ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥
ਟੋਡੀਮਹਲਾ੫॥
ਹਰਿਕੇਚਰਨਕਮਲਮਨਿਧਿਆਉ॥
ਕਾਢਿਕੁਠਾਰੁਪਿਤਬਾਤਹੰਤਾਅਉਖਧੁਹਰਿਕੋਨਾਉ॥੧॥ਰਹਾਉ॥
ਤੀਨੇਤਾਪਨਿਵਾਰਣਹਾਰਾਦੁਖਹੰਤਾਸੁਖਰਾਸਿ॥
ਤਾਕਉਬਿਘਨੁਨਕੋਊਲਾਗੈਜਾਕੀਪ੍ਰਭਆਗੈਅਰਦਾਸਿ॥੧॥
ਸੰਤਪ੍ਰਸਾਦਿਬੈਦਨਾਰਾਇਣਕਰਣਕਾਰਣਪ੍ਰਭਏਕ॥
ਬਾਲਬੁਧਿਪੂਰਨਸੁਖਦਾਤਾਨਾਨਕਹਰਿਹਰਿਟੇਕ॥੨॥੮॥੧੩॥
tōdī mahalā 5 .
har kē charan kamal man dhiāu .
kādh kuthār pit bāt hantā aukhadh har kō nāu .1. rahāu .
tīnē tāp nivāranahārā dukh hantā sukh rās .
tā kau bighan n kōū lāgai jā kī prabh āgai aradās .1.
sant prasād baid nārāin karan kāran prabh ēk .
bāl budh pūran sukhadātā nānak har har tēk .2.8.13.
Todi 5th Guru.
Dwell thou on the Lord's lotus feet in thy mind.
The medicine of God's Name is said to destroy with an axe the diseases of bile and phlegm. Pause.
The Lord is the Remover of the Three fevers. He is the Destroyer of distress and the stock of peace.
No obstacle befalls him, who prayeth before his Lord.
By saints' grace, the Primal Being has become my physician. The Lord alone is the Doer of all deeds.
O Nanak, the Lord God is the Giver of perfect peace and support of the child-like, innocently minded persons.
Todee, Fifth Mehl:
Meditate on the lotus feet of the Lord within your mind.
The Name of the Lord is the medicine; it is like an axe, which destroys the diseases caused by anger and egotism. ||1||Pause||
The Lord is the One who removes the three fevers; He is the Destroyer of pain, the warehouse of peace.
No obstacles block the path of one who prays before God. ||1||
By the Grace of the Saints, the Lord has become my physician; God alone is the Doer, the Cause of causes.
He is the Giver of perfect peace to the innocentminded people; O Nanak, the Lord, Har, Har, is my support. ||2||8||13||
ਟੋਡੀ ਮਹਲਾ ੫ ॥
(ਹੇ ਭਾਈ !) ਹਰੀ ਦੇ (ਪਾਵਨ) ਚਰਨ ਕਮਲਾਂ ਨੂੰ ਮਨ ਵਿਚ ਸਿਮਰੋ
(ਜਿਵੇਂ) ਕਾੜ੍ਹਾ ਪਿਤ (ਸਰੀਰ ਦੀ ਗਰਮੀ) ਵਾਈ ਨੂੰ (ਬਾਹਰ) ਕਢ ਦਿੰਦਾ ਹੈ (ਭਾਵ ਨਾਸ਼ ਕਰ ਦੇਂਦਾ ਹੈ, ਤਿਵੇਂ) ਹਰੀ ਦਾ ਨਾਮ (ਪਵਿਤ੍ਰ) ਦਵਾਈ ਹੈ (ਜੋ ਮਨੁਖ ਦੇ ਅੰਦਰੋਂ ਕਾਮ ਕ੍ਰੋਧ ਦੀ ਅਗਨੀ ਨਾਸ਼ ਕਰ ਦਿੰਦੀ ਹੈ)।੧।ਰਹਾਉ।
