ਸਲੋਕ ॥
ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥
ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥
ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥
ਪਉੜੀ ॥
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥
ਸਲੋਕ॥
ਪਤਿਤਪੁਨੀਤਗੋਬਿੰਦਹਸਰਬਦੋਖਨਿਵਾਰਣਹ॥
ਸਰਣਿਸੂਰਭਗਵਾਨਹਜਪੰਤਿਨਾਨਕਹਰਿਹਰਿਹਰੇ॥੧॥
ਛਡਿਓਹਭੁਆਪੁਲਗੜੋਚਰਣਾਪਾਸਿ॥
ਨਠੜੋਦੁਖਤਾਪੁਨਾਨਕਪ੍ਰਭੁਪੇਖੰਦਿਆ॥੨॥
ਪਉੜੀ॥
ਮੇਲਿਲੈਹੁਦਇਆਲਢਹਿਪਏਦੁਆਰਿਆ॥
ਰਖਿਲੇਵਹੁਦੀਨਦਇਆਲਭ੍ਰਮਤਬਹੁਹਾਰਿਆ॥
ਭਗਤਿਵਛਲੁਤੇਰਾਬਿਰਦੁਹਰਿਪਤਿਤਉਧਾਰਿਆ॥
ਤੁਝਬਿਨੁਨਾਹੀਕੋਇਬਿਨਉਮੋਹਿਸਾਰਿਆ॥
ਕਰੁਗਹਿਲੇਹੁਦਇਆਲਸਾਗਰਸੰਸਾਰਿਆ॥੧੬॥
salōk .
patit punīt gōbindah sarab dōkh nivāranah .
saran sūr bhagavānah japant nānak har har harē .1.
shadiō habh āp lagarō charanā pās .
natharō dukh tāp nānak prabh pēkhandiā .2.
paurī .
mēl laih daiāl dhah paē duāriā .
rakh lēvah dīn daiāl bhramat bah hāriā .
bhagat vashal tērā birad har patit udhāriā .
tujh bin nāhī kōi binau mōh sāriā .
kar gah lēh daiāl sāgar sansāriā .16.
Slok.
The Lords of universe is the Purifier of sinners and the Dispeller of all the distresses.
The Lord is worthy of giving refuge and Nanak repeats the Lord Master's Name.
Abandoning self-conceit altogether, I now cling to the Master's feet.
On beholding my Lord, troubles and sufferings have departed, O Nanak.
Pauri.
Unite me with Thee, O my Merciful Master. I have fallen at Thine door.
Safeguard me, O Merciful to the meek, wandering about, I have become very weary.
It is Thy innate nature to love Thine saints and save the sinners, O Lord.
Without Thee, is not another To Thee I make this supplication, O God.
Take me by the hand, O Beneficent Lord and ferry me across the world ocean.
Shalok:
The Lord of the Universe is the Purifier of sinners; He is the Dispeller of all distress.
The Lord God is Mighty, giving His Protective Sanctuary; Nanak chants the Name of the Lord, Har, Har. ||1||
Renouncing all selfconceit, I hold tight to the Lord's Feet.
My sorrows and troubles have departed, O Nanak, beholding God. ||2||
Pauree:
Unite with me, O Merciful Lord; I have fallen at Your Door.
O Merciful to the meek, save me. I have wandered enough; now I am tired.
It is Your very nature to love Your devotees, and save sinners.
Without You, there is no other at all; I offer this prayer to You.
