ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥
ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥
ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥
ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥
ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥
ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥
ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥
ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥
ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥
ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥
ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥
ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥
ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥
ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥
ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥
ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥
ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥
ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥
ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥
ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥
ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥
ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥
ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥ ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥
ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥
ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥
ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥
ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥
ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥
ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥
ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥
ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥
ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥
ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥
ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥
ਤਿਲੰਗਮਹਲਾ੪॥
ਹਰਿਕੀਆਕਥਾਕਹਾਣੀਆਗੁਰਿਮੀਤਿਸੁਣਾਈਆ॥
ਬਲਿਹਾਰੀਗੁਰਆਪਣੇਗੁਰਕਉਬਲਿਜਾਈਆ॥੧॥
ਆਇਮਿਲੁਗੁਰਸਿਖਆਇਮਿਲੁਤੂਮੇਰੇਗੁਰੂਕੇਪਿਆਰੇ॥ਰਹਾਉ॥
ਹਰਿਕੇਗੁਣਹਰਿਭਾਵਦੇਸੇਗੁਰੂਤੇਪਾਏ॥
ਜਿਨਗੁਰਕਾਭਾਣਾਮੰਨਿਆਤਿਨਘੁਮਿਘੁਮਿਜਾਏ॥੨॥
ਜਿਨਸਤਿਗੁਰੁਪਿਆਰਾਦੇਖਿਆਤਿਨਕਉਹਉਵਾਰੀ॥
ਜਿਨਗੁਰਕੀਕੀਤੀਚਾਕਰੀਤਿਨਸਦਬਲਿਹਾਰੀ॥੩॥
ਹਰਿਹਰਿਤੇਰਾਨਾਮੁਹੈਦੁਖਮੇਟਣਹਾਰਾ॥
ਗੁਰਸੇਵਾਤੇਪਾਈਐਗੁਰਮੁਖਿਨਿਸਤਾਰਾ॥੪॥
ਜੋਹਰਿਨਾਮੁਧਿਆਇਦੇਤੇਜਨਪਰਵਾਨਾ॥
ਤਿਨਵਿਟਹੁਨਾਨਕੁਵਾਰਿਆਸਦਾਸਦਾਕੁਰਬਾਨਾ॥੫॥
ਸਾਹਰਿਤੇਰੀਉਸਤਤਿਹੈਜੋਹਰਿਪ੍ਰਭਭਾਵੈ॥
ਜੋਗੁਰਮੁਖਿਪਿਆਰਾਸੇਵਦੇਤਿਨਹਰਿਫਲੁਪਾਵੈ॥੬॥
ਜਿਨਾਹਰਿਸੇਤੀਪਿਰਹੜੀਤਿਨਾਜੀਅਪ੍ਰਭਨਾਲੇ॥
ਓਇਜਪਿਜਪਿਪਿਆਰਾਜੀਵਦੇਹਰਿਨਾਮੁਸਮਾਲੇ॥੭॥
ਜਿਨਗੁਰਮੁਖਿਪਿਆਰਾਸੇਵਿਆਤਿਨਕਉਘੁਮਿਜਾਇਆ॥
ਓਇਆਪਿਛੁਟੇਪਰਵਾਰਸਿਉਸਭੁਜਗਤੁਛਡਾਇਆ॥੮॥
ਗੁਰਿਪਿਆਰੈਹਰਿਸੇਵਿਆਗੁਰੁਧੰਨੁਗੁਰੁਧੰਨੋ॥
ਗੁਰਿਹਰਿਮਾਰਗੁਦਸਿਆਗੁਰਪੁੰਨੁਵਡਪੁੰਨੋ॥੯॥
ਜੋਗੁਰਸਿਖਗੁਰੁਸੇਵਦੇਸੇਪੁੰਨਪਰਾਣੀ॥
ਜਨੁਨਾਨਕੁਤਿਨਕਉਵਾਰਿਆਸਦਾਸਦਾਕੁਰਬਾਣੀ॥੧੦॥
ਗੁਰਮੁਖਿਸਖੀਸਹੇਲੀਆਸੇਆਪਿਹਰਿਭਾਈਆ॥
ਹਰਿਦਰਗਹਪੈਨਾਈਆਹਰਿਆਪਿਗਲਿਲਾਈਆ॥੧੧॥
ਜੋਗੁਰਮੁਖਿਨਾਮੁਧਿਆਇਦੇਤਿਨਦਰਸਨੁਦੀਜੈ॥
ਹਮਤਿਨਕੇਚਰਣਪਖਾਲਦੇਧੂੜਿਘੋਲਿਘੋਲਿਪੀਜੈ॥੧੨॥
ਪਾਨਸੁਪਾਰੀਖਾਤੀਆਮੁਖਿਬੀੜੀਆਲਾਈਆ॥
ਹਰਿਹਰਿਕਦੇਨਚੇਤਿਓਜਮਿਪਕੜਿਚਲਾਈਆ॥੧੩॥
ਜਿਨਹਰਿਨਾਮਾਹਰਿਚੇਤਿਆਹਿਰਦੈਉਰਿਧਾਰੇ॥ਤਿਨਜਮੁਨੇੜਿਨਆਵਈਗੁਰਸਿਖਗੁਰਪਿਆਰੇ॥੧੪॥
ਹਰਿਕਾਨਾਮੁਨਿਧਾਨੁਹੈਕੋਈਗੁਰਮੁਖਿਜਾਣੈ॥
ਨਾਨਕਜਿਨਸਤਿਗੁਰੁਭੇਟਿਆਰੰਗਿਰਲੀਆਮਾਣੈ॥੧੫॥
ਸਤਿਗੁਰੁਦਾਤਾਆਖੀਐਤੁਸਿਕਰੇਪਸਾਓ॥
ਹਉਗੁਰਵਿਟਹੁਸਦਵਾਰਿਆਜਿਨਿਦਿਤੜਾਨਾਓ॥੧੬॥
ਸੋਧੰਨੁਗੁਰੂਸਾਬਾਸਿਹੈਹਰਿਦੇਇਸਨੇਹਾ॥
ਹਉਵੇਖਿਵੇਖਿਗੁਰੂਵਿਗਸਿਆਗੁਰਸਤਿਗੁਰਦੇਹਾ॥੧੭॥
ਗੁਰਰਸਨਾਅੰਮ੍ਰਿਤੁਬੋਲਦੀਹਰਿਨਾਮਿਸੁਹਾਵੀ॥
ਜਿਨਸੁਣਿਸਿਖਾਗੁਰੁਮੰਨਿਆਤਿਨਾਭੁਖਸਭਜਾਵੀ॥੧੮॥
ਹਰਿਕਾਮਾਰਗੁਆਖੀਐਕਹੁਕਿਤੁਬਿਧਿਜਾਈਐ॥
ਹਰਿਹਰਿਤੇਰਾਨਾਮੁਹੈਹਰਿਖਰਚੁਲੈਜਾਈਐ॥੧੯॥
ਜਿਨਗੁਰਮੁਖਿਹਰਿਆਰਾਧਿਆਸੇਸਾਹਵਡਦਾਣੇ॥
ਹਉਸਤਿਗੁਰਕਉਸਦਵਾਰਿਆਗੁਰਬਚਨਿਸਮਾਣੇ॥੨੦॥
ਤੂਠਾਕੁਰੁਤੂਸਾਹਿਬੋਤੂਹੈਮੇਰਾਮੀਰਾ॥
ਤੁਧੁਭਾਵੈਤੇਰੀਬੰਦਗੀਤੂਗੁਣੀਗਹੀਰਾ॥੨੧॥
ਆਪੇਹਰਿਇਕਰੰਗੁਹੈਆਪੇਬਹੁਰੰਗੀ॥
ਜੋਤਿਸੁਭਾਵੈਨਾਨਕਾਸਾਈਗਲਚੰਗੀ॥੨੨॥੨॥
tilang mahalā 4 .
har kīā kathā kahānīā gur mīt sunāīā .
balihārī gur āpanē gur kau bal jāīā .1.
