make mistakes.
I am intoxicated by emotional attachment to Maya, the treacherous one; by Your Grace alone can I be saved.
Secretly, I commit hideous sins of corruption, even though God is the nearest of the near.
Prays Nanak, shower me with Your Mercy, Lord, and lift me up, out of the whirlpool of the terrifying worldocean. ||1||
ਜੈਤਸਰੀ ਮਹਲਾ ੫ ਘਰੁ ੨ ਛੰਤ
ੴ ਸਤਿਗੁਰ ਪ੍ਰਸਾਦਿ ॥
ਸਲੋਕੁ ॥
(ਹੇ ਭਾਈ ! ਉਹ) ਪ੍ਰਭੂ ਊਚਾ, ਅਪਹੁੰਚ ਤੇ ਬੇਅੰਤ ਹੈ ਬਿਆਨ ਨਹੀਂ ਕੀਤਾ ਜਾ ਸਕਦਾ (ਕਿਉਂਕਿ ਉਹ) ਅਕੱਥ ਹੈ।
ਨਾਨਕ ਉਸ ਪ੍ਰਭੂ ਦੀ ਸ਼ਰਣ ਪਿਆ ਹੈ ਜੋ ਰਖਣ ਨੂੰ ਸਮਰਥ (ਸ਼ਕਤੀਵਾਨ) ਹੈ।੧।
ਛੰਤੁ ॥
ਹੇ ਹਰੀ ਪ੍ਰਭੂ ! ਜਿਵੇਂ ਜਾਣਦੇ ਹੋ ਤਿਵੇਂ (ਸਾਨੂੰ) ਰਖ ਲਵੋ ਅਸੀਂ ਤੇਰੇ ਦਾਸ ਹਾਂ।
(ਮੈਂ ਆਪਣੇ) ਕਿਤਨੇ (ਅਉਗਣ) ਗਿਣਾ, ਮੇਰੇ ਅਨਗਿਣਤ ਔਗੁਣ ਹਨ।
ਅਨਗਿਣਤ ਉਕਾਈਆਂ ਹਨ, (ਜਿਸ ਕਰਕੇ) ਹਰ ਰੋਜ਼ ਸਦਾਾ ਹੀ ਭੁਲੇ ਫਿਰਦੇ ਹਾਂ।
ਡਰੌਣੀ ਮਾਇਆ ਦੇ ਮੋਹ ਵਿਚ ਮਸਤ (ਹੋ ਰਹੇ ਹਾਂ), ਤੇਰੀ ਕਿਰਪਾ ਨਾਲ ਛੁਟਕਾਰਾ ਹੋ ਸਕਦਾ ਹੈ। ਹੇ
ਪ੍ਰਭੂ ! (ਅਸੀਂ ਆਪਣੇ ਵਲੋਂ) ਲੁਕ ਛਿਪ ਕੇ (ਭਾਵ ਪੜਦੇ ਵਿਚ) ਔਖ (ਦੁਖ) ਦੇਣ ਵਾਲੇ ਵਿਕਾਰ ਕਰਦੇ ਹਾਂ (ਪਰ ਤੂੰ) ਨੇੜੇ ਤੋਂ ਨੇੜੇ ਹੈਂ (ਸਭ ਕੁਝ ਵੇਖਦਾ ਹੈਂ)।
(ਇਸ ਲਈ) ਨਾਨਕ ਬੇਨਤੀ ਕਰਦਾ ਹੈ (ਕਿ ਹੇ ਪ੍ਰਭੂ ! ਸਾਡੇ ਤੇ) ਮਿਹਰ ਕਰੋ, (ਅਸਾਂ ਪਾਪੀ ਜੀਵਾਂ ਨੂੰ) ਸੰਸਾਰ ਦੇ ਗੇੜਿਆਂ (ਫੇਰਿਆਂ) ਵਿਚੋਂ ਕਢ ਲਵੋ।੧।
ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕੁ।
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ।
ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ ॥੧॥
ਛੰਤੁ।
ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ।
ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ।
ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ।
ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ।
ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ।
ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥
ਜੈਤਸਰੀ ਪੰਜਵੀਂ ਪਾਤਿਸ਼ਾਹੀ। ਛੰਤ।
ਵਾਹਿਗੁਰੂ ਕੇਵਲ ਇੱਕ ਹੇ। ਸੰਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸਲੋਕ।
ਮੈਰਾ ਸੁਆਮੀ ਬੁਲੰਦ, ਅਪਹੁੰਚ ਅਤੇ ਬੇਅੰਤ ਹੈ। ਉਹ ਅਕਹਿ ਹੈ, ਬਿਆਨ ਕੀਤਾ ਨਹੀਂ ਜਾ ਸਕਦਾ।
ਨਾਨਕ ਨੇ ਸਾਹਿਬ ਦੀ ਸ਼ਰਣ ਲਈ ਹੈ, ਜੋ ਰਖਿਆ ਕਰਨ ਲਈ ਸਰਬ-ਸ਼ਕਤੀਵਾਨ ਹੈ।
ਛੰਤ।
ਮੇਰੇ ਸੁਆਮੀ ਵਾਹਿਗੁਰੂ, ਮੈਂ ਤੈਡਾ ਹਾਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
ਮੈਂ ਆਪਦੇ ਕੁਕਰਮ ਕਿੰਨੇ ਕੁ ਗਿਣਾ? ਉਹ ਅਣਗਿਣਤ ਹਨ।
ਬੇਗਿਣਤ ਪਾਪ ਅਤੇ ਗਲਤੀਆਂ ਮੈਂ ਕੀਤੀਆਂ ਹਨ। ਰੋਜ ਬਰੋਜ ਮੈਂ ਹਮੇਸ਼ਾਂ ਹੀ ਭੁਲਦਾ ਰਹਿੰਦਾ ਹਾਂ।
ਦੁਨਿਆਵੀ ਮਮਤਾ ਅਤੇ ਭਿਆਨਕ ਸੰਸਾਰੀ ਪਦਾਰਥਾਂ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ। ਤੇਰੀ ਰਹਿਮਤ ਸਦਕਾ ਹੀ ਮੈਂ ਛੁਟਕਾਰਾ ਪਾ ਸਕਦਾਂ ਹਾਂ।
ਲੁਕ ਕੇ ਮੈਂ ਦੁਖਦਾਈ ਪਾਪ ਕਮਾਉਂਦਾ ਹਾਂ, ਪਰ ਸੁਆਮੀ ਨੇੜੇ ਤੋਂ ਭੀ ਨੇੜੇ ਹੈ।
ਗੁਰੂ ਜੀ ਬੇਨਤੀ ਕਰਦੇ ਹਨ, ਹੇ ਸਾਹਿਬ! ਮੇਰੇ ਉੱਤੇ ਮਿਹਰ ਕਰ ਅਤੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਦੀਆਂ ਘੁਮਣ ਘੇਰੀਆਂ ਵਿਚੋਂ ਬਾਹਰ ਕੱਢ ਲੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.