Take me by the hand, O Merciful Lord, and carry me across the worldocean. ||16||
ਸਲੋਕ ॥
ਹੇ ਭਾਈ !) ਪ੍ਰਿਥਵੀ ਦਾ ਪਾਲਕ ਡਿਗਿਆਂ ਹੋਇਆਂ ਨੂੰ ਪਵਿੱਤਰ ਕਰਦਾ ਹੈ (ਅਤੇ ਉਨ੍ਹਾਂ ਦੇ) ਸਾਰੇ ਦੋਸ਼ਾਂ (ਦੁੱਖਾਂ ਪਾਪਾਂ) ਨੂੰ ਨਾਸ ਕਰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਸੁਆਸ ਸੁਆਸ) ਹਰੀ ਹਰੀ ਜਪਦੇ ਹਨ, ਭਗਵਾਨ ਸ਼ਰਣ ਦਾ ਸੂਰਮਾ ਹੈ (ਭਾਵ ਸ਼ਰਣ ਆਇਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਪੈਜ ਰਖਣ ਨੂੰ ਸਮਰਥ ਹੈ)।੧।
(ਹੇ ਭਾਈ ! ਜਿਸ ਨੇਂ) ਆਪਣਾ-ਆਪ ਭਾਵ ਹੰਕਾਰ ਛੋੜ ਦਿਤਾ, (ਹਰੀ ਦੇ) ਚਰਨਾਂ ਨਾਲ ਗਿਆ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਪ੍ਰਭੂ ਨੂੰ ਵੇਖਦਿਆਂ (ਭਾਵ ਦਰਸ਼ਨ ਕਰਦਿਆ ਉਸਦੇ) ਸਾਰੇ ਦੁਖ ਤੇ ਤਾਪ ਆਦਿ ਰੋਗ ਨਸ ਗਏ ਭਾਵ ਦੂਰ ਹੋ ਗਏ ।੨।
ਪਉੜੀ ॥
ਹੇ ਦਿਆਲੂ ਜੀ! (ਅਸੀਂ) ਤੇਰੇ ਦਰ ਤੇ ਢਹਿ ਪਏ ਹਾਂ, ਤਰਸ ਕਰਕੇ ਆਪਣੇ ਨਾਲ ਮਿਲਾ ਲਵੋ।
ਹੇ ਗਰੀਬ ਨਿਵਾਜ ਜੀ! ਮੈਨੂੰ ਆਪਣੀ ਚਰਨ-ਸ਼ਰਨ ਵਿਚ ਰਖ ਲਵੋ, (ਅਨੇਕ ਜੂਨੀਆਂ ਵਿੱਚ) ਫਿਰ ਫਿਰ ਕੇ ਬਹੁਤ ਥਕ ਗਿਆ ਹਾਂ।
ਹੇ ਪਾਪੀਆਂ ਨੂੰ ਤਾਰਨ ਵਾਲੇ ਹਰੀ ਜੀ! ਭਗਤਾਂ ਨੂੰ ਪਿਆਰ ਕਰਨਾ ਤੇਰਾ ਸੁਭਾਵ ਹੈ।
ਤੇਰੇ ਤੋਂ ਬਿਨਾ ਮੇਰਾ (ਹੋਰ) ਕੋਈ ਨਹੀਂ, (ਇਸ ਲਈ ਮੈਂ ਆਪ ਜੀ ਅਗੇ) ਬੇਨਤੀ ਕੀਤੀ ਹੈ।
ਹੇ ਦਿਆਲੂ ਜੀ ! (ਮੇਰਾ) ਹੱਥ ਫੜ ਲਵੋ (ਤਾਂ ਜੋ ਮੈਂ ਇਸ ਬਿਖਮ) ਸੰਸਾਰ-ਸਾਗਰ ਚੋਂ ਪਾਰ ਹੋ ਜਾਵਾਂ।੧੫।
ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ।
ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ॥੧॥
ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ,
ਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ ॥੨॥
ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ।
ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ।
ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।
ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ।
ਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ॥੧੬॥
ਸਲੋਕ।
ਕੁਲ ਆਲਮ ਦਾ ਸੁਆਮੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਸਾਰੇ ਦੁੱਖਾਂ ਨੂੰ ਕਰਨਹਾਰ ਹੈ।
ਸਾਹਿਬ ਪਨਾਹ ਦੇਣ ਦੇ ਸਮਰਥ ਹੈ। ਨਾਨਕ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ।
ਸਵੈ-ਹੰਗਤਾ ਨੂੰ ਸਮੁੱਚੇ ਤੌਰ ਤੇ ਤਿਆਗ, ਮੈਂ ਮਾਲਕ ਦੇ ਪੈਰੀਂ ਪੈਂ ਗਿਆ ਹਾਂ।
ਆਪਣੇ ਸਾਹਿਬ ਨੂੰ ਵੇਖ ਕੇ, ਮੇਰੀਆਂ ਤਕਲੀਫਾਂ ਤੇ ਦੁੱਖੜੇ ਦੂਰ ਹੋ ਗਏ ਹਨ, ਹੇ ਨਾਨਕ!
ਪਉੜੀ।
ਮੈਂਨੂੰ ਆਪਣੇ ਨਾਲ ਮਿਲਾ ਲੈ, ਹੇ ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ।
ਹੇ ਮਸਕੀਨਾਂ ਮਿਹਰਬਾਨ, ਮੇਰੀ ਰੱਖਿਆ ਕਰ। ਭਟਕਦਾ ਫਿਰਦਾ ਮੈਂ ਬਹੁਤ ਹਾਰ ਹੁੱਟ ਗਿਆ ਹਾਂ।
ਸਾਧੂਆਂ ਨੂੰ ਪਿਆਰ ਕਰਨਾ ਅਤੇ ਪਾਪੀਆਂ ਨੂੰ ਤਾਰਣਾ ਤੇਰਾ ਸੁਭਾਵਕ ਧਰਮ ਹੈ, ਹੇ ਪ੍ਰਭੂ!
ਤੇਰੇ ਬਾਝੋਂ ਹੋਰ ਕੋਈ ਨਹੀਂ। ਤੇਰੇ ਅਗੇ ਮੈਂ ਇਹ ਬੇਨਤੀ ਕਰਦਾ ਹਾਂ, ਹੇ ਵਾਹਿਗੁਰੂ!
ਮੈਨੂੰ ਹੱਥੋਂ ਪਕੜ ਲੈ, ਹੇ ਮਿਹਰਬਾਨ ਮਾਲਕ ਅਤੇ ਮੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.