ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥
ਸਾਈ ਭਗਤਿ ਜੋ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥
ਮੇਰੇ ਰਾਮ ਰਾਇ ਸੰਤਾ ਟੇਕ ਤੁਮ੍ਹਾਰੀ ॥
ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥
ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ ॥
ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥੨॥
ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥
ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥੩॥
ਰਾਗੁਸੂਹੀਮਹਲਾ੫ਘਰੁ੭
ੴਸਤਿਗੁਰਪ੍ਰਸਾਦਿ॥
ਤੇਰਾਭਾਣਾਤੂਹੈਮਨਾਇਹਿਜਿਸਨੋਹੋਹਿਦਇਆਲਾ॥
ਸਾਈਭਗਤਿਜੋਤੁਧੁਭਾਵੈਤੂੰਸਰਬਜੀਆਪ੍ਰਤਿਪਾਲਾ॥੧॥
ਮੇਰੇਰਾਮਰਾਇਸੰਤਾਟੇਕਤੁਮ੍ਹਾਰੀ॥
ਜੋਤੁਧੁਭਾਵੈਸੋਪਰਵਾਣੁਮਨਿਤਨਿਤੂਹੈਅਧਾਰੀ॥੧॥ਰਹਾਉ॥
ਤੂੰਦਇਆਲੁਕ੍ਰਿਪਾਲੁਕ੍ਰਿਪਾਨਿਧਿਮਨਸਾਪੂਰਣਹਾਰਾ॥
ਭਗਤਤੇਰੇਸਭਿਪ੍ਰਾਣਪਤਿਪ੍ਰੀਤਮਤੂੰਭਗਤਨਕਾਪਿਆਰਾ॥੨॥
ਤੂਅਥਾਹੁਅਪਾਰੁਅਤਿਊਚਾਕੋਈਅਵਰੁਨਤੇਰੀਭਾਤੇ॥
ਇਹਅਰਦਾਸਿਹਮਾਰੀਸੁਆਮੀਵਿਸਰੁਨਾਹੀਸੁਖਦਾਤੇ॥੩॥
ਦਿਨੁਰੈਣਿਸਾਸਿਸਾਸਿਗੁਣਗਾਵਾਜੇਸੁਆਮੀਤੁਧੁਭਾਵਾ॥
ਨਾਮੁਤੇਰਾਸੁਖੁਨਾਨਕੁਮਾਗੈਸਾਹਿਬਤੁਠੈਪਾਵਾ॥੪॥੧॥੪੮॥
rāg sūhī mahalā 5 ghar 7
ik ōunkār satigur prasād .
tērā bhānā tūhai manāih jis nō hōh daiālā .
sāī bhagat jō tudh bhāvai tūn sarab jīā pratipālā .1.
mērē rām rāi santā tēk tumhārī .
jō tudh bhāvai sō paravān man tan tūhai adhārī .1. rahāu .
tūn daiāl kripāl kripā nidh manasā pūranahārā .
bhagat tērē sabh prānapat prītam tūn bhagatan kā piārā .2.
tū athāh apār at ūchā kōī avar n tērī bhātē .
ih aradās hamārī suāmī visar nāhī sukhadātē .3.
din rain sās sās gun gāvā jē suāmī tudh bhāvā .
nām tērā sukh nānak māgai sāhib tuthai pāvā .4.1.48.
Suhi Measure. 5th Guru.
There is but One God, By the True Guru's grace, is He obtained.
O Lord, him alone Thou makest obey Thy will, to whom Thou art merciful.
That alone is Thy devotional service, which pleases Thee. Thou art the Cherisher of all the beings.
My sovereign Lord, the saints have Thine prop alone.
Whatever pleases Thee, that they accept, Thou art the support of their soul and body. Pause.
Thou, O Lord are kind, compassionate, treasure of mercy and the fulfiller of aspirations.
O Thou the Lord of life, all the saints are dear unto Thee, and Thou art Thine saints Beloved.
Thou art Unfathomable, Infinite and exceedingly Lofty, No one else is like Thee.
O my Bliss-giving Lord, this to Thee is my prayer, that I may forget Thee not ever.
If it pleases Thee, O my Master, with every breath of mine, I shall ever sing Thy praise.
O Lord, Nanak asks for the peace of Thy Name. Through Thine pleasure alone, can I attain to it.
Raag Soohee, Fifth Mehl, Seventh House:
One Universal Creator God. By The Grace Of The True Guru:
He alone obeys Your Will, O Lord, unto whom You are Merciful.
