ਸਲੋਕ ॥
ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥
ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥
ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥
ਪਉੜੀ ॥
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥
ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥
ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥
ਸਲੋਕ॥
ਕੁਟੰਬਜਤਨਕਰਣੰਮਾਇਆਅਨੇਕਉਦਮਹ॥
ਹਰਿਭਗਤਿਭਾਵਹੀਣੰਨਾਨਕਪ੍ਰਭਬਿਸਰਤਤੇਪ੍ਰੇਤਤਹ॥੧॥
ਤੁਟੜੀਆਸਾਪ੍ਰੀਤਿਜੋਲਾਈਬਿਅੰਨਸਿਉ॥
ਨਾਨਕਸਚੀਰੀਤਿਸਾਂਈਸੇਤੀਰਤਿਆ॥੨॥
ਪਉੜੀ॥
ਜਿਸੁਬਿਸਰਤਤਨੁਭਸਮਹੋਇਕਹਤੇਸਭਿਪ੍ਰੇਤੁ॥
ਖਿਨੁਗ੍ਰਿਹਮਹਿਬਸਨਨਦੇਵਹੀਜਿਨਸਿਉਸੋਈਹੇਤੁ॥
ਕਰਿਅਨਰਥਦਰਬੁਸੰਚਿਆਸੋਕਾਰਜਿਕੇਤੁ॥
ਜੈਸਾਬੀਜੈਸੋਲੁਣੈਕਰਮਇਹੁਖੇਤੁ॥
ਅਕਿਰਤਘਣਾਹਰਿਵਿਸਰਿਆਜੋਨੀਭਰਮੇਤੁ॥੪॥
salōk .
kutanb jatan karanan māiā anēk udamah .
har bhagat bhāv hīnan nānak prabh bisarat tē prētatah .1.
tutarīā sā prīt jō lāī biann siu .
nānak sachī rīt sānhī sētī ratiā .2.
paurī .
jis bisarat tan bhasam hōi kahatē sabh prēt .
khin grih mah basan n dēvahī jin siu sōī hēt .
kar anarath darab sanchiā sō kāraj kēt .
jaisā bījai sō lunai karam ih khēt .
akirataghanā har visariā jōnī bharamēt .4.
Slok.
Man makes efforts for his family and he puts in many endeavours for the sake of wealth.
If he is without the Lord's love worship and forgets the Master then, he is like a ghost, O Nanak.
That love shall break, which is contracted with any one other than God.
Nanak, true is the way of bearing love with the Lord.
Pauri.
By His separation the body becomes dust and all call it a ghost.
They, with whom thou hast so much love, permit thee not to stay in home, even for an instant.
Practising oppression, thou hast amassed wealth, of what avail is that to thee, now?
As the mortal sows so does he reap.
This body is the field of actions, The ungrateful forget God and wander in existences.
Shalok:
For his family, he works very hard; for the sake of Maya, he makes countless efforts.
But without loving devotional worship of the Lord, O Nanak, he forgets God, and then, he is a mere ghost. ||1||
That love shall break, which is established with any other than the Lord.
O Nanak, that way of life is true, which inspires love of the Lord. ||2||
Pauree:
Forgetting Him, one's body turns to dust, and everyone calls him a ghost.
And those, with whom he was so much in love they do not let him stay in their home, even for an instant.
Practicing exploitation, he gathers wealth, but what use will it be in the end?
As one plants, so does he harvest; the body is the field of actions.
