ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥
ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ ॥
ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥
ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥
ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥
ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥
ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥
ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥
ਰਾਗੁਸੂਹੀਮਹਲਾ੫ਘਰੁ੪
ੴਸਤਿਗੁਰਪ੍ਰਸਾਦਿ॥
ਭਲੀਸੁਹਾਵੀਛਾਪਰੀਜਾਮਹਿਗੁਨਗਾਏ॥
ਕਿਤਹੀਕਾਮਿਨਧਉਲਹਰਜਿਤੁਹਰਿਬਿਸਰਾਏ॥੧॥ਰਹਾਉ॥
ਅਨਦੁਗਰੀਬੀਸਾਧਸੰਗਿਜਿਤੁਪ੍ਰਭਚਿਤਿਆਏ॥
ਜਲਿਜਾਉਏਹੁਬਡਪਨਾਮਾਇਆਲਪਟਾਏ॥੧॥
ਪੀਸਨੁਪੀਸਿਓਢਿਕਾਮਰੀਸੁਖੁਮਨੁਸੰਤੋਖਾਏ॥
ਐਸੋਰਾਜੁਨਕਿਤੈਕਾਜਿਜਿਤੁਨਹਤ੍ਰਿਪਤਾਏ॥੨॥
ਨਗਨਫਿਰਤਰੰਗਿਏਕਕੈਓਹੁਸੋਭਾਪਾਏ॥
ਪਾਟਪਟੰਬਰਬਿਰਥਿਆਜਿਹਰਚਿਲੋਭਾਏ॥੩॥
ਸਭੁਕਿਛੁਤੁਮ੍ਹਰੈਹਾਥਿਪ੍ਰਭਆਪਿਕਰੇਕਰਾਏ॥
ਸਾਸਿਸਾਸਿਸਿਮਰਤਰਹਾਨਾਨਕਦਾਨੁਪਾਏ॥੪॥੧॥੪੧॥
rāg sūhī mahalā 5 ghar 4
ik ōunkār satigur prasād .
bhalī suhāvī shāparī jā mah gun gāē .
kit hī kām n dhaulahar jit har bisarāē .1. rahāu .
anad garībī sādhasang jit prabh chit āē .
jal jāu ēh badapanā māiā lapatāē .1.
pīsan pīs ōdh kāmarī sukh man santōkhāē .
aisō rāj n kitai kāj jit nah tripatāē .2.
nagan phirat rang ēk kai ōh sōbhā pāē .
pāt patanbar birathiā jih rach lōbhāē .3.
sabh kish tumharai hāth prabh āp karē karāē .
sās sās simarat rahā nānak dān pāē .4.1.41.
Suhi Measure 5th Guru.
There is but One God, By the True Guru's grace, He is obtained.
Sublime and beauteous is the hut, wherein God's praises are sung.
Of no avail are the mansions, wherein the Lord is forgotten. Pause.
There is bliss in poverty, in which one remembers one's Lord in the saint's congregation.
May such worldly-glory be burnt, which involves man in mammon.
When there is contentment in the mind one feels happy k whether he in turning a quern or wearing a coarse blanket.
Such an empire is of no avail, by which the mortal is appeased not.
He, who wanders about naked in the love of one Lord, obtains honour.
Vain are the silk and satin clothes, engrossment in which increases ma's greed.
Everything is in thine hands, O Lord. Thou Thyself art the Doer and the Cause.
Bless thou Nanak with this gift, O Lord, That every breath, he may remember Thee.
Raag Soohee, Fifth Mehl, Fourth House:
One Universal Creator God. By The Grace Of The True Guru:
Even a crude hut is sublime and beautiful, if the Lord's Praises are sung within it.
Those mansions where the Lord is forgotten are useless. ||1||Pause||
Even poverty is bliss, if God comes to mind in the Saadh Sangat, the Company of the Holy.
This worldly glory might just as well burn; it only traps the mortals in Maya. ||1||
One may have to grind corn, and wear a coarse blanket, but still, one can find peace of mind and contentment.
Even empires are of no use at all, if they do not bring satisfaction. ||2||
Someone may wander around naked, but if he loves the One Lord, he receives honor and respect.
Silk and satin clothes are worthless, if they lead to greed. ||3||
Everything is in Your Hands, God. You Yourself are the Doer, the Cause of causes.