That alone is devotional worship, which is pleasing to Your Will. You are the Cherisher of all beings. ||1||
O my Sovereign Lord, You are the Support of the Saints.
Whatever pleases You, they accept. You are the sustenance of their minds and bodies. ||1||Pause||
You are kind and compassionate, the treasure of mercy, the fulfiller of our hopes.
You are the Beloved Lord of life of all Your devotees; You are the Beloved of Your devotees. ||2||
You are unfathomable, infinite, lofty and exalted. There is no one else like You.
This is my prayer, O my Lord and Master; may I never forget You, O Peacegiving Lord. ||3||
Day and night, with each and every breath, I sing Your Glorious Praises, if it is pleasing to Your Will.
Nanak begs for the peace of Your Name, O Lord and Master; as it is pleasing to Your Will, I shall attain it. ||4||1||48||
ਰਾਗੁ ਸੂਹੀ ਮਹਲਾ ੫ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਹੇ ਪ੍ਰਭੂ !) ਤੇਰਾ ਭਾਣਾ ਤੂੰ ਆਪ ਹੀ (ਉਸ ਮਨੁੱਖ ਪਾਸੋਂ) ਮਨਵਾਉਂਦਾ ਹੈ ਜਿਸ (ਮਨੁੱਖ ਉਤੇ ਤੂੰ) ਦਇਆਲੂ ਹੁੰਦਾ ਹੈਂ।
(ਹੇ ਪ੍ਰਭੂ !) ਓਹੀ (ਅਸਲੀ) ਭਗਤੀ ਹੈ ਜੋ ਤੈਨੂੰ ਚੰਗੀ ਲਗਦੀ ਹੈ, ਤੂੰ ਸਾਰੇ ਜੀਆਂ ਦੀ ਪਾਲਣਾ ਕਰਨ ਵਾਲਾ ਹੈਂ।੧।
ਹੇ ਮੇਰੇ ਰਾਮ ਰਾਜੇ (ਵਾਹਿਗੁਰੂ ! ਤੇਰੇ) ਸੰਤਾਂ ਨੂੰ ਤੇਰੀ ਓਟ ਹੈ।
ਜੋ ਤੈਨੂੰ ਭਾਉਂਦਾ ਹੈ ਓਹੀ (ਤੇਰੇ ਸੰਤਾਂ ਨੂੰ) ਪਰਵਾਣ (ਹੁੰਦਾ ਹੈ)। (ਉਹਨਾਂ ਦੇ) ਮਨ ਤੇ ਸਰੀਰ ਵਿੱਚ ਤੂੰ ਹੀ ਆਸਰਾ ਹੈ।੧।ਰਹਾਉ।
(ਹੇ ਪ੍ਰਭੂ ! ਤੂੰ) ਦਇਆਲੂ, ਕ੍ਰਿਪਾਲੂ, ਕਿਰਪਾ ਦਾ ਖ਼ਜ਼ਾਨਾ ਅਤੇ (ਸਭ ਭਗਤਾਂ ਦੀਆਂ) ਖ਼ਾਹਿਸ਼ਾਂ ਪੂਰੀਆਂ ਕਰਨ ਵਾਲਾ ਹੈਂ।
