ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥
ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥
ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥
ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥
ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥
ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥
ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥
ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥
ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥
ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥
ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥
ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥
ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥
ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥
ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥੯॥
ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ॥
ਏਕੋ ਹੈ ਦਾਤਾਰੁ ਸਚਾ ਆਪਿ ਧਣੀ ॥੧੦॥
ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥
ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥੧੧॥
ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥
ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥
ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ॥
ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥੧੩॥
ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ॥
ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥੧੪॥
ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ॥
ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥੧੫॥
ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥
ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥
ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ ॥
ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥੧੭॥
ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨ ਟਿਕੰਨਿ ॥
ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ ॥੧੮॥
ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥
ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥
ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥
ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥
ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥
ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥
ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ॥
ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥
ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ॥
ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥
ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥
ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥
ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥
ਅਵਗਣ ਵਿਕਣਿ ਪਲ੍ਹਰਨਿ ਗੁਣ ਕੀ ਸਾਝ ਕਰੰਨ੍ਹਿ ॥੨੫॥
ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ॥
ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥
ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ॥
ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥
ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮ੍ਹਾਲਿ ॥
ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥
ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥
ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥੨੯॥
ਹਰਿ ਕੀ ਕੀਮਤਿ ਨ ਪਵੈ ਹਰਿ ਜਸੁ ਲਿਖਣੁ ਨ ਜਾਇ ॥
ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥੩੦॥
ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥
ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥੩੧॥
ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ ॥
ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ ॥੩੨॥
ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ ॥
ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ ॥੩੩॥
ਰਾਗੁਸੂਹੀਮਹਲਾ੩ਘਰੁ੧੦
ੴਸਤਿਗੁਰਪ੍ਰਸਾਦਿ॥
ਦੁਨੀਆਨਸਾਲਾਹਿਜੋਮਰਿਵੰਞਸੀ॥
ਲੋਕਾਨਸਾਲਾਹਿਜੋਮਰਿਖਾਕੁਥੀਈ॥੧॥
ਵਾਹੁਮੇਰੇਸਾਹਿਬਾਵਾਹੁ॥
ਗੁਰਮੁਖਿਸਦਾਸਲਾਹੀਐਸਚਾਵੇਪਰਵਾਹੁ॥੧॥ਰਹਾਉ॥
ਦੁਨੀਆਕੇਰੀਦੋਸਤੀਮਨਮੁਖਦਝਿਮਰੰਨਿ॥
ਜਮਪੁਰਿਬਧੇਮਾਰੀਅਹਿਵੇਲਾਨਲਾਹੰਨਿ॥੨॥
ਗੁਰਮੁਖਿਜਨਮੁਸਕਾਰਥਾਸਚੈਸਬਦਿਲਗੰਨਿ॥
ਆਤਮਰਾਮੁਪ੍ਰਗਾਸਿਆਸਹਜੇਸੁਖਿਰਹੰਨਿ॥੩॥
ਗੁਰਕਾਸਬਦੁਵਿਸਾਰਿਆਦੂਜੈਭਾਇਰਚੰਨਿ॥
ਤਿਸਨਾਭੁਖਨਉਤਰੈਅਨਦਿਨੁਜਲਤਫਿਰੰਨਿ॥੪॥
ਦੁਸਟਾਨਾਲਿਦੋਸਤੀਨਾਲਿਸੰਤਾਵੈਰੁਕਰੰਨਿ॥
ਆਪਿਡੁਬੇਕੁਟੰਬਸਿਉਸਗਲੇਕੁਲਡੋਬੰਨਿ॥੫॥
ਨਿੰਦਾਭਲੀਕਿਸੈਕੀਨਾਹੀਮਨਮੁਖਮੁਗਧਕਰੰਨਿ॥
ਮੁਹਕਾਲੇਤਿਨਨਿੰਦਕਾਨਰਕੇਘੋਰਿਪਵੰਨਿ॥੬॥
ਏਮਨਜੈਸਾਸੇਵਹਿਤੈਸਾਹੋਵਹਿਤੇਹੇਕਰਮਕਮਾਇ॥
ਆਪਿਬੀਜਿਆਪੇਹੀਖਾਵਣਾਕਹਣਾਕਿਛੂਨਜਾਇ॥੭॥
ਮਹਾਪੁਰਖਾਕਾਬੋਲਣਾਹੋਵੈਕਿਤੈਪਰਥਾਇ॥
ਓਇਅੰਮ੍ਰਿਤਭਰੇਭਰਪੂਰਹਹਿਓਨਾਤਿਲੁਨਤਮਾਇ॥੮॥
ਗੁਣਕਾਰੀਗੁਣਸੰਘਰੈਅਵਰਾਉਪਦੇਸੇਨਿ॥
ਸੇਵਡਭਾਗੀਜਿਓਨਾਮਿਲਿਰਹੇਅਨਦਿਨੁਨਾਮੁਲਏਨਿ॥੯॥
ਦੇਸੀਰਿਜਕੁਸੰਬਾਹਿਜਿਨਿਉਪਾਈਮੇਦਨੀ॥
ਏਕੋਹੈਦਾਤਾਰੁਸਚਾਆਪਿਧਣੀ॥੧੦॥
ਸੋਸਚੁਤੇਰੈਨਾਲਿਹੈਗੁਰਮੁਖਿਨਦਰਿਨਿਹਾਲਿ॥
ਆਪੇਬਖਸੇਮੇਲਿਲਏਸੋਪ੍ਰਭੁਸਦਾਸਮਾਲਿ॥੧੧॥
ਮਨੁਮੈਲਾਸਚੁਨਿਰਮਲਾਕਿਉਕਰਿਮਿਲਿਆਜਾਇ॥
ਪ੍ਰਭੁਮੇਲੇਤਾਮਿਲਿਰਹੈਹਉਮੈਸਬਦਿਜਲਾਇ॥੧੨॥
ਸੋਸਹੁਸਚਾਵੀਸਰੈਧ੍ਰਿਗੁਜੀਵਣੁਸੰਸਾਰਿ॥
ਨਦਰਿਕਰੇਨਾਵੀਸਰੈਗੁਰਮਤੀਵੀਚਾਰਿ॥੧੩॥
ਸਤਿਗੁਰੁਮੇਲੇਤਾਮਿਲਿਰਹਾਸਾਚੁਰਖਾਉਰਧਾਰਿ॥
ਮਿਲਿਆਹੋਇਨਵੀਛੁੜੈਗੁਰਕੈਹੇਤਿਪਿਆਰਿ॥੧੪॥
ਪਿਰੁਸਾਲਾਹੀਆਪਣਾਗੁਰਕੈਸਬਦਿਵੀਚਾਰਿ॥
ਮਿਲਿਪ੍ਰੀਤਮਸੁਖੁਪਾਇਆਸੋਭਾਵੰਤੀਨਾਰਿ॥੧੫॥
ਮਨਮੁਖਮਨੁਨਭਿਜਈਅਤਿਮੈਲੇਚਿਤਿਕਠੋਰ॥
ਸਪੈਦੁਧੁਪੀਆਈਐਅੰਦਰਿਵਿਸੁਨਿਕੋਰ॥੧੬॥
ਆਪਿਕਰੇਕਿਸੁਆਖੀਐਆਪੇਬਖਸਣਹਾਰੁ॥
ਗੁਰਸਬਦੀਮੈਲੁਉਤਰੈਤਾਸਚੁਬਣਿਆਸੀਗਾਰੁ॥੧੭॥
ਸਚਾਸਾਹੁਸਚੇਵਣਜਾਰੇਓਥੈਕੂੜੇਨਟਿਕੰਨਿ॥
ਓਨਾਸਚੁਨਭਾਵਈਦੁਖਹੀਮਾਹਿਪਚੰਨਿ॥੧੮॥
ਹਉਮੈਮੈਲਾਜਗੁਫਿਰੈਮਰਿਜੰਮੈਵਾਰੋਵਾਰ॥
ਪਇਐਕਿਰਤਿਕਮਾਵਣਾਕੋਇਨਮੇਟਣਹਾਰ॥੧੯॥
ਸੰਤਾਸੰਗਤਿਮਿਲਿਰਹੈਤਾਸਚਿਲਗੈਪਿਆਰੁ॥
ਸਚੁਸਲਾਹੀਸਚੁਮਨਿਦਰਿਸਚੈਸਚਿਆਰੁ॥੨੦॥
ਗੁਰਪੂਰੇਪੂਰੀਮਤਿਹੈਅਹਿਨਿਸਿਨਾਮੁਧਿਆਇ॥
ਹਉਮੈਮੇਰਾਵਡਰੋਗੁਹੈਵਿਚਹੁਠਾਕਿਰਹਾਇ॥੨੧॥
ਗੁਰੁਸਾਲਾਹੀਆਪਣਾਨਿਵਿਨਿਵਿਲਾਗਾਪਾਇ॥
ਤਨੁਮਨੁਸਉਪੀਆਗੈਧਰੀਵਿਚਹੁਆਪੁਗਵਾਇ॥੨੨॥
ਖਿੰਚੋਤਾਣਿਵਿਗੁਚੀਐਏਕਸੁਸਿਉਲਿਵਲਾਇ॥
ਹਉਮੈਮੇਰਾਛਡਿਤੂਤਾਸਚਿਰਹੈਸਮਾਇ॥੨੩॥
ਸਤਿਗੁਰਨੋਮਿਲੇਸਿਭਾਇਰਾਸਚੈਸਬਦਿਲਗੰਨਿ॥
ਸਚਿਮਿਲੇਸੇਨਵਿਛੁੜਹਿਦਰਿਸਚੈਦਿਸੰਨਿ॥੨੪॥
ਸੇਭਾਈਸੇਸਜਣਾਜੋਸਚਾਸੇਵੰਨਿ॥
ਅਵਗਣਵਿਕਣਿਪਲ੍ਹਰਨਿਗੁਣਕੀਸਾਝਕਰੰਨ੍ਹਿ॥੨੫॥
ਗੁਣਕੀਸਾਝਸੁਖੁਊਪਜੈਸਚੀਭਗਤਿਕਰੇਨਿ॥
ਸਚੁਵਣੰਜਹਿਗੁਰਸਬਦਸਿਉਲਾਹਾਨਾਮੁਲਏਨਿ॥੨੬॥
ਸੁਇਨਾਰੁਪਾਪਾਪਕਰਿਕਰਿਸੰਚੀਐਚਲੈਨਚਲਦਿਆਨਾਲਿ॥
ਵਿਣੁਨਾਵੈਨਾਲਿਨਚਲਸੀਸਭਮੁਠੀਜਮਕਾਲਿ॥੨੭॥
ਮਨਕਾਤੋਸਾਹਰਿਨਾਮੁਹੈਹਿਰਦੈਰਖਹੁਸਮ੍ਹਾਲਿ॥
ਏਹੁਖਰਚੁਅਖੁਟੁਹੈਗੁਰਮੁਖਿਨਿਬਹੈਨਾਲਿ॥੨੮॥
ਏਮਨਮੂਲਹੁਭੁਲਿਆਜਾਸਹਿਪਤਿਗਵਾਇ॥
ਇਹੁਜਗਤੁਮੋਹਿਦੂਜੈਵਿਆਪਿਆਗੁਰਮਤੀਸਚੁਧਿਆਇ॥੨੯॥
ਹਰਿਕੀਕੀਮਤਿਨਪਵੈਹਰਿਜਸੁਲਿਖਣੁਨਜਾਇ॥
ਗੁਰਕੈਸਬਦਿਮਨੁਤਨੁਰਪੈਹਰਿਸਿਉਰਹੈਸਮਾਇ॥੩੦॥
ਸੋਸਹੁਮੇਰਾਰੰਗੁਲਾਰੰਗੇਸਹਜਿਸੁਭਾਇ॥
ਕਾਮਣਿਰੰਗੁਤਾਚੜੈਜਾਪਿਰਕੈਅੰਕਿਸਮਾਇ॥੩੧॥
ਚਿਰੀਵਿਛੁੰਨੇਭੀਮਿਲਨਿਜੋਸਤਿਗੁਰੁਸੇਵੰਨਿ॥
ਅੰਤਰਿਨਵਨਿਧਿਨਾਮੁਹੈਖਾਨਿਖਰਚਨਿਨਨਿਖੁਟਈਹਰਿਗੁਣਸਹਜਿਰਵੰਨਿ॥੩੨॥
ਨਾਓਇਜਨਮਹਿਨਾਮਰਹਿਨਾਓਇਦੁਖਸਹੰਨਿ॥
ਗੁਰਿਰਾਖੇਸੇਉਬਰੇਹਰਿਸਿਉਕੇਲਕਰੰਨਿ॥੩੩॥
ਸਜਣਮਿਲੇਨਵਿਛੁੜਹਿਜਿਅਨਦਿਨੁਮਿਲੇਰਹੰਨਿ॥
ਇਸੁਜਗਮਹਿਵਿਰਲੇਜਾਣੀਅਹਿਨਾਨਕਸਚੁਲਹੰਨਿ॥੩੪॥੧॥੩॥
rāg sūhī mahalā 3 ghar 10
ik ōunkār satigur prasād .
dunīā n sālāh jō mar vanñasī .
lōkā n sālāh jō mar khāk thīī .1.
vāh mērē sāhibā vāh .
guramukh sadā salāhīai sachā vēparavāh .1. rahāu .
dunīā kērī dōsatī manamukh dajh marann .
jam pur badhē mārīah vēlā n lāhann .2.
guramukh janam sakārathā sachai sabad lagann .
