ਸਲੋਕ ॥
ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥
ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥
ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥
ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥
ਪਉੜੀ ॥
ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥
ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥
ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥
ਸਲੋਕ॥
ਗ੍ਰਿਹਰਚਨਾਅਪਾਰੰਮਨਿਬਿਲਾਸਸੁਆਦੰਰਸਹ॥
ਕਦਾਂਚਨਹਸਿਮਰੰਤਿਨਾਨਕਤੇਜੰਤਬਿਸਟਾਕ੍ਰਿਮਹ॥੧॥
ਮੁਚੁਅਡੰਬਰੁਹਭੁਕਿਹੁਮੰਝਿਮੁਹਬਤਿਨੇਹ॥
ਸੋਸਾਂਈਜੈਂਵਿਸਰੈਨਾਨਕਸੋਤਨੁਖੇਹ॥੨॥
ਪਉੜੀ॥
ਸੁੰਦਰਸੇਜਅਨੇਕਸੁਖਰਸਭੋਗਣਪੂਰੇ॥
ਗ੍ਰਿਹਸੋਇਨਚੰਦਨਸੁਗੰਧਲਾਇਮੋਤੀਹੀਰੇ॥
ਮਨਇਛੇਸੁਖਮਾਣਦਾਕਿਛੁਨਾਹਿਵਿਸੂਰੇ॥
ਸੋਪ੍ਰਭੁਚਿਤਿਨਆਵਈਵਿਸਟਾਕੇਕੀਰੇ॥
ਬਿਨੁਹਰਿਨਾਮਨਸਾਂਤਿਹੋਇਕਿਤੁਬਿਧਿਮਨੁਧੀਰੇ॥੬॥
salōk .
grih rachanā apāran man bilās suādan rasah .
kadānhch nah simarant nānak tē jant bisatā krimah .1.
much adanbar habh kih manjh muhabat nēh .
sō sānhī jainh visarai nānak sō tan khēh .2.
paurī .
sundar sēj anēk sukh ras bhōgan pūrē .
grih sōin chandan sugandh lāi mōtī hīrē .
man ishē sukh mānadā kish nāh visūrē .
sō prabh chit n āvaī visatā kē kīrē .
bin har nām n sānht hōi kit bidh man dhīrē .6.
Slok.
They, who are engrossed in their beautiful built mansion and the various relishes of the mind's desires?
And contemplate not their Lord ever, those beings are the worms of ordure, O Nanak.
Forsake thou all the worldly ostentations and be not engrossed in their love.
The body, which forgets that Lord, shall be reduced to ashes, O Nanak.
Pauri.
A men, may enjoy a beauteous couch, numerous pleasures and all Sorts of enjoyment.
And may possess mansions of gold studded with pearls and rubies and plastered with fragrant sandal dust.
One may enjoy heart desired pleasures and have no anxiety whatever,
but, if one remembers not that Lord; he is like a worn in ordure.
Without God's Name, there is no peace. In What other way can the soul be comforted?
Shalok:
They are involved in their beautiful houses, and the pleasures of the mind's desires.
They never remember the Lord in meditation; O Nanak, they are like maggots in manure. ||1||
They are engrossed in ostentatious displays, lovingly attached to all their possessions.
That body which forgets the Lord, O Nanak, shall be reduced to ashes. ||2||
Pauree:
He may enjoy a beautiful bed, countless pleasures and all sorts of enjoyments.
He may possess mansions of gold, studded with pearls and rubies, plastered with fragrant sandalwood oil.
He may relish in the pleasures of his mind's desires, and have no anxiety at all.
But if he does not remember God, he is like a maggot in manure.