āi mil gurasikh āi mil tū mērē gurū kē piārē . rahāu .
har kē gun har bhāvadē sē gurū tē pāē .
jin gur kā bhānā manniā tin ghum ghum jāē .2.
jin satigur piārā dēkhiā tin kau hau vārī .
jin gur kī kītī chākarī tin sad balihārī .3.
har har tērā nām hai dukh mētanahārā .
gur sēvā tē pāīai guramukh nisatārā .4.
jō har nām dhiāidē tē jan paravānā .
tin vitah nānak vāriā sadā sadā kurabānā .5.
sā har tērī usatat hai jō har prabh bhāvai .
jō guramukh piārā sēvadē tin har phal pāvai .6.
jinā har sētī piraharī tinā jī prabh nālē .
ōi jap jap piārā jīvadē har nām samālē .7.
jin guramukh piārā sēviā tin kau ghum jāiā .
ōi āp shutē paravār siu sabh jagat shadāiā .8.
gur piārai har sēviā gur dhann gur dhannō .
gur har mārag dasiā gur punn vad punnō .9.
jō gurasikh gur sēvadē sē punn parānī .
jan nānak tin kau vāriā sadā sadā kurabānī .10.
guramukh sakhī sahēlīā sē āp har bhāīā .
har daragah paināīā har āp gal lāīā .11.
jō guramukh nām dhiāidē tin darasan dījai .
ham tin kē charan pakhāladē dhūr ghōl ghōl pījai .12.
pān supārī khātīā mukh bīrīā lāīā .
har har kadē n chētiō jam pakar chalāīā .13.
jin har nāmā har chētiā hiradai ur dhārē . tin jam nēr n āvaī gurasikh gur piārē .14.
har kā nām nidhān hai kōī guramukh jānai .
nānak jin satigur bhētiā rang ralīā mānai .15.
satigur dātā ākhīai tus karē pasāō .
hau gur vitah sad vāriā jin ditarā nāō .16.
sō dhann gurū sābās hai har dēi sanēhā .
hau vēkh vēkh gurū vigasiā gur satigur dēhā .17.
gur rasanā anmrit bōladī har nām suhāvī .
jin sun sikhā gur manniā tinā bhukh sabh jāvī .18.
har kā mārag ākhīai kah kit bidh jāīai .
har har tērā nām hai har kharach lai jāīai .19.
jin guramukh har ārādhiā sē sāh vad dānē .
hau satigur kau sad vāriā gur bachan samānē .20.
tū thākur tū sāhibō tūhai mērā mīrā .
tudh bhāvai tērī bandagī tū gunī gahīrā .21.
āpē har ik rang hai āpē bah rangī .
jō tis bhāvai nānakā sāī gal changī .22.2.
Tilang 4th Guru.
God's sermons and tales, my friend, the Guru, has related to me.
A sacrifice am I unto my Guru. Unto the Guru, I am a sacrifice.
Come and see me, O thou the disciple of the Guru, come and meet me thou, Thou art my Guru's beloved. Pause.
God's praise are pleasing to God. Them, I have obtained from the Guru.
They, who obey the Guru, will, unto them, I am a sacrifice, yea, a sacrifice.
They, who behold the beloved True Guru, unto them am I devoted.
I am ever a sacrifice unto those, who perform the Guru's service.
Thy Name, O Lord God, is the Destroyer of suffering.
By The service of the Guru, the name is received. It is though the Guru that emancipation is obtained.
They, who contemplate the Lord's Name, acceptable become those persons.
Unto them, Nanak is a sacrifice and for ever and aye he is devoted.
O God, the Lord Master, that alone is Thine praise, which is pleasing to Thee.
The Guru-wards, who serve the Beloved Lord, they obtain Him as their reward.
They, who cherish love for their Lord, their soul is ever attuned to God.
Meditating and ever dwelling upon the Beloved, they live and they gather God's Name.
The Guru-wards, who serve the Beloved Lord, unto, I am a sacrifice.
Thy themselves are saved along with their families and through them the whole world is delivered.
My Beloved Guru has served the Lord, Blessed, blessed is the Guru, the True Guru.
The Guru has shown me the God's way, the Guru has done me the good, yea, the supreme good.
The Guru's disciples, who serve the Guru, are the blessed beings.
Slave Nanak is a sacrifice unto them Unto them, he is ever, ever devoted.
The Guru-ward mates and companions, they are pleasing to God Himself.
In God's court, they are clothed with the robe of honour. The Lord hugs them to His bosom.
The Guru-wards, who meditate on Thy name, O Lord, bless Thou me with their vision.
I wash their feet and stirring repeatedly the wash of their feet, I drink it heartily.
They, who eat betel-leaf and betel-nut and apply red-paint to their lips,
but contemplate not ever on the Lord God, them the death's myrmidon seizes and takes them away.
They who contemplate God's Name and God and keep Him clasped to their mind and heart, Death's courier draws not near them. The Guru's disciples are beloved of the Guru.
God's Name is a treasure, but some rare one comes to know, it through the Guru.
Nanak, they who meet with the True Guru, enjoy peace and pleasure.
The True Guru is said to be the bountiful donor. In his mercy. he bestows gifts.
I am ever a sacrifice unto the Guru, who has blest me with the Lord's name.
Blest! blest! is the Guru, who imparts to me the Lord's message.
Seeing, yea, seeing the Guru and the body of the Great True Guru, I am ever in bloom.
The Guru's tongue utters Divine Nectar and is adorned with God's Name.
The Sikhs, who hear and obey the Guru, all their cravings depart.
People talk of the God's way. Pray, tell me, by What means can I tread upon it?
My Lord God, I can tread upon this path, by taking with me the viaticum of Thee and Thy Name.
The Guru-wards, who meditate on the Lord, they are wealthy and very wise.
I am ever a sacrifice unto the True Guru and am absorbed in the Guru's hymns.
Thou art the Master, Thou the Lord and Thou my sovereign.
If to so pleases Thee, then alone can Thy devotional service be performed, O Lord. Thou art an ocean of merits.
Himself the Lord is manifest In many forms, and Himself He is one form alone.
Whatever pleases Him, O Nanak, that alone is the good thing.
Tilang, Fourth Mehl:
The Guru, my friend, has told me the stories and the sermon of the Lord.
