ਸਲੋਕ ॥
ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥
ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥
ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥
ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥
ਪਉੜੀ ॥
ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥
ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥
ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥
ਸਲੋਕ॥
ਦ੍ਰਿਸਟੰਤਏਕੋਸੁਨੀਅੰਤਏਕੋਵਰਤੰਤਏਕੋਨਰਹਰਹ॥
ਨਾਮਦਾਨੁਜਾਚੰਤਿਨਾਨਕਦਇਆਲਪੁਰਖਕ੍ਰਿਪਾਕਰਹ॥੧॥
ਹਿਕੁਸੇਵੀਹਿਕੁਸੰਮਲਾਹਰਿਇਕਸੁਪਹਿਅਰਦਾਸਿ॥
ਨਾਮਵਖਰੁਧਨੁਸੰਚਿਆਨਾਨਕਸਚੀਰਾਸਿ॥੨॥
ਪਉੜੀ॥
ਪ੍ਰਭਦਇਆਲਬੇਅੰਤਪੂਰਨਇਕੁਏਹੁ॥
ਸਭੁਕਿਛੁਆਪੇਆਪਿਦੂਜਾਕਹਾਕੇਹੁ॥
ਆਪਿਕਰਹੁਪ੍ਰਭਦਾਨੁਆਪੇਆਪਿਲੇਹੁ॥
ਆਵਣਜਾਣਾਹੁਕਮੁਸਭੁਨਿਹਚਲੁਤੁਧੁਥੇਹੁ॥
ਨਾਨਕੁਮੰਗੈਦਾਨੁਕਰਿਕਿਰਪਾਨਾਮੁਦੇਹੁ॥੨੦॥੧॥
salōk .
drisatant ēkō sunīant ēkō varatant ēkō naraharah .
nām dān jāchant nānak daiāl purakh kripā karah .1.
hik sēvī hik sanmalā har ikas pah aradās .
nām vakhar dhan sanchiā nānak sachī rās .2.
paurī .
prabh daiāl bēant pūran ik ēh .
sabh kish āpē āp dūjā kahā kēh .
āp karah prabh dān āpē āp lēh .
āvan jānā hukam sabh nihachal tudh thēh .
nānak mangai dān kar kirapā nām dēh .20.1.
Slok.
Only the One Creator I see, the One I hear and the One I find pervading all.
Nanak asks for the gift of God's Name. O my merciful Lord, grant me this boon.
The One Lord I serve, the One I remember and to the One, I make supplication.
Nanak has amassed the merchandise and wealth of the Name, the real capital.
Pauri.
The Lord is compassionate and limitless. He alone is All-pervading.
He Himself is All in all. whom else should I refer to as like Him?
The Lord Himself grants gifts and He Himself receives them.
Coming and going is all in Thy will, O Lord and Eternal is Thine abode.
Nanak begs a boon: Mercifully bless me with Thy Name.
Shalok:
I see only the One Lord; I hear only the One Lord; the One Lord is allpervading.
Nanak begs for the gift of the Naam; O Merciful Lord God, please grant Your Grace. ||1||
I serve the One Lord, I contemplate the One Lord, and to the One Lord, I offer my prayer.
Nanak has gathered in the wealth, the merchandise of the Naam; this is the true capital. ||2||
Pauree:
God is merciful and infinite. The One and Only is allpervading.
He Himself is allinall. Who else can we speak of?
God Himself grants His gifts, and He Himself receives them.
Coming and going are all by the Hukam of Your Will; Your place is steady and unchanging.