ātam rām pragāsiā sahajē sukh rahann .3.
gur kā sabad visāriā dūjai bhāi rachann .
tisanā bhukh n utarai anadin jalat phirann .4.
dusatā nāl dōsatī nāl santā vair karann .
āp dubē kutanb siu sagalē kul dōbann .5.
nindā bhalī kisai kī nāhī manamukh mugadh karann .
muh kālē tin nindakā narakē ghōr pavann .6.
ē man jaisā sēvah taisā hōvah tēhē karam kamāi .
āp bīj āpē hī khāvanā kahanā kishū n jāi .7.
mahā purakhā kā bōlanā hōvai kitai parathāi .
ōi anmrit bharē bharapūr hah ōnā til n tamāi .8.
gunakārī gun sangharai avarā upadēsēn .
sē vadabhāgī j ōnā mil rahē anadin nām laēn .9.
dēsī rijak sanbāh jin upāī mēdanī .
ēkō hai dātār sachā āp dhanī .10.
sō sach tērai nāl hai guramukh nadar nihāl .
āpē bakhasē mēl laē sō prabh sadā samāl .11.
man mailā sach niramalā kiu kar miliā jāi .
prabh mēlē tā mil rahai haumai sabad jalāi .12.
sō sah sachā vīsarai dhrig jīvan sansār .
nadar karē nā vīsarai guramatī vīchār .13.
satigur mēlē tā mil rahā sāch rakhā ur dhār .
miliā hōi n vīshurai gur kai hēt piār .14.
pir sālāhī āpanā gur kai sabad vīchār .
mil prītam sukh pāiā sōbhāvantī nār .15.
manamukh man n bhijaī at mailē chit kathōr .
sapai dudh pīāīai andar vis nikōr .16.
āp karē kis ākhīai āpē bakhasanahār .
gur sabadī mail utarai tā sach baniā sīgār .17.
sachā sāh sachē vanajārē ōthai kūrē n tikann .
ōnā sach n bhāvaī dukh hī māh pachann .18.
haumai mailā jag phirai mar janmai vārō vār .
paiai kirat kamāvanā kōi n mētanahār .19.
santā sangat mil rahai tā sach lagai piār .
sach salāhī sach man dar sachai sachiār .20.
gur pūrē pūrī mat hai ahinis nām dhiāi .
haumai mērā vad rōg hai vichah thāk rahāi .21.
gur sālāhī āpanā niv niv lāgā pāi .
tan man saupī āgai dharī vichah āp gavāi .22.
khinchōtān viguchīai ēkas siu liv lāi .
haumai mērā shad tū tā sach rahai samāi .23.
satigur nō milē s bhāirā sachai sabad lagann .
sach milē sē n vishurah dar sachai disann .24.
sē bhāī sē sajanā jō sachā sēvann .
avagan vikan palharan gun kī sājh karannh .25.
gun kī sājh sukh ūpajai sachī bhagat karēn .
sach vananjah gur sabad siu lāhā nām laēn .26.
suinā rupā pāp kar kar sanchīai chalai n chaladiā nāl .
vin nāvai nāl n chalasī sabh muthī jamakāl .27.
man kā tōsā har nām hai hiradai rakhah samhāl .
ēh kharach akhut hai guramukh nibahai nāl .28.
ē man mūlah bhuliā jāsah pat gavāi .
ih jagat mōh dūjai viāpiā guramatī sach dhiāi .29.
har kī kīmat n pavai har jas likhan n jāi .
gur kai sabad man tan rapai har siu rahai samāi .30.
sō sah mērā rangulā rangē sahaj subhāi .
kāman rang tā charai jā pir kai ank samāi .31.
chirī vishunnē bhī milan jō satigur sēvann .
antar nav nidh nām hai khān kharachan n nikhutaī har gun sahaj ravann .32.
nā ōi janamah nā marah nā ōi dukh sahann .
gur rākhē sē ubarē har siu kēl karann .33.
sajan milē n vishurah j anadin milē rahann .
is jag mah viralē jānīah nānak sach lahann .34.1.3.
Suhi Measure 3rd Guru.
There is but One God. By the True Guru's grace, He is obtained.
Praise thou not the world, which shall pass away.
Praise thou not the people, who shall die and become dust.
Hail unto Thee, my Lord, hail.
By the Guru's grace, ever praise thou the Lord, who is True and Independent. Pause.
In the friendship of the world, the way-ward burn themselves to death.
They are bound and beaten in the city of death, and obtain not this opportunity again.
Fruitful is the life of the pious persons. They remain attached to the True Name.
They are illumined by the Omnipresent Lord and they abide in peace and pleasure.
They, who forget the Guru's instruction are engrossed in duality,
their thirst and hunger depart not and night and day they wander about burning.
Who cherish friendship with the wicked and enmity with the saints;
they are drowned with their families and cause their entire lineage to perish.
It is not good to slander any one. The foolish apostates alone do it.
The faces of those slanderers are blackened and they fall into the horrible hell.
O man, as thou servest, so becomest thou and so are the deeds, which thou performest.
What Thou Thyself sowest, that Thou Thyself shalt eat. Nothing else can be said about this.
The pious persons speak for some spiritual motive.
They are filled to the brim with ambrosia and have not even a particle of avarice.
The men of merits amass merits and instruct others.
Very fortunate are they who keep their company. Night and day, utter they the Lord's Name.
He, who has created the world, reaches sustenance to it.
He alone is the Giver and He Himself the True Master.
He, The True Lord is with thee. By the Guru's grace see Thou Him with thine eyes.
Ever meditate thou on that Lord and He shall pardon thee and blend thee with Himself.
Impure is this soul and pure is He, the True Lord. How can it blend with Him.
When through the Name, ego is burnt off the Lord unites it with Himself and then it remains united.
Accursed is the mortal's life, in this world, if he forgets the True Spouse.
If man meditates on the Guru's instruction, the Lord takes pity on him and he forgets not the Lord.
If the True Guru unites, then remain I united with the Lord and keep clasped the True one to my heart.
United thus, through the love and affection, separates not again.
I praise my Beloved by reflecting over the Guru's word.
Meeting with my love, I have attained peace and have become an illustrious bride.
The soul of the self-willed person is softened not. Very filthy and stone-hearted is his mind.
If the serpent be fed on milk, it shall have but pure poison within.
The Lord Himself does everything and Himself is the Pardoner. Whom else should I go to ask?
If by Guru's instruction, the mortal's filth is washed off, then comes he to possess the True ornamentation.
True is the Great Merchant and true His dealers. The false can stay not there.
They love not the Truth and are consumed in agony.
Polluted with pride the man wanders about and dies and is born again and again.
He acts in accordance with his past actions, which no one can erase.
If he joins the society of the saints, then comes he to embrace love for truth.
Praising the True Lord with the true heart, man becomes true in the True Court.
Perfect is the Perfect Guru's instruction. Day and night contemplate thou the Name, O man.
Egotism and egoism are the great maladies. Still and silence them thou from within thee.
I praise my Guru and bowing low fall at his feet.
Banishing self-conceit from within me, I dedicate my body and soul and place them before the Guru.
In the state of indecisiveness, the man is ruined, so fix thou thy attention on One Lord alone.
Forsake thou thy ego and owner ship, then alone shalt thou remain merged in Truth.
They who meet with the Guru are my brothers. They remain attached with the True Name.
They, who meet with thee True Lord, separate not again. They are seen true in the Lord's court.
They are my brothers and they my friends, who serve the True Master.
They sell off(burn) their straw like sins and enter into the partnership of virtues.
In the company of virtues, happiness wells up and they perform the true devotional service.
By the Guru's instruction they deal in Truth and earn the profit of the Lord's Name.
Gold and silver are amassed by committing sins but they go not with the man when he departs.
Without God's Name nothing goes with the mortal. All are beguiled by the Death's Minister.
God's Name is the soul's viaticum. Preserve thou carefully in thy mind.
This viaticum is inexhaustible and keeps company with the Guru-wards.
Forgetting the Primal Being, O my soul thou shalt depart shorn of all honour.
This world is engrossed in the love of another. By the Guru's instruction remember thou, O man the True Lord.
God's worth can be valued not, nor can God's praise be penned down.
By Guru's instruction ma's soul and body are imbued and he remains blended with the Lord.
Playful is the Spouse of mine. He has spontaneously imbued me with His love.
If the bride merges in her Beloved's being, then is she imbued with His love.
They who serve the True Guru, meet the Lord, even though they might have been separated long.
Within the mind are the nine treasures of the Name, which exhaust not by eating and expending. They utter God's praise with ease.
They are born not, neither do they die, nor suffer they pain.
They, whom the Guru preserves, are saved and they make merry with their God.
They who night and day remain in tune with their Lord, the Friend, blend with Him and separate not again.
O Nanak, in this world, only a few persons are known to be such, who have obtained their True Lord.
Raag Soohee, Third Mehl, Tenth House:
One Universal Creator God. By The Grace Of The True Guru:
Do not praise the world; it shall simply pass away.
Do not praise other people; they shall die and turn to dust. ||1||
Waaho! Waaho! Hail, hail to my Lord and Master.
As Gurmukh, forever praise the One who is forever True, Independent and Carefree. ||1||Pause||
Making worldly friendships, the selfwilled manmukhs burn and die.
In the City of Death, they are bound and gagged and beaten; this opportunity shall never come again. ||2||
The lives of the Gurmukhs are fruitful and blessed; they are committed to the True Word of the Shabad.
Their souls are illuminated by the Lord, and they dwell in peace and pleasure. ||3||
Those who forget the Word of the Guru's Shabad are engrossed in the love of duality.
Their hunger and thirst never leave them, and night and day, they wander around burning. ||4||
Those who make friendships with the wicked, and harbor animosity to the Saints,
shall drown with their families, and their entire lineage shall be obliterated. ||5||
It is not good to slander anyone, but the foolish, selfwilled manmukhs still do it.
The faces of the slanderers turn black, and they fall into the most horrible hell. ||6||
O mind, as you serve, so do you become, and so are the deeds that you do.
Whatever you yourself plant, that is what you shall have to eat; nothing else can be said about this. ||7||
The speech of the great spiritual beings has a higher purpose.
They are filled to overflowing with Ambrosial Nectar, and they have absolutely no greed at all. ||8||
The virtuous accumulate virtue, and teach others.
Those who meet with them are so very fortunate; night and day, they chant the Naam, the Name of the Lord. ||9||
He who created the Universe, gives sustenance to it.
The One Lord alone is the Great Giver. He Himself is the True Master. ||10||
That True Lord is always with you; the Gurmukh is blessed with His Glance of Grace.
He Himself shall forgive you, and merge you into Himself; forever cherish and contemplate God. ||11||
The mind is impure; only the True Lord is pure. So how can it merge into Him?
God merges it into Himself, and then it remains merged; through the Word of His Shabad, the ego is burnt away. ||12||
Cursed is the life in this world, of one who forgets her True Husband Lord.
The Lord grants His Mercy, and she does not forget Him, if she contemplates the Guru's Teachings. ||13||
The True Guru unites her, and so she remains united with Him, with the True Lord enshrined within her heart.
And so united, she will not be separated again; she remains in the love and affection of the Guru. ||14||
I praise my Husband Lord, contemplating the Word of the Guru's Shabad.
Meeting with my Beloved, I have found peace; I am His most beautiful and happy soulbride. ||15||
The mind of the selfwilled manmukh is not softened; his consciousness is totally polluted and stonehearted.
Even if the venomous snake is fed on milk, it shall still be filled with poison. ||16||
He Himself does who else should I ask? He Himself is the Forgiving Lord.
Through the Guru's Teachings, filth is washed away, and then, one is embellished with the ornament of Truth. ||17||
True is the Banker, and True are His traders. The false ones cannot remain there.
They do not love the Truth they are consumed by their pain. ||18||
The world wanders around in the filth of egotism; it dies, and is reborn, over and again.
He acts in accordance with the karma of his past actions, which no one can erase. ||19||
But if he joins the Society of the Saints, then he comes to embrace love for the Truth.
Praising the True Lord with a truthful mind, he becomes true in the Court of the True Lord. ||20||
The Teachings of the Perfect Guru are perfect; meditate on the Naam, the Name of the Lord, day and night.
Egotism and selfconceit are terrible diseases; tranquility and stillness come from within. ||21||
I praise my Guru; bowing down to Him again and again, I fall at His Feet.
I place my body and mind in offering unto Him, eradicating selfconceit from within. ||22||
Indecision leads to ruin; focus your attention on the One Lord.
