ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥
ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥
ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ ਬਿਧਿ ਸਾਹਿਬੁ ਰਵਤੁ ਰਹੈ ॥੩॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਸੂਹੀਮਹਲਾ੧ਚਉਪਦੇਘਰੁ੧
ਭਾਂਡਾਧੋਇਬੈਸਿਧੂਪੁਦੇਵਹੁਤਉਦੂਧੈਕਉਜਾਵਹੁ॥
ਦੂਧੁਕਰਮਫੁਨਿਸੁਰਤਿਸਮਾਇਣੁਹੋਇਨਿਰਾਸਜਮਾਵਹੁ॥੧॥
ਜਪਹੁਤਏਕੋਨਾਮਾ॥
ਅਵਰਿਨਿਰਾਫਲਕਾਮਾ॥੧॥ਰਹਾਉ॥
ਇਹੁਮਨੁਈਟੀਹਾਥਿਕਰਹੁਫੁਨਿਨੇਤ੍ਰਉਨੀਦਨਆਵੈ॥
ਰਸਨਾਨਾਮੁਜਪਹੁਤਬਮਥੀਐਇਨਬਿਧਿਅੰਮ੍ਰਿਤੁਪਾਵਹੁ॥੨॥
ਮਨੁਸੰਪਟੁਜਿਤੁਸਤਸਰਿਨਾਵਣੁਭਾਵਨਪਾਤੀਤ੍ਰਿਪਤਿਕਰੇ॥
ਪੂਜਾਪ੍ਰਾਣਸੇਵਕੁਜੇਸੇਵੇਇਨ੍ਹਬਿਧਿਸਾਹਿਬੁਰਵਤੁਰਹੈ॥੩॥
ਕਹਦੇਕਹਹਿਕਹੇਕਹਿਜਾਵਹਿਤੁਮਸਰਿਅਵਰੁਨਕੋਈ॥
ਭਗਤਿਹੀਣੁਨਾਨਕੁਜਨੁਜੰਪੈਹਉਸਾਲਾਹੀਸਚਾਸੋਈ॥੪॥੧॥
ik ōunkār sat nām karatā purakh nirabhau niravair akāl mūrat ajūnī saibhan gur prasād .
rāg sūhī mahalā 1 chaupadē ghar 1
bhānhdā dhōi bais dhūp dēvah tau dūdhai kau jāvah .
dūdh karam phun surat samāin hōi nirās jamāvah .1.
japah t ēkō nāmā .
avar nirāphal kāmā .1. rahāu .
ih man ītī hāth karah phun nētrau nīd n āvai .
rasanā nām japah tab mathīai in bidh anmrit pāvah .2.
man sanpat jit sat sar nāvan bhāvan pātī tripat karē .
pūjā prān sēvak jē sēvē inh bidh sāhib ravat rahai .3.
kahadē kahah kahē kah jāvah tum sar avar n kōī .
bhagat hīn nānak jan janpai hau sālāhī sachā sōī .4.1.
There is but One God. True is His Name, creative His personality and immortal His form. He is without fear, sans enmity and self-illumined. By the Guru's grace He is obtained.
Rag Suhi 1st Guru. Chaupadas.
Sitting down wash and perfume the vessel, then go to bring the milk.
In the milk of good actions, add the ferment of meditation and then without a desire leave it to curdle.
Contemplate thou the one Name.
Unfruitful are all other affairs. Pause.
Make thy mind the hand-pieces and again being ever-awake the cord to churn the milk.
If the Name is uttered with the tongue, then is the curd churned. In this way thou shalt gather the ambrosial butter.
Make thy mind, which is washed in the tank of truth, the can for Lord's abode and make the leaf offerings of devotion to please Him.
The servant, who serves his Lord, by offering his very life he in this way remains absorbed in His Lord.
The uttereres utter Thy praises and by uttering and uttering they depart, Equal to Thee, there is not another.
Devotionless slave Nanak prays that I may sing the praises of that True Lord.
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. SelfExistent. By Guru's Grace:
Raag Soohee, First Mehl, ChauPadas, First House:
Wash the vessel, sit down and anoint it with fragrance; then, go out and get the milk.
Add the rennet of clear consciousness to the milk of good deeds, and then, free of desire, let it curdle. ||1||
Chant the Name of the One Lord.
All other actions are fruitless. ||1||Pause||
Let your mind be the handles, and then churn it, without sleeping.