Nanak begs for this gift; by Your Grace, Lord, please grant me Your Name. ||20||1||
ਸਲੋਕ ॥
ਨਾਨਕ (ਗੁਰੂ ਜੀ ਬੇਨਤੀ ਕਰਦੇ ਹਨ ਕਿ) ਹੇ ਦਇਆ ਕਰਨ ਵਾਲੇ ਸਰਬ ਵਿਆਪਕ ਪੁਰਖ ਜੀ ! (ਜਿਨ੍ਹਾਂ ਉਤੇ ਤੁਸੀਂ) ਕਿਰਪਾ ਕਰ ਦੇਵੋ (ਉਨ੍ਹਾਂ ਨੂੰ ਹਰ ਥਾਂ ਤੇ) ਇਕ (ਓਅੰਕਾਰ) ਦਿਸਦਾ ਹੈ, ਇਕ (ਓਅੰਕਾਰ) ਸੁਣੀਦਾ ਹੈ,
ਇਕੋ ਨਰਹਰੀ ਵਰਤ ਰਿਹਾ (ਅਨੁਭਵ ਹੁੰਦਾ ਹੈ ਅਤੇ ਉਹ ਆਪ ਹਰੀ ਪਾਸੋਂ) ਨਾਮ ਦਾਨ ਮੰਗਦੇ ਹਨ।੧।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਮੇਰੀ ਦਿਲੀ ਉਮੰਰਾ ਹੈ ਕਿ ਮੈਂ ਇਕੋ ਵਿਆਪਕ ਪ੍ਰਭੂ ਨੂੰ ਸੇਵਾਂ, ਇਕ ਨੂੰ ਸਿਮਰਾਂ, (ਇਸ ਤਰ੍ਹਾਂ ਮੈਂ) ਇਕੋ ਪ੍ਰਭੂ ਪਾਸ ਹੀ ਅਰਦਾਸਿ (ਕਰਾਂ) ।
ਇਕ ਨਾਮ ਦਾ ਸੌਦਾ ਤੇ (ਨਾਮ) ਧਨ ਇਕੱਠਾ ਕੀਤਾ ਹੈ, (ਇਹੋ ਹੀ ਮੇਰੀ) ਸਦਾ ਥਿਰ ਰਹਿਣ ਵਾਲੀ ਮੁੜੀ ਹੈ ।੨।
ਪਉੜੀ ॥
ਇਕੋ ਇਹ ਪ੍ਰਭੂ ਹੀ ਦਇਆ ਦਾ ਘਰ ਬੇਅੰਤ ਅਤੇ ਸਰਬ ਵਿਆਪਕ ਹੈ।
ਇਹ ਸਭ ਕੁਝ ਆਪ ਹੀ ਆਪ ਹੈ, (ਇਸ ਵਰਗਾ) ਦੂਜਾ ਹੋਰ ਕਿਹੜਾ ਆਖਾਂ, ਦਸਾਂ?।
ਹੇ ਪ੍ਰਭੂ ! ਤੁਸੀਂ ਆਪ ਹੀ ਦਾਨ ਕਰਨ ਵਾਲੇ ਹੋ ਅਤੇ ਆਪ ਹੀ ਲੈਣ ਵਾਲੇ ਹੋ।
ਇਸ ਸੰਸਾਰ ਤੇ ਆਉਣਾ-ਜਾਣਾ, ਜੰਮਣਾ-ਮਰਣਾ, ਸਭ ਆਪ ਜੀ ਦਾ ਹੁਕਮ ਹੈ (ਪਰ) ਤੁਹਾਡਾ ਆਪਣਾ ਟਿਕਾਣਾ ਅਟੱਲ ਹੈ।
(ਹੇ ਪ੍ਰਭ! ਮੈਂ) ਨਾਨਕ ਤੇਰੇ ਪਾਸੋਂ ਦਾਨ ਮੰਗਦਾ ਹਾਂ, ਮੈਨੂੰ ਕਿਰਪਾ ਕਰਕੇ ਆਪਣਾ ਨਾਮ ਬਖਸ਼ੋ ਜੀ।੨੦।੧।
ਉਹਨਾਂ ਨੂੰ ਹਰ ਥਾਂ ਉਹ ਖ਼ਲਕਤਿ ਦਾ ਸਾਈਂ ਹੀ ਦਿੱਸਦਾ ਹੈ, ਸੁਣੀਦਾ ਹੈ, ਵਿਆਪਕ ਜਾਪਦਾ ਹੈ,
ਹੇ ਨਾਨਕ! ਜਿਨ੍ਹਾਂ ਉਤੇ ਦਿਆਲ ਪ੍ਰਭੂ ਮੇਹਰ ਕਰਦਾ ਹੈ। ਉਹ ਉਸ ਪਾਸੋਂ ਬੰਦਗੀ ਦਾ ਖ਼ੈਰ ਮੰਗਦੇ ਹਨ ॥੧॥
ਮੇਰੀ ਇਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾਂ ਤੇ ਪ੍ਰਭੂ ਨੂੰ ਹੀ ਹਿਰਦੇ ਵਿਚ ਸੰਭਾਲ ਰੱਖਾਂ।
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਨਾਮ-ਰੂਪ ਸੌਦਾ ਨਾਮ-ਰੂਪ ਧਨ ਜੋੜਿਆ ਹੈ, ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ ॥੨॥
ਸਿਰਫ਼ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਆਪ ਸਭ ਕੁਝ ਹੈ,
ਹੋਰ ਦੂਜਾ ਕੇਹੜਾ ਦੱਸਾਂ (ਜੇ ਉਸ ਵਰਗਾ ਹੋਵੇ)?