Renounce egotism and selfconceit, and remain merged in Truth. ||23||
Those who meet with the True Guru are my Siblings of Destiny; they are committed to the True Word of the Shabad.
Those who merge with the True Lord shall not be separated again; they are judged to be True in the Court of the Lord. ||24||
They are my Siblings of Destiny, and they are my friends, who serve the True Lord.
They sell off their sins and demerits like straw, and enter into the partnership of virtue. ||25||
In the partnership of virtue, peace wells up, and they perform true devotional worship service.
They deal in Truth, through the Word of the Guru's Shabad, and they earn the profit of the Naam. ||26||
Gold and silver may be earned by committing sins, but they will not go with you when you die.
Nothing will go with you in the end, except the Name; all are plundered by the Messenger of Death. ||27||
The Lord's Name is the nourishment of the mind; cherish it, and preserve it carefully within your heart.
This nourishment is inexhaustible; it is always with the Gurmukhs. ||28||
O mind, if you forget the Primal Lord, you shall depart, having lost your honor.
This world is engrossed in the love of duality; follow the Guru's Teachings, and meditate on the True Lord. ||29||
The Lord's value cannot be estimated; the Lord's Praises cannot be written down.
When one's mind and body are attuned to the Word of the Guru's Shabad, one remains merged in the Lord. ||30||
My Husband Lord is playful; He has imbued me with His Love, with natural ease.
The soulbride is imbued with His Love, when her Husband Lord merges her into His Being. ||31||
Even those who have been separated for so very long, are reunited with Him, when they serve the True Guru.
The nine treasures of the Naam, the Name of the Lord, are deep within the nucleus of the self; consuming them, they are still never exhausted. Chant the Glorious Praises of the Lord, with natural ease. ||32||
They are not born, and they do not die; they do not suffer in pain.
Those who are protected by the Guru are saved. They celebrate with the Lord. ||33||
Those who are united with the Lord, the True Friend, are not separated again; night and day, they remain blended with Him.
In this world, only a rare few are known, O Nanak, to have obtained the True Lord. ||34||1||3||
ਰਾਗੁ ਸੂਹੀ ਮਹਲਾ ੩ ਘਰੁ ੧੦
ੴ ਸਤਿਗੁਰ ਪ੍ਰਸਾਦਿ ॥
(ਹੇ ਭਾਈ ! ਤੂੰ) ਦੁਨੀਆ ਦੀ (ਝੂਠੀ) ਖੁਸ਼ਾਮਦ ਨਾ ਕਰ ਜੋ ਮਰ ਜਾਏਗੀ (ਭਾਵ ਨਾਸ ਹੋ ਜਾਵੇਗੀ)।
ਲੋਕਾਂ ਦੀ ਸ਼ਲਾਘਾ ਵੀ ਨਾ ਕਰ ਜੋ ਮਰ ਕੇ ਮਿਟੀ ਹੋ ਜਾਣਗੇ।੧।
ਹੇ ਮੇਰੇ ਮਾਲਕਾ ! ਤੂੰ ਅਸਚਰਜ ਤੇ ਸਾਲਾਹੁਣ ਜੋਗ ਹੈਂ।
(ਹੇ ਭਾਈ !) ਜੋ ਸਦਾ ਥਿਰ ਰਹਿਣ ਵਾਲਾ ਤੇ ਵੇਪਰਵਾਹ (ਪ੍ਰਭੂ ਹੈ ਉਸ ਨੂੰ) ਗੁਰੂ ਦੁਆਰਾ ਸਦਾ ਸਲਾਹੁਣਾ ਚਾਹੀਦਾ ਹੈ।੧।ਰਹਾਉ।
(ਹੇ ਭਾਈ !) ਦੁਨੀਆ ਦੀ ਦੋਸਤੀ (ਪਿਛੇ) ਮਨਮੁਖ (ਜੀਵ) ਸੜ ਮਰਦੇ ਹਨ।
(ਉਹ) ਜਮ ਰਾਜ ਦੇ ਦਰ ਉਤੇ ਬੱਧੇ ਹੋਏ ਮਾਰੇ ਜਾਂਦੇ ਹਨ (ਅਤੇ ਮੁੜ ਕੇ ਮਨੁਖਾ ਜਨਮ ਦਾ) ਸਮਾ (ਮੌਕਾ) ਨਹੀਂ ਪ੍ਰਾਪਤ ਕਰ ਸਕਦੇ।੨।
ਗੁਰਮੁਖਾਂ ਦਾ ਜਨਮ ਸਫਲ ਹੁੰਦਾ ਹੈ (ਕਿਉਂਕਿ ਉਹ) ਸਚੇ (ਵਾਹਿਗੁਰੂ) ਦੇ ਸ਼ਬਦ ਵਿਚ ਲਗ ਜਾਂਦੇ ਹਨ (ਭਾਵ ਇਕ-ਮਿੱਕ ਹੋ ਜਾਂਦੇ ਹਨ)।
(ਉਨ੍ਹਾਂ ਦੇ ਹਿਰਦੇ ਵਿਚ) ਪਰਮਾਤਮਾ ਪ੍ਰਕਾਸ਼ਮਾਨ ਹੈ (ਜਿਸ ਕਰਕੇ ਉਹ) ਅਡੋਲ ਅਵਸਥਾ ਵਾਲੇ (ਆਤਮਿਕ) ਸੁਖ ਵਿਚ (ਲੀਨ) ਰਹਿੰਦੇ ਹਨ।੩।
(ਮਨਮੁਖਾਂ ਨੇ) ਗੁਰੂ ਦਾ ਸ਼ਬਦ (ਉਪਦੇਸ਼) ਭੁਲਾ ਦਿਤਾ ਹੈ (ਅਤੇ ਓਹ) ਦੈਤ ਭਾਵ ਵਿਚ ਰੱਚੇ ਰਹਿੰਦੇ ਹਨ।
(ਉਨ੍ਹਾਂ ਦੀ ਮਾਇਕ ਪਦਾਰਥਾਂ ਦੀ) ਤ੍ਰਿਸ਼ਨਾ ਤੇ ਭੁਖ ਨਹੀਂ ਲਹਿੰਦੀ, ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿੱਚ) ਸੜਦੇ ਫਿਰਦੇ ਰਹਿੰਦੇ ਹਨ।੪।
(ਉਹ) ਭੈੜਿਆਂ ਚੰਦਰਿਆਂ ਨਾਲ ਦੋਸਤੀ (ਪਾਂਦੇ ਹਨ ਅਤੇ) ਸੰਤਾਂ (ਸਤਿਪੁਰਸ਼ਾਂ) ਨਾਲ ਵੈਰ ਕਰਦੇ ਹਨ।
(ਉਹ) ਆਪ (ਆਪਣੇ) ਪਰਵਾਰ ਸਮੇਤ (ਸੰਸਾਰ ਸਮੁੰਦਰ ਵਿੱਚ) ਡੁੱਬ ਜਾਂਦੇ ਹਨ (ਅਤੇ ਆਪਣੀਆਂ) ਸਾਰੀਆਂ ਕੁੱਲਾਂ ਨੂੰ ਵੀ ਡੋਬ ਲੈਂਦੇ ਹਨ।੫।
ਕਿਸੇ ਦੀ ਵੀ ਨਿੰਦਿਆ (ਕਰਨੀ) ਚੰਗੀ ਨਹੀਂ (ਪਰ) ਆਪ-ਹੁਦਰੇ ਮੂਰਖ (ਦੂਜਿਆ ਦੀ ਨਿੰਦਿਆ) ਕਰਦੇ ਹਨ।
ਓਹਨਾਂ ਨਿੰਦਕਾਂ ਦੇ (ਲੋਕ ਪਰਲੋਕ ਵਿਚ) ਮੂੰਹ ਕਾਲੇ ਹੁੰਦੇ ਹਨ (ਅਤੇ ਅੰਤ ਨੂੰ ਓਹ) ਘੋਰ ਨਰਕ ਵਿਚ ਪੈਂਦੇ ਹਨ।੬।
ਹੇ ਮਨ ! ਜਿਹੋ ਜਿਹੇ ਦੀ ਤੂੰ ਸੇਵਾ ਕਰਦਾ ਹੈਂ, ਉਹੋ ਜਿਹੇ ਕਰਮ ਕਮਾ ਕੇ (ਤੂੰ) ਉਹੋ ਜਿਹਾ ਬਣਾ ਜਾਵੇਂਗਾ।
(ਇਹ ਕੁਦਰਤੀ ਨਿਯਮ ਹੈ ਕਿ) ਆਪ ਬੀਜ ਕੇ (ਭਾਵ ਕੰਮ ਕਰਕੇ) ਆਪ ਹੀ (ਉਸਦਾ ਚੰਗਾ ਮੰਦਾ ਫਲ) ਖਾਣਾ ਪੈਂਦਾ ਹੈ, (ਇਸਦੇ ਉਲਟ) ਹੋਰ ਕੁਝ ਆਖਿਆ ਨਹੀਂ ਜਾ ਸਕਦਾ।੭।
(ਹੇ ਭਾਈ ! ਮਹਾਂ ਪੁਰਸ਼ਾਂ ਦਾ ਬੋਲਣਾ (ਬਚਨ) ਕਿਸੇ ਪਰਸੰਗ (ਅਨੁਸਾਰ) (ਕਿਸੇ ਨਾ ਕਿਸੇ ਪ੍ਰਤੀ ਉਚਾਰਨ) ਹੁੰਦਾ ਹੈ।
ਓਹ (ਮਹਾਂ ਪੁਰਸ਼) (ਨਾਮ ਦੇ ਰਸ ਨਾਲ) ਪੂਰੀ ਤਰ੍ਹਾਂ ਭਰੇ ਹੋਏ ਹੁੰਦੇ ਹਨ, (ਅਤੇ) ਉਹਨਾਂ ਨੂੰ ਰਤਾ ਭਰ (ਕਿਸੇ ਦੁਨਿਆਵੀ ਪਦਾਰਥ ਦਾ) ਲਾਲਚ ਨਹੀਂ ਹੁੰਦਾ।੮।
(ਹੇ ਭਾਈ !) ਗੁਣ ਕਰਨ ਵਾਲੇ (ਪਰਉਪਕਾਰੀ ਗੁਰਮੁਖ ਹਮੇਸ਼ਾਂ) ਗੁਣ ਇਕਠੇ ਕਰਦੇ ਹਨ (ਅਤੇ) ਹੋਰਨਾਂ ਨੂੰ (ਗੁਣ ਇਕਠੇ ਕਰਨ ਦਾ ਹੀ) ਉਪਦੇਸ਼) ਦਿੰਦੇ ਹਨ।
ਓਹ (ਮਨੁੱਖ) ਵੱਡੇ ਭਾਗਾਂ ਵਾਲੇ ਹਨ ਜਿਹੜੇ ਉਹਨਾਂ ਨੂੰ ਮਿਲ ਕੇ (ਭਾਵ ਦਰਸ਼ਨ ਕਰਕੇ ਉਨ੍ਹਾਂ ਦੀ ਸੰਗਤਿ ਵਿੱਚ) ਮਿਲ ਕੇ ਰਹਿੰਦੇ ਹਨ (ਅਤੇ) ਦਿਨ ਰਾਤ (ਪਰਮੇਸ਼ਰ ਦਾ) ਨਾਮ ਲੈਂਦੇ (ਜਪਦੇ) ਰਹਿੰਦੇ ਹਨ।੯।
(ਹੇ ਭਾਈ !) ਜਿਸ (ਪ੍ਰਭੂ) ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, (ਉਹ ਸਭ ਜੀਆਂ ਨੂੰ) ਰਿਜ਼ਕ (ਪਹੁੰਚਾਉਦਾ ਹੈ ਅਤੇ ਪਹੁੰਚਾਏਗਾ)।
ਸੱਚਾ ਵਾਹਿਗੁਰੂ ਆਪ ਹੀ (ਜੋ ਸਭ ਦਾ) ਮਾਲਕ ਹੈ, ਇਕੋ ਦਾਤਾ ਹੈ।੧੦।
(ਹੇ ਭਾਈ !) ਉਹ ਸਦਾ ਥਿਰ ਰਹਿਣ ਵਾਲਾ (ਪ੍ਰਭੂ) ਤੇਰੇ ਨਾਲ ਹੈ (ਤੂੰ) ਗੁਰੂ ਦੁਆਰਾ ਆਪਣੀਆਂ (ਆਤਮਿਕ) ਅੱਖਾਂ ਖੋਲ੍ਹ ਕੇ ਵੇਖ।
(ਓਹ) ਆਪ ਹੀ ਬਖਸ਼ ਕੇ (ਤੈਨੂੰ ਆਪਣੇ ਨਾਲ ਮੇਲ ਲਵੇਗਾ, (ਇਸ ਲਈ ਤੂੰ) ਉਸ ਪ੍ਰਭੂ ਨੂੰ (ਸਦਾ ਹਿਰਦੇ ਵਿਚ) ਯਾਦ ਰਖ।੧੧।
(ਹੇ ਭਾਈ !) ਮਨ ਮੈਲਾ ਹੈ (ਤੇ) ਸਚ (ਸਰੂਪ ਪ੍ਰਭੂ) ਸਦਾ ਪਵਿੱਤਰ ਹੈ (ਉਸ ਨੂੰ ਮੈਲਾ ਜੀਵ ਆਪਣੇ ਆਪ) ਕਿਸ ਤਰ੍ਹਾਂ ਮਿਲ ਸਕਦਾ ਹੈ ?