I am a sacrifice to my Guru; to the Guru, I am a sacrifice. ||1||
Come, join with me, O Sikh of the Guru, come and join with me. You are my Guru's Beloved. ||Pause||
The Glorious Praises of the Lord are pleasing to the Lord; I have obtained them from the Guru.
I am a sacrifice, a sacrifice to those who surrender to, and obey the Guru's Will. ||2||
I am dedicated and devoted to those who gaze upon the Beloved True Guru.
I am forever a sacrifice to those who perform service for the Guru. ||3||
Your Name, O Lord, Har, Har, is the Destroyer of sorrow.
Serving the Guru, it is obtained, and as Gurmukh, one is emancipated. ||4||
Those humble beings who meditate on the Lord's Name, are celebrated and acclaimed.
Nanak is a sacrifice to them, forever and ever a devoted sacrifice. ||5||
O Lord, that alone is Praise to You, which is pleasing to Your Will, O Lord God.
Those Gurmukhs, who serve their Beloved Lord, obtain Him as their reward. ||6||
Those who cherish love for the Lord, their souls are always with God.
Chanting and meditating on their Beloved, they live in, and gather in, the Lord's Name. ||7||
I am a sacrifice to those Gurmukhs who serve their Beloved Lord.
They themselves are saved, along with their families, and through them, all the world is saved. ||8||
My Beloved Guru serves the Lord. Blessed is the Guru, Blessed is the Guru.
The Guru has shown me the Lord's Path; the Guru has done the greatest good deed. ||9||
Those Sikhs of the Guru, who serve the Guru, are the most blessed beings.
Servant Nanak is a sacrifice to them; He is forever and ever a sacrifice. ||10||
The Lord Himself is pleased with the Gurmukhs, the fellowship of the companions.
In the Lord's Court, they are given robes of honor, and the Lord Himself hugs them close in His embrace. ||11||
Please bless me with the Blessed Vision of the Darshan of those Gurmukhs, who meditate on the Naam, the Name of the Lord.
I wash their feet, and drink in the dust of their feet, dissolved in the wash water. ||12||
Those who eat betel nuts and betel leaf and apply lipstick,
but do not contemplate the Lord, Har, Har the Messenger of Death will seize them and take them away. ||13||
The Messenger of Death does not even approach those who contemplate the Name of the Lord, Har, Har, and keep Him enshrined in their hearts. The Guru's Sikhs are the Guru's Beloveds. ||14||
