ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥
ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥
ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥
ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥
ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥
ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥
ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥
ਬਿਲਾਵਲੁਮਹਲਾ੩॥
ਪੂਰਾਥਾਟੁਬਣਾਇਆਪੂਰੈਵੇਖਹੁਏਕਸਮਾਨਾ॥
ਇਸੁਪਰਪੰਚਮਹਿਸਾਚੇਨਾਮਕੀਵਡਿਆਈਮਤੁਕੋਧਰਹੁਗੁਮਾਨਾ॥੧॥
ਸਤਿਗੁਰਕੀਜਿਸਨੋਮਤਿਆਵੈਸੋਸਤਿਗੁਰਮਾਹਿਸਮਾਨਾ॥
ਇਹਬਾਣੀਜੋਜੀਅਹੁਜਾਣੈਤਿਸੁਅੰਤਰਿਰਵੈਹਰਿਨਾਮਾ॥੧॥ਰਹਾਉ॥
ਚਹੁਜੁਗਾਕਾਹੁਣਿਨਿਬੇੜਾਨਰਮਨੁਖਾਨੋਏਕੁਨਿਧਾਨਾ॥
ਜਤੁਸੰਜਮਤੀਰਥਓਨਾਜੁਗਾਕਾਧਰਮੁਹੈਕਲਿਮਹਿਕੀਰਤਿਹਰਿਨਾਮਾ॥੨॥
ਜੁਗਿਜੁਗਿਆਪੋਆਪਣਾਧਰਮੁਹੈਸੋਧਿਦੇਖਹੁਬੇਦਪੁਰਾਨਾ॥
ਗੁਰਮੁਖਿਜਿਨੀਧਿਆਇਆਹਰਿਹਰਿਜਗਿਤੇਪੂਰੇਪਰਵਾਨਾ॥੩॥
ਕਹਤਨਾਨਕੁਸਚੇਸਿਉਪ੍ਰੀਤਿਲਾਏਚੂਕੈਮਨਿਅਭਿਮਾਨਾ॥
ਕਹਤਸੁਣਤਸਭੇਸੁਖਪਾਵਹਿਮਾਨਤਪਾਹਿਨਿਧਾਨਾ॥੪॥੪॥
bilāval mahalā 3 .
pūrā thāt banāiā pūrai vēkhah ēk samānā .
is parapanch mah sāchē nām kī vadiāī mat kō dharah gumānā .1.
satigur kī jis nō mat āvai sō satigur māh samānā .
ih bānī jō jīah jānai tis antar ravai har nāmā .1. rahāu .
chah jugā kā hun nibērā nar manukhā nō ēk nidhānā .
jat sanjam tīrath ōnā jugā kā dharam hai kal mah kīrat har nāmā .2.
jug jug āpō āpanā dharam hai sōdh dēkhah bēd purānā .
guramukh jinī dhiāiā har har jag tē pūrē paravānā .3.
kahat nānak sachē siu prīt lāē chūkai man abhimānā .
kahat sunat sabhē sukh pāvah mānat pāh nidhānā .4.4.
Bilawal 3rd Guru.
The Perfect Lord has made the Perfect make See Thou the One Lord contained all over.
In this play (world), the glory is of the True Name, So no one should take pride on himself.
He, who imbibes the wisdom of the Guru, he merges in the True Guru.
He who heartily realises this Gurbani, within his mind abides the Lord's Name. Pause.
Now the quintessence of the experience of the four ages is this; that for the human race, the one Lord's Name alone is the treasure of blessings.
Celibacy, self-discipline and pilgrimages are the faith of those ages. In the Darkage the glorification of Lord's Name is the only righteous deed.
Every age has its own faith. Examine and see thou the Vedas and Puranas.
In this world, perfect and approved are they alone, who through the Guru, meditate on the Lord God.
Says Nanak, by embracing affection for the True Lord, mind's ego is stilled.
