ਸਿਰੀਰਾਗੁਮਹਲਾ੫ਘਰੁ੫॥
ਜਾਨਉਨਹੀਭਾਵੈਕਵਨਬਾਤਾ॥
ਮਨਖੋਜਿਮਾਰਗੁ॥੧॥ਰਹਾਉ॥
ਧਿਆਨੀਧਿਆਨੁਲਾਵਹਿ॥
ਗਿਆਨੀਗਿਆਨੁਕਮਾਵਹਿ॥
ਪ੍ਰਭੁਕਿਨਹੀਜਾਤਾ॥੧॥
ਭਗਉਤੀਰਹਤਜੁਗਤਾ॥
ਜੋਗੀਕਹਤਮੁਕਤਾ॥
ਤਪਸੀਤਪਹਿਰਾਤਾ॥੨॥
ਮੋਨੀਮੋਨਿਧਾਰੀ॥
ਸਨਿਆਸੀਬ੍ਰਹਮਚਾਰੀ॥
ਉਦਾਸੀਉਦਾਸਿਰਾਤਾ॥੩॥
ਭਗਤਿਨਵੈਪਰਕਾਰਾ॥
ਪੰਡਿਤੁਵੇਦੁਪੁਕਾਰਾ॥
ਗਿਰਸਤੀਗਿਰਸਤਿਧਰਮਾਤਾ॥੪॥
ਇਕਸਬਦੀਬਹੁਰੂਪਿਅਵਧੂਤਾ॥
ਕਾਪੜੀਕਉਤੇਜਾਗੂਤਾ॥
ਇਕਿਤੀਰਥਿਨਾਤਾ॥੫॥
ਨਿਰਹਾਰਵਰਤੀਆਪਰਸਾ॥
ਇਕਿਲੂਕਿਨਦੇਵਹਿਦਰਸਾ॥
ਇਕਿਮਨਹੀਗਿਆਤਾ॥੬॥
ਘਾਟਿਨਕਿਨਹੀਕਹਾਇਆ॥
ਸਭਕਹਤੇਹੈਪਾਇਆ॥
ਜਿਸੁਮੇਲੇਸੋਭਗਤਾ॥੭॥
ਸਗਲਉਕਤਿਉਪਾਵਾ॥ਤਿਆਗੀਸਰਨਿਪਾਵਾ॥
ਨਾਨਕੁਗੁਰਚਰਣਿਪਰਾਤਾ॥੮॥੨॥੨੭॥
sirīrāg mahalā 5 ghar 5 .
jānau nahī bhāvai kavan bātā .
man khōj mārag .1. rahāu .
dhiānī dhiān lāvah .
giānī giān kamāvah .
prabh kin hī jātā .1.
bhagautī rahat jugatā .
jōgī kahat mukatā .
tapasī tapah rātā .2.
mōnī mōnidhārī .
saniāsī brahamachārī .
udāsī udās rātā .3.
bhagat navai parakārā .
pandit vēd pukārā .
girasatī girasat dharamātā .4.
ik sabadī bah rūp avadhūtā .
kāparī kautē jāgūtā .
ik tīrath nātā .5.
nirahār varatī āparasā .
ik lūk n dēvah darasā .
ik man hī giātā .6.
ghāt n kin hī kahāiā .
sabh kahatē hai pāiā .
jis mēlē sō bhagatā .7.
sagal ukat upāvā . tiāgī saran pāvā .
nānak gur charan parātā .8.2.27.
Sri Rag, Fifth Guru.
I know not what things please Thee, O Master.
Seek thou His way, O my mind! Pause.
The meditator practises meditation.
The theologian practises theology.
But rare is the one who knows the Lord.
The worshipper lives under discipline.
The Yogi asserts that he is emancipated.
The penitent is absorbed in penance.
The man of silence observes silence.
The sokitarian is a celibate.
The stoic is imbued in dispassion.
Adorer's adoration is of nine sorts.
The Pandits read aloud the Vedas.
The householder deems his faith in the family life.
The utterer of one Word (Invisible'); the chameleon-faced one the naked one.
The patched-coat wearer, the showman the one remaining awake at night.
The bath-man is at the places of pilgrimage.
The one going without food, and those who do not touch others,
The one who remains concealed and shows not his sight,
and the one who is wise in his own mind;
None calls himself deficient.
Every one says that he has obtained the Lord.
He is the saint, whom God unites with Himself.
All devices and endeavours, I have abondened and sought the Guru's sanctuary.
Nanak has fallen at the feet of the Guru.
Siree Raag, Fifth Mehl, Fifth House:
I do not know what pleases my Lord.