The Name of the Lord is a treasure, known only to the few Gurmukhs.
O Nanak, those who meet with the True Guru, enjoy peace and pleasure. ||15||
The True Guru is called the Giver; in His Mercy, He grants His Grace.
I am forever a sacrifice to the Guru, who has blessed me with the Lord's Name. ||16||
Blessed, very blessed is the Guru, who brings the Lord's message.
I gaze upon the Guru, the Guru, the True Guru embodied, and I blossom forth in bliss. ||17||
The Guru's tongue recites Words of Ambrosial Nectar; He is adorned with the Lord's Name.
Those Sikhs who hear and obey the Guru all their desires depart. ||18||
Some speak of the Lord's Path; tell me, how can I walk on it?
O Lord, Har, Har, Your Name is my supplies; I will take it with me and set out. ||19||
Those Gurmukhs who worship and adore the Lord, are wealthy and very wise.
I am forever a sacrifice to the True Guru; I am absorbed in the Words of the Guru's Teachings. ||20||
You are the Master, my Lord and Master; You are my Ruler and King.
If it is pleasing to Your Will, then I worship and serve You; You are the treasure of virtue. ||21||
The Lord Himself is absolute; He is The One and Only; but He Himself is also manifested in many forms.
Whatever pleases Him, O Nanak, that alone is good. ||22||2||
ਤਿਲੰਗ ਮਹਲਾ ੪ ॥
(ਹੇ ਭਾਈ !) ਗੁਰੂ ਮਿਤਰ ਨੇ (ਮੈਨੂੰ) ਹਰੀ ਦੀਆਂ (ਅਸਚਰਜ) ਕਥਾ-ਕਹਾਣੀਆਂ ਸੁਣਾਈਆਂ ਹਨ।
(ਇਸ ਲਈ ਮੈਂ) ਆਪਣੇ ਗੁਰੂ ਤੋਂ ਮੁੜ ਮੁੜ ਵਾਰਨੇ-ਬਲਿਹਾਰਨੇ ਜਾਂਦਾ ਹਾਂ।੧।
ਹੇ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ ! ਤੂੰ ਮੈਨੂੰ ਆ ਕੇ ਮਿਲ, (ਛੇਤੀ) ਆ ਕੇ ਮਿਲ।ਰਹਾਉ।
(ਹੇ ਗੁਰਸਿੱਖ ਵੀਰ !) ਪਰਮਾਤਮਾ ਦੇ ਗੁਣ (ਗਾਉਣੇ), ਪਰਮਾਤਮਾ ਨੂੰ ਚੰਗੇ ਲਗਦੇ ਹਨ (ਅਤੇ) ਓਹ (ਗੁਣ) ਗੁਰੂ ਤੋਂ ਪ੍ਰਾਪਤ ਹੁੰਦੇ ਹਨ।
ਜਿਨ੍ਹਾਂ (ਸਿੱਖਾਂ) ਨੇ ਗੁਰੂ ਦਾ ਭਾਣਾ ਮੰਨਿਆ ਹੈ, (ਮੈਂ) ਉਨ੍ਹਾਂ ਤੋਂ ਵਾਰੀ ਘੋਲੀ ਜਾਂਦਾ ਹਾਂ।੨।
(ਹੇ ਵੀਰ !) ਜਿਨ੍ਹਾਂ (ਮਨੁੱਖਾਂ) ਨੇ ਪਿਆਰਾ ਸਤਿਗੁਰੂ ਵੇਖਿਆ (ਭਾਵ ਦਰਸ਼ਨ ਕੀਤਾ) ਹੈ, ਮੈਂ ਉਨ੍ਹਾਂ ਤੋਂ ਵਾਰਨੇ ਜਾਂਦਾ ਹਾਂ।
ਜਿਨ੍ਹਾਂ ਨੇ ਗੁਰੂ ਦੀ (ਦੱਸੀ) ਚਾਕਰੀ ਕੀਤੀ ਹੈ, (ਮੈਂ) ਉਨ੍ਹਾਂ ਤੋਂ ਸਦਾ ਸਦਕੇ ਜਾਂਦਾ ਹਾਂ।੩।
ਹੇ ਹਰੀ ! ਤੇਰਾ ਨਾਮ (ਸਾਰੇ ਸਰੀਰਕ ਦੁਖ ਤੇ ਜਨਮ ਮਰਣ ਦਾ) ਦੁਖ ਦੂਰ ਕਰਨ ਵਾਲਾ ਹੈ।
ਗੁਰੂ ਦੀ ਸੇਵਾ ਕੀਤਿਆਂ (ਇਹ ਨਾਮ) ਪਾਈਦਾ ਹੈ (ਅਤੇ) ਗੁਰੂ ਦੁਆਰਾ (ਸੰਸਾਰ ਸਾਗਰ ਤੋਂ) ਪਾਰ ਉਤਾਰਾ ਹੋ ਜਾਂਦਾ ਹੈ।੪।
ਜੋ (ਸੇਵਕ ਜਨ) ਹਰੀ ਦਾ ਨਾਮ ਧਿਆਉਂਦੇ ਹਨ, ਓਹ (ਸੇਵਕ) ਜਨ (ਪ੍ਰਭੂ ਦੀ ਦਰਗਾਹ ਵਿੱਚ) ਪਰਵਾਨ ਹੁੰਦੇ ਹਨ।
ਉਹਨਾਂ (ਸੇਵਕ ਜਨਾ) ਤੋਂ ਨਾਨਕ ਵਾਰਨੇ, ਸਦਾ ਸਦਕੇ ਤੇ ਕੁਰਬਾਨ ਜਾਂਦਾ ਹੈ।੫।
ਹੇ ਹਰੀ ! ਉਹ ਤੇਰੀ ਉਸਤਤਿ (ਵਡਿਆਈ) ਹੈ, ਜੋ (ਆਪ) ਹਰੀ=ਪ੍ਰਭੂ ਨੂੰ ਚੰਗੀ ਲਗਦੀ ਹੈ।
ਜੋ ਗੁਰੂ ਦੁਆਰਾ (ਹਰੀ) ਪਿਆਰਾ ਸਿਮਰਦੇ ਹਨ ਉਹਨਾਂ ਨੂੰ ਹਰੀ, (ਨਾਮ ਰੂਪੀ) ਸੁਖ ਫਲ ਪਾ ਦੇਂਦਾ ਹੈ।੬।
