ਸਲੋਕ ॥
ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥
ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ॥੧॥
ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥
ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥੨॥
ਪਉੜੀ ॥
ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥
ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥
ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥
ਸਲੋਕ॥
ਚਰਨਕਮਲਬਿਰਹੰਖੋਜੰਤਬੈਰਾਗੀਦਹਦਿਸਹ॥
ਤਿਆਗੰਤਕਪਟਰੂਪਮਾਇਆਨਾਨਕਆਨੰਦਰੂਪਸਾਧਸੰਗਮਹ॥੧॥
ਮਨਿਸਾਂਈਮੁਖਿਉਚਰਾਵਤਾਹਭੇਲੋਅ॥
ਨਾਨਕਹਭਿਅਡੰਬਰਕੂੜਿਆਸੁਣਿਜੀਵਾਸਚੀਸੋਇ॥੨॥
ਪਉੜੀ॥
ਬਸਤਾਤੂਟੀਝੁੰਪੜੀਚੀਰਸਭਿਛਿੰਨਾ॥
ਜਾਤਿਨਪਤਿਨਆਦਰੋਉਦਿਆਨਭ੍ਰਮਿੰਨਾ॥
ਮਿਤ੍ਰਨਇਠਧਨਰੂਪਹੀਣਕਿਛੁਸਾਕੁਨਸਿੰਨਾ॥
ਰਾਜਾਸਗਲੀਸ੍ਰਿਸਟਿਕਾਹਰਿਨਾਮਿਮਨੁਭਿੰਨਾ॥
ਤਿਸਕੀਧੂੜਿਮਨੁਉਧਰੈਪ੍ਰਭੁਹੋਇਸੁਪ੍ਰਸੰਨਾ॥੭॥
salōk .
charan kamal birahan khōjant bairāgī dah disah .
tiāgant kapat rūp māiā nānak ānand rūp sādh sangamah .1.
man sānhī mukh ucharā vatā habhē lō .
nānak habh adanbar kūriā sun jīvā sachī sōi .2.
paurī .
basatā tūtī jhunparī chīr sabh shinnā .
jāt n pat n ādarō udiān bhraminnā .
mitr n ith dhan rūpahīn kish sāk n sinnā .
rājā sagalī srisat kā har nām man bhinnā .
tis kī dhūr man udharai prabh hōi suprasannā .7.
Slok.
The lover of the Lord's lotus feet, lovingly searches Him in ten directions.
He renounces the deceitful mammon and joins the delightful society of saints, O Nanak.
Within my mind is the Lord's Name, with my mouth I repeat His Name and go searching Him in all the lands.
Nanak all the ostentations are false. I live by hearing the Lord's true praise.
Pauri.
He, who abides in a broken hut, with all his clothes tattered;
And has neither high casts nor honour nor respect and wanders in wilderness.
Has neither a friend, nor a beloved and is without wealth, beauty, relation or Kinsman;
He is yet the King of the whole world, if his soul is adsorbed in the Lord's Name.
Yea, with the dust of his feet, one is emancipated because the Lord is well-pleased with him.
Shalok:
One who loves the Lord's lotus feet searches for Him in the ten directions.
He renounces the deceptive illusion of Maya, and joins the blissful form of the Saadh Sangat, the Company of the Holy. ||1||
The Lord is in my mind, and with my mouth I chant His Name; I seek Him in all the lands of the world.
O Nanak, all ostentatious displays are false; hearing the Praises of the True Lord, I live. ||2||
Pauree:
He dwells in a brokendown shack, in tattered clothes,
with no social status, no honor and no respect; he wanders in the wilderness,
with no friend or lover, without wealth, beauty, relatives or relations.
Even so, he is the king of the whole world, if his mind is imbued with the Lord's Name.