(ਪਰਮੇਸ਼ਰ ਦਾ ਨਾਮ) ਤਿੰਨਾਂ ਪਾਪਾਂ (ਆਧੀ, ਬਿਆਧੀ, ਉਪਾਧੀ ਨੂੰ) ਦੂਰ ਕਰਨ ਵਾਲਾ ਹੈ, ਦੁਖ ਨੂੰ ਕਟਣ ਵਾਲਾ ਤੇ ਸੁਖਾਂ ਦੀ ਪੂੰਜੀ ਦੇਣ ਵਾਲਾ ਹੈ।
ਉਸ (ਮਨੁੱਖ) ਨੂੰ ਕੋਈ ਬਿਘਨ (ਰੁਕਾਵਟ ਦੁਖ ਆਦਿ) ਨਹੀਂ ਲਗਦਾ ਜਿਸ ਦੀ ਪ੍ਰਭੂ ਦੇ ਸਨਮੁਖ ਅਰਦਾਸਿ (ਹੁੰਦੀ ਹੈ)।੧।
ਸੰਤ (ਗੁਰੂ) ਦੀ ਕਿਰਪਾ ਨਾਲ (ਪਤਾ ਲਗਦਾ ਹੈ ਕਿ) ਇਕ ਪ੍ਰਭੂ ਹੀ (ਸੱਚਾ) ਵੈਦ ਹੈ (ਜੋ ਸਭ ਤਰ੍ਹਾਂ) ਕਰਣ-ਕਾਰਣ ਸਮਰਥ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਬਾਲਕ ਬੁਧੀ ਵਾਲਿਆਂ ਭਾਵ ਭੋਲਿਆਂ ਭਾਲਿਆਂ ਮਾਸੂਮਾਂ, ਅੰਜਾਣ-ਬੁਧੀ ਵਾਲਿਆਂ ਨੂੰ ਹਰੀ ਪੂਰਨ ਸੁਖ ਦੇਣ ਵਾਲਾ ਹੈ (ਅਤੇ ਉਹ) ਹਰੀ ਹੀ (ਸਭ ਦੀ) ਟੇਕ ਹੈ।੨।੮।੧੩।
ਹੇ ਭਾਈ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ।
ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜੇਹੜੀ (ਮਨੁੱਖ ਦੇ ਅੰਦਰੋਂ) ਕ੍ਰੋਧ ਅਤੇ ਅਹੰਕਾਰ (ਆਦਿਕ ਰੋਗ) ਪੂਰੀ ਤਰ੍ਹਾਂ ਕੱਢ ਦੇਂਦੀ ਹੈ (ਜਿਵੇਂ ਦਵਾਈ ਸਰੀਰ ਵਿਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ) ॥੧॥ ਰਹਾਉ ॥
ਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ ਵਿਆਧਿ ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਅਤੇ ਸੁਖਾਂ ਦਾ ਸਰਮਾਇਆ ਹੈ।
ਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀ ਆਉਂਦੀ ॥੧॥
ਹੇ ਭਾਈ! ਇਕ ਪਰਮਾਤਮਾ ਹੀ ਜਗਤ ਦਾ ਮੂਲ ਹੈ, (ਜੀਵਾਂ ਦੇ ਰੋਗ ਦੂਰ ਕਰਨ ਵਾਲਾ) ਹਕੀਮ ਹੈ। ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਨਾਨਕ! ਜੇਹੜੇ ਮਨੁੱਖ ਆਪਣੇ ਅੰਦਰੋਂ ਚਤੁਰਾਈ ਦੂਰ ਕਰ ਦੇਂਦੇ ਹਨ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ, ਉਹਨਾਂ (ਦੀ ਜ਼ਿੰਦਗੀ) ਦਾ ਸਹਾਰਾ ਬਣ ਜਾਂਦਾ ਹੈ ॥੨॥੮॥੧੩॥
ਟੋਡੀ ਪੰਜਵੀਂ ਪਾਤਿਸ਼ਾਹੀ।
ਤੂੰ ਹਰੀ ਦੇ ਕੰਵਲ ਚਰਨਾਂ ਦਾ ਆਪਣੇ ਚਿੱਤ ਅੰਦਰ ਚਿੰਤਨ ਕਰ।
ਰੱਬ ਦੇ ਨਾਮ ਦੀ ਦਵਾਈ ਸਫਰਾਂ ਤੇ ਬਲਗਮ ਦੀਆਂ ਬੀਮਾਰੀਆਂ ਨੂੰ ਕੁਹਾੜੇ ਨਾਲ ਨਾਸ ਕਰ ਦੇਣ ਵਾਲੀ ਕਹੀ ਜਾਂਦੀ ਹੈ। ਠਹਿਰਾਉ।
ਸਾਹਿਬ ਤਿੰਨਾਂ ਹੀ ਬੁਖਾਰਾਂ ਨੂੰ ਦੂਰ ਕਰਨਹਾਰ ਹੈ। ਉਹ ਦੁੱਖੜੇ ਨਾਸ ਕਰਨ ਵਾਲਾ ਅਤੇ ਆਰਾਮ ਚੈਨ ਦੀ ਪੂੰਜੀ ਹੈ।
ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜੋ ਆਪਣੇ ਪ੍ਰਭੂ ਦੇ ਹਜ਼ੂਰ ਪ੍ਰਾਰਥਨਾ ਕਰਦਾ ਹੈ।
ਸਾਧੂਆਂ ਦੀ ਦਇਆ ਦੁਆਰਾ ਪ੍ਰਥਮ ਪੁਰਖ ਮੇਰਾ ਹਕੀਮ ਹੋ ਗਿਅ ਹੈ। ਕੇਵਲ ਸੁਆਮੀ ਹੀ ਸਾਰੇ ਕਾਰਜ ਕਰਨ ਵਾਲਾ ਹੈ।
ਹੇ ਨਾਨਕ! ਸੁਆਮੀ ਵਾਹਿਗੁਰੂ ਬੱਚੇ ਵਰਗੀ ਭੋਲੀ ਭਾਲੀ ਮਤ ਵਾਲਿਆ ਪੁਰਸ਼ਾਂ ਨੂੰ ਪੂਰਾ ਆਰਾਮ ਤੇ ਆਸਰਾ ਦੇਣ ਵਾਲਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.