ਜਿਨ੍ਹਾਂ ਦੀ ਹਰੀ ਨਾਲ ਪ੍ਰੀਤਿ ਹੈ, ਉਨ੍ਹਾਂ ਦੇ ਦਿਲ ਪ੍ਰਭੂ ਨਾਲ (ਜੁੜੇ ਰਹਿੰਦੇ ਹਨ)।
ਉਹ ਪਿਆਰਾ (ਪ੍ਰਭੂ) ਜਪ ਜਪ ਕੇ, ਨਾਮ ਯਾਦ ਕਰਕੇ (ਆਤਮਿਕ ਜੀਵਨ) ਜੀਉਂਦੇ ਹਨ।੭।
ਜਿਨ੍ਹਾਂ (ਪੁਰਾਂ) ਨੇ ਗੁਰੂ ਦੁਆਰਾ ਪਿਆਰ (ਪਰਮੇਸ਼ਰ) ਸੇਵਿਆ ਹੈ (ਮੈਂ ਉਨ੍ਹਾਂ ਤੋਂ) ਘੋਲੀ ਜਾਂਦਾ ਹਾਂ।
ਓਹ ਆਪ ਸਹਿਤ ਪਰਵਾਰ (ਜਗਤ ਦੇ ਧੰਧਿਆਂ ਤੋਂ) ਛੁਟ ਗਏ ਹਨ (ਅਤੇ ਉਹਨਾਂ ਨੇ) ਨਾਮ (ਸਿਮਰਨ ਦਾ ਸਦਕਾ) ਸਾਰੇ ਜਗਤ ਨੂੰ (ਧੰਧਿਆਂ ਤੋਂ) ਛੁਡਾ ਲਿਆ ਹੈ।੮।
ਪਿਆਰੇ ਗੁਰੂ ਨੇ ਹਰੀ ਨੂੰ ਸੇਵਿਆ (ਸਿਮਰਿਆ) ਹੈ, (ਇਸ ਲਈ) ਗੁਰੂ ਧੰਨ ਹੈ, ਗੁਰੂ ਸਲਾਹੁਣ ਜੋਗ ਹੈ।
ਗੁਰੂ ਨੇ (ਮੈਨੂੰ) ਹਰੀ ਦੇ (ਮਿਲਣ ਦਾ) ਰਸਤਾ ਦਸਿਆ ਹੈ (ਇਹ) ਗੁਰੂ ਦਾ ਪੁੰਨ (ਉਪਕਾਰ) ਹੈ, (ਇਹ ਗੁਰੂ ਦਾ ਮੇਰੇ ਉਤੇ ਇਕ ਬਹੁਤ) ਵੱਡਾ ਉਪਕਾਰ ਹੈ।੯।
ਜਿਹੜੇ ਗੁਰਸਿਖ ਗੁਰੂ ਨੂੰ ਸੇਂਵਦੇ (ਸਿਮਰਦੇ) ਹਨ, ਓਹ ਪ੍ਰਾਣੀ ਪਵਿੱਤਰ ਹਨ।
ਦਾਸ ਨਾਨਕ ਉਨ੍ਹਾਂ ਤੋਂ ਸਦਕੇ (ਤੇ) ਸਦਾ ਸਦਾ ਲਈ ਕੁਰਬਾਨ ਜਾਂਦਾ ਹੈ।੧੦।
ਜੋ) ਗੁਰਮੁਖ ਸਖੀਆਂ ਸਹੇਲੀਆਂ ਸਨ, (ਨਾਮ ਜਪਣ ਕਰਕੇ) ਓਹ ਆਪ ਹਰੀ ਨੂੰ ਚੰਗੀਆਂ ਲਗ ਗਈਆਂ।
(ਉਹੀ) ਹਰੀ ਦੀ ਦਰਗਾਹ ਵਿਚ ਸਨਮਾਨੀਆਂ ਗਈਆਂ, (ਅਤੇ ਉਹ) ਹਰੀ ਨੇ ਆਪ ਹੀ (ਆਪਣੇ) ਗਲ ਨਾਲ ਲਾ ਲਈਆਂ।੧੧।
(ਹੇ ਹਰੀ !) ਜਿਹੜੇ (ਮਨੁੱਖ) ਗੁਰੂ ਦੁਆਰਾ (ਤੇਰਾ) ਨਾਮ ਧਿਆਉਂਦੇ ਹਨ, ਉਨ੍ਹਾਂ ਦਾ (ਮੈਨੂੰ) ਦਰਸ਼ਨ ਬਖ਼ਸ਼ੋ।
ਅਸੀਂ ਉਨ੍ਹਾਂ ਦੇ ਚਰਨ ਧੋਂਦੇ ਰਹੀਏ (ਅਤੇ ਚਰਨ) ਧੂੜ ਘੋਲ ਘੋਲ ਕੇ ਪੀਂਦੇ ਰਹੀਏ।੧੨।
(ਹੇ ਭਾਈ !) ਜਿਹੜੀਆਂ (ਜੀਵ ਇਸਤ੍ਰੀਆਂ) ਪਾਨ ਸੁਪਾਰੀ ਆਦਿ (ਸੁਆਦ ਨਾਲ) ਖਾਂਦੀਆਂ ਸਨ (ਅਤੇ ਆਪਣੇ) ਮੂੰਹ ਵਿਚ (ਪਾਨਾਂ ਦੀਆਂ) ਬੀੜੀਆਂ ਲਾਈ ਰਖਦੀਆਂ ਸਨ,
(ਉਨ੍ਹਾਂ ਨੇ) ਹਰੀ ਹਰੀ (ਨਾਮ) ਕਦੇ ਵੀ ਨਹੀਂ ਸੀ ਸਿਮਰਿਆ, (ਓਹ) ਜਮ ਨੇ ਫੜ ਕੇ ਅਗੇ ਟੋਰ ਲਈਆਂ (ਭਾਵ ਨਰਕਾਂ ਵਿਚ ਸੁਟਣ ਲਈ ਉਨ੍ਹਾਂ ਨੂੰ ਅਗੇ ਲਾ ਲਿਆ)।੧੩।
(ਹੇ ਭਾਈ !) ਜਿਨ੍ਹਾਂ ਨੇ ਹਰੀ ਦਾ ਨਾਮ ਹਿਰਦੇ ਵਿਚ ਧਾਰਿਆ (ਅਤੇ) ਹਰੀ ਦਾ (ਨਾਮ) ਸਿਮਰਿਆ, ਉਨ੍ਹਾਂ ਗੁਰੂ ਦੇ ਪਿਆਰੇ ਗੁਰਸਿਖਾਂ ਦੇ ਨੇੜੇ ਜਮ (ਬਿਲਕੁਲ) ਨਹੀਂ ਆਉਂਦਾ।੧੪।
(ਹੇ ਭਾਈ !) ਹਰੀ ਦਾ ਨਾਮ, (ਸੱਚੇ ਧਨ) ਦਾ ਖ਼ਜ਼ਾਨਾ ਹੈ (ਪਰ) ਕੋਈ ਵਿਰਲਾ ਗੁਰਮੁਖ (ਇਸ ਨਾਮ ਰੂਪੀ ਸਚਾਈ ਨੂੰ) ਜਾਣਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਨ੍ਹਾਂ ਨੂੰ (ਭਾਵ ਜਿਸ ਕਿਸੇ ਨੂੰ) ਸਤਿਗੁਰੂ ਮਿਲ ਪਿਆ ਹੈ (ਉਹ ਪ੍ਰਭੂ ਦੇ) ਪ੍ਰੇਮ ਵਿਚ (ਓਤ ਪੋਤ ਹੋ ਕੇ) ਖੁਸ਼ੀਆਂ ਮਾਣਦਾ ਹੈ।੧੫।
(ਹੇ ਭਾਈ !) ਸਤਿਗੁਰੂ ਨੂੰ ਦਾਤਾ ਆਖਿਆ ਜਾਂਦਾ ਹੈ (ਜੋ) ਤੁਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ।
ਮੈਂ (ਉਸ) ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਮੈਨੂੰ ਪ੍ਰਭੂ ਦਾ) ਨਾਮ (ਬਖ਼ਸ਼ਿਆ) ਹੈ।੧੬।
(ਹੇ ਭਾਈ !) ਉਹ ਗੁਰੂ ਧੰਨਤਾ ਯੋਗ ਹੈ (ਉਸ ਨੂੰ) ਸਾਬਾਸ਼ ਹੈ (ਜੋ) ਹਰੀ (ਨਾਮ ਜਪਣ) ਦਾ ਸੰਦੇਸ਼ਾ ਦਿੰਦਾ ਹੈ।
(ਮੈਂ) ਗੁਰੂ ਸਤਿਗੁਰੂ ਦਾ (ਸੁੰਦਰ) ਸਰੀਰ (ਅਤੇ ਸੁਖ) ਵੇਖ ਵੇਖ ਕੇ ਪ੍ਰਸੰਨ ਹੋ ਰਿਹਾ ਹਾਂ।੧੭।
(ਹੇ ਭਾਈ !) ਗੁਰੂ ਦੀ ਰਸਨਾ (ਪਰਮੇਸ਼ਰ ਦਾ) ਅੰਮ੍ਰਿਤ (ਨਾਮ) ਉਚਾਰਦੀ ਹੈ (ਅਤੇ) ਹਰੀ ਦੇ ਨਾਮ ਵਿਚ (ਰਸੀ ਹੋਈ) ਸੋਹਣੀ (ਲਗਦੀ ਹੈ)।
ਜਿਨ੍ਹਾਂ ਸਿਖਾਂ ਨੇ ਗੁਰੂ ਤੋਂ (ਨਾਮ) ਸੁਣ ਕੇ ਮੰਨਿਆ (ਭਾਵ ਅਮਲ ਕੀਤਾ ਹੈ) ਉਨ੍ਹਾਂ ਦੀ (ਦੁਨਿਆਵੀ ਪਦਾਰਥਾਂ ਦੀ) ਸਾਰੀ ਭੁਖ ਦੂਰ ਹੋ ਗਈ ਹੈ।੧੮।
ਹੇ ਭਾਈ ! ਜੋ) ਹਰੀ ਦਾ (ਮਿਲਾਪ) ਮਾਰਗ ਆਖਿਆ ਜਾਂਦਾ ਹੈ, ਦਸੋ (ਉਸ ਮਾਰਗ ਤੇ) ਕਿਸ ਤਰੀਕੇ ਨਾਲ ਟੁਰੀਏ?