All they who utter and hear the Name obtain peace and they who believe in it, attain the whole treasure.
Bilaaval, Third Mehl:
The perfect Lord has fashioned the Perfect Creation. Behold the Lord pervading everywhere.
In this play of the world, is the glorious greatness of the True Name. No one should take pride in himself. ||1||
One who accepts the wisdom of the True Guru's Teachings, is absorbed into the True Guru.
The Lord's Name abides deep within the nucleus of one who realizes the Bani of the Guru's Word within his soul. ||1||Pause||
Now, this is the essence of the teachings of the four ages: for the human race, the Name of the One Lord is the greatest treasure.
Celibacy, selfdiscipline and pilgrimages were the essence of Dharma in those past ages; but in this Dark Age of Kali Yuga, the Praise of the Lord's Name is the essence of Dharma. ||2||
Each and every age has its own essence of Dharma; study the Vedas and the Puraanas, and see this as true.
They are Gurmukh, who meditate on the Lord, Har, Har; in this world, they are perfect and approved. ||3||
Says Nanak, loving the True Lord, the mind's egotism and selfconceit is eradicated.
Those who speak and listen to the Lord's Name, all find peace. Those who believe in it, obtain the supreme treasure. ||4||4||
ਬਿਲਾਵਲੁ ਮਹਲਾ ੩ ॥
ਪੂਰੇ (ਪ੍ਰਭੂ) ਨੇ (ਸ੍ਰਿਸ਼ਟੀ ਦੀ ਬਣਾਵਟ ਦਾ) ਪੂਰਾ ਠਾਟ ਬਣਾਇਆ ਹੈ, ਵੇਖੋ (ਸਭ ਵਿਚ) (ਈਸ਼ਵਰ) ਇਕੋ ਜਿਹਾ ਸਮਾ ਰਿਹਾ ਹੈ।
(ਸੋ) ਇਸ ਸੰਸਾਰ ਵਿਚ ਸੱਚੇ ਨਾਮ ਦੀ ਵਡਿਆਈ ਹੈ (ਇਸ, ਲਈ, ਜਤ, ਸੰਜਮ ਤੀਰਥ-ਇਸ਼ਨਾਨ ਆਦਿਕ ਦਾ) ਹੰਕਾਰ ਨਾ ਕਰੋ।੧।
ਸਤਿਗੁਰੂ ਦੀ (ਬਖਸ਼ੀ ਹੋਈ) ਮਤਿ ਜਿਸ (ਮਨੁੱਖ ਨੂੰ) ਮਿਲਦੀ ਹੈ, ਉਹ (ਮਨੁੱਖ ਹੀ) ਸਤਿਗੁਰੂ ਦੇ (ਉਪਦੇਸ਼) ਵਿਚ ਲੀਨ ਹੁੰਦਾ ਹੈ।
ਜਿਹੜਾ (ਮਨੁੱਖ) ਇਸ ਬਾਣੀ ਨੂੰ (ਸਚੇ) ਦਿਲੋਂ (ਸ਼ਰਧਾ ਨਾਲ) ਸਮਝਦਾ ਹੈ, ਉਸ ਦੇ (ਹਿਰਦੇ) ਅੰਦਰ (ਪਰਮਾਤਮਾ ਦਾ) ਨਾਮ ਵੱਸ ਜਾਂਦਾ ਹੈ।੧।ਰਹਾਉ।
ਚੌਹਾਂ ਜੁਗਾਂ ਦੇ (ਤਜਰਬੇ ਚੋਂ) ਹੁਣ ਨਿਚੋੜ (ਇਹ ਨਿਕਲਿਆ ਹੈ ਕਿ) ਸ੍ਰੇਸ਼ਟ ਮਨੁੱਖਾਂ ਲਈ (ਸਾਰੀਆਂ ਬਰਕਤਾਂ ਦਾ) ਖਜ਼ਾਨਾ ਇਕ ਨਾਮ ਹੈ।
ਜਤ ਰਖਣਾ, ਇੰਦ੍ਰਿਆਂ ਨੂੰ ਰੋਕਣਾ, ਤੀਰਥ (ਇਸ਼ਨਾਨ ਕਰਨਾ ਆਦਿ) ਉਨ੍ਹਾਂ (ਭਾਵ ਪਿਛਲੇ) ਜੁਗਾਂ ਦੀ ਮਰਯਾਦਾ ਸੀ (ਪਰ ਹੁਣ) ਕਲਜੁਗ ਵਿਚ (ਕੇਵਲ) ਹਰੀ ਨਾਮ ਦੀ ਸਿਫਤਿ ਕਰਨੀ ਹੀ (ਸਭ ਤੋਂ ਪਰਧਾਨ ਕਰਮ ਹੈ)।੨।
(ਹੇ ਭਾਈ ! ਤੁਸੀਂ) ਵੇਦਾਂ, ਪੁਰਾਣਾਂ ਨੂੰ (ਬੇਸ਼ਕ) ਸੋਧ ਕੇ (ਭਾਵ ਚੰਗੀ ਤਰ੍ਹਾਂ ਅਧਿਐਨ ਕਰ ਕੇ) ਵੇਖ ਲਵੋ, ਹਰੇਕ ਜੁਗ ਵਿਚ ਆਪੋ ਆਪਣਾ ਧਰਮ (ਹੀ ਪਰਧਾਨ ਰਿਹਾ ਹੈ)।
ਇਸ ਸੰਸਾਰ ਵਿਚ ਆਏ, ਓਹੀ (ਮਨੁੱਖ) ਪੂਰੇ ਤੇ ਪਰਵਾਣ ਹਨ, ਜਿਨ੍ਹਾਂ ਨੇ ਗੁਰੂ ਦੁਆਰ ਹਰਿ ਹਰਿ (ਨਾਮ) ਸਿਮਰਿਆ ਹੈ (ਅਤੇ ਹੋਰਨਾਂ ਨੂੰ ਨਾਮ ਜਪਾਇਆ ਹੈ)।੩।
ਨਾਨਕ (ਗੁਰੂ ਜੀ) ਕਥਨ ਕਰਦੇ ਹਨ (ਕਿ ਜਿਹੜਾ ਮਨੁਖ) ਸਚੇ (ਪਰਮੇਸ਼ਰ) ਨਾਲ ਪ੍ਰੀਤਿ ਲਾਏ, (ਉਸ ਦੇ) ਮਨ ਵਿਚੋਂ ਹੰਕਾਰ ਦੂਰ ਹੋ ਜਾਂਦਾ ਹੈ।
(ਇਸ ਤਰ੍ਹਾਂ, ਨਾਮ) ਉਚਾਰਨ ਵਾਲੇ, ਸੁਣਨ ਵਾਲੇ, ਸਾਰੇ ਹੀ (ਆਤਮਿਕ) ਸੁਖ ਪਾਉਂਦੇ ਹਨ (ਅਤੇ) ਮੰਨਣ ਵਾਲੇ (ਨਾਮ ਦਾ) ਖਜ਼ਾਨਾ ਪ੍ਰਾਪਤ ਕਰ ਲੈਂਦੇ ਹਨ।੪।੪।