O mind, seek out the way! ||1||Pause||
The meditatives practice meditation,
and the wise practice spiritual wisdom,
but how rare are those who know God! ||1||
The worshipper of Bhagaauti practices selfdiscipline,
the Yogi speaks of liberation,
and the ascetic is absorbed in asceticism. ||2||
The men of silence observe silence,
the Sanyaasees observe celibacy,
and the Udaasees abide in detachment. ||3||
There are nine forms of devotional worship.
The Pandits recite the Vedas.
The householders assert their faith in family life. ||4||
Those who utter only One Word, those who take many forms, the naked renunciates,
the wearers of patched coats, the magicians, those who remain always awake,
and those who bathe at holy places of pilgrimage||5||
Those who go without food, those who never touch others,
the hermits who never show themselves,
and those who are wise in their own minds||6||
Of these, no one admits to any deficiency;
all say that they have found the Lord.
But he alone is a devotee, whom the Lord has united with Himself. ||7||
Abandoning all devices and contrivances, I have sought His Sanctuary.
Nanak has fallen at the Feet of the Guru. ||8||2||27||
ਸਿਰੀਰਾਗੁ ਮਹਲਾ ੫ ਘਰੁ ੫ ॥
(ਮੈਂ) ਨਹੀਂ ਜਾਣਦਾ (ਕਿ ਪਰਮਾਤਮਾ ਨੂੰ) ਕਿਹੜੀ ਗੱਲ ਚੰਗੀ ਲਗਦੀ ਹੈ।
ਹੇ ਮਨ ! (ਤੂੰ ਉਸ ਨੂੰ ਮਿਲਣ ਦਾ ਸਹੀ) ਰਾਹ ਲੱਭ।੧।ਰਹਾਉ
ਧਿਆਨੀ (ਲੋਕ) ਧਿਆਨ ਲਾਉਂਦੇ ਹਨ,
ਗਿਆਨੀ (ਪੁਰਸ਼) ਗਿਆਨ ਕਮਾਉਂਦੇ ਹਨ ਭਾਵ ਗਿਆਨ-ਚਰਚਾ ਕਰਦੇ ਹਨ।
(ਪਰ ਸਹੀ ਰੂਪ ਵਿਚ) ਪ੍ਰਭੂ ਨੂੰ ਕਿਸੇ (ਵਿਰਲੇ) ਹੀ ਜਾਣਿਆ ਹੈ।੧।
ਭਗਉਤੀ (ਪ੍ਰਭੂ ਨੂੰ ਮਿਲਣ ਹਿਤ ਆਪਣੀ) ਜੁਗਤੀ ਵਿਚ ਰਹਿੰਦਾ ਹੈ।
