ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥
ਤਿਲੰਗਮਹਲਾ੧ਘਰੁ੩
ੴਸਤਿਗੁਰਪ੍ਰਸਾਦਿ॥
ਇਹੁਤਨੁਮਾਇਆਪਾਹਿਆਪਿਆਰੇਲੀਤੜਾਲਬਿਰੰਗਾਏ॥
ਮੇਰੈਕੰਤਨਭਾਵੈਚੋਲੜਾਪਿਆਰੇਕਿਉਧਨਸੇਜੈਜਾਏ॥੧॥
ਹੰਉਕੁਰਬਾਨੈਜਾਉਮਿਹਰਵਾਨਾਹੰਉਕੁਰਬਾਨੈਜਾਉ॥
ਹੰਉਕੁਰਬਾਨੈਜਾਉਤਿਨਾਕੈਲੈਨਿਜੋਤੇਰਾਨਾਉ॥
ਲੈਨਿਜੋਤੇਰਾਨਾਉਤਿਨਾਕੈਹੰਉਸਦਕੁਰਬਾਨੈਜਾਉ॥੧॥ਰਹਾਉ॥
ਕਾਇਆਰੰਙਣਿਜੇਥੀਐਪਿਆਰੇਪਾਈਐਨਾਉਮਜੀਠ॥
ਰੰਙਣਵਾਲਾਜੇਰੰਙੈਸਾਹਿਬੁਐਸਾਰੰਗੁਨਡੀਠ॥੨॥
ਜਿਨਕੇਚੋਲੇਰਤੜੇਪਿਆਰੇਕੰਤੁਤਿਨਾਕੈਪਾਸਿ॥
ਧੂੜਿਤਿਨਾਕੀਜੇਮਿਲੈਜੀਕਹੁਨਾਨਕਕੀਅਰਦਾਸਿ॥੩॥
ਆਪੇਸਾਜੇਆਪੇਰੰਗੇਆਪੇਨਦਰਿਕਰੇਇ॥
ਨਾਨਕਕਾਮਣਿਕੰਤੈਭਾਵੈਆਪੇਹੀਰਾਵੇਇ॥੪॥੧॥੩॥
tilang mahalā 1 ghar 3
ik ōunkār satigur prasād .
ih tan māiā pāhiā piārē lītarā lab rangāē .
mērai kant n bhāvai chōlarā piārē kiu dhan sējai jāē .1.
hanu kurabānai jāu miharavānā hanu kurabānai jāu .
hanu kurabānai jāu tinā kai lain jō tērā nāu .
lain jō tērā nāu tinā kai hanu sad kurabānai jāu .1. rahāu .
kāiā rannan jē thīai piārē pāīai nāu majīth .
rannan vālā jē rannai sāhib aisā rang n dīth .2.
jin kē chōlē ratarē piārē kant tinā kai pās .
dhūr tinā kī jē milai jī kah nānak kī aradās .3.
āpē sājē āpē rangē āpē nadar karēi .
nānak kāman kantai bhāvai āpē hī rāvēi .4.1.3.
Tilang 1st Guru.
There is but One God. By True Guru's grace is He obtained.
My beloved, this body cloth mercerized by worldly attachments is dyed in greed.
My beloved, such a cloak pleases not my Groom How can the bride go to His couch?
I am a sacrifice, O Beneficent Lord, I am a sacrifice unto Thee.
I am a sacrifice unto those, who take Thy name.
They, who utter Thine name, unto them, I am ever a sacrifice. Pause.
If the body becomes the dyer's vat, the name is put into it as madder,
and the Lord, the Dyer, Himself dyes, then, such a colour would appear, as had never been seen O beloved.
They, whose cloaks are thus dyed, O Beloved, the spouse is ever near them.
O Lord, somehow bless Nanak with the dust of those persons. O Sire Nanak makes this supplication.
The Lord Himself creates, Himself stains and Himself He caste the merciful glance.
Nanak, if the bride becomes pleasing to her Bridegroom, He enjoys her of His own accord.
Tilang, First Mehl, Third House:
One Universal Creator God. By The Grace Of The True Guru:
This body fabric is conditioned by Maya, O beloved; this cloth is dyed in greed.
My Husband Lord is not pleased by these clothes, O Beloved; how can the soulbride go to His bed? ||1||
I am a sacrifice, O Dear Merciful Lord; I am a sacrifice to You.
I am a sacrifice to those who take to Your Name.
Unto those who take to Your Name, I am forever a sacrifice. ||1||Pause||
If the body becomes the dyer's vat, O Beloved, and the Name is placed within it as the dye,
and if the Dyer who dyes this cloth is the Lord Master O, such a color has never been seen before! ||2||
Those whose shawls are so dyed, O Beloved, their Husband Lord is always with them.