Without the Lord's Name, there is no peace at all. How can the mind be comforted? ||6||
ਸਲੋਕ ॥
ਜਿਹੜੇ ਜੀਵ ਘਰਾਂ ਦੀਆਂ ਬਹੁਤ ਉਸਾਰਿਆਂ ਸਜਾਵਟਾਂ ਵਿਚ ਲਗੇ ਰਹਿੰਦੇ ਹਨ ਅਤੇ ਮਨ ਵਿਚ ਖੁਸ਼ੀਆਂ, ਪਦਾਰਥਾਂ ਦੇ ਸੁਆਦਾਂ ਤੇ ਰੱਸਾਂ ਵਿਚ ਖੁਭੇ ਰਹਿੰਦੇ ਹਨ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਅਜਿਹੇ ਮਨੁੱਖ ਜਿਹੜੇ ਕਦੇ ਵੀ ਮਾਲਕ ਨੂੰ) ਨਹੀਂ ਸਿਮਰਦੇ ਉਹ ਜੀਵ ਮਾਨੋ ਗੰਦਗੀ ਦੇ ਕੀੜੇ ਹਨ।੧।
(ਕਿਸੇ ਮਨੁੱਖ ਦਾ ਮਾਇਆ ਪਖੋਂ ਭਾਵੇਂ) ਵਡਾ ਖਿਲਾਰਾ ਹੋਵੇ, ਸਭ ਕੁਝ (ਭਾਵ ਹਰੇਕ ਪਦਾਰਥ ਉਸ ਨੂੰ ਪ੍ਰਾਪਤ ਹੋਵੇ, ਅਤੇ ਉਨ੍ਹਾਂ) ਵਿਚ ਉਸ ਦੀ ਪ੍ਰੀਤੀ ਤੇ ਪ੍ਰੇਮ ਵੀ ਹੋਵੇ
(ਪਰ) ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ ਮਨੁੱਖ ਨੂੰ ਉਹ ਮਾਲਕ ਵਿਸਰ ਜਾਂਦਾ ਹੈ (ਮਾਨੋ) ਉਸ ਦਾ ਸਰੀਰ ਸੁਆਹ ਸਮਾਨ ਹੈ (ਭਾਵ ਵਿਅਰਥ ਹੈ)।੨।
ਪਉੜੀ ॥
ਸੁੰਦਰ ਸੇਜ, ਅਨੇਕ ਪਰਕਾਰ ਦੇ ਸੁਖ, ਰਸਾਂ ਦੇ ਭੋਗਣ ਦੇ ਸਾਰੇ ਸਮਾਨ ਭੀ ਪੂਰੇ ਹੋਣ,
ਸੋਨੇ ਦੇ ਘਰ, ਚੰਦਨ ਆਦਿਕ ਸੁਗੰਧੀਆਂ ਲਾਉਣ ਨੂੰ ਹੋਣ (ਭਾਵ ਹਰ ਵਸਤੂ ਉਤੇ ਸੁਗੰਧੀ ਦਾ ਲੇਪ ਹੋਵੇ), ਮੋਤੀ ਤੇ ਹੀਰਿਆਂ ਨਾਲ ਜੜਾਊ (ਗਹਿਣੇ ਪਾਉਣ ਨੂੰ ਹੋਣ)।
(ਜੇ ਕੋਈ) ਮਨ-ਇਛੇ ਸੁਖ ਭੋਗਦਾ ਹੋਵੇ, ਕਿਸੇ ਗਲ ਦਾ ਝੋਰਾ ਵੀ ਨਾ ਹੋਵੇ।
(ਪ੍ਰੰਤੂ ਜੇ) ਉਹ ਪ੍ਰਭੂ ਚਿਤ ਵਿਚ (ਯਾਦ) ਨਹੀਂ ਆਉਂਦਾ, (ਤਾਂ ਅਜਿਹੇ ਮਨੁੱਖ) ਗੰਦਗੀ ਦੇ ਕੀੜੇ ਹਨ।
ਹਰੀ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਹੁੰਦੀ, ਕਿਸ ਤਰ੍ਹਾਂ ਮਨ ਧੀਰਜ ਕਰੇ? (ਭਾਵ ਨਾਮ-ਸਿਮਰਨ ਤੋਂ ਬਿਨਾ ਮਨ ਅਸਥਿਰ ਨਹੀਂ ਰਹਿੰਦਾ)।੬।
ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ-(ਇਹਨਾਂ ਵਿਚ ਲੱਗ ਕੇ)
ਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ ॥੧॥
ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ,
ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ ॥੨॥
ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ।
ਜੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ।
ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ,
(ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ਵਿਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ,
(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ ॥੬॥
ਸਲੋਕ।
ਜੋ ਇਨਸਾਨ, ਸੁੰਦਰ ਬਣੇ ਹੋਏ ਘਰਾਂ, ਖੁਸ਼ੀਆਂ, ਚਸਕਿਆਂ ਅਤੇ ਰੰਗ-ਰਲੀਆਂ ਅੰਦਰ ਖੱਚਤ ਹੋਇ ਹੋਇ ਹਨ।
ਜੋ ਕਦੇ ਭੀ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦੇ ਉਹ ਜੀਵ ਗੰਦਗੀ ਦੇ ਕੀੜੇ ਹਨ, ਹੇ ਨਾਨਕ!
