ਸੂਹੀਮਹਲਾ੫॥
ਗੁਰੁਪਰਮੇਸਰੁਕਰਣੈਹਾਰੁ॥
ਸਗਲਸ੍ਰਿਸਟਿਕਉਦੇਆਧਾਰੁ॥੧॥
ਗੁਰਕੇਚਰਣਕਮਲਮਨਧਿਆਇ॥
ਦੂਖੁਦਰਦੁਇਸੁਤਨਤੇਜਾਇ॥੧॥ਰਹਾਉ॥
ਭਵਜਲਿਡੂਬਤਸਤਿਗੁਰੁਕਾਢੈ॥
ਜਨਮਜਨਮਕਾਟੂਟਾਗਾਢੈ॥੨॥
ਗੁਰਕੀਸੇਵਾਕਰਹੁਦਿਨੁਰਾਤਿ॥
ਸੂਖਸਹਜਮਨਿਆਵੈਸਾਂਤਿ॥੩॥
ਸਤਿਗੁਰਕੀਰੇਣੁਵਡਭਾਗੀਪਾਵੈ॥
ਨਾਨਕਗੁਰਕਉਸਦਬਲਿਜਾਵੈ॥੪॥੧੬॥੨੨॥
sūhī mahalā 5 .
gur paramēsar karanaihār .
sagal srisat kau dē ādhār .1.
gur kē charan kamal man dhiāi .
dūkh darad is tan tē jāi .1. rahāu .
bhavajal dūbat satigur kādhai .
janam janam kā tūtā gādhai .2.
gur kī sēvā karah din rāt .
sūkh sahaj man āvai sānht .3.
satigur kī rēn vadabhāgī pāvai .
nānak gur kau sad bal jāvai .4.16.22.
Suhi 5th Guru.
The Guru himself is the Lord Creator.
He gives support to the entire universe.
Meditate thou on the Guru's lotus feet in thy mind.
Anguish and pain shall thus flee from this body of thine. Pause.
The True Guru saves the drowning man from the awful world-ocean.
He unites those, separated since many births.
Serve thou the Guru, day and night.
Thy soul shall thus obtain pleasure, poise and peace.
By great good fortune, one obtains the dust of the True Guru's feet.
Nanak is ever a sacrifice unto the Guru.
Soohee, Fifth Mehl:
The Guru is the Transcendent Lord, the Creator Lord.
He gives His Support to the entire Universe. ||1||
Meditate within your mind on the Lotus Feet of the Guru.
Pain and suffering shall leave this body. ||1||Pause||
The True Guru saves the drowning being from the terrifying worldocean.
He reunites those who were separated for countless incarnations. ||2||
Serve the Guru, day and night.
Your mind shall come to have peace, pleasure and poise. ||3||
By great good fortune, one obtains the dust of the feet of the True Guru.
Nanak is forever a sacrifice to the True Guru. ||4||16||22||
ਸੂਹੀ ਮਹਲਾ ੫ ॥
ਹੇ ਭਾਈ !) ਗੁਰੂ ਪਰਮੇਸ਼ਰ (ਸਭ ਕੁਝ) ਕਰਣ ਵਾਲਾ ਹੈ।
ਸਾਰੀ ਸ੍ਰਿਸ਼ਟੀ ਨੂੰ (ਆਪਣਾ) ਆਸਰਾ ਦੇਂਦਾ ਹੈ।੧।
ਹੇ ਮਨ ! ਗੁਰੂ ਦੇ ਚਰਨ ਕਮਲ (ਭਾਵ ਸ਼ਬਦ) ਨੂੰ ਧਿਆਉਣਾ ਕਰ।
(ਇਸ ਧਿਆਉਣ ਦੀ ਬਰਕਤ ਨਾਲ ਤੇਰੇ) ਸਰੀਰ ਤੋਂ ਦੁਖ ਪੀੜਾ (ਚਲੀ) ਜਾਵੇਗੀ।੧।ਰਹਾਉ।