ਹਾਂ), ਜੇ ਪ੍ਰਭੂ ਮੇਲੇ ਤਾਂ (ਜੀਵ ਗੁਰੂ ਦੇ) ਸ਼ਬਦ ਦੁਆਰਾ (ਆਪਣੀ) ਹਉਮੈ ਸਾੜ ਕੇ (ਉਸ ਨੂੰ) ਮਿਲ ਸਕਦਾ ਹੈ।੧੨।
ਹੇ ਭਾਈ ! ਜੇ) ਓਹ ਸਚਾ ਸ਼ਾਹ (ਪਤੀ) ਵਿਸਰ ਜਾਵੇ ਤਾਂ ਸੰਸਾਰ ਵਿਚ ਜੀਉਣਾ ਫਿਟਕਾਰ ਜੋਗ ਹੈ।
ਗੁਰੂ ਦੀ ਸਿਖਿਆ ਦਾ ਵੀਚਾਰ ਕਰਨ ਨਾਲ ਭਾਵ ਉਸ ਤੇ ਅਮਲ ਕਰਨ ਨਾਲ (ਉਹ ਪ੍ਰਭੂ ਆਪਣੀ) ਨਦਰ ਕਰਦਾ ਹੈ ਫਿਰ ਜੀਵ ਦੇ ਹਿਰਦੇ (ਚੋਂ ਉਹ) ਭੁਲਦਾ ਨਹੀਂ ਹੈ।੧੩।
(ਹੇ ਭਾਈ ! ਜੇ) ਸਤਿਗੁਰੂ (ਮੈਨੂੰ ਆਪਣੇ ਨਾਲ) ਮੇਲੇ ਤਾਂ (ਮੈਂ) ਉਸ ਨਾਲ ਮਿਲਿਆ ਰਹਿ ਸਕਦਾ ਹਾਂ (ਅਤੇ) ਸਚ ਸਰੂਪ ਪ੍ਰਭੂ ਨੂੰ ਹਿਰਦੇ ਵਿਚ ਟਿਕਾ ਕੇ ਰਖ ਸਕਦਾ ਹਾਂ।
ਗੁਰੂ ਦੇ ਹਿਤ, ਪਿਆਰ ਦੁਆਰਾ (ਜੋ ਜੀਵ ਪ੍ਰਭੂ ਦੇ ਚਰਨਾਂ ਨਾਲ) ਮਿਲਿਆ ਹੋਇਆ ਹੋਵੇ (ਉਹ ਉਸ ਨਾਲੋਂ) ਕਦੇ ਵੀ ਨਹੀਂ ਵਿਛੜ ਸਕਦਾ।੧੪।
(ਜਿਹੜੀ ਜੀਵ-ਇਸਤਰੀ) ਗੁਰੂ ਦੇ ਸ਼ਬਦ ਵਿਚ (ਸੁਰਤਿ ਜੋੜ ਕੇ) ਵੀਚਾਰ ਦੁਆਰਾ ਆਪਣੇ ਪਤੀ-(ਪਰਮੇਸ਼ਰ) ਨੂੰ ਸਲਾਹੁੰਦੀ ਹੈ
(ਉਸ ਨੇ ਹੀ ਪਤੀ) ਪ੍ਰੀਤਮ ਨੂੰ ਮਿਲ ਕੇ (ਸਦੀਵੀਂ) ਸੁਖ ਪਾਇਆ ਹੈ (ਅਤੇ ਉਹ) ਇਸਤਰੀ ਸੋਭਾ ਵਾਲੀ ਹੈ।੧੫।
(ਹੇ ਭਾਈ !) ਮਨਮੁਖਾਂ ਦਾ ਮਨ (ਪ੍ਰਭੂ ਦੇ ਪ੍ਰੇਮ ਵਿਚ) ਨਹੀਂ ਭਿਜਦਾ (ਕਿਉਂਕਿ ਉਹ) ਚਿਤ ਕਰਕੇ ਮੈਲੇ ਤੇ ਕਠੋਰ ਹੁੰਦੇ ਹਨ।
(ਜਿਵੇਂ) ਸੱਪ ਨੂੰ ਦੁੱਧ ਪਿਲਾਈਏ ਤਾਂ (ਵੀ ਉਸਦੇ) ਅੰਦਰ ਨਿਰੋਲ ਜ਼ਹਿਰ (ਟਿਕੀ ਰਹਿੰਦੀ ਹੈ, ਤਿਵੇਂ ਮਨਮੁਖ ਦੇ ਅੰਦਰ ਮਾਇਆ ਦੀ ਜ਼ਹਿਰ ਜਮ੍ਹਾਂ ਹੁੰਦੀ ਹੈ)।੧੬।
(ਹੇ ਭਾਈ ! ਜਦ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ (ਫਿਰ) ਕਿਸ ਨੂੰ (ਚੰਗਾ ਮੰਦਾ) ਆਖੀਏ? (ਸਭ ਨੂੰ) ਬਖ਼ਸ਼ਣ ਵਾਲਾ (ਪ੍ਰਭੂ) ਆਪ ਹੈ
ਜਦੋਂ ਗੁਰੂ ਦੇ ਸ਼ਬਦ (ਅਭਿਆਸ) ਨਾਲ (ਜੀਵ ਇਸਤਰੀ) ਦੇ ਮਨ ਦੀ ਮੈਲ ਲਹਿ ਜਾਂਦੀ ਹੈ ਤਾਂ (ਜਾਣੋ ਉਸ ਦਾ) ਸਚ ਰੂਪ ਸ਼ਿੰਗਾਰ ਬਣਿਆ ਹੋਇਆ (ਕਾਇਮ ਰਹਿੰਦਾ ਹੈ)।੧੭।
(ਹੇ ਭਾਈ ! ਜਿਥੇ ਓਹ) ਮਾਲਕ (ਆਪ) ਸੱਚਾ ਹੈ (ਓਥੇ ਉਸ ਦਾ) ਵਾਪਾਰ ਕਰਨ ਵਾਲੇ (ਸਿੱਖ ਭੀ) ਸੱਚੇ ਹਨ, ਉਸ ਥਾਂ ਤੇ ਝੂਠੇ (ਵਣਜਾਰੇ) ਨਹੀਂ ਠਹਿਰ ਸਕਦੇ। (
ਕਿਉਂਕਿ) ਉਨ੍ਹਾਂ (ਝੂਠਿਆਂ ਨੂੰ) ਸੱਚ ਚੰਗਾ ਨਹੀਂ ਲਗਦਾ (ਜਿਸ ਕਰਕੇ ਉਹ) ਦੁਖ ਵਿਚ ਸੜਦੇ ਰਹਿੰਦੇ ਹਨ।੧੮।
ਹੇ ਭਾਈ ! ਹਉਮੈ ਨਾਲ ਮੈਲਾ ਹੋਇਆ ਸੰਸਾਰ (ਭਟਕਦਾ) ਫਿਰਦਾ ਹੈ (ਜਿਸ ਕਾਰਨ) ਵਾਰ ਵਾਰ ਮਰਦਾ ਤੇ ਜੰਮਦਾ ਰਹਿੰਦਾ ਹੈ।
(ਪਿਛਲੇ ਕੀਤੇ ਕਰਮਾਂ ਦੀ) ਪਈ ਕਿਰਤ ਅਨੁਸਾਰ (ਹੀ ਕਰਮ) ਕਮਾਉਂਦਾ ਹੈ (ਜਿਸਨੂੰ ਪ੍ਰਭੂ ਤੋਂ ਬਿਨਾ ਹੋਰ) ਕੋਈ ਮੇਟਣ ਵਾਲਾ ਨਹੀਂ ਹੈ।੧੯।
(ਜੇ ਮਨੁੱਖ) ਸੰਤਾਂ ਦੀ ਸੰਗਤ ਵਿਚ ਮਿਲ ਕੇ (ਟਿਕਿਆ) ਰਹੇ ਤਾਂ ਸਚੇ ਪ੍ਰਭੂ ਵਿਚ (ਇਸਦਾ) ਪਿਆਰਾ ਲੱਗਾ ਰਹਿੰਦਾ ਹੈ।
ਸਚ ਨੂੰ ਸਲਾਹ ਕੇ, ਸਚ ਨੂੰ ਮਨ ਵਿਚ (ਰਖਿਆਂ ਹੀ) ਸੱਚੇ (ਪ੍ਰਭੂ) ਦੇ ਦਰ ਉਤੇ ਸਚਿਆਰ ਹੋ ਸਕੀਦਾ ਹੈ।੨੦।
(ਹੇ ਭਾਈ !) ਪੂਰੇ ਗੁਰੂ ਦੀ ਪੂਰੀ ਮਤਿ ਹੈ (ਇਸ ਲਈ ਜਿਹੜਾ ਗੁਰੂ ਦੀ ਮਤਿ ਅਨੁਸਾਰ) ਦਿਨ ਰਾਤ ਨਾਮ ਸਿਮਰਦਾ ਹੈ
(ਉਹ ਮਨੁੱਖ) ਹਉਮੈ ਅਤੇ ਮਮਤਾ ਦਾ ਵੱਡਾ ਰੋਗ (ਆਪਣੇ) ਅੰਦਰੋਂ ਹੀ ਰੋਕ ਕੇ ਰਖਦਾ ਹੈ (ਭਾਵ ਹਉਮੈ ਨੂੰ ਨੇੜੇ ਨਹੀਂ ਲਗਣ ਦੇਂਦਾ)।੨੧।
(ਹੇ ਭਾਈ ! ਮੈਂ) ਆਪਣੇ ਗੁਰੂ ਨੂੰ ਸਲਾਹੁੰਦਾ ਰਹਾਂ, (ਅਤੇ) ਨਿਵ ਨਿਵ ਕੇ (ਉਸ ਦੇ) ਪੈਰੀ (ਚਰਨੀਂ) ਲਗਦਾ ਹਾਂ।
(ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣੇ) ਅੰਦਰੋਂ ਆਪ ਗੁਆ ਕੇ (ਆਪਣਾ) ਤਨ ਮਨ (ਗੁਰੂ ਦੇ) ਅਗੇ ਭੇਟਾ ਕਰ ਦਿਆਂ।੨੨।
ਹੇ ਭਾਈ ! ਖਿਚਾ-ਖਿੱਚੀ ਵਿਚ ਖਰਾਬ ਹੋਈਦਾ ਹੈ, (ਇਸ ਕਰਕੇ ਤੂੰ) ਇਕ (ਪਰਮੇਸ਼ਰ ਨਾਲ) (ਆਪਣੀ) ਸੁਰਤਿ ਜੋੜ।
(ਆਪਣੇ ਅੰਦਰੋਂ) ਹਉਮੈ, ਮੇਰਾ-ਪਨ ਦੂਰ ਕਰ ਤਾਂ ਹੀ (ਮਨ) ਸਚ ਵਿਚ ਸਮਾਇਆ ਰਹਿ ਸਕਦਾ ਹੈ (ਵਰਨਾ ਨਹੀਂ)।੨੩।
ਜਿਹੜੇ ਮਨੁੱਖ) ਸਤਿਗੁਰੂ ਨੂੰ ਮਿਲੇ ਹਨ ਓਹ (ਸਾਡੇ) ਭਾਈ ਹਨ, (ਓਹ) ਸਚੇ (ਪ੍ਰਭੂ ਦੇ) ਸ਼ਬਦ ਵਿਚ ਲਗਦੇ ਹਨ (ਭਾਵ ਉਸ ਪ੍ਰਭੂ ਨਾਲ ਆਪਣਾ ਚਿਤ ਜੋੜਦੇ ਹਨ)।
(ਜਿਹੜੇ ਮਨੁੱਖ) ਸਚੇ ਵਿਚ ਲੀਨ ਹੋ ਜਾਂਦੇ ਹਨ ਉਹ ਪ੍ਰਭੂ ਨਾਲੋਂ ਕਦੇ ਨਹੀਂ ਵਿਛੜਦੇ (ਅਤੇ ਉਹ ਸਚੇ ਪ੍ਰਭੂ) ਦੇ ਦਰਬਾਰ ਵਿਚ (ਸ਼ੋਭਨੀਕ) ਦਿਸਦੇ ਹਨ।੨੪।
ਓਹ (ਸਾਡੇ) ਭਰਾ, ਉਹ ਸਜਣ ਹਨ ਜੋ ਸਚੇ (ਪਰਮੇਸ਼ਰ) ਨੂੰ ਸੇਂਵਦੇ (ਸਿਮਰਦੇ) ਹਨ,
ਅਵਗੁਣ ਵਿਕਣ ਨਾਲ (ਓਹ ਆਤਮਿਕ ਤੌਰ ਤੇ) ਪ੍ਰਫੁਲਤ ਹੋ ਜਾਂਦੇ ਹਨ (ਅਤੇ ਦੈਵੀ) ਗੁਣਾਂ ਦੀ ਸਾਂਝ ਕਰਦੇ ਹਨ।੨੫।
ਗੁਣਾਂ ਦੀ ਸਾਂਝੀਵਾਲਤਾ ਨਾਲ (ਆਤਮਿਕ) ਸੁਖ ਪੈਦਾ ਹੁੰਦਾ ਹੈ (ਇਸ ਲਈ ਉਹ) ਸਚੀ ਭਗਤੀ ਕਰਦੇ ਹਨ।
ਗੁਰੂ ਦੇ ਸ਼ਬਦ ਨਾਲ (ਓਹ) ਸਚ ਰੂਪ ਨਾਮ ਵਣਜਦੇ ਹਨ (ਅਤੇ ਸਚੁ ਨਾਮ ਰੂਪੀ) ਲਾਭ ਪ੍ਰਾਪਤ ਕਰਦੇ ਹਨ।੨੬।
(ਹੇ ਭਾਈ !) ਪਾਪ (ਕਰਮ) ਕਰਕੇ ਸੋਨਾ ਚਾਂਦੀ (ਆਦਿ ਧਨ) ਇਕਠਾ ਕਰੀਦਾ ਹੈ (ਪਰ ਸੰਸਾਰ ਤੋਂ) ਚਲਣ ਸਮੇਂ (ਇਹ ਕਿਸੇ) ਨਾਲ ਨਹੀਂ ਜਾਂਦਾ।
ਨਾਮ ਤੋਂ ਬਿਨਾ ਹੋਰ (ਜੋ ਕੁਝ ਵੀ ਹੈ ਉਹ ਕਿਸੇ ਦੇ) ਨਾਲ ਨਹੀਂ ਜਾਵੇਗਾ, (ਸਚ ਜਾਣੋ) ਜਮਕਾਲ ਨੇ ਸਾਰੀ (ਸ੍ਰਿਸ਼ਟੀ ਹੀ) ਲੁਟ ਲਈ ਹੈ।੨੭।
(ਹੇ ਭਾਈ !) ਮਨ ਦੇ (ਜੀਵਨ ਸਫਰ ਦਾ) ਖਰਚਾ ਪਰਮੇਸ਼ਰ ਦਾ ਨਾਮ ਹੈ, ਇਸ ਨੂੰ ਹਿਰਦੇ ਵਿਚ ਸੰਭਾਲ ਕੇ ਰਖ।
ਇਹ ਖਰਚ ਮੁਕਣ ਵਾਲਾ ਨਹੀਂ, (ਇਹ) ਗੁਰਮੁਖਾਂ ਦੇ ਨਾਲ ਹੀ (ਦਰਗਾਹ ਵਿੱਚ) ਜਾਂਦਾ ਹੈ।੨੮।
ਹੇ ਮਨ ! (ਤੂੰ ਪਰਮਾਤਮਾ) ਤੋਂ ਭੁਲਾ ਹੋਇਆ ਹੈਂ (ਜੇ ਇਸ ਤਰ੍ਹਾਂ ਭੁਲਿਆ ਰਿਹਾ ਤਾਂ ਸੰਸਾਰ ਤੋਂ ਆਪਣੀ) ਇਜ਼ਤ ਗੁਆ ਕੇ ਜਾਵੇਂਗਾ।
ਇਹ ਸੰਸਾਰ ਦੂਜੇ ਭਾਵ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ, (ਇਸ ਨਾਲੋਂ ਮੋਹ ਤੋੜ ਕੇ) ਗੁਰੂ ਦੀ ਸਿਖਿਆ ਤੇ ਟੁਰ ਕੇ ਸਚੁ (ਪ੍ਰਭੂ) ਨੂੰ ਸਿਮਰ।੨੯।
ਹੇ ਭਾਈ !) ਪਰਮਾਤਮਾ ਦੀ (ਕਿਸੇ ਤੋਂ) ਕੀਮਤ ਨਹੀਂ ਪੈ ਸਕਦੀ ਅਤੇ ਨਾ ਹੀ ਹਰੀ ਦਾ ਜਸ ਲਿਖਿਆ ਜਾ ਸਕਦਾ ਹੈ।
(ਜਿਹੜਾ ਜੀਵ) ਗੁਰੂ ਦੇ ਸ਼ਬਦ ਦੁਆਰਾ (ਆਪਣਾ) ਮਨ ਤੇ ਸਰੀਰ (ਨਾਮ ਦੇ ਰੰਗ ਵਿਚ) ਰੰਗ ਲੈਂਦਾ ਹੈ (ਉਹ) ਹਰੀ ਨਾਲ ਲੀਨ ਹੋਇਆ ਰਹਿੰਦਾ ਹੈ।੩੦।
(ਹੇ ਭਾਈ !) ਉਹ (ਮੇਰਾ) ਮਾਲਕ ਰੰਗੀਲਾ ਹੈ, ਸਹਿਜ ਸੁਭਾਵਕ ਹੀ (ਜਗਿਆਸੂ ਦਾ ਮਨ ਪ੍ਰੇਮ ਨਾਲ) ਰੰਗ ਦੇਂਦਾ ਹੈ।
(ਜੀਵ) ਇਸਤਰੀ ਦੀ (ਜਿੰਦ ਉਤੇ ਪ੍ਰੇਮਾ-ਭਗਤੀ ਦਾ) ਰੰਗ ਤਾਂ ਚੜ੍ਹਦਾ ਹੈ ਜਦੋਂ (ਓਹ) ਪਤੀ ਦੀ ਗੋਦ ਵਿਚ ਸਮਾਅ ਜਾਂਦੀ ਹੈ।੩੧।
(ਹੇ ਭਾਈ !) ਜੋ (ਜੀਵ) ਸਤਿਗੁਰੂ ਨੂੰ ਸੇਂਵਦੇ (ਸਿਮਰਦੇ) ਹਨ, (ਉਹ) ਚਿਰਾਂ ਦੇ ਵਿਛੁੜੇ ਹੋਏ ਭੀ (ਪ੍ਰਭੂ ਨੂੰ ਆ) ਮਲਦੇ ਹਨ।
(ਉਨ੍ਹਾਂ ਦੇ ਹਿਰਦੇ) ਅੰਦਰ ਨੌ-ਨਿਧੀਆ ਨਾਮ ਹੈ (ਉਹ ਉਸ ਨੂੰ) ਖਾਂਦੇ ਖਰਚਦੇ ਹਨ (ਫਿਰ ਵੀ) ਮੁਕਦਾ ਨਹੀਂ ਹੈ, (ਓਹ) ਹਰੀ ਦੇ ਗੁਣ ਅਡੋਲ ਅਵਸਥਾ ਵਿਚ ਉਚਾਰਦੇ ਹਨ।੩੨।
(ਹੇ ਭਾਈ !) ਓਹ ਨਾ ਜੰਮਦੇ ਹਨ, ਨਾ ਮਰਦੇ ਹਨ (ਅਤੇ) ਨਾ ਹੀ ਓਹ ਦੁਖ ਸਹਾਰਦੇ ਹਨ।
(ਜੋ ਜੀਵ) ਗੁਰੂ ਨੇ ਰਖੇ ਹਨ ਕਿ ਓਹ (ਆਵਾਗਉਣ ਦੇ ਦੁਖ ਤੋਂ) ਬਚ ਗਏ ਹਨ, (ਓਹ) ਪਰਮਾਤਮਾ ਨਾਲ (ਮਿਲ ਕੇ ਆਤਮਿਕ) ਅਨੰਦ ਮਾਣਦੇ ਹਨ।੩੩।