ਪ੍ਰਾਣਾਂ ਦੇ ਮਾਲਕ ! ਸਾਰੇ ਭਗਤ ਤੈਨੂੰ ਪਿਆਰੇ ਲਗਦਾ ਹਨ (ਅਤੇ) ਤੂੰ ਭਗਤਾਂ ਦਾ ਪਿਆਰਾ ਹੈਂ।੨।
(ਹੇ ਪ੍ਰਭੂ !) ਤੂੰ ਅਥਾਹ, ਪਾਰ ਤੋਂ ਰਹਿਤ (ਅਤੇ) ਉਚਾ ਹੈਂ, ਹੋਰ ਕੋਈ ਤੇਰੇ ਵਰਗਾ ਨਹੀਂ ਹੈ।
ਹੇ ਮਾਲਕ ! ਹੇ ਸੁਖਾਂ ਦੇ ਦਾਤੇ ! ਸਾਡੀ (ਤੇਰੇ ਚਰਨਾਂ ਵਿਚ ਇਹ) ਅਰਦਾਸਿ ਹੈ ਕਿ ਤੂੰ ਸਾਡੇ ਮਨ ਤੋਂ ਕਦੇ ਵੀ) ਨਾ ਵਿਸਰ।੩।
ਹੇ ਸੁਆਮੀ ! (ਜੇ ਮੈਂ) ਤੈਨੂੰ ਚੰਗਾ ਲਗ ਜਾਵਾਂ (ਤਾਂ) ਦਿਨ ਰਾਤ ਹਰੇਕ ਸਾਹ ਨਾਲ ਤੇਰੇ ਗੁਣ ਗਾਉਂਦਾ ਰਹਾਂ।
ਨਾਨਕ (ਤੇਰੇ ਪਾਸੋਂ) ਨਾਮ ਰੂਪੀ ਸੁਖ ਮੰਗਦਾ ਹੈ, ਹੇ ਸਾਹਿਬ ! (ਜੇ ਤੂੰ) ਪ੍ਰਸੰਨ ਹੋਵੇ (ਤਾਂ ਮੈਂ ਤੇਰੇ ਪਾਸੋਂ ਇਹ ਦਾਤਿ) ਪ੍ਰਾਪਤ ਕਰ ਲਵਾਂ।੪।੧।੪੮।
ਰਾਗ ਸੂਹੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ ਤੂੰ ਆਪ ਹੀ ਉਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈਂ।
ਅਸਲ ਭਗਤੀ ਉਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ। ਹੇ ਪ੍ਰਭੂ! ਤੂੰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ ॥੧॥
ਹੇ ਮੇਰੇ ਪ੍ਰਭੂ ਪਾਤਿਸ਼ਾਹ! ਤੇਰੇ ਸੰਤਾਂ ਨੂੰ (ਸਦਾ) ਤੇਰਾ ਹੀ ਆਸਰਾ ਰਹਿੰਦਾ ਹੈ।
ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ (ਤੇਰੇ ਸੰਤਾਂ ਨੂੰ) ਪਰਵਾਨ ਹੁੰਦਾ ਹੈ। ਉਹਨਾਂ ਦੇ ਮਨ ਵਿਚ, ਉਹਨਾਂ ਦੇ ਤਨ ਵਿਚ, ਤੂੰ ਹੀ ਆਸਰਾ ਹੈਂ ॥੧॥ ਰਹਾਉ ॥
(ਹੇ ਪ੍ਰਭੂ)! ਤੂੰ ਦਇਆ ਦਾ ਘਰ ਹੈਂ, ਤੂੰ ਕਿਰਪਾ ਦਾ ਖ਼ਜ਼ਾਨਾ ਹੈਂ, ਤੂੰ (ਆਪਣੇ ਭਗਤਾਂ ਦੀ) ਮਨੋ-ਕਾਮਨਾ ਪੂਰੀ ਕਰਨ ਵਾਲਾ ਹੈਂ।
ਹੇ ਜਿੰਦ ਦੇ ਮਾਲਕ! ਹੇ ਪ੍ਰੀਤਮ ਪ੍ਰਭੂ! ਤੇਰੇ ਸਾਰੇ ਭਗਤ (ਤੈਨੂੰ ਪਿਆਰੇ ਲੱਗਦੇ ਹਨ), ਤੂੰ ਭਗਤਾਂ ਨੂੰ ਪਿਆਰਾ ਲੱਗਦਾ ਹੈਂ ॥੨॥
ਹੇ ਪ੍ਰਭੂ! (ਤੇਰੇ ਦਿਲ ਦੀ) ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਬਹੁਤ ਹੀ ਉੱਚਾ ਹੈਂ, ਕੋਈ ਹੋਰ ਤੇਰੇ ਵਰਗਾ ਨਹੀਂ ਹੈ।
