ਸੂਹੀਕਬੀਰਜੀਉ॥
ਅਮਲੁਸਿਰਾਨੋਲੇਖਾਦੇਨਾ॥
ਆਏਕਠਿਨਦੂਤਜਮਲੇਨਾ॥
ਕਿਆਤੈਖਟਿਆਕਹਾਗਵਾਇਆ॥
ਚਲਹੁਸਿਤਾਬਦੀਬਾਨਿਬੁਲਾਇਆ॥੧॥
ਚਲੁਦਰਹਾਲੁਦੀਵਾਨਿਬੁਲਾਇਆ॥
ਹਰਿਫੁਰਮਾਨੁਦਰਗਹਕਾਆਇਆ॥੧॥ਰਹਾਉ॥
ਕਰਉਅਰਦਾਸਿਗਾਵਕਿਛੁਬਾਕੀ॥
ਲੇਉਨਿਬੇਰਿਆਜੁਕੀਰਾਤੀ॥
ਕਿਛੁਭੀਖਰਚੁਤੁਮ੍ਹਾਰਾਸਾਰਉ॥
ਸੁਬਹਨਿਵਾਜਸਰਾਇਗੁਜਾਰਉ॥੨॥
ਸਾਧਸੰਗਿਜਾਕਉਹਰਿਰੰਗੁਲਾਗਾ॥ਧਨੁਧਨੁਸੋਜਨੁਪੁਰਖੁਸਭਾਗਾ॥
ਈਤਊਤਜਨਸਦਾਸੁਹੇਲੇ॥
ਜਨਮੁਪਦਾਰਥੁਜੀਤਿਅਮੋਲੇ॥੩॥
ਜਾਗਤੁਸੋਇਆਜਨਮੁਗਵਾਇਆ॥
ਮਾਲੁਧਨੁਜੋਰਿਆਭਇਆਪਰਾਇਆ॥
ਕਹੁਕਬੀਰਤੇਈਨਰਭੂਲੇ॥
ਖਸਮੁਬਿਸਾਰਿਮਾਟੀਸੰਗਿਰੂਲੇ॥੪॥੩॥
sūhī kabīr jīu .
amal sirānō lēkhā dēnā .
āē kathin dūt jam lēnā .
kiā tai khatiā kahā gavāiā .
chalah sitāb dībān bulāiā .1.
chal darahāl dīvān bulāiā .
har phuramān daragah kā āiā .1. rahāu .
karau aradās gāv kish bākī .
lēu nibēr āj kī rātī .
kish bhī kharach tumhārā sārau .
subah nivāj sarāi gujārau .2.
sādhasang jā kau har rang lāgā . dhan dhan sō jan purakh sabhāgā .
īt ūt jan sadā suhēlē .
janam padārath jīt amōlē .3.
jāgat sōiā janam gavāiā .
māl dhan jōriā bhaiā parāiā .
kah kabīr tēī nar bhūlē .
khasam bisār mātī sang rūlē .4.3.
Suhi Kabir Ji.
Thy rule has ended, thou shalt have to render thy account.
The hard-hearted death's ministers have come to take Thee.
What hast thou earned and where hast thou lost?
Come quickly. Thou art summoned to the court.
Get up, in this very condition. The Righteous judge has called thee.
The warrant of God's court has come for thee. Pause.
(He says to Yama); It is my request that I have yet to collect some outstanding in the village,
and I shall adjust them to-night.
I shall also pay you something for your expenses,
and the morning prayer I shall say with you on the way in.
He who is imbued with the Lord's love in the society of the saints, blest, blest and very lucky is that God's servant.
Here and there the Lord's slaves are ever happy.
They win the invaluable wealth of the human life.
Though waking, the man is in sleep, Thus loses he his life.
The property and wealth, he has amassed becomes another's.
Says Kabir, only those persons go astray,
who forgetting their Groom, play with dust.
Soohee, Kabeer Jee:
Your time of service is at its end, and you will have to give your account.
The hardhearted Messenger of Death has come to take you away.
What have you earned, and what have you lost?
Come immediately! You are summoned to His Court! ||1||
Get going! Come just as you are! You have been summoned to His Court.
The Order has come from the Court of the Lord. ||1||Pause||
I pray to the Messenger of Death: please, I still have some outstanding debts to collect in the village.
I will collect them tonight;
I will also pay you something for your expenses,
and I will recite my morning prayers on the way. ||2||
Blessed, blessed is the most fortunate servant of the Lord, who is imbued with the Lord's Love, in the Saadh Sangat, the Company of the Holy.
Here and there, the humble servants of the Lord are always happy.
They win the priceless treasure of this human life. ||3||
When he is awake, he is sleeping, and so he loses this life.