If you chant the Naam, the Name of the Lord ,with your tongue, then the curd will be churned. In this way, the Ambrosial Nectar is obtained. ||2||
Wash your mind in the pool of Truth, and let it be the vessel of the Lord; let this be your offering to please Him.
That humble servant who dedicates and offers his life, and who serves in this way, remains absorbed in his Lord and Master. ||3||
The speakers speak and speak and speak, and then they depart. There is no other to compare to You.
Servant Nanak, lacking devotion, humbly prays: may I sing the Praises of the True Lord. ||4||1||
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧
ਹੇ ਭਾਈ ! ਪਹਿਲਾਂ ਅੰਤਸ਼ਕਰਨ ਰੂਪੀ) ਭਾਂਡਾ ਧੋ ਕੇ, ਬੈਠ ਕੇ ਧੁਪ ਵਿਚ (ਉਸ ਨੂੰ ਚੰਗੀ ਤਰ੍ਹਾਂ ਸੁਕਾਉ, ਚਮਕਾਓ), ਤਦ ਦੁੱਧ ਲੈਣ ਜਾਓ।
ਦੁੱਧ (ਮਾਨੋ ਨਿਤ ਦੇ ਸ੍ਰੇਸ਼ਟ) ਕਰਮ ਹਨ (ਓਹ ਕਰੋ), (ਪ੍ਰਭੂ ਨਾਲ) ਸੁਰਤਿ (ਜੋੜਨੀ, ਇਹ ਦੁੱਧ ਨੂੰ) ਜਾਗ (ਲਾਓ) ਇਸ ਤਰ੍ਹਾਂ ਦੁਨਿਆਵੀ ਆਸਾਂ ਤੋਂ) ਨਿਰਲੇਪ ਹੋ ਕੇ (ਦੁੱਧ ਨੂੰ) ਜਮਾਓ।੧।
(ਹੇ ਭਾਈ !) ਇਕ ਨਾਮ ਜਪੋ।
(ਨਾਮ ਜਪਣ ਤੋਂ ਸਿਵਾਇ) ਹੋਰ (ਜਿਤਨੇ) ਕੰਮ ਹਨ (ਸਾਰੇ) ਵਿਅਰਥ ਹਨ।੧।ਰਹਾਉ।
(ਹੇ ਭਾਈ !) ਈਟੀਆਂ (ਫੜਨ ਵਾਂਗ ਆਪਣੇ) ਇਸ ਮਨ ਨੂੰ ਹੱਥ ਵਿਚ (ਭਾਵ ਵਸ ਵਿਚ ਕਰੋ ਫਿਰ (ਮਾਇਆ ਦੀ) ਨੀਂਦ ਨਾ ਆਵੇ, (ਇਹ) ਨੇਤ੍ਰਾ (ਬਣਾਓ)।
ਰਸਨਾ ਨਾਲ (ਪਰਮੇਸ਼ਰ ਦਾ) ਨਾਮ ਜਪੋ, ਤਦ (ਇਹ ਕਰਮਾਂ ਰੂਪੀ ਦੁੱਧ) ਰਿੜਕਿਆ ਜਾਂਦਾ ਹੈ, ਇਹਨਾਂ ਤਰੀਕਿਆਂ ਨਾਲ (ਨਾਮ ਰੂਪੀ) ਅੰਮ੍ਰਿਤ ਪਾ ਲਵੋਗੇ।੨।