ਹੇ ਪ੍ਰਭੂ! ਤੂੰ ਆਪ ਹੀ ਦਾਨ ਕਰਨ ਵਾਲਾ ਹੈਂ ਤੇ ਆਪ ਹੀ ਉਹ ਦਾਨ ਲੈਣ ਵਾਲਾ ਹੈਂ।
(ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਤੇਰਾ ਹੁਕਮ ਹੈ (ਭਾਵ, ਤੇਰੀ ਖੇਡ ਹੈ), ਤੇਰਾ ਆਪਣਾ ਟਿਕਾਣਾ ਸਦਾ ਅਟੱਲ ਹੈ।
ਨਾਨਕ (ਤੈਥੋਂ) ਖ਼ੈਰ ਮੰਗਦਾ ਹੈ, ਮੇਹਰ ਕਰ ਤੇ ਨਾਮ ਬਖ਼ਸ਼ ॥੨੦॥੧॥
ਸਲੋਕ।
ਇਕੋ ਸਿਰਜਣਹਾਰ ਨੂੰ ਹੀ ਵੇਖਦਾ ਹਾਂ, ਇਕ ਨੂੰ ਹੀ ਸੁਣਦਾ ਹਾਂ ਅਤੇ ਇਕੋ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ।
ਨਾਨਕ ਰੱਬ ਦੇ ਨਾਮ ਦੀ ਦਾਤ ਦੀ ਜਾਚਨਾ ਕਰਦਾ ਹੈ। ਹੇ ਮੇਰੇ ਮਿਹਰਬਾਨ ਮਾਲਕ! ਦਇਆ ਧਾਰ ਕੇ ਮੈਨੂੰ ਇਹ ਪ੍ਰਦਾਨ ਕਰ।
ਇਕੱਲੇ ਸੁਆਮੀ ਦੀ ਹੀ ਮੈਂ ਸੇਵਾ ਕਮਾਉਂਦਾ ਹਾਂ, ਇਕੱਲੇ ਨੂੰ ਮੈਂ ਯਾਦ ਕਰਦਾ ਹਾਂ ਅਤੇ ਇਕੱਲੇ ਅੱਗੇ ਹੀ ਮੈਂ ਬਿਨੈ ਕਰਦਾ ਹਾਂ।
ਨਾਨਕ ਨੇ ਅਸਲੀ ਪੂੰਜੀ, ਨਾਮ ਦਾ ਮਾਲ ਅਤੇ ਪਦਾਰਥ ਇਕੱਤਰ ਕੀਤਾ ਹੈ।
ਪਉੜੀ।
ਸਾਹਿਬ ਦਇਆਵਾਨ ਅਤੇ ਹੱਦਬੰਨਾ-ਰਹਿਤ ਹੈ। ਕੇਵਲ ਓਹੀ ਸਰਬ-ਵਿਆਪਕ ਹੈ।
ਉਹ ਸਾਰਾ ਕੁਛ ਖੁਦ-ਬਖੁਦ ਹੀ ਹੈ। ਹੋਰ ਕਿਸ ਨੂੰ ਮੈਂ ਉਹਦੇ ਵਰਗਾ ਬਿਆਨ ਕਰਾਂ?
ਸੁਆਮੀ ਖੁਦ ਦਾਤਾ ਬਖਸ਼ਦਾ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਲੈਂਦਾ ਹੈ।
ਆਉਣਾ ਤੇ ਜਾਣਾ ਸਮੂਹ ਤੇਰੀ ਰਜ਼ਾ ਅੰਦਰ ਹੈ, ਹੇ ਸਾਈਂ! ਅਹਿੱਲ ਹੈ ਤੇਰਾ ਨਿਵਾਸ-ਅਸਥਾਨ।
ਨਾਨਕ ਇਕ ਦਾਤ ਦੀ ਯਾਚਨਾ ਕਰਦਾ ਹੈ: ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.