(ਹੇ ਭਾਈ !) ਹਰੀ ਹਰੀ ਦਾ ਨਾਮ ਹੀ ਤੇਰਾ (ਸਹਾਈ ਹੋਣਾ ਹੈ, ਇਸ ਲਈ) ਹਰੀ ਦਾ (ਨਾਮ ਹੀ) ਦਰਗਾਹ ਵਿਚ ਖਰਚ (ਵਜੋਂ ਨਾਲ ਲੈ ਕੇ) ਜਾਣਾ ਚਾਹੀਦਾ ਹੈ।੧੯।
(ਹੇ ਭਾਈ !) ਜਿਨ੍ਹਾਂ (ਮਨੁੱਖਾਂ) ਨੇ ਗੁਰੂ ਦੁਆਰਾ ਹਰੀ ਨੂੰ ਸਿਮਰਿਆ ਹੈ, ਓਹ ਵਡੇ ਸਿਆਣੇ ਸ਼ਾਹ ਹਨ।
ਮੈਂ ਸਤਿਗੁਰ ਤੋਂ ਸਦਾ ਵਾਰਨੇ ਜਾਂਦਾ ਹਾਂ (ਜਿਸ) ਗੁਰੂ ਦੇ ਬਚਨਾ ਦੁਆਰਾ (ਓਹ ਪਰਮੇਸ਼ਰ ਦੇ ਨਾਮ ਵਿਚ) ਸਮਾਅ ਗਏ ਹਨ।੨੦।
ਹੇ ਵਾਹਿਗੁਰੂ !) ਤੂੰ (ਮੇਰਾ) ਮਾਲਕ ਹੈਂ, ਤੂੰ (ਮੇਰਾ) ਸਾਹਿਬ ਹੈਂ, (ਅਤੇ) ਤੂੰ ਮੇਰਾ ਪਾਤਿਸ਼ਾਹ ਹੈਂ।
ਹੇ ਪ੍ਰਭੂ ! (ਜੇ) ਤੈਨੂੰ ਭਾਵੇ (ਚੰਗਾ ਲਗੇ, ਤਾਂ ਮੈਂ) ਤੇਰੀ ਬੰਦਗੀ (ਕਰ ਸਕਦਾ ਹਾਂ ਕਿਉਂਕਿ) ਤੂੰ ਅਥਾਹ ਗੁਣਾਂ ਦਾ (ਮਾਲਕ ਹੈਂ)।੨੧।
(ਹੇ ਭਾਈ !) ਹਰੀ ਆਪ ਹੀ ਇਕ ਰੰਗ ਹੈ (ਅਤੇ) ਆਪ ਹੀ ਅਨੇਕ ਰੰਗਾਂ ਵਿਚ (ਰੂਪਮਾਨ ਹੋ ਰਿਹਾ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਅਸਲੀਅਤ ਇਹ ਹੈ ਕਿ) ਜੋ (ਗਲ) ਉਸ (ਪਰਮੇਸ਼ਰ) ਨੂੰ ਭਾਉਂਦੀ ਹੈ ਓਹੀ ਗਲ ਚੰਗੀ ਹੈ (ਭਾਵ ਪ੍ਰਭੂ ਦੀ ਰਜ਼ਾ ਵਿਚ ਚਲਣਾ ਚਾਹੀਦਾ (ਇਹ ਜੁਗਤੀ ਅਪਨਾਈ ਜਾਏ)।੨੨।੨।
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ।
ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ॥੧॥
ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ਰਹਾਉ॥
ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ।
ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ॥੨॥
ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ,
ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ, ਉਨ੍ਹਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥
ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ,
(ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੪॥
ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ।
ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ ॥੫॥
ਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤਿ-ਸਾਲਾਹ ਤੇਰੀ ਸਿਫ਼ਤਿ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ।
(ਹੇ ਭਾਈ!) ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ ॥੬॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ।
ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ॥੭॥
ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ।
ਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ ॥੮॥
ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ।
ਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ। ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ ॥੯॥
ਹੇ ਭਾਈ! ਗੁਰੂ ਦੇ ਜੇਹੜੇ ਸਿੱਖ ਗੁਰੂ ਦੀ (ਦੱਸੀ) ਸੇਵਾ ਕਰਦੇ ਹਨ, ਉਹ ਭਾਗਾਂ ਵਾਲੇ ਹੋ ਗਏ ਹਨ।
ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕੁਰਬਾਨ ਜਾਂਦਾ ਹੈ ॥੧੦॥
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ-ਸੰਗੀ) ਸਹੇਲੀਆਂ (ਐਸੀਆਂ ਹੋ ਜਾਂਦੀਆਂ ਹਨ ਕਿ) ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ।
ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ (ਸਦਾ) ਲਾ ਲਿਆ ਹੈ ॥੧੧॥
ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ ਬਖ਼ਸ਼।
ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ ॥੧੨॥
ਹੇ ਭਾਈ! ਜੇਹੜੀਆਂ ਜੀਵ-ਇਸਤ੍ਰੀਆਂ ਪਾਨ ਸੁਪਾਰੀ ਆਦਿਕ ਖਾਂਦੀਆਂ ਰਹਿੰਦੀਆਂ ਹਨ, ਮੂੰਹ ਵਿਚ ਪਾਨ ਚਬਾਂਦੀਆਂ ਰਹਿੰਦੀਆਂ ਹਨ (ਭਾਵ, ਸਦਾ ਪਦਾਰਥਾਂ ਦੇ ਭੋਗਾਂ ਵਿਚ ਮਸਤ ਹਨ),
ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਭੀ ਨਾਹ ਸਿਮਰਿਆ, ਉਹਨਾਂ ਨੂੰ ਮੌਤ (ਦੇ ਗੇੜ) ਨੇ ਫੜ ਕੇ (ਸਦਾ ਲਈ) ਅੱਗੇ ਲਾ ਲਿਆ (ਉਹ ਚੌਰਾਸੀ ਦੇ ਗੇੜ ਵਿਚ ਪੈ ਗਈਆਂ) ॥੧੩॥
ਹੇ ਭਾਈ! ਜਿਨ੍ਹਾਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ (ਦਾ ਡਰ) ਨਹੀਂ ਆਉਂਦਾ ॥੧੪॥
ਹੇ ਭਾਈ! ਪਰਮਾਤਮਾ ਦਾ ਨਾਮ ਖ਼ਜ਼ਾਨਾ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਨਾਮ ਨਾਲ) ਸਾਂਝ ਪਾਂਦਾ ਹੈ।
ਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ (ਹਰੇਕ ਮਨੁੱਖ) ਹਰਿ-ਨਾਮ ਦੇ ਪ੍ਰੇਮ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੧੫॥
ਹੇ ਭਾਈ! ਗੁਰੂ ਨੂੰ (ਹੀ ਨਾਮ ਦੀ ਦਾਤਿ) ਦੇਣ ਵਾਲਾ ਆਖਣਾ ਚਾਹੀਦਾ ਹੈ। ਗੁਰੂ ਤ੍ਰੁੱਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ।
ਮੈਂ (ਤਾਂ) ਸਦਾ ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਦਿੱਤਾ ਹੈ ॥੧੬॥
ਹੇ ਭਾਈ! ਉਹ ਗੁਰੂ ਸਲਾਹੁਣ-ਜੋਗ ਹੈ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜੇਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ।
ਮੈਂ (ਤਾਂ) ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ (ਸੋਹਣਾ) ਸਰੀਰ ਵੇਖ ਕੇ ਖਿੜ ਰਿਹਾ ਹਾਂ ॥੧੭॥
ਹੇ ਭਾਈ! ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦੀ ਹੈ, ਹਰਿ-ਨਾਮ (ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ।
ਜਿਨ੍ਹਾਂ ਭੀ ਸਿੱਖਾਂ ਨੇ (ਗੁਰੂ ਦਾ ਉਪਦੇਸ਼) ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਗਈ ਹੈ ॥੧੮॥
ਹੇ ਭਾਈ! (ਹਰਿ-ਨਾਮ ਸਿਮਰਨ ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਕਿਹਾ ਜਾਂਦਾ ਹੈ। ਹੇ ਭਾਈ! ਦੱਸ, ਕਿਸ ਤਰੀਕੇ ਨਾਲ (ਇਸ ਰਸਤੇ ਉੱਤੇ) ਤੁਰ ਸਕੀਦਾ ਹੈ?
ਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ ॥੧੯॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ।
ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਬਚਨ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ ॥੨੦॥
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਤੂੰ ਮੇਰਾ ਸਾਹਿਬ ਹੈਂ, ਤੂੰ ਹੀ ਮੇਰਾ ਪਾਤਿਸ਼ਾਹ ਹੈਂ।
ਜੇ ਤੈਨੂੰ ਪਸੰਦ ਆਵੇ, ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ॥੨੧॥
(ਹੇ ਭਾਈ!) ਪਰਮਾਤਮਾ ਆਪ ਹੀ (ਨਿਰਗੁਣ ਸਰੂਪ ਵਿਚ) ਇਕੋ ਇਕ ਹਸਤੀ ਹੈ, ਤੇ, ਆਪ ਹੀ (ਸਰਗੁਣ ਸਰੂਪ ਵਿਚ) ਅਨੇਕਾਂ ਰੂਪਾਂ ਵਾਲਾ ਹੈ।
ਹੇ ਨਾਨਕ! (ਆਖ-) ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ ॥੨੨॥੨॥
ਤਿਲੰਕ ਚੌਥੀਂ ਪਾਤਿਸ਼ਾਹੀ।
ਵਾਹਿਗੁਰੂ ਦੀਆਂ ਧਰਮ ਵਾਰਤਾਵਾਂ ਅਤੇ ਸਾਖੀਆਂ ਮੇਰੇ ਮਿੱਤ੍ਰ, ਗੁਰਾਂ ਨੇ ਮੈਨੂੰ ਸੁਣਾਈਆਂ ਹਨ।
ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੋਂ। ਗੁਰਾਂ ਦੇ ਉਤੋਂ ਮੈਂ ਕੁਰਬਾਨ ਹਾਂ।
ਆ ਤੇ ਮੈਨੂੰ ਮਿਲ, ਤੂੰ ਹੇ ਗੁਰਾਂ ਦੇ ਸਿੱਖ! ਤੂੰ ਆ ਕੇ ਮੈਨੂੰ ਮਿਲ, ਤੂੰ ਮੈਂਡੇ ਗੁਰਾਂ ਦਾ ਸੁਆਮੀ ਹੈ। ਠਹਿਰਾਉ।
ਵਾਹਿਗੁਰੂ ਦੀਆਂ ਸਿਫਤਾਂ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਨੂੰ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।
ਜੋ ਗੁਰਾਂ ਦੀ ਰਜ਼ਾ ਨੂੰ ਕਬੂਲ ਕਰਦੇ ਹਨ, ਉਨ੍ਹਾਂ ਉਤੋਂ ਸਕਦੇ, ਮੈਂ ਸਕਦੇ ਜਾਂਦਾ ਹਾਂ।
ਜੋ ਪ੍ਰੀਤਮ ਗੁਰਾਂ ਨੂੰ ਵੇਖਦੇ ਹਨ, ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
ਮੈਂ ਉਨ੍ਹਾਂ ਉਤੋਂ ਹਮੇਸ਼ਾਂ ਘੋਲੀ ਵੰਞਦਾ ਹਾਂ, ਜੋ ਗੁਰਾਂ ਦੀ ਘਾਲ ਕਮਾਉਂਦੇ ਹਨ।
ਤੇਰਾ ਨਾਮ, ਹੇ ਸੁਆਮੀ ਵਾਹਿਗੁਰੂ! ਦੁੱਖ ਦੂਰ ਕਰਨ ਵਾਲਾ ਹੈ।
ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ। ਗੁਰਾਂ ਦੇ ਰਾਹੀਂ ਹੀ ਕਲਿਆਣ ਪ੍ਰਾਪਤ ਹੁੰਦੀ ਹੈ।
ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਪੁਰਸ਼ ਕਬੂਲ ਪੈਂ ਜਾਂਦੇ ਹਨ।
ਉਨ੍ਹਾਂ ਉਤੋਂ ਨਾਨਕ ਕੁਰਬਾਨ ਜਾਂਦਾ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਸਦੱਕੜੇ ਹੈ।
ਹੇ ਵਾਹਿਗੁਰੂ ਸੁਆਮੀ ਮਾਲਕ! ਕੇਵਲ ਓਹੀ ਤੇਰੀ ਮਹਿਮਾ ਹੈ ਜਿਹੜੀ ਤੈਨੂੰ ਚੰਗੀ ਲੱਗਦੀ ਹੈ।
ਗੁਰੂ-ਸਪਰਪਣ ਹੋ ਪ੍ਰੀਤਮ ਪ੍ਰਭੂ ਦੀ ਘਾਲ ਕਮਾਉਂਦੇ ਹਨ, ਉਹ ਉਸ ਨੂੰ, ਸਿਲੇ ਵਜੋਂ, ਪਾ ਲੈਂਦੇ ਹਨ।
ਸੁਆਮੀ ਉਨ੍ਹਾਂ ਦੀਆਂ ਜਿੰਦੜੀਆਂ ਦੇ ਨਾਲ ਹੈ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ।
ਪ੍ਰੀਤਮ ਨੂੰ ਸਿਮਰ ਤੇ ਆਰਾਧ ਕੇ ਉਹ ਜੀਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਇਕੱਤਰ ਕਰਦੇ ਹਨ।
ਗੁਰੂ-ਅਨੁਸਾਰੀ ਹੋ ਪ੍ਰੀਤਮ-ਪ੍ਰਭੂ ਦੀ ਸੇਵਾ ਕਮਾਉਂਦੇ ਕਮਾਉਂਦੇ ਹਨ। ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
ਉਹ ਆਪ ਸੁਣੇ ਆਪਣੇ ਟੱਬਰ ਕਬੀਲੇ ਦੇ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਰਾਹੀਂ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ।
ਪ੍ਰੀਤਮ ਗੁਰਾਂ ਨੇ ਪ੍ਰਭੂ ਦੀ ਚਾਰਕੀ ਕਮਾਈ ਹੈ। ਮੁਬਾਰਕ, ਮੁਬਾਰਕ ਹਨ ਗੁਰੂ ਜੀ ਸੱਚੇ ਗੁਰੂ ਜੀ।
ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਵਿਖਾਲਿਆ ਹੈ। ਉਪਕਾਰ, ਮਹਾਨ ਉਪਕਾਰ ਗੁਰਾਂ ਨੇ ਮੇਰੇ ਉਤੇ ਕੀਤਾ ਹੈ।