ਹੇ ਮਾਲਕ! ਹੇ ਸੁਖਾਂ ਦੇ ਦੇਣ ਵਾਲੇ! ਅਸਾਂ ਜੀਵਾਂ ਦੀ (ਤੇਰੇ ਅੱਗੇ) ਇਹੀ ਅਰਜ਼ੋਈ ਹੈ, ਕਿ ਸਾਨੂੰ ਤੂੰ ਕਦੇ ਭੀ ਨਾਹ ਭੁੱਲ ॥੩॥
ਹੇ ਸੁਆਮੀ! ਜੇ ਮੈਂ ਤੈਨੂੰ ਚੰਗਾ ਲੱਗਾਂ (ਜੇ ਤੇਰੀ ਮੇਰੇ ਉਤੇ ਮੇਹਰ ਹੋਵੇ) ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ।
(ਤੇਰਾ ਦਾਸ) ਨਾਨਕ (ਤੈਥੋਂ) ਤੇਰਾ ਨਾਮ ਮੰਗਦਾ ਹੈ (ਇਹੀ ਨਾਨਕ ਵਾਸਤੇ) ਸੁਖ (ਹੈ)। ਹੇ ਮੇਰੇ ਸਾਹਿਬ! ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਨੂੰ ਇਹ ਦਾਤ ਮਿਲ ਜਾਏ ॥੪॥੧॥੪੮॥
ਰਾਗ ਸੂਹੀ। ਪੰਜਵੀਂ ਪਾਤਿਸ਼ਾਹੀ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਹੇ ਸਾਈਂ! ਆਪਣੀ ਰਜਾ ਤੂੰ ਕੇਵਲ ਉਸ ਨੂੰ ਮਨਾਉਂਦਾ ਹੈਂ ਜਿਸ ਉਤੇ ਤੂੰ ਮਿਹਰਬਾਨ ਹੁੰਦਾ ਹੈ।
ਕੇਵਲ ਉਹ ਹੀ ਤੇਰੀ ਪ੍ਰੇਮ-ਮਈ ਸੇਵਾ ਹੈ, ਜਿਹੜੀ ਤੈਨੂੰ ਚੰਗੀ ਲੱਗਦੀ ਹੈ। ਤੂੰ ਸਾਰੇ ਜੀਵਾਂ ਨੂੰ ਪਾਲਣ-ਪੋਸ਼ਣ ਵਾਲਾ ਹੈ।
ਮੇਰੇ ਸੁਲਤਾਨ ਸੁਆਮੀ! ਸਾਧੂਆਂ ਨੂੰ ਕੇਵਲ ਤੇਰਾ ਹੀ ਆਸਰਾ ਹੈ।
ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਕਬੂਲ ਕਰਦੇ ਹਨ। ਤੂੰ ਉਨ੍ਹਾਂ ਦੀ ਆਤਮਾ ਅਤੇ ਦੇਹ ਦਾ ਆਸਰਾ ਹੈਂ। ਠਹਿਰਾਉ।
ਤੂੰ ਹੇ ਸੁਆਮੀ! ਮਿਹਰਬਾਨ, ਮਇਆਵਾਨ, ਰਹਿਮਤ ਦਾ ਖਜਾਨਾ ਅਤੇ ਸੱਧਰਾਂ ਪੂਰੀਆਂ ਕਰਨ ਵਾਲਾ ਹੈ।
ਹੇ ਤੂੰ ਜਿੰਦ-ਜਾਨ ਦੇ ਸੁਆਮੀ! ਸਮੂਹ ਸਾਧੂ ਤੈਨੂੰ ਪਿਆਰੇ ਹਨ, ਅਤੇ ਤੂੰ ਆਪਣੇ ਸਾਧੂਆਂ ਦਾ ਦਿਲਬਰ ਹੈ।
ਤੂੰ ਬੇਥਾਹ, ਬੇਅੰਤ ਅਤੇ ਪਰਮ ਉਚਾ ਹੈਂ। ਕੋਈ ਹੋਰ ਤੇਰੇ ਵਰਗਾ ਨਹੀਂ।
ਹੇ ਮੇਰੇ ਖੁਸ਼ੀ ਬਖਸ਼ਣਹਾਰ ਪ੍ਰਭੂ! ਤੇਰੇ ਅਗੇ ਮੇਰੀ ਇਹ ਪ੍ਰਾਰਥਨਾ ਹੈ ਕਿ ਮੈਂ ਤੈਨੂੰ ਕਦੇ ਭੀ ਨਾਂ ਭੁੱਲਾ।
ਜੇਕਰ ਤੈਨੂੰ ਚੰਗਾ ਲੱਗੇ, ਹੇ ਮੇਰੇ ਮਾਲਕ! ਆਪਣੇ ਹਰ ਸੁਆਸ ਨਾਲ ਸਦਾ ਹੀ ਮੈਂ ਤੇਰਾ ਜੱਸ ਗਾਇਨ ਕਰਾਂਗਾ।
ਹੇ ਸੁਆਮੀ! ਨਾਨਕ ਤੇਰੇ ਨਾਮ ਦੀ ਠੰਢ-ਚੈਨ ਦੀ ਯਾਚਨਾ ਕਰਦਾ ਹੈ। ਕੇਵਲ ਤੇਰੀ ਪ੍ਰਸੰਨਤਾ ਰਾਹੀਂ ਹੀ ਮੂ ਇਸ ਨੂੰ ਪਰਾਪਤ ਕਰ ਸਕਦਾ ਹਾਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.