With each and every breath, may I continue to remember You. Please, bless Nanak with this gift. ||4||1||41||
ਰਾਗੁ ਸੂਹੀ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ ! ਉਹ) ਛੱਪਰੀ ਚੰਗੀ ਹੈ ਜਿਸ ਵਿਚ ਹਰੀ ਦੇ ਗੁਣ ਗਾਏ (ਜਾਂਦੇ ਹਨ)।
(ਉਹ) ਚਿਟੇ ਮਹੱਲ ਕਿਸੇ ਕੰਮ ਨਹੀਂ, ਜਿਸ (ਵਿਚ ਰਹਿਣ) ਕਰਕੇ ਪਰਮਾਤਮਾ ਭੁਲ ਜਾਏ।੧।ਰਹਾਉ।
(ਹੇ ਭਾਈ !) ਗਰੀਬੀ (ਹੋਂਦਿਆਂ) ਸਾਧ ਸੰਗਤ ਵਿੱਚ (ਰਹਿ ਕੇ ਹੀ) ਅਨੰਦ ਹੈ ਜਿਸ ਨਾਲ ਪਰਮਾਤਮਾ ਚਿਤ ਵਿਚ ਆ (ਵਸਦਾ ਹੈ)
ਇਹ ਵੱਡਾਪਨ (ਮਾਇਆ ਦੀ ਆਕੜ ਵਾਲਾ ਵਤੀਰਾ) ਸੜ ਜਾਏ (ਜਿਸ ਦੀ ਹੋਂਦ ਨਾਲ ਜੀਵ) ਮਾਇਆ ਨਾਲ ਚੰਬੜ ਜਾਂਦਾ ਹੈ।੧।
(ਹੇ ਭਾਈ !) ਚੱਕ ਪੀਹ ਕੇ, ਕੰਬਲੀ ਪਹਿਲ ਕੇ, ਮਨ ਨੂੰ (ਸੁਖ ਤੇ) ਸੰਤੋਖ ਪ੍ਰਾਪਤ ਹੁੰਦਾ ਹੈ।
ਅਜੇਹਾ ਰਾਜ ਕਿਸੇ ਕੰਮ ਨਹੀਂ, ਜਿਸ ਕਰਕੇ (ਮਨ) ਤ੍ਰਿਪਤ ਨਾ ਹੋਵੇ।੨।
ਹੇ ਭਾਈ ! ਜਿਹੜਾ ਮਨੁੱਖ) ਇਕ (ਪਰਮਾਤਮਾ) ਦੇ ਪਿਆਰ ਵਿਚ ਨੰਗਾ ਫਿਰਦਾ ਹੈ ਓਹ ਵਡਿਆਈ ਪਾਉਂਦਾ ਹੈ।
(ਉਹ) ਪੱਟ ਤੇ ਰੇਸ਼ਮੀ ਕਪੜੇ ਵਿਅਰਥ ਹਨ ਜਿਨ੍ਹਾਂ ਨਾਲ ਰਚ ਕੇ (ਮਨੁੱਖ) ਲੋਭੀ ਬਣ ਜਾਏ (ਭਾਵ ਸੁੰਦਰ ਬਸਤਰਾਂ ਵਿਚ ਹੀ ਖਚਿਤ ਹੋਇਆ ਰਹੇ)।੩।
ਹੇ ਪ੍ਰਭੂ ! ਸਭ ਕੁਝ ਤੁਹਾਡੇ ਹੱਥ (ਵੱਸ) ਵਿਚ ਹੈ। (ਤੁਸੀਂ) ਆਪ ਹੀ (ਸਭ ਕੁਝ) ਕਰ ਰਹੇ ਹੋ (ਅਤੇ ਜੀਵਾਂ ਪਾਸੋਂ) ਕਰਾ ਰਹੇ ਹੋ।
ਨਾਨਕ (ਦੀ ਇਹ ਬੇਨਤੀ ਹੈ ਕਿ ਮੈਂ) ਹਰਕੇ ਸੁਆਸ ਨਾਲ (ਤੁਹਾਡਾ ਨਾਮ) ਸਿਮਰਦਾ ਰਹਾਂ, (ਮੈਨੂੰ ਇਹ) ਦਾਨ ਪਾਓ।੪।੧।੪੧।
ਰਾਗ ਸੂਹੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।
(ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ ॥੧॥ ਰਹਾਉ ॥
ਹੇ ਭਾਈ! ਸਾਧ ਸੰਗਤਿ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤਿ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ।
ਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ ॥੧॥
(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ।
