ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥
ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥
ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥
ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥
ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥
ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥
ਸੂਹੀਮਹਲਾ੪॥
ਕੀਤਾਕਰਣਾਸਰਬਰਜਾਈਕਿਛੁਕੀਚੈਜੇਕਰਿਸਕੀਐ॥
ਆਪਣਾਕੀਤਾਕਿਛੂਨਹੋਵੈਜਿਉਹਰਿਭਾਵੈਤਿਉਰਖੀਐ॥੧॥
ਮੇਰੇਹਰਿਜੀਉਸਭੁਕੋਤੇਰੈਵਸਿ॥
ਅਸਾਜੋਰੁਨਾਹੀਜੇਕਿਛੁਕਰਿਹਮਸਾਕਹਜਿਉਭਾਵੈਤਿਵੈਬਖਸਿ॥੧॥ਰਹਾਉ॥
ਸਭੁਜੀਉਪਿੰਡੁਦੀਆਤੁਧੁਆਪੇਤੁਧੁਆਪੇਕਾਰੈਲਾਇਆ॥
ਜੇਹਾਤੂੰਹੁਕਮੁਕਰਹਿਤੇਹੇਕੋਕਰਮਕਮਾਵੈਜੇਹਾਤੁਧੁਧੁਰਿਲਿਖਿਪਾਇਆ॥੨॥
ਪੰਚਤਤੁਕਰਿਤੁਧੁਸ੍ਰਿਸਟਿਸਭਸਾਜੀਕੋਈਛੇਵਾਕਰਿਉਜੇਕਿਛੁਕੀਤਾਹੋਵੈ॥
ਇਕਨਾਸਤਿਗੁਰੁਮੇਲਿਤੂੰਬੁਝਾਵਹਿਇਕਿਮਨਮੁਖਿਕਰਹਿਸਿਰੋਵੈ॥੩॥
ਹਰਿਕੀਵਡਿਆਈਹਉਆਖਿਨਸਾਕਾਹਉਮੂਰਖੁਮੁਗਧੁਨੀਚਾਣੁ॥
ਜਨਨਾਨਕਕਉਹਰਿਬਖਸਿਲੈਮੇਰੇਸੁਆਮੀਸਰਣਾਗਤਿਪਇਆਅਜਾਣੁ॥੪॥੪॥੧੫॥੨੪॥
sūhī mahalā 4 .
kītā karanā sarab rajāī kish kīchai jē kar sakīai .
āpanā kītā kishū n hōvai jiu har bhāvai tiu rakhīai .1.
mērē har jīu sabh kō tērai vas .
asā jōr nāhī jē kish kar ham sākah jiu bhāvai tivai bakhas .1. rahāu .
sabh jīu pind dīā tudh āpē tudh āpē kārai lāiā .
jēhā tūn hukam karah tēhē kō karam kamāvai jēhā tudh dhur likh pāiā .2.
panch tat kar tudh srisat sabh sājī kōī shēvā kariu jē kish kītā hōvai .
ikanā satigur mēl tūn bujhāvah ik manamukh karah s rōvai .3.
har kī vadiāī hau ākh n sākā hau mūrakh mugadh nīchān .
jan nānak kau har bakhas lai mērē suāmī saranāgat paiā ajān .4.4.15.24.
Suhi 4th Guru.
All that has happened or is to happen is in the Lord's will. We may do something only if we have power to do.
By one's own doing, nothing can be done, As it pleases God, so keeps He the Mortal.
My sire Lord, all are in Thine power.
I have no power to do anything. As Thou willest, so pardon Thou me. Pause.
Thou Thyself hast blessed me with soul, body and everything and Thou Thyself hast yoked me to Thine service.
As is the command issued by Thee and as is Thine pre-destined writ, so are the deeds, the mortal does.
Of the five elements, Thou hast created the whole world. Let any one make the sixth, if he can.
Uniting with the True Guru, Thou grantest understanding to some. Some are apostates who do evil deeds and bewail.