The property and wealth he has accumulated passes on to someone else.
Says Kabeer, those people are deluded,
who forget their Lord and Master, and roll in the dust. ||4||3||
ਸੂਹੀ ਕਬੀਰ ਜੀਉ ॥
(ਹੇ ਭਾਈ ! ਜਦੋਂ) ਸੰਸਾਰੀ ਜੀਵਨ ਦਾ) ਅਮਲ (ਆਚਰਨ) ਸਮਾਂ ਬੀਤ ਗਿਆ, (ਓਦੋਂ ਤੈਨੂੰ) ਲੇਖਾ ਦੇਣਾ ਪਵੇਗਾ।
ਨਿਰਦਈ ਜਮਦੂਤ (ਤੈਨੂੰ) ਲੈਣ ਆਏ ਹਨ।
(ਇਸ ਜੀਵਨ ਵਿੱਚ) ਤੂੰ ਕੀ ਖਟਿਆ ਤੇ ਕੀ ਗਵਾਇਆ ਹੈ
ਛੇਤੀ ਚਲ, ਧਰਮ ਰਾਜ ਨੇ (ਤੈਨੂੰ) ਬੁਲਾਇਆ ਹੈ।?।੧।
ਇਸੇ ਹਾਲਤ ਵਿੱਚ ਚਲ (ਭਾਵ ਛੇਤੀ ਚਲ) ਧਰਮਰਾਜ ਨੇ ਸਦਿਆ ਹੈ।
ਪ੍ਰਭੂ ਦੀ ਦਰਗਾਹ ਦਾ (ਇਹ) ਹੁਕਮ ਆਇਆ ਹੈ (ਇਸ ਲਈ ਹੋਰ ਦੇਰ ਨਾ ਕਰ)।੧।ਰਹਾਉ।
(ਹੇ ਧਰਮਰਾਜੇ ਦੇ ਦੂਤੋ !) ਮੈਂ ਬੇਨਤੀ ਕਰਦਾ ਹਾਂ ਕਿ ਅਜੇ ਕੁਝ ਪਿੰਡਾਂ ਵਿਚੋਂ (ਉਗਰਾਹੀ) ਲੈਣੀ ਹੈ।
(ਇਹ ਕੰਮ) ਮੈਂ ਅਜ ਦੀ ਰਾਤ ਨਿਬੇੜ ਲਵਾਂਗਾ (ਦੇਰੀ ਦੀ ਵਜ੍ਹਾ ਕਰਕੇ)
ਥੋੜਾ ਜਿਹਾ ਤੁਹਾਡਾ ਖਰਚਾ ਭੀ ਭੇਟਾ ਕਰ ਦਿਆਂਗਾ।
ਸਵੇਰ ਦੀ ਨਿਮਾਜ਼ ਸਰਾਂ ਵਿੱਚ (ਰਸਤੇ ਵਿੱਚ ਠਹਿਰਨ ਵਾਲੀ ਜਗ੍ਹਾ ਤੇ ਪਹੁੰਚ ਕੇ) ਅਦਾਅ ਕਰ ਲਵਾਂਗਾ, (ਭਾਵ ਦੇਰੀ ਨਾਲ ਜਾਣ ਲਈ ਇਹ ਬਹਾਨੇ ਘੜਦਾ ਹੈ)।੨।
(ਹੇ ਭਾਈ !) ਜਿਸ (ਮਨੁੱਖ) ਨੂੰ ਅਕਾਲ ਪੁਰਖ ਨਾਲ ਸਤਿਸੰਗ ਦੁਆਰਾ ਪਿਆਰ ਲਗਾ ਹੈ, ਉਹ ਪੁਰਸ਼ ਧੰਨਤਾ ਯੋਗ ਤੇ ਸ੍ਰੇਸ਼ਟ ਭਾਗਾਂ ਵਾਲਾ ਹੈ।
(ਪ੍ਰਭੂ ਦੇ) ਸੇਵਕ, ਲੋਕ ਪਰਲੋਕ ਵਿੱਚ ਸੁਖੀ ਰਹਿੰਦੇ ਹਨ
(ਕਿਉਂਕਿ ਉਹ ਆਪਣਾ) ਅਮੋਲਕ ਜਨਮ-ਪਦਾਰਥ (ਸਤਿਸੰਗਤ ਦੁਆਰਾ) ਜਿੱਤ ਲੈਂਦੇ ਹਨ।੩।
(ਹੇ ਭਾਈ ! ਜਿਹੜਾ ਮਨੁੱਖ) ਜਾਗਦਾ ਹੋਇਆ ਵੀ (ਮੋਹ ਮਾਇਆ ਦੀ ਨੀਂਦ ਵਿੱਚ) ਸੌਂ ਗਿਆ (ਉਸ ਨੇ ਜਾਣੋ ਮਨੁੱਖਾ) ਜਨਮ ਵਿਅਰਥ ਹੀ ਗੁਆ ਲਿਆ।
(ਉਸ ਨੇ ਜਿਹੜਾ) ਮਾਲ ਧਨ ਜੋੜਿਆ ਸੀ (ਅੰਤ ਨੂੰ ਓਹ ਵੀ,) ਪਰਾਇਆ ਹੋ ਗਿਆ।
ਹੇ ਕਬੀਰ ! (ਤੂੰ) ਆਖ ਕਿ ਓਹ ਮਨੁੱਖ (ਜੀਵਨ ਦੇ ਸਹੀ ਰਾਹ) ਤੋਂ ਖੁੰਝ ਗਏ ਹਨ
(ਜੋ) ਮਾਲਕ ਨੂੰ ਵਿਸਾਰ ਕੇ (ਮਾਨੋ) ਮਿੱਟੀ ਵਿੱਚ ਰੁਲ ਗਏ ਹਨ।੪।੩।