ਤੂੰ ਸਾਰੀਆਂ ਸੰਸਾਰੀ ਸ਼ਾਨਸ਼ੌਕਤਾਂ ਤਿਆਗ ਦੇ ਅਤੇ ਉਨ੍ਹਾਂ ਦੇ ਪਿਆਰ ਵਿੱਚ ਖੱਚਤ ਨਾਂ ਹੋ।
ਜਿਹੜੀ ਦੇਹ ਉਸ ਸੁਆਮੀ ਨੂੰ ਭੁਲਾਉਂਦੀ ਹੈ, ਉਹ ਸੁਆਹ ਥੀ ਵੰਞੇਗੀ, ਹੇ ਨਾਨਕ!
ਪਉੜੀ।
ਭਾਵਨੂੰ ਇਨਸਾਨ ਸੋਹਣੇ ਪਲੰਘਾਂ, ਅਨੇਕਾਂ ਮੌਜਬਹਾਰਾਂ ਅਤੇ ਸਾਰੇ ਸੁਆਦਾਂ ਦੇ ਅਨੰਦ ਲਵੇ।
ਭਾਵਨੂੰ ਉਸ ਕੋਲ ਖੂਸ਼ਬੂਦਾਰ ਚੰਨਣ ਦੇ ਚੂਰੇ ਨਾਲ ਲਿੱਪੇ ਹੋਏ ਅਤੇ ਮੋਤੀਆਂ ਤੇ ਲਾਲਾਂ ਨਾਲ ਜੜੇ ਹੋਏ ਸੋਨੇ ਦੇ ਮੰਦਰ ਹੋਣ।
ਭਾਵੇਂ ਉਹ ਆਪਣੇ ਚਿੱਤ-ਚਾਹੁੰਦੀਆਂ ਮੌਜਾਂ ਲੁੱਟਦਾ ਹੋਵੇ ਅਤੇ ਉਸ ਨੂੰ ਕੁਝ ਭੀ ਚਿੰਤਾ ਫਿਕਰ ਨਾਂ ਹੋਵੇ,
ਪਰ ਜੇ ਉਹ ਉਸ ਸੁਆਮੀ ਦਾ ਸਿਮਰਨ ਨਹੀਂ ਕਰਦਾ, ਓਹ ਗੰਦਗੀ ਦੇ ਕੀੜੇ ਵਰਗਾ ਹੈ।
ਰੱਬ ਦੇ ਨਾਮ ਦੇ ਬਗੈਰ, ਕੋਈ ਆਰਾਮ ਚੈਨ ਨਹੀਂ ਹੋਰ ਕਿਹੜੇ ਤਰੀਕੇ ਨਾਲ ਆਤਮਾ ਦੀ ਤਸੱਲੀ ਹੋ ਸਕਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.