ਹੇ ਭਾਈ! ਵੇਖੋ, ਪੂਰਨ ਪ੍ਰਭੂ ਨੇ (ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਜਪਣ ਦੀ ਇਹ ਐਸੀ) ਉੱਤਮ ਜੁਗਤੀ ਬਣਾਈ ਹੈ ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ।
ਮਤਾਂ ਕੋਈ ਮਨੁੱਖ (ਜਤ ਸੰਜਮ ਤੀਰਥ ਆਦਿਕ ਕਰਮ ਦਾ) ਮਾਣ ਕਰ ਬਹੇ। ਇਸ ਜਗਤ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ ॥੧॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿਚ ਲੀਨ ਰਹਿੰਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ॥੧॥ ਰਹਾਉ ॥
ਹੇ ਭਾਈ! ਗੁਰੂ ਦੀ ਸ਼ਰਨ ਪਿਆਂ ਹੀ ਚਹੁੰਆਂ ਜੁਗਾਂ ਦਾ ਨਿਰਨਾ ਸਮਝ ਵਿਚ ਆਉਂਦਾ ਹੈ (ਕਿ ਜੁਗ ਚਾਹੇ ਕੋਈ ਹੋਵੇ) ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ।
(ਵੇਦ ਆਦਿਕ ਹਿੰਦੂ ਧਰਮ-ਪੁਸਤਕ ਦੱਸਦੇ ਰਹੇ ਕਿ) ਜਤ ਸੰਜਮ ਅਤੇ ਤੀਰਥ-ਇਸ਼ਨਾਨ ਉਹਨਾਂ ਜੁਗਾਂ ਦਾ ਧਰਮ ਸੀ, ਪਰ ਕਲਿਜੁਗ ਵਿਚ (ਗੁਰੂ ਨਾਨਕ ਨੇ ਆ ਦੱਸਿਆ ਹੈ ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ, ਪਰਮਾਤਮਾ ਦਾ ਨਾਮ-ਸਿਮਰਨ ਹੀ ਅਸਲ ਧਰਮ ਹੈ ॥੨॥
ਹੇ ਭਾਈ! ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ (ਉਹ ਇਹੀ ਆਖਦੇ ਹਨ ਕਿ) ਹਰੇਕ ਜੁਗ ਵਿਚ (ਜਤ ਸੰਜਮ ਤੀਰਥ ਆਦਿਕ) ਆਪਣਾ ਆਪਣਾ ਧਰਮ (ਪਰਵਾਨ) ਹੈ।
(ਪਰ ਗੁਰੂ ਦੀ ਸਿੱਖਿਆ ਇਹ ਹੈ ਕਿ) ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਮਨੁੱਖ ਪੂਰਨ ਹਨ ਤੇ ਕਬੂਲ ਹਨ ॥੩॥
ਹੇ ਭਾਈ! ਨਾਨਕ ਆਖਦਾ ਹੈ-ਜੇਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਜੋੜਦਾ ਹੈ, ਉਸ ਦੇ ਮਨ ਵਿਚੋਂ (ਕਿਸੇ ਭੀ ਤਰ੍ਹਾਂ ਦੇ ਕਰਮ ਕਾਂਡ ਦਾ) ਅਹੰਕਾਰ ਮੁੱਕ ਜਾਂਦਾ ਹੈ।