With the dust of his feet, men are redeemed, because God is very pleased with him. ||7||
ਸਲੋਕ ॥
ਚਰਨ ਕਮਲਾਂ ਦੇ ਵਿਛੋੜੇ ਵਿਚ (ਉਸ ਪ੍ਰਭੂ ਦੇ) ਪ੍ਰੇਮੀ ਉਸ ਨੂੰ ਦਸਾਂ ਦਿਸ਼ਾਂ ਵਿਚ ਭਾਵ ਹਰ ਪਾਸੇ ਢੂੰਢਦੇ ਫਿਰਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਹ ਛਲ ਰੂਪ ਮਾਇਆ ਨੂੰ ਛਡ ਦੇਂਦੇ ਹਨ ਅਤੇ ਆਨੰਦ ਰੂਪ ਸਾਧ ਸੰਗਤ ਵਿਚ ਵਸਦੇ ਹਨ।੧।
ਮੈਂ ਆਪਣੇ ਮਨ ਵਿਚ ਮਾਲਕ ਦਾ ਨਾਮ ਧਾਰਨ ਕਰਾਂ ਅਤੇ ਮੂੰਹ ਦੁਆਰਾ ਵੀ ਉਸ ਦਾ ਨਾਮ ਉਚਾਰਨ ਕਰਾਂ। ਉਸ ਨੂੰ ਢੂੰਢਣ ਲਈ ਸਾਰੇ ਦੇਸ਼ ਦਿਸ਼ਾਂਤਰਾਂ ਵਿਚ ਫਿਰਦਾ ਰਹਾਂ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਦੁਨੀਆਂ ਦੇ ਸਾਰੇ ਖਿਲਾਰੇ ਬਣਾਵਟਾਂ ਸਜਾਵਟਾਂ, ਅਡੰਬਰ ਆਦਿ ਝੂਠੇ ਹਨ (ਇਸ ਲਈ ਮੈਂ ਚਾਹੁੰਦਾ ਹਾਂ ਕਿ ਕੇਵਲ ਪ੍ਰਭੂ ਦੇ ਨਾਮ ਦੀ) ਸਚੀ ਖ਼ਬਰ ਸੁਣ ਕੇ ਹੀ ਜੀਊਂਦਾ ਰਹਾਂ।੨।
ਪਉੜੀ ॥
ਜਿਹੜਾ ਮਨੁੱਖ ਟੁੱਟੀ ਹੋਈ ਕੁਲੀ ਵਿਚ ਵਸਦਾ ਹੋਵੇ ਉਸ ਦੇ ਸਾਰੇ ਕਪੜੇ ਫਟੇ ਹੋਏ ਹੋਣ,
ਨਾ ਉਸ ਦੀ ਉਚੀ ਜਾਤ ਨਾ ਇਜ਼ਤ, ਨਾ ਆਦਰ-ਮਾਣ ਹੋਵੇ, (ਓਹ) ਜੰਗਲਾਂ ਵਿਚ ਭਟਕਦਾ ਫਿਰਦਾ ਹੋਵੇ।
ਨਾ ਉਸ ਦਾ ਕੋਈ ਸਾਧਾਰਨ ਦੋਸਤ ਨਾ ਕੋਈ ਪਿਆਰਾ ਦੋਸਤ ਹੋਵੇ, ਮਾਇਆ ਅਤੇ ਸੁੰਦਰਤਾ ਤੋਂ ਵੀ ਸਖਣਾ ਹੋਵੇ, ਨਾ ਕੋਈ ਉਸ ਦਾ ਦੂਰੋਂ ਪਾਰੋਂ ਰਿਸ਼ਤੇਦਾਰ ਹੋਵੇ ਨਾ ਕੋਈ ਸਾਕ ਸਨਬੰਧੀ ਹੋਵੇ।
(ਜੇ ਅਜਿਹੇ ਮਨੁੱਖ ਦਾ) ਮਨ ਹਰਿ ਨਾਮ ਵਿਚ ਭਿਜਿਆ ਹੋਇਆ ਹੋਵੇ (ਤਾਂ ਇਉਂ ਸਮਝੋ ਕਿ ਉਹ ਮਨੁੱਖ) ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ (ਭਾਵ ਚਰਕਵਰਤੀ ਰਾਜਾ) ਹੈ।
ਉਸ ਦੀ ਚਰਨ ਧੂੜੀ ਨਾਲ (ਹੋਰਨਾ ਮਨੁੱਖਾਂ ਦਾ) ਮਨ ਭੀ ਤਰ ਜਾਂਦਾ ਹੈ, (ਕਿਉਂਕਿ ਪ੍ਰਭੂ ਉਸ ਉਤੇ) ਚੰਗੀ ਤਰ੍ਹਾਂ ਪ੍ਰਸੰਨ ਹੁੰਦਾ ਹੈ।੭।
ਹੇ ਨਾਨਕ! ਪ੍ਰਭੂ ਦਾ ਪ੍ਰੇਮੀ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਨ ਦੀ ਖਿੱਚ ਵਿਚ ਦਸੀਂ ਪਾਸੀਂ ਭੌਂਦਾ ਹੈ,
ਛਲ-ਰੂਪ ਮਾਇਆ (ਦਾ ਖਹਿੜਾ) ਛੱਡਦਾ ਹੈ ਤੇ (ਭਾਲਦਿਆਂ ਭਾਲਦਿਆਂ ਉਸ ਨੂੰ) ਆਨੰਦ-ਰੂਪ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ (ਜਿਥੇ ਉਸ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਦਾ ਅਵਸਰ ਮਿਲਦਾ ਹੈ) ॥੧॥