The ungrateful wretches forget the Lord, and wander in reincarnation. ||4||
ਸਲੋਕ ॥
ਮਨੁੱਖ ਆਪਣੇ ਪਰਵਾਰ ਦੀ ਪਾਲਨਾ ਹਿਤ ਕਈ ਜਤਨ ਕਰਦੇ ਹਨ ਅਤੇ ਧਨ ਦੀ ਪਰਾਪਤੀ ਲਈ ਵੀ ਕਈ ਤਰ੍ਹਾਂ ਦੇ ਆਹਰ ਉਪਰਾਲੇ ਕਰਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਹੜੇ ਮਨੁੱਖ ਭਗਤੀ-ਭਾਵਨਾ ਤੋਂ ਸਖਣੇ ਹਨ, ਉਹ ਪ੍ਰਭੂ ਦੇ ਵਿਸਰ ਜਾਣ ਨਾਲ ਮਾਨੋ ਭੂਤ-ਪ੍ਰੇਤ (ਦਾ ਰੂਪ) ਹਨ।੧।
ਉਹ ਪ੍ਰੀਤ (ਸਮਝੋ) ਟੁਟ ਗਈ ਜਿਹੜੀ ਪ੍ਰਭੂ ਤੋਂ ਬਿਨਾ ਕਿਸੇ ਹੋਰ ਨਾਲ ਲਾਈ ਸੀ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸੱਚੀ ਮਰਯਾਦਾ ਇਹੋ ਹੈ ਕਿ ਜੀਵ ਆਪਣੇ ਮਾਲਕ ਨਾਲ ਜੁੜਿਆ ਰਹੇ।੨।
ਪਉੜੀ ॥
ਜਿਸ ਵਾਹਿਗੁਰੂ ਜੀ ਤੋਂ ਵਿਛੜਿਆਂ ਮਨੁੱਖੀ ਸਰੀਰ ਸੁਆਹ ਹੋ ਜਾਂਦਾ ਹੈ (ਅਤੇ ਸਾਕ ਸਬੰਧੀ ਆਦਿ) ਸਾਰੇ ਹੀ ਭੂਤ-ਪ੍ਰੇਤ ਕਹਿਣ ਲਗ ਪੈਂਦੇ ਹਨ।
ਜਿਨ੍ਹਾਂ (ਮਨੁੱਖਾਂ) ਨਾਲ ਮਰਨ ਵਾਲੇ ਮਨੁੱਖ ਦਾ ਐਨਾ ਹਿਤ ਪਿਆਰ ਹੁੰਦਾ ਸੀ, ਉਹੀ ਮਨੁੱਖ ਮਰਨ ਮਗਰੋਂ ਥੋੜਾ ਜਿੰਨਾ ਸਮਾਂ ਵੀ ਘਰ ਵਿਚ ਰਹਿਣ ਨਹੀਂ ਦੇਂਦੇ, (ਜਿਵੇਂ ਭਗਤ ਕਬੀਰ ਜੀ ਦਾ ਵਾਕ ਹੈ, ‘ਘਰ ਕੀ ਨਾਰ ਉਰਹਿ ਤਨ ਲਾਗੀ॥ ਉਹ ਤਉ ਭੂਤ ਭੂਤ ਕਰਿ ਭਾਗੀ॥‘ ਅਥਵਾ, ‘ਘਟ ਫੂਟੈ ਕੋਈ ਬਾਤ ਨਾ ਪੂਛੈ, ਕਾਢਹੁ ਕਾਢਹੁ ਹੋਈ॥,)।
(ਮਰਨ ਵਾਲੇ ਮਨੁੱਖ ਨੇ) ਪਾਪ ਕਰਮ ਕਰਕੇ ਜਿਹੜਾ ਮਾਲ-ਪਦਾਰਥ ਇਕੱਠਾ ਕੀਤਾ ਸੀ ਦਸੋ ਹੁਣ ਉਹ ਕਿਸ ਕੰਮ ਆਇਆ? ਭਾਵ ਵਿਅਰਥ ਗਿਆ।
ਅਸਲ ਵਿਚ ਮਨੁੱਖੀ ਸਰੀਰ ਕਰਮਾਂ ਰੂਪ ਖੇਤ ਹੈ ਇਸ ਵਿਚ ਜਿਹੋ ਜਿਹਾ ਕੋਈ ਕਰਮ ਰੂਪੀ ਬੀਜ ਬੀਜਦਾ ਹੈ, ਉਹੋ ਜਿਹਾ ਵਢਦਾ ਹੈ।
ਕੀਤਾ ਨਾ ਜਾਣਨ ਵਾਲੇ ਨਾ-ਸ਼ੁਕਰਿਆਂ ਨੂੰ ਪਰਮਾਤਮਾ ਭੁਲ ਗਿਆ ਹੈ, ਇਸ ਲਈ ਉਹ ਜੋਨੀਆਂ ਵਿਚ ਭਟਕਦੇ ਫਿਰਦੇ ਹਨ।੪।
ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ,
ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ ॥੧॥
ਜੇਹੜੀ ਪ੍ਰੀਤ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ।
ਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ ॥੨॥
ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ;
ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ।
ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ।
ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ।
ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ ॥੪॥
ਸਲੋਕ।
ਆਪਣੇ ਟੱਬਰ-ਕਬੀਲੇ ਲਈ ਆਦਮੀ ਆਹਰ ਕਰਦਾ ਅਤੇ ਧਨ-ਦੌਲਤ ਦੀ ਖਾਤਰ ਘਣੇ ਉਪਰਾਲੇ ਧਾਰਦਾ ਹੈ।
ਜੇਕਰ ਉਹ ਪ੍ਰਭੂ ਦੀ ਪਿਆਰ ਉਪਾਸ਼ਨਾ ਤੋਂ ਸੱਖਣਾ ਹੈ ਅਤੇ ਮਾਲਕ ਨੂੰ ਭੁਲਾਉਂਦਾ ਹੈ, ਤਦ ਉਹ ਇਕ ਭੂਤ ਵਰਗਾ ਹੈ ਹੇ ਨਾਨਕ!
ਉਹ ਪਿਆਰ ਟੁੱਟ ਜਾਊਗਾ, ਜਿਹੜਾ ਵਾਹਿਗੁਰੂ ਦੇ ਬਗੈਰ ਕਿਸੇ ਹੋਰਸ ਨਾਲ ਲਾਇਆ ਗਿਆ ਹੈ।
ਨਾਨਕ, ਸੱਚਾ ਹੈ ਰਸਤਾ ਪ੍ਰਭੂ ਨਾਲ ਪ੍ਰੇਮ ਪਾਉਣ ਦਾ।
ਪਉੜੀ।
ਪ੍ਰਭੂ ਦੇ ਵਿਛੋੜੇ ਦੁਆਰਾ, ਸਰੀਰ ਮਿੱਟੀ ਹੋ ਜਾਂਦਾ ਹੈ ਅਤੇ ਸਾਰੇ ਇਸ ਨੂੰ ਭੂਤ ਹਨ।
ਜਿਨ੍ਹਾਂ ਨਾਲ ਤੇਰਾ ਐਨਾ ਬਹੁਤਾ ਪ੍ਰੇਮ ਹੈ, ਉਹ ਤੈਨੂੰ ਘਰ ਵਿੱਚ ਇਕ ਮੁਹਤ ਭਰ ਲਈ ਭੀ ਰਹਿਣ ਨਹੀਂ ਦਿੰਦੇ।
ਤੂੰ ਜੁਲਮ ਕਮਾ ਕੇ ਧਨ ਇਕੱਤਰ ਕੀਤਾ ਹੈ, ਉਹ ਹੁਣ ਤੇਰੇ ਕਿਹੜੇ ਕੰਮ ਹੈ?
ਜੇਹੋ ਜੇਹਾ ਪ੍ਰਾਣੀ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢ ਲੈਂਦਾ ਹੈ।
ਇਹ ਸਰੀਰ ਆਮਲਾਂ ਦੀ ਧਰਤੀ ਹੈ। ਨਾਂ-ਸੁਕਰੇ ਰੱਬ ਨੂੰ ਭੁਲਾ ਕੇ, ਜੂਨੀਆਂ ਅੰਦਰ ਭਟਕਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.