(ਹੇ ਭਾਈ ! ਜੇ ਜਿਗਿਆਸੂ) ਮਨ ਨੂੰ ਡੱਬਾ (ਬਣਾ ਕੇ ਇਸ ਵਿਚ ਪ੍ਰਭੂ ਦਾ ਨਾਮ ਰੂਪੀ ਜਲ ਇਕਠਾ ਕਰੇ) ਜਿਸ ਨਾਲ (ਉਸਦਾ) ਸਤਸੰਗ ਰੂਪੀ (ਸਰੋਵਰ) ਵਿਚ ਇਸ਼ਨਾਨ ਹੋਵੇ, ਸ਼ਰਧਾ ਰੂਪ ਪੱਤਰਾਂ ਨਾਲ (ਠਾਕੁਰ ਨੂੰ) ਪ੍ਰਸੰਨ ਕਰੇ।
ਜੇ ਸੇਵਕ ਪ੍ਰਾਣਾਂ ਪ੍ਰਯੰਤ (ਪ੍ਰਭੂ ਦੀ) ਸੇਵਾ ਕਰਦਾ ਰਹੇ, ਇਹਨਾਂ ਤਰੀਕਿਆਂ (ਨਾਲ ਸਿਮਰਨ ਕਰਨ ਵਾਲਾ ਮਨੁੱਖ ਰਸੀਆ ਬਣ ਕੇ ਨਿਤ ਨਵੇਂ) ਮਾਲਕ ਨੂੰ (ਮਨ ਵਿੱਚ) ਮਾਣਦਾ ਰਹਿੰਦਾ ਹੈ।੩।
(ਹੇ ਭਾਈ !) ਕਹਿਣ ਵਾਲੇ ਭਾਵ ਗੱਲਾਂ ਕਰਨ ਵਾਲੇ (ਲੋਕ), ਪ੍ਰਭੂ ਨੂੰ ਮਿਲਣ ਦੀਆਂ ਕਈ (ਉਕਤੀਆਂ ਜੁਗਤੀਆਂ) ਦਸਦੇ ਹਨ (ਅਤੇ) ਸਭ ਦਸ ਦਸ ਕੇ (ਇਸ ਦੁਨੀਆ ਤੋਂ) ਚਲੇ ਜਾਂਦੇ ਹਨ (ਪਰ ਉਨ੍ਹਾਂ ਨੂੰ ਤੇਰੀ ਪ੍ਰਾਪਤੀ ਨਹੀਂ ਹੁੰਦੀ, ਸਚਾਈ ਇਹ ਹੈ ਕਿ) ਤੇਰੇ ਬਰਾਬਰ ਦਾ ਕੋਈ ਨਹੀਂ ਹੈ।
ਭਗਤੀ ਤੋਂ ਸਖਣਾ ਦਾਸ ਨਾਨਕ (ਇਸ ਲਈ) ਬੇਨਤੀ ਕਰਦਾ ਹੈ (ਕਿ ਹੇ ਹਰੀ ! ਤੇਰਾ ਨਾਮ ਜੋ) ਸਦਾ ਥਿਰ ਰਹਿਣ ਵਾਲਾ ਹੈ, ਮੈਂ ਉਸ ਨੂੰ (ਸਦਾ) ਸਲਾਹੁੰਦਾ ਰਹਾਂ।੪।੧।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
(ਮੱਖਣ ਹਾਸਲ ਕਰਨ ਲਈ, ਹੇ ਭਾਈ!) ਤੁਸੀ (ਪਹਿਲਾਂ) ਭਾਂਡਾ ਧੋ ਕੇ ਬੈਠ ਕੇ (ਉਸ ਭਾਂਡੇ ਨੂੰ) ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ (ਫਿਰ ਜਾਗ ਲਾ ਕੇ ਉਸ ਨੂੰ ਜਮਾਂਦੇ ਹੋ। ਇਸੇ ਤਰ੍ਹਾਂ ਜੇ ਨਾਮ-ਅੰਮ੍ਰਿਤ ਪ੍ਰਾਪਤ ਕਰਨਾ ਹੈ, ਤਾਂ) ਹਿਰਦੇ ਨੂੰ ਪਵਿਤ੍ਰ ਕਰ ਕੇ ਮਨ ਨੂੰ ਰੋਕੋ-ਇਹ ਇਸ ਹਿਰਦਾ-ਭਾਂਡੇ ਨੂੰ ਧੂਪ ਦਿਉ। ਤਦੋਂ ਦੁੱਧ ਲੈਣ ਜਾਵੋ।
ਰੋਜ਼ਾਨਾ ਕਿਰਤ-ਕਾਰ ਦੁੱਧ ਹੈ, ਪ੍ਰਭੂ-ਚਰਨਾਂ ਵਿਚ (ਹਰ ਵੇਲੇ) ਸੁਰਤ ਜੋੜੀ ਰੱਖਣੀ (ਰੋਜ਼ਾਨਾ ਕਿਰਤ-ਕਾਰ ਵਿੱਚ) ਜਾਗ ਲਾਣੀ ਹੈ, (ਜੁੜੀ ਸੁਰਤ ਦੀ ਬਰਕਤਿ ਨਾਲ) ਦੁਨੀਆਂ ਦੀਆਂ ਆਸਾਂ ਤੋਂ ਉਤਾਂਹ ਉੱਠੋ, ਇਸ ਤਰ੍ਹਾਂ ਇਹ ਦੁੱਧ ਜਮਾਵੋ (ਭਾਵ, ਜੁੜੀ ਸੁਰਤ ਦੀ ਸਹਾਇਤਾ ਨਾਲ ਰੋਜ਼ਾਨਾ ਕਿਰਤ-ਕਾਰ ਕਰਦਿਆਂ ਭੀ ਮਾਇਆ ਵਲੋਂ ਉਪਰਾਮਤਾ ਜੇਹੀ ਹੀ ਰਹੇਗੀ) ॥੧॥