(ਹੇ ਜੀਵ! ਜਗਤ ਵਿਚ) ਮੁਲਾਜ਼ਮਤ ਦਾ ਸਮਾ (ਭਾਵ, ਉਮਰ ਦਾ ਨਿਯਤ ਸਮਾ) ਲੰਘ ਗਿਆ ਹੈ, (ਇੱਥੇ ਜੇ ਕੁਝ ਕਰਦਾ ਰਿਹਾ ਹੈਂ) ਉਸ ਦਾ ਹਿਸਾਬ ਦੇਣਾ ਪਏਗਾ;
ਕਰੜੇ ਜਮ-ਦੂਤ ਲੈਣ ਆ ਗਏ ਹਨ।
(ਉਹ ਆਖਣਗੇ-) ਇੱਥੇ ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?
ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ ॥੧॥
ਛੇਤੀ ਚੱਲ, ਧਰਮ-ਰਾਜ ਨੇ ਸੱਦਿਆ ਹੈ;
ਪ੍ਰਭੂ ਦੀ ਦਰਗਾਹ ਦਾ ਹੁਕਮ ਆਇਆ ਹੈ ॥੧॥ ਰਹਾਉ ॥
ਮੈਂ ਬੇਨਤੀ ਕਰਦਾ ਹਾਂ ਕਿ ਕੁਝ ਪਿੰਡ ਦਾ ਹਿਸਾਬ-ਕਿਤਾਬ ਰਹਿ ਗਿਆ ਹੈ,
(ਜੇ ਆਗਿਆ ਦੇਵੋ) ਤਾਂ ਮੈਂ ਅੱਜ ਰਾਤ ਹੀ ਉਹ ਹਿਸਾਬ ਮੁਕਾ ਲਵਾਂਗਾ,
ਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ,
ਤੇ ਸਵੇਰ ਦੀ ਨਿਮਾਜ਼ ਰਾਹ ਵਿਚ ਪੜ੍ਹ ਲਵਾਂਗਾ (ਭਾਵ, ਬਹੁਤ ਸਵਖਤੇ ਹੀ ਤੁਹਾਡੇ ਨਾਲ ਤੁਰ ਪਵਾਂਗਾ) ॥੨॥
ਜਿਸ ਮਨੁੱਖ ਨੂੰ ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ, ਉਹ ਮਨੁੱਖ ਧੰਨ ਹੈ, ਭਾਗਾਂ ਵਾਲਾ ਹੈ।
ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿਚ ਸੌਖੇ ਰਹਿੰਦੇ ਹਨ,
ਕਿਉਂਕਿ ਉਹ ਇਸ ਅਮੋਲਕ ਜਨਮ-ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ ॥੩॥
ਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਉਹ ਮਨੁੱਖਾ ਜੀਵਨ ਅਜਾਈਂ ਗਵਾ ਲੈਂਦਾ ਹੈ;
(ਕਿਉਂਕਿ) ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ (ਤਾਂ ਆਖ਼ਰ) ਬਿਗਾਨਾ ਹੋ ਜਾਂਦਾ ਹੈ।
ਕਬੀਰ ਆਖਦਾ ਹੈ- ਉਹ ਮਨੁੱਖ ਖੁੰਝ ਗਏ ਹਨ,
ਉਹ ਮਿੱਟੀ ਵਿਚ ਹੀ ਰੁਲ ਗਏ ਹਨ ਜਿਨ੍ਹਾਂ ਨੇ ਪਰਮਾਤਮਾ-ਪਤੀ ਨੂੰ ਵਿਸਾਰਿਆ ॥੪॥੩॥
ਸੂਹੀ ਕਬੀਰ ਜੀ।
ਤੇਰੀ ਅਮਲਦਾਰੀ, ਮੁੱਕ ਗਈ ਹੈ। ਤੈਨੂੰ ਹੁਣ ਆਪਣਾ ਹਿਸਾਬ-ਕਿਤਾਬ ਦੇਣਾ ਪਏਗਾ।
ਮੌਤ ਦੇ ਸਖਤ ਦਿਲ ਫ਼ਰਿਸ਼ਤੇ ਤੈਨੂੰ ਲੈਣ ਲਈ ਆਏ ਹਨ।
ਤੂੰ ਕੀ ਕਮਾਇਆ ਹੈ ਅਤੇ ਤੈਨੂੰ ਕਿਥੇ ਘਾਟਾ ਪਿਆ ਹੈ?