ਮੇਰੇ ਮਨ ਵਿਚ ਸਾਂਈ (ਦੀ ਯਾਦ) ਹੈ, ਮੈਂ ਮੂੰਹੋਂ ਉਸ ਦਾ ਨਾਮ ਉਚਾਰਦਾ ਹਾਂ ਤੇ ਸਾਰੇ ਜਗਤ ਵਿਚ ਚੱਕਰ ਲਾਉਂਦਾ ਹਾਂ (ਕਿ ਕਿਤੇ ਉਸ ਦੀ ਸਿਫ਼ਤਿ-ਸਾਲਾਹ ਸੁਣ ਸਕਾਂ)
ਹੇ ਨਾਨਕ! (ਜਗਤ ਵਾਲੇ) ਸਾਰੇ ਵਿਖਾਵੇ ਮੈਨੂੰ ਨਾਸਵੰਤ ਦਿੱਸ ਰਹੇ ਹਨ। ਉਸ ਦੀ ਸਦਾ-ਥਿਰ ਰਹਿਣ ਵਾਲੀ ਸੋਭਾ ਸੁਣ ਕੇ ਮੈਂ ਜੀਉ ਪੈਂਦਾ ਹਾਂ ॥੨॥
ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ,
ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ)।
ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ,
(ਅਜੇਹਾ ਨਿਥਾਵਾਂ ਹੁੰਦਿਆਂ ਭੀ) ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ।
ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪਰਸੰਨ ਹੁੰਦਾ ਹੈ ॥੭॥
ਸਲੋਕ।
ਪ੍ਰਭੂ ਦੇ ਚਰਨਾਂ ਦਾ ਪ੍ਰੇਮ, ਪਿਆਰ ਨਾਲ ਉਸ ਨੂੰ ਦਸੀਂ ਪਾਸੀਂ ਭਾਲਦਾ ਫਿਰਦਾ ਹੈ।
ਉਹ ਧੋਖੇਬਾਜ਼ ਮੋਹਣੀ ਨੂੰ ਤਿਆਗ ਦਿੰਦਾ ਹੈ ਅਤੇ ਮੰਗਲਮਈ ਸਤਿ ਸੰਗਤ ਨਾਲ ਜੁੜ ਜਾਂਦਾ ਹੈ।
ਮੇਰੇ ਹਿਰਦੇ ਵਿੱਚ ਸੁਆਮੀ ਦਾ ਨਾਮ ਹੈ, ਆਪਣੇ ਮੂੰਹ ਨਾਲ ਮੈਂ ਉਸ ਦਾ ਨਾਮ ਉਚਾਰਦਾ ਹਾਂ ਅਤੇ ਉਸ ਨੂੰ ਭਾਲਣ ਲਈ ਮੈਂ ਸਾਰਿਆਂ ਦੇਸ਼ਾਂ ਵਿੱਚ ਜਾਂਦਾ ਹਾਂ।
ਨਾਨਕ ਸਾਰੀਆਂ ਨੁਮਾਇਸ਼ਾਂ ਝੂਠੀਆਂ ਹਨ। ਮੈਂ ਸੁਆਮੀ ਦੀ ਸੱਚੀ ਸੋਹਾ ਸੁਣ ਕੇ ਜੀਉਂਦਾ ਹਾਂ।
ਪਉੜੀ।
ਜੋ ਸਾਰੇ ਕੱਪੜੇ ਲੀਰਾਂ ਲੀਰਾਂ ਹੋਇਆ ਨਾਲ ਟੁੱਟੀ ਹੋਈ ਝੁਗੀ ਵਿੱਚ ਰਹਿੰਦਾ ਹੈ।
ਜਿਸ ਦੀ ਨਾਂ ਉਚੀ ਜਾਤੀ, ਨਾਂ ਹੀ ਇੱਜ਼ਤ ਅਤੇ ਮਾਨ ਪ੍ਰਤਿਸ਼ਟਾ ਹੈ, ਜੋ ਬੀਆਬਾਨ ਵਿੱਚ ਭਟਕਦਾ ਹੈ।
ਜਿਸ ਦਾ ਨਾਂ ਕੋਈ ਯਾਰ ਜਾਂ ਪਿਆਰਾ ਹੈ, ਜੋ ਧਨ-ਦੌਲਤ ਦੇ ਸੰਦਰਤਾ ਦੇ ਬਗੈਰ ਹੈ ਅਤੇ ਜਿਸ ਦਾ ਕੋਈ ਰਿਸ਼ਤੇਦਾਰ ਜਾਂ ਅੰਗ ਸਾਕ ਨਹੀਂ।
ਉਹ ਸਾਰੇ ਸੰਸਾਰ ਦਾ ਪਾਤਿਸ਼ਾਹ ਹੈ, ਜੇਕਰ ਉਸ ਦੀ ਆਤਮਾ ਪ੍ਰਭੂ ਦੇ ਨਾਮ ਅੰਦਰ ਲੀਨ ਹੋਈ ਹੋਈ ਹੈ।
ਹਾਂ, ਉਸ ਦੇ ਪੈਰਾਂ ਦੀ ਖਾਕ ਨਾਲ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ ਕਿਉਂਕਿ ਸਾਹਿਬ ਉਸ ਨਾਲ ਅਤਿਅੰਤ ਖੁਸ਼ ਹੁੰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.