God's glory I can narrate not. I am foolish, unwise and low.
Forgive Thou Thy slave Nanak, O my God Lord, for he, the ignorant one, has entered Thine sanctuary.
Soohee, Fourth Mehl:
All that happens, and all that will happen, is by His Will. If we could do something by ourselves, we would.
By ourselves, we cannot do anything at all. As it pleases the Lord, He preserves us. ||1||
O my Dear Lord, everything is in Your power.
I have no power to do anything at all. As it pleases You, You forgive us. ||1||Pause||
You Yourself bless us with soul, body and everything. You Yourself cause us to act.
As You issue Your Commands, so do we act, according to our preordained destiny. ||2||
You created the entire Universe out of the five elements; if anyone can create a sixth, let him.
You unite some with the True Guru, and cause them to understand, while others, the selfwilled manmukhs, do their deeds and cry out in pain. ||3||
I cannot describe the glorious greatness of the Lord; I am foolish, thoughtless, idiotic and lowly.
Please, forgive servant Nanak, O my Lord and Master; I am ignorant, but I have entered Your Sanctuary. ||4||4||15||24||
ਸੂਹੀ ਮਹਲਾ ੪ ॥
ਹੇ ਪ੍ਰਭੂ ! ਜੋ ਕੁਝ ਸੰਸਾਰ ਵਿੱਚ) ਕੀਤਾ ਹੈ (ਅਤੇ ਜੇ ਕੁਝ ਅਗੋਂ) ਕਰਣਾ ਹੈ, (ਇਹ) ਸਭ (ਆਪ ਜੀ ਦੀ) ਰਜ਼ਾ ਵਿੱਚ ਹੋ ਰਿਹਾ ਹੈ, ਜੇ (ਅਸੀਂ) ਕੁਝ ਕਰ ਸਕਦੇ ਹੋਈਏ (ਭਾਵ ਸਾਡੇ ਵਿੱਚ ਕੁਝ ਕਰਨ ਦੀ ਸ਼ਕਤੀ ਹੋਵੇ ਤਾਂ ਅਸੀਂ ਜੀਵ) ਕੁਝ ਕਰ ਲਈਏ।