(ਹੇ ਭਾਈ! ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ) ਤਾਂ ਸਿਰਫ਼ ਪ੍ਰਭੂ-ਨਾਮ ਹੀ ਜਪੋ।
(ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ) ਹੋਰ ਸਾਰੇ ਉੱਦਮ ਵਿਅਰਥ ਹਨ ॥੧॥ ਰਹਾਉ ॥
(ਦੁੱਧ ਰਿੜਕਣ ਵੇਲੇ ਤੁਸੀ ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜਦੇ ਹੋ) ਆਪਣੇ ਇਸ ਮਨ ਨੂੰ ਵੱਸ ਵਿਚ ਕਰੋ (ਆਤਮਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ-ਰੂਪ) ਈਟੀਆਂ ਹੱਥ ਵਿਚ ਫੜੋ। ਮਾਇਆ ਦੇ ਮੋਹ ਦੀ ਨੀਂਦ (ਮਨ ਉੱਤੇ) ਪ੍ਰਭਾਵ ਨ ਪਾਏ-ਇਹ ਹੈ ਨੇਤ੍ਰਾ।
ਜੀਭ ਨਾਲ ਪਰਮਾਤਮਾ ਦਾ ਨਾਮ ਜਪੋ (ਜਿਉਂ ਜਿਉਂ ਨਾਮ ਜਪੋਗੇ,) ਤਿਉਂ ਤਿਉਂ (ਇਹ ਰੋਜ਼ਾਨਾ ਕਿਰਤ-ਕਾਰ-ਰੂਪ ਦੁੱਧ) ਰਿੜਕੀਂਦਾ ਰਹੇਗਾ, ਇਹਨਾਂ ਤਰੀਕਿਆਂ ਨਾਲ (ਰੋਜ਼ਾਨਾ ਕਿਰਤ-ਕਾਰ ਕਰਦੇ ਹੋਏ ਹੀ) ਨਾਮ-ਅੰਮ੍ਰਿਤ ਪ੍ਰਾਪਤ ਕਰ ਲਵੋਗੇ ॥੨॥
(ਪੁਜਾਰੀ ਮੂਰਤੀ ਨੂੰ ਡੱਬੇ ਵਿਚ ਪਾਂਦਾ ਹੈ, ਜੇ ਜੀਵ) ਆਪਣੇ ਮਨ ਨੂੰ ਡੱਬਾ ਬਣਾਏ (ਉਸ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ) ਉਸ ਨਾਮ ਦੀ ਰਾਹੀਂ ਸਾਧ ਸੰਗਤਿ ਸਰੋਵਰ ਵਿਚ ਇਸ਼ਨਾਨ ਕਰੇ, (ਮਨ ਵਿਚ ਟਿਕੇ ਹੋਏ ਪ੍ਰਭੂ-ਠਾਕੁਰ ਨੂੰ) ਸਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ।
ਜੇ ਜੀਵ ਸੇਵਕ ਬਣ ਕੇ ਆਪਾ-ਭਾਵ ਛੱਡ ਕੇ (ਅੰਦਰ-ਵੱਸਦੇ ਠਾਕੁਰ-ਪ੍ਰਭੂ ਦੀ) ਸੇਵਾ (ਸਿਮਰਨ) ਕਰੇ, ਤਾਂ ਇਹਨਾਂ ਤਰੀਕਿਆਂ ਨਾਲ ਉਹ ਜੀਵ ਮਾਲਕ-ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ ॥੩॥
(ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ ਬੰਦੇ ਜੋ ਜੋ ਭੀ ਹੋਰ ਹੋਰ ਉੱਦਮ ਦੱਸਦੇ ਹਨ, ਉਹ ਦੱਸ ਦੱਸ ਕੇ ਆਪਣਾ ਜੀਵਨ-ਸਮਾ ਵਿਅਰਥ ਗਵਾ ਜਾਂਦੇ ਹਨ (ਕਿਉਂਕਿ) ਹੇ ਪ੍ਰਭੂ! ਤੇਰੇ ਸਿਮਰਨ ਵਰਗਾ ਹੋਰ ਕੋਈ ਉੱਦਮ ਨਹੀਂ ਹੈ।