ਜੋਗੀ (ਜੋਗ ਮਤ ਦੀ ਕਿਰਿਆ ਕਰਦਾ ਹੋਇਆ ਆਪਣੇ ਆਪ ਨੂੰ) ਮੁਕਤ ਆਖਦਾ ਹੈ।
ਤਪੱਸਵੀ (ਆਪਣੇ) ਤਪ ਵਿਚ ਮਗਨ ਰਹਿੰਦਾ ਹੈ।੨।
(ਇਸੇ ਤਰ੍ਹਾਂ) ਮੋਨੀ ਨੇ ਚੁੱਪ ਸਾਧੀ ਹੋਈ ਹੈ।
ਸੰਨਿਆਸੀ ਬ੍ਰਹਮਚਰਜ (ਵਿਚ ਤੇ)
ਉਦਾਸੀ (ਪੁਰਸ਼) ਉਦਾਸ ਵਿਚ ਮਸਤ ਰਹਿੰਦਾ ਹੈ।੩।
(ਪ੍ਰਭੂ ਮਾਰਗ ਲੱਭਣ ਹਿਤ ਕੋਈ) ਨੌ ਕਿਸਮ ਦੀ ਭਗਤੀ (ਕਰਦਾ ਹੈ।
ਪੰਡਿਤ ਵੇਦ (ਪਾਠ) ਨੂੰ ਉੱਚੀ ਉੱਚੀ ਪੜ੍ਹਦਾ ਹੈ (ਅਤੇ)
ਗ੍ਰਿਹਸਤੀ ਗ੍ਰਿਹਸਤੀ ਧਰਮ ਵਿਚ ਪਿਆਰ ਕਰਦਾ ਹੈ।੪।
(ਕੋਈ) ਇਕ-ਸ਼ਬਦੀ ਅਲੱਖਧਾਰੀ ਹੈ, (ਕੋਈ) ਬਹਰੂਪੀਆ (ਬਣਿਆ ਹੋਈਆ) ਹੈ।
(ਕੋਈ) ਨਾਂਗਾ (ਸਾਧੂ) ਹੈ, (ਕਈ) ਟਾਕੀਆਂ ਵਾਲੇ ਬਸਤ੍ਰ ਪਾਉਣ ਵਾਲੇ ਹਨ,
(ਕਈ ਨਾਟਕੀ) ਚੇਟਕੀ (ਹਨ), (ਕਈ ਸਾਰੀ ਰਾਤ) ਜਾਗਣ ਵਾਲੇ (ਹਨ)। ਕਈ (ਲੋਕ) ਤੀਰਥਾਂ ਉਤੇ ਨ੍ਹਾਉਂਦੇ ਰਹਿੰਦੇ ਹਨ।੫।
(ਕਈ) ਨਿਰ-ਅਹਾਰ ਵਰਤ ਰਖਣ ਵਾਲੇ ਹਨ, (ਕਈ) ਦੂਜਿਆਂ ਨਾਲ ਨਾ ਛੁਹਣ ਵਾਲੇ (ਹਨ
ਕਈ (ਸਾਧ ਲੋਕ) ਗੁੱਫਾਂ ਵਿਚ ਲੁਕ-ਛਿਪ (ਕੇ ਰਹਿੰਦੇ ਹਨ, ਕਿਸੇ ਨੂੰ) ਦਰਸ਼ਨ ਨਹੀਂ ਦਿੰਦੇ।
ਕਈ (ਆਪਣੇ) ਮਨ ਵਿਚ ਹੀ ਗਿਆਨੀ (ਬਣੇ ਹੋਏ ਹਨ)।੬।
ਕਿਸੇ ਨੇ ਵੀ (ਆਪਣੇ ਆਪ ਨੂੰ ਪ੍ਰਭੂ ਦੀ ਪ੍ਰਾਪਤੀ ਵਿਚ ਦੂਜੇ ਨਾਲੋਂ) ਘੱਟ ਨਹੀਂ ਅਖਵਾਇਆ
ਸਾਰੇ ਹੀ ਕਹਿੰਦੇ (ਹਨ ਕਿ ਉਨ੍ਹਾਂ ਨੇ ਪਰਮਾਤਮਾ ਨੂੰ) ਪਾ ਲਿਆ ਹੈ
(ਪਰ ਅਸਲੀਅਤ ਇਹ ਹੈ ਕਿ) ਜਿਸ (ਮਨੁੱਖ) ਨੂੰ (ਪ੍ਰਭੂ ਆਪਣੇ ਨਾਲ) ਮੇਲ ਲਵੇ ਉਹ ਹੀ (ਸੱਚਾ ਅਸਲੀ) ਭਗਤ ਹੈ।੭।
(ਮੈਂ) ਸਾਰੀਆਂ ਉਕਤੀਆਂ-ਜੁਗਤੀਆਂ (ਦਲੀਲਾਂ ਤੇ) ਉਪਾਵ ਛਡ ਕੇ ਤਿਆਗੀ (ਬਣ ਗਿਆ ਹਾਂ ਅਤੇ ਗੁਰੂ ਪਰਮੇਸ਼ਰ ਦੀ) ਸ਼ਰਣ ਵਿਚ ਪੈ ਗਿਆ ਹਾਂ।
(ਮੈਂ) ਨਾਨਕ ਗੁਰੂ ਦੇ ਚਰਨਾਂ ਨਾਲ ਚੰਗੀ ਤਰ੍ਹਾਂ ਰੱਤਾ ਗਿਆ ਹਾਂ (ਭਾਵ ਗੁਰ-ਚਰਨਾਂ ਦੀ ਪ੍ਰੀਤਿ ਵਿਚ ਰੱਚ-ਮਿੱਚ ਗਿਆਂ ਹਾਂ।੮।੨੨੭।
ਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕੇਹੜੀ ਗੱਲ ਚੰਗੀ ਲੱਗਦੀ ਹੈ।
ਹੇ ਮੇਰੇ ਮਨ! ਤੂੰ (ਉਹ) ਰਸਤਾ ਲੱਭ (ਜਿਸ ਉਤੇ ਤੁਰਿਆਂ ਪ੍ਰਭੂ ਪ੍ਰਸੰਨ ਹੋ ਜਾਏ) ॥੧॥ ਰਹਾਉ ॥
ਸਮਾਧੀਆਂ ਲਾਣ ਵਾਲੇ ਲੋਕ ਸਮਾਧੀਆਂ ਲਾਂਦੇ ਹਨ,
ਵਿਦਵਾਨ ਲੋਕ ਧਰਮ-ਚਰਚਾ ਕਰਦੇ ਹਨ,
ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ) ॥੧॥
ਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਵਿਚ ਰਹਿੰਦੇ ਹਨ।
ਜੋਗੀ ਆਖਦੇ ਹਨ ਅਸੀਂ ਮੁਕਤ ਹੋ ਗਏ ਹਾਂ।
ਤਪ ਕਰਨ ਵਾਲੇ ਸਾਧੂ ਤਪ (ਕਰਨ) ਵਿਚ ਹੀ ਮਸਤ ਰਹਿੰਦੇ ਹਨ ॥੨॥
ਚੁੱਪ ਸਾਧੀ ਰੱਖਣ ਵਾਲੇ ਸਾਧੂ ਚੁੱਪ ਵੱਟੀ ਰੱਖਦੇ ਹਨ।
ਸੰਨਿਆਸੀ (ਸੰਨਿਆਸ ਵਿਚ) ਬ੍ਰਹਮਚਾਰੀ (ਬ੍ਰਹਮਚਰਜ ਵਿਚ)
ਤੇ ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ ॥੩॥
(ਕੋਈ ਆਖਦਾ ਹੈ ਕਿ) ਭਗਤੀ ਨੌਂ ਕਿਸਮਾਂ ਦੀ ਹੈ।
ਪੰਡਿਤ ਵੇਦ ਉੱਚੀ ਉੱਚੀ ਪੜ੍ਹਦਾ ਹੈ।
ਗ੍ਰਿਹਸਤੀ ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ ॥੪॥
ਅਨੇਕਾਂ ਐਸੇ ਹਨ ਜੋ 'ਅਲੱਖ ਅਲੱਖ' ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ।
ਕੋਈ ਖ਼ਾਸ ਕਿਸਮ ਦਾ ਚੋਲਾ ਆਦਿਕ ਪਹਿਨਣ ਵਾਲੇ ਹਨ। ਕੋਈ ਨਾਟਕ ਚੇਟਕ ਸਾਂਗ ਆਦਿਕ ਬਣਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਹਨ, ਕਈ ਐਸੇ ਹਨ ਜੋ ਰਾਤਾਂ ਜਾਗ ਕੇ ਗੁਜ਼ਾਰਦੇ ਹਨ।
ਇਕ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ ॥੫॥
ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਜਿਆਂ ਨਾਲ ਛੁੰਹਦੇ ਨਹੀਂ ਹਨ (ਤਾ ਕਿ ਕਿਸੇ ਦੀ ਭਿੱਟ ਨਾਹ ਲੱਗ ਜਾਏ)।
ਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ।
ਕਈ ਐਸੇ ਹਨ ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ ॥੬॥
(ਇਹਨਾਂ ਵਿਚੋਂ) ਕਿਸੇ ਨੇ ਭੀ ਆਪਣੇ ਆਪ ਨੂੰ (ਕਿਸੇ ਹੋਰ ਨਾਲੋਂ) ਘੱਟ ਨਹੀਂ ਅਖਵਾਇਆ।
ਸਭ ਇਹੀ ਆਖਦੇ ਹਨ ਕਿ ਅਸਾਂ ਪਰਮਾਤਮਾ ਨੂੰ ਲੱਭ ਲਿਆ ਹੈ।
ਪਰ (ਪਰਮਾਤਮਾ ਦਾ) ਭਗਤ ਉਹੀ ਹੈ ਜਿਸ ਨੂੰ (ਪਰਮਾਤਮਾ ਨੇ ਆਪ ਆਪਣੇ ਨਾਲ) ਮਿਲਾ ਲਿਆ ਹੈ ॥੭॥
ਪਰ ਮੈਂ ਤਾਂ ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛੱਡ ਦਿਤੇ ਹਨ, ਤੇ ਪ੍ਰਭੂ ਦੀ ਹੀ ਸਰਨ ਪਿਆ ਹਾਂ।
ਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ ॥੮॥੨॥੨੭॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ਮੈਂ ਨਹੀਂ ਜਾਣਦਾ, ਤੈਨੂੰ ਕਿਹੜੀਆਂ ਗੱਲਾਂ ਚੰਗੀਆਂ ਲਗਦੀਆਂ ਹਨ, ਹੈ ਮਾਲਕ!