(ਹੇ ਭਾਈ !) ਜਿਹੜੇ ਦਿਨ ਰਾਤ (ਪ੍ਰਭੂ ਨਾਲ) ਮਿਲੇ ਰਹਿੰਦੇ ਹਨ (ਓਹ) ਸਜਣ (ਕਦੇ ਭੀ ਪ੍ਰਭੂ ਨਾਲ) ਵਿਛੜਦੇ ਨਹੀਂ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਇਸ ਜਗਤ ਵਿਚ (ਅਜੇਹੇ) ਵਿਰਲੇ ਮਨੁੱਖ ਹੀ (ਪ੍ਰਗਟ ਤੌਰ ਤੇ) ਜਾਣੇ ਜਾਂਦੇ ਹਨ (ਜੋ) ਸਚ ਰੂਪ (ਪਰਮਾਤਮਾ) ਨੂੰ ਲਭ ਲੈਂਦੇ ਹਨ।੩੪।੧।੩।
ਰਾਗ ਸੂਹੀ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ।
ਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ ॥੧॥
ਹੇ ਮੇਰੇ ਮਾਲਕ! ਤੂੰ ਧੰਨ ਹੈਂ! ਤੂੰ ਹੀ ਸਲਾਹੁਣ-ਜੋਗ ਹੈਂ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ॥੧॥ ਰਹਾਉ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ (ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ। ਅੰਤ)
ਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਤਦੋਂ ਉਹਨਾਂ ਨੂੰ (ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ ॥੨॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ।
ਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ। ਉਹ ਆਤਮਕ ਅਡੋਲਤਾ ਵਿਚ ਆਨੰਦ ਵਿਚ ਮਗਨ ਰਹਿੰਦੇ ਹਨ ॥੩॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ,
ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ ॥੪॥
ਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ।
ਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ ॥੫॥
ਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ।
(ਲੋਕ ਪਰਲੋਕ ਵਿਚ) ਉਹੀ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ ॥੬॥
ਹੇ (ਮੇਰੇ) ਮਨ! ਤੂੰ ਜਿਹੋ ਜਿਹੇ ਦੀ ਸੇਵਾ-ਭਗਤੀ ਕਰੇਂਗਾ, ਉਹੋ ਜਿਹੇ ਕਰਮ ਕਮਾ ਕੇ ਉਹੋ ਬਣ ਜਾਇਂਗਾ।
(ਪ੍ਰਭੂ ਦੀ ਰਜ਼ਾ ਵਿਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ-ਭੂਮੀ ਸਰੀਰ ਵਿਚ) ਆਪ ਬੀਜ ਕੇ ਆਪ ਹੀ (ਉਸ ਦਾ) ਫਲ ਖਾਣਾ ਹੁੰਦਾ ਹੈ। ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ॥੭॥
(ਉੱਚੀ ਆਤਮਾ ਵਾਲੇ) ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਹੈ।
ਉਹ ਮਹਾ ਪੁਰਖ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨਾਲ ਭਰਪੂਰ ਰਹਿੰਦੇ ਹਨ, ਉਹਨਾਂ ਨੂੰ ਕਿਸੇ ਸੇਵਾ ਆਦਿਕ ਦਾ ਲਾਲਚ ਨਹੀਂ ਹੁੰਦਾ (ਪਰ ਜੇਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ, ਉਸ ਨੂੰ ਉਹਨਾਂ ਪਾਸੋਂ ਆਤਮਕ ਜੀਵਨ ਮਿਲ ਜਾਂਦਾ ਹੈ) ॥੮॥
ਉਹ ਮਹਾ ਪੁਰਖ ਹੋਰਨਾਂ ਨੂੰ (ਭੀ ਨਾਮ ਜਪਣ ਦਾ) ਉਪਦੇਸ਼ ਕਰਦੇ ਹਨ। ਗੁਣ ਗ੍ਰਹਿਣ ਕਰਨ ਵਾਲਾ ਮਨੁੱਖ (ਉਹਨਾਂ ਪਾਸੋਂ) ਗੁਣ ਗ੍ਰਹਿਣ ਕਰ ਲੈਂਦਾ ਹੈ।
ਸੋ, ਜੇਹੜੇ ਮਨੁੱਖ ਉਹਨਾਂ ਮਹਾ ਪੁਰਖਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਭੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ ॥੯॥
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।
ਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ (ਭੀ) ਹੈ ॥੧੦॥
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ। ਗੁਰੂ ਦੀ ਸਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ।
(ਜਿਸ ਮਨੁੱਖ ਉਤੇ ਉਹ) ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਹੇ ਭਾਈ! ਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖ ॥੧੧॥
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਸਦਾ) ਪਵਿਤ੍ਰ ਹੈ, (ਜਦੋਂ ਤਕ ਮਨੁੱਖ ਦਾ) ਮਨ (ਵਿਕਾਰਾਂ ਨਾਲ) ਮੈਲਾ ਰਹੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ।
ਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿਚ ਮਿਲ ਸਕਦਾ ਹੈ, ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਦੀ ਹਉਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਂਦਾ ਹੈ ॥੧੨॥
ਹੇ ਭਾਈ! ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ-ਪ੍ਰਭੂ ਭੁੱਲ ਜਾਏ, ਤਾਂ ਜਗਤ ਵਿਚ ਜੀਊਣਾ ਫਿਟਕਾਰ-ਜੋਗ ਹੈ।
ਜਿਸ ਮਨੁੱਖ ਉਤੇ ਪ੍ਰਭੂ ਆਪ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਪ੍ਰਭੂ ਨਹੀਂ ਭੁੱਲਦਾ। ਉਹ ਮਨੁੱਖ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਵਿਚ ਸੁਰਤ ਜੋੜਦਾ ਹੈ ॥੧੩॥
ਹੇ ਭਾਈ! (ਅਸਾਂ ਜੀਵਾਂ ਦਾ ਕੋਈ ਆਪਣਾ ਜ਼ੋਰ ਨਹੀਂ ਚੱਲ ਸਕਦਾ) ਜੇ ਗੁਰੂ (ਮੈਨੂੰ ਪ੍ਰਭੂ ਨਾਲ) ਮਿਲਾ ਦੇਵੇ, ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿਚ ਟਿਕਾ ਕੇ ਰੱਖ ਸਕਦਾ ਹਾਂ।
ਹੇ ਭਾਈ! ਗੁਰੂ ਦੇ ਪਿਆਰ ਦੀ ਬਰਕਤਿ ਨਾਲ ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਏ, ਉਹ ਫਿਰ ਕਦੇ ਉਥੋਂ ਨਹੀਂ ਵਿਛੁੜਦਾ ॥੧੪॥
ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਤੂੰ ਭੀ ਆਪਣੇ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ।
ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ (ਲੋਕ ਪਰਲੋਕ ਵਿਚ) ਸੋਭਾ ਖੱਟ ਲਈ ॥੧੫॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿਚ ਨਹੀਂ ਭਿੱਜਦਾ (ਹਰਿ-ਨਾਮ ਨਾਲ ਪਿਆਰ ਨਹੀਂ ਪਾਂਦਾ)। ਉਹ ਮਨੁੱਖ ਆਪਣੇ ਮਨ ਵਿਚ ਮੈਲੇ ਅਤੇ ਕਠੋਰ ਰਹਿੰਦੇ ਹਨ।
ਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ ॥੧੬॥
ਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ। ਕਿਸ ਨੂੰ (ਚੰਗਾ ਜਾਂ ਮੰਦਾ) ਆਖਿਆ ਜਾ ਸਕਦਾ ਹੈ? (ਕੁਰਾਹੇ ਪਏ ਜੀਵਾਂ ਉਤੇ ਭੀ) ਉਹ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ।
ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਕਿਸੇ ਮਨੁੱਖ ਦੇ ਮਨ ਦੀ) ਮੈਲ ਲਹਿ ਜਾਂਦੀ ਹੈ, ਤਾਂ ਉਸ ਦੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ ॥੧੭॥
ਹੇ ਭਾਈ! (ਹਰਿ-ਨਾਮ-ਸਰਮਾਏ ਦਾ ਮਾਲਕ) ਸ਼ਾਹ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਨਾਮ ਦਾ ਵਣਜ ਕਰਨ ਵਾਲੇ ਭੀ ਅਟੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਪਰ ਉਸ ਸ਼ਾਹ ਦੇ ਦਰਬਾਰ ਵਿਚ ਕੂੜੀ ਦੁਨੀਆ ਦੇ ਵਣਜਾਰੇ ਨਹੀਂ ਟਿਕ ਸਕਦੇ।
ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਸੰਦ ਨਹੀਂ ਆਉਂਦਾ, ਤੇ, ਉਹ ਸਦਾ ਦੁੱਖ ਵਿਚ ਹੀ ਖ਼ੁਆਰ ਹੁੰਦੇ ਰਹਿੰਦੇ ਹਨ ॥੧੮॥
ਹੇ ਭਾਈ! ਹਉਮੈ (ਦੀ ਮੈਲ) ਨਾਲ ਮੈਲਾ ਹੋਇਆ ਹੋਇਆ ਜਗਤ ਭਟਕ ਰਿਹਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਰਹਿੰਦਾ ਹੈ,
ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਓਹੋ ਜਿਹੇ ਹੀ ਹੋਰ ਕਰਮ ਕਰੀ ਜਾਂਦਾ ਹੈ। (ਕਰਮਾਂ ਦੀ ਬਣੀ ਇਸ ਫਾਹੀ ਨੂੰ) ਕੋਈ ਮਿਟਾ ਨਹੀਂ ਸਕਦਾ ॥੧੯॥
ਹੇ ਭਾਈ! ਜੇ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹੇ, ਤਾਂ ਇਸ ਦਾ ਪਿਆਰ ਸਦਾ-ਥਿਰ ਪ੍ਰਭੂ ਵਿਚ ਬਣ ਜਾਂਦਾ ਹੈ।
ਹੇ ਭਾਈ! ਤੂੰ (ਸਾਧ ਸੰਗਤਿ ਵਿਚ ਟਿਕ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋਵੇਂਗਾ ॥੨੦॥
ਹੇ ਭਾਈ! ਪੂਰੇ ਗੁਰੂ ਦੀ ਮਤਿ ਉਕਾਈ-ਹੀਣ ਹੈ। (ਜੇਹੜਾ ਮਨੁੱਖ ਗੁਰੂ ਦੀ ਪੂਰੀ ਮਤਿ ਲੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ,
ਉਹ ਮਨੁੱਖ ਹਉਮੈ ਅਤੇ ਮਮਤਾ ਦੇ ਵੱਡੇ ਰੋਗ ਨੂੰ ਆਪਣੇ ਅੰਦਰੋਂ ਰੋਕ ਦੇਂਦਾ ਹੈ ॥੨੧॥
ਹੇ ਭਾਈ! (ਜੇ ਪ੍ਰਭੂ ਮੇਹਰ ਕਰੇ, ਤਾਂ) ਮੈਂ ਆਪਣੇ ਗੁਰੂ ਦੀ ਵਡਿਆਈ ਕਰਾਂ, ਨਿਊਂ ਨਿਊਂ ਕੇ ਮੈਂ ਗੁਰੂ ਦੀ ਚਰਨੀਂ ਲੱਗਾਂ,
ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿਆਂ, ਗੁਰੂ ਦੇ ਅੱਗੇ ਰੱਖ ਦਿਆਂ ॥੨੨॥
ਹੇ ਭਾਈ! ਡਾਂਵਾਂ-ਡੋਲ ਹਾਲਤ ਵਿਚ ਰਿਹਾਂ ਖ਼ੁਆਰ ਹੋਈਦਾ ਹੈ। ਇਕ ਪਰਮਾਤਮਾ ਨਾਲ ਹੀ ਸੁਰਤ ਜੋੜੀ ਰੱਖ।
ਆਪਣੇ ਅੰਦਰੋਂ ਹਉਮੈ ਦੂਰ ਕਰ, ਮਮਤਾ ਦੂਰ ਕਰ। (ਜਦੋਂ ਮਨੁੱਖ ਹਉਮੈ ਮਮਤਾ ਦੂਰ ਕਰਦਾ ਹੈ) ਤਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ॥੨੩॥
ਹੇ ਭਾਈ! (ਮੇਰੇ) ਉਹ ਮਨੁੱਖ ਭਰਾ ਹਨ, ਜੇਹੜੇ ਗੁਰੂ ਦੀ ਸਰਨ ਵਿਚ ਆ ਪਏ ਹਨ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਚਿੱਤ ਜੋੜਦੇ ਹਨ।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹ (ਫਿਰ ਪ੍ਰਭੂ ਨਾਲੋਂ) ਨਹੀਂ ਵਿਛੁੜਦੇ। ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕੇ ਹੋਏ) ਦਿੱਸਦੇ ਹਨ ॥੨੪॥
ਹੇ ਭਾਈ! ਮੇਰੇ ਉਹ ਮਨੁੱਖ ਭਰਾ ਹਨ ਸੱਜਣ ਹਨ, ਜੇਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ।
(ਗੁਣਾਂ, ਦੇ ਵੱਟੇ) ਅਉਗਣ ਵਿਕ ਜਾਣ ਨਾਲ (ਦੂਰ ਹੋ ਜਾਣ ਨਾਲ) ਉਹ ਮਨੁੱਖ (ਆਤਮਕ ਜੀਵਨ ਵਿਚ) ਪ੍ਰਫੁਲਤ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਂਦੇ ਹਨ ॥੨੫॥
ਹੇ ਭਾਈ! ਗੁਰੂ ਨਾਲ (ਆਤਮਕ) ਸਾਂਝ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਹ ਪਰਮਾਤਮਾ ਦੀ ਅਟੱਲ ਰਹਿਣ ਵਾਲੀ ਭਗਤੀ ਕਰਦੇ ਰਹਿੰਦੇ ਹਨ।
ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਵਿਹਾਝਦੇ ਹਨ ਅਤੇ ਹਰਿ-ਨਾਮ (ਦਾ) ਲਾਭ ਖੱਟਦੇ ਹਨ ॥੨੬॥
ਹੇ ਭਾਈ! (ਕਈ ਕਿਸਮ ਦੇ) ਪਾਪ ਕਰ ਕਰ ਕੇ ਸੋਨਾ ਚਾਂਦੀ (ਆਦਿਕ ਧਨ) ਇਕੱਠਾ ਕਰੀਦਾ ਹੈ, ਪਰ (ਜਗਤ ਤੋਂ) ਤੁਰਨ ਵੇਲੇ (ਉਹ ਧਨ ਮਨੁੱਖ ਦੇ) ਨਾਲ ਨਹੀਂ ਜਾਂਦਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਵੇਗੀ। ਨਾਮ ਤੋਂ ਸੁੰਞੀ ਸਾਰੀ ਲੁਕਾਈ ਆਤਮਕ ਮੌਤ ਦੀ ਹੱਥੀ ਲੁੱਟੀ ਜਾਂਦੀ ਹੈ (ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ) ॥੨੭॥
ਹੇ ਭਾਈ! ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ (ਜੀਵਨ-ਸਫ਼ਰ ਦਾ) ਖ਼ਰਚ ਹੈ। ਇਸ ਸਫ਼ਰ-ਖ਼ਰਚ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖੋ।
ਇਹ ਖ਼ਰਚ ਕਦੇ ਮੁੱਕਣ ਵਾਲਾ ਨਹੀਂ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਸ ਦੇ ਨਾਲ ਇਹ ਸਦਾ ਲਈ ਸਾਥ ਬਣਾਂਦਾ ਹੈ ॥੨੮॥
ਜਗਤ ਦੇ ਮੂਲ ਪਰਮਾਤਮਾ ਤੋਂ ਖੁੰਝੇ ਹੋਏ ਹੇ ਮਨ! (ਜੇ ਤੂੰ ਇਸੇ ਤਰ੍ਹਾਂ ਖੁੰਝਿਆ ਹੀ ਰਿਹਾ, ਤਾਂ) ਆਪਣੀ ਇੱਜ਼ਤ ਗਵਾ ਕੇ (ਇਥੋਂ) ਜਾਵੇਂਗਾ।
ਇਹ ਜਗਤ ਤਾਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ (ਤੂੰ ਇਸ ਨਾਲ ਆਪਣਾ ਮੋਹ ਛੱਡ, ਅਤੇ) ਗੁਰੂ ਦੀ ਮਤਿ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੨੯॥
ਹੇ ਭਾਈ! ਪਰਮਾਤਮਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਪਰਮਾਤਮਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਜਿਸ ਮਨੁੱਖ ਦਾ ਮਨ ਅਤੇ ਤਨ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਸਦਾ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩੦॥
ਹੇ ਭਾਈ! ਮੇਰਾ ਉਹ ਖਸਮ-ਪ੍ਰਭੂ ਆਨੰਦ-ਸਰੂਪ ਹੈ (ਜੇਹੜਾ ਮਨੁੱਖ ਉਸ ਦੇ ਚਰਨਾਂ ਵਿਚ ਆ ਜੁੜਦਾ ਹੈ) ਉਸ ਨੂੰ ਉਹ ਆਤਮਕ ਅਡੋਲਤਾ ਵਿਚ, ਪ੍ਰੇਮ-ਰੰਗ ਵਿਚ ਰੰਗ ਦੇਂਦਾ ਹੈ।
ਜਦੋਂ ਕੋਈ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦੀ ਹੈ, ਤਦੋਂ ਉਸ (ਦੀ ਜਿੰਦ) ਨੂੰ ਪ੍ਰੇਮ-ਰੰਗ ਚੜ੍ਹ ਜਾਂਦਾ ਹੈ ॥੩੧॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਪ੍ਰਭੂ ਨਾਲੋਂ) ਚਿਰ ਦੇ ਵਿਛੁੜੇ ਹੋਏ ਭੀ (ਪ੍ਰਭੂ ਨੂੰ) ਆ ਮਿਲਦੇ ਹਨ।
ਪਰਮਾਤਮਾ ਦਾ ਨਾਮ (ਜੋ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ (ਹੈ, ਉਹਨਾਂ ਨੂੰ) ਆਪਣੇ ਅੰਦਰ ਹੀ ਲੱਭ ਪੈਂਦਾ ਹੈ। ਉਸ ਨਾਮ-ਖ਼ਜ਼ਾਨੇ ਨੂੰ ਉਹ ਆਪ ਵਰਤਦੇ ਹਨ, ਹੋਰਨਾਂ ਨੂੰ ਵੰਡਦੇ ਹਨ, ਉਹ ਫਿਰ ਭੀ ਨਹੀਂ ਮੁੱਕਦਾ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ॥੩੨॥
ਹੇ ਭਾਈ! (ਗੁਰੂ ਦੀ ਸਰਨ ਆ ਪਏ) ਉਹ ਮਨੁੱਖ ਨਾਹ ਜੰਮਦੇ ਹਨ ਨਾਹ ਮਰਦੇ ਹਨ, ਨਾਹ ਹੀ ਉਹ (ਜਨਮ ਮਰਨ ਦੇ ਗੇੜ ਦੇ) ਦੁੱਖ ਸਹਾਰਦੇ ਹਨ।
ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕਰ ਦਿੱਤੀ ਹੈ, ਉਹ (ਜਨਮ ਮਰਨ ਦੇ ਗੇੜ ਤੋਂ) ਬਚ ਗਏ। ਉਹ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦੇ ਹਨ ॥੩੩॥
ਹੇ ਭਾਈ! ਜੇਹੜੇ ਭਲੇ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਮਿਲ ਕੇ ਮੁੜ ਕਦੇ ਨਹੀਂ ਵਿਛੁੜਦੇ।
ਪਰ, ਹੇ ਨਾਨਕ! ਇਸ ਜਗਤ ਵਿਚ ਅਜੇਹੇ ਵਿਰਲੇ ਬੰਦੇ ਹੀ ਉੱਘੜਦੇ ਹਨ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਦੇ ਹਨ ॥੩੪॥੧॥੩॥
ਰਾਗ ਸੂਹੀ ਤੀਜੀ ਪਾਤਿਸ਼ਾਹੀ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਤੂੰ ਜਗਤ ਦੀ ਸ਼ਲਾਘਾ ਨਾਂ ਕਰ, ਜਿਸ ਨੇ ਨਾਸ ਹੋ ਜਾਣਾ ਹੈ।
ਤੂੰ ਬੰਦਿਆਂ ਦੀ ਤਾਰੀਫ ਨਾਂ ਕਰ, ਜਿਹੜੇ ਮਰ ਕੇ ਮਿੱਟੀ ਹੋ ਜਾਣਗੇ।
ਸ਼ਾਬਾਸ਼! ਹੈ ਤੈਨੂੰ ਮੇਰੇ ਸੁਆਮੀ ਸ਼ਾਬਾਸ਼!
ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦੀ ਸਿਫ਼ਤ ਕਰ ਜੋ ਸੱਚਾ ਅਤੇ ਖੁਦ-ਮੁਖਤਿਆਰ ਹੈ। ਠਹਿਰਾਉ।
ਸੰਸਾਰ ਦੀ ਯਾਰੀ ਅੰਦਰ ਆਪ-ਹੁਦਰੇ ਬੜ ਮਰਦੇ ਹਨ।
ਮੌਤਾਂ ਦੇ ਸ਼ਹਿਰ ਅੰਦਰ ਉਹ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਮੁੜ ਉਨ੍ਹਾਂ ਨੂੰ ਇਹ ਮੌਕਾ ਨਹੀਂ ਮਿਲਦਾ।
ਸਫਲ ਹੈ ਜੀਵਨ ਪਵਿੱਤਰ ਪੁਰਸ਼ਾਂ ਦਾ, ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ।
ਸਰਬ-ਵਿਆਪਕ ਸੁਆਮੀ ਨੇ ਉਨ੍ਹਾਂ ਨੂੰ ਰੋਸ਼ਨ ਕਰ ਦਿੱਤਾ ਹੈ ਅਤੇ ਉਹ ਆਰਾਮ ਤੇ ਅਨੰਦ ਅੰਦਰ ਵਸਦੇ ਹਨ।
ਜੋ ਗੁਰਾਂ ਦੇ ਉਪਦੇਸ਼ ਨੂੰ ਭੁਲਾ ਦਿੰਦੇ ਹਨ ਅਤੇ ਦਵੈਤ-ਭਾਵ ਅੰਦਰ ਖਬਤ ਹੋ ਜਾਂਦੇ ਹਨ,
ਉਨ੍ਹਾਂ ਦੀ ਦੇਹ ਦੇ ਦੁੱਖ ਦੂਰ ਨਹੀਂ ਹੁੰਦੀਆਂ ਅਤੇ ਉਹ ਰਾਤ ਦਿਨ ਸੜਦੇ ਮਚਦੇ ਫਿਰਦੇ ਹਨ।
ਜੋ ਕੁਕਰਮੀਆਂ ਨਾਲ ਸਜਣਤਾਈ ਅਤੇ ਸਾਧੂਆਂ ਨਾਲ ਦੁਸ਼ਮਣੀ ਕਮਾਉਂਦੇ ਹਨ,
ਉਹ ਆਪਣੇ ਪਰਵਾਰ ਸਮੇਤ ਡੁਬ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਬਾਹ ਕਰ ਲੈਂਦੇ ਹਨ।
ਕਿਸੇ ਨੂੰ ਭੀ ਕਲੰਕਤ ਕਰਨਾ ਚੰਗਾ ਨਹੀਂ। ਕੇਵਲ ਮੂਰਖ ਆਧਰਮੀ ਹੀ ਇਹ ਕੁਝ ਕਰਦੇ ਹਨ।
ਉਨ੍ਹਾਂ ਦੂਸ਼ਣ ਲਾਉਣ ਵਾਲਿਆਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ ਅਤੇ ਉਹ ਭਿਆਨਕ ਦੋਜਖ ਅੰਦਰ ਪੈਂਦੇ ਹਨ।
ਹੇ ਬੰਦੇ! ਇਹੋ ਜਿਹੇ ਦੀ ਤੂੰ ਘਾਲ ਕਮਾਉਂਦਾ ਹੈਂ, ਉਹੋ ਜਿਹਾ ਹੀ ਤੂੰ ਹੋ ਜਾਂਦਾ ਹੈ ਅਤੇ ਉਹੋ ਜਿਹੇ ਹੀ ਤੂੰ ਅਮਲ ਕਮਾਉਂਦਾ ਹੈ।
ਜੋ ਤੂੰ ਖੁਦ ਬੀਜਦਾ ਹੈ, ਉਹੀ ਤੂੰ ਖੁਦ ਹੀ ਖਾਵੇਗਾ। ਹੋਰ ਕੁਝ ਇਸ ਬਾਰੇ ਆਖਿਆ ਨਹੀਂ ਜਾ ਸਕਦਾ।
ਪਵਿੱਤਰ ਪੁਰਸ਼ ਕਿਸੇ ਰੂਹਾਨੀ ਮਨੋਰਥ ਦੀ ਖਾਤਰ ਬਚਨ ਕਰਦੇ ਹਨ।
ਉਹ ਸੁਧਾਰਸ ਨਾਲ ਲਬਾਲਬ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ।
ਨੇਕ ਪੁਰਸ਼ ਨੇਕੀਆਂ ਇਕੱਤਰ ਕਰਦੇ ਹਨ ਅਤੇ ਹੋਰਨਾ ਸਿੱਖ-ਮਤ ਦਿੰਦੇ ਹਨ।
ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਉਨ੍ਹਾਂ ਦੀ ਸੰਗਤ ਕਰਦੇ ਹਨ, ਉਹ ਰੈਣ ਦਿਹੁੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ।
ਜਿਸ ਨੇ ਦੁਨੀਆਂ ਪੈਦਾ ਕੀਤੀ ਹੈ, ਉਹ ਹੀ ਇਸ ਨੂੰ ਰੋਜ਼ੀ ਪੁਚਾਉਂਦਾ ਹੈ।
ਕੇਵਲ ਉਹ ਹੀ ਬਖਸ਼ਿਸ਼ ਕਰਨ ਵਾਲਾ ਹੈ ਅਤੇ ਉਹ ਆਪੇ ਹੀ ਸੱਚਾ ਮਾਲਕ ਹੈ।
ਉਹ ਸੱਚਾ ਸੁਆਮੀ ਤੇਰੇ ਨਾਲ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਉਸ ਨੂੰ ਆਪਣੀਆ ਅੱਖਾਂ ਨਾਲ ਵੇਖ।
ਤੂੰ ਹਮੇਸ਼ਾਂ ਉਸ ਸਾਹਿਬ ਦਾ ਸਿਮਰਨ ਕਰ ਅਤੇ ਉਹ ਤੈਨੂੰ ਮਾਫ ਕਰ ਕੇ ਆਪਣੇ ਨਾਲ ਅਭੇਦ ਕਰ ਲਵੇਗਾ।
ਅਪਵਿੱਤਰ ਹੈ ਉਹ ਆਤਮਾ ਅਤੇ ਪਵਿੱਤਰ ਉਹ ਸੱਚਾ ਸੁਆਮੀ। ਇਹ ਉਸ ਨਾਲ ਕਿਸ ਤਰ੍ਹਾਂ ਅਭੇਦ ਹੋ ਸਕਦੀ ਹੈ?
ਜਦ ਨਾਮ ਦੇ ਰਾਹੀਂ ਹੰਗਤਾ ਸੜ ਜਾਂਦੀ ਹੈ, ਸੁਆਮੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਤਦ ਇਹ ਮਿਲੀ ਰਹਿੰਦੀ ਹੈ।
ਲਾਨ੍ਹਤ ਮਾਰੀ ਹੈ ਪ੍ਰਾਣੀ ਦੀ, ਇਸ ਜੱਗ ਵਿੱਚ, ਜਿੰਦਗੀ, ਜੇਕਰ ਉਹ ਉਸ ਸੱਚੇ ਪਤੀ ਨੂੰ ਭੁਲਾਉਂਦਾ ਹੈ।
ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਨੂੰ ਧਿਆਨ ਅੰਦਰ ਰਖੇ, ਸਾਈਂ ਉਸ ਤੇ ਤਰਸ ਕਰਦਾ ਹੈ ਉਹ ਸਾਈਂ ਨੂੰ ਨਹੀਂ ਭੁਲਾਉਂਦਾ।
ਜੇਕਰ ਸੱਚੇ ਗੁਰੂ ਜੀ ਮਿਲਾਉਣ, ਤਦ ਮੈਂ ਪ੍ਰਭੂ ਨਾਲ ਮਿਲਿਆ ਰਹਿੰਦਾ ਹਾਂ ਅਤੇ ਸਤਿਪੁਰਖ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਰਾਹੀਂ ਇਸ ਤਰ੍ਹਾਂ ਮਿਲਿਆ ਹੋਇਆ ਮੈਂ ਮੁੜ ਕੇ ਵੱਖਰਾ ਨਹੀਂ ਹੋਵਾਂਗਾ।
ਗੁਰਾਂ ਦੇ ਸ਼ਬਦ ਦਾ ਧਿਆਨ ਧਾਰਨ ਦੁਆਰਾ, ਮੈਂ ਆਪਣੇ ਪ੍ਰੀਤਮ ਦੀ ਪ੍ਰਸੰਸਾ ਕਰਦਾ ਹਾਂ।
ਆਪਣੇ ਦਿਲਬਰ ਨਾਲ ਮਿਲ ਕੇ ਮੈਂ ਆਰਾਮ ਪਾ ਲਿਆ ਹੈ ਅਤੇ ਇਕ ਕੀਰਤੀਮਾਨ ਪਤਨੀ ਹੋ ਗਈ ਹਾਂ।
ਆਪ-ਹੁਦਰੇ ਪੁਰਸ਼ਾਂ ਦੀ ਆਤਮਾ ਨਰਮ ਨਹੀਂ ਹੁੰਦੀ। ਬੜਾ ਪਲੀਤ ਅਤੇ ਪੱਥਰ-ਦਿਲ ਹੈ ਉਸ ਦਾ ਮਨੂਆ।
ਜੇਕਰ ਸੱਪ ਨੂੰ ਦੁੱਧ ਪਿਆਲੀਏ, ਇਸ ਦੇ ਅੰਦਰ ਕੇਵਲ ਨਿਰੋਲ ਜ਼ਹਿਰ ਹੀ ਹੋਵੇਗੀ।
ਸਾਹਿਬ ਖੁਦ ਸਭ ਕੁਝ ਕਰਦਾ ਹੈ ਅਤੇ ਖੁਦ ਹੀ ਮਾਫ ਕਰਨ ਵਾਲਾ ਹੈ ਮੈਂ ਹੋਰ ਕਿਸਦੇ ਕੋਲੋਂ ਜਾ ਕੇ ਪੁੱਛਾਂ?
ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਦੀ ਮਲੀਨਤਾ ਧੋਤੀ ਜਾਵੇ, ਤਦ ਉਹ ਸੱਚੇ ਹਾਰ-ਸ਼ਿੰਗਾਰ ਵਾਲਾ ਹੋ ਜਾਂਦਾ ਹੈ।
ਸੱਚਾ ਹੈ ਵੱਡਾ ਸੁਦਾਗਰ ਅਤੇ ਸੱਚੇ ਉਸ ਦੇ ਵਪਾਰੀ। ਝੂਠੇ ਉਥੇ ਠਹਿਰ ਨਹੀਂ ਸਕਦੇ।
ਉਹ ਸੱਚ ਨੂੰ ਪਿਆਰ ਨਹੀਂ ਕਰਦੇ ਅਤੇ ਮਹਾਂਕਸ਼ਟਾਂ ਅੰਦਰ ਹੀ ਨਸ਼ਟ ਹੋ ਜਾਂਦੇ ਹਨ।
ਹੰਕਾਰ ਨਾਲ ਪਲੀਤ ਹੋਇਆ ਹੋਇਆ ਬੰਦਾ ਭਟਕਦਾ ਫਿਰਦਾ ਹੈ ਅਤੇ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ।
ਉਹ ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਕੰਮ ਕਰਦਾ ਹੈ, ਜਿਨ੍ਹਾਂ ਨੂੰ ਕਿ ਕੋਈ ਮੇਟ ਨਹੀਂ ਸਕਦਾ।
ਜੇਕਰ ਉਹ ਸਾਧ ਸੰਗਤ ਨਾਲ ਜੁੜਿਆ ਰਹੇ ਤਦ ਉਸ ਦਾ ਸੱਚ ਨਾਲ ਪ੍ਰੇਮ ਪੈ ਜਾਂਦਾ ਹੈ।
ਸੱਚੇ ਸੁਆਮੀ ਦੀ ਸੱਚੇ ਦਿਲ ਨਾਲ ਸਿਫ਼ਤ ਕਰਨ ਦੁਆਰਾ ਇਨਸਾਨ ਸੱਚੇ ਦਰਬਾਰ ਅੰਦਰ ਸੱਚਾ ਹੋ ਜਾਂਦਾ ਹੈ।
ਪੂਰਨ ਹੈ ਪੂਰਨ ਗੁਰਾਂ ਦਾ ਉਪਦੇਸ਼। ਦਿਨ ਤੇ ਰੈਣ ਤੂੰ ਨਾਮ ਦਾ ਸਿਮਰਨ ਕਰ, ਹੇ ਇਨਸਾਨ!
ਹੰਗਤਾ ਅਤੇ ਅਪਣੱਤ ਵੱਡੀਆ ਬੀਮਾਰੀਆਂ ਹਨ। ਆਪਣੇ ਅੰਦਰੋਂ ਤੂੰ ਇਨ੍ਹਾਂ ਨੂੰ ਵਰਜ ਅਤੇ ਦੂਰ ਕਰ।
ਮੈਂ ਆਪਣੇ ਗੁਰਾਂ ਦੀ ਸਿਫ਼ਤ ਕਰਦਾ ਹਾਂ ਅਤੇ ਨੀਵਾਂ ਝੁਕ ਕੇ ਉਨ੍ਹਾਂ ਦੇ ਪੈਰੀ ਡਿਗਦਾ ਹੈ।
ਸਵੈ-ਹੰਗਤਾ ਨੂੰ ਆਪਣੇ ਅਦਰੋਂ ਦੂਰ ਕਰਕੇ, ਮੈਂ ਆਪਣੀ ਦੇਹ ਤੇ ਆਤਮਾ ਨੂੰ ਸਮਰਪਣ ਕਰਦਾ ਅਤੇ ਉਨ੍ਹਾਂ ਨੂੰ ਗੁਰਾਂ ਦੇ ਮੂਹਰੇ ਰੱਖਦਾ ਹਾਂ।
ਦੁਚਿਤੇ-ਪਣ ਦੀ ਅਵਸਥਾ ਵਿੱਚ ਬੰਦਾ ਤਬਾਹ ਹੋ ਜਾਂਦਾ ਹੈ। ਇਸ ਲਈ ਤੂੰ ਆਪਣੀ ਬਿਰਤੀ ਕੇਵਲ ਇਕ ਸਾਈਂ ਨਾਲ ਜੋੜ।
ਤੂੰ ਆਪਣੀ ਹੰਗਤਾ ਅਤੇ ਅਪਣੱਤ ਨੂੰ ਤਿਆਗ ਦੇ, ਕੇਵਲ ਤਦ ਹੀ ਤੂੰ ਸੱਚ ਅੰਦਰ ਲੀਨ ਰਹੇਂਗਾ।
ਜੋ ਸੱਚੇ ਗੁਰਾਂ ਨੂੰ ਮਿਲਦੇ ਹਨ, ਉਹ ਮੇਰੇ ਭਰਾ ਹਨ। ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ।
ਜੋ ਸੱਚੇ ਸਾਈਂ ਨਾਲ ਮਿਲ ਜਾਂਦੇ ਹਨ, ਉਹ ਮੁੜ ਕੇ ਜੁਦਾ ਨਹੀਂ ਹੁੰਦੇ। ਸਾਈਂ ਦੇ ਦਰਬਾਹ ਵਿੱਚ ਉਹ ਸੱਚੇ ਦਿਸਦੇ ਹਨ।
ਉਹ ਮੇਰੇ ਵੀਰ ਹਨ ਅਤੇ ਉਹ ਹੀ ਮੇਰੇ ਮਿੱਤਰ, ਜਿਹੜੇ ਸੱਚੇ ਮਾਲਕ ਦੀ ਘਾਲ ਘਾਲਦੇ ਹਨ।
ਉਹ ਆਪਣੇ ਪਰਾਲੀ ਵਰਗੇ ਪਾਪਾਂ ਨੂੰ ਵੇਚ (ਸਾੜ) ਸੁੱਟਦੇ ਹਨ ਅਤੇ ਨੇਕੀਆਂ ਨਾਲ ਭਾਈਵਾਲੀ ਕਰਦੇ ਹਨ।
ਨੇਕੀਆਂ ਦੀ ਸੰਗਤ ਅੰਦਰ ਪ੍ਰਸੰਨਤਾ ਉਤਪੰਨ ਹੁੰਦੀ ਹੈ ਅਤੇ ਉਹ ਪ੍ਰੇਮ-ਮਈ ਸੇਵਾ ਕਮਾਉਂਦੇ ਹਨ।
ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੱਚ ਦਾ ਵਾਪਾਰ ਕਰਦੇ ਹਨ ਅਤੇ ਸਾਈਂ ਦੇ ਨਾਮ ਦਾ ਨਫਾ ਕਮਾਉਂਦੇ ਹਨ।
ਸੋਨਾ ਤੇ ਚਾਂਦੀ ਗੁਨਾਹ ਕਮਾ ਕੇ ਇਕੱਤਰ ਕੀਤੇ ਜਾਂਦੇ ਹਨ ਪਰ ਉਹ ਬੰਦੇ ਦੇ ਤੁਰਨ ਵੇਲੇ ਉਸ ਦੇ ਨਾਲ ਨਹੀਂ ਜਾਂਦੇ।
ਰੱਬ ਦੇ ਨਾਮ ਦੇ ਬਾਝੋਂ ਕੁਛ ਭੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ। ਮੌਤ ਦਾ ਦੂਤ ਸਾਰਿਆਂ ਨੂੰ ਠੱਗ ਲੈਂਦਾ ਹੈ।
ਵਾਹਿਗੁਰੂ ਦਾ ਨਾਮ ਆਤਮਾ ਦਾ ਸਫਰ-ਖਰਚ ਹੈ ਤੂੰ ਇਸ ਨੂੰ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖ।
ਇਹ ਸਫਰ-ਖਰਚ ਅਮੁਕ ਹੈ ਅਤੇ ਗੁਰੂ ਸਮਰਪਣਾਂ ਦਾ ਸਾਥ ਦਿੰਦਾ ਹੈ।
ਆਦਿ ਪੁਰਖ ਨੂੰ ਭੁਲਾ ਕੇ, ਨੀ ਮੇਰੀ ਜਿੰਦੜਹੈ! ਤੂੰ ਆਪਣੀ ਇੱਜ਼ਤ-ਆਬਰੂ ਗੁਆ ਕੇ ਟੁਰ ਜਾਏਂਗੀ।
ਇਹ ਸੰਸਾਰ ਹੋਰਸ ਦੇ ਪਿਆਰ ਅੰਦਰ ਖਚਤ ਹੋਇਆ ਹੋਇਆ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਹੇ ਬੰਦੇ! ਸੱਚੇ ਸੁਆਮੀ ਦਾ ਸਿਮਰਨ ਕਰ।
ਵਾਹਿਗੁਰੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਨਾਂ ਹੀ ਵਾਹਿਗੁਰੂ ਦੀ ਮਹਿਮਾ ਲਿਖੀ ਜਾ ਸਕਦੀ ਹੈ।
ਗੁਰਾਂ ਦੇ ਉਪਦੇਸ਼ ਦੁਆਰਾ ਬੰਦੇ ਦੀ ਆਤਮਾ ਤੇ ਦੇਹ ਰੰਗੇ ਜਾਂਦੇ ਹਨ ਤੇ ਉਹ ਸਾਈਂ ਨਾਲ ਅਭੇਦ ਹੋਇਆ ਰਹਿੰਦਾ ਹੈ।
ਖਿਲੰਦੜਾ ਹੈ ਉਹ ਮੇਰਾ ਕੰਤ, ਉਸ ਨੇ ਖੁਦ-ਬਖੁਦ ਹੀ ਮੈਨੂੰ ਆਪਣੇ ਪ੍ਰੇਮ ਨਾਲ ਰੰਗ ਦਿੱਤਾ ਹੈ।
ਜੇਕਰ ਪਤਨੀ ਆਪਣੇ ਪਤੀ ਦੀ ਹੋਂਦ ਅੰਦਰ ਲੀਨ ਹੋ ਜਾਵੇ, ਤਦ ਉਹ ਉਸ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ।
ਜੋ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ, ਉਹ ਸੁਆਮੀ ਨੂੰ ਮਿਲ ਪੈਂਦੇ ਹਨ, ਭਾਵੇਂ ਉਹ ਚਿਰੋਕੇ ਵਿਛੁੜੇ ਹੋਏ ਭੀ ਕਿਉਂ ਨਾਂ ਹੋਣ।
ਹਿਰਦੇ ਅੰਦਰ ਨਾਮ ਦੇ ਨੌ ਖਜਾਨੇ ਹਨ ਜੋ ਖਾਣ ਅਤੇ ਖਰਚਣ ਦੁਆਰਾ ਮੁਕਦੇ ਨਹੀਂ। ਉਹ ਆਰਾਮ ਨਾਲ ਵਾਹਿਗੁਰੂ ਦੀ ਮਹਿਮਾਂ ਉਚਾਰਨ ਕਰਦੇ ਹਨ।
ਉਹ ਜੰਮਦੇ ਨਹੀਂ, ਨਾਂ ਹੀ ਉਹ ਮਰਦੇ ਹਨ, ਨਾਂ ਹੀ ਉਹ ਤਕਲੀਫ ਉਠਾਉਂਦੇ ਹਨ।
ਜਿਨ੍ਹਾਂ ਦੀ ਗੁਰੂ ਜੀ ਰੱਖਿਆ ਕਰਦੇ ਹਨ, ਉਹ ਪਾਰ ਉਤਰ ਜਾਂਦੇ ਹਨ ਅਤੇ ਆਪਣੇ ਵਾਹਿਗੁਰੂ ਨਾਲ ਮੌਜਾਂ ਮਾਣਦੇ ਹਨ।
ਜੋ ਰਾਤ ਦਿਨ ਆਪਣੇ ਪ੍ਰਭੂ ਮਿੱਤਰ ਨਾਲ ਇਕਸੁਰ ਰਹਿੰਦੇ ਹਨ, ਉਹ ਉਸ ਨਾਲ ਅਭੇਦ ਹੋ ਜਾਂਦੇ ਹਨ ਅਤੇ ਮੁੜ ਜੁਦਾ ਨਹੀਂ ਹੁੰਦੇ।
ਹੇ ਨਾਨਕ! ਇਸ ਸੰਸਾਰ ਅੰਦਰ ਬਹੁਤ ਹੀ ਥੋੜੇ ਇਹੋ ਜਿਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਆਪਣਾ ਸੱਚਾ ਸੁਆਮੀ ਪਰਾਪਤ ਕਰ ਲਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.