ਪਰ, ਹੇ ਭਾਈ! ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ ॥੨॥
ਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਦੇ ਪ੍ਰੇਮ ਵਿਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ,
ਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ ॥੩॥
(ਹੇ ਭਾਈ! ਜੀਵਾਂ ਨੂੰ ਕੀਹ ਦੋਸ? ਪ੍ਰਭੂ) ਆਪ ਹੀ ਸਭ ਕੁਝ ਕਰਦਾ ਹੈ (ਜੀਵਾਂ ਪਾਸੋਂ) ਕਰਾਂਦਾ ਹੈ।
ਹੇ ਨਾਨਕ! (ਆਖ-) ਹੇ ਪ੍ਰਭੂ! ਸਭ ਕੁਝ ਤੇਰੇ ਹੱਥ ਵਿਚ ਹੈ (ਮੇਹਰ ਕਰ, ਤੇਰਾ ਦਾਸ ਤੇਰੇ ਦਰ ਤੋਂ ਇਹ) ਦਾਨ ਹਾਸਲ ਕਰ ਲਏ ਕਿ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਸਿਮਰਦਾ ਰਹਾਂ ॥੪॥੧॥੪੧॥
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਚੰਗੀ ਅਤੇ ਸੋਹਣੀ ਹੈ ਉਹ ਝੁੱਗੀ, ਜਿਸ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਗਾਈਆਂ ਜਾਂਦੀਆਂ ਹਨ।
ਕਿਸੇ ਕੰਮ ਨਹੀਂ ਉਸ ਮਹੱਲ, ਜਿਨ੍ਹਾਂ ਵਿੱਚ ਪ੍ਰਭੂ ਭੁੱਲ ਜਾਂਦਾ ਹੈ। ਠਹਿਰਾਉ।
ਕੰਗਾਲਤਾ ਵਿੱਚ ਖੁਸ਼ੀ ਹੈ, ਜਿਸ ਵਿੱਚ ਬੰਦਾ ਸਤਿਸੰਗਤ ਅੰਦਰ ਆਪਣੇ ਸਾਹਿਬ ਨੂੰ ਸਿਮਰਦਾ ਹੈ।
ਐਹੋ ਜਿਹੀ ਸੰਸਾਰੀ ਵਡਿਆਈ ਸੜ ਜਾਏ, ਜਿਹੜੀ ਇਨਸਾਨ ਨੂੰ ਧਨ-ਦੌਲਤ ਅੰਦਰ ਫਸਾਉਂਦੀ ਹੈ।
ਜਦ ਚਿੱਤ ਅੰਦਰ ਸੰਤੁਸ਼ਟਤਾ ਹੈ ਤਾਂ ਬੰਦਾ ਖੁਸ਼ ਹੁੰਦਾ ਹੈ ਭਾਵੇਂ ਉਹ ਚੱਕੀ ਪੀਂਹਦਾ ਹੈ, ਜਾਂ ਕੰਬਲੀ ਉਪਰ ਲੈਂਦਾ ਹੋਵੇ।
ਇਹੋ ਜਿਹੀ ਪਾਤਿਸ਼ਾਹੀ ਕਿਸੇ ਕੰਮ ਨਹੀਂ, ਜਿਸ ਨਾਲ ਪ੍ਰਾਣੀ ਨੂੰ ਸੰਤੋਖ ਨਹੀਂ ਆਉਂਦਾ।
ਜੇ ਇਕ ਪ੍ਰਭੂ ਦੇ ਪ੍ਰੇਮ! ਅੰਦਰ ਨੰਗਾ ਫਿਰਦਾ ਹੈ, ਉਹ ਇੱਜ਼ਤ ਪਾਉਂਦਾ ਹੈ।
ਵਿਅਰਥ ਹਨ ਰੇਸ਼ਮ ਅਤੇ ਅਤਲਸ ਦੇ ਕਪੜੇ ਜਿਨ੍ਹਾਂ ਵਿੱਚ ਖਚਤ ਹੋਣ ਨਾਲ ਬੰਦੇ ਦਾ ਲਾਲਚ ਵਧਣਾ ਹੈ।
ਸਾਰਾ ਕੁਝ ਤੇਰੇ ਹੱਥਾਂ ਵਿੱਚ ਹੈ, ਹੇ ਸੁਆਮੀ! ਤੂੰ ਖੁਦ ਹੀ ਕਰਤਾ ਅਤੇ ਕਾਰਨ ਹੈਂ।
ਨਾਨਕ ਨੂੰ ਇਹ ਦਾਤ ਪਰਦਾਨ ਕਰ, ਹੇ ਸਾਹਿਬ! ਕਿ ਹਰ ਸੁਆਸ ਨਾਲ ਉਹ ਤੈਨੂੰ ਚੇਤੇ ਕਰਦਾ ਰਹੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.