ਛੇਤੀ ਤੁਰ। ਤੈਨੂੰ ਕਚਹਿਰੀ ਵਿੱਚ ਸੱਦਿਆ ਗਿਆ ਹੈ।
ਏਸੇ ਹਾਲਤ ਵਿੱਚ ਹੀ ਟੁਰ ਪਉ। ਧਰਮਰਾਜ ਨੇ ਤੈਨੂੰ ਸੱਦਿਆ ਹੈ।
ਵਾਹਿਗੁਰੂ ਦੀ ਕਚਹਿਰੀ ਦਾ ਹੁਕਮ-ਨਾਮਾ ਤੇਰੇ ਲਈ ਆਇਆ ਹੈ।
(ਉਹ ਜਮ ਨੂੰ ਆਖਦਾ ਹੈ) ਮੈਂ ਬੇਨਤੀ ਕਰਦਾ ਹਾਂ, ਮੈਂ ਪਿੰਡ ਵਿਚੋਂ ਅਜੇ ਕੁਝ ਉਗਰਾਹੀ ਕਰਨੀ ਹੈ,
ਅਤੇ ਅੱਜ ਰਾਤ ਨੂੰ ਮੈਂ ਉਸ ਨੂੰ ਨਿਬੇੜ ਲਵਾਂਗਾ।
ਮੈਂ ਤੁਹਾਨੂੰ ਭੀ ਕੁਝ ਨਾਂ ਕੁਝ ਖਰਚ ਵੱਜੋਂ ਦੇਵਾਂਗਾ,
ਅਤੇ ਸਵੇਰ ਦੀ ਨਵਾਜ਼ ਮੈਂ ਤੁਹਾਡੇ ਨਾਲ ਰਸਤੇ ਦੀ ਸਰਾਂ ਵਿੱਚ ਪੜ੍ਹਾਂਗਾ।
ਉਹ ਸਾਹਿਬ ਦਾ ਗੋਲਾ ਜੋ ਸਤਿਸੰਗਤ ਅੰਦਰ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ, ਉਹ ਸੁਲੱਖਣਾ, ਸੁਲੱਖਣਾ ਅਤੇ ਭਾਰੇ ਨਸੀਬਾਂ ਵਾਲਾ ਹੈ।
ਏਥੇ ਅਤੇ ਉਥੋ ਸਾਈਂ ਦੇ ਗੋਲੇ ਹਮੇਸ਼ਾਂ ਹੀ ਖੁਸ਼ ਹਨ।
ਉਹ ਮਨੁੱਖਾ-ਜੀਵਨ ਦੀ ਅਣਮੁੱਲੀ ਦੌਲਤ ਨੂੰ ਜਿੱਤ ਲੈਂਦੇ ਹਨ।
ਜਾਗਦਿਆਂ ਹੋਇਆਂ ਵੀ ਇਨਸਾਨ ਸੁੱਤਾ ਪਿਆ ਹੈ। ਇੰਜ ਉਹ ਆਪਣਾ ਜੀਵਨ ਗੁਆ ਲੈਂਦਾ ਹੈ।
ਜਾਇਦਾਦ ਤੇ ਦੌਲਤ, ਜੋ ਉਸ ਨੇ ਇਕੱਤਰ ਕੀਤੀ ਹੈ, ਹੋਰਸ ਦੀ ਹੋ ਜਾਂਦੀ ਹੈ।
ਕਬੀਰ ਜੀ ਆਖਦੇ ਹਨ, ਕੇਵਲ ਉਹ ਪੁਰਸ਼ ਹੀ ਗੁੰਮਰਾਹ ਹੁੰਦੇ ਹਨ,
ਜੋ ਆਪਣੇ ਕੰਤ ਨੂੰ ਭੁਲਾ ਕੇ ਮਿੱਟੀ ਨਾਲ ਖੇਡਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.