ਉਸ ਦੇ ਰਾਹ ਦੀ ਤੂੰ ਭਾਲ ਕਰ, ਹੇ ਮੇਰੀ ਜਿੰਦੜੀਏ! ਠਹਿਰਾਉ।
ਅਰਾਧਨ ਕਰਨ ਵਾਲਾ ਅਰਾਧਨ ਕਰਦਾ ਹੈ।
ਬ੍ਰਹਿਮ-ਬੇਤਾ ਬ੍ਰਹਿਮ ਵਿਦਿਆ ਦਾ ਅਭਿਆਸ ਕਰਦਾ ਹੈ।
ਪਰ ਕੋਈ ਵਿਰਲਾ ਪੁਰਸ਼ ਹੀ ਹੈ ਜੋ ਸਾਈਂ ਨੂੰ ਜਾਣਦਾ ਹੈ।
ਉਪਾਸ਼ਕ ਜ਼ਾਬਤੇ ਅੰਦਰ ਰਹਿੰਦਾ ਹੈ।
ਯੋਗੀ ਆਖਦਾ ਹੈ ਕਿ ਉਹ ਬੰਦ-ਖਲਾਸ ਹੈ।
ਕਰੜੀ ਘਾਲ ਘਾਲਣ ਵਾਲਾ ਕਰੜੀ ਘਾਲ ਅੰਦਰ ਲੀਨ ਹੈ।
ਚੁੱਪ ਕੀਤਾ ਬੰਦਾ ਚੁੱਪ ਰਹਿੰਦਾ ਹੈ।
ਇਕਾਂਤੀ ਜਤੀ ਹੈ।
ਤਿਆਗੀ ਵੈਰਾਗ ਅੰਦਰ ਰੰਗਿਆ ਹੋਹਿਆ ਹੈ।
ਉਪਾਸ਼ਕ ਦੀ ਉਪਾਸ਼ਨਾ ਨੌ ਕਿਸਮਾਂ ਦੀ ਹੈ।
ਪੰਡਤ ਵੇਦਾਂ ਨੂੰ ਉੱਚੀ ਉੱਚੀ ਪੜ੍ਹਦੇ ਹਨ।
ਕਬੀਲਦਾਰੀ ਨੂੰ ਘਰਬਾਰੀ ਆਪਣਾ ਈਮਾਨ ਜਾਣਦਾ ਹੈ।
ਇਕ ਲਫ਼ਜ਼ (ਅਲਖ) ਉਚਾਰਨ ਕਰਨ ਵਾਲਾ, ਬਹੁਰੂਪੀਆਂ ਨਾਂਗਾ!
ਗੌਦੜੀ ਪਹਿਨਣ ਵਾਲਾ, ਸਾਂਗ-ਧਾਰੀ, ਰਾਤ ਨੂੰ ਜਾਗਣ ਵਾਲਾ।
ਯਾਤ੍ਰਾ-ਅਸਥਾਨਾਂ ਦਾ ਹੈ ਇਸ਼ਨਾਨੀ।
ਭੋਜਨ ਬਿਨਾ ਵਿਚਰਣ ਵਾਲਾ ਹੈ, ਕਿਸੇ ਨਾਲ ਨਾਂ ਲਗਣ ਵਾਲਾ।
ਇਕ ਉਹ ਜੋ ਲੁਕਿਆ ਰਹਿੰਦਾ ਹੈ ਤੇ ਕਿਸੇ ਨੂੰ ਆਪਣਾ ਦਰਸ਼ਨ ਨਹੀਂ ਦਿੰਦਾ।
ਇਕ ਉਹ ਜੋ ਆਪਣੇ ਚਿੱਤ ਅੰਦਰ ਹੀ ਸਿਆਣਾ ਹੈ।
ਕੋਈ ਭੀ ਆਪਣੇ ਆਪ ਨੂੰ ਘੱਟ ਨਹੀਂ ਆਖਦਾ।
ਹਰ ਕੋਈ ਆਖਦਾ ਹੈ ਕਿ ਉਸ ਨੇ ਸਾਈਂ ਨੂੰ ਪਾ ਲਿਆ ਹੈ।
ਉਹੀ ਸਾਧੂ ਹੈ, ਜਿਸ ਨੂੰ ਹਰੀ ਆਪਣੇ ਨਾਲ ਮਿਲਾ ਲੈਂਦਾ ਹੈ।
ਸਮੂਹ ਜੁਗਤੀਆਂ ਅਤੇ ਉਪਰਾਲੇ, ਛਡ ਕੇ ਮੈਂ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।
ਨਾਨਕ ਗੁਰਾਂ ਦੇ ਪੈਰਾਂ ਤੇ ਪਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.