(ਹੇ ਮਨ !) ਸੰਸਾਰ ਸਮੁੰਦਰ ਵਿੱਚ ਡੁੱਬਦਾ ਹੋਇਆ (ਜੀਵ), ਸਤਿਗੁਰੂ (ਬਾਂਹ ਦੇ ਕੇ) ਕੱਢ ਲੈਂਦਾ ਹੈ।
ਜਨਮਾਂ ਜਨਮਾਂ ਦਾ ਟੁੱਟਾ ਹੋਇਆ (ਜੀਵ ਵਾਹਿਗੁਰੂ ਨਾਲ) ਜੋੜ ਦਿੰਦਾ ਹੈ।੨।
(ਹੇ ਮਨ !) ਗੁਰੂ ਦੀ (ਦਸੀ ਹੋਈ) ਸੇਵਾ ਦਿਨ ਰਾਤ ਕਰੋ।
(ਇਸ ਦੇ ਫਲਸਰੂਪ ਮਨ ਵਿੱਚ) ਸੁਖ, ਅਡੋਲਤਾ ਤੇ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ।੩।
(ਹੇ ਮਨ !) ਸਤਿਗੁਰੂ ਦੀ ਚਰਨ-ਧੂੜ (ਕੋਈ) ਵਡੇਭਾਗਾਂ ਵਾਲਾ (ਜੀਵ ਹੀ) ਪ੍ਰਾਪਤ ਕਰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਵਡਭਾਗੀ ਮਨੁੱਖ) ਗੁਰੂ ਤੋਂ ਸਦਾ ਹੀ ਬਲਿਹਾਰ ਜਾਂਦਾ ਹੈ।੪।੧੬।੨੨।
ਹੇ ਮੇਰੇ ਮਨ! ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ ਜੇਹੜਾ ਸਭ ਕੁਝ ਕਰ ਸਕਣ ਵਾਲਾ ਹੈ।
ਗੁਰੂ ਸਾਰੀ ਸ੍ਰਿਸ਼ਟੀ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ ॥੧॥
ਹੇ (ਮੇਰੇ) ਮਨ! (ਸਦਾ) ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ।
(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਇਸ ਸਰੀਰ ਤੋਂ ਹਰੇਕ ਕਿਸਮ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਮਨ! ਗੁਰੂ ਸੰਸਾਰ-ਸਮੁੰਦਰ ਵਿਚ ਡੁਬਦਿਆਂ ਨੂੰ ਬਚਾ ਲੈਂਦਾ ਹੈ,
ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਟੁੱਟੇ ਹੋਏ ਮਨੁੱਖ ਨੂੰ (ਪਰਮਾਤਮਾ ਨਾਲ) ਜੋੜ ਦੇਂਦਾ ਹੈ ॥੨॥
ਹੇ ਭਾਈ! ਦਿਨ ਰਾਤ ਗੁਰੂ ਦੀ (ਦੱਸੀ ਹੋਈ) ਸੇਵਾ ਕਰਿਆ ਕਰੋ।
(ਜੇਹੜਾ ਮਨੁੱਖ ਸੇਵਾ ਕਰਦਾ ਹੈ ਉਸ ਦੇ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ॥੩॥
ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦੀ ਚਰਨ-ਧੂੜ ਹਾਸਲ ਕਰਦਾ ਹੈ।
ਹੇ ਨਾਨਕ! (ਫਿਰ ਉਹ ਮਨੁੱਖ) ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੬॥੨੨॥
ਸੂਹੀ ਪੰਜਵੀਂ ਪਾਤਿਸ਼ਾਹੀ।
ਗੁਰੂ ਜੀ ਆਪ ਹੀ ਸੁਆਮੀ ਸਿਰਜਣਹਾਰ ਹਨ।
ਉਹ ਸਾਰੇ ਆਲਮ ਨੂੰ ਆਸਰਾ ਦਿੰਦਾ ਹੈ।
ਆਪਣੇ ਚਿੱਤ ਅੰਦਰ ਤੂੰ ਗੁਰਾਂ ਦੇ ਕੰਵਲ ਰੂਪੀ ਚਰਨਾਂ ਦਾ ਆਰਾਧਨ ਕਰ।
ਇਸ ਤਰ੍ਹਾਂ ਕਸ਼ਟ ਤੇ ਪੀੜ ਤੇਰੀ ਇਸ ਦੇਹ ਤੋਂ ਪਰੇ ਭਜ ਜਾਣਗੇ। ਠਹਿਰਾਉ।
ਸੱਚੇ ਗੁਰੂ ਜੀ ਡੁੱਬਦੇ ਇਨਸਾਨ ਨੂੰ ਡਰਾਉਣੇ ਸੰਸਾਰ ਸਮੁੰਦਰ ਵਿਚੋਂ ਬਾਹਰ ਕੱਢ ਲੈਂਦੇ ਹਨ।
ਉਹ ਉਨ੍ਹਾਂ ਨੂੰ ਜੋੜ ਦਿੰਦੇ ਹਨ ਜੋ ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਹਨ।
ਤੂੰ, ਗੁਰਾਂ ਦਾ ਦਿਨ ਰਾਤ ਟਹਿਲ ਕਮਾ।
ਤੇਰੀ ਆਤਮਾ ਨੂੰ ਇਸ ਤਰ੍ਹਾਂ ਆਨੰਦ, ਅਡੋਲਤਾ ਅਤੇ ਠੰਢ-ਚੈਨ ਪਰਾਪਤ ਹੋ ਜਾਏਗੀ।
ਭਾਰੇ ਸ਼੍ਰੇਸ਼ਟ ਭਾਗਾਂ ਦੁਆਰਾ, ਬੰਦੇ ਨੂੰ ਸੱਚੇ ਗੁਰਾਂ ਦੇ ਚਰਨਾਂ ਦੀ ਧੂੜ ਪਰਾਪਤ ਹੁੰਦੀ ਹੈ।
ਨਾਨਕ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.