ਗੁਰਾਂ ਦੀ ਮਰੀਦ, ਜਿਹੜੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਗੁਣਵਾਨ ਜੀਵ ਹਨ।
ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ। ਉਨ੍ਹਾਂ ਉਤੋਂ ਹਮੇਸ਼ਾ, ਹਮੇਸ਼ਾਂ ਹੀ ਸਕਦੇ ਵੰਞਦਾ ਹਾਂ।
ਪਵਿੱਤਰ-ਆਤਮਾ ਸਖੀਆ ਅਤੇ ਸਾਥਣਾਂ ਉਹ ਖੁਦ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ।
ਵਾਹਿਗੁਰੂ ਦੇ ਦਰਬਾਰ ਅੰਦਰ, ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ। ਪ੍ਰਭੂ ਉਨ੍ਹਾਂ ਨੂੰ ਆਪਣੀ ਹਿੱਕ ਨਾਲ ਲੈਂਦਾ ਹੈ।
ਗੁਰੂ-ਅਨੁਸਾਰੀ ਜੋ ਤੇਰੇ ਨਾਮ ਦਾ ਸਿਮਰਨ ਕਰਦੇ ਹਨ, ਹੇ ਸਾਈਂ! ਤੂੰ ਮੈਨੂੰ ਉਨ੍ਹਾਂ ਦਾ ਦੀਦਾਰ ਬਖਸ਼।
ਮੈਂ ਉਨ੍ਹਾਂ ਦੇ ਪੈਰ ਧੋਂਦਾ ਹਾਂ ਅਤੇ ਹਿਲਾ ਹਿਲਾ ਕੇ, ਮੈਂ ਉਨ੍ਹਾਂ ਦੇ ਪੈਰਾਂ ਦਾ ਧੋਂਣ ਪੀਂਦਾ ਹਾਂ।
ਜੋ ਤਬੋਲ ਤੇ ਸਪਾਰੀ ਖਾਂਦੀਆਂ ਹਨ ਅਤੇ ਆਪਦੇ ਬੁਲ੍ਹਾ ਨੂੰ ਲਾਲ ਵੱਟਣ ਮਲਦੀਆਂ ਹਨ,
ਪ੍ਰੰਤੂ ਸੁਆਮੀ ਵਾਹਿਗੁਰੂ ਦਾ ਸਿਮਰਨ ਕਦਾਚਿਤ ਨਹੀਂ ਕਰਦੀਆਂ, ਮੌਤ ਦਾ ਫਰੇਸ਼ਤਾ ਉਨ੍ਹਾਂ ਨੂੰ ਫੜ ਕੇ ਲੈ ਜਾਂਦਾ ਹੈ।
ਜੋ ਰੱਬ ਦੇ ਨਾਮ ਅਤੇ ਰੱਬ ਦਾ ਸਿਮਰਨ ਕਰਦੇ ਹਨ, ਅਤੇ ਉਸ ਨੂੰ ਆਪਣੇ ਮਨ ਤੇ ਦਿਲ ਨਾਲ ਲਾਈ ਰੱਖਦੇ ਹਨ। ਮੌਤ ਦਾ ਦੂਤ ਉਨ੍ਹਾਂ ਨਜ਼ਦੀਕ ਨਹੀਂ ਆਉਂਦਾ। ਗੁਰਾਂ ਦੇ ਮੁਰੀਦ ਗੁਰਾਂ ਦੇ ਮਹਿਬੂਬ ਹਨ।
ਵਾਹਿਗੁਰੂ ਦਾ ਨਾਮ ਖਜਾਨਾ ਹੈ, ਪ੍ਰੰਤੂ ਕੋਈ ਵਿਰਲਾ ਹੀ ਜਣਾ ਹੀ ਇਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।
ਨਾਨਕ, ਜੋ ਸੱਚੇ ਗੁਰਾਂ ਨੂੰ ਮਿਲ ਪੈਂਦੇ ਹਨ, ਉਹ ਸੁੱਖ ਅਤਾ ਅਨੰਦ ਭੋਗਦੇ ਹਨ।
ਸੱਚੇ ਗੁਰਦੇਵ ਜੀ ਦਾਤਾਰ ਕਹੇ ਜਾਂਦੇ ਹਨ। ਪ੍ਰਸੰਨ ਹੋ ਕੇ ਉਹ ਦਾਤਾ ਬਖਸ਼ਦਾ ਹੈ।
ਮੈਂ ਸਦੀਵ ਹੀ ਗੁਰਾਂ ਉਤੋਂ, ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਮੈਨੂੰ ਪ੍ਰਭੂ ਦਾ ਨਾਮ ਪ੍ਰਦਾਨ ਕੀਤਾ ਹੈ।
ਸੁਲੱਖਣੇ! ਸੁਲੱਖਣ। ਹਨ ਉਹ ਗੁਰੂ ਮਹਾਰਾਜ ਜੋ ਮੈਨੂੰ ਪ੍ਰਭੂ ਦਾ ਸੰਦੇਸਾ ਦਿੰਦੇ ਹਨ।
ਗੁਰਾਂ ਨੂੰ ਤੇ ਵੱਡੇ ਸੱਚੇ ਗੁਰਾਂ ਦੀ ਦੇਹ ਨੂੰ ਦੇਖ ਦੇਖ ਕੇ ਮੈਂ ਹਮੇਸ਼ਾਂ ਹੀ ਪ੍ਰਫੁੱਲਤ ਹੁੰਦਾ ਹਾਂ।
ਗੁਰਾਂ ਦੀ ਜੀਭਾ ਬ੍ਰਹਿਮ-ਰਸ ਉਚਾਰਨ ਕਰਦੀ ਹੈ ਅਤੇ ਵਾਹਿਗੁਰੂ ਦੇ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।
ਜਿਹੜੇ ਸਿੱਖ ਗੁਰਾਂ ਨੂੰ ਸੁਣਦੇ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਦੇ ਹਨ, ਉਨ੍ਹਾਂ ਦੀ ਸਾਰੀ ਖੁਧਿਆ ਦੂਰ ਹੋ ਜਾਂਦੀ ਹੈ।
ਲੋਕੀਂ ਰੱਬ ਦੇ ਰਾਹ ਦੀਆਂ ਗੱਲਾਂ ਕਰਦੇ ਹਨ, ਦੱਸੋਂ! ਕਿਹੜੇ, ਕਿਹੜੇ ਤਰੀਕੇ ਨਾਲ ਮੈਂ ਇਸ ਉਤੇ ਟੁਰ ਸਕਦਾ ਹਾਂ?
ਮੇਰੇ ਸੁਆਮੀ ਮਾਲਕ, ਤੇਰਾ ਅਤੇ ਤੇਰੇ ਨਾਮ ਦਾ ਸਫਰ ਖਰਚ ਨਾਲ ਲੈ ਕੇ, ਮੈਂ ਇਸ ਰਾਹ ਉਤੇ ਟੁਰ ਸਕਦਾ ਹਾਂ।
ਗੁਰੂ-ਸਮਰਪਨ, ਜੋ ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਧਨਾਡ ਅਤੇ ਬਹੁਤ ਸਿਆਣੇ ਹਨ।
ਮੈਂ ਸੱਚੇ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ ਅਤੇ ਗੁਰਬਾਣੀ ਅੰਦਰ ਲੀਨ ਹੋਇਆ ਹੋਇਆ ਹਾਂ।
ਤੂੰ ਮਾਲਕ ਹਂੈ, ਤੂੰ ਹੀ ਸੁਆਮੀ ਅਤੇ ਤੂੰ ਹੀ ਸੁਆਮੀ ਅਤੇ ਤੂੰ ਹੀ ਮੇਰਾ ਸੁਲਤਾਨ।
ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗਦਾ ਹੈ, ਹੇ ਸੁਆਮੀ ਕੇਵਲ ਤਦ ਹੀ ਤੇਰੀ ਪ੍ਰੇਮਮਈ ਸੇਵਾ ਹੋ ਸਕਦੀ ਹੈ। ਤੂੰ ਗੁਣਾਂ ਦਾ ਸਮੁੰਦਰ ਹੈ।
ਆਪ ਹੀ ਪ੍ਰਭੂ ਬਹੁਤਿਆਂ ਸਰੂਪਾਂ ਵਿੱਚ ਪ੍ਰਗਟ ਹੈ ਅਤੇ ਆਪ ਹੀ ਕੇਵਲ ਇਕ ਸਰੂਪ ਵਾਲਾ ਹੈ।
ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਹੇ ਨਾਨਕ! ਕੇਵਲ ਓਹੀ ਸ੍ਰੇਸ਼ਟ ਬਾਤ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.