Bless me with the dust of those humble beings, O Dear Lord. Says Nanak, this is my prayer. ||3||
He Himself creates, and He Himself imbues us. He Himself bestows His Glance of Grace.
O Nanak, if the soulbride becomes pleasing to her Husband Lord, He Himself enjoys her. ||4||1||3||
ਤਿਲੰਗ ਮਹਲਾ ੧ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਹੇ ਪਿਆਰੇ ! ਇਸ ਸਰੀਰ ਨੂੰ ਮਾਇਆ (ਮੋਹ ਦੀ) ਪਾਹ ਲਗੀ ਹੋਈ ਹੈ (ਜਿਵੇਂ ਕਿ ਇਸ ਨੂੰ ) ਲੋਭ ਵਿਚ ਰੰਗ ਲਿਆ ਹੋਵੇ।
ਮੇਰੇ ਪਤੀ (ਪਰਮਾਤਮਾ) ਨੂੰ (ਅਜੇਹਾ ਜੀਵਨ ਰੂਪੀ) ਚੋਲਾ ਚੰਗਾ ਨਹੀਂ ਲਗਦਾ। (ਇਸ ਲਈ ਜੀਵ) ਇਸਤਰੀ ਕਿਸ ਤਰ੍ਹਾਂ (ਪਤੀ ਦੀ) ਸੇਜਾ ਉਤੇ ਪਹੁੰਚੇ? (ਭਾਵ ਮਿਲਾਪ ਨਹੀਂ ਹੋ ਸਕਦਾ)।੧।
ਹੇ ਮਿਹਰਵਾਨ (ਪ੍ਰਭੂ !) ਮੈਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।
ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਤੇਰਾ ਨਾਮ ਲੈਂਦੇ (ਜਪਦੇ) ਹਨ।
ਜੋ (ਰਸਨਾ ਦੁਆਰਾ) ਤੇਰਾ ਨਾਮ ਲੈਂਦੇ ਹਨ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ।੧।ਰਹਾਉ।
ਜੇ ਸਰੀਰ ਰੰਗ ਵਾਲੀ ਮੱਟੀ ਬਣ ਜਾਏ, (ਉਸ ਵਿਚ) ਪਰਮੇਸ਼ਰ ਦਾ ਨਾਮ ਰੂਪੀ ਮਜੀਠ ਪਾ ਲਈਏ।
(ਫਿਰ ਇਸ ਜੀਵਨ-ਚੋਲੇ ਨੂੰ) ਰੰਗਣ ਵਾਲਾ ਮਾਲਕ ਜੇ (ਨਾਮ ਵਿਚ) ਰੰਗ ਦੇਵੇ (ਤਾਂ ਅਜਿਹਾ ਅਸਚਰਜ) ਰੰਗ (ਚੜ੍ਹੇਗਾ ਜੋ ਕਿਸੇ ਨੇ ਕਦੇ) ਵੇਖਿਆ ਨਾ ਹੋਵੇ।੨।
ਜਿਨ੍ਹਾਂ (ਜੀਵ ਇਸਤ੍ਰੀਆਂ ਦੇ ਜੀਵਨ) ਚੋਲੇ (ਨਾਮ ਰੰਗ ਨਾਲ) ਰੰਗੇ ਹੋਏ ਹਨ, ਪਤੀ (ਪਰਮਾਤਮਾ) ਉਹਨਾਂ ਦੇ ਕੋਲ (ਹੀ ਵਸਦਾ ਹੈ)।
ਨਾਨਕ ਦੀ (ਇਹ) ਬੇਨਤੀ (ਉਹਨਾਂ ਨਾਮ ਰੰਗੀਆਂ ਰੂਹਾਂ ਪਾਸ) ਆਖੋ (ਜੇ ਉਨ੍ਹਾਂ ਦੀ) ਧੂੜ ਮਿਲ ਜਾਵੇ ਜੀ ! (ਤਾਂ ਅਨੰਦ ਬਣ ਜਾਵੇ)।੩।
(ਹੇ ਪਿਆਰਿਓ ! ਉਹ ਪ੍ਰਭੂ) ਆਪ ਹੀ (ਜੀਵ ਇਸਤਰੀ ਨੂੰ) ਸਵਾਰਦਾ ਸ਼ਿੰਗਾਰਦਾ ਤੇ ਰੰਗਦਾ ਹੈ (ਅਤੇ) ਆਪ ਹੀ (ਮਿਹਰ ਦੀ) ਨਜ਼ਰ ਕਰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੋ) ਜੀਵ ਇਸਤਰੀ (ਆਪਣੇ) ਪਤੀ ਨੂੰ ਪਿਆਰੀ ਲਗਦੀ ਹੈ (ਉਸ ਨੂੰ ਪ੍ਰਭੂ) ਆਪ ਹੀ ਅੰਗੀਕਾਰ ਕਰਦਾ ਹੈ।੪।੧।੩।
ਰਾਗ ਤਿਲੰਗ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ,
ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ॥੧॥
ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ,
ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ।
ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
(ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ,
ਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ ॥੨॥
ਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈ।
ਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ॥੩॥
ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ।
ਹੇ ਨਾਨਕ! ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੧॥੩॥
ਤਿਲੰਕ ਪਹਿਲੀ ਪਾਤਿਸ਼ਾਹੀ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਮੇਰੇ ਪ੍ਰੀਤਮਾਂ! ਇਹ ਸਰੀਰ ਦਾ ਕੱਪੜਾ ਦੁਨੀਆਦਾਰੀ ਦੀ ਲਾਗ ਅੰਦਰ ਭਿਜਿਆ ਹੋਇਆ ਲਾਲਚ ਅੰਦਰ ਰੰਗਿਆ ਗਿਆ ਹੈ।
ਮੇਰੇ ਪ੍ਰੀਤਮਾਂ! ਐਹੋ ਜੇਹਾ ਚੋਲਾ ਮੇਰੇ ਪਤੀ ਨੂੰ ਚੰਗਾ ਨਹੀਂ ਲੱਗਦਾ। ਵਹੁਟੀ (ਜਗਿਆਸੂ ਰੂਪੀ ਇਸਤਰੀ) ਕਿਸ ਤਰ੍ਹਾਂ ਉਸ ਦੇ ਪਲੰਘ ਤੇ ਜਾ ਸਕਦੀ ਹੈ?
ਮੈਂ ਘੋਲੀ ਵੰਞਦਾ ਹਾਂ, ਹੇ ਮਿਹਰਬਾਨ ਮਾਲਕ! ਮੈਂ ਘੋਲੀ ਵੰਞਦਾ ਹਾਂ, ਤੇਰੇ ਉਤੋਂ।
ਮੈਂ ਉਨ੍ਹਾਂ ਉਤੋਂ ਸਕਦੇ ਜਾਂਦਾ ਹਾਂ, ਜਿਹੜੇ ਤੇਰਾ ਨਾਮ ਲੈਂਦਾ ਹੈ।
ਜੋ ਤੇਰਾ ਨਾਮ ਉਚਾਰਨ ਕਰਦੇ ਹਨ, ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਬਲਿਹਾਰਨੇ ਜਾਂਦਾ ਹਾਂ। ਠਹਿਰਾਉ।
ਜੇਕਰ ਦੇਹ ਲਲਾਰੀ ਦੀ ਮੱਟੀ ਹੋ ਜਾਵੇ ਤੇ ਇਸ ਵਿੱਚ ਨਾਮ ਮਜੀਠ ਵਜੋਂ ਪਾਇਆ ਜਾਵੇ,
ਤੇ ਜੇਕਰ ਸਾਈਂ ਲਲਾਰੀ ਉਸ ਨਾਲ ਰੰਗੇ, ਤਾਂ ਐਹੋ ਜੇਹਾ ਰੰਗ ਉਘੜੇਗਾ, ਜੇਹੋ ਜੇਹਾ ਕਦੇ ਬੰਦੇ ਨੇ ਨਹੀਂ ਦੇਖਿਆ, ਹੇ ਪ੍ਰੀਤਮਾ!
ਜਿਨ੍ਹਾਂ ਦੇ ਅੰਗਰੱਖੇ ਇਸ ਤਰ੍ਹਾਂ ਰੰਗੇ ਹਨ, ਹੇ ਪ੍ਰੀਤਮਾਂ! ਭਰਤਾ ਸਦਾ ਹੀ ਉਨ੍ਹਾਂ ਦੇ ਨੇੜੇ ਹੈ।
ਹੇ ਸਾਈਂ! ਕਿਵੇਂ ਨਾਂ ਕਿਵੇਂ ਨਾਨਕ ਨੂੰ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਦੀ ਖਾਕ ਬਖਸ਼। ਹੇ ਮਹਾਰਾਜ! ਉਹ ਇਹ ਬੇਨਤੀ ਕਰਦਾ ਹੈ।
ਸੁਆਮੀ ਖੁਦ ਰਚਦਾ ਹੈ, ਖੁਦ ਰੰਗਦਾ ਹੈ ਅਤੇ ਖੁਦ ਹੀ ਮਿਹਰ ਦੀ ਨਜ਼ਰ ਧਾਰਦਾ ਹੈ।
ਨਾਨਕ, ਜੇਕਰ ਪਤਨੀ ਆਪਣੇ ਪਤੀ ਨੂੰ ਚੰਗੀ ਲੱਗਣ ਲੱਗ ਜਾਵੇ ਤਾਂ ਉਹ ਖੁਦ ਬਖੁਦ ਹੀ ਉਸ ਨੂੰ ਮਾਣਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.