(ਇਹ ਨਿਸਚਿਤ ਹੈ ਕਿ) ਆਪਣਾ ਕੀਤਾ ਹੋਇਆ ਕੁਝ ਵੀ ਨਹੀਂ ਹੋ ਸਕਦਾ। ਹੇ ਹਰੀ ! (ਜਿਵੇਂ ਤੈਨੂੰ) ਚੰਗਾ ਲਗਦਾ ਹੈ, (ਤਿਵੇਂ (ਸਾਨੂੰ) ਰਖ ਲਵੋ।੧।
ਹੇ ਮੇਰੇ ਹਰੀ ਜੀਓ ! ਸਭ ਕੁਝ ਤੁਹਾਡੇ ਵਸ ਵਿੱਚ ਹੈ। ਸਾਡੇ ਵਿਚ (ਕੁਝ ਕਰਨ ਦਾ) ਜ਼ੋਰ (ਬਲ) ਨਹੀਂ ਹੈ, ਜੇ ਅਸੀਂ ਕੁਝ ਕਰ ਸਕੀਏ।
ਹੇ ਹਰੀ ! ਤੇਰੇ ਚਰਨਾਂ ਵਿਚ ਬੇਨਤੀ ਹੈ !) ਜਿਵੇਂ ਤੈਨੂੰ ਭਾਉਂਦਾ ਹੈ (ਤੂੰ) ਉਸੇ ਤਰ੍ਹਾਂ ਸਾਨੂੰ) ਬਖ਼ਸ਼ ਲੈ।੧।
ਹੇ ਪ੍ਰਭੂ !) ਜਿੰਦ, ਸਰੀਰ (ਆਦਿ) ਸਭ ਕੁਝ ਤੁਧ ਆਪ ਹੀ ਦਿੱਤਾ ਹੈ (ਅਤੇ) ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ।
ਜਿਹੋ ਜਿਹਾ ਤੂੰ ਹੁਕਮ ਕਰਦਾ ਹੈਂ, ਓਹੋ ਜਿਹੀ ਕੋਈ (ਜੀਵ) ਕਾਰ ਕਮਾਉਂਦਾ ਹੈ ਜਿਹੋ ਜਿਹਾ ਤੁਧ ਧੁਰ ਦਰਗਾਹ ਤੋਂ (ਜੀਵ ਦੇ ਮੱਥੇ ਤੇ) ਲਿਖ ਕੇ ਪਾਇਆ ਹੈ (ਭਾਵ ਉਸ ਅਨੁਸਾਰ ਹੀ ਸਭ ਕੋਈ ਤੇਰੀ ਕਾਰ ਵਿੱਚ ਲੱਗਾ ਹੋਇਆ ਹੈ)।੨।
ਹੇ ਪ੍ਰਭੂ ! ਤੂੰ ਪੰਜ ਤੱਤ (ਪੈਦਾ) ਕਰਕੇ ਸਾਰੀ ਸ੍ਰਿਸ਼ਟੀ ਬਣਾਈ ਹੈ, ਜੇ (ਤੇਰੇ ਤੋਂ ਬਿਨਾ ਹੋਰ ਕਿਸੇ ਦਾ) ਕੀਤਾ ਕੁਝ (ਹੋ ਸਕਦਾ) ਹੋਵੇ (ਤਾਂ) ਕੋਈ ਛੇਵਾਂ (ਤੱਤ ਹੀ) ਬਣਾ ਕੇ ਵਿਖਾ ਦੇਵੇ।
(ਹੇ ਪ੍ਰਭੂ !) ਕਈ ਜੀਵਾਂ ਨੂੰ ਸਤਿਗੁਰੂ ਨਾਲ ਮੇਲ ਕੇ ਤੂੰ (ਲੋੜੀਂਦੀ) ਸੂਝ ਬੂਝ (ਬਖ਼ਸ਼) ਦੇਂਦਾ ਹੈਂ, ਕਈ ਮਨਮੁਖ (ਜੋ) ਆਪ-ਹੁਦਰੇ ਕਰਮ ਕਰਦੇ ਹਨ, ਓਹ ਰੋਂਦੇ (ਰਹਿੰਦੇ ਹਨ ਭਾਵ ਦੁਖੀ ਰਹਿੰਦੇ ਹਨ)।੩।
ਹੇ ਪ੍ਰਭੂ ! ਮੈਂ (ਤੈਂ) ਹਰੀ ਦੀ ਵਡਿਆਈ ਆਖਿ ਕੇ (ਬਿਆਨ) ਨਹੀਂ ਕਰ ਸਕਦਾ, ਮੈਂ, ਨੀਚ ਤੇ ਮਹਾਂ ਮੂਰਖ ਹਾਂ।
ਹੇ ਮੇਰੇ ਹਰੀ ! ਹੇ ਸੁਆਮੀ ! ਦਾਸ ਨਾਨਕ ਨੂੰ ਬਖਸ਼ ਲੈ (ਮੈਂ) ਅੰਜਾਣ ਤੇਰੀ ਸ਼ਰਨ ਵਿਚ ਆ ਪਿਆ ਹਾਂ।੪।੪।੧੫।੨੪।
ਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀਂ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ।
ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ ॥੧॥
ਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ।
ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ ॥੧॥ ਰਹਾਉ ॥
ਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ।
ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ ॥੨॥
ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ।
ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ ॥੩॥
ਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ।
ਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ ॥੪॥੪॥੧੫॥੨੪॥
ਸੂਹੀ ਚੌਥੀ ਪਾਤਸ਼ਾਹੀ।
ਸਾਰਾ ਕੁਝ ਜੋ ਹੋਇਆ ਹੈ ਜਾਂ ਹੋਣਾ ਹੈ, ਪ੍ਰਭੂ ਦੀ ਰਜ਼ਾ ਅੰਦਰ ਹੈ। ਅਸੀਂ ਤਾਂ ਹੀ ਕੁਝ ਕਰੀਏ ਜੇਕਰ ਸਾਡੇ ਵਿੱਚ ਕਰਨ ਦੀ ਸਤਿਆ ਹੋਵੇ।
ਬੰਦੇ ਦੇ ਆਪਣੇ ਕਰਨ ਦੁਆਰਾ ਕੁਝ ਨਹੀਂ ਹੁੰਦਾ। ਜਿਸ ਤਰ੍ਹਾਂ ਹਰੀ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀ ਨੂੰ ਰੱਖਦਾ ਹੈ।
ਮੇਰੇ ਮਾਹਰਾਜ ਮਾਲਕ! ਸਾਰੇ ਤੇਰੇ ਇਖਤਿਆਰ ਵਿੱਚ ਹਨ।
ਮੇਰੇ ਵਿੱਚ ਕੁਝ ਵੀ ਕਰਨ ਦੀ ਸ਼ਕਤੀ ਨਹੀਂ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਮਾਫ ਕਰ ਦੇ। ਠਹਿਰਾਉ।
ਤੂੰ ਆਪ ਹੀ ਮੈਨੂੰ ਜਿੰਦੜੀ, ਦੇਹ ਤੇ ਹਰ ਸ਼ੈ ਸਖਸ਼ੀ ਹੈ ਅਤੇ ਤੂੰ ਆਪ ਹੀ ਮੈਨੂੰ ਆਪਣੀ ਸੇਵਾ ਵਿੱਚ ਜੋੜਿਆ ਹੈ।
ਜਿਸ ਤਰ੍ਹਾਂ ਦਾ ਤੇਰਾ ਜਾਰੀ ਕੀਤਾ ਹੋਇਆ ਫੁਰਮਾਨ ਹੈ ਅਤੇ ਜਿਸ ਤਰ੍ਹਾਂ ਦੀ ਤੇਰੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਹੈ, ਉਸੇ ਤਰ੍ਹਾਂ ਦੇ ਹੀ ਅਮਲ ਪ੍ਰਾਣੀ ਕਮਾਉਂਦਾ ਹੈ।
ਪੰਜਾਂ ਸਾਰ ਅੰਸ਼ਾਂ ਵਿਚੋਂ ਤੂੰ ਸਾਰਾ ਸੰਸਾਰ ਰਚਿਆ ਹੈ। ਕੋਈ ਜੇਕਰ ਉਹ ਕਰ ਸਕਦਾ ਹੈ, ਛੇਵਾਂ ਬਣਾ ਕੇ ਦੱਸੇ।
ਸੱਚੇ ਗੁਰਾਂ ਨਾਲ ਮਿਲਾ ਕੇ, ਕਈਆਂ ਨੂੰ ਤੂੰ ਸਮਝ ਸਖਸ਼ਦਾ ਹੈਂ। ਕਈ ਅਧਰਮੀ ਹਨ ਜੋ ਕੁਕਰਮ ਕਮਾਉਂਦੇ ਅਤੇ ਵਿਰਲਾਪ ਕਰਦੇ ਹਨ।
ਵਾਹਿਗੁਰੂ ਦੀ ਸ਼ੋਭਾ ਮੈਂ ਵਰਨਣ ਨਹੀਂ ਕਰ ਸਕਦਾ। ਮੈਂ ਮੂੜ੍ਹ, ਬੇਸਮਝ ਅਤੇ ਨੀਚ ਹਾਂ।
ਤੂੰ ਆਪਣੇ ਗੋਲੇ ਨਾਨਕ ਨੂੰ ਮਾਫ ਕਰ ਦੇ, ਹੇ ਮੇਰੇ ਵਾਹਿਗੁਰੂ ਸੁਆਮੀ! ਕਿਉਂਕਿ ਉਸ ਬੇਸਮਝ ਨੇ ਤੇਰੀ ਪਨਾਹ ਲਈ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.