ਪਰਮਾਤਮਾ ਦਾ ਨਾਮ ਸਿਮਰਨ ਵਾਲੇ, ਸੁਣਨ ਵਾਲੇ, ਸਾਰੇ ਹੀ ਆਤਮਕ ਆਨੰਦ ਪ੍ਰਾਪਤ ਕਰਦੇ ਹਨ। ਜੇਹੜੇ ਮਨੁੱਖ (ਗੁਰੂ ਦੀ ਸਿੱਖਿਆ ਉਤੇ) ਸਰਧਾ ਲਿਆਉਂਦੇ ਹਨ, ਉਹ ਪ੍ਰਭੂ ਦਾ ਨਾਮ-ਖ਼ਜ਼ਾਨਾ ਲੱਭ ਲੈਂਦੇ ਹਨ ॥੪॥੪॥
ਬਿਲਾਵਲ ਤੀਜੀ ਪਾਤਿਸ਼ਾਹੀ।
ਪੂਰਨ ਪ੍ਰਭੂ ਨੇ ਪੂਰੀ ਬਣਾਵਟ ਬਣਾਈ ਹੈ। ਤੂੰ ਇਕ ਪ੍ਰਭੂ ਨੂੰ ਹੀ ਸਾਰੇ ਰਮਿਆ ਹੋਟਿਆ ਦੇਖ।
ਇਹ ਖੇਡ (ਜਹਾਨ ਅੰਦਰ ਪ੍ਰਭਤਾ ਸੱਚੇ ਨਾਮ ਦੀ ਹੈ। ਇਸ ਲਈ ਕੋਈ ਜਣਾ ਆਪਣੇ ਆਪ ਤੇ ਹੰਕਾਰ ਨਾਂ ਕਰੇ।
ਜੋ ਸੱਚੇ ਗੁਰਾਂ ਦੀ ਸਿਆਣਪ ਨੂੰ ਧਾਰਨ ਕਰ ਲੈਂਦਾ ਹੈ, ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
ਜੋ ਇਸ ਗੁਰਬਾਣੀ ਨੂੰ ਦਿਲੋਂ ਅਨੁਭਵ ਕਰਦਾ ਹੈ ਉਸ ਦੇ ਹਿਰਦੇ ਅੰਦਰ ਸੁਆਮੀ ਦਾ ਨਾਮ ਵਸ ਜਾਂਦਾ ਹੈ। ਠਹਿਰਾਉ।
ਹੁਣ ਚਾਰਾਂ ਹੀ ਯੁੱਗਾਂ ਦੇ ਤਜਰਬੇ ਦਾ ਸਾਰ ਤੱਤ ਇਹ ਹੈ ਕਿ ਇਨਸਾਨ ਜਾਤੀ ਲਈ ਕੇਵਲ ਇਕ ਪ੍ਰਭੂ ਦਾ ਨਾਮ ਹੀ ਬਰਕਤਾਂ ਦਾ ਖਜਾਨਾ ਹੈ।
ਪਾਕ ਦਾਮਨੀ, ਸਵੈ-ਜ਼ਬਤ ਅਤੇ ਧਰਮ-ਅਸਥਾਨਾਂ ਦੀ ਯਾਤ੍ਰਾ ਉਨ੍ਹਾਂ ਯੁੱਗਾਂ ਦਾ ਈਮਾਨ ਹੈ। ਕਲਯੁਗ ਅੰਦਰ ਕੇਵਲ ਇਕ ਪ੍ਰਭੂ ਦੇ ਨਾਮ ਦੀ ਮਹਿਮਾ ਹੀ ਸੱਚਾ ਸੁੱਚਾ ਕਰਮ ਹੈ।
ਹਰ ਇਕ ਯੁੱਗ ਦਾ ਆਪਣਾ ਨਿੱਜ ਦਾ ਈਮਾਨ ਹੈ। ਤੂੰ ਵੇਦਾਂ ਅਤੇ ਪੁਰਾਣਾਂ ਨੂੰ ਨਿਰਣਯ ਕਰ ਕੇ ਵੇਖ ਲੈ।
ਇਸ ਸੰਸਾਰ ਦੇ ਵਿੱਚ ਪੂਰਨ ਅਤੇ ਪਰਵਾਣਿਤ ਕੇਵਲ ਉਹ ਹਨ, ਜੋ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਸੁਆਮੀ ਨਾਲ ਪ੍ਰੇਮ ਪਾਉਣ ਦੁਆਰਾ ਚਿੱਤ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
ਜੋ ਨਾਮ ਨੂੰ ਉਚਾਰਦੇ ਅਤੇ ਸੁਣਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਜੋ ਇਸ ਵਿੱਚ ਨਿਸਚਾ ਧਾਰਨ ਕਰਦੇ ਹਨ ਉਹ ਸਮੂਹ ਖਜਾਨੇ ਨੂੰ ਪ੍ਰਾਪਤ ਕਰ ਲੈਂਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.