(ਭਾਵੇਂ) ਨਾਨਕ (ਤੇਰਾ) ਦਾਸ ਭਗਤੀ ਤੋਂ ਸੱਖਣਾ (ਹੀ ਹੈ ਫਿਰ ਭੀ ਇਹ ਇਹੀ) ਬੇਨਤੀ ਕਰਦਾ ਹੈ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਦਾ ਸਿਫ਼ਤਿ-ਸਾਲਾਹ ਕਰਦਾ ਰਹਾਂ ॥੪॥੧॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ, ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਣੀ-ਰਹਿਤ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਰਾਗ ਸੂਹੀ ਪਾਤਿਸ਼ਾਹੀ ਪਹਿਲੀ ਚਉਪਦੇ।
ਬੈਠ ਕੇ ਬਰਤਨ ਨੂੰ ਧੋ ਅਤੇ ਸੁਗੰਧਤ ਕਰ ਤਦ ਤੂੰ ਦੁੱਧ ਲੈਣ ਲਈ ਜਾ।
ਸ਼ੁਭ ਅਮਲਾਂ ਦੇ ਦੁਧ ਵਿੱਚ ਸਿਮਰਨ ਦੀ ਜਾਗ ਲਾ ਅਤੇ ਫੇਰ ਨਿਸ਼ਕਾਮ ਹੋ ਇਸ ਨੂੰ ਜਮਣ ਲਈ ਰੱਖ ਦੇ।
ਤੂੰ ਇਕ ਨਾਮ ਦਾ ਆਰਾਧਨ ਕਰ।
ਨਿਸਫਲ ਹਨ, ਹੋਰ ਸਾਰੇ ਕੰਮ। ਠਹਿਰਾਉ।
ਆਪਣੇ ਚਿੱਤ ਨੂੰ ਹੱਥ ਦੀਆਂ ਗੁੱਲੀਆਂ ਅਤੇ ਫੇਰ ਸਦਾ ਜਾਗਦੇ ਰਹਿਣ ਨੂੰ ਦੁੱਧ ਰਿੜਕਣ ਲਈ ਨੇਤ੍ਰਾ ਬਣਾ।
ਜੇਕਰ ਜੀਭਾਂ ਦੇ ਨਾਲ ਨਾਮ ਦਾ ਉਚਾਰਨ ਕੀਤਾ ਜਾਵੇ, ਤਦ ਹੀ ਦੁੱਧ ਰਿੜਕਿਆ ਜਾਂਦਾ ਹੈ। ਇਸ ਤਰੀਕੇ ਨਾਲ ਤੂੰ ਅੰਮ੍ਰਿਤਮਈ-ਮੱਖਣ ਨੂੰ ਪਾ ਲਵੇਂਗਾ।
ਆਪਣੇ ਚਿੱਤ ਨੂੰ ਜੋ ਸੱਚ ਦੇ ਸਰੋਵਰ ਵਿੱਚ ਧੋਤਾ ਹੋਇਆ ਹੈ, ਪ੍ਰਭੂ ਦੇ ਨਿਵਾਸ ਲਈ ਭਾਂਡਾ ਬਣਾ, ਅਤੇ ਉਸ ਨੂੰ ਪ੍ਰਸੰਨ ਕਰਨ ਲਈ ਅਨੁਰਾਗ ਦੇ ਪੱਤਿਆਂ ਦੀ ਭੇਟਾ ਚੜ੍ਹਾ।
ਟਹਿਲੂਆ, ਜਿਹੜਾ ਆਪਣੀ ਜਿੰਦ-ਜਾਨ ਦੀ ਭੇਟਾ ਚੜ੍ਹਾ ਕੇ ਆਪਣੇ ਸੁਆਮੀ ਦੀ ਘਾਲ ਕਮਾਉਂਦਾ ਹੈ, ਉਹ ਇਸ ਤਰ੍ਹਾਂ ਆਪਣੇ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ।
ਕਹਿਣ ਵਾਲੇ ਤੇਰਾ ਜੱਸ ਕਹਿਦੇ ਹਨ ਅਤੇ ਕਹਿੰਦੇ ਕਹਿੰਦੇ ਟੁਰ ਜਾਂਦੇ ਹਨ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ।
ਭਗਤੀ-ਰਹਿਤ ਗੋਲ ਨਾਨਕ ਬਿਨੈ ਕਰਦਾ ਹੈ ਕਿ ਮੈਂ ਉਸ ਸੱਚੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਰਹਾਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.